ਤਾਜਾ ਖ਼ਬਰਾਂ


ਜਲੰਧਰ: ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਿਸ, ਲੋਕਾਂ 'ਚ ਮਚੀ ਹਫੜਾ-ਦਫ਼ੜੀ
. . .  13 minutes ago
ਜਲੰਧਰ, 9 ਦਸੰਬਰ (ਅੰਮ੍ਰਿਤਪਾਲ)-ਜਲੰਧਰ ਦੇ ਲਤੀਫ਼ਪੁਰਾ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ...
ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  about 1 hour ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਸਰਕਾਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੂੰ ਨੌਜਵਾਨਾਂ ਵਲੋਂ ਚਿੱਟਾ ਤੇ ਮੈਡੀਕਲ ਨਸ਼ਿਆਂ ਸਮੇਤ ਫੜਨ ਦੀ ਵੀਡੀਓ ਵਾਇਰਲ
. . .  about 1 hour ago
ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਰੂੜੇਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਫੜ੍ਹ ਕੇ ਸਕੂਲ ਦੇ ਅਧਿਆਪਕਾਂ...
ਦੇਸ਼ 'ਚ ਗਰੀਬ ਕਲਿਆਣ ਦੇ ਲਈ ਜੋ ਵੀ ਕੰਮ ਹੋਇਆ ਹੈ ਉਸ 'ਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ: ਭੁਪਿੰਦਰ ਯਾਦਵ
. . .  about 1 hour ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਜਦੋਂ ਤੋਂ ਕੇਂਦਰ 'ਚ ਸ਼ਾਸਨ ਦੀ ਵਾਂਗਡੋਰ ਸੰਭਾਲੀ ਹੈ ਉਦੋਂ ਤੋਂ ਕੇਂਦਰ ਸਰਕਾਰ ਦੀ ਗਰੀਬ ਕਲਿਆਣਕਾਰੀ ਨੀਤੀਆਂ ਇਸ ਦੇਸ਼...
ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ, 60 ਜ਼ਖ਼ਮੀ
. . .  about 2 hours ago
ਰਾਜਸਥਾਨ, 9 ਦਸੰਬਰ-ਰਾਜਸਥਾਨ ਦੇ ਜੋਧਪੁਰ ਦੇ ਭੂੰਗਰਾ ਪਿੰਡ 'ਚ ਇਕ ਵਿਆਹ ਦੌਰਾਨ ਸਿਲੰਡਰ ਫਟ ਗਿਆ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। -ਆਈਨਸਟਾਈਨ

ਸੰਗਰੂਰ

ਸਵਾ ਸਾਲ ਬੀਤ ਜਾਣ ਦੇ ਬਾਵਜੂਦ ਵਿਰਾਸਤੀ ਦਰਬਾਰ ਹਾਲ 'ਚ ਨਾ ਖੁੱਲ੍ਹ ਸਕਿਆ ਤਿੰਨ ਤਾਰਾ ਹੋਟਲ

* ਤਿੰਨ ਕਰੋੜ ਰੁਪਏ ਖ਼ਰਚ ਕੇ ਸੰਵਾਰੀ ਸ਼ਾਹੀ ਬਿਲਡਿੰਗ 'ਚ ਉੱਗਿਆ ਘਾਹ
* ਮਹਿੰਗੇ ਰੰਗ ਰੋਗਨ ਦਾ ਉੱਤਰਨਾ ਹੋਏ ਕੰਮ ਦੇ ਗੈਰਮਿਆਰੀ ਹੋਣ ਦੀ ਭਰ ਰਿਹਾ ਹੈ ਗਵਾਹੀ

ਸੰਗਰੂਰ, 9 ਅਗਸਤ (ਧੀਰਜ ਪਸ਼ੌਰੀਆ)-ਸੰਗਰੂਰ ਸ਼ਹਿਰ 'ਚ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਮਿਆਰੀ ਜਾਂ ਗੈਰ ਮਿਆਰੀ ਹੋਣ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ | ਅੱਜ ਗੱਲ ਕਰਦੇ ਹਾਂ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਲਈ ਪੁਰਾਤਣ ਵਿਭਾਗ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ | ਸਰਕਾਰੀ ਫਾਈਲਾਂ 'ਚ ਸ਼ਾਹੀ ਸਮਾਧਾਂ ਜਿੱਥੇ ਕਿਹਾ ਜਾਂਦਾ ਕਿ ਸੰਗਰੂਰ ਦੇ ਰਾਜੇ ਰਾਣੀਆਂ ਦਾ ਸਸਕਾਰ ਹੋਇਆ ਸੀ, 1 ਕਰੋੜ 3 ਲੱਖ ਰੁਪਏ ਖ਼ਰਚ ਦਿੱਤਾ ਗਿਆ ਸੀ ਪਰ ਅੱਜ ਗੱਲ ਸ਼ਾਹੀ ਸਮਾਧਾਂ ਦੀ ਨਹੀਂ ਗੱਲ ਕਰਾਂਗੇ ਵਿਰਾਸਤੀ ਦਰਬਾਰ ਹਾਲ ਦੀ ਜਿਸ ਦੀ ਰੈਨੋਵੇਸ਼ਨ 'ਤੇ ਹੀ ਤਿੰਨ ਕਰੋੜ ਰੁਪਏ ਖ਼ਰਚ ਦਿੱਤਾ ਗਿਆ | ਪੁਰਾਤਨ ਵਿਭਾਗ ਦੇ ਮੁਤਾਬਿਕ ਇਸ ਦਰਬਾਰ ਹਾਲ ਦੇ ਫ਼ਰਸ਼ ਨਵੇਂ ਲਾਏ ਗਏ ਹਨ, ਪਲੱਸਤਰ ਨਵੇਂ ਸਿਰਿਓਾ ਕਰਨ ਤੋਂ ਇਲਾਵਾ ਰੰਗ ਰੋਗਨ ਕਰ ਕੇ ਇਸ ਨੂੰ ਦਿਲਖਿਚਵੀਂ ਦਿੱਖ ਦਿੱਤੀ ਗਈ ਹੈ ਤਾਂ ਜੋ ਇਥੇ ਤਿੰਨ ਤਾਰਾ ਹੋਟਲ ਖੋਲਿ੍ਹਆ ਜਾ ਸਕੇ | ਵਿਰਾਸਤੀ ਦਰਬਾਰ ਹਾਲ ਦਾ ਇਹ ਤਿੰਨ ਕਰੋੜ ਰੁਪਏ ਦਾ ਕਾਰਜ 31 ਮਾਰਚ 2021 ਨੂੰ ਮੁਕੰਮਲ ਹੋ ਗਿਆ ਸੀ ਪਰ ਇਥੇ ਕੋਈ ਤਿੰਨ ਤਾਰਾ ਹੋਟਲ ਤਾਂ ਕੀ ਖੁੱਲ੍ਹਣਾ ਸੀ, ਇਸ ਦੀ ਸੰਭਾਲ ਕਰਨ ਲਈ ਵੀ ਇਥੇ ਵਿਭਾਗ ਦਾ ਕੋਈ ਕਰਮਚਾਰੀ ਵੀ ਨਹੀਂ ਵਹੁੜਦਾ | ਤਿੰਨ ਕਰੋੜ ਖ਼ਰਚ ਕੇ ਸੰਵਾਰੀ ਇਸ ਸ਼ਾਹੀ ਬਿਲਡਿੰਗ ਵਿਚ ਵੱਡਾ-ਵੱਡਾ ਘਾਹ ਉੱਗਿਆ ਪਿਆ ਹੈ | ਮਹਿੰਗੇ ਭਾਅ ਦਾ ਰੰਗ ਰੋਗਨ ਜੋ ਜਲਦ ਹੀ ਉਤਰਣ ਲੱਗ ਪਿਆ ਹੈ, ਹੋਏ ਕੰਮਾਂ ਦੇ ਗੈਰ ਮਿਆਰੀ ਹੋਣ ਦੀ ਗਵਾਹੀ ਭਰ ਰਿਹਾ ਹੈ | ਇਕ ਵਿਰਾਸਤੀ ਪ੍ਰੇਮੀ ਨੇ ਕਿਹਾ ਕਿ ਇਥੇ ਵਿਰਾਸਤ ਨੂੰ ਸੰਭਾਲਣ ਦੀ ਕੋਈ ਗੱਲ ਨਹੀਂ ਹੋ ਰਹੀ ਬਲਕਿ ਆਉਂਦੇ ਫ਼ੰਡਾਂ ਨੂੰ ਜਲਦ ਤੋਂ ਜਲਦ ਨਿਬੇੜ ਕੇ ਅਗਲੇ ਫ਼ੰਡਾਂ ਦੀ ਉਡੀਕ ਕਰਨ ਦੀ ਗੱਲ ਹੋਣ ਲੱਗ ਜਾਂਦੀ ਹੈ |
ਸਮਾਜ ਚਿੰਤਕਾਂ ਨੇ ਦੱਸਿਆ ਖ਼ਜ਼ਾਨੇ ਦੀ ਬਰਬਾਦੀ-
ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ ਨੇ ਲਗਾਤਾਰ ਖ਼ਜ਼ਾਨੇ ਦੀ ਹੋ ਰਹੀ ਬਰਬਾਦੀ ਬਾਰੇ ਚਿੰਤਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਨਵੀਂ ਬਿਲਡਿੰਗ ਬਣਦੀ ਹੈ ਜਾਂ ਪੁਰਾਣੀ ਦੀ ਰੈਨੋਵੇਸ਼ਨ ਹੁੰਦੀ ਹੈ ਤਾਂ ਉਸ ਦੀ ਸੰਭਾਲ ਵੀ ਹੋਣੀ ਚਾਹੀਦੀ ਹੈ | ਡਾ. ਮਾਨ ਨੇ ਕਿਹਾ ਕਿ ਸਰਕਾਰ ਕੋਈ ਵੀ ਹੋਈ ਕਾਂਗਰਸ ਹੋਵੇ ਬੇਸ਼ੱਕ ਅਕਾਲੀ ਦਲ ਜਾਂ ਆਪ ਲੋਕਾਂ ਦੀਆਂ ਉਮੀਦਾਂ 'ਤੇ ਕੋਈ ਵੀ ਖਰੀ ਨਹੀਂ ਉੱਤਰਦੀ | ਕਰੋੜਾਂ ਰੁਪਏ ਖ਼ਰਚ ਕੇ ਰੈਨੋਵੇਸ਼ਨ ਕੀਤੀਆਂ ਬਿਲਡਿੰਗਾਂ 'ਚ ਮੁੜ ਘਾਹ ਉੱਗਣਾ ਅਤੇ ਵੀਰਾਨਤਾ ਵੱਲ ਵੱਧਣਾ ਚਿੰਤਾ ਦਾ ਵਿਸ਼ਾ ਹੈ | ਸਮਾਜ ਸੇਵੀ ਗੁਲਜ਼ਾਰ ਬੋਬੀ ਨੇ ਕਿਹਾ ਕਿ ਸੰਗਰੂਰ ਦੀਆਂ ਵਿਰਾਸਤੀ ਬਿਲਡਿੰਗਾਂ 'ਤੇ 15-16 ਕਰੋੜ ਰੁਪਏ ਖਰਚ ਕੇ ਵੀ ਉਥੇ ਤਾਲੇ ਲਟਕ ਰਹੇ ਹਨ ਜੋ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ |
ਤਿੰਨ ਤਾਰਾ ਹੋਟਲ ਲਈ ਫਿਰ ਲਗਾਏ ਜਾਣਗੇ ਟੈਂਡਰ-ਵਿਭਾਗ
ਪੰਜਾਬ ਵਿਰਾਸਤੀ ਵਿਭਾਗ ਦੇ ਮੈਨੇਜਰ ਮੈਡਮ ਰਿਧੀ ਭਾਟੀਆ ਦਾ ਕਹਿਣਾ ਕਿ ਕੋਈ ਸ਼ੱਕ ਨਹੀਂ ਕਿ ਇਸ ਵਿਰਾਸਤੀ ਦਰਬਾਰ ਹਾਲ ਦੀ ਰੈਨੋਵੇਸ਼ਨ ਦਾ ਕੰਮ 31 ਮਾਰਚ 2021 ਨੂੰ ਮੁਕੰਮਲ ਹੋ ਗਿਆ ਸੀ, ਹੋਟਲ ਬਾਰੇ ਟੈਂਡਰ ਵੀ ਲਗਾਏ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਕਿਸੇ ਨੇ ਟੈਂਡਰ ਨਹੀਂ ਪਾਏ | ਜਲਦ ਹੀ ਦੁਬਾਰਾ ਟੈਂਡਰ ਲਗਾਏ ਜਾ ਰਹੇ ਹਨ ਤਾਂ ਕਿ ਇਥੇ ਤਿੰਨ ਤਾਰਾ ਹੋਟਲ ਖੋਲਿ੍ਹਆ ਜਾ ਸਕੇ |

ਬਿਜਲੀ ਸੋਧ ਬਿੱਲ ਦੇ ਨਾਂਅ 'ਤੇ ਸੂਬੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ-ਚੀਮਾ

ਅਮਰਗੜ੍ਹ, 9 ਅਗਸਤ (ਸੁਖਜਿੰਦਰ ਸਿੰਘ ਝੱਲ)-ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2022 ਦੇ ਨਾਂਅ 'ਤੇ ਸੰਘੀ ਢਾਂਚੇ ਦਾ ਗਲਾ ਘੁੱਟਦਿਆਂ ਸੂਬਾ ਸਰਕਾਰਾਂ ਦੇ ਹੱਕਾਂ ਉੱਪਰ ਡਾਕਾ ਮਾਰਨਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨਾਲ ਕਿਸੇ ਵੀ ਤਰ੍ਹਾਂ ਦੀ ...

ਪੂਰੀ ਖ਼ਬਰ »

ਮਲੇਰਕੋਟਲਾ 'ਚ ਦਸ ਮੁਹੱਰਮ ਦਾ ਜਲੂਸ (ਤਾਜੀਆ) ਕੱਢਿਆ

ਮਾਲੇਰਕੋਟਲਾ, 9 ਅਗਸਤ (ਮੁਹੰਮਦ ਹਨੀਫ਼ ਥਿੰਦ)-ਆਸ਼ੂਰਾ ਦੀ ਰਾਤ ਤੋਂ ਬਾਅਦ 10 ਮੁਹੱਰਮ ਦੀ ਜਿਵੇਂ ਹੀ ਸਵੇਰ ਹੋਈ ਹਜ਼ਰਤ ਇਮਾਮ ਹੂਸੈਨ ਦੇ ਮੰਨਣ ਵਾਲਿਆਂ ਨੇ ਆਪਣੇ ਘਰਾਂ 'ਚੋਂ ਨਿਕਲ ਜਲੂਸ 'ਚ ਸ਼ਮੂਲੀਅਤ ਲਈ ਇਮਾਮਬਾੜਾ ਖੋਜਗਾਨ 'ਚ ਪਹੁੰਚਣੇ ਸ਼ੁਰੂ ਹੋ ਗਏ | ਸ਼ੇਖ ...

ਪੂਰੀ ਖ਼ਬਰ »

ਸੰਗਰੂਰ ਕਚਹਿਰੀ ਦੇ ਸੀਨੀਅਰ ਵਕੀਲ ਦੀ ਸੋਨੇ ਦੀ ਚੇਨ ਝਪਟ ਕੇ ਮੋਟਰਸਾਈਕਲ ਸਵਾਰ ਫ਼ਰਾਰ

ਸੰਗਰੂਰ, 9 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸਵੇਰ ਦੀ ਸੈਰ ਕਰਨ ਗਏ ਜ਼ਿਲ੍ਹਾ ਅਦਾਲਤ ਸੰਗਰੂਰ 'ਚ ਪ੍ਰੈਕਟਿਸ ਕਰਦੇ ਸੀਨੀਅਰ ਵਕੀਲ ਦੇ ਗੱਲ ਵਿਚੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਸੋਨੇ ਦੀ ਚੈਨ ਝਪਟਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਬਿਜਲੀ ਸੋਧ ਬਿੱਲ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ

ਸੰਗਰੂਰ, 9 ਅਗਸਤ (ਅਮਨਦੀਪ ਸਿੰਘ ਬਿੱਟਾ)-ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿਚ ਪੇਸ਼ ਕਰਨ ਵਾਲੇ ਬਿਜਲੀ ਸੋਧ ਬਿੱਲ ਨੰੂ ਲੈ ਕੇ ਪਾਵਰ ਹਾਊਸ ਦੇ ਗੇਟ ਅੱਗੇ ਏਟਕ ਵਲੋਂ ਰੋਸ ਰੈਲੀ ਕੀਤੀ ਗਈ | ਸੂਬਾ ਸਕੱਤਰ ਗੁਰਧਿਆਨ ਸਿੰਘ ਨੇ ਕਿਹਾ ਕਿ ਭਾਰਤ ਵਿਚ ਅੱਜ 27 ਲੱਖ ਤੋਂ ਵੱਧ ...

ਪੂਰੀ ਖ਼ਬਰ »

ਸੜਕ 'ਤੇ ਖੜ੍ਹੀ ਕਾਰ ਦੇ ਚੋਰਾਂ ਨੇ ਤਿੰਨ ਟਾਇਰ ਕੀਤੇ ਚੋਰੀ

ਸੰਗਰੂਰ, 9 ਅਗਸਤ (ਅਮਨਦੀਪ ਸਿੰਘ ਬਿੱਟਾ)-ਬੀਤੀ ਰਾਤ ਅਗਰਵਾਲ ਕਾਲੋਨੀ ਦੇ ਵਸਨੀਕ ਚਮਨਦੀਪ ਦੀ ਬਾਹਰ ਖੜੀ ਕਾਰ ਦੇ ਤਿੰਨ ਟਾਇਰ ਲੋਆਇ ਵਹੀਲ ਸਮੇਤ ਚੌਰੀ ਕਰਨ ਦੀ ਹੈਰਾਣੀਜਨਕ ਘਟਨਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਬੀ.ਐਸ.ਐਨ.ਐਲ. ਐਕਸਚੇਂਜ ਵਾਲੀ ਸੜਕ ਉੱਤੇ ...

ਪੂਰੀ ਖ਼ਬਰ »

ਨਿੱਜੀ ਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਚੱਕਾ ਜਾਮ

ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਭੁੱਲਰ, ਧਾਲੀਵਾਲ)-ਨਿੱਜੀ ਅਤੇ ਮਿੰਨੀ ਬੱਸ ਓਪਰੇਟਰਾਂ ਵਲੋਂ ਧਰਮਿੰਦਰ ਕੁਮਾਰ ਕਾਕਾ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੋਟਰ ਯੂਨੀਅਨ ਦੇ ਸੱਦੇ 'ਤੇ ਅੱਜ ਸੁਨਾਮ ਵਿਖੇ ਧਰਨਾ ਦੇਣ ਉਪਰੰਤ ਚੱਕਾ ਜਾਮ ਕਰਕੇ ਪੰਜਾਬ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਸੂਬੇ ਭਰ 'ਚ ਅੱਜ ਕਰਨਗੇ ਰੋਸ ਮੁਜ਼ਾਹਰੇ

ਲਹਿਰਾਗਾਗਾ, 9 ਅਗਸਤ (ਗਰਗ, ਢੀਂਡਸਾ, ਖੋਖਰ)-ਕੇਂਦਰ ਸਰਕਾਰ ਵਲੋਂ ਬਿਜਲੀ ਐਕਟ 2022 ਸੋਧ ਬਿੱਲ ਨੂੰ ਸੰਸਦ ਵਿਚ ਪੇਸ਼ ਕਰਨ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦਾ ਗ਼ੁੱਸਾ ਸੱਤਵੇਂ ਅਸਮਾਨ ਉੱਤੇ ਪਹੁੰਚ ਗਿਆ ਹੈ | ਇਸ ਸੋਧ ਬਿੱਲ ਖ਼ਿਲਾਫ਼ 10 ਅਗਸਤ ਨੂੰ ਪੰਜਾਬ ਭਰ ਦੇ ਬਿਜਲੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਖ਼ਜ਼ਾਨਾ ਮੰਤਰੀ ਹੋਏ ਨਤਮਸਤਕ

ਅਮਰਗੜ੍ਹ, 9 ਅਗਸਤ (ਸੁਖਜਿੰਦਰ ਸਿੰਘ ਝੱਲ)-ਰਿਆਸਤੀ ਪਰਜਾ ਮੰਡਲ ਦੇ ਸ਼ਹੀਦ ਸ. ਭਗਤ ਸਿੰਘ ਢਢੋਗਲ ਦੀ 84ਵੀਂ ਬਰਸੀ ਦੇ ਸਬੰਧ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੌਰਾਨ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੋਂ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੀੜਤ ਪਸ਼ੂਆਂ ਦੀ ਜਾਂਚ ਲਈ ਹਲਕਾ ਅਮਰਗੜ੍ਹ ਦੇ ਪਿੰਡਾਂ ਦਾ ਦੌਰਾ

ਕੁੱਪ ਕਲਾਂ, 9 ਅਗਸਤ (ਮਨਜਿੰਦਰ ਸਿੰਘ ਸਰੌਦ)-ਪਿਛਲੇ ਵਰ੍ਹੇ ਮੂੰਹਖੁਰ ਦੀ ਨਾਮੁਰਾਦ ਬਿਮਾਰੀ ਨੇ ਪੰਜਾਬ ਦੇ ਸਮੁੱਚੇ ਪਸ਼ੂ ਪਾਲਕਾਂ ਨੂੰ ਤਬਾਹੀ ਦੇ ਕੰਢੇ 'ਤੇ ਧੱਕਦਿਆਂ ਅਜਿਹੀ ਸੱਟ ਮਾਰੀ ਕਿ ਜਿਸ ਦੇ ਨਾਲ ਦੁੱਧ ਦਾ ਸਮੁੱਚਾ ਕਾਰੋਬਾਰ ਪ੍ਰਭਾਵਿਤ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਸੰਗਰੂਰ 'ਚ 70 ਸਾਲਾ ਕੋਰੋਨਾ ਮਰੀਜ਼ ਦੀ ਮੌਤ, 10 ਆਏ ਪਾਜ਼ੀਟਿਵ

ਸੰਗਰੂਰ, 9 ਅਗਸਤ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਦੇ ਬਲਾਕ ਲੌਂਗੋਵਾਲ ਵਿਖੇ ਇਕ 70 ਸਾਲਾ ਕੋਰੋਨਾ ਮਰੀਜ ਦੀ ਮੌਤ ਹੋਣ ਨਾਲ ਜ਼ਿਲ੍ਹੇ 'ਚ ਹੁਣ ਤੱਕ ਹੋਈਆਂ ਕੋਰੋਨਾ ਮੌਤਾਂ ਦੀ ਗਿਣਤੀ ਵੱਧ ਕੇ 863 ਹੋ ਗਈ ਹੈ | ਦੱਸ ਮਰੀਜਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ...

ਪੂਰੀ ਖ਼ਬਰ »

ਆਸਟ੍ਰੇਲੀਆ ਅੰਬੈਸੀ ਲੈਵਲ ਵਨ ਦੀ ਯੂਨੀਵਰਸਿਟੀਆਂ ਦੇ ਹਫ਼ਤੇ ਦੇ ਅੰਤਰਗਤ ਦੇ ਰਹੀ ਹੈ, ਸਟੂਡੈਂਟ ਵੀਜ਼ੇ-ਸੁਖਵਿੰਦਰ ਸਿੰਘ

ਸੰਗਰੂਰ, 9 ਅਗਸਤ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਦੇਣ ਵਿਚ ਰਫਤਾਰ ਤੇਜ ਕੀਤੀ ਹੋਈ ਹੈ ਅਤੇ ਲੈਵਲ-1 ਯੂਨੀਵਰਸਿਟੀਆਂ ਦੇ ਅੰਬੈਸੀ ਵਲੋਂ ਵੀਜ਼ੇ ਹਫਤੇ ਦੇ ਅੰਤਰਗਤ ਵੀ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਨੇ ਕੱਢਿਆ ਤਿਰੰਗਾ ਮਾਰਚ

ਮੂਣਕ, 9 ਅਗਸਤ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਭਾਜਪਾ ਵਲੋਂ ਚਲਾਏ ਗਏ ਮਹਾਂ ਅਭਿਆਨ ਹਰ ਘਰ ਤਿਰੰਗਾ ਮਿਸ਼ਨ ਦੇ ਤਹਿਤ ਭਾਜਪਾ ਮੰਡਲ ਮੂਣਕ ਦੇ ਵਰਕਰਾਂ ਵਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸ਼ਹਿਰ ਵਿੱਚ ਤਿਰੰਗਾ ਮਾਰਚ ...

ਪੂਰੀ ਖ਼ਬਰ »

ਐਚ.ਪੀ. ਦੇ ਪੰਪ ਵਲੋਂ ਘੱਟ ਤੇਲ ਪਾਉਣ ਨੂੰ ਲੈ ਕੇ ਹੋਇਆ ਹੰਗਾਮਾ

ਅਮਰਗੜ੍ਹ, 9 ਅਗਸਤ (ਸੁਖਜਿੰਦਰ ਸਿੰਘ ਝੱਲ)-ਨਾਭਾ ਮਲੇਰਕੋਟਲਾ ਸੜਕ ਉੱਪਰ ਪਿੰਡ ਲਾਂਗੜੀਆਂ ਅਤੇ ਤੋਲੇਵਾਲ ਦੇ ਵਿਚਕਾਰ ਪਿੰਡ ਝੱਲ ਦੀ ਜ਼ਮੀਨ 'ਤੇ ਬਣੇ ਅਰਹਮ ਐਚ.ਪੀ. ਸੈਂਟਰ ਨਾਂਅ ਦੇ ਪੈਟਰੋਲ ਪੰਪ ਉੱਤੇ ਡੀਜ਼ਲ ਤੇਲ ਘੱਟ ਪਾਉਣ ਦੇ ਦੋਸ਼ ਲਗਾਉਂਦਿਆਂ ਤੜਕਸਾਰ ...

ਪੂਰੀ ਖ਼ਬਰ »

ਮਾਤਾ ਦਲੀਪ ਕੌਰ ਨੂੰ ਸ਼ਰਧਾਂਜਲੀਆਂ ਭੇਟ

ਕੌਹਰੀਆਂ, 9 ਅਗਸਤ (ਮਾਲਵਿੰਦਰ ਸਿੰਘ ਸਿੱਧੂ)-ਪਿਛਲੇ ਦਿਨੀਂ ਜਗਜੀਤ ਸਿੰਘ ਹਰੀਕਾ ਅਤੇ ਮਲਕੀਤ ਸਿੰਘ ਆਪ ਆਗੂ ਦੇ ਮਾਤਾ ਦਲੀਪ ਕੌਰ ਅਕਾਲ ਚਲਾਣਾ ਕਰ ਸਨ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਾਤਸ਼ਾਹੀ ਨੌਂਵੀਂ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਅਧਿਆਪਕ ਦਲ ਪੰਜਾਬ ਨੇ ਵਿਭਾਗੀ ਪ੍ਰੀਖਿਆ ਪਾਸ ਕਰਨ ਦੇ ਜਾਰੀ ਪੱਤਰ ਦਾ ਕੀਤਾ ਸਖ਼ਤ ਵਿਰੋਧ

ਸੰਗਰੂਰ, 9 ਅਗਸਤ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਸੂਬਾ ਜਨਰਲ ਸਕੱਤਰ ਵਰਿੰਦਰਜੀਤ ਸਿੰਘ ਬਜਾਜ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਧੂਰੀ, ਕੁਲਵੰਤ ਸਿੰਘ ਅਮਰਗੜ੍ਹ ਨੇ ਕਿਹਾ ਕਿ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਦੇ ਸਾਰੇ ਜ਼ਿਲ੍ਹਾ ਸਦਰ ਦਫ਼ਤਰ ਠੰਢੀ ਸੜਕ 'ਤੇ ਨਵੀਂ ਇਮਾਰਤ 'ਚ ਤਬਦੀਲ

ਮਲੇਰਕੋਟਲਾ, 9 ਅਗਸਤ (ਪਰਮਜੀਤ ਸਿੰਘ ਕੁਠਾਲਾ)-ਜ਼ਿਲ੍ਹਾ ਪੁਲਿਸ ਮੁੱਖੀ ਮਲੇਰਕੋਟਲਾ ਦੇ ਦਫ਼ਤਰ ਸਮੇਤ ਜ਼ਿਲ੍ਹਾ ਪੁਲਿਸ ਦੇ ਸਾਰੇ ਸਦਰ ਦਫ਼ਤਰ ਸਥਾਨਕ ਠੰਢੀ ਸੜਕ 'ਤੇ ਜ਼ਿਲ੍ਹਾ ਉਦਯੋਗ ਕੇਂਦਰ ਵਾਲੀ ਇਮਾਰਤ ਵਿਚ ਤਬਦੀਲ ਹੋ ਗਏ ਹਨ | ਹੁਣ ਤੱਕ ਇਹ ਸਾਰੇ ਦਫ਼ਤਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX