ਤਾਜਾ ਖ਼ਬਰਾਂ


ਨਕੋਦਰ 'ਚ ਕੱਪੜਾ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਨਕੋਦਰ, 7 ਦਸੰਬਰ-ਵੱਡੀ ਖ਼ਬਰ ਨਕੋਦਰ ਤੋਂ ਸਾਹਮਣੇ ਆਈ ਹੈ ਜਿਥੇ ਕਿ ਕੱਪੜਾ ਵਪਾਰੀ ਟਿੰਮੀ ਚਾਵਲਾ ਦੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਇਕ ਪੁਲਿਸ ਵਾਲਾ ਵੀ ਜ਼ਖਮੀਂ ਹੋਇਆ...
ਗੁਜਰਾਤ ਚੋਣਾਂ: ਕੱਲ੍ਹ ਸਖ਼ਤ ਸੁਰੱਖਿਆ ਵਿਚਕਾਰ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਅਹਿਮਦਾਬਾਦ, 7 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਘੋਸ਼ਿਤ ਕੀਤੇ ਜਾਣੇ ਹਨ। ਵੋਟਾਂ ਦੀ ਗਿਣਤੀ ਕੱਲ੍ਹ ਸਖ਼ਤ ਸੁਰੱਖਿਆ ਵਿਚਕਾਰ...
ਸ਼ੋਪੀਆਂ ਦੇ ਵਾਥੋ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  1 day ago
ਸ੍ਰੀਨਗਰ, 7 ਦਸੰਬਰ-ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਵਾਥੋ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਚੱਲ ਰਹੀ...
ਬੰਗਲਾਦੇਸ਼ ਨੇ ਦੂਸਰੇ ਇਕ ਦਿਨਾਂ ਮੈਚ 5 ਦੌੜਾਂ ਨਾਲ ਹਰਾਇਆ ਭਾਰਤ, ਜਿੱਤੀ ਲੜੀ
. . .  1 day ago
ਢਾਕਾ, 7 ਦਸੰਬਰ-ਬੰਗਲਾਦੇਸ਼ ਨੇ ਦੂਸਰੇ ਇਕ ਦਿਨਾਂ ਮੈਚ ਵਿਚ ਭਾਰਤ ਨੂੰ 5 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਤੇ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ...
ਮੂਸੇਵਾਲਾ ਹੱਤਿਆ ਮਾਮਲੇ 'ਚ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਾਢੇ 4 ਘੰਟੇ ਪੁੱਛਗਿੱਛ
. . .  1 day ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਐੱਸ.ਆਈ.ਟੀ. ਵਲੋਂ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਥਾਨਕ ਸੀ.ਆਈ.ਏ. ਸਟਾਫ਼ ਵਿਖੇ ਸਾਢੇ 4 ਘੰਟੇ ਪੁੱਛਗਿੱਛ ਕੀਤੀ ਗਈ। ਦੋਹਾਂ...
ਭਾਜਪਾ ਐੱਸ.ਸੀ.ਮੋਰਚਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਲੱਧੜ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ
. . .  1 day ago
ਰਾਮ ਤੀਰਥ, 7 ਦਸੰਬਰ (ਧਰਵਿੰਦਰ ਸਿੰਘ ਔਲਖ)-ਭਾਰਤੀ ਜਨਤਾ ਪਾਰਟੀ ਐੱਸ.ਸੀ.ਮੋਰਚਾ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਸੁੱਚਾ ਰਾਮ ਲੱਧੜ (ਆਈ.ਏ.ਐੱਸ.) ਅੱਜ ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਪੱਤਰਕਾਰਾਂ ਨਾਲ...
ਮੋਟਰ ਸਾਇਕਲ ਸਵਾਰ ਵਿਅਕਤੀਆਂ ਤੋਂ 2 ਅਣਪਛਾਤੇ ਵਿਅਕਤੀ ਤਿੰਨ ਲੱਖ ਰੁਪਏ ਖੋਹ ਕੇ ਫ਼ਰਾਰ
. . .  1 day ago
ਭਗਤਾ ਭਾਈਕਾ, 7 ਦਸੰਬਰ (ਸੁਖਪਾਲ ਸਿੰਘ ਸੋਨੀ)-ਅੱਜ ਪਿੰਡ ਬੁਰਜ ਰਾਜਗੜ ਵਿਖੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਤੋਂ ਤਿੰਨ ਲੱਖ ਰੁਪਏ ਖੋਹੇ ਜਾਣ ਦੀ ਘਟਨਾ ਵਾਪਰੀ ਹੈ। ਘਟਨਾ ਨੂੰ ਅੰਜਾਮ ਮੋਟਰ ਸਾਇਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਦਿੱਤਾ ਗਿਆ। ਘਟਨਾ...
ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਨਿਰਮਲਾ ਸੀਤਾਰਮਨ ਸਮੇਤ 6 ਭਾਰਤੀ ਔਰਤਾਂ ਦਾ ਨਾਂਅ
. . .  1 day ago
ਨਿਊਯਾਰਕ, 7 ਦਸੰਬਰ-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ ਅਤੇ ਨਿਆਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਉਨ੍ਹਾਂ 6 ਭਾਰਤੀਆਂ ਵਿਚ ਸ਼ਾਮਿਲ ਹਨ, ਜਿਨ੍ਹਾਂ ਨੇ ਫੋਰਬਸ ਦੀ ਵਿਸ਼ਵ ਦੀਆਂ 100 ਸਭ...
ਦਿੱਲੀ ਆਬਕਾਰੀ ਨੀਤੀ ਮਾਮਲਾ:ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ
. . .  1 day ago
ਨਵੀਂ ਦਿੱਲੀ, 7 ਦਸੰਬਰ-ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ ਕੀਤਾ...
ਮਹਾਰਾਸ਼ਟਰ-ਕਰਨਾਟਕ ਸਰਹੱਦੀ ਮੁੱਦੇ 'ਤੇ ਸੁਪ੍ਰੀਆ ਸੁਲੇ ਵਲੋਂ ਲੋਕ ਸਭਾ 'ਚ ਕਰਨਾਟਕ ਦੇ ਮੁੱਖ ਮੰਤਰੀ ਦੀ ਆਲੋਚਨਾ
. . .  1 day ago
ਨਵੀਂ ਦਿੱਲੀ, 7 ਦਸੰਬਰ -ਲੋਕ ਸਭਾ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਦੀ ਆਲੋਚਨਾ...
ਕਰਨਾਟਕ-ਮਹਾਰਾਸ਼ਟਰ ਸਰਹੱਦੀ ਵਿਵਾਦ: ਲੋਕਾਂ ਵਲੋਂ ਕਰਨਾਟਕ ਦੀ ਬੱਸ ਅਤੇ ਮੁੱਖ ਮੰਤਰੀ ਬੋਮਈ ਦੀ ਫੋਟੋ 'ਤੇ ਕਾਲੇ ਰੰਗ ਦਾ ਛਿੜਕਾਅ
. . .  1 day ago
ਮੁੰਬਈ/ਬੈਂਗਲੁਰੂ, 7 ਦਸੰਬਰ-ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੋਲਾਪੁਰ ਵਿਚ ਸਥਾਨਕ ਸੰਗਠਨਾਂ ਦੇ ਲੋਕਾਂ ਨੇ ਕਰਨਾਟਕ ਦੀ ਇਕ ਬੱਸ ਅਤੇ ਮੁੱਖ ਮੰਤਰੀ ਬੋਮਈ...
ਐਸ.ਆਈ.ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਬੱਬੂ ਮਾਨ ਰਵਾਨਾ
. . .  1 day ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਐਸ. ਆਈ. ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਗਾਇਕ ਬੱਬੂ ਮਾਨ ਰਵਾਨਾ ਹੋ ਗਏ...
ਇਹ ਇਕ ਵੱਡੀ ਜਿੱਤ ਤੇ ਇਸ ਨੂੰ ਹਾਸਲ ਕਰਨਾ ਬਹੁਤ ਵੱਡਾ ਕੰਮ ਸੀ-ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਹਰਭਜਨ ਸਿੰਘ
. . .  1 day ago
ਨਵੀਂ ਦਿੱਲੀ, 7 ਦਸੰਬਰ-ਸਾਬਕਾ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਕਿਹਾ ਕਿ ਇਹ ਇਕ ਵੱਡੀ ਜਿੱਤ ਹੈ। ਇਸ ਨੂੰ ਹਾਸਲ...
ਦੋ ਲੁਟੇਰੇ 40 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ
. . .  1 day ago
ਕੋਟਫੱਤਾ,7 ਦਸੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੀ ਮਾਨਸਾ ਰੋਡ ’ਤੇ ਸਰਪੰਚ ਇਕ ਪੈਟਰੋਲ ਪੰਪ ਨੇੜੇ ਤੋਂ ਹੱਥ ਵਿਚ ਪੈਸਿਆਂ ਵਾਲਾ ਥੈਲਾ ਲੈ ਕੇ ਜਾ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਸ਼ਮੀਰ ਦੀ ਸ਼ਾਮ ਬਸਤੀ ਦੀ...
ਐਸ. ਆਈ. ਟੀ. ਵਲੋਂ ਬੱਬੂ ਮਾਨ ਤੋਂ ਪੁੱਛਗਿੱਛ
. . .  1 day ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਵਰ ਗਾਇਕ ਬੱਬੂ ਮਾਨ ਐਸ. ਆਈ. ਟੀ. ਅੱਗੇ ਪੇਸ਼ ਹੋਏ। ਬੱਬੂ ਮਾਨ ਤੋਂ ਐਸ. ਆਈ. ਟੀ. ਵਲੋਂ ਪੁੱਛਗਿੱਛ ਕੀਤੀ...
ਡੇਰਾਬੱਸੀ ਦੇ ਪਿੰਡ ਕਕਰਾਲੀ ਤੋਂ ਲਾਪਤਾ 4 ਬੱਚਿਆਂ ਦਾ 24 ਘੰਟੇ ਬਾਅਦ ਵੀ ਨਹੀਂ ਲੱਗਿਆ ਸੁਰਾਗ
. . .  1 day ago
ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਰਾਮਗੜ੍ਹ ਸੜਕ àਤੇ ਪਿੰਡ ਕਕਰਾਲੀ ਤੋਂ ਬੀਤੇ ਦਿਨ ਤੋਂ 4 ਬੱਚੇ ਲਾਪਤਾ ਹੋ ਗਏ ਹਨ। ਸਕੂਲ ਵਿਚੋਂ ਛੁੱਟੀ ਹੋਣ ਮਗਰੋਂ ਬੱਚੇ ਘਰ ਜਾ ਕੇ ਵਾਪਸ ਸਕੂਲ ਜਾਣ...
ਕੱਲ੍ਹ ਗੁਜਰਾਤ ’ਚ ਚਮਤਕਾਰ ਦੇਖਣ ਨੂੰ ਮਿਲੇਗਾ- ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ’ਚ ਨਗਰ ਨਿਗਮ ਦੇ ਆਏ ਨਤੀਜਿਆਂ ਤੋਂ ਬਾਅਦ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਇਹ ਨੇਤਾ ਹਨ ਜੋ ਚੋਣਾਂ ਲੜਦੇ ਹਨ ਪਰ ਜਨਤਾ ਜਿੱਤਦੀ ਹੈ, ਅੱਜ ਜਨਤਾ...
ਭਾਰਤ-ਬੰਗਲਾਦੇਸ਼ ਦੂਜਾ ਇਕ ਦਿਨਾਂ ਮੈਚ: ਬੰਗਲਾਦੇਸ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 272 ਦੌੜਾਂ ਦਾ ਟੀਚਾ
. . .  1 day ago
ਢਾਕਾ, 7 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੂਜੇ ਇਕ ਦਿਨਾਂ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 272 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼...
ਦਿੱਲੀ ਨੂੰ ਬਿਹਤਰ ਬਣਾਉਣ ਲਈ ਭਾਜਪਾ ਅਤੇ ਕਾਂਗਰਸ ਸਹਿਯੋਗ ਦੇਣ: ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹੁਣ ਦਿੱਲੀ ਲਈ ਭਾਜਪਾ ਅਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਬਿਹਤਰ ਬਣਾਉਣ ਲਈ...
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਏ ਭਾਰਤ ਸਰਕਾਰ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਰਕਾਰ ਵਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ...
ਕਿਸਾਨ ਜਥੇਬੰਦੀ ਨੇ ਡੀ. ਸੀ. ਦਫ਼ਤਰਾਂ ਦਾ ਕੀਤਾ ਕੰਮ ਠੱਪ
. . .  1 day ago
ਅੰਮ੍ਰਿਤਸਰ, 7 ਦਸੰਬਰ (ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅਣਮਿੱਥੇ ਸਮੇਂ ਤੇ ਲਗਾਏ ਗਏ ਮੋਰਚੇ ਦੌਰਾਨ ਡੀ.ਸੀ. ਦਫ਼ਤਰਾਂ ਦਾ ਕੰਮਕਾਜ ਠੱਪ ਕੀਤਾ ਗਿਆ। ਇਸ ਦੌਰਾਨ ਕਿਸਾਨ ਮਜ਼ਦੂਰ ਆਗੂਆਂ ਨੇ...
ਹੁਣ ਨਹੀਂ ਚਲਾ ਸਕੋਗੇ ਸ਼ਰਾਬ ਪੀ ਕੇ ਗੱਡੀ, ਜਾਰੀ ਹੋਏ ਇਹ ਫ਼ਰਮਾਨ
. . .  1 day ago
ਚੰਡੀਗੜ੍ਹ, 7 ਦਸੰਬਰ-ਪੰਜਾਬ ਸਰਕਾਰ ਵਲੋਂ ਸ਼ਰਾਬ ਪੀਣ ਵਾਲਿਆ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ। ਸੂਬੇ 'ਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ...
ਦਿੱਲੀ ਨਗਰ ਨਿਗਮ ਚੋਣਾਂ: ਜਿੱਤ ਨੂੰ ਲੈ ਕੇ ਚੰਡੀਗੜ੍ਹ 'ਚ ਖ਼ੁਸ਼ੀ ਮਨਾਉਂਦੇ ਨਜ਼ਰ ਆਏ 'ਆਪ' ਆਗੂ
. . .  1 day ago
ਚੰਡੀਗੜ੍ਹ, 7 ਦਸੰਬਰ (ਗੁਰਿੰਦਰ)- ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਆਗੂ ਖ਼ੁਸ਼ੀ ਮਨਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਲਾਲ ਚੰਦ ਕਟਾਰੂਚੱਕ, ਮਾਲਵਿੰਦਰ ਸਿੰਘ ਕੰਗ, ਬ੍ਰਹਮ ਸ਼ੰਕਰ ਜਿੰਪਾ ਤੇ ਹੋਰ ਆਗੂ ਸ਼ਾਮਿਲ...
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ
. . .  1 day ago
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ...
ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਵਧੀਆਂ ਮੁਸ਼ਕਿਲਾਂ: 2 ਕੰਪਨੀਆਂ ਟੈਕਸ ਫ਼ਰਾਡ ਸਕੀਮ ਵਿਚ ਦੋਸ਼ੀ ਕਰਾਰ
. . .  1 day ago
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ ਮੈਨਹਟਨ ਦੀ ਇਕ ਜਿਊਰੀ ਨੇ ਉਸ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫ਼ਰਾਡ ਸਕੀਮ ਵਿਚ ਉਸ ਵਿਰੁੱਧ ਲਾਏ ਗਏ ਸਾਰੇ ਦੋਸ਼ਾਂ ਵਿਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ। ਜਿਊਰੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਮੈਂ ਕੰਮਾਂ ਨਾਲ ਹੀ ਆਪਣੇ-ਆਪ ਨੂੰ ਬਹੁਗਿਣਤੀ ਵਾਲਾ ਕੀਤਾ ਹੈ। -ਨੈਪੋਲੀਅਨ ਬੋਨਾਪਾਰਟ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਚੰਡੀਗੜ੍ਹ, 8 ਅਗਸਤ (ਨਵਿੰਦਰ ਸਿੰਘ ਬੜਿੰਗ)-ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਤੇ ਇੰਜੀਨੀਅਰਜ਼ (ਐਨ. ਸੀ. ਸੀ. ਓ. ਈ.ਈ.ਈ.) ਦੇ ਫ਼ੈਸਲੇ ਤਹਿਤ ਤੇ ਇੰਡੀਅਨ ਇਲੈਕਟ੍ਰੀਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਯੂ. ਟੀ. ਪਾਵਰਮੈਨ ਯੂਨੀਅਨ ਚੰਡੀਗੜ੍ਹ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਦਫ਼ਤਰਾਂ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ, ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ, ਤਿਲਕ ਰਾਜ, ਟੇਕਰਾਜ ਆਦਿ ਵਲੋਂ ਵੱਖ-ਵੱਖ ਦਫ਼ਤਰਾਂ 'ਚ ਮੀਟਿੰਗਾਂ ਕੀਤੀਆਂ ਗਈਆਂ, ਜਿਸ 'ਚ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਫੈਡਰੇਸ਼ਨ ਦੇ ਪ੍ਰਧਾਨ ਰਘਵੀਰ ਚੰਦ ਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕਟੋਚ ਨੇ ਵੀ ਸੰਬੋਧਨ ਕੀਤਾ | ਰੈਲੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਬਿਜਲੀ ਸੋਧ ਬਿੱਲ ਨੂੰ ਸੰਸਦ 'ਚ ਜਲਦਬਾਜ਼ੀ ਵਿਚ ਪੇਸ਼ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਿੱਲ ਪੇਸ਼ ਕਰਨ ਤੋਂ ਪਹਿਲਾਂ ਮੁੱਖ ਧਿਰਾਂ ਦੇ ਸੁਝਾਅ ਵੀ ਨਹੀਂ ਲਏ ਗਏ | ਇਸ ਤੋਂ ਪਹਿਲਾਂ ਸਰਕਾਰ ਨੇ ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੂੰ ਭਰੋਸਾ ਦਿੱਤਾ ਸੀ ਕਿ ਬਿਜਲੀ ਬਿੱਲ ਨੂੰ ਸੰਸਦ 'ਚ ਪੇਸ਼ ਕਰਨ ਤੋਂ ਪਹਿਲਾਂ ਸੁਝਾਅ ਲਏ ਜਾਣਗੇ, ਪਰ ਸਰਕਾਰ ਆਪਣੇ ਵਾਅਦੇ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਈ | ਇਸ ਮੌਕੇ ਬੁਲਾਰਿਆਂ ਨੇ ਸਮੂਹ ਮੁਲਾਜ਼ਮਾਂ ਨੂੰ ਫੈਡਰੇਸ਼ਨ ਆਫ ਯੂ. ਟੀ. ਇੰਪਲਾਈਜ਼ ਅਤੇ ਵਰਕਰਜ਼ ਚੰਡੀਗੜ੍ਹ ਦੇ ਸੱਦੇ 'ਤੇ 25 ਅਗਸਤ ਨੂੰ ਦਿੱਤੇ ਜਾ ਰਹੇ ਧਰਨੇ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |

ਨਗਰ ਨਿਗਮ ਵਲੋਂ ਸਮਰੱਥਾ ਨਿਰਮਾਣ ਵਰਕਸ਼ਾਪ

ਚੰਡੀਗੜ੍ਹ, 8 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਵਲੋਂ ਸਵੱਛ ਭਾਰਤ ਮਿਸ਼ਨ ਦੇ ਸਮਰੱਥਾ ਵਿਕਾਸ ਹਿੱਸੇ ਦੇ ਤਹਿਤ ਸੈਨੀਟੇਸ਼ਨ ਕਰਮਚਾਰੀਆਂ ਦੀ ਬੈਚ ਵਾਰ ਸਿਖਲਾਈ ਨੂੰ ਜਾਰੀ ਰੱਖਦੇ ਹੋਏ ਸੈਕਟਰ-38 ਵਿਖੇ ਸਥਿਤ ਮਹਿਲਾ ਭਵਨ ਵਿਖੇ ਸਮਰੱਥਾ ਨਿਰਮਾਣ ...

ਪੂਰੀ ਖ਼ਬਰ »

ਬਰਮਿੰਘਮ ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਤੇ ਹਰਿਆਣਵੀ ਖਿਡਾਰੀ

ਚੰਡੀਗੜ੍ਹ, 8 ਅਗਸਤ (ਐਨ.ਐਸ. ਪਰਵਾਨਾ)-ਬਰਮਿੰਘਮ 'ਚ 22ਵੇਂ ਰਾਸ਼ਟਰ ਮੰਡਲ ਖੇਡਾਂ 'ਚ ਦੇਸ਼ ਦੇ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ | ਦੇਸ਼ ਦੀ ਆਬਾਦੀ 'ਚ ਲਗਪਗ ਦੋ ਫੀਸਦੀ ਭਾਗੀਦਾਰੀ ਹਰਿਆਣਾ ਨੇ ਇਨ੍ਹਾਂ ਖੇਡਾਂ 'ਚ ਆਪਣਾ ਦਬਦਬਾ ਕਾਇਮ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 72 ਨਵੇਂ ਮਾਮਲੇ

ਚੰਡੀਗੜ੍ਹ, 8 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ 72 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 69 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 772 ਹੋ ਗਈ ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ 5, 7, 9, 11, 15, 16, 18, 19, 21, 22, 24, 25, 26, 28, ...

ਪੂਰੀ ਖ਼ਬਰ »

ਪਿਛਲੇ ਮੁੱਖ ਮੰਤਰੀਆਂ ਦੀ ਨੀਤੀ ਆਯੋਗ ਮੀਟਿੰਗਾਂ 'ਚ ਗੈਰ-ਹਾਜ਼ਰੀ ਕਾਰਨ ਪੰਜਾਬ ਨੂੰ ਹੋਇਆ ਨੁਕਸਾਨ- ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 8 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀਆਂ ਨੇ ਨੀਤੀ ਆਯੋਗ ਦੀਆਂ ਮੀਟਿੰਗਾਂ 'ਚ ਸ਼ਾਮਿਲ ਹੋਣ ਦੀ ਖੇਚਲ ਨਹੀਂ ਕੀਤੀ, ਜਿਸ ...

ਪੂਰੀ ਖ਼ਬਰ »

ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਵਧੀਕ ਮੁੱਖ ਸਕੱਤਰ ਨਾਲ ਮੁਲਾਕਾਤ

ਚੰਡੀਗੜ੍ਹ, 8 ਅਗਸਤ (ਨਵਿੰਦਰ ਸਿੰਘ ਬੜਿੰਗ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਰਾਜੀ ਪੀ. ਸ੍ਰੀਵਾਸਤਵਾ ਵਧੀਕ ਮੁੱਖ ਸਕੱਤਰ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨਾਲ ਹੋਈ | ਮੀਟਿੰਗ 'ਚ ਜੰਗਲਾਤ, ਜੰਗਲੀ ਜੀਵ ਤੇ ਜੰਗਲਾਤ ਨਿਗਮ ...

ਪੂਰੀ ਖ਼ਬਰ »

ਮੀਤ ਹੇਅਰ ਵਲੋਂ ਉਚੇਰੀ ਸਿੱਖਿਆ ਵਿਭਾਗ ਨੂੰ ਏਡਿਡ ਤੇ ਪ੍ਰਾਈਵੇਟ ਕਾਲਜਾਂ ਦੀਆਂ ਬੇਨਿਯਮੀਆਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਦੇ ਹੁਕਮ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਕਾਲਜਾਂ ਦੀਆਂ ਬੇਨਿਯਮੀਆਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਲਈ ਆਖਿਆ ਹੈ | ਉਹ ਅੱਜ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਨੇ ਆਰ.ਟੀ.ਏ. ਬਠਿੰਡਾ ਦੇ ਮੁਲਾਜ਼ਮ ਨੂੰ 7500 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੋਮਵਾਰ ਨੂੰ ਆਰ. ਟੀ. ਏ. ਬਠਿੰਡਾ ਵਿਖੇ ਤਾਇਨਾਤ ਡਾਟਾ ਐਂਟਰੀ ਆਪ੍ਰੇਟਰ ਭਲਵਾਨ ਸਿੰਘ ਨੂੰ 7500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ | ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ...

ਪੂਰੀ ਖ਼ਬਰ »

ਫੂਡ ਸੇਫਟੀ ਵਿਭਾਗ ਵਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਬਾਜ਼ਾਰ ਤੋਂ ਖਰੀਦਣ ਸਮੇਂ ਸਾਵਧਾਨ ਰਹਿਣ ਦੀ ਅਪੀਲ

ਚੰਡੀਗੜ੍ਹ, 8 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੇ ਫੂਡ ਸੇਫਟੀ ਐਂਡ ਸਟੈਂਡਰਡਜ਼ ਵਿਭਾਗ ਨੇ ਸਾਰੇ ਵਸਨੀਕਾਂ/ਖਪਤਕਾਰਾਂ ਨੂੰ ਦੁੱਧ, ਦੁੱਧ ਤੋਂ ਬਣੇ ਉਤਪਾਦ, ਬੇਕਰੀ ਉਤਪਾਦ, ਪੀਣ ਵਾਲੇ ਪਦਾਰਥ, ਡਰਾਈ ਫਰੂਟ ਆਦਿ ਜਾਂ ਬਾਜ਼ਾਰ ਵਿਚੋਂ ਕੋਈ ਵੀ ਖਾਣ-ਪੀਣ ਦਾ ...

ਪੂਰੀ ਖ਼ਬਰ »

ਵੱਖ-ਵੱਖ ਨਸ਼ਿਆਂ ਸਮੇਤ ਦੋ ਗਿ੍ਫ਼ਤਾਰ

ਚੰਡੀਗੜ੍ਹ, 8 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਦੋ ਲੋਕਾਂ ਨੂੰ ਨਸ਼ੇ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਕਰਾਈਮ ਬ੍ਰਾਂਚ ਦੀ ਟੀਮ ਨੇ ਬਰੇਲੀ (ਯੂ. ਪੀ.) ਦੇ ਰਹਿਣ ਵਾਲੇ ਬਿ੍ਜਪਾਲ ਨੂੰ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ 'ਚ ਸਵਰਗਵਾਸੀ ਨੇਤਾ ਨੂੰ ਸ਼ਰਧਾਂਜਲੀ

ਚੰਡੀਗੜ੍ਹ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਧਾਨ ਸਙਾ ਦੇ ਸ਼ੁਰੂ ਹੋਏ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਦਨ 'ਚ ਪਿਛਲੇ ਸੈਸ਼ਨ ਤੋਂ ਲੈ ਕੇ ਇਸ ਸੈਸ਼ਨ ਦੇ ਸਮੇਂ ਦੌਰਾਨ ਮੌਤ ਨੂੰ ਪ੍ਰਾਪਤ ਹੋਏ ਹਰਿਆਣਾ ਦੇ ਮਰਹੂਮ ਸਾਬਕਾ ਸੰਸਦੀ ਸਕੱਤਰ, ਵਿਧਾਇਕਾਂ, ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ ਸਕੂਲ ਅਟੈਂਡੈਂਟ ਨੂੰ ਮਹੀਨੇ ਬਾਅਦ ਮਿਲੀ ਪੀ.ਜੀ.ਆਈ. ਤੋਂ ਛੁੱਟੀ

ਚੰਡੀਗੜ੍ਹ, 8 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ 'ਚ ਦਰੱਖਤ ਡਿਗਣ ਦੇ ਹਾਦਸੇ 'ਚ ਜ਼ਖ਼ਮੀ ਹੋਈ ਸਕੂਲ ਅਟੈਂਡੈਂਟ ਸ਼ੀਲਾ ਦੇਵੀ (40) ਨੂੰ ਅੱਜ ਪੀ. ਜੀ. ਆਈ. ਤੋਂ ਛੁੱਟੀ ਦੇ ਦਿੱਤੀ ਗਈ | ਉਹ ਇਕ ਮਹੀਨੇ ਤੋਂ ਵੈਂਟੀਲੇਟਰ 'ਤੇ ਸਨ | ਅੱਜ ਉਨ੍ਹਾਂ ...

ਪੂਰੀ ਖ਼ਬਰ »

ਵਿੱਤ ਵਿਭਾਗ ਵਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਲਈ 71 ਕਰੋੜ ਜਾਰੀ-ਚੀਮਾ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਥੇ ਕਿਹਾ ਕਿ ਵਿੱਤ ਵਿਭਾਗ ਵਲੋਂ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਮਸਤੂਆਣਾ ਸਾਹਿਬ, ਸੰਗਰੂਰ ਲਈ 71 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ...

ਪੂਰੀ ਖ਼ਬਰ »

ਜੇਲ੍ਹ ਵਿਭਾਗ 'ਚ ਤਰਸ ਦੇ ਆਧਾਰ 'ਤੇ 24 ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਜੇਲ੍ਹ ਵਿਭਾਗ ਵਲੋਂ ਅੱਜ ਤਰਸ ਦੇ ਆਧਾਰ 'ਤੇ 24 ਉਮੀਦਵਾਰਾਂ ਨੂੰ ਇਥੇ ਨਿਯੁਕਤੀ ਪੱਤਰ ਦਿੱਤੇ ਗਏ | ਪੰਜਾਬ ਦੇ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਤੇ ...

ਪੂਰੀ ਖ਼ਬਰ »

ਬਿਜਲੀ ਰੈਗੂਲੇਟਰੀ ਬਿੱਲ ਵਿਰੁੱਧ ਪੰਜਾਬ 'ਚ ਸਰਬ ਪਾਰਟੀ ਮੀਟਿੰਗ ਸੱਦੇ ਪੰਜਾਬ ਸਰਕਾਰ- ਵੜਿੰਗ

ਚੰਡੀਗੜ੍ਹ, 8 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਸਦ ਵਿਚ ਬਿਜਲੀ ਰੈਗੂਲੇਟਰੀ ਬਿੱਲ ਲਿਆਉਣ ਲਈ ਕੇਂਦਰ 'ਚ ਭਾਜਪਾ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸੰਘੀ ਢਾਂਚੇ 'ਤੇ ਇਕ ਹੋਰ ਹਮਲਾ ਹੈ | ...

ਪੂਰੀ ਖ਼ਬਰ »

ਸਿੱਖਿਆ ਵਿਭਾਗ 'ਚ 2018 'ਚ ਨਵੇਂ ਨਿਯੁਕਤ/ਪਦਉੱਨਤ ਹੋਏ ਮੁਲਾਜ਼ਮਾਂ ਨੂੰ ਵਿਭਾਗੀ ਪ੍ਰੀਖਿਆ ਪਾਸ ਕਰਨ ਸੰਬੰਧੀ ਪੱਤਰ ਜਾਰੀ ਹੋਣ ਨਾਲ ਮੁਲਾਜ਼ਮਾਂ 'ਚ ਰੋਸ

ਐੱਸ. ਏ. ਐੱਸ. ਨਗਰ, 8 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਪੰਜਾਬ ਸਰਕਾਰ ਦੇ 7 ਜੂਨ 2018 ਦੇ ਨੋਟੀਫ਼ਿਕੇਸ਼ਨ ਦੇ ਪੈਰਾ ਨੰਬਰ 7 ਵਿਚ ਦਰਜ ਹਦਾਇਤ ਅਨੁਸਾਰ ਜਿਨ੍ਹਾਂ ਮੁਲਾਜ਼ਮ ਦੀ ਸਿੱਧੀ ਨਿਯੁਕਤੀ ਜਾਂ ਕਿਸੇ ਵੀ ਕੇਡਰ ਵਿਚ ਪਦ-ਉੱਨਤੀ ਹੋਈ ਹੈ, ਨੂੰ ...

ਪੂਰੀ ਖ਼ਬਰ »

ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੀ ਮੀਟਿੰਗ

ਰੂਪਨਗਰ, 8 ਅਗਸਤ (ਸਤਨਾਮ ਸਿੰਘ ਸੱਤੀ)-ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ 13 ਨਵੰਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਾਬਾ ਗਾਜੀ ਦਾਸ ਜੀ ਪਿੰਡ ਰੋਡਮਾਜਰਾ ਚੱਕਲਾਂ ਜ਼ਿਲ੍ਹਾ ਰੂਪਨਗਰ ਵਿਖੇ ਕਰਵਾਏ ਜਾਣਗੇ | ...

ਪੂਰੀ ਖ਼ਬਰ »

12 ਸਾਲਾਂ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੀਤਾ ਅਗਵਾ, ਮਾਮਲਾ ਦਰਜ

ਡੇਰਾਬੱਸੀ, 8 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਰੇਲਵੇ ਫ਼ਾਟਕਾਂ ਪਾਰ ਇਕ ਪਿੰਡ 'ਚੋਂ 12 ਸਾਲਾਂ ਬੱਚੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਦੋਸ਼ 'ਚ ਪੁਲਿਸ ਨੇ ਸਦਾਬ ਪੁੱਤਰ ਸਕੀਲ ਵਾਸੀ ਈਸਾਪੁਰ ਡੇਰਾਬੱਸੀ ਖ਼ਿਲਾਫ਼ ...

ਪੂਰੀ ਖ਼ਬਰ »

ਐਸ.ਸੀ. ਕਮਿਸ਼ਨ ਦੇ ਮੈਂਬਰਾਂ ਵਲੋਂ ਤੀੜਾ ਦੇ ਸ਼ਮਸ਼ਾਨਘਾਟ ਤੇ ਹੱਡਾ ਰੋੜੀ ਸੰਬੰਧੀ ਸ਼ਿਕਾਇਤਾਂ ਨੂੰ ਲੈ ਕੇ ਦੌਰਾ

ਐੱਸ. ਏ. ਐੱਸ. ਨਗਰ, 8 ਅਗਸਤ (ਕੇ.ਐੱਸ. ਰਾਣਾ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਵਲੋਂ ਪਿੰਡ ਤੀੜਾ ਤੋਂ ਅਨੁਸੂਚਿਤ ਜਾਤੀ ਲਈ ਬਣੇ ਸ਼ਮਸ਼ਾਨਘਾਟ ਤੇ ਹੱਡਾ ਰੋੜੀ ਲਈ ਰੱਖੀ ਰਿਜ਼ਰਵ ਜਗ੍ਹਾ 'ਚੋਂ ਗ਼ੈਰ-ਕਾਨੂੰਨੀ ਤੌਰ 'ਤੇ ਰੇਤਾ ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫੇਜ਼-11 ਵਿਖੇ ਸੈਮੀਨਾਰ

ਐੱਸ. ਏ. ਐੱਸ. ਨਗਰ, 8 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐਸ. ਆਈ. ਜਨਕ ਰਾਜ, ਮਹਿਲਾ ਸਿਪਾਹੀ ਹਰਜੀਤ ਕੌਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਅਧਿਆਪਕਾਂ ਤੇ ...

ਪੂਰੀ ਖ਼ਬਰ »

ਸਰਕਾਰ ਨਾਲ ਗੱਲਬਾਤ ਕਰ ਕੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਵਾਈਆਂ ਜਾਣਗੀਆਂ-ਕੰਗ

ਖਰੜ, 8 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਅਨਾਜ ਮੰਡੀ ਖਰੜ ਦੇ ਆੜ੍ਹਤੀਆਂ ਨਾਲ ਝੋਨੇ ਦੀ ਖ਼ਰੀਦ ਸੀਜ਼ਨ ਨੂੰ ਮੀਟਿੰਗ ਕਰਕੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ | ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਅਸਟਾਮ ਫਰੋਸ਼ ਯੂਨੀਅਨ ਮੁਹਾਲੀ ਨੇ ਰੈਵੇਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਸੌਂਪਿਆ ਮੰਗ-ਪੱਤਰ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਅਸਟਾਮ ਫਰੋਸ਼ ਯੂਨੀਅਨ ਮੁਹਾਲੀ ਵਲੋਂ ਪੰਜਾਬ ਦੇ ਰੈਵੇਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਕਾਗਜ਼ੀ ਅਸਟਾਮ ਵੇਚਣ ਲਈ ਅਸਟਾਮ ਫਰੋਸ਼ਾਂ ਨੂੰ ਤਿੰਨ ਮਹੀਨਿਆਂ ਦੀ ...

ਪੂਰੀ ਖ਼ਬਰ »

ਸ਼ੈਮਰਾਕ ਸਕੂਲ 'ਚ ਭਵਿੱਖ ਨੂੰ ਦਰਸਾਉਂਦੇ ਵਿਜ਼ਨ-2050 ਵਿਸ਼ੇ 'ਤੇ ਮੁਕਾਬਲੇ ਕਰਵਾਏ

ਐੱਸ. ਏ. ਐੱਸ. ਨਗਰ, 8 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਲੋਂ ਕੈਂਪਸ 'ਚ ਇੰਟਰ ਹਾਊਸ ਨਾਟਕ ਮੁਕਾਬਲੇ ਕਰਵਾਏ ਗਏ | 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਦਰਮਿਆਨ ਰੱਖੇ ਗਏ ਇਨ੍ਹਾਂ ਨਾਟਕ ਮੁਕਾਬਲਿਆਂ ਦਾ ਥੀਮ ਵਿਜ਼ਨ-2050 ...

ਪੂਰੀ ਖ਼ਬਰ »

ਵਿਆਹ ਲਈ ਮਾਪਿਆਂ ਨਾਲ ਗੱਲ ਕਰ ਕੇ ਲੜਕੀ ਨਾਲ ਕੀਤਾ ਜਬਰ-ਜਨਾਹ

ਡੇਰਾਬੱਸੀ, 8 ਅਗਸਤ (ਰਣਬੀਰ ਸਿੰਘ ਪੜ੍ਹੀ)-ਪਿੰਡ ਤਿ੍ਵੇਦੀ ਕੈਂਪ ਵਿਖੇ ਇਕ ਲੜਕੀ ਦੇ ਮਾਪਿਆਂ ਨਾਲ ਵਿਆਹ ਦੀ ਗੱਲ ਕਰਨ ਉਪਰੰਤ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਮਾਮਲੇ 'ਚ ਮੁਹੰਮਦ ਨਦੀਮ ਆਲਮ (24) ਪੁੱਤਰ ਮੁਹੰਮਦ ਅਸਲਮ ਵਾਸੀ ...

ਪੂਰੀ ਖ਼ਬਰ »

ਘਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਰਿਵਾਰ 'ਤੇ ਜਾਨਲੇਵਾ ਹਮਲਾ

ਐੱਸ. ਏ. ਐੱਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਅਧੀਨ ਪੈਂਦੇ ਪਿੰਡ ਜੁਝਾਰ ਨਗਰ ਦੇ ਇਕ ਘਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਔਰਤਾਂ ਤੇ ਮਰਦਾਂ ਵਲੋਂ ਘਰ 'ਚ ਰਹਿੰਦੇ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ | ਹਮਲੇ 'ਚ ਜਹੀਰ ਅਹਿਮਦ ਤੇ ਹੋਰ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਪੱਖੇ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਪੰਚਕੂਲਾ, 8 ਜੁਲਾਈ (ਕਪਿਲ)-ਪੰਚਕੂਲਾ ਦੇ ਚੰਡੀਮੰਦਰ ਥਾਣੇ ਅਧੀਨ ਪੈਂਦੇ ਪਿੰਡ ਖੰਗੇਸਰਾ ਦੇ 40 ਸਾਲਾ ਵਿਅਕਤੀ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ...

ਪੂਰੀ ਖ਼ਬਰ »

ਬਿਜਲੀ ਅਮੈਂਡਮੈਂਟ ਬਿੱਲ 2022 ਦੇ ਵਿਰੋਧ 'ਚ ਸਰਕਾਰ ਦੀ ਅਰਥੀ ਫੂਕੀ

ਖਰੜ, 8 ਅਗਸਤ (ਗੁਰਮੁੱਖ ਸਿੰਘ ਮਾਨ)-ਜੁਆਇੰਟ ਫੋਰਮ ਦੇ ਸੱਦੇ 'ਤੇ ਸਬ ਡਵੀਜ਼ਨ ਸਿਟੀ-1 ਅਤੇ ਸਬ ਖਰੜ ਅਤੇ ਡਵੀਜ਼ਨ ਦੇ ਕਰਮਚਾਰੀਆਂ ਵਲੋਂ ਬਿਜਲੀ ਅਮੈਂਡਮੈਂਟ ਬਿੱਲ 2022 ਦੇ ਵਿਰੋਧ 'ਚ ਰੋਹ ਭਰਪੂਰ ਰੋਸ ਰੈਲੀ ਕੀਤੀ ਤੇ ਸਰਕਾਰ ਦੀ ਅਰਥੀ ਫੂਕੀ ਗਈ | ਰੈਲੀ ਨੂੰ ਸੰਬੋਧਨ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦਾ ਜੈਵਿਕ ਖੇਤੀ ਵੱਲ ਵਧ ਰਿਹੈ ਰੁਝਾਨ-ਡਾ. ਰਹੇਜਾ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਥੇ ਵਧਦੀ ਹੋਈ ਆਬਾਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਲੋੜੀਂਦੇ ਅਨਾਜ ਦੀ ਪੈਦਾਵਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਉਥੇ ਹੀ ਸੰਤੁਲਿਤ ਪੌਸ਼ਟਿਕ ਆਹਾਰ ਪੈਦਾ ਕਰਨ ਲਈ ਜੈਵਿਕ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 94 ਪੇਟੀਆਂ ਫੜੀਆਂ

ਪੰਚਕੂਲਾ, 8 ਅਗਸਤ (ਕਪਿਲ)-ਸੀ. ਐਮ. ਫਲਾਇੰਗ ਸਕੁਐਡ ਨੇ ਬਿਨਾਂ ਪਰਮਿਟ ਤੋਂ ਪੰਚਕੂਲਾ ਦੇ ਸੈਕਟਰ-26 ਨੂੰ ਲਿਜਾਈਆਂ ਜਾ ਰਹੀਆਂ ਨਾਜਾਇਜ਼ ਸ਼ਰਾਬ ਦੀਆਂ 94 ਪੇਟੀਆਂ ਨੂੰ ਜ਼ਬਤ ਕਰ ਲਿਆ | ਜਾਣਕਾਰੀ ਅਨੁਸਾਰ ਪੰਚਕੂਲਾ ਦੀ ਸੀ. ਐਮ. ਫਲਾਇੰਗ ਸਕੁਐਡ ਟੀਮ ਨੂੰ ਸੂਚਨਾ ਮਿਲੀ ...

ਪੂਰੀ ਖ਼ਬਰ »

ਟੀ.ਐਸ.ਯੂ. ਕਾਮਿਆਂ ਵਲੋਂ ਰੋਸ ਰੈਲੀ

ਲਾਲੜੂ, 8 ਅਗਸਤ (ਰਾਜਬੀਰ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਲਾਲੜੂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਡਵੀਜ਼ਨ ਦਫ਼ਤਰ ਲਾਲੜੂ ਅੱਗੇ ਕੇਂਦਰ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ | ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਰੋਸ ...

ਪੂਰੀ ਖ਼ਬਰ »

ਖਰੜ ਦੀ ਸਿਟੀ ਪੁਲਿਸ ਵਲੋਂ ਕਿਰਚ ਦੀ ਨੋਕ 'ਤੇ ਖੋਹੀ ਕਾਰ ਮੁਲਜ਼ਮਾਂ ਸਮੇਤ 9 ਘੰਟਿਆਂ 'ਚ ਬਰਾਮਦ

ਖਰੜ, 8 ਅਗਸਤ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਵਲੋਂ ਪਿੰਡ ਪੱਸੀ ਕੰਡੀ ਥਾਣਾ ਦਸੂਹਾ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਨਾਂਅ ਦੇ ਵਿਅਕਤੀ ਤੋਂ ਕਿਰਚ ਦੀ ਨੋਕ 'ਤੇ ਖੋਹੀ ਕਾਰ 9 ਘੰਟਿਆਂ 'ਚ ਬਰਾਮਦ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਪ੍ਰਾਚੀਨ ਡੇਰਾ ਗੁਸਾਈਾਆਣਾ ਦੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ

ਕੁਰਾਲੀ, 8 ਅਗਸਤ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਈਆਣਾ ਦਾ ਪ੍ਰਸਿੱਧ ਸਾਲਾਨਾ ਮੇਲਾ 28 ਤੇ 29 ਅਗਸਤ ਨੂੰ ਡੇਰਾ ਮੁਖੀ ਮਹੰਤ ਧੰਨਰਾਜ ਗਿਰ ਦੀ ਅਗਵਾਈ 'ਚ ਭਰਨ ਜਾ ਰਿਹਾ ਹੈ, ਜਿਸ ਦਾ ਪੋਸਟਰ ਡੇਰਾ ਗੁਸਾਈਾਆਣਾ ਵਿਖੇ ਕਰਵਾਏ ਇਕ ਸਮਾਗਮ ...

ਪੂਰੀ ਖ਼ਬਰ »

ਸੱਤਵੀਂ ਜਮਾਤ 'ਚ ਪੜ੍ਹਦੀ ਲੜਕੀ ਵਲੋਂ ਚੁੰਨੀ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ

ਡੇਰਾਬੱਸੀ, 8 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਗੁਲਾਬਗੜ੍ਹ ਰੋਡ 'ਤੇ ਸਥਿਤ ਗਲੀ ਨੰਬਰ 1 ਵਿਖੇ ਇਕ ਸੱਤਵੀਂ ਜਮਾਤ 'ਚ ਪੜ੍ਹਦੀ ਲੜਕੀ ਵਲੋਂ ਦੁਪਹਿਰ ਵੇਲੇ ਚੁੰਨੀ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕਾ ਦੀ ਪਛਾਣ ਬਿੱਟੂ (14) ਪੁੱਤਰੀ ਅਖਿਲੇਸ਼ ਮੂਲ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ ਸਮੇਤ 2 ਗਿ੍ਫ਼ਤਾਰ

ਐਸ. ਏ. ਐਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਸੰਬੰਧ ਵਿਚ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 30 ਪੇਟੀਆਂ ਸਮੇਤ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ...

ਪੂਰੀ ਖ਼ਬਰ »

ਸਰਪੰਚ ਨੇ ਪਿੰਡ ਦੇ ਵਿਅਕਤੀ 'ਤੇ ਪੰਚਾਇਤੀ ਜਗ੍ਹਾ 'ਤੇ ਕਬਜ਼ਾ ਕਰਨ ਦਾ ਲਗਾਇਆ ਦੋਸ਼

ਐੱਸ. ਏ. ਐੱਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਪਿੰਡ ਬਾਕਰਪੁਰ ਦੇ ਸਰਪੰਚ ਤੇ ਹੋਰਨਾਂ ਪੰਚਾਇਤ ਮੈਂਬਰਾਂ ਨੇ ਪਿੰਡ ਦੇ ਰਹਿਣ ਵਾਲੇ ਅਜੈਬ ਸਿੰਘ, ਉਸ ਦੇ ਲੜਕੇ ਰਵਿੰਦਰ ਸਿੰਘ ਤੇ ਹੋਰਨਾਂ 'ਤੇ ਪਿੰਡ ਦੇ ਟੋਭੇ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ | ਇਸ ਸੰਬੰਧੀ ਪਿੰਡ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਮੁਹਾਲੀ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਰੋਡ ਸੰਯੁਕਤ ਕਿਸਾਨ ਕਮੇਟੀ ਮੁਹਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਅੱਗੇ ਦਿੱਤੇ ਜਾ ਰਿਹਾ ਧਰਨਾ ਅੱਜ 85ਵੇਂ ਦਿਨ 'ਚ ਦਾਖ਼ਲ ਹੋ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ...

ਪੂਰੀ ਖ਼ਬਰ »

ਚੈਕਿੰਗ ਦੌਰਾਨ ਇਕ ਵਿਅਕਤੀ ਕੋਲੋਂ 2 ਕਿੱਲੋ ਗਾਂਜਾ ਤੇ 8650 ਰੁ. ਡਰੱਗ ਮਨੀ ਬਰਾਮਦ

ਮਾਜਰੀ, 8 ਅਗਸਤ (ਧੀਮਾਨ)-ਪੁਲਿਸ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਭੈੜੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਚੈਕਿੰਗ ਮੁਹਿੰਮ ਤਹਿਤ ਥਾਣਾ ਨਵਾਂਗਰਾਉਂ ਦੇ ਮੁਖੀ ਕੁਲਵੰਤ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ ਨਗਰ ਕੌਂਸਲ ਨਵਾਂਗਰਾਉਂ ਅਧੀਨ ...

ਪੂਰੀ ਖ਼ਬਰ »

ਮੋਟਰ ਮਾਰਕੀਟ ਐਸੋਸੀਏਸ਼ਨ ਮੁਹਾਲੀ ਦੇ ਵਫ਼ਦ ਵਲੋਂ ਸੀ.ਏ. ਗਮਾਡਾ ਨਾਲ ਮੁਲਾਕਾਤ

ਐੱਸ.ਏ.ਐੱਸ. ਨਗਰ, 8 ਅਗਸਤ (ਕੇ.ਐੱਸ. ਰਾਣਾ)-ਮੋਟਰ ਮਾਰਕੀਟ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਦੀ ਅਗਵਾਈ ਹੇਠ ਵੱਡੀ ਗਿਣਤੀ ਮਕੈਨਿਕਾਂ ਤੇ ਦੁਕਾਨਦਾਰਾਂ 'ਤੇ ਆਧਾਰਿਤ ਵਫ਼ਦ ਵਲੋਂ ਸੀ. ਏ. ਗਮਾਡਾ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਡੀ.ਸੀ. ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਐੱਸ.ਏ.ਐੱਸ. ਨਗਰ, 8 ਅਗਸਤ (ਕੇ.ਐੱਸ. ਰਾਣਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ 75ਵਾਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ...

ਪੂਰੀ ਖ਼ਬਰ »

ਪ੍ਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਪੰਜਾਬ ਪ੍ਰਾਪਰਟੀ ਐਸੋਸੀਏਸ਼ਨ ਦੇ ਸੱਦੇ 'ਤੇ ਡੇਰਾਬੱਸੀ ਪ੍ਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਵਲੋਂ ਪੰਜਾਬ ਸਰਕਾਰ ਵਲੋਂ ਬੰਦ ਕੀਤੀ ਰਜਿਸਟਰੀਆਂ ਤੇ ਕਾਲੋਨੀਆਂ ਲਈ ਐਨ. ਓ. ਸੀ. ਲੈਣ ਦੀਆਂ ਹਦਾਇਤਾਂ ਖ਼ਿਲਾਫ਼ ਡੇਰਾਬੱਸੀ ...

ਪੂਰੀ ਖ਼ਬਰ »

ਪੇਂਡੂ ਵਿਕਾਸ ਮੰਤਰੀ ਨੇ 43 ਡਰਾਫਟਸਮੈਨਾਂ ਨੂੰ ਵੰਡੇ ਨਿਯੁਕਤੀ ਪੱਤਰ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਸਾਰੇ ਵਿਭਾਗਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਚਲਾਕੀ ਲੋਕ ਜਨਸ਼ਕਤੀ ਪਾਰਟੀ ਪੰਜਾਬ ਦੇ ਅਨੁਸੂਚਿਤ ਵਿੰਗ ਦੇ ਪ੍ਰਧਾਨ ਨਿਯੁਕਤ

ਖਰੜ, 8 ਅਗਸਤ (ਮਾਨ)-ਲੋਕ ਜਨ ਸ਼ਕਤੀ ਦੇ ਅਨੁਸੂਚਿਤ ਜਾਤੀ ਵਿੰਗ ਦੇ ਰਾਸ਼ਟਰੀ ਪ੍ਰਧਾਨ ਗਿਆਨ ਚੰਦ ਗੌਤਮ ਵਲੋਂ ਬਲਵਿੰਦਰ ਸਿੰਘ ਚਲਾਕੀ ਨੂੰ ਅਨੁੁਸੂਚਿਤ ਜਾਤੀ ਪੰਜਾਬ ਰਾਜ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਨਵ-ਨਿਯੁਕਤ ਪ੍ਰਧਾਨ ਬਲਵਿੰਦਰ ਸਿੰਘ ਚਲਾਕੀ ਨੇ ਕਿਹਾ ਕਿ ...

ਪੂਰੀ ਖ਼ਬਰ »

ਬੇਹੜਾ ਵਿਖੇ ਲਗਾਇਆ ਮੈਡੀਕਲ ਜਾਂਚ ਕੈਂਪ

ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਪਿੰਡ ਬੇਹੜਾ ਵਿਖੇ ਹੋਮੀਬਾਬਾ ਕੈਂਸਰ ਹਸਪਤਾਲ ਮੁਲਾਂਪੁਰ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ 'ਚ ਖਾਸ ਕਰਕੇ ਔਰਤਾਂ ਨੂੰ ਪਹਿਲ ਦੇ ਆਧਾਰ 'ਤੇ ਚੈੱਕ ਕੀਤਾ ਗਿਆ, ਜਿਵੇਂ ਛਾਤੀ ਦੀ ਬਿਮਾਰੀ, ਮੂੰਹ ਦੀ ਬਿਮਾਰੀ ਤੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਮੈਂਟਰ ਸਪੋਰਟਸ ਦੀ ਵਰਕਸ਼ਾਪ ਕਰਵਾਈ

ਐੱਸ. ਏ. ਐੱਸ. ਨਗਰ, 8 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ 'ਚ ਸਕੂਲੀ ਖੇਡਾਂ ਨੂੰ ਮਹੱਤਤਾ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਸਪੋਰਟਸ ਵਿੰਗ ਵਲੋਂ ਕੁਲਜੀਤ ਪਾਲ ਸਿੰਘ ਮਾਹੀ ਡੀ. ਪੀ. ਆਈ. ਸੈਕੰਡਰੀ ਸਿੱਖਿਆ ...

ਪੂਰੀ ਖ਼ਬਰ »

ਮੁਹਾਲੀ 'ਚ ਹੋਵੇਗੀ ਅਗਲੀ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ

ਐੱਸ. ਏ. ਐੱਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ (ਰਜਿ.) ਪੀ. ਆਰ. ਐਸ. ਏ. ਦੀ ਸਾਲਾਨਾ ਮੀਟਿੰਗ ਪਟਿਆਲਾ ਵਿਖੇ ਹੋਈ, ਜਿਸ 'ਚ 17 ਜ਼ਿਲਿ੍ਹਆਂ ਦੇ ਮੈਂਬਰਾਂ ਨੇ ਭਾਗ ਲਿਆ | ਪੰਜਾਬ ਰਾਜ ਟੀਮ ਦੀਆਂ ਵੱਖ-ਵੱਖ ਟੂਰਨਾਮੈਂਟਾਂ 'ਚ ਪ੍ਰਾਪਤੀਆਂ ...

ਪੂਰੀ ਖ਼ਬਰ »

ਮੁਹਾਲੀ ਪੁਲਿਸ ਵਲੋਂ ਪੀ.ਜੀ. ਤੇ ਸੁਸਾਇਟੀਆਂ 'ਚ ਚੈਕਿੰਗ

ਐੱਸ. ਏ. ਐੱਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਪੁਲਿਸ ਵਲੋਂ ਥਾਣਾ ਸੋਹਾਣਾ ਤੇ ਟੀ. ਡੀ. ਆਈ. 'ਚ ਪੇਇੰਗ ਗੈਸਟ (ਪੀ. ਜੀ.) ਖ਼ਿਲਾਫ਼ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ਗਈ | ਇਸ ਦੌਰਾਨ ਕਿਰਾਏਦਾਰਾਂ ਦੇ ਦਸਤਾਵੇਜ਼ ਤੇ ਹੋਰ ਵੇਰਵੇ ਜਾਂਚੇ ਗਏ ਤੇ ਉਲੰਘਣਾ ...

ਪੂਰੀ ਖ਼ਬਰ »

'ਆਪ' ਸਰਕਾਰ ਪੰਜਾਬ ਨੂੰ ਖੇਡਾਂ 'ਚ ਦੇਸ਼ ਦਾ ਇਕ ਨੰਬਰ ਸੂਬਾ ਬਣਾਉਣ ਲਈ ਵਚਨਬੱਧ-ਡਾ. ਚਰਨਜੀਤ ਸਿੰਘ

ਖਰੜ, 8 ਅਗਸਤ (ਜੰਡਪੁਰੀ)-ਪੰਜਾਬ ਦੀ 'ਆਪ' ਸਰਕਾਰ ਸੂਬੇ ਨੂੰ ਖੇਡਾਂ 'ਚ ਦੇਸ਼ ਦਾ ਇਕ ਨੰਬਰ ਸੂਬਾ ਬਣਾਉਣ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ 'ਚ ਵਧੀਆ ਸਟੇਡੀਅਮ, ਕੋਚ ਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਮਾਂ ਦੇ ਦੁੱਧ ਦੀ ਮਹੱਤਤਾ ਤੇ ਮੌਸਮੀ ਬਿਮਾਰੀਆਂ ਸੰਬੰਧੀ ਕੀਤਾ ਜਾਗਰੂਕ

ਲਾਲੜੂ, 8 ਅਗਸਤ (ਰਾਜਬੀਰ ਸਿੰਘ)-ਉਪ ਸਿਹਤ ਕੇਂਦਰ ਜੜੌਤ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਤੇ ਮੌਸਮੀ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੰਦਿਆਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ...

ਪੂਰੀ ਖ਼ਬਰ »

ਵਿਰੋਧੀ ਲੋਕ ਪੱਖੀ ਸਰਕਾਰ ਖ਼ਿਲਾਫ਼ ਰਚ ਰਹੇ ਨੇ ਸਾਜਿਸ਼ਾਂ-ਰੰਧਾਵਾ

ਲਾਲੜੂ, 8 ਅਗਸਤ (ਰਾਜਬੀਰ ਸਿੰਘ)-ਡੇਰਾਬੱਸੀ ਹਲਕੇ ਨੂੰ ਪਿਛਲੇ 75 ਸਾਲਾਂ 'ਚ ਰਵਾਇਤੀ ਪਾਰਟੀਆਂ ਨੇ ਰੱਜ ਕੇ ਲੁੱਟਿਆ ਹੈ ਤੇ ਇਨ੍ਹਾਂ ਪਾਰਟੀਆਂ ਨੇ ਲੋਕਾਂ ਦੇ ਮੁੱਦੇ ਉਠਾਉਣ ਦੀ ਬਜਾਏ ਖੁਦ ਦੇ ਕਾਰੋਬਾਰ ਵਧਾਏ ਹਨ | ਹੁਣ ਵੀ ਇਹ ਪਾਰਟੀਆਂ ਪੰਜਾਬ 'ਚ ਸੱਤਾ 'ਚ ਆਈ ਆਮ ਆਦਮੀ ...

ਪੂਰੀ ਖ਼ਬਰ »

ਭਾਜਪਾ ਨੇ ਲੋਕਾਂ ਨੂੰ ਘਰ-ਘਰ ਤਿਰੰਗਾ ਝੰਡਾ ਲਹਿਰਾਉਣ ਦੀ ਕੀਤੀ ਅਪੀਲ

ਖਰੜ, 8 ਅਗਸਤ (ਜੰਡਪੁਰੀ)-ਭਾਰਤੀ ਜਨਤਾ ਪਾਰਟੀ ਮੰਡਲ ਖਰੜ ਦੇ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਤਿਰੰਗਾ ਝੰਡੇ ਦੇ ਸੰਬੰਧ 'ਚ ਇਕ ਅਹਿਮ ਮੀਟਿੰਗ ਹੋਈ | ਉਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਪਹੁੰਚੇ | ਉਨ੍ਹਾਂ ਨੇ ਉਸ ਮੀਟਿੰਗ 'ਚ ...

ਪੂਰੀ ਖ਼ਬਰ »

ਮੁਲਾਂਕਣ ਅੰਕੜਾ ਵਿਸ਼ਲੇਸ਼ਣ ਸੰਬੰਧੀ ਵਰਕਸ਼ਾਪ ਕਰਵਾਈ

ਐੱਸ.ਏ.ਐੱਸ. ਨਗਰ, 8 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ 'ਚ ਰਾਜ ਵਿੱਦਿਅਕ ਖੋਜ ਤੇ ਸਿਖ਼ਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ...

ਪੂਰੀ ਖ਼ਬਰ »

ਕੀਨੀਆ ਟੀ-20 ਲੀਗ ਨਾਲ ਹੋਰ ਨਵੇਂ ਹੋਣਹਾਰ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲੇਗਾ-ਕੰਗ

ਖਰੜ, 8 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਏ. ਐਸ. ਏ. ਪੀ. ਐਲ. ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਖਰੜ ਤੇ ਮਨੋਜ ਪਟੇਲ ਚੇਅਰਮੈਨ ਕ੍ਰਿਕਟ ਕੀਨੀਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ 'ਕੀਨੀਆਂ ਟੀ-20 ...

ਪੂਰੀ ਖ਼ਬਰ »

ਵਿਕਾਸ ਪ੍ਰਾਜੈਕਟਾਂ ਦੇ ਨਿਰਮਾਣ ਸਮੇਂ ਮਿਆਰ ਨਾਲ ਸਮਝੌਤਾ ਮਨਜ਼ੂਰ ਨਹੀਂ-ਬ੍ਰਹਮ ਸ਼ੰਕਰ ਜਿੰਪਾ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਮਾਲ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ 'ਚ ਜਾਰੀ ਵਿਕਾਸ ਕਾਰਜਾਂ ਤੇ ਵੱਖ-ਵੱਖ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਮਿਡਲ ਤੇ ਸੈਕੰਡਰੀ ਵਰਗ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਮਾਪਤ

ਐੱਸ.ਏ.ਐੱਸ. ਨਗਰ, 8 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-75ਵੇਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹੇ ਦੇ ਮਿਡਲ ਤੇ ਸੈਕੰਡਰੀ ਵਰਗ ਦੇ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3 ਬੀ 1 'ਚ ਸ਼ਾਨੋ-ਸੌਕਤ ਨਾਲ ...

ਪੂਰੀ ਖ਼ਬਰ »

ਸਿਵਲ ਹਸਪਤਾਲ ਡੇਰਾਬੱਸੀ ਵਿਖੇ ਮਨਾਇਆ 'ਕੌਮੀ ਸੁਰੱਖਿਅਤ ਮਾਤਰਿਤਵ ਦਿਹਾੜਾ'

ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਸਿਵਲ ਹਸਪਤਾਲ ਡਰਾਬੱਸੀ ਵਿਖੇ 'ਕੌਮੀ ਸੁਰੱਖਿਅਤ ਮਾਤਰਿਤਵ ਦਿਹਾੜਾ' ਮਨਾਇਆ ਗਿਆ | ਇਸ ਮੌਕੇ ਸੁਖਮਨੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਨਾਟਕ ਰਾਹੀਂ ਹਾਜ਼ਰੀਨਾਂ ਨੂੰ ਮਾਤਰਿਤਵ ਸੰਬੰਧੀ ਸੁਰੱਖਿਅਤ ਤੇ ਜ਼ਰੂਰੀ ...

ਪੂਰੀ ਖ਼ਬਰ »

ਮਹਿਲਾ ਕੌਂਸਲਰਾਂ ਨੇ ਤੀਜ ਦਾ ਤਿਉਹਾਰ ਮਨਾਇਆ

ਚੰਡੀਗੜ੍ਹ, 8 ਅਗਸਤ (ਨਵਿੰਦਰ ਸਿੰਘ ਬੜਿੰਗ)-ਸਥਾਨਕ ਕੌਂਸਲਰ ਨੇਹਾ ਨੇ ਰਾਮਦਰਬਾਰ ਵਿਚ ਔਰਤਾਂ ਨਾਲ ਤੀਜ ਦਾ ਤਿਉਹਾਰ ਮਨਾਇਆ | ਇਸ ਮੌਕੇ 'ਆਪ' ਕੌਂਸਲਰ ਅੰਜੂ ਕਤਿਆਲ, ਪ੍ਰੇਮਲਤਾ ਤੇ ਤਰੁਣਾ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਔਰਤਾਂ ਨੇ ਪੀਂਘ ...

ਪੂਰੀ ਖ਼ਬਰ »

ਐੱਮ.ਸੀ.ਐੱਮ. ਕਾਲਜ ਨੇ ਸਹੁੰ ਚੁੱਕ ਸਮਾਰੋਹ ਕਰਵਾਇਆ

ਚੰਡੀਗੜ੍ਹ, 8 ਅਗਸਤ (ਪ੍ਰੋ. ਅਵਤਾਰ ਸਿੰਘ)-ਮੇਹਰ ਚੰਦ ਮਹਾਜਨ ਡੀ.ਏ.ਵੀ. ਕਾਲਜ ਫਾਰ ਵੂਮੈਨ, ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਹਿੱਸੇ ਵਜੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਸਮਾਰੋਹ ਦਾ ...

ਪੂਰੀ ਖ਼ਬਰ »

ਸ੍ਰਾਵਣੀ ਤਿਉਹਾਰ ਮੌਕੇ ਅਧਿਆਤਮਕ ਭਾਸ਼ਣ ਤੇ ਭਜਨ ਕਰਵਾਏ

ਚੰਡੀਗੜ੍ਹ, 8 ਅਗਸਤ (ਨਵਿੰਦਰ ਸਿੰਘ ਬੜਿੰਗ)-ਆਰੀਆ ਸਮਾਜ ਸੈਕਟਰ 7-ਬੀ, ਚੰਡੀਗੜ੍ਹ ਵਿਖੇ ਸ੍ਰਾਵਣੀ ਤਿਉਹਾਰ ਮੌਕੇ ਅਧਿਆਤਮਕ ਭਾਸ਼ਨ ਤੇ ਭਜਨ ਕਰਵਾਏ ਗਏ | ਪ੍ਰਵਚਨ ਦੌਰਾਨ ਆਚਾਰੀਆ ਵਿਸ਼ਨੂੰ ਮਿੱਤਰ ਵੇਦਾਰਥੀ ਨੇ ਕਿਹਾ ਕਿ ਗਿਆਨ ਅਤੇ ਵਿਗਿਆਨ ਦੇਣ ਵਾਲਾ ਭਗਵਾਨ ਹੈ | ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਸੈਕਟਰ-37 'ਚ ਮਨਾਈ ਤੀਜ

ਚੰਡੀਗੜ੍ਹ, 8 ਅਗਸਤ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਤੀਆਂ ਦਾ ਤਿਉਹਾਰ ਔਰਤਾਂ ਤੇ ਮੁਟਿਆਰਾਂ ਵਲੋਂ ਬੜੀ ਰੀਝ ਨਾਲ ਮਨਾਇਆ ਜਾ ਰਿਹਾ ਹੈ | ਚੰਡੀਗੜ੍ਹ ਦੇ ਸੈਕਟਰ-37 ਵਿਖੇ ਇਸ ਤਿਉਹਾਰ ਨੂੰ ਨਿਵੇਕਲੇ ਰੂਪ ਵਿਚ ਮਨਾਇਆ ਗਿਆ | ...

ਪੂਰੀ ਖ਼ਬਰ »

ਇਨਕਮ ਟੈਕਸ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ

ਚੰਡੀਗੜ੍ਹ, 8 ਅਗਸਤ (ਨਵਿੰਦਰ ਸਿੰਘ ਬੜਿੰਗ)-ਇਨਕਮ ਟੈਕਸ ਇੰਪਲਾਈਜ਼ ਫੈਡਰੇਸ਼ਨ ਦੀ ਉੱਤਰ ਪੂਰਬੀ ਜ਼ੋਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੈਕਟਰ-17 ਚੰਡੀਗੜ੍ਹ ਦੇ ਇਕ ਨਿੱਜੀ ਹੋਟਲ ਵਿਖੇ ਹੋਈ, ਜਿਸ ਵਿਚ ਉੱਤਰ ਪੂਰਬੀ ਜ਼ੋਨ ਦੇ ਸਾਰੇ 77 ਸਟੇਸ਼ਨਾਂ ਦੇ ਡੈਲੀਗੇਟਾਂ ਨੇ ...

ਪੂਰੀ ਖ਼ਬਰ »

ਬੀ.ਬੀ.ਐੱਮ.ਬੀ. ਕਲੱਬ ਦੀਆਂ ਮੈਂਬਰਾਂ ਨੇ ਤੀਜ ਮਨਾਈ

ਚੰਡੀਗੜ੍ਹ, 8 ਅਗਸਤ (ਔਜਲਾ)-ਬੀ.ਬੀ.ਐੱਮ.ਬੀ. ਗੈੱਸਟ ਹਾਊਸ ਚੰਡੀਗੜ੍ਹ ਵਿਖੇ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸ੍ਰੀਮਤੀ ਦੀਪਤੀ ਸ੍ਰੀਵਾਸਤਵ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਸ੍ਰੀਮਤੀ ਡਾ. ਦੀਪਤੀ ਸ੍ਰੀਵਾਸਤਵ ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਖਾਣ ਵਾਲੇ ਤੇਲ ਦੀ ਜਾਂਚ ਲਈ ਮੁਹਿੰਮ ਸ਼ੁਰੂ- ਡਾ. ਆਦਰਸ਼ਪਾਲ ਕੌਰ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਦੁਆਰਾ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਖਾਣ ਵਾਲੇ ਤੇਲ ਦੀ ਜਾਂਚ ਲਈ ਮੁਹਿੰਮ ਵਿੱਢੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ...

ਪੂਰੀ ਖ਼ਬਰ »

ਪਿੰਡ ਸ਼ਾਹੀ ਮਾਜਰਾ ਦੇ ਲੋਕਾਂ ਨੂੰ ਨਹੀਂ ਆਵੇਗੀ ਸੀਵਰੇਜ ਓਵਰਫਲੋਅ ਦੀ ਸਮੱਸਿਆ- ਮੇਅਰ ਜੀਤੀ ਸਿੱਧੂ

ਐੱਸ. ਏ. ਐੱਸ. ਨਗਰ, 8 ਅਗਸਤ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਪਿੰਡ ਸ਼ਾਹੀਮਾਜਰਾ ਵਿਖੇ ਨਵੇਂ ਬਣ ਰਹੇ ਮੇਨਹੋਲਾਂ ਦੇ ਕੰਮ ਦਾ ਜਾਇਜ਼ਾ ਲਿਆ ਗਿਆ | ਪਹਿਲਾਂ ਇੱਥੇ ਮੇਨਹੋਲਾਂ ਦੀ ਮੁਰੰਮਤ ਨਾ ਹੋਣ ਕਾਰਨ ਅਤੇ ਪਾਈਪਾਂ ਦੇ ...

ਪੂਰੀ ਖ਼ਬਰ »

ਗੈਸ ਏਜੰਸੀ ਵਲੋਂ ਸੈਮੀਨਾਰ

ਡੇਰਾਬੱਸੀ, 8 ਅਗਸਤ (ਰਣਬੀਰ ਸਿੰਘ ਪੜ੍ਹੀ)-ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਵਜੋਂ ਮਨਾਉਂਦੇ ਹੋਏ ਸਥਾਨਕ ਰੁਪਿੰਦਰ ਗੈਸ ਏਜੰਸੀ ਵਲੋਂ ਰੱਖੜੀ ਬੰਧਨ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ 'ਚ ਹਾਜ਼ਰ ਲੋਕਾਂ ਨੂੰ ਐੱਲ. ਪੀ. ਜੀ. ਦੀ ...

ਪੂਰੀ ਖ਼ਬਰ »

ਟਰਾਂਸਪੋਰਟ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਦਿੱਤੇ ਝੰਡਾ ਲਹਿਰਾਉਣ ਦੇ ਆਦੇਸ਼

ਚੰਡੀਗੜ੍ਹ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਟਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਟਰਾਂਸਪੋਰਟ, ਖਨਨ ਤੇ ਭੂ-ਵਿਗਿਆਨ, ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਤੇ ਚੋਣ ਵਿਭਾਗ ਨੂੰ 13 ਤੋਂ 15 ਅਗਸਤ ਤੱਕ ਝੰਡਾ ਲਹਿਰਾਉਣ ਦੇ ਆਦੇਸ਼ ਦਿੱਤੇ ਹਨ | ...

ਪੂਰੀ ਖ਼ਬਰ »

ਪਰਸ਼ੂਰਾਮ ਧਰਮਸ਼ਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਖਰੜ, 8 ਅਗਸਤ (ਜੰਡਪੁਰੀ)-ਪਰਸ਼ੂਰਾਮ ਧਰਮਸ਼ਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ 'ਚ ਪੰਜਾਬੀ ਫੋਕ ਸਿੰਗਰ ਮੋਂਟੀ ਬਾਵਾ ਪੂਜਾ ਢਿੱਲੋਂ ਗੁਰਮੁੱਖ ਪੱਪੀ ਆਦਿ ਲੋਕਾਂ ਨੇ ਹਾਜ਼ਰੀ ਲਗਵਾਈ | ਇਸ ਮੇਲੇ ਦੌਰਾਨ ਇਕ ਏਕਮ ਕੌਰ ਜੋ ਰਡਿਆਲਾ ਤੋਂ ਜਿਨ੍ਹਾਂ ਨੂੰ ਬੈਸਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX