ਤਾਜਾ ਖ਼ਬਰਾਂ


ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰੋਂ ਕੀਤਾ ਗ੍ਰਿਫ਼ਤਾਰ
. . .  8 minutes ago
ਜਲੰਧਰ, 9 ਦਸੰਬਰ-ਲਤੀਫਪੁਰਾ 'ਚ ਨਾਜਾਇਜ਼ ਕਬਜ਼ੇ ਤੋੜਨ ਤੋਂ ਪਹਿਲਾਂ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦੇਈਏ ਕਿ ਇਹ ਇਸ ਲਈ ਕੀਤਾ ਗਿਆ ਹੈ ਕਿ ਅਰੁਣਾ ਅਰੋੜਾ...
ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  22 minutes ago
ਨਵੀਂ ਦਿੱਲੀ, 9 ਦਸੰਬਰ-ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂ.ਪੀ.ਏ. ਦੀ ਚੇਅਰਮੈਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ। ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਅੱਜ 76 ਸਾਲ ਦੀ ਹੋ ਗਈ...
ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ
. . .  42 minutes ago
ਨਵੀਂ ਦਿੱਲੀ, 9 ਦਸੰਬਰ-ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਾਲੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ।
ਜਲੰਧਰ: ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਿਸ, ਲੋਕਾਂ 'ਚ ਮਚੀ ਹਫੜਾ-ਦਫ਼ੜੀ
. . .  20 minutes ago
ਜਲੰਧਰ, 9 ਦਸੰਬਰ (ਅੰਮ੍ਰਿਤਪਾਲ)-ਜਲੰਧਰ ਦੇ ਲਤੀਫ਼ਪੁਰਾ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ...
ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  about 2 hours ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਸਰਕਾਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੂੰ ਨੌਜਵਾਨਾਂ ਵਲੋਂ ਚਿੱਟਾ ਤੇ ਮੈਡੀਕਲ ਨਸ਼ਿਆਂ ਸਮੇਤ ਫੜਨ ਦੀ ਵੀਡੀਓ ਵਾਇਰਲ
. . .  about 2 hours ago
ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਰੂੜੇਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਫੜ੍ਹ ਕੇ ਸਕੂਲ ਦੇ ਅਧਿਆਪਕਾਂ...
ਦੇਸ਼ 'ਚ ਗਰੀਬ ਕਲਿਆਣ ਦੇ ਲਈ ਜੋ ਵੀ ਕੰਮ ਹੋਇਆ ਹੈ ਉਸ 'ਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ: ਭੁਪਿੰਦਰ ਯਾਦਵ
. . .  about 3 hours ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਜਦੋਂ ਤੋਂ ਕੇਂਦਰ 'ਚ ਸ਼ਾਸਨ ਦੀ ਵਾਂਗਡੋਰ ਸੰਭਾਲੀ ਹੈ ਉਦੋਂ ਤੋਂ ਕੇਂਦਰ ਸਰਕਾਰ ਦੀ ਗਰੀਬ ਕਲਿਆਣਕਾਰੀ ਨੀਤੀਆਂ ਇਸ ਦੇਸ਼...
ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ, 60 ਜ਼ਖ਼ਮੀ
. . .  about 3 hours ago
ਰਾਜਸਥਾਨ, 9 ਦਸੰਬਰ-ਰਾਜਸਥਾਨ ਦੇ ਜੋਧਪੁਰ ਦੇ ਭੂੰਗਰਾ ਪਿੰਡ 'ਚ ਇਕ ਵਿਆਹ ਦੌਰਾਨ ਸਿਲੰਡਰ ਫਟ ਗਿਆ...
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। -ਆਈਨਸਟਾਈਨ

ਪਟਿਆਲਾ

ਨਿੱਜੀ ਬੱਸ ਮਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 9 ਅਗਸਤ (ਗੁਰਵਿੰਦਰ ਸਿੰਘ ਔਲਖ)-ਪੰਜਾਬ ਮੋਟਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਨਿੱਜੀ ਬੱਸ ਮਾਲਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕਿ ਬੱਸ ਸਟੈਂਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਆਗੂ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਆਖਿਆ ਕਿ ਕੋਰੋਨਾ ਕਾਲ ਦੌਰਾਨ ਵੱਖ-ਵੱਖ ਧੰਦਿਆਂ ਦੀ ਤਰ੍ਹਾਂ ਨਿੱਜੀ ਟਰਾਂਸਪੋਰਟਰਾਂ ਨੂੰ ਵੀ ਵੱਡੀ ਆਰਥਿਕ ਮਾਰ ਝੱਲਣੀ ਪਈ ਸੀ ਪਰ ਸਰਕਾਰ ਵਲੋਂ ਜਬਰੀ ਉਨ੍ਹਾਂ ਦਿਨਾਂ ਦਾ ਵੀ ਟੈਕਸ ਵਸੂਲਿਆ ਜਾ ਰਿਹਾ ਹੈ ਜਿਸ ਕਾਰਨ ਅੱਜ ਉਨ੍ਹਾਂ ਵਲੋਂ ਨਿੱਜੀ ਬੱਸਾਂ ਦਾ ਚੱਕਾ ਜਾਮ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਲੋਂ 31 ਦਸੰਬਰ 2021 ਤੱਕ ਪੂਰਨ ਤੌਰ 'ਤੇ ਟੈਕਸ ਮਾਫ਼ ਕਰਨਾ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਦੂਜੀ ਮਾਰ ਉਨ੍ਹਾਂ ਨੂੰ ਸਰਕਾਰੀ ਬੱਸਾਂ 'ਚ ਔਰਤਾਂ ਦੇ ਮੁਫ਼ਤ ਸਫ਼ਰ ਦੀ ਪੈ ਰਹੀ ਹੈ ਕਿਉਂਕਿ ਸਰਕਾਰੀ ਬੱਸਾਂ 'ਚ ਔਰਤਾਂ ਵੱਡੀ ਗਿਣਤੀ 'ਚ ਚੜ੍ਹਦੀਆਂ ਹਨ ਜਦੋਂ ਕਿ ਨਿੱਜੀ ਬੱਸਾਂ ਜ਼ਿਆਦਤਰ ਖ਼ਾਲੀ ਰਹਿ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਇਸ ਮੁਫ਼ਤ ਸਫ਼ਰ ਦਾ ਲਾਹਾ ਵੀ ਸਰਕਾਰੀ ਨੌਕਰੀ ਕਰਦੀਆਂ ਔਰਤਾਂ ਵੱਧ ਲੈ ਰਹੀਆਂ ਹਨ ਜਦੋਂਕਿ ਗ਼ਰੀਬ ਔਰਤਾਂ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮੁਫ਼ਤ ਸਫ਼ਰ ਸ਼ਨੀਵਾਰ ਜਾਂ ਐਤਵਾਰ ਕੀਤਾ ਜਾਵੇ ਤਾਂ ਜੋ ਨਿੱਜੀ ਬੱਸ ਓਪਰੇਟਰਾਂ ਨੂੰ ਵੀ ਸਵਾਰੀਆਂ ਮਿਲ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੱਸਾਂ ਦਾ ਕਿਰਿਆ ਉਸ ਸਮੇਂ ਤੈਅ ਕੀਤਾ ਸੀ ਜਦੋਂ ਡੀਜ਼ਲ ਦਾ ਰੇਟ 60 ਰੁਪਏ ਸੀ ਪਰ ਅੱਜ ਇਸ ਦਾ ਰੇਟ 87 ਰੁਪਏ ਹੋ ਚੁਕਾ ਹੈ ਜਿਸ ਕਾਰਨ ਵੀ ਨਿੱਜੀ ਬੱਸ ਮਾਲਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਅੱਡਾ ਪਰਚੀਆਂ ਰਾਹੀਂ ਵੀ ਵੱਡੀ ਲੁੱਟ-ਖਸੁੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅੱਡਾ ਪਰਚੀ ਬੰਦ ਕਰ ਕੇ ਸਾਡੇ ਤੋਂ ਮਹੀਨੇ ਦਾ 2000 ਰੁਪਏ ਟੈਕਸ 'ਚ ਹੀ ਵਸੂਲ ਲਏ ਜਾਣ ਜਿਸ ਨਾਲ ਸਰਕਾਰ ਨੂੰ ਵੀ ਵੱਡਾ ਫ਼ਾਇਦਾ ਹੋਵੇਗਾ ਅਤੇ ਨਿੱਜੀ ਬੱਸ ਮਾਲਕ ਵੀ ਲੁੱਟ ਤੋਂ ਬਚਣ ਸਕਣਗੇ | ਇਸ ਮੌਕੇ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਛੇਤੀ ਮਿਲਣ ਦਾ ਸਮਾਂ ਦੇਣ ਅਤੇ ਉਨ੍ਹਾਂ ਦੀਆਂ ਮੰਗਾਂ ਹੱਲ ਕੀਤੀਆਂ ਜਾਣ ਨਹੀਂ ਤਾਂ ਮਜਬੂਰੀਵੱਸ ਉਨ੍ਹਾਂ ਨੂੰ ਸੰਘਰਸ਼ ਦੇ ਰਾਹ 'ਤੇ ਤੁਰਨਾ ਪਵੇਗਾ |

ਘਰ 'ਚੋਂ ਨਕਦੀ ਤੇ ਗਹਿਣੇ ਚੋਰੀ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਸਥਾਨਕ ਏਕਤਾ ਵਿਹਾਰ 'ਚ ਇਕ ਘਰ ਚੋਂ 50 ਹਜਾਰ ਦੀ ਨਗਦੀ, ਸੋਨੇ ਦੇ ਸਿੱਕੇ, ਚੈਨ, ਰਿੰਗ, ਕੜੇ, ਚਾਂਦੀ ਦੀ ਚੈਨ ਤੇ ਕੜਾ, ਇਕ ਐੱਲ.ਈ.ਡੀ. ਕੰਪਿਊਟਰ ਅਤੇ ਹੋਰ ਸਮਾਨ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਅਨੀਤਾ ਸ਼ਾਰਦਾ ...

ਪੂਰੀ ਖ਼ਬਰ »

ਦਾਜ ਵਿਰੋਧੀ ਕਾਨੂੰਨ ਤਹਿਤ ਪਤੀ ਖ਼ਿਲਾਫ਼ ਕੇਸ ਦਰਜ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੂਜਾ ਵਾਸੀ ਪਟਿਆਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਾਲ 2019 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਬਹਾਦਰਗੜ੍ਹ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਕਾਰ ਚਾਲਕ ਵੱਲੋਂ ਫੇਟ ਮਾਰਨ ਕਾਰਨ ਉਸ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਸੀਲ ਵਜੋਂ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਿਜਲੀ ਬਿੱਲ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪਾਤੜਾਂ, 9 ਅਗਸਤ (ਜਗਦੀਸ਼ ਸਿੰਘ ਕੰਬੋਜ)-ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਲਿਆਂਦੇ ਜਾ ਰਹੇ ਬਿਜਲੀ ਬਿੱਲ 2022 ਦੇ ਵਿਰੋਧ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਪਾਤੜਾਂ ਦੇ ਸਬ-ਡਬੀਜ਼ਨ ਕੰਪਲੈਕਸ ਵਿਚ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਸ ਬਿੱਲ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਪਟਿਆਲਾ, 9 ਅਗਸਤ (ਅ. ਸ. ਆਹਲੂਵਾਲੀਆ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਪੈਂਦੇ ਸਾਰੇ ਮੈਰਿਜ ...

ਪੂਰੀ ਖ਼ਬਰ »

15 ਅਗਸਤ ਦੇ ਮੱਦੇਨਜ਼ਰ ਡੀ.ਐੱਸ.ਪੀ ਟਿਵਾਣਾ ਨੇ ਕੀਤੀ ਪੀਜੀਜ਼ ਦੀ ਖ਼ੁਦ ਚੈਕਿੰਗ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-15 ਅਗਸਤ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵਲੋਂ ਜ਼ਿਲ੍ਹੇ ਭਰ 'ਚ ਚੌਕਸੀ ਵਧਾਈ ਗਈ ਹੈ ਉੱਥੇ ਹੀ ਸ਼ਹਿਰ 'ਚ ਰਹਿੰਦੇ ਕਿਰਾਏਦਾਰਾਂ ਅਤੇ ਪੀਜੀਜ਼ 'ਚ ਰਹਿੰਦੇ ਵਿਅਕਤੀਆਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ | ਇਸ ਮੁਹਿੰਮ ...

ਪੂਰੀ ਖ਼ਬਰ »

ਔਰਤ 70 ਹਜ਼ਾਰ ਰੁਪਏ ਲੈ ਕੇ ਬੈਂਕ 'ਚੋਂ ਹੋਈ ਫ਼ਰਾਰ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)- ਸਥਾਨਕ ਲੀਲਾ ਭਵਨ ਸਥਿਤ ਇਕ ਨਿੱਜੀ ਬੈਂਕ 'ਚ ਪੈਸੇ ਜਮ੍ਹਾ ਕਰਵਾ ਰਹੀ ਇਕ ਔਰਤ ਦੀ ਸਹਾਇਤਾ ਕਰਨ ਦੇ ਬਹਾਨੇ ਉਸ ਨੂੰ ਝਾਂਸਾ ਦੇਕੇ ਕੋਈ ਅਣਪਛਾਤੀ ਔਰਤ 70 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਈ | ਜਿਸ ਤੋਂ ਬਾਅਦ ਬੈਂਕ ਦੇ ਕਰਮਚਾਰੀਆਂ ...

ਪੂਰੀ ਖ਼ਬਰ »

ਦੁਕਾਨਾਂ 'ਚ ਹੋਈਆਂ ਚੋਰੀਆਂ ਦੀ ਸ਼ਿਕਾਇਤ ਨਾ ਲਿਖੇ ਜਾਣ 'ਤੇ ਦੁਕਾਨਦਾਰਾਂ ਧਰਨਾ ਲਗਾ ਕੇ ਕੀਤਾ ਕੌਮੀ ਸ਼ਾਹ ਮਾਰਗ ਜਾਮ

ਰਾਜਪੁਰਾ, 9 ਅਗਸਤ (ਜੀ.ਪੀ. ਸਿੰਘ)-ਨੇੜਲੇ ਪਿੰਡ ਬਸੰਤਪੁਰਾ ਵਿਖੇ ਲੰਘੇ ਕੁਝ ਦਿਨਾਂ ਵਿਚ ਦੁਕਾਨਾਂ ਵਿਚ ਹੋਈਆਂ ਚੋਰੀਆਂ ਦੀ ਪੁਲਿਸ ਚੌਂਕੀ ਬਸੰਤਪੁਰਾ ਦੀ ਪੁਲਿਸ ਵਲੋਂ ਸ਼ਿਕਾਇਤ ਨਾ ਦਰਜ ਕਰਨ 'ਤੇ ਅੱਜ ਬਸੰਤਪੁਰਾ ਅੱਡੇ ਦੇ ਦੁਕਾਨਦਾਰਾਂ ਨੇ ਮਨਜੀਤ ਸਿੰਘ ਦੀ ...

ਪੂਰੀ ਖ਼ਬਰ »

ਹਰਜਿੰਦਰ ਕੌਰ ਵਰਗੀਆਂ ਧੀਆਂ ਸੂਬੇ ਦਾ ਸਰਮਾਇਆ-ਮੀਤ ਹੇਅਰ

ਨਾਭ, 9 ਅਗਸਤ (ਕਰਮਜੀਤ ਸਿੰਘ)- ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਖੇਡ ਸਭਿਆਚਾਰ ਪੈਦਾ ਕਰਨ ਲਈ ਠੋਸ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਸੂਬੇ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ...

ਪੂਰੀ ਖ਼ਬਰ »

ਭਾਈ ਗੁਰਦਾਸ ਨਰਸਿੰਗ ਕਾਲਜ 'ਚ ਵਿਸ਼ੇਸ਼ ਜਾਗਰੂਤਾ ਸਮਾਗਮ ਕਰਵਾਇਆ

ਪਟਿਆਲਾ, 9 ਅਗਸਤ (ਗੁਰਵਿੰਦਰ ਸਿੰਘ ਔਲਖ)-ਸਥਾਨਕ ਭਾਈ ਗੁਰਦਾਸ ਨਰਸਿੰਗ ਕਾਲਜ ਵਲੋਂ ਨਰਸਿੰਗ ਖੇਤਰ ਨਾਲ ਜੁੜੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ | ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰੋਫੈਸਰ ਬਲਦੇਵ ਸਿੰਘ ਬੱਲੂਆਣਾ ਨੇ ਆਖਿਆ ਕਿ ...

ਪੂਰੀ ਖ਼ਬਰ »

ਸੈਕੂਲਰ ਯੂਥ ਕਲੱਬ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ

ਪਾਤੜਾਂ, 9 ਅਗਸਤ (ਕੰਬੋਜ)-ਇਲਾਕੇ ਵਿਚ ਸਮਾਜਸੇਵੀ ਕੰਮਾਂ ਵਿਚ ਮੋਹਰੀ ਸੈਕੂਲਰ ਯੂਥ ਕਲੱਬ ਪਾਤੜਾਂ ਵਲੋਂ ਪ੍ਰਧਾਨ ਮਨਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਸਵ: ਹਰਦੀਪ ਕੌਰ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ...

ਪੂਰੀ ਖ਼ਬਰ »

ਡੇਅਰੀ ਵਿਕਾਸ ਵਿਭਾਗ ਵਲੋਂ ਮਿਲਕਿੰਗ ਮਸ਼ੀਨਾਂ 'ਤੇ ਸਬਸਿਡੀ ਉਪਲਬਧ : ਡਿਪਟੀ ਡਾਇਰੈਕਟਰ

ਪਟਿਆਲਾ, 9 ਅਗਸਤ (ਅ. ਸ. ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ ਡੇਅਰੀ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਤੇ ਇਸ ਕਿੱਤੇ 'ਚ ਸ਼ਾਮਲ ਦੁੱਧ ਉਤਪਾਦਕਾਂ ਨੂੰ ਹੋਰ ਪੇਸ਼ੇਵਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਰਕਾਰ ਵਲੋਂ ਵੱਖ-ਵੱਖ ਕੰਮਾਂ ਲਈ ਵਿੱਤੀ ...

ਪੂਰੀ ਖ਼ਬਰ »

ਅਮਨ ਬਾਗ਼ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਪਟਿਆਲਾ, 9 ਅਗਸਤ (ਅ.ਸ. ਆਹਲੂਵਾਲੀਆ)-ਸਥਾਨਕ ਅਮਨ ਬਾਗ਼ ਕਾਲੋਨੀ, ਸਰਹਿੰਦ ਰੋਡ ਵਿਖੇ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਔਰਤਾਂ ਨੇ ਇਕੱਠੀਆਂ ਹੋ ਕੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਭੰਗੜਾ, ਗਿੱਧਾ ਤੇ ਗੀਤ ਸਭਿਆਚਾਰ ਨੂੰ ਸੰਭਾਲ ...

ਪੂਰੀ ਖ਼ਬਰ »

ਪਬਲਿਕ ਕਾਲਜ 'ਚ ਫ਼ੀਸਾਂ ਦੇ ਵਾਧੇ ਖ਼ਿਲਾਫ਼ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

ਸਮਾਣਾ, 9 ਅਗਸਤ (ਹਰਵਿੰਦਰ ਸਿੰਘ ਟੋਨੀ)-ਸਥਾਨਕ ਪਬਲਿਕ ਕਾਲਜ ਵਿਚ ਵਿਦਿਆਰਥੀਆਂ ਵਲੋਂ ਪੀ.ਐੱਸ.ਯੂ ਦੀ ਅਗਵਾਈ ਹੇਠ ਕਾਲਜ ਵਲੋਂ ਫ਼ੀਸਾਂ 'ਚ ਕੀਤੇ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਸ.ਯੂ ਦੀ ਕਾਲਜ ਇਕਾਈ ਦੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨਸ਼ਿਆਂ, ਖ਼ੁਦਕੁਸ਼ੀਆਂ ਤੇ ਪਰਵਾਸ ਨੂੰ ਠੱਲ੍ਹਣ ਲਈ ਹਰ ਚੰਗੇ ਅਦਾਰੇ ਤੋਂ ਸਲਾਹ ਲਵੇਗੀ-ਧਾਲੀਵਾਲ

ਪਟਿਆਲਾ, 9 ਅਗਸਤ (ਧਾਲੀਵਾਲ)-''ਯੂਨੀਵਰਸਿਟੀਆਂ ਅਤੇ ਸਰਕਾਰ ਦਾ ਤਾਲਮੇਲ ਨੀਤੀ ਬਣਾਉਣ ਤੱਕ ਜਾਂਦਾ ਹੈ |'' ਇਹ ਪ੍ਰਗਟਾਵਾ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਸਮੇਤ ਵੱਖ-ਵੱਖ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਭਾਦਸੋਂ, 9 ਅਗਸਤ (ਗੁਰਬਖ਼ਸ਼ ਸਿੰਘ ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਪਿੰਡ ਆਲੋਵਾਲ ਵਿਖੇ ਹਿਊਮਨ ਵੈੱਲਫੇਅਰ ਫਾਊਾਡੇਸ਼ਨ ਅਤੇ ਯੂਨੀਵਰਸਲ ਵੈੱਲਫੇਅਰ ਕਲੱਬ ਵਲੋਂ ਵੱਖ-ਵੱਖ ਥਾਵਾਂ 'ਤੇ ਖ਼ੂਨਦਾਨ ਕੈਂਪ ਲਗਾਏ ਗਏ | ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਨਗਰ ਨਿਗਮ ਨੇ ਨੰਬਰ ਕੀਤਾ ਜਾਰੀ

ਪਟਿਆਲਾ, 9 ਅਗਸਤ (ਗੁਰਵਿੰਦਰ ਸਿੰਘ ਔਲਖ)-ਪੀਣ ਵਾਲੇ ਪਾਣੀ ਸੰਬੰਧੀ ਕਿਸੇ ਵੀ ਸ਼ਿਕਾਇਤ ਲਈ ਸ਼ਹਿਰ ਦੇ ਲੋਕਾਂ ਲਈ ਨਗਰ ਨਿਗਮ ਵਲੋਂ ਹੁਣ ਇਕ ਨੰਬਰ ਜਾਰੀ ਕੀਤਾ ਹੈ ਜਿਸ 'ਤੇ ਖਪਤਕਾਰ ਪੀਣ ਵਾਲੇ ਪਾਣੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ | ...

ਪੂਰੀ ਖ਼ਬਰ »

ਪ੍ਰਾਈਵੇਟ ਬੱਸ ਮਾਲਕਾਂ ਨੇ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਕੀਤਾ ਜਾਮ

ਸਮਾਣਾ, 9 ਅਗਸਤ (ਹਰਵਿੰਦਰ ਸਿੰਘ ਟੋਨੀ)-ਪੰਜਾਬ ਦੇ ਸਮੂਹ ਪ੍ਰਾਈਵੇਟ ਬੱਸ ਮਾਲਕਾਂ ਵਲੋਂ ਅੱਜ ਸਥਾਨਕ ਬੱਸ ਅੱਡੇ 'ਚ ਆਪਣੀਆਂ ਬੱਸਾਂ ਨੂੰ ਨਾ ਚਲਾਉਂਦਿਆਂ ਮੁਕੰਮਲ ਬੰਦ ਕੀਤਾ ਗਿਆ ਜਿਸ ਕਾਰਨ ਅੱਜ ਕੋਈ ਵੀ ਪ੍ਰਾਈਵੇਟ ਬੱਸਾਂ ਕਿਸੇ ਵੀ ਰੂਟ 'ਤੇ ਨਾ ਜਾਣ ਕਾਰਨ ...

ਪੂਰੀ ਖ਼ਬਰ »

ਮੇਲੇ ਸਾਡੇ 'ਚ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਵਧਾਉਂਦੇ ਹਨ-ਜੌੜਾਮਾਜਰਾ

ਸਮਾਣਾ, 9 ਅਗਸਤ (ਹਰਵਿੰਦਰ ਸਿੰਘ ਟੋਨੀ)-'ਖੁਸ਼ੀਆਂ ਖੇੜੇ ਸਾਈਆਂ ਵਿਹੜੇ' ਸਲਾਨਾ ਮੇਲਾ ਦਰਗਾਹ ਹਜ਼ਰਤ ਪੀਰ ਬਾਪੂ ਕਰਤਾਰ ਸ਼ਾਹ ਕਾਦਰੀ ਸਥਾਨਕ ਮੁਹੱਲਾ ਪੁਰਾਣੀ ਸਰ੍ਹਾਂ ਪੱਤੀ ਵਿਖੇ ਗੱਦੀ ਨਸ਼ੀਨ ਜਿੰਦਰ ਸ਼ਾਹ ਕਾਦਰੀ ਦੀ ਰਹਿਨੁਮਾਈ ਅਤੇ ਦਵਿੰਦਰ ਸਿੰਘ ਭੱਟੀ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ 'ਚ ਤੀਜ ਦਾ ਤਿਉਹਾਰ ਮਨਾਇਆ

ਭਾਦਸੋਂ, 9 ਅਗਸਤ (ਪ੍ਰਦੀਪ ਦੰਦਰਾਲਾ)-ਐਲੀਮੈਂਟਰੀ ਸਕੂਲ ਧਨੌਰੀ ਵਿਚ ਤੀਆਂ ਦਾ ਤਿਉਹਾਰ ਬੱਚਿਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਛੋਟੇ-ਛੋਟੇ ਬੱਚਿਆਂ ਨੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ ਤੇ ਬੱਚੀਆਂ ਨੇ ਪੱਖੀਆਂ ਫੜ ਕੇ ਫੁਲਕਾਰੀਆਂ ਲਈਆਂ ਹੋਈਆਂ ਸਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX