ਜੋਧਾਂ, 13 ਅਗਸਤ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੀ ਪੁੁਲਿਸ ਨੇ ਫੌਜ਼ ਵਿਚ ਭਰਤੀ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਨੂੰ ਆਖਰ ਕਾਬੂ ਕਰ ਲਿਆ | ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਸਰਵਨ ਸਿੰਘ ਉਰਫ਼ ਕਰਨਲ ਉਰਫ਼ ਪ੍ਰਦੀਪ ਉਰਫ਼ ਪੀਰੂ ਪੁੱਤਰ ਗੁਰਮੇਲ ਸਿੰਘ ਵਾਸੀ ਨੂਰਪੁਰਬੇਟ ਜ਼ਿਲ੍ਹਾ ਲੁਧਿਆਣਾ ਆਪਣੇ ਆਪ ਨੂੰ ਫੌਜ ਦਾ ਉੱਚ ਅਧਿਕਾਰੀ ਦੱਸ ਕੇ ਭੋਲੇ ਭਾਲੇ ਨੌਜਵਾਨਾਂ ਤੋਂ ਪੈਸੇ ਲੈ ਕੇ ਫੌਜ ਵਿਚ ਭਰਤੀ ਕਰਵਾਉਣ ਲਈ ਠੱਗੀ ਮਾਰੀ ਸੀ, ਜਿਸ ਖ਼ਿਲਾਫ ਮੁਕੱਦਮਾ ਨੰਬਰ 83 ਮਿਤੀ 23 ਅਕਤੂਬਰ 2021 ਅਧੀਨ ਧਾਰਾ 420, 406 ਤਹਿਤ ਪੁਲਿਸ ਥਾਣਾ ਜੋਧਾਂ ਵਿਖੇ ਦਰਜ ਕੀਤਾ ਗਿਆ ਸੀ | ਉਸ ਸਮੇਂ ਤੋਂ ਹੀ ਪੁਲਿਸ ਨੂੰ ਉਕਤ ਵਿਅਕਤੀ ਦੀ ਭਾਲ ਸੀ | ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਸ਼ਈਅਲ ਸ਼ਕੀਲ ਇੰਚਾਰਜ ਚੌਂਕੀ ਛਪਾਰ ਵਲੋਂ ਉਕਤ ਵਿਅਕਤੀ ਗਿ੍ਫਤਾਰ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸਾਲ 2020 'ਚ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ ਨੌਜਵਾਨਾਂ ਨੂੰ ਸਿੱਧਿਆਂ ਹੀ ਭਾਰਤੀ ਫੌਜ਼ 'ਚ ਭਰਤੀ ਹੋਣ ਦਾ ਲਾਲਚ ਦੇ ਕੇ ਇਸ ਵਿਅਕਤੀ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਬਹੁ-ਚਰਚਿਤ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ | ਇਸ ਮਾਮਲੇ ਦੀ ਪੜਤਾਲ ਈ.ਓ ਵਿੰਗ ਲੁਧਿਆਣਾ ਨੂੰ ਸੌਂਪੀ ਗਈ, ਜਿਸ ਦੀ ਪੜਤਾਲ 'ਚ ਸਬ ਇੰਸਪੈਕਟਰ ਹੀਰਾ ਸਿੰਘ ਇੰਚਾਰਜ ਈ.ਓ ਵਿੰਗ ਨੇ ਪਾਇਆ ਕਿ ਖੁਦ ਨੂੰ ਭਾਰਤੀ ਫੌਜ ਦਾ ਕਰਨਲ ਦੱਸਣ ਵਾਲਾ ਪ੍ਰਦੀਪ ਸਿੰਘ ਉਰਫ ਪੀਰੂ ਜੋ ਕਿ ਆਪਣੇ ਵੱਡੇ ਭਰਾ ਸਰਵਣ ਸਿੰਘ ਵਾਸੀ ਨੂਰਪੁਰ ਬੇਟ ਦੇ ਪ੍ਰਮਾਣ ਪੱਤਰਾਂ ਦੀ ਦੁਰਵਰਤੋਂ ਕਰਕੇ ਫੌਜ਼ 'ਚ ਭਰਤੀ ਹੋਇਆ ਸੀ, ਜਿਸ ਨੇ ਫੌਜ਼ 'ਚੋਂ ਆ ਕੇ ਨੌਜਵਾਨਾਂ ਨੂੰ ਫੌਜ਼ ਵਿਚ ਭਰਤੀ ਕਰਵਾਉਣ ਦਾ ਜਾਲ ਬੁਣਿਆ | ਇਥੇ ਹੀ ਬੱਸ ਨਹੀਂ ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਉਸ ਨੇ ਫੌਜ਼ 'ਚ ਭਰਤੀ ਹੋਣ ਲਈ ਦਾਅ ਪੇਚ ਸਿਖਾਉਣ ਦੇ ਨਾਲ-ਨਾਲ ਟਰਾਇਲ ਵੀ ਲਏ | ਸਾਰੇ ਨੌਜਵਾਨਾਂ ਨੂੰ ਫੌਜੀ ਵਰਦੀ, ਬੂਟ ਅਤੇ ਹੋਰ ਸਾਜੋ ਸਮਾਨ ਵੀ ਦੇ ਦਿੱਤਾ | ਉਸ ਨੇ ਵੱਖ-ਵੱਖ ਸਮੇਂ 'ਤੇ ਨੌਜਵਾਨਾਂ ਪਾਸੋਂ ਲੱਖਾਂ ਰੁਪਏ ਪ੍ਰਾਪਤ ਕਰ ਲਏ ਅਤੇ ਸਾਰੇ ਨੌਜਵਾਨਾਂ ਨੂੰ ਆਰਮੀ ਸਟੇਸ਼ਨ ਹਲਵਾਰਾ ਵਿਖੇ ਇਹ ਕਹਿ ਕੇ ਬੁਲਾਇਆ ਸੀ ਕਿ ਤੁਹਾਨੂੰ ਬੱਸਾਂ ਰਾਹੀਂ ਫੌਜ ਦੇ ਸੈਂਟਰ 'ਚ ਭੇਜਿਆ ਜਾਵੇਗਾ ਪਰੰਤੂ ਉੱਥੇ ਉਨ੍ਹਾਂ ਨੂੰ ਕੋਈ ਵੀ ਵਿਅਕਤੀ ਨਾ ਮਿਲਣ ਕਾਰਨ ਨੌਜਵਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਏ ਹਨ | ਪੁਲਿਸ ਨੇ ਸਰਵਣ ਸਿੰਘ ਜਿਸ ਦਾ ਅਸਲ ਨਾਮ ਪਰਦੀਪ ਸਿੰਘ ਉਰਫ਼ ਪੀਰੂ ਹੈ ਖਿਲਾਫ਼ ਥਾਣਾ ਜੋਧਾਂ ਵਿਖੇ 23 ਅਕਤੂਬਰ 2021 ਨੂੰ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਸੀ, ਉਸ ਸਮੇਂ ਤੋ ਹੀ ਪੁਲਿਸ ਉਸਦੀ ਭਾਲ ਕਰ ਰਹੀ ਸੀ |
ਗੁਰੂਸਰ ਸੁਧਾਰ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਦਮਦਮੀ ਟਕਸਾਲ ਦੇ ਧੁਰੇ ਅਤੇ ਟਕਸਾਲੀ ਅਕਾਲੀ ਵਜੋਂ ਜਾਣੇ ਜਾਂਦੇ ਅਹਿਮ ਪਿੰਡ ਬੋਪਾਰਾਏ ਕਲਾਂ ਦੇ ਅਕਾਲੀ ਆਗੂਆਂ, ਵਰਕਰਾਂ ਨੇ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਰ ਰਹੀਆਂ ਗਤੀਵਿਧੀਆਂ ਦੌਰਾਨ ...
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਵਲੋਂ ਨਸ਼ਾ ਤਸਕਰੀ ਵਿਚ ਲੱਗੇ ਲੋਕਾਂ ਦੀਆਂ ਗਿ੍ਫ਼ਤਾਰੀਆਂ ਅਤੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਪਰਾਧੀ ਬਿਰਤੀ ਲੋਕਾਂ ਦੀ ਪਹਿਚਾਣ ਲਈ ਵਿਸ਼ੇਸ਼ ...
ਰਾਏਕੋਟ, 13 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸ਼੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਚੱਲ ਰਹੇ ਇਕੋਤਰੀ ਸਮਾਗਮ ਦੌਰਾਨ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਤ ਬਾਬਾ ਸਾਧੂ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ...
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਦੀ ਦੇਤਵਾਲ ਸ਼ਾਖਾ 'ਚ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਵਲੋਂ ਲੱਖਾਂ ਦੀ ਨਕਦੀ ਲੁੱਟੇ ਜਾਣ ਬਾਅਦ ਥਾਣਾ ਦਾਖਾ ਪੁਲਿਸ ਵਲੋਂ ...
ਰਾਏਕੋਟ, 13 ਅਗਸਤ (ਬਲਵਿੰਦਰ ਸਿੰਘ ਲਿੱਤਰ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਰਾਏਕੋਟ ਦੇ ਵੱਖ-ਵੱਖ ਪਿੰਡਾਂ 'ਚ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਭਾਜਪਾ ਦੇ ਇੰਚਾਰਜ ਗੁਰਪਾਲ ਗੋਲਡੀ ਵਲੋਂ ਝੰਡਾ ਮਾਰਚ ਕੀਤਾ ਗਿਆ | ਇਸ ਮੌਕੇ ਭਾਜਪਾ ਆਗੂ ...
ਸਿੱਧਵਾਂ ਬੇਟ, 13 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਕੂਲ ਕੈਂਪਸ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ | ਇਸੇ ਲੜੀ ਤਹਿਤ 75ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਹਰ ਘਰ ...
ਸਿੱਧਵਾਂ ਬੇਟ, 13 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਸਥਾਨਕ ਕਸਬੇ ਦੀ ਸਿੱਧਵਾਂ ਬੇਟ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਿਖੇ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਖੇਤੀਬਾੜੀ ਸਭਾ ਦੇ ਪ੍ਰਧਾਨ ...
ਗੁਰੂਸਰ ਸੁਧਾਰ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਵਿਖੇ ਡਾ. ਰੋਹਿਤ ਕੁਮਾਰ ਸ਼ਰਮਾ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਪੰਜਾਬ ਯੂਨੀਵਰਸਿਟੀ ...
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ) - ਮਾਨਵਤਾ ਦੀ ਸੇਵਾ ਲਈ ਚਾਨਣ ਮੁਨਾਰਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਸਿਲਾਈ-ਕਢਾਈ ਅਤੇ ਕੰਪਿਊਟਰ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਕੋਰਸ ਪੂਰਾ ਹੋਣ ...
ਬੀਜਾ 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰੋਨਿਸ ਪਾਇਲ(ਖੰਨਾ) ਦੇ ਐਮ. ਡੀ. ਤੇ ਉੱਘੇ ਸਮਾਜ ਸੇਵਕ ਇੰਜ. ਜਗਦੇਵ ਸਿੰਘ ਬੋਪਾਰਾਏ ਵਲੋਂ ਉੱਚ ਦਰਜੇ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਬੋਪਾਰਾਏ ਮੋਟਰ ਸਟਾਰਟਰ ਅੱਜ ਸੂਬੇ ਵਿੱਚ ...
ਗੁਰੂਸਰ ਸੁਧਾਰ, 13 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) - ਪਿੰਡ ਅਕਾਲਗੜ੍ਹ ਵਿਖੇ ਖੁੱਲ੍ਹੇ ਸਥਾਨ 'ਤੇ ਪਿੰਡ ਦੀਆਂ ਔਰਤਾਂ ਤੇ ਮੁਟਿਆਰਾਂ ਵਲੋਂ ਤੀਆਂ-ਤੀਜ ਦਾ ਤਿਉਹਾਰ ਬੜੇ ਧੂਮ-ਧੜੱਕੇ ਨਾਲ ਮਨਾਇਆ ਗਿਆ | ਨੂੰ ਹਾਂ, ਧੀਆਂ, ਬੱਚੀਆਂ, ਮੁਟਿਆਰਾਂ ਤੇ ਬਜ਼ੁਰਗ ਔਰਤਾਂ ਨੇ ...
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ) - ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਾਡੇਸ਼ਨ ਧਾਮ ਤਲਵੰਡੀ ਖੁਰਦ ਦੇ ਅਦਾਰੇ ਐੱਸ.ਜੀ.ਬੀ ਬਾਲ ਘਰ ਅਤੇ ਔਰਤਾਂ ਦੀ ਸਾਂਭ-ਸੰਭਾਲ ਲਈ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟ ਰੱਬੀ ਰੂਹਾਂ ਦੇ ਘਰ ...
ਲੁਧਿਆਣਾ, 13 ਅਗਸਤ(ਪੁਨੀਤ ਬਾਵਾ)-ਅਲੱਗ ਸ਼ਬਦ ਯੱਗ ਟਰੱਸਟ ਦੇ ਸੰਸਥਾਪਕ, ਲੇਖਕ ਡਾ. ਸਰੂਪ ਸਿੰਘ ਅਲੱਗ ਨਮਿੱਤ ਰੱਖੇ ਗਏ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਕਰਵਾਇਆ ...
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਤਿਸੰਗ ਦਾ ਗਿਆਨ ਲਾਜ਼ਮੀ ਹੈ, ਗਿਆਨ ਨਾਲ ਸਾਡੇ ਵਿਚਾਰ ਅਤੇ ਨਜ਼ਰੀਆ ਦੋਵੇਂ ਬਦਲ ਜਾਂਦੇ ਹਨ, ਵਿਚਾਰਾਂ ਦੇ ਸ਼ੁੱਧ ਹੋਣ ਨਾਲ ਆਚਰਨ ਵੀ ਸ਼ੁੱਧ ਹੁੰਦਾ ਹੈ, ਇਨ੍ਹਾਂ ਪ੍ਰਵਚਨਾਂ ਦਾ ਪ੍ਰਗਟਾਵਾ ਭੂਰੀ ਵਾਲੇ ਭੇਖ ...
ਹੰਬੜਾਂ, 13 ਅਗਸਤ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮੈਡਮ ਸੁਰਭੀ ਮਲਿਕ ਵਲੋਂ ਕਸਬਾ ਹੰਬੜਾਂ ਵਿਖੇ ਪੌਣੇ ਏਕੜ 'ਚ ਲਗਾਏ ਜਾ ਰਹੇ ਜੰਗਲ ਦਾ ਪੌਦਾ ਲਗਾਕੇ ਉਦਘਾਟਨ ਕਰਦਿਆਂ ਕਿਹਾ ਕਿ ਆਸ ਅਹਿਸਾਸ ਸੰਸਥਾਂ ਦੇ ਪ੍ਰਬੰਧਕ ਮੈਡਮ ...
ਰਾਏਕੋਟ, 13 ਅਗਸਤ (ਬਲਵਿੰਦਰ ਸਿੰਘ ਲਿੱਤਰ)-ਬਰਨਾਲਾ ਆਟੋਮੋਬਾਈਲਜ਼ ਰਾਏਕੋਟ ਵਲੋਂ ਰਾਇਲ ਇੰਨਫੀਲਡ ਕੰਪਨੀ ਵਲੋਂ ਬੁਲਟ ਦੇ ਨਵੇਂ ਮਾਡਲ ਹੰਟਰ 350 ਸੀ.ਸੀ. ਲਾਂਚ ਕੀਤਾ ਗਿਆ | ਇਸ ਮੌਕੇ ਕੰਪਨੀ ਦੇ ਏਰੀਆ ਮੈਨਜਰ ਸ੍ਰੀ ਕੇ.ਕੇ. ਕਸ਼ਵ ਨੇ ਦੱਸਿਆ ਕਿ ਇਸ ਮੋਟਰਸਾਈਕਲ ਦੀ ...
ਜਗਰਾਉਂ, 13 ਅਗਸਤ (ਗੁਰਦੀਪ ਸਿੰਘ ਮਲਕ)-ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਦੀ ਯਾਦ 'ਚ ਅੱਜ ਕਾਂਗਰਸ ਵਲੋਂ ਜਗਰਾਉਂ ਸ਼ਹਿਰ 'ਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ | ਇਸ ਤਿਰੰਗਾ ਯਾਤਰਾ 'ਚ ਹਜ਼ਾਰਾਂ ...
ਰਾਏਕੋਟ, 13 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਕਈ ਦਿਨਾਂ ਤੋਂ ਰਾਏਕੋਟ ਇਲਾਕੇ ਅੰਦਰ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਨੇ ਆਪਣੀ ਪਕੜ ਵਿਚ ਲਿਆ ਹੋਇਆ ਹੈ, ਜਿਸ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਦੀ ...
ਜਗਰਾਉਂ, 13 ਅਗਸਤ (ਜੋਗਿੰਦਰ ਸਿੰਘ)-ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ | ਮੰਚ ਦਾ ਸੰਚਾਲਨ ਕਰਦੇ ਹੋਏ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਸਾਰੀਆਂ ਨੂੰ ਆਜ਼ਾਦੀ ਦੀ ਵਧਾਈ ...
ਭੂੰਦੜੀ, 13 ਅਗਸਤ (ਕੁਲਦੀਪ ਸਿੰਘ ਮਾਨ)-ਹਲਕਾ ਦਾਖਾ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਤੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ...
ਜਗਰਾਉਂ, 13 ਅਗਸਤ (ਜੋਗਿੰਦਰ ਸਿੰਘ)-ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਅੱਜ ਇਥੇ ਸ਼ਹੀਦ ਲਾਲਾ ਲਾਜਪਤ ਰਾਏ ਦੇ ਜ਼ੱਦੀ ਘਰ 'ਚ ਪੁੱਜ ਕੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਐਲਾਨ ਕੀਤਾ ਕਿ ਕੇਂਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX