ਤਾਜਾ ਖ਼ਬਰਾਂ


ਕੇਰਲਾ : ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਤੇ ਭਾਰਤੀ ਜਲ ਸੈਨਾ ਨੇ 200 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨਾਲ ਭਰੇ ਇਕ ਸ਼ੱਕੀ ਜਹਾਜ਼ ਨੂੰ ਫੜਿਆ
. . .  31 minutes ago
ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਸੌਰਵ ਗਾਂਗੁਲੀ ਦੀ ਥਾਂ ਹੋਣਗੇ ਬੀ.ਸੀ.ਸੀ.ਆਈ. ਦੇ ਅਗਲੇ ਪ੍ਰਧਾਨ : ਸੂਤਰ
. . .  35 minutes ago
ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੈਡਿੰਗ ਸ਼ੂਟ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
. . .  about 1 hour ago
9 ਸਾਲਾਂ ਬਾਅਦ ਸੰਗਰੂਰ ਵਿਖੇ ਪਰਤੇਗੀ ਖ਼ੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ
. . .  about 2 hours ago
ਸੰਗਰੂਰ, 7 ਅਕਤੂਬਰ (ਧੀਰਜ ਪਸ਼ੋਰੀਆ)-ਲਗਭਗ 9 ਸਾਲਾਂ ਬਾਅਦ 8 ਅਕਤੂਬਰ ਤੋਂ ਸੰਗਰੂਰ ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ 'ਚ ਖ਼ੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ ਪਰਤਣ ਜਾ ਰਹੀ ਹੈ, ਜਿਸ 'ਚ ਸ਼ਾਮਿਲ ਹੋਣ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਪੰਜਾਬ ਭਰ...
ਹਰਿਆਣਾ ਸਿੱਖ ਗੁ: ਮੈਨੇਜਮੈਂਟ ਕਮੇਟੀ ਮਾਮਲੇ 'ਚ ਕੱਢੇ ਰੋਸ ਮਾਰਚਾਂ ਦੀ ਸਮਾਪਤੀ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਕੀਤੀ ਅਰਦਾਸ
. . .  about 2 hours ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)- ਹਰਿਆਣਾ ਸਿੱਖ ਗੁ: ਮੈਨੇਜਮੈਂਟ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਤਖ਼ਤ ਸਾਹਿਬਾਨਾਂ ਸਮੇਤ ਤਿੰਨ ਥਾਵਾਂ ਤੋਂ ਅੰਮ੍ਰਿਤਸਰ ਤੱਕ ਕੱਢੇ ਗਏ ਰੋਸ ਮਾਰਚਾਂ ਦੇ ਸੰਪੂਰਨ...
ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਅਤੇ ਥਾਣੇਦਾਰ ਮੰਗਲਵਾਰ ਤੱਕ ਰਿਮਾਂਡ 'ਤੇ
. . .  about 3 hours ago
ਐੱਸ.ਏ.ਐੱਸ.ਨਗਰ, 7 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਤਫ਼ਤੀਸ਼ੀ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਅਤੇ ਥਾਣੇਦਾਰ ਹਰਜਿੰਦਰ ਸਿੰਘ ਨੂੰ ਵਿਜੀਲੈਂਸ ਨੇ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ...
ਅੰਮ੍ਰਿਤਪਾਲ ਸਿੰਘ ਦੇ ਟਵਿੱਟਰ ਅਕਾਊਂਟ ’ਤੇ ਭਾਰਤ ’ਚ ਲੱਗੀ ਪਾਬੰਦੀ, ਕੇਂਦਰ ਸਰਕਾਰ ਦੇ ਕਹਿਣ ’ਤੇ ਹੋਈ ਕਾਰਵਾਈ
. . .  1 minute ago
ਚੰਡੀਗੜ੍ਹ, 7 ਅਕਤੂਬਰ- 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਬੰਦ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਿਆ ਲਗਭਗ...
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਾਨਕ ਛੁੱਟੀ ਦਾ ਐਲਾਨ
. . .  about 3 hours ago
ਚੰਡੀਗੜ੍ਹ, 7 ਅਕਤੂਬਰ- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ 11 ਅਕਤੂਬਰ, 2022 ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਸਥਾਨਕ ਛੁੱਟੀ ਐਲਾਨੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਅੱਜ ਬਾਅਦ ਦੁਪਹਿਰ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਜੀ.ਆਰ.ਪੀ. ਪੁਲਿਸ...
ਨਾਕੇ ਦੌਰਾਨ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 30 ਲੱਖ ਦੀ ਨਕਦੀ ਸਣੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਜਲੰਧਰ, 7 ਅਕਤੂਬਰ (ਹੈਪੀ)-ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ. ਪੁਲਿਸ ਕਪਤਾਨ, ਇਨਵੈਸੀਗੇਸ਼ਨ ਜਲੰਧਰ ਦਿਹਾਤੀ ਅਤੇ ਜਸਵਿੰਦਰ ਸਿੰਘ ਚਾਹਲ ਪੀ.ਪੀ.ਐੱਸ. ਉੱਪ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ...
ਆਰਥਿਕ ਤੰਗੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 5 hours ago
ਭੀਖੀ, 7 ਅਕਤੂਬਰ (ਗੁਰਿੰਦਰ ਸਿੰਘ ਔਲਖ)-ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਸਮਾਓ ਵਿਖੇ ਬੀਤੀ ਰਾਤ ਇਕ ਨੌਜਵਾਨ ਕਿਸਾਨ ਵਲੋਂ ਆਰਥਿਕ ਤੰਗੀ ਅਤੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ...
ਮਹਿਲਾ ਟੀ-20 ਏਸ਼ੀਆ ਕੱਪ 'ਚ ਪਾਕਿਸਤਾਨ ਨੇ 13 ਦੌੜਾਂ ਨਾਲ ਹਰਾਇਆ ਭਾਰਤ
. . .  about 5 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਦੇ ਇਕ ਅਹਿਮ ਮੁਕਾਬਲੇ ਵਿਚ ਪਾਕਿਸਤਾਨ ਨੇ ਕੱਟੜ ਵਿਰੋਧੀ ਭਾਰਤ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਨੇ ਨਿਰਧਾਰਿਤ 20 ਓਵਰਾਂ 'ਚ 137 ਦੌੜਾਂ ਬਣਾਈਆਂ...
ਪੰਜਾਬ ਸਰਕਾਰ ਵਲੋਂ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ
. . .  about 5 hours ago
ਚੰਡੀਗੜ੍ਹ, 7 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਇਕ ਖੁਸ਼ਖਬਰੀ ਸਾਂਝੀ ਕਰ ਰਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ, ਉਸ ਨੂੰ ਬੂਰ ਪੈ ਗਿਆ ਹੈ। ਪੰਜਾਬ ਸਰਕਾਰ ਵਲੋਂ ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ...
9 ਨਵੰਬਰ ਦੇ ਸੰਗਰੂਰ ਧਰਨੇ 'ਤੇ ਅੜੇ ਉਗਰਾਹਾਂ
. . .  about 6 hours ago
ਚੰਡੀਗੜ੍ਹ, 7 ਅਕਤੂਬਰ (ਅਜਾਇਬ ਸਿੰਘ ਔਜਲਾ)-ਪੰਜਾਬ ਭਵਨ ਚੰਡੀਗੜ੍ਹ ਵਿਖੇ ਅੱਜ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਰਮਿਆਨ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ...
ਮੋਹਾਲੀ ਆਰ.ਪੀ.ਜੀ. ਹਮਲੇ ਦੇ ਸੰਬੰਧ 'ਚ ਇਕ ਗ੍ਰਿਫ਼ਤਾਰ
. . .  about 6 hours ago
ਨਵੀਂ ਦਿੱਲੀ, 7 ਅਕਤੂਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 9 ਮਈ ਨੂੰ ਮੋਹਾਲੀ 'ਚ ਪੰਜਾਬ ਪੁਲਿਸ ਦੀ ਖੁਫੀਆ ਇਮਾਰਤ 'ਤੇ ਆਰ.ਪੀ.ਜੀ. ਹਮਲੇ ਦੇ ਸੰਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ...
ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ, ਰੂਸ-ਯੂਕਰੇਨ ਦੇ ਸੰਗਠਨ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ
. . .  about 6 hours ago
ਸਟਾਕਹੋਮ (ਸਵੀਡਨ), 7 ਅਕਤੂਬਰ -ਰਾਇਲ ਸਵੀਡਿਸ਼ ਅਕੈਡਮੀ ਨੇ ਬੇਲਾਰੂਸ ਤੋਂ ਮਨੁੱਖੀ ਅਧਿਕਾਰਾਂ ਦੇ ਵਕੀਲ ਐਲੇਸ ਬਿਆਲੀਆਟਸਕੀ, ਰੂਸੀ ਮਨੁੱਖੀ ਅਧਿਕਾਰ ਸੰਗਠਨ ਮੈਮੋਰੀਅਲ ਅਤੇ ਯੂਕਰੇਨੀ ਮਨੁੱਖੀ ਅਧਿਕਾਰ ਸੰਗਠਨ ਸੈਂਟਰ ਫਾਰ ਸਿਵਲ ਲਿਬਰਟੀਜ਼ ਨੂੰ ਸਾਂਝੇ ਤੌਰ 'ਤੇ 2022 ਦਾ ਨੋਬਲ ਸ਼ਾਂਤੀ ਪੁਰਸਕਾਰ...
ਮਹਿਲਾ ਟੀ-20 ਏਸ਼ੀਆ ਕੱਪ : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 138 ਦੌੜਾਂ ਦਾ ਟੀਚਾ
. . .  about 7 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ ਦੇ ਅਹਿਮ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਪਾਕਿਸਤਾਨ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 138 ਦੌੜਾਂ ਦਾ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕੀਤੇ ਦਰਸ਼ਨ
. . .  about 7 hours ago
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਕਾ ਪੰਜਾ ਸਾਹਿਬ ਸ਼ਤਾਬਦੀ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫ਼ਦ ਵਲੋਂ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ...
ਅਮਰੀਕਾ ਵਿਚ ਹੋਈ ਪੰਜਾਬੀ ਪਰਿਵਾਰ ਦੀ ਹੱਤਿਆ 'ਚ ਇਕ ਤੋਂ ਵਧ ਲੋਕ ਸ਼ਾਮਿਲ-ਪੁਲਿਸ ਦਾ ਦਾਅਵਾ
. . .  about 7 hours ago
ਸੈਕਰਾਮੈਂਟੋ, 7 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਹੱਸਦੇ ਵੱਸਦੇ ਪੰਜਾਬੀ ਪਰਿਵਾਰ ਦੀ ਇਕ 8 ਮਹੀਨਿਆਂ ਦੀ ਬੱਚੀ ਸਮੇਤ 4 ਜੀਆਂ ਨੂੰ ਅਗਵਾ ਕਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕੀਤੇ ਇਕ 48 ਸਾਲਾਂ...
ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਚਾਕੂ ਮਾਰ ਕੇ 2 ਦੀ ਹੱਤਿਆ, 6 ਜ਼ਖ਼ਮੀ
. . .  about 7 hours ago
ਸੈਕਰਾਮੈਂਟੋ, 7 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸ਼ਹਿਰ ਲਾਸਵੇਗਾਸ ਸਟਰਿਪ 'ਚ ਇਕ ਹਵਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ ਦੋ ਵਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ 6 ਹੋਰਨਾਂ ਨੂੰ ਜ਼ਖਮੀ...
ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼, ਪੰਜ ਕਿੱਲੋ ਹੈਰੋਇਨ ਬਰਾਮਦ
. . .  about 8 hours ago
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)-ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼ ਕਰਨ 'ਚ ਐੱਸ.ਟੀ.ਐੱਫ. ਨੇ ਸਫਲਤਾ ਹਾਸਲ ਕੀਤੀ ਹੈ। ਜੱਸਾ ਜੇਲ੍ਹ ਚੋਂ ਮੁਜਰਮਾਂ ਪਾਸੋਂ ਪੰਜ ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਮੰਡੀ 'ਚ ਕੀਮਤ ਪੈਂਤੀ ਕਰੋੜ ਰੁਪਏ ਦੱਸੀ...
ਸ਼੍ਰੋਮਣੀ ਕਮੇਟੀ ਦਾ ਰੋਸ ਮਾਰਚ ਗੜ੍ਹਸ਼ੰਕਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਹੋਇਆ ਰਵਾਨਾ
. . .  about 8 hours ago
ਗੜ੍ਹਸ਼ੰਕਰ, 7 ਅਕਤੂਬਰ (ਧਾਲੀਵਾਲ)-ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਗਿਆ ਰੋਸ ਮਾਰਚ ਗੜ੍ਹਸ਼ੰਕਰ ਪਹੁੰਚਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਰਵਾਨਾ...
ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਟਾਸ ਜਿੱਤ ਕੇ ਪਾਕਿਸਤਾਨ ਕਰ ਰਿਹਾ ਪਹਿਲਾਂ ਬੱਲੇਬਾਜ਼ੀ
. . .  about 8 hours ago
ਢਾਕਾ, 7 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦਾ ਅਹਿਮ ਮੁਕਾਬਲਾ ਅੱਜ ਹੋ ਰਿਹਾ ਹੈ। ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਹੈ। 4 ਓਵਰਾਂ ਤੋਂ ਬਾਅਦ ਪਾਕਿਸਤਾਨ ਨੇ ਬਿਨਾਂ ਕਿਸੇ ਨੁਕਸਾਨ ਦੇ 25 ਦੌੜਾਂ ਬਣਾ...
ਈ.ਡੀ. ਵਲੋਂ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਛਾਪੇਮਾਰੀ
. . .  about 9 hours ago
ਮਾਨਸਾ, 7 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸ਼ਰਾਬ ਕਾਰੋਬਾਰੀਆਂ 'ਤੇ ਛਾਪੇਮਾਰੀ ਦੇ ਚਲਦਿਆਂ ਮਾਨਸਾ ਵਿਖੇ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ। ਲਗਭਗ 4 ਘੰਟੇ ਈ.ਡੀ. ਦੇ ਅਧਿਕਾਰੀ ਫ਼ਰੋਲਾ ਫ਼ਰਾਲੀ ਕਰਦੇ ਰਹੇ ਅਤੇ ਉਨ੍ਹਾਂ ਮੁਲਾਜ਼ਮ...
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਡੀ.ਜੀ.ਪੀ. ਨੂੰ ਸ਼ਿਕਾਇਤ
. . .  about 9 hours ago
ਚੰਡੀਗੜ੍ਹ, 7 ਅਕਤੂਬਰ-(ਵਿਕਰਮਜੀਤ ਸਿੰਘ ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਡੀ.ਜੀ.ਪੀ. ਪੰਜਾਬ ਨੂੰ ਚਿੱਠੀ ਲਿਖ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਵਿਚ ਰਾਜਾ ਵੜਿੰਗ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਹਾੜ ਸੰਮਤ 554

ਕਪੂਰਥਲਾ / ਫਗਵਾੜਾ

ਨਸ਼ਾ ਛਡਾਊ ਕੇਂਦਰ ਦੀ ਆੜ ਹੇਠ ਲੋਕਾਂ ਤੋਂ ਡਰਾ ਧਮਕਾ ਕੇ ਪੈਸੇ ਵਸੂਲਣ ਦੇ ਦੋਸ਼ ਹੇਠ ਡੇਰੇ ਦਾ ਸੰਚਾਲਕ ਤੇ ਸਾਥੀ ਕਾਬੂ

ਭੁਲੱਥ, 2 ਜੁਲਾਈ (ਮਨਜੀਤ ਸਿੰਘ ਰਤਨ)-ਨਸ਼ਾ ਛਡਾਉਣ ਵਾਲੇ ਕੇਂਦਰਾਂ 'ਤੇ ਨਿਗਰਾਨੀ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅਮਰੀਕ ਸਿੰਘ ਚਾਹਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਨਸ਼ਾ ਛਡਾਊ ਕੇਂਦਰ ਪਿੰਡ ਰਮੀਦੀ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਰਮੀਦੀ ਤੇ ਤਿੰਨ ਹੋਰ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਡੀ. ਐਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਪਰਮਜੀਤ ਸਿੰਘ ਚੰਦੀ ਪੁੱਤਰ ਸਹਿਣ ਸਿੰਘ ਚੰਦੀ ਵਾਸੀ ਪਿੰਡ ਪਰਜੀਆਂ ਖ਼ੁਰਦ ਹਾਲ ਵਾਸੀ ਪਿੰਡ ਰਾਜੋਵਾਲ ਜ਼ਿਲ੍ਹਾ ਜਲੰਧਰ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ ਨਰਿੰਦਰਪਾਲ ਸਿੰਘ ਜੋ ਕਿ ਚਾਰ ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਮਾੜੀ ਸੰਗਤ ਦਾ ਆਦੀ ਹੋ ਗਿਆ ਹੈ ਤੇ ਨਸ਼ਾ ਕਰਨ ਲੱਗ ਪਿਆ ਹੈ | ਉਸ ਨੂੰ ਪਤਾ ਲੱਗਾ ਕਿ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਪਿੰਡ ਰਮੀਦੀ ਥਾਣਾ ਸੁਭਾਨਪੁਰ ਵਿਚ ਹੈ ਜੋ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਨਸ਼ਾ ਛਡਾਉਣ 'ਚ ਅਹਿਮ ਯੋਗਦਾਨ ਪਾਉਂਦਾ ਹੈ ਅਤੇ ਗੁਰਮਤਿ ਸਿੱਖਿਆ ਦੇ ਨਾਲ ਬੱਚਿਆਂ ਨੂੰ ਨਸ਼ਾ ਰਹਿਤ ਕਰਦੇ ਹਨ ਜਿਸ 'ਤੇ ਉਸ ਨੇ ਆਪਣਾ ਲੜਕਾ ਉਨ੍ਹਾਂ ਦੇ ਨਸ਼ਾ ਕੇਂਦਰ 'ਚ ਦਾਖਲ ਕਰਵਾ ਦਿੱਤਾ ਅਤੇ 20,000 ਰੁਪਏ ਫ਼ੀਸ ਵੀ ਜਮਾ ਕਰਵਾ ਦਿੱਤੀ | ਉਸ ਨੇ ਦੱਸਿਆ ਕਿ ਡੇਰੇ ਦਾ ਸੰਚਾਲਕ ਜਗਤਾਰ ਸਿੰਘ ਉਨ੍ਹਾਂ ਦੇ ਬੇਟੇ ਦੀ ਕੁੱਟਮਾਰ ਕਰਦੇ ਹਨ ਤੇ ਹੁਣ ਉਨ੍ਹਾਂ ਤੋਂ 3,00,000 ਲੱਖ ਦੀ ਮੰਗ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਜੇਕਰ ਉਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਦੇ ਲੜਕੇ ਨੂੰ ਮਾਰ ਦੇਣਗੇ | ਡੀ. ਐਸ. ਪੀ. ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਇਸ ਦੀ ਤਫ਼ਤੀਸ਼ ਤਹਿਤ ਹਰਜੀਤ ਸਿੰਘ ਮੁੱਖ ਥਾਣਾ ਅਫ਼ਸਰ ਸੁਭਾਨਪੁਰ ਸਮੇਤ ਪੁਲਿਸ ਪਾਰਟੀ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਜੋ ਕਿ ਪਿੰਡ ਰਮੀਦੀ ਦੇ ਖੇਤਾਂ ਵਿਚ ਬਣਿਆ ਸੀ ਤੇ ਰੇਡ ਕੀਤਾ ਗਿਆ ਜਿਥੋਂ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਰਵਣ ਸਿੰਘ, ਸਮੇਤ ਸੁਖਵਿੰਦਰ ਸਿੰਘ ਸੁਖਾ ਗਰਨੇਟ ਪੁੱਤਰ ਜਰਨੈਲ ਸਿੰਘ ਵਾਸੀ ਜੈਰਾਮਪੁਰ, ਬਲਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਡੋਗਰਾਂਵਾਲ, ਪਵਿੱਤਰ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਅਹਿਮ ਕਾਜੀ ਨੂੰ ਕਾਬੂ ਕੀਤਾ ਤੇ ਇਨ੍ਹਾਂ ਦੇ ਕਬਜ਼ੇ 'ਚੋਂ ਇਕ ਵੱਡੇ ਹਾਲ 'ਚ ਬੰਦ 20 ਨੌਜਵਾਨਾਂ ਨੂੰ ਛਡਾਇਆ ਗਿਆ ਅਤੇ ਡੇਰੇ ਤੋਂ ਚਾਰ ਲੱਕੜ ਦੇ ਡੰਡੇ, ਕੁਝ ਜ਼ਰੂਰੀ ਕਾਗਜ਼ਾਤ, ਇਕ ਕਾਰ ਸਵਿਫ਼ਟ ਬਰਾਮਦ ਕੀਤੀ ਗਈ | ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਡੇਰੇ ਦਾ ਸੰਚਾਲਕ ਜਗਤਾਰ ਸਿੰਘ ਉਕਤ ਆਪਣੇ ਸਾਥੀਆ ਨਾਲ ਮਿਲ ਕੇ ਨਸ਼ਾ ਛਡਾਉਣ ਤੇ ਗੁਰਮਤਿ ਗਿਆਨ ਦੇਣ ਦੀ ਆੜ 'ਚ ਜੋ ਨੌਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਸਨ ਡੇਰੇ 'ਚ ਚੁੱਕ ਕੇ ਲੈ ਆਉਂਦੇ ਸਨ ਅਤੇ ਉਨ੍ਹਾਂ ਦੇ ਭੋਲੇ ਭਾਲੇ ਪਰਿਵਾਰਾਂ ਪਾਸੋਂ ਭਾਰੀ ਮਾਤਰਾ 'ਚ ਪੈਸੇ ਵਸੂਲਦੇ ਸਨ ਅਤੇ ਫਿਰ ਉਨ੍ਹਾਂ ਦੇ ਬੱਚਿਆਂ ਨੂੰ ਛੱਡਣ ਬਦਲੇ ਉਨ੍ਹਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕਰਦੇ ਸਨ ਤੇ ਪੈਸੇ ਲੈਂਦੇ ਸਨ | ਇਹ ਡੇਰੇ ਦੇ ਅੰਦਰ ਨੌਜਵਾਨਾਂ ਨੂੰ ਨਸ਼ੇ ਵਜੋਂ ਨਸ਼ੀਲੀਆਂ ਗੋਲੀਆਂ ਖਵਾਉਂਦੇ ਸਨ ਤੇ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ ਜਿਸ ਤੇ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ |

ਤਾਸ਼ਪੁਰ ਮੋੜ 'ਤੇ ਦਸਮੇਸ਼ ਟਾਇਰ ਹਾਊਸ ਦੀ ਛੱਤ ਪਾੜ ਕੇ ਦੂਜੀ ਵਾਰ ਚੋਰੀ

ਡਡਵਿੰਡੀ, 2 ਜੁਲਾਈ (ਦਿਲਬਾਗ ਸਿੰਘ ਝੰਡ)-ਇਥੋਂ ਥੋੜੀ ਦੂਰੀ 'ਤੇ ਸਥਿਤ ਅੱਡਾ ਤਾਸ਼ਪੁਰ ਮੋੜ 'ਤੇ ਦਸਮੇਸ਼ ਟਾਇਰ ਹਾਊਸ 'ਚ ਬੀਤੀ ਰਾਤ ਚੋਰੀ ਹੋ ਗਈ | ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ 'ਚ ਇਸ ਦੁਕਾਨ 'ਤੇ ਇਹ ਦੂਜੀ ਵਾਰ ਹੋਈ ਚੋਰੀ ਹੈ | ਇਸ ਸੰਬੰਧੀ ਦਸਮੇਸ਼ ਟਾਇਰ ਹਾਊਸ ...

ਪੂਰੀ ਖ਼ਬਰ »

ਫਗਵਾੜਾ ਵਾਹਦ ਸੜਕ ਨਾ ਬਣਨ 'ਤੇ ਤਿੰਨ ਜ਼ਿਲਿ੍ਹਆਂ ਦੇ ਸੈਂਕੜੇ ਪਿੰਡਾਂ ਦੇ ਲੋਕ ਔਖੇ

ਮਨਦੀਪ ਸਿੰਘ ਸੰਧੂ ਖਲਵਾੜਾ, 2 ਜੁਲਾਈ-ਬੀਤੇ 6 ਮਹੀਨਿਆਂ ਤੋਂ ਪੁੱਟ ਕੇ ਸੁੱਟੀ ਫਗਵਾੜਾ ਵਾਹਦ ਸੜਕ ਨਾ ਬਣਾਏ ਜਾਣ ਤੋਂ ਤਿੰਨ ਜ਼ਿਲਿ੍ਹਆਂ ਦੇ ਸੈਂਕੜੇ ਪਿੰਡਾਂ ਦੇ ਲੱਖਾਂ ਲੋਕ ਬਹੁਤ ਪ੍ਰੇਸ਼ਾਨ ਹਨ | ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਪਿਛਲੀਆਂ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 7 ਸਰਕਲਾਂ ਦੇ 252 ਠੇਕੇ ਆਬਕਾਰੀ ਤੇ ਕਰ ਵਿਭਾਗ ਵਲੋਂ 178.51 ਕਰੋੜ 'ਚ ਅਲਾਟ

ਕਪੂਰਥਲਾ, 2 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ ਦੇ 7 ਸਰਕਲਾਂ ਦੇ 252 ਠੇਕੇ ਆਬਕਾਰੀ ਤੇ ਕਰ ਵਿਭਾਗ ਕਪੂਰਥਲਾ ਵਲੋਂ ਟੈਂਡਰ ਪ੍ਰਕਿਰਿਆ ਰਾਹੀਂ 178.51 ਕਰੋੜ ਰੁਪਏ 'ਚ ਵੱਖ-ਵੱਖ ਕੰਪਨੀਆਂ ਨੂੰ ਅਲਾਟ ਕੀਤੇ ਗਏ | ਆਬਕਾਰੀ ਤੇ ਕਰ ਅਫ਼ਸਰ ਕਪੂਰਥਲਾ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਸੰਬੰਧੀ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਚਾਰ ਵਿਅਕਤੀਆਂ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਗੁਰਬਚਨ ਸਿੰਘ ਪੁੱਤਰ ...

ਪੂਰੀ ਖ਼ਬਰ »

ਰੇਲਵੇ ਲਾਈਨਾਂ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਢਿਲਵਾਂ, 2 ਜੁਲਾਈ (ਪ੍ਰਵੀਨ ਕੁਮਾਰ, ਸੁਖੀਜਾ)-ਰੇਲਵੇ ਪੁਲਿਸ ਢਿਲਵਾਂ ਨੇ ਸੁਭਾਨਪੁਰ ਦੇ ਰੇਲਵੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸੰਬੰਧੀ ਰੇਲਵੇ ਪੁਲਿਸ ਢਿਲਵਾਂ ਦੇ ਇੰਚਾਰਜ ਏ. ਐਸ. ਆਈ. ਕੇਵਲ ਸਿੰਘ ਨੇ ...

ਪੂਰੀ ਖ਼ਬਰ »

ਪੰਡਵਾਂ ਵਿਖੇ ਹਵਾਈ ਫ਼ਾਇਰ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਪਿੰਡ ਪੰਡਵਾਂ ਵਿਖੇ ਤਿੰਨ ਵਿਅਕਤੀਆਂ ਵਲੋਂ ਹਵਾਈ ਫ਼ਾਇਰ ਕਰਨ ਤੇ ਧਮਕੀਆਂ ਦੇਣ ਦੇ ਮਾਮਲੇ 'ਚ ਸਤਨਾਮਪੁਰਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐਸ. ਐਚ. ਓ. ਸਤਨਾਮਪੁਰਾ ਜਤਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਜੇਲ੍ਹ ਦੀ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਕੋਲੋਂ ਨਸ਼ੀਲਾ ਪਦਾਰਥ, ਚਰਸ ਤੇ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਕੋਤਵਾਲੀ ਪੁਲਿਸ ਨੇ ਕੇਂਦਰੀ ਜੇਲ੍ਹ ਕਪੂਰਥਲਾ ਦੀ ਤਲਾਸ਼ੀ ਦੌਰਾਨ ਦੋ ਮਾਮਲਿਆਂ 'ਚ ਹਵਾਲਾਤੀਆਂ ਕੋਲੋਂ 4 ਗ੍ਰਾਮ ਨਸ਼ੀਲਾ ਪਦਾਰਥ, 35 ਗ੍ਰਾਮ ਚਰਸ ਤੇ ਇਕ ਮੋਬਾਈਲ ਫ਼ੋਨ ਬਰਾਮਦ ਹੋਣ ਦੇ ਦੋਸ਼ ਹੇਠ ਦੋ ਹਵਾਲਾਤੀਆਂ ...

ਪੂਰੀ ਖ਼ਬਰ »

ਕੌਮੀ ਡਾਕਟਰੀ ਦਿਵਸ 'ਤੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦਾ ਸਨਮਾਨ

ਕਪੂਰਥਲਾ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਕੌਮੀ ਡਾਕਟਰੀ ਦਿਵਸ ਦੇ ਸੰਬੰਧ ਵਿਚ ਅੱਜ ਸਿਹਤ ਵਿਭਾਗ ਦੇ ਹੋਰ ਸੰਸਥਾਵਾਂ ਵਲੋਂ ਸਮਾਗਮ ਕਰਵਾਏ ਗਏ | ਇਸੇ ਸਬੰਧ ਵਿਚ ਸਿਵਲ ਹਸਪਤਾਲ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਡਾ: ਗੁਰਿੰਦਰਬੀਰ ਕੌਰ ...

ਪੂਰੀ ਖ਼ਬਰ »

ਘਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਨੁਕਸਾਨ ਤੋਂ ਬਚਾਅ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਰੀਜੈਂਸੀ ਟਾਊਨ ਵਿਖੇ ਇਕ ਘਰ 'ਚ ਅਚਾਨਕ ਸ਼ਾਰਟ ਸਰਕਟ ਲੱਗਣ ਕਾਰਨ ਅੱਗ ਲੱਗ ਗਈ, ਜਿਸ ਦੀ ਸੂਚਨਾ ਫਾਇਰ ਬਿ੍ਗੇਡ ਨੂੰ ਮਿਲਦੇ ਸਾਰ ਅੱਗ 'ਤੇ ਕਾਬੂ ਪਾਇਆ | ਘਰ ਮਾਲਕ ਸੀਮਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ ਸਬ ਡਵੀਜ਼ਨ ਦੀ ਸਰਬਸੰਮਤੀ ਨਾਲ ਚੋਣ

ਕਪੂਰਥਲਾ, 2 ਜੁਲਾਈ (ਵਿ. ਪ੍ਰ.)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ ਸਬ ਡਵੀਜ਼ਨ ਕਪੂਰਥਲਾ ਦੀ ਸਰਬਸੰਮਤੀ ਨਾਲ ਚੋਣ ਹੋਈ, ਚੋਣ 'ਚ ਬਲਬੀਰ ਸਿੰਘ ਸੰਧੂ ਪ੍ਰਧਾਨ, ਸਤਨਾਮ ਸਿੰਘ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਉੱਪਲ ਸਕੱਤਰ, ਸਰਬਜੀਤ ਸਿੰਘ ਸਹਾਇਕ ਸਕੱਤਰ, ਗੁਰਪ੍ਰੀਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕਪੂਰਥਲਾ, 2 ਜੁਲਾਈ (ਵਿ. ਪ੍ਰ.)-ਥਾਣਾ ਸਦਰ ਪੁਲਿਸ ਨੇ ਆਦਿ ਖੂਹੀ ਨੇੜੇ ਇਕ ਨਿੱਜੀ ਗੱਡੀ 'ਤੇ ਜਾ ਰਹੇ ਇਕ ਮੋਨੇ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ 600 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਏ. ਐਸ. ਆਈ. ...

ਪੂਰੀ ਖ਼ਬਰ »

ਅਕਾਲ ਅਕੈਡਮੀ ਇੰਟਰਨੈਸ਼ਨਲ ਦੇ 12ਵੀਂ ਕਲਾਸ ਦੇ ਨਤੀਜਿਆਂ 'ਚੋਂ ਮੁਸਕਾਨਪ੍ਰੀਤ ਕੌਰ ਅੱਵਲ ਰਹੀ

ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ, ਥਿੰਦ)-ਬਾਰ੍ਹਵੀਂ ਕਲਾਸ ਦੇ ਇਮਤਿਹਾਨਾਂ 'ਚੋਂ ਅਕਾਲ ਅਕੈਡਮੀ ਇੰਟਰਨੈਸ਼ਨਲ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਪ੍ਰੀਖਿਆ ਵਿਚ ਅਕਾਲ ਅਕੈਡਮੀ ਦੇ ਕੁਲ 173 ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚੋਂ ਕਾਮਰਸ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਵਲੋਂ ਸ਼ਾਹਜਹਾਂਪੁਰ ਵਿਖੇ ਆਮ ਇਜਲਾਸ

ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ, ਥਿੰਦ)-ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ 'ਤੇ ਬੀ. ਡੀ. ਪੀ. ਓ. ਸੁਲਤਾਨਪੁਰ ਲੋਧੀ ਅਸ਼ੋਕ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਚਾਇਤ ਸਕੱਤਰ ਪਿ੍ਤਪਾਲ ਸਿੰਘ ਦੀ ਦੇਖ-ਰੇਖ ਹੇਠ ਹਲਕਾ ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਸੁਆਮੀ ਪ੍ਰਕਾਸ਼ਾ ਨੰਦ ਸਨਿਆਸ ਆਸ਼ਰਮ ਕਾਹਲਵਾਂ ਵਿਖੇ ਗੁਰਪੂਰਨਿਮਾ 13 ਨੂੰ

ਕਪੂਰਥਲਾ, 2 ਜੁਲਾਈ (ਵਿ.ਪ੍ਰ.)-ਸੁਆਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ ਕਾਹਲਵਾਂ ਤੇ ਥਿੱਗਲੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸੁਆਮੀ ਪ੍ਰਕਾਸ਼ਾ ਨੰਦ ਸਨਿਆਸ ਆਸ਼ਰਮ ਕਾਹਲਵਾਂ ਵਿਖੇ ਆਸ਼ਰਮ ਦੇ ਮੁੱਖ ਸੰਚਾਲਕ ਤੇ ਗੱਦੀ ਨਸ਼ੀਨ ਸੁਆਮੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਕਲਾਸ-ਰੂਮ ਮੈਨੇਜਮੈਂਟ ਸੰਬੰਧੀ ਸੈਮੀਨਾਰ

ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਕਲਾਸ-ਰੂਮ ਮੈਨੇਜਮੈਂਟ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ, ਥਿੰਦ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚੋਂ ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸੰਬੰਧੀ ਪਿ੍ੰਸੀਪਲ ਜਸਬੀਰ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਨਤੀਜਾ 100 ਫੀਸਦੀ ਰਿਹਾ

ਤਲਵੰਡੀ ਚੌਧਰੀਆਂ, 2 ਜੁਲਾਈ (ਪਰਸਨ ਲਾਲ ਭੋਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦਾ ਨਤੀਜਾ 100 ਫੀਸਦੀ ਰਿਹਾ | ਪ੍ਰੀਖਿਆ 'ਚ ਕੁਲ 232 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 77 ...

ਪੂਰੀ ਖ਼ਬਰ »

ਕੱਲ੍ਹ ਤੋਂ ਕਮੇਟੀ ਸ਼ੁਰੂ ਕਰੇਗੀ ਐਲ.ਈ.ਡੀ. ਪ੍ਰਾਜੈਕਟ ਦੀ ਜਾਂਚ

ਜਲੰਧਰ, 2 ਜੁਲਾਈ (ਸ਼ਿਵ)- ਕਰੋੜਾਂ ਰੁਪਏ ਦੀ ਅਦਾਇਗੀ ਹੋਣ ਤੋਂ ਬਾਅਦ ਕੌਂਸਲਰਾਂ ਦੀ 8 ਮੈਂਬਰੀ ਕਮੇਟੀ ਵੱਲੋਂ ਸੋਮਵਾਰ 4 ਜੁਲਾਈ ਨੂੰ 50 ਕਰੋੜ ਦੇ ਐਲ. ਈ. ਡੀ. ਲਾਈਟ ਪ੍ਰਾਜੈਕਟ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ | ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਨੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਦਰੋਪਦੀ ਮੁਰਮੂ ਦੀ ਹਮਾਇਤ ਦਾ ਫ਼ੈਸਲਾ ਸ਼ਲਾਘਾਯੋਗ-ਐਡ. ਪਰਮਜੀਤ ਸਿੰਘ

ਕਪੂਰਥਲਾ, 2 ਜੁਲਾਈ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਹਲਕਾ ਕਪੂਰਥਲਾ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਦ੍ਰੋਪਦੀ ...

ਪੂਰੀ ਖ਼ਬਰ »

ਤੀਬਰ ਦਸਤ ਕੰਟਰੋਲ ਪੰਦ੍ਹਰਵਾੜਾ ਕੱਲ੍ਹ ਤੋਂ

ਕਪੂਰਥਲਾ, 2 ਜੁਲਾਈ (ਵਿ.ਪ੍ਰ.)-ਸਿਹਤ ਵਿਭਾਗ ਵਲੋਂ ਤੀਬਰ ਦਸਤ ਕੰਟਰੋਲ ਪੰਦ੍ਹਰਵਾੜਾ 4 ਜੁਲਾਈ ਤੋਂ 17 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਡਾਇਰੀਆ ਕੰਟਰੋਲ ਕਰਨ ...

ਪੂਰੀ ਖ਼ਬਰ »

ਮਿਸ਼ਨ ਖ਼ਾਕੀ ਨੂੰ ਜ਼ਿਲ੍ਹੇ 'ਚ ਦਿੱਤਾ ਲੜਕੀਆਂ ਨੇ ਭਰਵਾਂ ਹੁੰਗਾਰਾ-ਵਿਸ਼ੇਸ਼ ਸਾਰੰਗਲ

ਕਪੂਰਥਲਾ, 2 ਜੁਲਾਈ (ਵਿ.ਪ੍ਰ.)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਪੁਲਿਸ ਵਿਚ ਲੜਕੇ ਲੜਕੀਆਂ ਨੂੰ ਭਰਤੀ ਕਰਵਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਖ਼ਾਕੀ ਨੂੰ ਜ਼ਿਲ੍ਹੇ ਵਿਚ ਲੜਕੀਆਂ ਨੇ ਵੱਡਾ ਹੁੰਗਾਰਾ ਦਿੱਤਾ ਹੈ ਤੇ ਇਸ ਮਿਸ਼ਨ ਤਹਿਤ 164 ਲੜਕੀਆਂ ਨੇ ਸਰੀਰਕ ਤੇ ...

ਪੂਰੀ ਖ਼ਬਰ »

ਮੁਹੱਲਾ ਭਗਤਪੁਰਾ ਵਿਖੇ ਸੀਵਰੇਜ ਲਾਈਨ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਭਗਤਪੁਰਾ ਵਿਖੇ ਸੀਵਰੇਜ ਦੀ ਲਾਈਨ ਬੰਦ ਹੋਣ ਕਾਰਨ ਮੁਹੱਲੇ 'ਚ ਪਾਣੀ ਫੈਲਿਆ ਹੋਇਆ ਹੈ ਜਿਸ ਤੋਂ ਮੁਹੱਲਾ ਵਾਸੀ ਸਖ਼ਤ ਪ੍ਰੇਸ਼ਾਨ ਹਨ | ਮੁਹੱਲਾ ਵਾਸੀ ਡਾ. ਰਮਨ ਕੁਮਾਰ, ਗੁਰਦਿਆਲ ਸਿੰਘ, ਸੰਜੀਵ ਸ਼ਰਮਾ, ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 2 ਜੁਲਾਈ (ਵਿ.ਪ੍ਰ.)-ਅੱਜ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ ਤੇ ਅੱਜ ਸਿਹਤਯਾਬ ਹੋਣ ਉਪਰੰਤ ਚਾਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ | ਸਿਹਤ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਪਲਾਹੀ ਦਾ ਨਤੀਜਾ ਸੌ ਫ਼ੀਸਦੀ

ਫਗਵਾੜਾ, 2 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ 'ਚੋਂ ਸ੍ਰੀ ਗੁਰੂ ਹਰਿਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਦਾ ਨਤੀਜਾ 100 ਫ਼ੀਸਦੀ ਰਿਹਾ | ਸਾਇੰਸ ਗਰੁੱਪ ਵਿਚ ਪਹਿਲਾ ਸਥਾਨ ਹਰਮਨਜੀਤ ਸਿੰਘ, ...

ਪੂਰੀ ਖ਼ਬਰ »

ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ

ਕਾਲਾ ਸੰਘਿਆਂ, 2 ਜੁਲਾਈ (ਬਲਜੀਤ ਸਿੰਘ ਸੰਘਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 12ਵੀਂ ਦੀ ਪ੍ਰੀਖਿਆ ਵਿਚ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬਾਰ੍ਹਵੀਂ ਦੇ ਆਰਟਸ ਗਰੁੱਪ ਵਿਚ ਕੁੱਲ 45 ...

ਪੂਰੀ ਖ਼ਬਰ »

ਸ਼ਰੇਆਮ ਸ਼ਰਾਬ ਪੀਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਇਕ ਸਬਜ਼ੀ ਦੀ ਰੇਹੜੀ ਕੋਲ ਸ਼ਰੇਆਮ ਸ਼ਰਾਬ ਪੀਣ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇੰਡਸਟਰੀ ਏਰੀਆ ਚੌਕੀ ਇੰਚਾਰਜ ਨੇ ਦੱਸਿਆ ਕਿ ਏ. ਐਸ. ਆਈ. ਜਸਵੰਤ ਸਿੰਘ ...

ਪੂਰੀ ਖ਼ਬਰ »

ਫਗਵਾੜਾ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਹੋਏ ਆਮ ਇਜਲਾਸ

ਫਗਵਾੜਾ, 2 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਦੇ ਮਕਸਦ ਨਾਲ ਫਗਵਾੜਾ ਹਲਕੇ ਦੇ ਪਿੰਡ ਰਾਣੀਪੁਰ ਕੰਬੋਆ, ਜਗਪਾਲਪੁਰ, ਦੁੱਗ, ਬਬੇਲੀ, ਡੁਮੇਲੀ, ਰਿਹਾਣਾ ਜੱਟਾ, ਰਾਮਪੁਰ ਸੁੰਨੜਾ, ਮੀਰਾਪੁਰ, ਗੁਜਰਾਤਾ, ਲੱਖਪੁਰ, ...

ਪੂਰੀ ਖ਼ਬਰ »

ਹਿੰਦੂ ਜਥੇਬੰਦੀਆਂ ਵਲੋਂ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਦੇ ਮਾਮਲੇ 'ਚ ਵਫ਼ਦ ਐਸ.ਪੀ. ਨੂੰ ਮਿਲਿਆ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਰਾਜਸਥਾਨ ਉਦੈਪੁਰ ਵਿਖੇ ਇਕ ਮੁਸਲਿਮ ਵਲੋਂ ਹਿੰਦੂ ਵਿਅਕਤੀ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਸੰਬੰਧ ਵਿਚ ਕੁੱਝ ਹਿੰਦੂ ਜਥੇਬੰਦੀਆਂ ਵਲੋਂ ਕੱਲ੍ਹ ਇੱਥੇ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਸਮੂਹ ਮੁਸਲਿਮ ਭਾਈਚਾਰੇ ਨੂੰ ...

ਪੂਰੀ ਖ਼ਬਰ »

ਪਿੰਡ ਮੰਡਕੁੱਲਾ ਵਿਖੇ ਪਾਸਟਰਜ਼ ਐਂਡ ਯੂਥ ਕਾਨਫ਼ਰੰਸ ਦੀ ਮੀਟਿੰਗ

ਬੇਗੋਵਾਲ, 2 ਜੁਲਾਈ (ਸੁਖਜਿੰਦਰ ਸਿੰਘ)-ਪਿੰਡ ਮੰਡਕੁੱਲਾ ਵਿਖੇ ਪਾਸਟਰਜ਼ ਐਂਡ ਯੂਥ ਕਾਨਫ਼ਰੰਸ ਦੀ ਮੀਟਿੰਗ 'ਦਾ ਜੀਜ਼ਸ ਆਰਮੀ ਵਰਸ਼ਿਪ ਟੀਮ' (ਪਿ੍ੰਸ) ਦੇ ਸਹਿਯੋਗ ਨਾਲ ਪਾਸਟਰ ਮਲਾਕੀ ਦੀ ਅਗਵਾਈ ਹੇਠ ਚਰਚ ਵਿਚ ਕੀਤਾ ਗਿਆ | ਵਿਸ਼ੇਸ਼ ਮਹਿਮਾਨ ਵਜੋਂ ਕਿ੍ਸਚੀਅਨ ...

ਪੂਰੀ ਖ਼ਬਰ »

ਪਿੰਡ ਭਬਿਆਣਾ ਵਿਖੇ ਸ਼ਰਧਾ ਨਾਲ ਮਨਾਇਆ ਸਾਲਾਨਾ ਜੋੜ ਮੇਲਾ

ਫਗਵਾੜਾ, 2 ਜੁਲਾਈ (ਤਰਨਜੀਤ ਸਿੰਘ ਕਿੰਨੜਾ, ਅਸ਼ੋਕ ਕੁਮਾਰ ਵਾਲੀਆ)-ਫਗਵਾੜਾ-ਹੁਸ਼ਿਆਰਪੁਰ ਰੋਡ (ਨੇੜੇ ਜਗਜੀਤਪੁਰ) ਪਿੰਡ ਭਬਿਆਣਾ ਸਥਿਤ ਦਰਗਾਹ ਸਾਈਾ ਬਾਬਾ ਭਰਪੂਰ ਸ਼ਾਹ ਅਤੇ ਮਸਤ ਬੀਬੀ ਫਦਮਾਂ ਵਿਖੇ 31ਵਾਂ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਬੀਬੀ ...

ਪੂਰੀ ਖ਼ਬਰ »

ਅੱਖਾਂ ਦਾ ਜਾਂਚ ਕੈਂਪ ਲਗਾਇਆ

ਨਡਾਲਾ, 2 ਜੁਲਾਈ (ਮਾਨ)-ਮਨੁੱਖਤਾ ਦੀ ਸੇਵਾ ਦੇ ਸੰਕਲਪ ਦੇ ਚੱਲਦਿਆਂ ਪਿੰਡ ਸੈਂਤਪੁਰ ਦੇ ਸਰਪੰਚ ਨਿਰਮਲ ਸਿੰਘ ਵਲੋਂ ਆਪਣੇ ਬੇਟੇ ਸਤਿੰਦਰ ਸਿੰਘ ਦੇ ਜਨਮ ਦਿਨ ਮੌਕੇ ਅੱਖਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ 'ਚ ਰਾਜਨ ਆਈ ਹਸਪਤਾਲ ਜਲੰਧਰ ਦੇ ਮਾਹਿਰ ...

ਪੂਰੀ ਖ਼ਬਰ »

ਕਨ੍ਹਈਆ ਲਾਲ ਦੀ ਹੱਤਿਆ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ-ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ, 2 ਜੁਲਾਈ (ਵਿ.ਪ੍ਰ.)-ਉਦੈਪੁਰ ਰਾਜਸਥਾਨ 'ਚ ਇਕ ਵਿਅਕਤੀ ਕਨ੍ਹਈਆ ਲਾਲ ਦੀ ਹੱਤਿਆ ਕਰਨ ਵਾਲੇ ਅਨਸਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ | ਇਹ ਗੱਲ ਭਾਜਪਾ ਦੇ ਜ਼ਿਲ੍ਹੇ ਦੇ ਉਪ ਪ੍ਰਧਾਨ ਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਨੇ ਇਕ ਬਿਆਨ ਵਿਚ ਕਹੀ | ...

ਪੂਰੀ ਖ਼ਬਰ »

ਸਿਟੀ ਪੁਲਿਸ ਨੇ ਸ਼ਹਿਰ 'ਚ ਕੱਢਿਆ ਫ਼ਲੈਗ ਮਾਰਚ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਸ਼ਹਿਰ 'ਚ ਅਮਨ ਸ਼ਾਂਤੀ ਕਾਇਮ ਰੱਖਣ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨਾਲ ਸਿਟੀ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਐਸ. ਐਚ. ਓ. ਸਿਟੀ ਅਮਨਦੀਪ ਨਾਹਰ ਦੀ ਅਗਵਾਈ 'ਚ ਪੁਲੀਸ ਪਾਰਟੀ ਨੇ ...

ਪੂਰੀ ਖ਼ਬਰ »

ਫਗਵਾੜਾ ਪੁਲਿਸ ਨੇ ਬਕਾਇਆ 52 ਦਰਖ਼ਾਸਤਾਂ ਦਾ ਕੀਤਾ ਨਿਪਟਾਰਾ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਥਾਣਿਆਂ 'ਚ ਲੋਕਾਂ ਦੀਆਂ ਬਕਾਇਆ ਪਈਆਂ ਦਰਖ਼ਾਸਤਾਂ ਦੇ ਨਿਪਟਾਰੇ ਲਈ ਫਗਵਾੜਾ ਪੁਲਿਸ ਵਲੋਂ ਥਾਣਿਆਂ 'ਚ ਦਰਖ਼ਾਸਤ ਮੇਲਾ ਲਗਾਇਆ ਗਿਆ, ਜਿਸ 'ਚ ਵੱਖ-ਵੱਖ ਲੋਕਾਂ ਦੀਆਂ ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ | ਡੀ. ਐਸ. ਪੀ. ਅਸ਼ਰੂ ...

ਪੂਰੀ ਖ਼ਬਰ »

ਨਸੀਰਪੁਰ ਵਿਖੇ 5 ਰੋਜ਼ਾ ਗੁਰਮਤਿ ਕੈਂਪ ਸਮਾਪਤ

ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ, ਥਿੰਦ)-ਮਾਝਾ ਜ਼ੋਨ ਤਹਿਤ ਧਰਮ ਪ੍ਰਚਾਰ ਕਮੇਟੀ ਅੰਮਿ੍ਤਸਰ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਅੰਤਿ੍ੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਹਲਕਾ ਕਪੂਰਥਲਾ ਦੇ ਪਿੰਡ ਨਸੀਰਪੁਰ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਦੇ ਮੱਦੇਨਜ਼ਰ ਪੁਲਿਸ ਨੇ ਚੈਕਿੰਗ ਮੁਹਿੰਮ ਚਲਾਈ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਸ੍ਰੀ ਅਮਰਨਾਥ ਦੀ ਸ਼ੁਰੂ ਹੋਈ ਯਾਤਰਾ ਦੇ ਮੱਦੇਨਜ਼ਰ ਚੌਕਸੀ ਵਜੋਂ ਫਗਵਾੜਾ ਪੁਲਿਸ ਵਲੋਂ ਰੇਲਵੇ ਸਟੇਸ਼ਨ 'ਤੇ ਚੈਕਿੰਗ ਮੁਹਿੰਮ ਚਲਾਈ ਗਈ | ਇਸ ਮੌਕੇ ਡੀ. ਐਸ. ਪੀ. ਅਸ਼ਰੂ ਰਾਮ ਸ਼ਰਮਾ, ਐਸ. ਐਚ. ਓ ਰਾਵਲਪਿੰਡੀ ਬਲਵਿੰਦਰ ਸਿੰਘ, ...

ਪੂਰੀ ਖ਼ਬਰ »

ਕਮਲਾ ਨਹਿਰੂ ਜੂਨੀਅਰ ਕਾਲਜ ਦੀਆਂ ਵਿਦਿਆਰਥਣਾਂ ਵਲੋਂ 12ਵੀਂ ਦੇ ਨਤੀਜਿਆਂ 'ਚ ਚੰਗਾ ਸਥਾਨ ਹਾਸਲ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਇਥੋਂ ਦੇ ਕਮਲਾ ਨਹਿਰੂ ਜੂਨੀਅਰ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਕਾਲਜ ਪਿ੍ੰਸੀਪਲ ਡਾ. ਸਵਿੰਦਰਪਾਲ ਨੇ ...

ਪੂਰੀ ਖ਼ਬਰ »

ਰੋਟਰੀ ਕਲੱਬ ਬੇਗੋਵਾਲ ਵਲੋਂ ਅਨਾਥ ਆਸ਼ਰਮ 'ਚ ਰਾਸ਼ਨ ਸਮੱਗਰੀ ਭੇਟ

ਬੇਗੋਵਾਲ, 2 ਜੁਲਾਈ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਵਲੋਂ ਕਲੱਬ ਦੇ ਨਵੇਂ ਵਰੇ੍ਹ ਦੇ ਪਹਿਲੇ ਦਿਨ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ 'ਚ ਰਾਸ਼ਨ ਸਮਗਰੀ ਦਿੱਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਗੁਰਦੁਆਰਾ ਟਾਵੀਂ ਸਾਹਿਬ ਵਿਖੇ ਜੋੜ ਮੇਲਾ 5 ਨੂੰ

ਕਾਲਾ ਸੰਘਿਆਂ, 2 ਜੁਲਾਈ (ਸੰਘਾ)-ਸਥਾਨਕ ਕਸਬੇ 'ਚ ਸਥਿਤ ਗੁਰਦੁਆਰਾ ਟਾਵੀਂ ਸਾਹਿਬ ਪਾਤਸ਼ਾਹੀ ਛੇਵੀਂ ਜਿਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀ ਸ਼ੇਰ ਦਾ ਸ਼ਿਕਾਰ ਕੀਤਾ ਜੋ ਕਿ ਇਥੋਂ ਦੇ ਲੋਕਾਂ ਨੰੂ ਤੰਗ ਕਰਦਾ ਸੀ | ਇਸ ਅਸਥਾਨ 'ਤੇ ...

ਪੂਰੀ ਖ਼ਬਰ »

ਸਤਿਕਰਤਾਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਭੁਲੱਥ, 2 ਜੁਲਾਈ (ਮਨਜੀਤ ਸਿੰਘ ਰਤਨ)-ਸਤਿਕਰਤਾਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦਾ 12ਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ | ਕਾਮਰਸ ਗਰੁੱਪ ਵਿਚ ਹਰਨੂਰ ਮਾਹੀ 92 8 ਫੀਸਦੀ ਅੰਕ ਲੈ ਕੇ ਪਹਿਲੇ, ਜਰਮਨਜੀਤ ਸਿੰਘ 91 ਫੀਸਦੀ ਨੰਬਰ ਲੈ ਕੇ ਦੂਜੇ ਤੇ ...

ਪੂਰੀ ਖ਼ਬਰ »

ਰੋਟਰੀ ਕਲੱਬ ਇਲੀਟ ਨੇ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਲਗਾਇਆ ਵਾਟਰ ਕੂਲਰ

ਕਪੂਰਥਲਾ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਰੋਟਰੀ ਕਲੱਬ ਇਲੀਟ ਵਲੋਂ ਕਲੱਬ ਕਲੱਬ ਦੇ ਜ਼ਿਲ੍ਹਾ ਗਵਰਨਰ ਡਾ. ਸਰਬਜੀਤ ਸਿੰਘ ਤੇ ਸਕੱਤਰ ਰਾਹੁਲ ਅਨੰਦ ਦੀ ਅਗਵਾਈ 'ਚ ਰੇਲਵੇ ਸਟੇਸ਼ਨ ਕਪੂਰਥਲਾ ਵਿਖੇ ਯਾਤਰੀਆਂ ਲਈ ਵਾਟਰ ਕੂਲਰ ਲਗਾਇਆ ਗਿਆ | ਸਕੱਤਰ ਰਾਹੁਲ ਅਨੰਦ ਨੇ ...

ਪੂਰੀ ਖ਼ਬਰ »

ਬ੍ਰਹਮ ਕੁਮਾਰੀ ਸੇਵਾ ਕੇਂਦਰ 'ਚ ਬੱਚਿਆਂ ਦਾ ਲਗਾਇਆ ਤਿੰਨ ਰੋਜ਼ਾ ਸਮਰ ਕੈਂਪ

ਕਪੂਰਥਲਾ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਬ੍ਰਹਮ ਕੁਮਾਰੀ ਕਪੂਰਥਲਾ ਵਲੋਂ 6 ਤੋਂ 12 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਸੇਵਾ ਕੇਂਦਰ 'ਚ ਤਿੰਨ ਰੋਜ਼ਾ ਸਮਰ ਕੈਂਪ ਲਗਾਇਆ ਗਿਆ, ਜਿਸ 'ਚ ਬੱਚਿਆਂ ਨੂੰ ਯੋਗ, ਨਿ੍ਤ ਤੋਂ ਇਲਾਵਾ ਆਤਮਾ, ਪ੍ਰਮਾਤਮਾ ਨਾਲ ਸੰਬੰਧਿਤ ਸ਼ਾਟ ...

ਪੂਰੀ ਖ਼ਬਰ »

ਬਲੇਰਖਾਨਪੁਰ ਸਕੂਲ ਦੀ ਵਿਦਿਆਰਥਣ ਗੁਰਤੀਰਥ ਕੌਰ ਦਾ ਜ਼ਿਲ੍ਹੇ 'ਚੋਂ ਅੱਵਲ ਆਉਣ 'ਤੇ ਸਨਮਾਨ

ਕਾਲਾ ਸੰਘਿਆਂ, 2 ਜੁਲਾਈ (ਬਲਜੀਤ ਸਿੰਘ ਸੰਘਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਲੇਰਖਾਨਪੁਰ ਦੀ ਵਿਦਿਆਰਥਣ ਗੁਰਤੀਰਥ ਕੌਰ ਪੁੱਤਰੀ ਲਖਵੀਰ ਸਿੰਘ ਦਾ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਉਸ ਦੇ ਸਕੂਲ ਦੇ ਸਟਾਫ਼ ਤੇ ਪਿੰਡ ਵਾਸੀਆਂ ਵਲੋਂ ਸਨਮਾਨ ...

ਪੂਰੀ ਖ਼ਬਰ »

ਫਗਵਾੜਾ ਦੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਫਗਵਾੜਾ, 2 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ ਫਗਵਾੜਾ ਤੋਂ ਅੰਮਿ੍ਤ ਵੇਲੇ ਨਗਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX