ਚੰਡੀਗੜ੍ਹ, 13 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅੱਜ ਪ੍ਰਵਾਸੀ ਲੇਖਕ ਜਗਜੀਤ ਸੰਧੂ ਦੇ ਕਾਵਿ ਸੰਗ੍ਰਹਿ 'ਹੁਣ ਤਾਈਾ' ਨੂੰ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ ਜਦ ਕਿ ਪ੍ਰਧਾਨਗੀ ਰਸਮਾਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਵਲੋਂ ਅਦਾ ਕੀਤੀਆਂ ਗਈਆਂ | ਸਮਾਰੋਹ ਦੇ ਪ੍ਰਧਾਨਗੀ ਮੰਡਲ 'ਚ ਇਨ੍ਹਾਂ ਤੋਂ ਇਲਾਵਾ ਡਾ. ਲਖਵਿੰਦਰ ਸਿੰਘ ਜੌਹਲ, ਡਾ. ਯੋਗਰਾਜ, ਡਾ. ਮਨਮੋਹਨ, ਜੰਗ ਬਹਾਦਰ ਗੋਇਲ, ਲੇਖਕ ਜਗਜੀਤ ਸੰਧੂ ਨੇ ਵੀ ਸ਼ਮੂਲੀਅਤ ਕੀਤੀ | ਇਨ੍ਹਾਂ ਸ਼ਖ਼ਸੀਅਤਾਂ ਦੇ ਨਾਲ ਨਾਨ ਪੁਸਤਕ ਲੋਕ ਅਰਪਣ ਕਰਨ ਦੀ ਰਸਮਾਂ ਡਾ. ਨਿਰਮਲ ਜੌੜਾ, ਡਾ. ਅਮਰਜੀਤ ਗਰੇਵਾਲ, ਪ੍ਰੀਤਮ ਸਿੰਘ ਗਿੱਲ, ਕਰਮ ਸਿੰਘ ਸੰਧੂ ਅਤੇ ਦੀਪਕ ਚਨਾਰਥਲ ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈਆਂ | ਇਸੇ ਦੌਰਾਨ ਡਾ. ਲਖਵਿੰਦਰ ਜੌਹਲ ਨੇ ਲੇਖਕ ਦੇ ਕਾਰਜ ਪ੍ਰਤੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਕਵਿਤਾ ਦਾ ਇਹ ਸੁਭਾਗ ਹੈ ਕਿ ਵਿਦੇਸ਼ 'ਚ ਜਾ ਕੇ ਵੀ ਵੱਖਰੀ ਤਰ੍ਹਾਂ ਦੀ ਸੋਚ ਵਿਕਸਿਤ ਹੋਈ ਹੈ | ਪੁਸਤਕ ਦੇ ਲੇਖਕ ਜਗਜੀਤ ਸੰਧੂ ਨੇ ਆਪਣੀ ਕਵਿਤਾ 'ਮੈਂ ਕਵਿਤਾ ਲਿਖ ਕੇ ਉਸ ਨੂੰ ਵੱਖ-ਵੱਖ ਆਵਾਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਰੌਸ਼ਨੀਆਂ 'ਚ ਪੜ੍ਹਦਾ...' ਤੇ ਕਵਿਤਾ 'ਕਵੀ ਹੋ ਜਾਣਾ ..' ਦੇ ਨਾਲ ਨਾਲ ਹੋਰ ਵੀ ਰਚਨਾਵਾਂ ਤਰੰਨਮ 'ਚ ਗਾ ਕੇ ਵਧੀਆ ਰੰਗ ਬੰਨਿ੍ਹਆ | ਇਸ ਮੌਕੇ ਜਸ਼ਨਪੀ੍ਰਤ ਕੌਰ ਨੇ ਕਿਹਾ ਕਿ ਉਹ ਕਵਿਤਾ ਨੂੰ ਇਕ ਬੁਝਾਰਤ ਵਾਂਗ ਪੜ੍ਹਦੀ ਹਾਂ | ਜਸ਼ਨਪ੍ਰੀਤ ਦੀ ਢੁਕਵੀਂ ਸ਼ਬਦਾਵਲੀ ਨੇ ਪੇਸ਼ ਕਰਨ ਦੇ ਅੰਦਾਜ਼ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ | ਡਾ. ਪ੍ਰਵੀਨ ਕੁਮਾਰ ਨੇ ਲੇਖਕ ਤੇ ਕਿਤਾਬ ਪ੍ਰਤੀ ਗੱਲ ਕਰਦਿਆਂ ਕਿਹਾ ਕਿ ਜੇ ਅਸੀਂ ਆਪਣੇ ਆਪ ਨੂੰ ਸਮਝ ਲਿਆ ਤਾਂ ਸਮਾਜ ਨੂੰ ਪਛਾਣ ਲਿਆ | ਡਾ. ਪ੍ਰਵੀਨ ਲੇਖਕ ਦੀ ਨਜ਼ਮ 'ਵਿਛੋੜਾ' ਦੀ ਵੀ ਗੱਲ ਸਾਂਝੀ ਕੀਤੀ | ਡਾ. ਯੋਗਰਾਜ ਵਲੋਂ ਕਵਿਤਾ ਦੀ ਪਰਿਭਾਸ਼ਾ ਬਾਰੇ ਜਿਥੇ ਆਪਣੇ ਵਿਚਾਰ ਪ੍ਰਗਟਾਏ ਤੇ ਕਿਹਾ ਕਿ ਜਦੋਂ ਅਸੀਂ ਖੁੱਲ੍ਹੀ ਕਵਿਤਾ ਪੜ੍ਹਦੇ ਹਾਂ ਤਾਂ ਕੋਈ ਬੰਦਿਸ਼ ਬਣ ਜਾਂਦੀ ਹੈ | ਡਾ. ਅਮਰਜੀਤ ਗਰੇਵਾਲ ਨੇ ਕਿਹਾ ਕਿ ਸਾਡੀ ਸੋਚ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਕਵਿਤਾ ਨੂੰ ਖੁੱਲ੍ਹੇ ਆਸਮਾਨ 'ਚ ਉੱਡਣ ਨਹੀਂ ਦੇ ਸਕਦੇ | ਉਨ੍ਹਾਂ ਕਿਹਾ ਕਿ ਕਵਿਤਾ 'ਚ ਕਵਿਤਾ ਬਣੀ ਵਿਚਾਰਧਾਰਾ ਕੀਮਤੀ ਹੁੰਦੀ ਹੈ | ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਕਵਿਤਾ ਗੱਲਾਂ ਦੇ ਬਹੁਤ ਨੇੜੇ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕਵਿਤਾਵਾਂ ਦੁੱਖ ਤੇ ਅਨੁਭਵ 'ਚ ਪੈਦਾ ਹੁੰਦੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸੰਗੀਤ ਕਵਿਤਾਵਾਂ ਲਈ ਤਰਸਦਾ ਹੈ ਤੇ ਕਵਿਤਾਵਾਂ ਸੰਗੀਤ ਲਈ | ਡਾ. ਪਾਤਰ ਨੇ ਇਹ ਵੀ ਕਿਹਾ ਕਿ ਜੇ ਅਸੀਂ ਆਪਣੇ ਆਪ ਨਾਲ ਲੜਦੇ ਹੋਏ ਆਪਣੇ ਆਤਮ ਨਾਲ ਪੜਚੋਲ ਕਰਦੇ ਤਾਂ ਇੰਨੀਆਂ ਜੰਗਾਂ ਨਾ ਹੁੰਦੀਆਂ | ਡਾ. ਮਨਮੋਹਨ ਵਲੋਂ ਸਰੋਤਿਆਂ ਪ੍ਰਤੀ ਧੰਨਵਾਦੀ ਸ਼ਬਦਾਂ ਦੇ ਨਾਲ- ਨਾਲ ਜਗਜੀਤ ਸੰਧੂ ਦੇ ਕਵਿਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਪਰਵਾਸੀ ਕਵਿਤਾ 'ਚ ਵੱਡਾ ਵਾਧਾ ਕਰੇਗੀ | ਸਮਾਰੋਹ ਦੌਰਾਨ ਡਾ. ਲਖਵਿੰਦਰ ਸਿੰਘ ਜੌਹਲ ਵਲੋਂ ਮੰਚ ਸੰਚਾਲਨ ਕੀਤਾ ਗਿਆ | ਸਮਾਰੋਹ 'ਚ ਦੀਪਕ ਸ਼ਰਮਾ ਚਨਾਰਥਲ, ਸੁਭਾਸ਼ ਭਾਸਕਰ, ਪ੍ਰੀਤਮ ਰੁਪਾਲ, ਸੁਰਜੀਤ ਸੁਮਨ ਆਦਿ ਲੇਖਕਾਂ ਵਲੋਂ ਵੀ ਸ਼ਿਰਕਤ ਕੀਤੀ ਗਈ |
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਚੰਡੀਗੜ੍ਹ ਦੇ ਖੇਡ ਵਿਭਾਗ ਵਲੋਂ ਆਜ਼ਾਦੀ ਦਾ ਅੰਮਿ੍ਤ ਮਹੋਤਸਵ ਦੇ ਸੰਬੰਧ 'ਚ ਸੈਕਟਰ 16 ਦੇ ਰੋਜ਼ ਗਾਰਡਨ ਤੋਂ ਸਾਈਕਲ ਫਾਰ ਯੂਨਿਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਨੂੰ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਹਰੀ ...
ਡੇਰਾਬੱਸੀ, 13 ਅਗਸਤ (ਗੁਰਮੀਤ ਸਿੰਘ)-ਬੀਤੀ ਰਾਤ ਗੁਲਾਬਗੜ੍ਹ ਸੜਕ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਇਕ ਆਟੋ ਚਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ | ਜ਼ਖ਼ਮੀ ਦੀ ਪਛਾਣ ਪਿੰਡ ਬੇਹੜਾ ਵਾਸੀ 31 ਸਾਲਾ ਕਮਲਜੀਤ ਸਿੰਘ ਦੇ ਰੂਪ 'ਚ ...
ਐੱਸ.ਏ.ਐੱਸ. ਨਗਰ, 13 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਕੱਚੇ ਅਧਿਆਪਕ ਯੂਨੀਅਨ ਦੀ ਇਕਾਈ ਆਈ. ਈ. ਵੀ. ਯੂਨੀਅਨ ਪੰਜਾਬ ਦੇ ਆਗੂਆਂ ਜਸਵੰਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਤਨਖ਼ਾਹਾਂ 'ਚ ਤੁਰੰਤ ਵਾਧਾ ਕਰਨ ਤੇ ਰੈਗੂਲਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ...
ਐੱਸ.ਏ.ਐੱਸ. ਨਗਰ, 13 ਅਗਸਤ (ਕੇ.ਐੱਸ. ਰਾਣਾ)-ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਪਿਛਲੇ ਕਈ ਦਹਾਕਿਆਂ ਤੋਂ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਗਵਾਈ ਹੇਠ ...
ਐੱਸ.ਏ.ਐੱਸ. ਨਗਰ, 13 ਅਗਸਤ (ਕੇ. ਐੱਸ. ਰਾਣਾ)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ (ਨੇੜੇ ਡਾ. ਸਰਦਾਨਾ ਬੱਚਿਆਂ ਦਾ ਹਸਪਤਾਲ) ਆਯੁਰਵੈਦਿਕ ਇਲਾਜ ਰਾਹੀਂ ਜਿਥੇ ਸਰਵਾਈਕਲ ਦੇ ਦਰਦ, ਸੈਟੀਕਾ ਪੇਨ, ਦਮੇ, ਬਵਾਸੀਰ, ਰੀੜ੍ਹ ਦੀ ਹੱਡੀ ਦੇ ...
ਜ਼ੀਰਕਪੁਰ, 13 ਅਗਸਤ (ਹੈਪੀ ਪੰਡਵਾਲਾ)-ਬੀਤੇ ਦਿਨੀਂ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਬੰਬੀਹਾ ਗੈਂਗ ਨਾਲ ਸੰਬੰਧਤ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਭੁੱਲਰ, ਰਾਜਵਿੰਦਰ ਸਿੰਘ ਤੇ ਪਰਮਬੀਰ ਸਿੰਘ ਬੌਬੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਖ਼ਿਲਾਫ਼ ਢਕੌਲੀ ...
ਚੰਡੀਗੜ੍ਹ, 13 ਅਗਸਤ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਸ਼ਹਿਰ ਦੇ ਸੈਕਟਰ 15 ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਵਲੋਂ ਉਸ 'ਤੇ ਲਗਾਤਾਰ ਪਿਛਲੇ ਮਹੀਨਿਆਂ ਤੋਂ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ...
ਚੰਡੀਗੜ੍ਹ, 13 ਅਗਸਤ (ਨਵਿੰਦਰ ਸਿੰਘ ਬੜਿੰਗ)-ਸੋਨੂੰ ਯਾਦਵ ਵਾਸੀ ਮਲੋਆ ਕਾਲੋਨੀ ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਜਦੋਂ ਉਹ ਮਲੋਆ ਬੱਸ ਅੱਡੇ 'ਤੇ ਖੜ੍ਹਾ ਸੀ ਤਾਂ ਜੱਗੂ ਉਰਫ਼ ਝਗੜੀ, ਗੋਲੂ ਤੇ ਹੋਰ ਉਸ ਦੇ ਨਾਲ ਮੌਜੂਦ ਇਕ ਹੋਰ ਅਣਪਛਾਤੇ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਨੂੰ ਬੜੇ ਉਤਸ਼ਾਹ ਮਨਾਉਣ ਲਈ ਲੋਕਾਂ ਵਾਸਤੇ ਪੰਜਾਬ ਦੇ ਸਾਰੇ ਨਿੱਜੀ ਤੇ ਸਰਕਾਰੀ ...
ਐੱਸ.ਏ.ਐੱਸ. ਨਗਰ, 13 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਵਫ਼ਦ ਵਲੋਂ ਡੀ. ਪੀ. ਆਈ. (ਸ. ਸ.) ਕੁਲਜੀਤਪਾਲ ਸਿੰਘ ਮਾਹੀ ਨਾਲ ਮੁਲਾਕਾਤ ਕੀਤੀ ਗਈ | ਇਸ ਸੰਬੰਧੀ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ...
ਚੰਡੀਗੜ੍ਹ, 13 ਅਗਸਤ (ਨਵਿੰਦਰ ਸਿੰਘ ਬੜਿੰਗ)-15 ਅਗਸਤ ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਪੁਲਿਸ ਦੇ 17 ਕਰਮੀਆਂ ਨੂੰ ਪੁਲਿਸ ਸੇਵਾ 'ਚ ਵਧੀਆਂ ਸੇਵਾਵਾਂ ਦੇਣ ਬਦਲੇ ਪ੍ਰਸ਼ਾਸਕ ਦੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ 'ਚ ਏ. ਐਸ. ਆਈ. ਸੰਜੀਵ ਕੁਮਾਰ, ...
ਕੁਰਾਲੀ, 13 ਅਗਸਤ (ਹਰਪ੍ਰੀਤ ਸਿੰਘ)-ਥਾਣਾ ਸਦਰ ਕੁਰਾਲੀ ਅਧੀਨ ਪੈਂਦੇ ਪਿੰਡ ਅੰਧਹੇੜੀ ਵਿਚਲੇ ਇਕ ਬੰਦ ਪਏ ਇੱਟਾਂ ਦੇ ਭੱਠੇ ਨੇੜਿਓਾ ਇਕ ਅਟੈਚੀ ਕੇਸ 'ਚੋਂ ਭੇਦਭਰੀ ਹਾਲਤ 'ਚ ਮਾਸਨੁੰਮਾ ਚੀਜ਼ ਦੇ ਦੋ ਵੱਡੇ ਪੈਕਟ ਮਿਲੇ ਹਨ | ਪੁਲਿਸ ਨੇ ਅਟੈਚੀ ਕੇਸ ਕਬਜ਼ੇ 'ਚ ਲੈ ਕੇ ਇਸ ...
ਐੱਸ. ਏ. ਐੱਸ. ਨਗਰ, 13 ਅਗਸਤ (ਕੇ. ਐੱਸ. ਰਾਣਾ)-ਭਾਜਪਾ ਦੀ ਜ਼ਿਲ੍ਹਾ ਮੁਹਾਲੀ ਇਕਾਈ ਵਲੋਂ ਕੇਂਦਰ ਸਰਕਾਰ ਦੀ 'ਹਰ-ਘਰ ਤਿਰੰਗਾ' ਮੁਹਿੰਮ ਨੂੰ ਮੁਹਾਲੀ ਦੇ ਵੱਖ-ਵੱਖ ਫੇਜ਼ਾਂ 'ਚ ਤੇਜ਼ ਕਰ ਦਿੱਤਾ ਗਿਆ ਹੈ | ਭਾਜਪਾ ਦੀ ਸੂਬਾਈ ਕਾਰਜਕਾਰਨੀ ਦੇ ਮੈਂਬਰ ਸੰਜੀਵ ਵਸ਼ਿਸ਼ਟ ਦੀ ...
ਖਰੜ, 13 ਅਗਸਤ (ਗੁਰਮੁੱਖ ਸਿੰਘ ਮਾਨ)-ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਦੇ ਪਿ੍ੰ. ਰਾਜੀਵ ਪੁਰੀ ਦੀ ਅਗਵਾਈ ਹੇਠ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਬੁਲਾਰਿਆਂ ਵਲੋਂ ਜਿਥੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਘਰ-ਘਰ ਝੰਡਾ ਲਹਿਰਾਉਣ ਸੰਬੰਧੀ ਜਾਗਰੂਕ ...
ਜ਼ੀਰਕਪੁਰ, 13 ਅਗਸਤ (ਹੈਪੀ ਪੰਡਵਾਲਾ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਪੈਂਦੇ ਛੱਤ ਲਾਇਟ ਪੁਆਇੰਟ ਨੇੜੇ ਇਕ ਤੇਜ਼ ਰਫ਼ਤਾਰ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ 'ਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ 'ਚੋਂ ਇਕ ਦੀ ਵਿਅਕਤੀ ਦੀ ਇਲਾਜ ਦੌਰਾਨ ਮੌਤ ...
ਲਾਲੜੂ, 13 ਅਗਸਤ (ਰਾਜਬੀਰ ਸਿੰਘ)-ਹੰਡੇਸਰਾ ਪੁਲਿਸ ਨੇ ਬੱਕਰੀਆਂ ਚੋਰੀ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ, ਪਰ ਦੋਵੇਂ ਮੁਲਜ਼ਮ ਹਾਲੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਥਾਣਾ ਹੰਡੇਸਰਾ ਦੇ ਐਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 13 ਅਗਸਤ (ਰਾਣਾ)-ਸੁਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ...
ਐੱਸ.ਏ.ਐੱਸ. ਨਗਰ, 13 ਅਗਸਤ (ਕੇ.ਐੱਸ. ਰਾਣਾ)-ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਅੱਜ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਫੁੱਲ ਡਰੈੱਸ ਰਿਹਰਸਲ ਹੋਈ | ਇਸ ਮੌਕੇ ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ...
ਬੀਜਾ 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰੋਨਿਸ ਪਾਇਲ(ਖੰਨਾ) ਦੇ ਐਮ. ਡੀ. ਤੇ ਉੱਘੇ ਸਮਾਜ ਸੇਵਕ ਇੰਜ. ਜਗਦੇਵ ਸਿੰਘ ਬੋਪਾਰਾਏ ਵਲੋਂ ਉੱਚ ਦਰਜੇ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਬੋਪਾਰਾਏ ਮੋਟਰ ਸਟਾਰਟਰ ਅੱਜ ਸੂਬੇ ਵਿੱਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX