ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੇ ਉਲੀਕੇ ਸੰਘਰਸ਼ ਪੋ੍ਰਗਰਾਮ ਤਹਿਤ ਅੱਜ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ | ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਦੇ ਨਾਂਅ ਸਹਾਇਕ ਕਮਿਸ਼ਨਰ ਅਸ਼ੋਕ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਖ਼ਾਲਸਾ ਪੰਥ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਜੁਰਮਾਨੇ ਭਰੇ ਅਤੇ ਆਪਣੀ ਕੌਮ ਦਾ ਉਜਾੜਾ ਵੀ ਕਰਵਾਇਆ, ਪਰ ਅਫ਼ਸੋਸ ਹੈ ਕਿ ਜੋ ਵਾਅਦੇ 1947 ਵਿਚ ਨਹਿਰੂ, ਗਾਂਧੀ, ਪਟੇਲ ਜੁੰਡਲੀ ਵਲੋਂ ਸਿੱਖ ਕੌਮ ਨਾਲ ਕੀਤੇ ਗਏ ਸਨ ਉਨ੍ਹਾਂ 'ਚੋਂ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ | ਆਗੂਆਂ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਦੀ ਸਭ ਤੋਂ ਵੱਧ ਕੁਰਬਾਨੀ ਹੋਵੇ, ਉਸੇ ਹੀ ਦੇਸ਼ ਦੀ ਸਰਕਾਰ ਆਜ਼ਾਦ ਭਾਰਤ ਦੀ ਧਰਤੀ 'ਤੇ ਖ਼ਾਲਸਾ ਪੰਥ ਦੇ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕਰ ਦੇਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 600 ਤੋਂ ਵੱਧ ਸਰੂਪ ਅਗਨ ਭੇਟ ਕਰ ਦਿੱਤੇ ਜਾਣ, ਦਿੱਲੀ ਦੇ ਬਾਜ਼ਾਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਹੋਵੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੋਵੇ ਪਰ ਸਮਾਂ ਵੀ ਨਾ ਮਿਲੇ ਫਿਰ ਸਿੱਖ ਕਿਸ ਖ਼ੁਸ਼ੀ ਵਿਚ 15 ਅਗਸਤ ਦਾ ਦਿਹਾੜਾ ਮਨਾਉਣ? ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਦੇ ਨਾਂਅ ਭੇਜੇ ਮੰਗ ਪੱਤਰ ਵਿਚ ਉਕਤ ਆਗੂਆਂ ਨੇ ਮੰਗ ਕੀਤੀ ਕਿ 15 ਅਗਸਤ ਤੱਕ ਖ਼ਾਲਸਾ ਪੰਥ ਦਾ ਰੋਸ ਦੂਰ ਕਰਨ ਲਈ ਭਾਰਤ ਦੀ ਹਰ ਜੇਲ੍ਹ 'ਚੋਂ ਬੰਦੀ ਸਿੰਘ ਰਿਹਾਅ ਕੀਤੇ ਜਾਣ | ਭਾਈ ਪੰਜੋਲੀ ਨੇ ਦੱਸਿਆ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਭਾਈ ਲਖਵਿੰਦਰ ਸਿੰਘ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ | ਜਿਸ ਨੂੰ ਮਿਲਣ ਲਈ ਉਹ ਰਾਜਪਾਲ ਅਤੇ ਆਈ.ਜੀ. ਜੇਲ੍ਹ ਨੂੰ ਪੱਤਰ ਲਿਖ ਚੁੱਕੇ ਹਨ ਪਰ ਅਫ਼ਸੋਸ ਕਿਸੇ ਵੀ ਪੱਤਰ ਦਾ ਜਵਾਬ ਤੱਕ ਨਹੀ ਆਇਆ | ਆਜ਼ਾਦ ਭਾਰਤ ਰੋਜ਼ਾਨਾ ਹੀ ਸਿੱਖਾਂ ਨਾਲ ਧੱਕੇਸ਼ਾਹੀ, ਵਿਤਕਰਾ ਅਤੇ ਬੇਇਨਸਾਫ਼ੀਆਂ ਹੋ ਰਹੀਆਂ ਹਨ | ਇਹ ਭਾਰਤ ਸਰਕਾਰ ਦੀ ਅਣਐਲਾਨੀ ਐਮਰਜੈਂਸੀ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਭਾਈ ਅਵਤਾਰ ਸਿੰਘ ਰਿਆ ਤੇ ਭਾਈ ਰਵਿੰਦਰ ਸਿੰਘ ਖ਼ਾਲਸਾ ਮੈਂਬਰਾਨ ਸ਼੍ਰੋਮਣੀ ਕਮੇਟੀ, ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਮੁੱਖ ਬੁਲਾਰਾ ਸ਼ੋ੍ਰਮਣੀ ਅਕਾਲੀ ਦਲ, ਗੁਰਮੀਤ ਸਿੰਘ ਸੋਨੂੰ ਚੀਮਾ, ਹਰਵਿੰਦਰ ਸਿੰਘ ਬੱਬਲ, ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਤੇ ਨਰਿੰਦਰ ਸਿੰਘ, ਪਿ੍ੰਸੀਪਲ ਲਖਬੀਰ ਸਿੰਘ, ਅੰਮਿ੍ਤਬੀਰ ਸਿੰਘ, ਡਾ. ਲਖਵਿੰਦਰ ਸਿੰਘ, ਬਰਿੰਦਰ ਸਿੰਘ ਸੋਢੀ, ਸੁਰਿੰਦਰ ਸਿੰਘ ਸੁਹਾਗਹੇੜੀ, ਦਿਲਬਾਗ ਸਿੰਘ ਬਾਘਾ, ਡਾ. ਜਗਦੀਸ਼ ਰਾਣਾ, ਮਨਦੀਪ ਸਿੰਘ ਘੁਮੰਡਗੜ੍ਹ, ਸਵਰਨ ਸਿੰਘ ਸ਼ਿਵਦਾਸਪੁਰ, ਪ੍ਰਦੀਪ ਸਿੰਘ ਕਲੌੜ, ਨਵਦੀਪ ਸਿੰਘ ਪੰਜੋਲੀ, ਕੁਲਦੀਪ ਸਿੰਘ ਪੋਲਾ, ਪਰਮਿੰਦਰ ਸਿੰਘ ਬਧੌਛੀ, ਅਜੀਤ ਸਿੰਘ ਬੁਲਾੜਾ, ਹਰਨੇਕ ਸਿੰਘ ਬਡਾਲੀ, ਰਘਬੀਰ ਸਿੰਘ ਬੁਲਾੜਾ, ਜਸਬੀਰ ਸਿੰਘ ਛਲੇੜੀ, ਲਾਲ ਸਿੰਘ ਪੰਡਰਾਲੀ, ਬਲਜਿੰਦਰ ਸਿੰਘ, ਸਵਰਨ ਸਿੰਘ ਗੋਪਾਲੋਂ, ਬਲਜਿੰਦਰ ਸਿੰਘ ਛਲੇੜੀ ਕਲਾਂ, ਜਤਿੰਦਰ ਸਿੰਘ ਮਾਨ, ਕਸ਼ਮੀਰਾ ਸਿੰਘ ਬਿਲਾਸਪੁਰ, ਗੁਰਚਰਨ ਸਿੰਘ ਬਾਠ, ਗੁਰਦੀਪ ਸਿੰਘ ਘੁਮਾਣ, ਮੇਜਰ ਸਿੰਘ ਧਨੇਠਾ, ਫਕੀਰ ਚੰਦ, ਮਾ. ਚਰਨਜੀਤ ਸਿੰਘ ਖਾਲਸਪੁਰ, ਰਣਜੀਤ ਸਿੰਘ, ਜਸਵੀਰ ਸਿੰਘ ਵਾਲੀਆ, ਮਨਦੀਪ ਸਿੰਘ, ਸਵਰਨ ਸਿੰਘ ਸ਼ਹਿਜਾਦਪੁਰ, ਹਰਮਨ ਸਿੰਘ ਰਿਕਾਰਡ ਕੀਪਰ, ਗੁਰਮੁਖ ਸਿੰਘ ਖ਼ਜ਼ਾਨਚੀ, ਸੁਰਿੰਦਰ ਸਿੰਘ ਸਮਾਣਾ ਇੰਚਾਰਜ ਸੂਚਨਾ ਕੇਂਦਰ ਤੋਂ ਇਲਾਵਾ ਵੱਖ-ਵੱਖ ਸਿੰਘ ਸਭਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ, ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ, ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ |
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ...
ਬਸੀ ਪਠਾਣਾਂ, 13 ਅਗਸਤ (ਰਵਿੰਦਰ ਮੌਦਗਿਲ)-ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਹਰਵੇਲ ਸਿੰਘ ਮਾਧੋਪੁਰ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਜਥੇਬੰਦੀ ਦੇ ਮੁੱਖ ਦਫ਼ਤਰ ਬਸੀ ਪਠਾਣਾਂ ਵਿਖੇ ਹੋਈ | ਉਨ੍ਹਾਂ ਦੱਸਿਆ ਜਥੇਬੰਦੀ ਵਲੋਂ ਘੱਟ ਗਿਣਤੀਆਂ ਅਤੇ ਐਸ.ਸੀ/ ਬੀ.ਸੀ ...
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਫ਼ਦ ਵਲੋਂ ਸੂਬਾ ਕਾਰਜਕਾਰੀ ਪ੍ਰਧਾਨ ਨੰਬਰਦਾਰ ਕੁਲਵੰਤ ਸਿੰਘ ਝਾਂਮਪੁਰ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ...
ਮੰਡੀ ਗੋਬਿੰਦਗੜ੍ਹ, 13 ਅਗਸਤ (ਮੁਕੇਸ਼ ਘਈ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਅੰਮਿ੍ਤ ਮਹਾਂਉਤਸਵ ਮੰਚ ਵਲੋਂ ਸ਼ਹਿਰ ਦੀਆਂ ਸਮਾਜਿਕ, ਧਾਰਮਿਕ, ਵਪਾਰਕ ਅਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਤਿਰੰਗਾ ਮਾਰਚ ਕੱਢਿਆ ਗਿਆ | ਜਿਸ ਦਾ ...
ਬਸੀ ਪਠਾਣਾਂ, 13 ਅਗਸਤ (ਐਚ.ਐਸ. ਗੌਤਮ)-ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਪ੍ਰਧਾਨ ਵਿਜੈ ਕਾਲੜਾ ਵਲੋਂ ਪੰਜਾਬ ਭਵਨ ਵਿਖੇ ਪੰਜਾਬ ਦੇ ਖ਼ੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਸ਼ੇਸ਼ ...
ਬਸੀ ਪਠਾਣਾਂ, 13 ਅਗਸਤ (ਰਵਿੰਦਰ ਮੌਦਗਿਲ)-ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਅੱਜ ਬਾਬਾ ਬੁੱਧ ਦਾਸ ਦਾ 55ਵਾਂ ਸਾਲਾਨਾ ਬਰਸੀ ਸਮਾਗਮ ਸ਼ੁਰੂ ਹੋ ਗਿਆ | ਮਹੰਤ ਸਿਕੰਦਰ ਦਾਸ ਨੇ ਦੱਸਿਆ ਕਿ ਉਦਾਸੀਨ ਸੰਪਰਦਾਇ ਦੇ ਮਹਾਨ ਸੰਤ 108 ਸ੍ਰੀ ਬਾਬਾ ਬੁੱਧ ਦਾਸ ਆਪਣਾ ਪੂਰਾ ...
ਅਮਲੋਹ, 13 ਅਗਸਤ (ਕੇਵਲ ਸਿੰਘ)-ਕਾਂਗਰਸ ਦੀ ਚੰਨੀ ਸਰਕਾਰ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਕੀਤੇ ਝੂਠੇ ਕੇਸ ਵਿਚ ਜ਼ਮਾਨਤ ਮਿਲਣ ਤੇ ਕਾਂਗਰਸ ਦੇ ਝੂਠ ਨੂੰ ਜੱਗ ਜ਼ਾਹਿਰ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਵੀ ਹਮੇਸ਼ਾ ਲਈ ...
ਖਮਾਣੋਂ, 13 ਅਗਸਤ (ਮਨਮੋਹਣ ਸਿੰਘ ਕਲੇਰ)-ਕੱਚੇ ਅਧਿਆਪਕਾਂ ਵਲੋਂ 75ਵੇਂ ਆਜ਼ਾਦੀ ਦਿਵਸ ਮੌਕੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਕੱਚੇ ਅਧਿਆਪਕ ਸਿੱਖਿਆ ਪ੍ਰੋਵਾਈਡਰ ਹਰਪ੍ਰੀਤ ਕੌਰ ਅਤੇ ਬਲਜੀਤ ਕੌਰ ਨੇ ...
ਅਮਲੋਹ, 13 ਅਗਸਤ (ਕੇਵਲ ਸਿੰਘ)-ਕਾਂਗਰਸ ਦੀ ਚੰਨੀ ਸਰਕਾਰ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਕੀਤੇ ਝੂਠੇ ਕੇਸ ਵਿਚ ਜ਼ਮਾਨਤ ਮਿਲਣ ਤੇ ਕਾਂਗਰਸ ਦੇ ਝੂਠ ਨੂੰ ਜੱਗ ਜ਼ਾਹਿਰ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਵੀ ਹਮੇਸ਼ਾ ਲਈ ...
ਬਸੀ ਪਠਾਣਾਂ, 13 ਅਗਸਤ (ਰਵਿੰਦਰ ਮੌਦਗਿਲ, ਐਚ.ਐਸ ਗੌਤਮ)-ਬਸੀ ਪਠਾਣਾਂ ਪੁਲਿਸ ਨੇ ਇਕ ਵਿਅਕਤੀ ਨੂੰ ਪੰਜ ਗ੍ਰਾਮ ਸਮੈਕ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ...
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅੱਜ 11 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਟੈੱਸਟ ਲਈ ਵੱਖ-ਵੱਖ ਸਿਹਤ ਕੇਂਦਰਾਂ ...
ਜਖਵਾਲੀ, 13 ਅਗਸਤ (ਨਿਰਭੈ ਸਿੰਘ)-ਅਕਾਲ ਅਕੈਡਮੀ ਮਾਧੋਪੁਰ ਵਿਖੇ 75ਵੇਂ ਆਜ਼ਾਦੀ ਦਿਹਾੜੇ ਮੌਕੇ 'ਭਾਰਤ ਦਰਸ਼ਨ' ਸੰਬੰਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੰਸਥਾ ਦੀ ਪਿ੍ੰਸੀਪਲ ਡਾ: ਸ਼ਾਲੂ ਰੰਧਾਵਾ ਦੇ ਉਪਰਾਲਿਆਂ ਸਦਕਾ ਬੱਚਿਆਂ ਵਲੋਂ ਵੱਖ-ਵੱਖ ਰਾਜਾਂ ਸੰਬੰਧੀ ...
ਖਮਾਣੋਂ, 13 ਅਗਸਤ (ਜੋਗਿੰਦਰ ਪਾਲ)-ਸੇਵਾ ਭਾਰਤੀ ਅਤੇ ਭਾਰਤੀ ਜਨਤਾ ਪਾਰਟੀ ਇਕਾਈ ਖਮਾਣੋਂ ਵਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ ਗਈ | ਇਸ ਮੌਕੇ ਡਾ. ਦੀਪਕ ਜਯੋਤੀ ਇੰਚਾਰਜ ਭਾਜਪਾ ਬਸੀ ਪਠਾਣਾਂ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਤਿਰੰਗਾ ...
ਬਸੀ ਪਠਾਣਾਂ, 13 ਅਗਸਤ (ਰਵਿੰਦਰ ਮੌਦਗਿਲ, ਚੰਨਪ੍ਰੀਤ ਪਨੇਸਰ, ਐਚ.ਐਸ. ਗੌਤਮ)-ਕਾਂਗਰਸ ਵਰਕਰਾਂ ਵਲੋਂ ਬਸੀ ਪਠਾਣਾਂ 'ਚ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ | ਜੀ.ਪੀ ਨੇ ਸਮੂਹ ਨਗਰ ਵਾਸੀਆਂ ਨੂੰ ਆਜ਼ਾਦੀ ਦੇ 75ਵੇਂ ...
ਮੰਡੀ ਗੋਬਿੰਦਗੜ੍ਹ, 13 ਅਗਸਤ (ਬਲਜਿੰਦਰ ਸਿੰਘ)-ਨਗਰ ਕੌਂਸਲ ਗੋਬਿੰਦਗੜ੍ਹ ਅਤੇ ਜ਼ਿਲ੍ਹਾ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਮੰਡੀ ਗੋਬਿੰਦਗੜ੍ਹ ਵਿਚ ਸਾਂਝੇ ਤੌਰ 'ਤੇ ਡੇਂਗੂ, ਚਿਕਨਗੁਣੀਆ, ਮਲੇਰੀਆਂ ਵਿਰੁੱਧ ਚਲਾਈ ਡਰਾਈ ਡੇਅ/ਡੇਂਗੂ ਫੀਵਰ ਸਰਵੇ ਕਾਰਵਾਈ ...
ਅਮਲੋਹ, 13 ਅਗਸਤ (ਕੇਵਲ ਸਿੰਘ)-ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 75ਵੇਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਜਿੱਥੇ ਅਮਲੋਹ ਪੁਲਿਸ ਵਲੋਂ ਚੈਕਿੰਗ ਅਭਿਆਨ ਜਾਰੀ ਹੈ ...
ਅਮਲੋਹ, 13 ਅਗਸਤ (ਅੰਮਿ੍ਤ ਸਿੰਘ ਸ਼ੇਰਗਿੱਲ)-ਇਸ ਇਲਾਕੇ 'ਚ ਪਸ਼ੂਆਂ 'ਚ ਚਮੜੀ ਦੀ ਬਿਮਾਰੀ ਲੰਪੀ ਸਕਿਨ ਨਾਲ ਮਰ ਰਹੇ ਪਸ਼ੂਆਂ ਨੂੰ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਨਾਏ ਨਾ ਜਾਣ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਹਾ ਹੈ, ਉੱਥੇ ਲਾਗ ਦੀ ਇਸ ...
ਬਸੀ ਪਠਾਣਾ, 13 ਅਗਸਤ (ਰਵਿੰਦਰ ਮੌਦਗਿਲ, ਚੰਨਪ੍ਰੀਤ ਪਨੇਸਰ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦੇ ਮੱਦੇਨਜ਼ਰ ਥਾਣਾ ਬਸੀ ਪਠਾਣਾਂ ਤੇ ਬਡਾਲੀ ਆਲਾ ਸਿੰਘ ਪੁਲਿਸ ਬਲ ਵਲੋਂ ਬਸੀ ਪਠਾਣਾਂ ਸ਼ਹਿਰ ਤੇ ਹੋਰ ਪਿੰਡਾਂ ਵਿਚ ਫਲੈਗ ਮਾਰਚ ਕੱਢਿਆ ਗਿਆ | ਡੀ.ਐਸ.ਪੀ. ...
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਹਰਿਆਣੇ ਦੇ ਨੂਹ ਜ਼ਿਲ੍ਹੇ ਵਿਚ ਵੱਸਣ ਵਾਲੇ ਮੁਸਲਿਮ ਪਰਿਵਾਰਾਂ ਨੂੰ ਗਊਆਂ ਦੀ ਸਮਗਲਿੰਗ ਕਰਨ ਦੇ ਬਹਾਨੇ ਨਿਸ਼ਾਨਾ ਬਣਾ ਕੇ ...
ਅਮਲੋਹ, 13 ਅਗਸਤ (ਕੇਵਲ ਸਿੰਘ)-ਲੋਰਡ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਵਲੋਂ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਬਲਜਿੰਦਰ ਕੌਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ...
ਖਮਾਣੋਂ, 13 ਅਗਸਤ (ਜੋਗਿੰਦਰ ਪਾਲ)-ਪਿੰਡ ਮਨਸੂਰਪੁਰ, ਮਨੈਲੀ, ਸਮਸ਼ਪੁਰ, ਧਨੌਲਾ, ਮਨੈਲਾ ਆਦਿ ਪਿੰਡਾਂ ਨੂੰ ਖਮਾਣੋਂ ਨੈਸ਼ਨਲ ਹਾਈਵੇਅ ਨਾਲ ਮਿਲਾਉਂਦੀ ਲਿੰਕ ਰੋਡ ਤੇ ਪਿਛਲੇ ਇਕ ਸਾਲ ਤੋਂ ਪੱਥਰ ਪਾ ਕੇ ਲੋਕ ਨਿਰਮਾਣ ਵਿਭਾਗ ਪ੍ਰੀ ਮਿਕਸਚਰ ਪਾਉਣਾ ਹੀ ਭੁੱਲ ਗਿਆ ਤੇ ...
ਸੰਘੋਲ, 13 ਅਗਸਤ (ਪਰਮਵੀਰ ਸਿੰਘ)-ਸੰਘੋਲ ਦੇ ਰਿਵਰਵੁੱਡ ਸਕੂਲ 'ਚ ਬੱਚਿਆਂ ਵਲੋਂ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਜਿਸ ਦੌਰਾਨ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਕੂਲ ਡਾਇਰੈਕਟਰ ਨਿਸ਼ਾ ਸ਼ਰਮਾ, ਅਮਿੱਤ ਸ਼ਰਮਾ, ਪਿ੍ੰਸੀਪਲ ਸ਼ਾਲੂ ਸ਼ਰਮਾ ...
ਬਸੀ ਪਠਾਣਾਂ, 13 ਅਗਸਤ (ਰਵਿੰਦਰ ਮੌਦਗਿਲ)-ਜੀ.ਟੀ.ਬੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲੋਂ ਵਿਖੇ ਦੇਸ਼ ਦੀ ਆਜ਼ਾਦੀ ਦਾ 75ਵਾਂ ਅੰਮਿ੍ਤ ਮਹਾਂਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੇ ਦੇਸ਼ ਪਿਆਰ ਵਾਲੇ ਗੀਤ, ਨਾਟਕ ਅਤੇ ਭਾਸ਼ਣ ਪੇਸ਼ ਕਰਕੇ ...
ਫ਼ਤਹਿਗੜ੍ਹ ਸਾਹਿਬ, 13 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ੍ਹ ਭੇਟ ਕਰਨ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX