ਤਾਜਾ ਖ਼ਬਰਾਂ


ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  5 minutes ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਸਰਕਾਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੂੰ ਨੌਜਵਾਨਾਂ ਵਲੋਂ ਚਿੱਟਾ ਤੇ ਮੈਡੀਕਲ ਨਸ਼ਿਆਂ ਸਮੇਤ ਫੜਨ ਦੀ ਵੀਡੀਓ ਵਾਇਰਲ
. . .  27 minutes ago
ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਰੂੜੇਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਫੜ੍ਹ ਕੇ ਸਕੂਲ ਦੇ ਅਧਿਆਪਕਾਂ...
ਦੇਸ਼ 'ਚ ਗਰੀਬ ਕਲਿਆਣ ਦੇ ਲਈ ਜੋ ਵੀ ਕੰਮ ਹੋਇਆ ਹੈ ਉਸ 'ਤੇ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ: ਭੁਪਿੰਦਰ ਯਾਦਵ
. . .  51 minutes ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਜਦੋਂ ਤੋਂ ਕੇਂਦਰ 'ਚ ਸ਼ਾਸਨ ਦੀ ਵਾਂਗਡੋਰ ਸੰਭਾਲੀ ਹੈ ਉਦੋਂ ਤੋਂ ਕੇਂਦਰ ਸਰਕਾਰ ਦੀ ਗਰੀਬ ਕਲਿਆਣਕਾਰੀ ਨੀਤੀਆਂ ਇਸ ਦੇਸ਼...
ਜੋਧਪੁਰ: ਵਿਆਹ ਦੌਰਾਨ ਘਰ ’ਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ, 60 ਜ਼ਖ਼ਮੀ
. . .  about 1 hour ago
ਰਾਜਸਥਾਨ, 9 ਦਸੰਬਰ-ਰਾਜਸਥਾਨ ਦੇ ਜੋਧਪੁਰ ਦੇ ਭੂੰਗਰਾ ਪਿੰਡ 'ਚ ਇਕ ਵਿਆਹ ਦੌਰਾਨ ਸਿਲੰਡਰ ਫਟ ਗਿਆ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। -ਆਈਨਸਟਾਈਨ

ਮਾਨਸਾ

ਮਾਨਸਾ ਜ਼ਿਲੇ੍ਹ 'ਚ ਪ੍ਰਾਈਵੇਟ ਬੱਸਾਂ ਬੰਦ ਹੋਣ ਕਰ ਕੇ ਸਵਾਰੀਆਂ ਨੂੰ ਹੋਣਾ ਪਿਆ ਖੱਜਲ ਖੁਆਰ

ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਮੋਟਰ ਯੂਨੀਅਨ, ਪੰਜਾਬ ਮਿੰਨੀ ਬੱਸ ਤੇ ਸਮਾਲ ਸਕੇਲ ਬੱਸ ਆਪ੍ਰੇਟਰ ਯੂਨੀਅਨ ਦੇ ਸੱਦੇ 'ਤੇ ਜ਼ਿਲੇ੍ਹ 'ਚ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਠੱਪ ਰਹੀ | ਨਿੱਜੀ ਬੱਸਾਂ ਨਾ ਚੱਲਣ ਕਰ ਕੇ ਸਵਾਰੀਆਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ | ਖਾਸ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ 'ਚ ਆਉਣ-ਜਾਣ ਲਈ ਕਾਫ਼ੀ ਦਿੱਕਤਾਂ ਆਈਆਂ ਕਿਉਂਕਿ ਜ਼ਿਆਦਾਤਰ ਪਿੰਡਾਂ 'ਚ ਨਿੱਜੀ ਮਿੰਨੀ ਬੱਸਾਂ ਹੀ ਜਾਂਦੀਆਂ ਹਨ | ਸਰਕਾਰੀ ਬੱਸਾਂ 'ਚ ਵਧੇਰੇ ਭੀੜ ਵੇਖੀ ਗਈ | ਸਥਾਨਕ ਬੱਸ ਅੱਡੇ ਦੇ ਮੁੱਖ ਗੇਟ ਅੱਗੇ ਬੱਸਾਂ ਖੜ੍ਹੀਆਂ ਕਰ ਕੇ ਨਿੱਜੀ ਆਪ੍ਰੇਟਰਾਂ ਨੇ ਪੂਰਾ ਦਿਨ ਧਰਨਾ ਲਗਾਈ ਰੱਖਿਆ ਅਤੇ ਸਰਕਾਰੀ ਬੱਸਾਂ ਤਿੰਨਕੋਨੀ ਤੋਂ ਚੱਲਣ ਕਰ ਕੇ ਸਵਾਰੀਆਂ ਕਾਫ਼ੀ ਪ੍ਰੇਸ਼ਾਨ ਹੋਈਆਂ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਾਈਵੇਟ ਬੱਸ ਆਪ੍ਰੇਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ, ਆਗੂ ਹਰਿੰਦਰ ਸ਼ਰਮਾ, ਜਤਿੰਦਰ ਆਗਰਾ, ਲਾਲ ਚੰਦ ਅਰੋੜਾ, ਮਾ: ਦਰਸ਼ਨ ਸਿੰਘ ਕੁੱਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪੰਜਾਬ 'ਚ ਔਰਤਾਂ ਦਾ ਸਰਕਾਰੀ ਬੱਸਾਂ 'ਚ ਮੁਫ਼ਤ ਬੱਸ ਸਫ਼ਰ ਲਾਗੂ ਕੀਤਾ ਗਿਆ ਸੀ, ਜਿਸ ਨਾਲ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਪ੍ਰਾਈਵੇਟ ਬੱਸ ਆਪ੍ਰੇਟਰਾਂ ਦਾ ਕੰਮ ਠੱਪ ਹੋ ਗਿਆ ਸੀ, ਜਿਸ ਕਰ ਕੇ ਟੈਕਸ ਦੀਆਂ ਕਿਸ਼ਤਾਂ ਵੀ ਟੁੱਟ ਗਈਆਂ | ਕਈ ਬੱਸ ਆਪ੍ਰੇਟਰਾਂ ਨੂੰ ਤਾਂ ਆਪਣਾ ਰੁਜ਼ਗਾਰ ਬੰਦ ਕਰਨਾ ਪਿਆ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ 'ਆਪ' ਸਰਕਾਰ ਵੀ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਬੱਸਾਂ 'ਚ ਔਰਤਾਂ ਦਾ ਮੁਫ਼ਤ ਸਫ਼ਰ ਬੰਦ ਕਰ ਕੇ ਨਵੀਂ ਨੀਤੀ ਲਿਆਂਦੀ ਜਾਵੇ ਤੇ ਸਰਕਾਰੀ ਅਦਾਰਿਆਂ ਵਾਂਗ ਨਿੱਜੀ ਬੱਸ ਆਪ੍ਰੇਟਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਦਿਨਾਂ 'ਚ ਪ੍ਰਾਈਵੇਟ ਬੱਸ ਆਪ੍ਰੇਟਰ ਸੜਕਾਂ 'ਤੇ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ | ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ ਚਹਿਲ, ਮਹਿੰਦਰ ਸਿੰਘ ਮੂਸਾ, ਗੋਰਾ ਲਾਲ ਸ਼ਰਮਾ, ਪਾਲ ਸਿੰਘ ਢਿੱਲੋਂ, ਸੋਨੀ ਭੁੱਲਰ ਆਦਿ ਨੇ ਸੰਬੋਧਨ ਕੀਤਾ |
ਪ੍ਰਾਈਵੇਟ ਬੱਸ ਅਪੇ੍ਰਟਰਾਂ ਨੇ ਲਗਾਇਆ ਧਰਨਾ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ-ਸਥਾਨਕ ਸ਼ਹਿਰ ਦੇ ਸਮੂਹ ਪ੍ਰਾਈਵੇਟ ਬੱਸ ਆਪੇ੍ਰਟਰਾਂ ਨੇ ਮੰਗਾਂ ਸੰਬੰਧੀ ਬੱਸ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਕਾਮਰਾ ਦੀ ਅਗਵਾਈ 'ਚ ਬੱਸਾਂ ਦੀ ਹੜਤਾਲ ਕਰ ਕੇ ਕਾਲੇ ਝੰਡੇ ਲੈ ਕੇ ਬੱਸ ਅੱਡੇ ਵਿਖੇ ਧਰਨਾ ਲਗਾਇਆ | ਪ੍ਰਾਈਵੇਟ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਬੱਸ ਇਕ ਘਾਟੇ ਵਾਲਾ ਸੌਦਾ ਬਣ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਨਾਲ ਪ੍ਰਾਈਵੇਟ ਬੱਸਾਂ ਨੂੰ ਨੁਕਸਾਨ ਪੁੱਜਿਆ ਹੈ | ਦੂਜੇ ਪਾਸੇ ਡੀਜ਼ਲ ਦੇ ਭਾਅ ਵਧੇ ਹੋਣ ਤੋਂ ਇਲਾਵਾ ਸਪੇਅਰ ਪਾਰਟਸ 'ਚ ਭਾਰੀ ਵਾਧਾ ਹੋਇਆ ਹੈ ਪਰ ਸਰਕਾਰ ਬੱਸ ਆਪ੍ਰੇਟਰਾਂ ਵੱਲ ਧਿਆਨ ਨਹੀਂ ਦੇ ਰਹੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਬੱਸ ਸਰਵਿਸ ਦੀ ਤਰਜ਼ 'ਤੇ ਔਰਤਾਂ ਨੂੰ ਪ੍ਰਾਈਵੇਟ ਬੱਸਾਂ 'ਚ ਔਰਤਾਂ ਨੂੰ ਮੁਫ਼ਤ ਸਫ਼ਰ ਕਰ ਕੇ ਸਰਕਾਰ ਦੀ ਤਰ੍ਹਾਂ ਪ੍ਰਾਈਵੇਟ ਬੱਸਾਂ ਨੂੰ ਅਦਾਇਗੀ ਕਰੇ | ਇਸ ਮੌਕੇ ਸੰਦੀਪ ਕੁਮਾਰ, ਗਗਨ ਕੁਮਾਰ, ਰਮਨ ਕੁਮਾਰ, ਸੁਖਦੇਵ ਸਿੰਘ ਪੱਪੂ, ਕੀਮਤ ਸ਼ਰਮਾ, ਰਾਮ ਸਿੰਘ, ਨਿੱਕਾ ਸਿੰਘ, ਜਗਦੀਸ਼ ਸਿੰਘ, ਦੋਲਤ ਰਾਮ, ਗੋਲਾ ਸਿੰਘ ਦੰਦੀਵਾਲ ਆਦਿ ਹਾਜ਼ਰ ਸਨ |
ਨਿੱਜੀ ਬੱਸਾਂ ਦੀ ਹੜਤਾਲ ਕਾਰਨ ਬਰੇਟਾ ਦਾ ਬੱਸ ਅੱਡਾ ਸੰੁਨਸਾਨ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ-ਨਿੱਜੀ ਬੱਸ ਆਪ੍ਰਰੇਟਰਾਂ ਵਲੋਂ ਹੜਤਾਲ 'ਤੇ ਚਲੇ ਜਾਣ ਕਾਰਨ ਸਥਾਨਕ ਬੱਸ ਅੱਡਾ ਸੁੰਨਸਾਨ ਵਿਖਾਈ ਦਿੱਤਾ | ਭਾਵੇਂ ਸਰਕਾਰੀ ਬੱਸਾਂ ਆਮ ਦਿਨਾਂ ਵਾਂਗ ਚੱਲਦੀਆਂ ਰਹੀਆਂ ਪਰ ਸਰਕਾਰੀ ਬੱਸਾਂ ਦੀ ਵੱਡੀ ਘਾਟ ਕਾਰਨ ਖੇਤਰ ਦੇ ਲੋਕ ਜ਼ਿਆਦਾਤਰ ਨਿੱਜੀ ਬੱਸਾਂ ਦਾ ਹੀ ਸਹਾਰਾ ਲੈਂਦੇ ਹਨ | ਹੜਤਾਲ ਕਾਰਨ ਬੱਸ ਘਰ ਵਿਖੇ ਸਵਾਰੀਆਂ ਬੱਸਾਂ ਨੂੰ ਉਡੀਕ ਦੀਆਂ ਰਹੀਆਂ | ਖ਼ਾਸਕਰ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਿੰਡਾਂ ਦੀਆਂ ਸੜਕਾਂ ਵੀ ਨਿੱਜੀ ਬੱਸਾਂ ਤੋਂ ਬਿਨਾਂ ਸੁੰਨਸਾਨ ਵਿਖਾਈ ਦਿੱਤੀਆਂ | ਸਰਕਾਰੀ ਬੱਸਾਂ ਅੰਦਰ ਭੀੜ ਵਿਖਾਈ ਦਿੱਤੀ ਜਦ ਕਿ ਲਹਿਰਾ, ਬੋਹਾ, ਬੁਢਲਾਡਾ ਵਾਇਆ ਲਿੰਕ ਸੜਕਾਂ 'ਤੇ ਰੂਟ ਬਿਲਕੁਲ ਹੀ ਬੰਦ ਰਹੇ ਕਿਉਂਕਿ ਇਨ੍ਹਾਂ ਰੂਟਾਂ 'ਤੇ ਸਿਰਫ਼ ਨਿੱਜੀ ਬੱਸਾਂ ਹੀ ਦੌੜਦੀਆਂ ਹਨ |
ਹੜਤਾਲ ਕਾਰਨ ਸਵਾਰੀਆਂ ਹੋਈਆਂ ਖੱਜਲ ਖੁਆਰ
ਜੋਗਾ ਤੋਂ ਹਰਜਿੰਦਰ ਸਿੰਘ ਚਹਿਲ ਅਨੁਸਾਰ-ਆਪਣੀਆਂ ਮੰਗਾਂ ਨੂੰ ਲੈ ਕੇ ਨਿੱਜੀ ਬੱਸ ਅਪਰੇਟਰਾਂ ਵਲੋਂ ਕੀਤੀ ਸੂਬਾ ਪੱਧਰੀ ਹੜਤਾਲ ਕਾਰਨ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਹੜਤਾਲ ਕਾਰਨ ਕਸਬਾ ਜੋਗਾ, ਰੱਲਾ ਤੇ ਨੇੜਲੇ ਪਿੰਡਾਂ ਦੇ ਬੱਸ ਅੱਡਿਆਂ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ | ਸਵਾਰੀਆਂ ਨੂੰ ਆਪਣੇ ਕੰਮ-ਧੰਦਿਆਂ 'ਤੇ ਜਾਣ ਲਈ ਸਰਕਾਰੀ ਬੱਸਾਂ ਦੀ ਕਈ ਕਈ ਘੰਟੇ ਉਡੀਕ ਕਰਨੀ ਪਈ | ਇਹ ਹੜਤਾਲ ਨਿੱਜੀ ਬੱਸ ਆਪ੍ਰੇਟਰਾਂ ਵਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਬੰਦ ਕਰ ਕੇ ਕੀਤੀ ਗਈ ਹੈ | ਬੱਸ ਆਪ੍ਰੇਟਰਾਂ ਨੇ ਕਿਹਾ ਕਿ ਜਾਂ ਤਾਂ ਇਹ ਸਹੂਲਤਾ ਨਿੱਜੀ ਬੱਸਾਂ 'ਚ ਵੀ ਸ਼ੁਰੂ ਕੀਤੀ ਜਾਵੇ, ਜਿਸ ਦੀ ਅਦਾਇਗੀ ਪੰਜਾਬ ਸਰਕਾਰ ਟਰਾਂਸਪੋਰਟਰਾਂ ਨੂੰ ਕਰੇ ਕਿਉਂਕਿ ਸਰਕਾਰੀ ਨੀਤੀਆਂ ਕਾਰਨ ਨਿੱਜੀ ਬੱਸਾਂ ਬੰਦ ਹੋਣ ਦੀ ਕਗਾਰ 'ਤੇ ਹਨ | ਦੂਜੇ ਪਾਸੇ ਸਵਾਰੀਆਂ ਨੇ ਕਿਹਾ ਕਿ ਤਿਉਹਾਰਾਂ ਦਾ ਸਮਾਂ ਹੈ, 'ਤੇ ਇਹ ਸਮੱਸਿਆ ਖੜ੍ਹੀ ਹੋ ਗਈ |

ਮਜ਼ਦੂਰਾਂ ਦਾ ਧਰਨਾ 5ਵੇਂ ਦਿਨ 'ਚ ਸ਼ਾਮਿਲ

ਮਾਨਸਾ, 9 ਅਗਸਤ (ਰਾਵਿੰਦਰ ਸਿੰਘ ਰਵੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ 'ਚ ਪੇਸ਼ ਕੀਤਾ ਬਿਜਲੀ ਸੋਧ ਬਿੱਲ ਲੋਕ ਵਿਰੋਧੀ ਹੈ ਤੇ ਇਸ ਨਾਲ ਕਾਰਪੋਰੇਟ ਘਰਾਂਣਿਆਂ ਨੂੰ ਵੱਡਾ ਮੁਨਾਫ਼ਾ ਹੋਵੇਗਾ | ਇਹ ਪ੍ਰਗਟਾਵਾ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ...

ਪੂਰੀ ਖ਼ਬਰ »

ਭੀਖੀ ਦਾ ਸਰਕਾਰੀ ਡਾਕਟਰ ਛੁੱਟੀ 'ਤੇ, ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਪਾਲਕ ਫ਼ਿਕਰਮੰਦ

ਭੀਖੀ, 9 ਅਗਸਤ (ਬਲਦੇਵ ਸਿੰਘ ਸਿੱਧੂ)-ਭੀਖੀ ਤੇ ਆਸ-ਪਾਸ ਦੇ ਪਿੰਡਾਂ 'ਚ ਪਸ਼ੂਆਂ 'ਚ ਫੈਲ ਰਹੀ ਲੰਪੀ ਸਕਿਨ ਦੀ ਬਿਮਾਰੀ ਤੋਂ ਪਸ਼ੂ ਪਾਲਕ ਬਹੁਤ ਫ਼ਿਕਰਮੰਦ ਹਨ | ਭੀਖੀ ਦਾ ਵੈਟਰਨਰੀ ਇੰਸਪੈਕਟਰ ਮਹੀਨੇ ਦੀ ਛੁੱਟੀ 'ਤੇ ਚੱਲ ਰਿਹਾ ਹੈ | ਇਹ ਬਿਮਾਰੀ ਜ਼ਿਆਦਾਤਰ ਗਊਆਂ 'ਚ ਪਾਈ ...

ਪੂਰੀ ਖ਼ਬਰ »

ਸੰਤ ਨਰਾਇਣ ਮੁਨੀ ਦੀ 5ਵੀਂ ਬਰਸੀ ਮਨਾਈ

ਸਰਦੂਲਗੜ, 9 ਅਗਸਤ (ਜੀ. ਐਮ. ਅਰੋੜਾ)-ਪਿੰਡ ਕਰੀਪੁਰ ਡੰੁਮ੍ਹ ਵਿਖੇ ਬ੍ਰਹਮਲੀਨ ਸੰਤ ਨਰਾਇਣ ਮੁਨੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਡੇਰੇਆਂ ਤੋਂ ਸੰਤ ਮਹਾਤਮਾ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਸਮਾਗਮ ...

ਪੂਰੀ ਖ਼ਬਰ »

ਸੁਕੰਨਿਆ ਸਮਿ੍ਧੀ ਸਕੀਮ ਤਹਿਤ 14 ਤੱਕ 7500 ਖਾਤੇ ਖੋਲ੍ਹਣ ਦਾ ਟੀਚਾ-ਡੀ. ਸੀ.

ਮਾਨਸਾ, 9 ਅਗਸਤ (ਰਵੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਪ੍ਰਾਜੈਕਟ ਬੁਨਿਆਦ' ਦੀ ਨਿਵੇਕਲੀ ਸ਼ੁਰੂਆਤ ਕਰਦਿਆਂ ਸੁਕੰਨਿਆ ਸਮਿ੍ਧੀ ਸਕੀਮ ਤਹਿਤ ਲੜਕੀਆਂ ਦੇ ਵਧੇਰੇ ਖਾਤੇ ਖੁਲ੍ਹਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰਨਾ ਹੈ | ਬਲਦੀਪ ਕੌਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ...

ਪੂਰੀ ਖ਼ਬਰ »

ਮਾਨਸਾ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਲਹਿਰਾਉਣਗੇ ਕੌਮੀ ਤਿਰੰਗਾ ਡੀ. ਸੀ. ਵਲੋਂ ਅਧਿਕਾਰੀਆਂ ਨਾਲ ਇਕੱਤਰਤਾ

ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-15 ਅਗਸਤ ਨੂੰ ਸੁਤੰਤਰਤਾ ਦਿਵਸ ਇਸ ਵਾਰ ਵੀ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ | ਕੌਮੀ ਝੰਡਾ ਲਹਿਰਾਉਣ ਦੀ ਰਸਮ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ ਪਾਬੰਦੀ ਦੇ ਹੁਕਮ

ਮਾਨਸਾ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਧਾਰਾ 144 ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਠਵੀਂ ਸ਼੍ਰੇਣੀ ਦੀ ਟਰਮ-2 ਦੀ ਅਨੁਪੂਰਕ ਪ੍ਰੀਖਿਆ ਲਈ ਨਿਰਧਾਰਤ ਕੀਤੇ ਪ੍ਰੀਖਿਆ ਕੇਂਦਰਾਂ ਦੇ ...

ਪੂਰੀ ਖ਼ਬਰ »

ਪ੍ਰਾਪਰਟੀ ਡੀਲਰਾਂ ਨੇ ਮਾਨਸਾ 'ਚ ਦੂਜੇ ਦਿਨ ਵੀ ਲਗਾਇਆ ਰੋਸ ਧਰਨਾ

ਮਾਨਸਾ, 9 ਅਗਸਤ (ਧਾਲੀਵਾਲ)-ਪੰਜਾਬ ਪ੍ਰਾਪਰਟੀ ਡੀਲਰ ਤੇ ਕਰੋਨਾਈਜ਼ਰ ਐਸੋਸੀਏਸ਼ਨ ਦੇ ਸੱਦੇ 'ਤੇ ਪ੍ਰਾਪਟਰੀ ਡੀਲਰਾਂ ਤੇ ਅਸ਼ਟਾਮ ਫਰੋਸ਼ਾਂ ਵਲੋਂ ਇਥੇ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ | ਬੁਲਾਰਿਆਂ ਨੇ ਮੰਗ ਕੀਤੀ ਕਿ ਐਨ. ਓ. ਸੀ. ਦੇ ਨਾਂਅ 'ਤੇ ਬੰਦ ਕੀਤੀਆਂ ...

ਪੂਰੀ ਖ਼ਬਰ »

ਤਿਰੰਗਾ ਯਾਤਰਾ ਦਾ ਮੁੱਖ ਆਕਰਸ਼ਨ ਹੋਵੇਗਾ 75 ਫੁੱਟ ਲੰਬਾ ਝੰਡਾ

ਬੁਢਲਾਡਾ, 9 ਅਗਸਤ (ਰਾਹੀ)-ਦੇਸ਼ ਭਰ 'ਚ ਮਨਾਏ ਜਾ ਰਹੇ 75ਵੇਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮਾਂ ਦੀ ਲੜੀ ਤਹਿਤ 11 ਅਗਸਤ ਨੂੰ ਬੁਢਲਾਡਾ ਸ਼ਹਿਰ ਅੰਦਰ ਤਿਰੰਗਾ ਯਾਤਰਾ ਕੱਢੀ ਜਾਵੇਗੀ | ਸ੍ਰੀ ਕਿ੍ਸ਼ਨਾ ਬੇਸਹਾਰਾ ਗਊਸ਼ਾਲਾ ਕਮੇਟੀ ਦੇ ਚੇਅਰਮੈਨ ਰਾਕੇਸ਼ ...

ਪੂਰੀ ਖ਼ਬਰ »

ਭੀਖੀ ਵਿਖੇ ਕੱਪੜੇ ਦੀ ਦੁਕਾਨ ਦਾ ਜਿੰਦਾ ਤੋੜਨ ਦੀ ਕੋਸ਼ਿਸ਼

ਭੀਖੀ, 9 ਅਗਸਤ (ਗੁਰਿੰਦਰ ਸਿੰਘ ਔਲਖ)-ਸਥਾਨਕ ਕਸਬੇ 'ਚ ਬੀਤੀ ਰਾਤ ਮੁੱਖ ਸੜਕ 'ਤੇ ਕੱਪੜੇ ਦੀ ਦੁਕਾਨ ਦਾ ਜਿੰਦਾ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ | ਮੁੱਖ ਸੜਕ 'ਤੇ ਕੱਪੜੇ ਦੀ ਦੁਕਾਨ ਕਰਦੇ ਵਿਜੈ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 2 ਮੋਟਰਸਾਈਕਲ ਸਵਾਰਾਂ ਨੇ ਉਸ ਦੀ ...

ਪੂਰੀ ਖ਼ਬਰ »

ਪੇਟ ਦੇ ਕੀੜਿਆਂ ਦੀਆਂ ਗੋਲੀਆਂ ਅੱਜ ਦਿੱਤੀਆਂ ਜਾਣਗੀਆਂ

ਮਾਨਸਾ, 9 ਅਗਸਤ (ਸੱਭਿ. ਪ੍ਰਤੀ.)-ਸਿਹਤ ਵਿਭਾਗ ਵਲੋਂ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 10 ਅਗਸਤ ਨੂੰ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਣਗੀਆਂ | ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜਿਹੜੇ ਬੱਚੇ ਕਿਸੇ ਕਾਰਨ ਇਹ ਗੋਲੀ ਖਾਣ ...

ਪੂਰੀ ਖ਼ਬਰ »

'ਮਾਨ' ਸਰਕਾਰ ਨੇ ਵਿਧਾਇਕ ਦੀ ਮੰਗ 'ਤੇ ਬੁਢਲਾਡਾ ਡੀਪੂ ਨੂੰ ਦਿੱਤੀਆਂ 10 ਹੋਰ ਬੱਸਾਂ

ਬੁਢਲਾਡਾ, 9 ਅਗਸਤ (ਸੁਨੀਲ ਮਨਚੰਦਾ)-ਪਿਛਲੇ ਲੰਮੇ ਸਮੇਂ ਤੋਂ ਹਲਕੇ 'ਚ ਕਈ ਪਿੰਡਾਂ ਨੂੰ ਸਰਕਾਰੀ ਬੱਸ ਦੀ ਸੁਵਿਧਾ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਸਨ | ਭਾਵੇਂ ਸਮੇਂ ਦੀਆਂ ਹਕੂਮਤਾਂ ਪਾਸੋਂ ਲੋਕਾਂ ਨੇ ਰਾਜਨੀਤਕ ਨੁਮਾਇੰਦਿਆਂ ਰਾਹੀਂ ਕਈ ਵਾਰ ਬੱਸਾਂ ਦੀ ਮੰਗ ਰੱਖੀ ...

ਪੂਰੀ ਖ਼ਬਰ »

ਨਵੀਂ ਪੀੜੀ 'ਚ ਪੰਜਾਬੀ ਵਿਰਸੇ ਪ੍ਰਤੀ ਚੇਤਨਾ ਪੈਦਾ ਕਰ ਰਹੇ ਹਨ ਤੀਆਂ ਦੇ ਮੇਲੇ-ਡਾ. ਫਰਕਾਨ

ਬੁਢਲਾਡਾ, 9 ਅਗਸਤ (ਸਵਰਨ ਸਿੰਘ ਰਾਹੀ)-ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪਿੰਡ ਪੱਧਰ 'ਤੇ ਲਗਾਏ ਜਾ ਰਹੇ ਸੱਭਿਆਚਾਰਕ ਮੇਲੇ ਨਵੀਂ ਪੀੜੀ 'ਚ ਸਾਡੇ ਪੰਜਾਬੀ ਵਿਰਸੇ ਪ੍ਰਤੀ ਚੇਤਨਾ ਪੈਦਾ ਕਰ ਰਹੇ ਹਨ | ਇਹ ਵਿਚਾਰ ਪਿੰਡ ਭਾਦੜਾ ਵਿਖੇ ਤੀਆਂ ਦੇ ਮੇਲੇ 'ਚ ਮੁੱਖ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਮਾਨਸਾ, 9 ਅਗਸਤ (ਰਾਵਿੰਦਰ ਸਿੰਘ ਰਵੀ)-ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਸੰਬੰਧੀ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ-ਪੱਤਰ ਦਿੱਤਾ ਗਿਆ | ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਬਰਾਮਦ, 2 ਕਾਬੂ

ਮਾਨਸਾ, 9 ਅਗਸਤ (ਵਿ. ਪ੍ਰਤੀ.)-ਥਾਣਾ ਸਦਰ ਬੁਢਲਾਡਾ ਪੁਲਿਸ ਨੇ 2 ਵਿਅਕਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਫੜੀਆਂ ਹਨ | ਬੂਟਾ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਬੁਢਲਾਡਾ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਤੇਜਾ ਸਿੰਘ ਤੇ ਪੁਲਿਸ ਪਾਰਟੀ ਨੇ ਵਜੀਰ ਸਿੰਘ ਅਤੇ ਭੋਲਾ ਸਿੰਘ ...

ਪੂਰੀ ਖ਼ਬਰ »

ਖੁਸ਼ਦੀਪ ਕੌਰ ਨੇ ਭਾਸ਼ਨ ਮੁਕਾਬਲੇ 'ਚੋਂ ਅੱਵਲ

ਮਾਨਸਾ, 9 ਅਗਸਤ (ਰਵੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੋਰਚਾ ਗੁਰੂ ਕਾ ਬਾਗ ਤੇ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਪਿੰਡ ਘੁੱਕੇਵਾਲ ਅੰਮਿ੍ਤਸਰ ਵਿਖੇ ਕਰਵਾਏ ਭਾਸ਼ਨ ਮੁਕਾਬਲਿਆਂ ...

ਪੂਰੀ ਖ਼ਬਰ »

ਬੰਦ ਪਿਆ ਨਹਿਰੀ ਪਾਣੀ ਚਾਲੂ ਕਰਵਾਉਣ ਲਈ ਕਿਸਾਨਾਂ ਵਲੋਂ ਧਰਨਾ

ਮਾਨਸਾ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਖੋਖਰ ਖ਼ੁਰਦ ਦੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਨੇੜੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਕਿਸਾਨ ਮੰਗ ਕਰ ਰਹੇ ਹਨ ਕਿ ਖੇਤਾਂ ਦਾ ਬੰਦ ਪਿਆ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕਾਂ ਨੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਮਾਨਸਾ, 9 ਅਗਸਤ (ਰਾਵਿੰਦਰ ਸਿੰਘ ਰਵੀ)-ਈ. ਟੀ. ਟੀ. ਅਧਿਆਪਕ ਯੂਨੀਅਨ ਵਲੋਂ ਇਥੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ 1743 ਪਸ਼ੂ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਪਾਏ

ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ 1743 ਪਸ਼ੂ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚੋਂ 491 ਬਿਲਕੁਲ ਠੀਕ ਹੋ ਚੁੱਕੇ ਹਨ ਤੇ 2199 ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਬਲਦੀਪ ...

ਪੂਰੀ ਖ਼ਬਰ »

ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ 'ਤੇ ਪ੍ਰਾਪਰਟੀ ਡੀਲਰਾਂ ਨੇ ਧਰਨਾ ਚੁੱਕਿਆ

ਸਰਦੂਲਗੜ੍ਹ, 9 ਅਗਸਤ (ਜੀ. ਐਮ. ਅਰੋੜਾ)-ਪੰਜਾਬ ਪ੍ਰਾਪਰਟੀ ਡੀਲਰ ਤੇ ਕਾਲੋਨਾਈਜ਼ਰ ਐਸੋਸੀਏਸ਼ਨ ਦੇ ਸੱਦੇ 'ਤੇ ਸਰਦੂਲਗੜ੍ਹ ਤਹਿਸੀਲ ਦੇ ਗਰਾਊਾਡ 'ਚ ਪ੍ਰਾਪਰਟੀ ਡੀਲਰਾਂ, ਅਸ਼ਟਾਮ ਫਰੋਸ਼ਾਂ, ਵਸੀਕਾ ਨਵੀਸਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਦੂਜੇ ਦਿਨ 'ਚ ਦਾਖਲ ਹੋਣ ਤੋਂ ...

ਪੂਰੀ ਖ਼ਬਰ »

ਭਾਕਿਯੂ (ਸਿੱਧੂਪੁਰ) ਨੇ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਕੇਂਦਰ ਸਰਕਾਰ ਦੀ ਅਰਥੀ ਫੂਕੀ

ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਬਿਜਲੀ ਸੋਧ ਬਿੱਲ-2022 ਦੇ ਵਿਰੋਧ 'ਚ ਇਥੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਤੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX