ਤਾਜਾ ਖ਼ਬਰਾਂ


ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  33 minutes ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  49 minutes ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  55 minutes ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  about 1 hour ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  about 3 hours ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  about 3 hours ago
ਪੰਜਾਬ ਸਰਕਾਰ ਵਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ, ਨੋਟੀਫਿਕੇਸ਼ਨ ਜਾਰੀ
. . .  about 3 hours ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ...
ਬੈਂਗਲੁਰੂ-ਹਾਵੜਾ ਐਕਸਪ੍ਰੈਸ ਟਰੇਨ ਦੇ ਇਕ ਡੱਬੇ ਵਿਚ ਅੱਗ ਲੱਗ ਗਈ
. . .  about 4 hours ago
ਆਂਧਰਾ ਪ੍ਰਦੇਸ਼, 27 ਨਵੰਬਰ - ਚਿਤੂਰ 'ਚ ਬੈਂਗਲੁਰੂ -ਹਾਵੜਾ ਐਕਸਪ੍ਰੈਸ ਟਰੇਨ ਦੇ ਡੱਬੇ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਪੁਲਿਸ ਮੁਸਾਫ਼ਰਾਂ ਨੂੰ ਬਚਾਉਣ ਲਈ ਪਹੁੰਚ ਗਈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਹੁਸ਼ਿਆਰਪੁਰ ਫੇਰੀ ਦੌਰਾਨ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ
. . .  1 minute ago
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਫੇਰੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ...
ਰਾਹੁਲ ਗਾਂਧੀ 'ਤੇ ਦੋਸ਼ ਲਗਾਉਣ 'ਚ ਰੁੱਝੀ ਭਾਜਪਾ-ਵੇਣੂਗੋਪਾਲ
. . .  about 5 hours ago
ਇੰਦੌਰ, 27 ਨਵੰਬਰ -'ਭਾਰਤ ਜੋੜੋ ਯਾਤਰਾ' ਦੇ ਵਿਰੁੱਧ "ਕੁਝ ਕਾਢ ਕੱਢਣ ਦੀ ਕੋਸ਼ਿਸ਼" ਕਰਨ ਲਈ ਭਾਜਪਾ ਦੀ ਨਿੰਦਾ ਕਰਦੇ ਹੋਏ, ਕਾਂਗਰਸ ਦੇ ਜਨਰਲ ਸਕੱਤਰ-ਸੰਗਠਨ ਕੇਸੀ ਵੇਣੂਗੋਪਾਲ ਨੇ ਪਾਰਟੀ...
ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ
. . .  about 5 hours ago
ਕਟੜਾ, 27 ਨਵੰਬਰ-ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ ਹੋਏ ਹਨ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪਹਿਲਾਂ ਵੀ ਬਹੁਤ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਸਰਹੱਦ ਨਜ਼ਦੀਕ ਵਿਭਾਗ ਦੀ ਬੰਜਰ ਹੋ ਰਹੀ ਜ਼ਮੀਨ ਦਾ ਲਿਆ ਜਾਇਜ਼ਾ
. . .  about 5 hours ago
ਲੋਪੋਕੇ/ਅਜਨਾਲਾ 27 ਨਵੰਬਰ (ਗੁਰਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਵਿਭਾਗ ਦੀ ਬੰਜਰ ਹੋ ਰਹੀ 700 ਏਕੜ ਜ਼ਮੀਨ ਦਾ ਅਧਿਕਾਰੀਆਂ...
ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ,ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਕੀਤੇ ਬਰਾਮਦ
. . .  about 6 hours ago
ਅਟਾਰੀ,27 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ, ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਬਰਾਮਦ ਕਰ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਐੱਸ.ਟੀ.ਐੱਫ਼. ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ...
ਮੁੱਖ ਮੰਤਰੀ ਨੇ ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਕੀਤਾ ਨਿਰੀਖਣ
. . .  about 6 hours ago
ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਪੂਰਥਲਾ ਵਿਚ 428.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਮੈਡੀਕਲ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਸੰਬੰਧੀ ਵਿਚਾਰ ਵਟਾਂਦਰਾ...
ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ
. . .  about 6 hours ago
ਅੰਮ੍ਰਿਤਸਰ, 27 ਨਵੰਬਰ (ਗਗਨਦੀਪ ਸ਼ਰਮਾ)-ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ...
ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 5 hours ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਦਰਦਨਾਕ ਰੇਲ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ
. . .  about 7 hours ago
ਕੀਰਤਪੁਰ ਸਾਹਿਬ, 27 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ...
ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ-ਗਿਰੀਰਾਜ ਸਿੰਘ
. . .  about 5 hours ago
ਨਵੀਂ ਦਿੱਲੀ, 27 ਨਵੰਬਰ-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ, ਸਾਡੇ ਕੋਲ ਸੀਮਤ ਸਰੋਤ ਹਨ। ਚੀਨ ਨੇ 'ਇਕ ਬੱਚਾ ਨੀਤੀ' ਲਾਗੂ ਕੀਤੀ, ਆਬਾਦੀ ਨੂੰ ਕੰਟਰੋਲ ਕੀਤਾ ਅਤੇ ਵਿਕਾਸ ਪ੍ਰਾਪਤ ਕੀਤਾ। ਚੀਨ 'ਚ ਇਕ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 7 hours ago
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ ਰੱਦ
. . .  about 7 hours ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ 12.5 ਓਵਰਾਂ 'ਚ ਇਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ...
ਪੰਜਾਬ ਸਰਕਾਰ ਵਲੋਂ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ ਦੀ ਉਸਾਰੀ ਨੂੰ ਪ੍ਰਵਾਨਗੀ
. . .  about 7 hours ago
ਚੰਡੀਗੜ੍ਹ, 27 ਅਕਤੂਬਰ-ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਭਰ 'ਚ 17 ਸਬ-ਡਵੀਜ਼ਨਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ...
ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ-'ਮਨ ਕੀ ਬਤ' 'ਚ ਬੋਲੇ ਪ੍ਰਧਾਨ ਮੰਤਰੀ
. . .  about 8 hours ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਮੌਕਾ ਹੈ। ਸਾਨੂੰ ਆਲਮੀ ਭਲੇ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਚਾਹੇ ਉਹ ਸ਼ਾਂਤੀ...
ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਚ ਚੱਲੀ ਗੋਲੀ
. . .  about 9 hours ago
ਕੁੱਲਗੜ੍ਹੀ 27 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਇਸ ਘਟਨਾ ਸੰਬੰਧੀ ਥਾਣਾ ਕੁੱਲਗੜ੍ਹੀ ਦੇ ਐਸ.ਐਚ.ਓ. ਇੰਸਪੈਕਟਰ ਗੁਰਜੰਟ ਸਿੰਘ ਸੰਧੂ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ, 12.5 ਓਵਰਾਂ 'ਚ ਭਾਰਤ 89/1
. . .  about 9 hours ago
ਸਤੇਂਦਰ ਜੈਨ ਨੂੰ ਲੈ ਕੇ ਨੱਢਾ ਨੇ 'ਆਪ' 'ਤੇ ਸਾਧਿਆ ਨਿਸ਼ਾਨਾ
. . .  about 9 hours ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਇਕ ਜਨਤਕ ਮੀਟਿੰਗ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ‘ਆਪ’ ਕਿਹਾ ਕਰਦੀ ਸੀ ਕਿ ਇਸ ਦੇ ਆਗੂ ਇਮਾਨਦਾਰ ਸਨ। ਪਰ ਅੱਜ ਸਤੇਂਦਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪੰਜਾਬ / ਜਨਰਲ

ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਵਲੋਂ ਪ੍ਰਦਰਸ਼ਨ

ਸੰਗਰੂਰ, 7 ਅਗਸਤ (ਧੀਰਜ ਪਸ਼ੌਰੀਆ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ 'ਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ 'ਆਪ' ਸਰਕਾਰ ਖਿਲਾਫ਼ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ | ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਮੀਤ ਪ੍ਰਧਾਨ ਕਰਨੈਲ ਸਿੰਘ ਚਿੱਟੀ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ ਅਤੇ ਸੂਬਾਈ ਆਗੂ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਪਹਿਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਵਾਂਗ ਹੀ ਕਾਰਪੋਰੇਟੀ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਅੱਗੇ ਤੋਰ ਰਹੀ ਹੈ ਅਤੇ ਲੋਕਾਂ ਨਾਲ ਜਨਤਕ ਵਿਭਾਗਾਂ ਵਿਚ ਇਨਕਲਾਬੀ ਸੁਧਾਰ ਕਰਨ ਦੇ ਵਾਅਦਿਆਂ ਨਾਲ ਸੱਤਾ 'ਚ ਆਈ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਅਧਿਆਪਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਹ ਵਫ਼ਾ ਨਹੀਂ ਕੀਤੇ | ਸੂਬਾਈ ਆਗੂਆਂ ਸੁਖਵਿੰਦਰ ਸੁੱਖੀ, ਰੇਸ਼ਮ ਸਿੰਘ ਬਠਿੰਡਾ, ਲਖਵੀਰ ਹਰੀਕੇ, ਹਰਭਗਵਾਨ ਗੁਰਨੇ, ਅਮਨਦੀਪ ਮਟਵਾਣੀ, ਦਲਜੀਤ ਸਮਰਾਲਾ, ਰਾਜਦੀਪ ਸੰਧੂ, ਬਲਰਾਮ ਸ਼ਰਮਾ, ਦਵਿੰਦਰ ਸਿੱਧੂ ਤੇ ਦਾਤਾ ਨਮੋਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੱਚੇ ਅਧਿਆਪਕ ਨੂੰ ਪੱਕੇ ਨਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਪੰਜਾਬ ਸਰਕਾਰ ਦੇ ਛੇਵੇਂ ਪੇਅ ਕਮਿਸ਼ਨ ਦੀ ਸੋਧੀ ਹੋਈ ਰਿਪੋਰਟ ਲਾਗੂ ਨਾ ਕਰਨ, ਪੇਂਡੂ ਭੱਤੇ ਸਮੇਤ ਬੰਦ ਕੀਤੇ 37 ਕਿਸਮ ਦੇ ਵਿੱਤੀ ਭੱਤੇ ਬਹਾਲ ਨਾ ਕਰਨ ਅਤੇ ਏ.ਸੀ.ਪੀ. ਸਕੀਮ ਨੂੰ ਲਾਗੂ ਨਾ ਕਰਨ 'ਤੇ ਬਦਲੀਆਂ ਸਮੇਂ ਸਿਰ ਨਾ ਕਰਨ ਕਰਕੇ ਸੂਬੇ ਦੇ ਅੱਕੇ ਤੇ ਸਤਾਏ ਹੋਏ ਅਧਿਆਪਕਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ | ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਵਿਕਾਸ ਗਰਗ, ਸੰਦੀਪ ਸ਼ਰਮਾ ਮੁਕਤਸਰ, ਜੋਗਿੰਦਰ ਵਰੇ, ਰਾਜਪਾਲ ਖਨੌਰੀ, ਗੁਰਜਿੰਦਰ ਫਤਹਿਗੜ੍ਹ, ਯੁੱਧਵੀਰ ਸਿੰਘ, ਦੀਪ ਰਾਜਾ, ਅੰਕਿਤ ਫਾਜਿਲਕਾ, ਕਰਮਜੀਤ ਬਮਾਲੀਆ, ਗੁਰਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਦਲੀਆਂ ਸੰਬੰਧੀ ਬੇਲੋੜੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ | ਮੰਗਾਂ ਨੂੰ ਮਨਵਾਉਣ ਲਈ ਅੱਜ ਪੰਜਾਬ ਦੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ 'ਆਪ' ਸਰਕਾਰ ਖਿਲਾਫ਼ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਵਿਸ਼ਾਲ ਰੈਲੀ ਕੀਤੀ | ਅਧਿਆਪਕਾਂ ਦੇ ਰੋਹ ਅੱਗੇ ਝੁਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਸਿੱਖਿਆ ਮੰਤਰੀ ਪੰਜਾਬ ਨਾਲ ਜਥੇਬੰਦੀ ਦੀ ਪੈਨਲ ਮੀਟਿੰਗ 22 ਅਗਸਤ ਨੂੰ ਚੰਡੀਗੜ੍ਹ ਵਿਖੇ ਤੈਅ ਕਰਵਾਈ |

ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਮੈਨੂੰ ਫ਼ੋਨ ਕਰੋ-ਰਾਘਵ ਚੱਢਾ

ਚੰਡੀਗੜ੍ਹ, 7 ਅਗਸਤ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਵੱਖਰੀ ਕਿਸਮ ਦੀ ਇਕ ਪਹਿਲ ਕਰਦਿਆਂ ਇਕ ਫੋਨ ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਲੋਕ ਫ਼ੋਨ ਕਰਕੇ ਆਪਣੇ ਸੁਝਾਅ ਦੇ ਸਕਦੇ ...

ਪੂਰੀ ਖ਼ਬਰ »

'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਕੀਰਤਨ ਦਰਬਾਰ ਤੇ ਅੰਮਿ੍ਤ ਸੰਚਾਰ

ਗੁਰੂ ਕਾ ਬਾਗ (ਜਗਦੇਵ ਕਲਾਂ), 7 ਅਗਸਤ (ਸ਼ਰਨਜੀਤ ਸਿੰਘ ਗਿੱਲ)-ਸਿੱਖਾਂ ਦੇ ਸਬਰ ਤੇ ਸਿੱਦਕ ਦੀ ਬੇਮਿਸਾਲ ਦਾਸਤਾਨ 'ਸਾਕਾ ਗੁਰੂ ਕਾ ਬਾਗ' ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (ਘੁੱਕੇਵਾਲੀ) ਜ਼ਿਲ੍ਹਾ ਅੰਮਿ੍ਤਸਰ ਵਿਖੇ ਬੀਤੇ ਕੱਲ੍ਹ ...

ਪੂਰੀ ਖ਼ਬਰ »

ਪਿਛਲੀ ਕਾਂਗਰਸ ਸਰਕਾਰ ਨੇ ਨਿੱਜੀ ਕਿੜਾਂ ਕੱਢਣ ਲਈ ਬਣਾਇਆ ਫ਼ਰਜ਼ੀ ਸਿੰਜਾਈ ਘਪਲਾ-ਐਡਵੋਕੇਟ ਢਾਂਡਾ

ਲੁਧਿਆਣਾ, 7 ਅਗਸਤ (ਪੁਨੀਤ ਬਾਵਾ)-ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ ਨੇ ਅੱਜ ਇੱਥੇ ਸਾਬਕਾ ਮੰਤਰੀ ਤੇ ਸੀਨੀਅਰ ਵਕੀਲ ਸ਼ਰਨਜੀਤ ਸਿੰਘ ਢਿੱਲੋਂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਕ੍ਰਿਪਾਲ ਸਿੰਘ ਗਿੱਲ, ਸੀਨੀਅਰ ਐਡਵੋਕੇਟ ਜਗਮੋਹਣ ਸਿੰਘ ਵੜੈਚ ਅਤੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਪ੍ਰਧਾਨ ਮੰਤਰੀ ਨੂੰ ਬਿਜਲੀ ਸੋਧ ਬਿੱਲ 2022 ਵਾਪਸ ਲੈਣ ਦੀ ਮੰਗ

ਚੰਡੀਗੜ੍ਹ, 7 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ ਅਤੇ ਇਸ ਮਾਮਲੇ ਵਿਚ ਰਾਜਾਂ, ਕਿਸਾਨਾਂ ਤੇ ਕਿਸਾਨ ਯੂਨੀਅਨਾਂ ਸਮੇਤ ...

ਪੂਰੀ ਖ਼ਬਰ »

ਸੂਬੇ 'ਚ ਕੋਰੋਨਾ ਦੇ 424 ਨਵੇਂ ਮਾਮਲੇ

ਚੰਡੀਗੜ੍ਹ, 7 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਜ ਕੋਰੋਨਾ ਦੇ 424 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 310 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਜਲੰਧਰ ਤੋਂ 55, ਐਸ.ਏ.ਐਸ. ਨਗਰ ਤੋਂ 47, ਲੁਧਿਆਣਾ ਤੋਂ ...

ਪੂਰੀ ਖ਼ਬਰ »

'ਅੱਜ ਦੀ ਆਵਾਜ਼' ਵਲੋਂ ਵੈੱਬ ਟੀ. ਵੀ. ਦੀ ਸ਼ੁਰੂਆਤ

ਜਲੰਧਰ, 7 ਅਗਸਤ (ਜਸਪਾਲ ਸਿੰਘ)-ਪੰਜਾਬੀ ਦੀ ਪ੍ਰਮੁੱਖ ਅਖ਼ਬਾਰ 'ਅੱਜ ਦੀ ਆਵਾਜ਼' ਨੇ ਪੱਤਰਕਾਰੀ ਦੇ ਖੇਤਰ 'ਚ ਇਕ ਹੋਰ ਪੁਲਾਂਘ ਭਰਦਿਆਂ ਇਲੈਕਟ੍ਰੋਨਿਕ ਮੀਡੀਆ ਦੇ ਖੇਤਰ 'ਚ ਵੀ ਕਦਮ ਰੱਖਿਆ ਹੈ ਤੇ ਅੱਜ ਇੱਥੇ ਦੇਸ਼ ਭਗਤ ਯਾਦਗਾਰ ਵਿਖੇ ਅਖਬਾਰ ਦੀ 37ਵੀਂ ਵਰ੍ਹੇਗੰਢ ...

ਪੂਰੀ ਖ਼ਬਰ »

ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ

ਤਲਵੰਡੀ ਸਾਬੋ, 7 ਅਗਸਤ (ਰਣਜੀਤ ਸਿੰਘ ਰਾਜੂ)-ਦਮਦਮੀ ਟਕਸਾਲ ਦਾ 316ਵਾਂ ਸਥਾਪਨਾ ਦਿਵਸ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਕਰਕੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਛੇ ਰੋਜ਼ਾ ਧਾਰਮਿਕ ...

ਪੂਰੀ ਖ਼ਬਰ »

ਜੇਲ੍ਹ ਸਹਾਇਕ ਸੁਪਰਡੈਂਟ ਦੇ ਘਰੋਂ ਮਿਲੀ 6 ਲੱਖ ਰੁਪਏ ਦੀ 'ਡਰੱਗ ਮਨੀ'

ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ ਉਸ ਵੇਲੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ, ਜਿਸ ਵੇਲੇ ਉਹ ਆਪਣੀ ਡਿਊਟੀ ਸਮੇਂ ਆਪਣੀ ਡਾਕੂਮੈਂਟ ਦੀ ਫਾਈਲ 'ਚ ਲੁਕੋ ਕੇ ਇਕ ਮੋਬਾਇਲ ਫ਼ੋਨ ਅਤੇ 79 ...

ਪੂਰੀ ਖ਼ਬਰ »

ਕੇਸਰੀ ਝੰਡੇ ਝੁਲਾਉਣ ਦਾ ਪ੍ਰੋਗਰਾਮ ਕੁਝ ਜਥੇਬੰਦੀਆਂ ਦਾ, ਅਸੀਂ 10 ਨੂੰ ਕਰਾਂਗੇ ਵਿਚਾਰ-ਧਾਮੀ

ਤਲਵੰਡੀ ਸਾਬੋ, 7 ਅਗਸਤ (ਰਣਜੀਤ ਸਿੰਘ ਰਾਜੂ)-ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ 13 ਤੋਂ 15 ਅਗਸਤ ਤੱਕ ਕੇਂਦਰ ਸਰਕਾਰ ਵਲੋਂ 'ਹਰ ਘਰ ਤਿਰੰਗਾ' ਮੁਹਿੰਮ ਦੇ ਉਲਟ ਸੂਬੇ ਦੀਆਂ ਕੁਝ ਸਿੱਖ ਜਥੇਬੰਦੀਆਂ ਵਲੋਂ ਸਿੱਖ ਸੰਗਤਾਂ ਨੂੰ ਤਿਰੰਗੇ ਦੀ ਥਾਂ ਕੇਸਰੀ ਨਿਸ਼ਾਨ ਸਾਹਿਬ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ-ਬੈਂਸ

ਚੰਡੀਗੜ੍ਹ, 7 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਪਹਿਲੇ ਦਿਨ ਤੋਂ ਹੀ ਬਹੁਤ ਸਪੱਸ਼ਟ ਨੀਤੀ ਤਹਿਤ ਕੰਮ ਕਰ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ...

ਪੂਰੀ ਖ਼ਬਰ »

ਚਲਦੀ ਕਾਰ 'ਚ ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ-4 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 7 ਅਗਸਤ (ਪਰਮਿੰਦਰ ਸਿੰਘ ਆਹੂਜਾ)-ਚੱਲਦੀ ਕਾਰ 'ਚ ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਚਾਰ ਨੌਜਵਾਨਾਂ ਖਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਿਤ ਔਰਤ ਦੀ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਗੋਟ ਪੌਕਸ ਦਵਾਈ ਦੀਆਂ 66, 666 ਖ਼ੁਰਾਕਾਂ ਮੰਗਵਾਈਆਂ- ਭੁੱਲਰ

ਖਾਲੜਾ, 7 ਅਗਸਤ (ਜੱਜਪਾਲ ਸਿੰਘ ਜੱਜ)-ਲਾਗ ਦੀ ਬੀਮਾਰੀ ਲੰਪੀ ਸਕਿੱਨ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ ਹਨ, ਜੋ ਸੂਬੇ ਦੇ ਸਿਹਤਮੰਦ ਪਸ਼ੂਆਂ ਨੂੰ ਮੁਫ਼ਤ ਲਾਈ ਜਾਵੇਗੀ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ...

ਪੂਰੀ ਖ਼ਬਰ »

ਨਹੀਂ ਘਟਿਆ ਬੱਚਿਆਂ ਦੇ ਮੋਢਿਆਂ ਤੋਂ ਬਸਤਿਆਂ ਦਾ ਵਾਧੂ ਭਾਰ

ਪਟਿਆਲਾ, 7 ਅਗਸਤ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮੋਢਿਆਂ ਤੋਂ ਸਕੂਲੀ ਬਸਤਿਆਂ ਦੇ ਭਾਰ ਘਟਾਉਣ ਅਤੇ ਵਾਧੂ ਵਿਸ਼ਿਆਂ ਸੰਬੰਧੀ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਦੇਸ਼ ਦੇ ਸਮੂਹ ਰਾਜਾਂ ਅਤੇ ਕੇਂਦਰ ਸ਼ਾਸਿਤ ...

ਪੂਰੀ ਖ਼ਬਰ »

ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ 30ਵੀਂ ਬਰਸੀ ਸੰਬੰਧੀ ਸ਼ਹੀਦੀ ਸਮਾਗਮ ਕੱਲ੍ਹ

ਅੰਮਿ੍ਤਸਰ, 7 ਅਗਸਤ (ਜਸਵੰਤ ਸਿੰਘ ਜੱਸ)-ਮੌਜੂਦਾ ਸਿੱਖ ਸੰਘਰਸ਼ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਸ਼ਹਾਦਤ ਦੇਣ ਵਾਲੇ ਭਾਈ ਸੁਖਦੇਵ ਸਿੰਘ ਬੱਬਰ ਦੀ 30ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ (ਜ਼ਿਲ੍ਹਾ ਤਰਨ ...

ਪੂਰੀ ਖ਼ਬਰ »

ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਵਲੋਂ ਰੋਸ ਧਰਨਾ ਅੱਜ

ਲੁਧਿਆਣਾ, 7 ਅਗਸਤ (ਪੁਨੀਤ ਬਾਵਾ)-ਪੰਜਾਬ ਕਲੋਨਾਈਜ਼ਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੋਮਵਾਰ 8 ਅਗਸਤ ਨੂੰ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਬੰਦ ਕਰਕੇ ਕਿਸੇ ਵੀ ਤਹਿਸੀਲ ਵਿਚ ਕੋਈ ਵੀ ਰਜਿਸਟ੍ਰੇਸ਼ਨ ਨਾ ਹੋਣ ਦੇਣ ਦਾ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਕੁਲਵਿੰਦਰ ਸਿੰਘ ਬਾਸੀ

ਜਲੰਧਰ-ਪ੍ਰਸਿੱਧ ਕਾਰੋਬਾਰੀ ਕੁਲਵਿੰਦਰ ਸਿੰਘ ਬਾਸੀ, ਸਾਬਕਾ ਚੇਅਰਮੈਨ,ਕਾਰਫੇਅਰ ਗਰੁੱਪ, ਦੁਬਈ(ਯੂ.ਏ.ਈ.) ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ, ਬਹੁਪੱਖੀ ਸ਼ਖਸੀਅਤ ਦੇ ਮਾਲਕ ਅਤੇ ਇਨਸਾਨੀਅਤ ਦੇ ਸੁੱਚੇ ਜਜ਼ਬਿਆਂ ਨਾਲ ਸਰਸ਼ਾਰ ਸਨ¢ ਕੁਲਵਿੰਦਰ ਸਿੰੰਘ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਅਣਥੱਕ ਯਤਨ ਕੀਤੇ-ਮੀਨਾਕਸ਼ੀ ਲੇਖੀ

ਐੱਸ. ਏ. ਐੱਸ. ਨਗਰ, 7 ਅਗਸਤ (ਕੇ. ਐੱਸ. ਰਾਣਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਇਕ ਇਤਿਹਾਸਕ ਬਦਲਾਅ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ, ਜਿਨ੍ਹਾਂ ਨੇ ਹਰ ਆਮ ਆਦਮੀ ਤੱਕ ਪਹੁੰਚ ਬਣਾਉਣ ਲਈ ਵੱਖੋ-ਵੱਖਰੀਆਂ ਨੀਤੀਆਂ ਦੇ ਮਾਧਿਅਮ ਰਾਹੀਂ ਦੂਰਅੰਦੇਸ਼ ਯਤਨ ...

ਪੂਰੀ ਖ਼ਬਰ »

15 ਤੱਕ ਸਿਹਤ ਮੰਤਰੀ ਦਾ ਅਸਤੀਫ਼ਾ ਲਏ ਸਰਕਾਰ-ਗਲੋਬਲ ਹੀਲਰਜ਼ ਪੰਜਾਬ

ਜਲੰਧਰ, 7 ਅਗਸਤ (ਐੱਮ.ਐੱਸ. ਲੋਹੀਆ)-ਸਿਹਤ ਮੰਤਰੀ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨਾਲ ਕੀਤੇ ਗਏ ਮਾੜੇ ਰਵੀਏ ਦਾ ਇਨਸਾਫ਼ ਲੈਣ ਲਈ ਪੰਜਾਬ ਦੇ ਸੀਨੀਅਰ ਡਾਕਟਰਾਂ ਨੇ ਸਿਸਟਮ ਦੇ ਖ਼ਿਲਾਫ਼ ਆਵਾਜ਼ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ

ਲੁਧਿਆਣਾ, 7 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਨੇੜੇ ਅੱਜ ਹੋਏ ਇਕ ਸੜਕ ਹਾਦਸੇ ਵਿਚ ਮਾਂ ਪੁੱਤਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕਾਂ ਵਿਚ ਨਿਸ਼ਾ (25) ਪਤਨੀ ਸੁਮਿਤ ਨਿਵਾਸੀ ਈ ਡਬਲਿਊ ਐਸ ਕਲੋਨੀ ਅਤੇ ਉਸ ਦਾ ਇਕ ...

ਪੂਰੀ ਖ਼ਬਰ »

ਬੰਗਲਾਦੇਸ਼ ਜਾਣ ਦੇ ਚਾਹਵਾਨ ਸ਼ਰਧਾਲੂ 25 ਤੱਕ ਪਾਸਪੋਰਟ ਜਮ੍ਹਾਂ ਕਰਵਾਉਣ-ਸੰਧੂ

ਅੰਮਿ੍ਤਸਰ, 7 ਅਗਸਤ (ਜਸਵੰਤ ਸਿੰਘ ਜੱਸ)-ਸੰਤ ਸੁੱਖਾ ਸਿੰਘ ਮੁੱਖੀ ਸਪੰਰਦਾਇ ਕਾਰ ਸੇਵਾ ਸਰਹਾਲੀ ਤਰਨ ਤਾਰਨ ਸਾਹਿਬ ਵਲੋਂ ਬੰਗਲਾਦੇਸ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 11 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਜਿਸ ਲਈ ਹਰ ਸਾਲ ਦੀ ਤਰ੍ਹਾਂ ਸਿੱਖ ...

ਪੂਰੀ ਖ਼ਬਰ »

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਅਬੋਹਰ, 7 ਅਗਸਤ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਪੰਜਾਬ ਵਿਚ ਰੁਕਦਾ ਨਜ਼ਰ ਨਹੀਂ ਆ ਰਿਹਾ | ਇਸੇ ਚੱਲਦਿਆਂ ਪਿੰਡ ਭਾਗੂ ਵਾਸੀ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਨਾਲ ਮੌਤ ਹੋ ਜਾਣ ਦਾ ਸਮਾਚਾਰ ...

ਪੂਰੀ ਖ਼ਬਰ »

ਆਯੁਸ਼ਮਾਨ ਯੋਜਨਾ ਦੇ ਸਾਰੇ ਬਕਾਏ ਜਾਰੀ ਕੀਤੇ-ਚੀਮਾ

ਸੰਗਰੂਰ, 7 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੀ.ਜੀ.ਆਈ. ਚੰਡੀਗੜ੍ਹ ਸਮੇਤ ਸਾਰੇ ਸਰਕਾਰੀ ਹਸਪਤਾਲਾਂ ਦੇ ਆਯੂਸ਼ਮਾਨ ਯੋਜਨਾ ਦੇ ਬਕਾਏ ਜਾਰੀ ਕਰ ਦਿੱਤੇ ਗਏ ਹਨ, ਪੰਜਾਬ ਵਾਸੀਆਂ ਨੂੰ ਇਲਾਜ ਵਿਚ ਕੋਈ ਦਿੱਕਤ ਨਹੀਂ ਆਉਣ ...

ਪੂਰੀ ਖ਼ਬਰ »

ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ

ਮੰਡੀ ਅਰਨੀਵਾਲਾ, 7 ਅਗਸਤ (ਨਿਸ਼ਾਨ ਸਿੰਘ ਮੋਹਲਾਂ)-ਪਿੰਡ ਮਾਹੰੂਆਣਾ ਬੋਦਲਾ ਦੇ ਪਤੀ-ਪਤਨੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਤੇ ਪੂਰੇ ਪਿੰਡ ਵਿਚ ਸੋਗ ਛਾਇਆ ਹੋਇਆ ਹੈ | ਪਤਾ ਲੱਗਾ ਹੈ ਕਿ ਸੇਵਾ ਮੁਕਤ ਬਿਜਲੀ ਮੁਲਾਜ਼ਮ ਸ਼ਮਸ਼ੇਰ ਸਿੰਘ ਆਪਣੀ ਪਤਨੀ ਗੁਰਦੀਪ ਕੌਰ ...

ਪੂਰੀ ਖ਼ਬਰ »

ਚਿੱਟਾ ਪੀਣ ਦੇ ਆਦੀ ਨੌਜਵਾਨ ਦੀ ਮੌਤ

ਸਰਦੂਲਗੜ੍ਹ, 7 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਵਾਦੀਆਂ ਮੁਹੱਲੇ 'ਚ ਨਸ਼ੇ ਦੇ ਆਦੀ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਰਾਜੂ ਸਿੰਘ ਦੀ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਚਿੱਟਾ ਪੀਣ ਦੀ ਲਤ ਲੱਗੀ ਸੀ, ਜਿਸ ...

ਪੂਰੀ ਖ਼ਬਰ »

ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਤੱਕ ਲੜਾਈ ਲੜਦਾ ਰਹਾਂਗਾ-ਬਲਕੌਰ ਸਿੰਘ ਸਿੱਧੂ

ਮਾਨਸਾ, 7 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਪਿੰਡ ਮੂਸਾ 'ਚ ਅੱਜ ਵੀ ਸੈਂਕੜੇ ਪ੍ਰਸੰਸਕ ਪਹੁੰਚੇ | ਉਨ੍ਹਾਂ ਜਿੱਥੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਉੱਥੇ ਗਾਇਕ ਦੀ ਯਾਦਗਾਰ 'ਤੇ ਫੁੱਲ ...

ਪੂਰੀ ਖ਼ਬਰ »

ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਆਮ ਲੋਕਾਂ ਲਈ ਚੌਲ ਹੋਏ ਕਈ ਗੁਣਾ ਮਹਿੰਗੇ

ਜਲੰਧਰ, 7 ਅਗਸਤ (ਸ਼ਿਵ ਸ਼ਰਮਾ)-ਕਿਸਾਨਾਂ ਵਲੋਂ ਤਾਂ ਕਣਕ, ਝੋਨੇ ਦੀ ਫ਼ਸਲ ਦਾ ਸਮਰਥਨ ਮੁੱਲ ਵਧਾਉਣ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾਂਦੀ ਰਹੀ ਹੈ | ਫ਼ਸਲਾਂ ਦੀ ਵਧ ਰਹੀ ਰਹੀ ਉਤਪਾਦਨ ਲਾਗਤ ਕਰਕੇ ਚਾਹੇ ਕਿਸਾਨ ਮੌਜੂਦਾ ਸਮਰਥਨ ਮੁੱਲ ਤੋਂ ਖ਼ੁਸ਼ ਨਹੀਂ ਹਨ ਪਰ ਆਟਾ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX