ਤਲਵੰਡੀ ਸਾਬੋ, 13 ਅਗਸਤ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਪੰਚਾਇਤੀ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਨੌਜਵਾਨ ਦਲਿਤ ਕਿਸਾਨ ਦੇ ਕਤਲ ਦੇ 15 ਦਿਨ ਬੀਤ ਜਾਣ ਦੇ ਬਾਵਜੂਦ ਕਥਿਤ ਦੋਸ਼ੀਆਂ ਨੂੰ ਸਿਆਸੀ ਦਬਾਅ ਤਹਿਤ ਗਿ੍ਫ਼ਤਾਰ ਨਾ ਕਰਨ ਦੇ ਦੋਸ਼ ਲਾਉਂਦਿਆਂ ਮਿ੍ਤਕ ਨੌਜਵਾਨ ਦੇ ਵਾਰਸਾਂ ਨੇ ਅੱਜ ਥਾਣਾ ਚੌਕ ਅੱਗੇ ਰੋਡ ਜਾਮ ਕਰਕੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਦੱਸਣਾ ਬਣਦਾ ਹੈ ਕਿ 26 ਜੁਲਾਈ ਨੂੰ ਪੰਚਾਇਤੀ ਪਾਣੀ ਦੀ ਵਾਰੀ ਦੌਰਾਨ ਹੋਈ ਗੋਲੀਬਾਰੀ ਦੌਰਾਨ ਨੌਜਵਾਨ ਕਿਸਾਨ ਭੁੱਚਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ | ਤਲਵੰਡੀ ਸਾਬੋ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ 'ਤੇ 5 ਅਣਪਛਾਤਿਆਂ ਸਮੇਤ ਕੁਲ 14 ਲੋਕਾਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ 'ਚੋਂ ਦੋ ਕਥਿਤ ਦੋਸ਼ੀਆਂ ਨੇ ਬਾਅਦ 'ਚ ਆਤਮ-ਸਮਰਪਣ ਕਰ ਦਿੱਤਾ ਸੀ | ਅੱਜ ਮਿ੍ਤਕ ਨੌਜਵਾਨ ਦੇ ਪਿਤਾ ਬਾਰੂ ਸਿੰਘ ਸਾਬਕਾ ਸਰਪੰਚ ਦੀ ਅਗਵਾਈ 'ਚ ਵਾਰਸਾਂ ਤੇ ਕੁਝ ਪਿੰਡ ਵਾਸੀਆਂ ਨੇ ਥਾਣਾ ਚੌਕ ਕੋਲ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ | ਗੱਲਬਾਤ ਦੌਰਾਨ ਬਾਰੂ ਸਿੰਘ ਨੇ ਦੱਸਿਆ ਕਿ 9 ਲੋਕਾਂ 'ਤੇ ਨਾਵਾਂ ਸਮੇਤ ਮਾਮਲਾ ਦਰਜ ਹੈ ਪਰ 7 ਅਜੇ ਵੀ ਪੁਲਿਸ ਗਿ੍ਫ਼ਤ 'ਚੋਂ ਬਾਹਰ ਹਨ, ਜਿਨ੍ਹਾਂ ਨੂੰ ਪੁਲਿਸ ਇਸ ਕਰਕੇ ਗਿ੍ਫ਼ਤਾਰ ਨਹੀਂ ਕਰ ਰਹੀ ਕਿ ਉਨ੍ਹਾਂ 'ਚੋਂ ਇਕ ਸੱਤਾ ਧਿਰ ਦਾ ਆਗੂ ਹੈ ਅਤੇ ਉਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ | ਉਨ੍ਹਾਂ ਕਿਹਾ ਕਿ ਜੇਕਰ ਕਥਿਤ ਦੋਸ਼ੀਆਂ ਨੂੰ ਜਲਦ ਕਾਬੂ ਨਾ ਕੀਤਾ ਤਾਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਾਂਗੇ | ਓਧਰ ਧਰਨੇ ਦੀ ਆਰੰਭਤਾ ਮੌਕੇ ਉਥੋਂ ਲੰਘ ਰਹੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣੀ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਫ਼ੋਨ ਕਰਕੇ ਕਾਰਵਾਈ ਮੰਗੀ ਜਦ ਕਿ ਬਾਅਦ 'ਚ ਧਰਨੇ 'ਚ ਪੁੱਜੇ ਨੌਜਵਾਨ ਆਗੂ ਲੱਖੇ ਸਿਧਾਣੇ ਨੂੰ ਪੁਲਿਸ ਵਲੋਂ ਦੋ ਦਿਨਾਂ 'ਚ ਕਾਰਵਾਈ ਦੇ ਦਿੱਤੇ ਭਰੋਸੇ ਉਪਰੰਤ ਸ਼ਾਮ ਨੂੰ ਵਾਰਸਾਂ ਵਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ |
ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ-ਰਾਜਾ ਵੜਿੰਗ
ਕਤਲ ਮਾਮਲੇ ਨੂੰ ਲੈ ਕੇ ਹਲਕੇ ਦੇ ਪਿੰਡ ਰਾਈਆ ਵਾਸੀਆਂ ਵਲੋਂ ਤਲਵੰਡੀ ਸਾਬੋ 'ਚ ਲਾਏ ਧਰਨੇ ਦੌਰਾਨ ਉੱਥੋਂ ਲੰਘ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਧਰਨਾਕਾਰੀਆਂ ਨਾਲ ਗੱਲਬਾਤ ਉਪਰੰਤ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ ਇਸ ਲਈ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਚਾਰਬਾਜ਼ੀ ਛੱਡ ਕੇ ਸਰਕਾਰ ਅਮਨ ਕਾਨੂੰਨ ਬਹਾਲ ਕਰਨ ਵੱਲ ਧਿਆਨ ਦੇਵੇ |
ਰਾਮਾਂ ਮੰਡੀ, 13 ਅਗਸਤ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-75ਵੇਂ ਸਵਤੰਤਰਤਾ ਦਿਵਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਲੋਂ ਹਲਕਾ ਤਲਵੰਡੀ ਦੇ ਸਾਬੋ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ 'ਚ ਪੈਦਲ ਤਿਰੰਗਾ ਯਾਤਰਾ ਕੱਢੀ ਗਈ | ਯਾਤਰਾ 'ਚ ਕਾਂਗਰਸ ਦੇ ਸੂਬਾ ...
ਭੁੱਚੋ ਮੰਡੀ, 13 ਅਗਸਤ (ਪਰਵਿੰਦਰ ਸਿੰਘ ਜੌੜਾ)-ਨਗਰ ਕੌਂਸਲ ਭੁੱਚੋ ਦੇ ਮੌਜੂਦਾ ਪਲਾਨ 'ਚ ਵਾਰਡ ਨੰਬਰ 12 ਤੋਂ ਸਭ ਵਧੇਰੇ ਵੋਟਾਂ ਦੇ ਫ਼ਰਕ ਨਾਲ ਜਿੱਤਣ ਵਾਲੇ ਕਾਂਗਰਸੀ ਕੌਂਸਲਰ ਰਾਜ ਕੁਮਾਰ 'ਆਪ' 'ਚ ਸ਼ਾਮਿਲ ਹੋ ਗਏ ਹਨ | ਇਸ ਤਰ੍ਹਾਂ 13 ਵਾਰਡਾਂ ਵਾਲੀ ਭੁੱਚੋ ਨਗਰ ਕੌਂਸਲ ...
ਬੀਜਾ 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰੋਨਿਸ ਪਾਇਲ(ਖੰਨਾ) ਦੇ ਐਮ. ਡੀ. ਤੇ ਉੱਘੇ ਸਮਾਜ ਸੇਵਕ ਇੰਜ. ਜਗਦੇਵ ਸਿੰਘ ਬੋਪਾਰਾਏ ਵਲੋਂ ਉੱਚ ਦਰਜੇ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਬੋਪਾਰਾਏ ਮੋਟਰ ਸਟਾਰਟਰ ਅੱਜ ਸੂਬੇ ਵਿੱਚ ...
ਸੀਂਗੋ ਮੰਡੀ, 13 ਅਗਸਤ (ਲੱਕਵਿੰਦਰ ਸ਼ਰਮਾ)-ਸਥਾਨਕ ਕਸਬੇ ਦੀ ਪੁਲਿਸ ਨੇ ਪਿੰਡ ਰਾਈਆ 'ਚ 26 ਜੁਲਾਈ ਨੂੰ ਪਾਣੀ ਦੀ ਵਾਰੀ ਪਿੱਛੇ ਹੋਏ ਨੌਜਵਾਨ ਦੇ ਕਤਲ ਦੇ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਚੌਕੀ ਇੰਚਾਰਜ ਫਰਵਿੰਦਰ ਸਿੰਘ ਨੇ ਦੱਸਿਆ ਕਿ 26 ...
ਬਾਲਿਆਂਵਾਲੀ, 13 ਅਗਸਤ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਤੋਂ ਰਾਮਪੁਰਾ ਜਾ ਰਹੀ ਜਟਾਣਾ ਨਾਂਅ ਦੀ ਇਕ ਨਿੱਜੀ ਬੱਸ ਭੂੰਦੜ ਰੋਡ 'ਤੇ ਪੈਟਰੋਲ ਪੰਪ ਦੇ ਨੇੜੇ ਤਕਨੀਕੀ ਖ਼ਰਾਬੀ ਹੋਣ ਕਰਕੇ ਬੱਸ ਪਲਟਣ ਨਾਲ ਡਰਾਈਵਰ ਸਮੇਤ ਕੁਝ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ...
ਬਠਿੰਡਾ, 13 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬੰਦੀ ਸਿੰਘਾਂ ਦੀ ਰਿਹਾਈ ਲਈ ਬਠਿੰਡਾ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਵਲੋਂ ਕਾਲੀਆਂ ਝੰਡੀਆਂ ਲੈ ਕੇ ਪੈਦਲ ਰੋਸ ਮਾਰਚ ਕੀਤਾ, ਜਿਸ ਦੀ ਅਗਵਾਈ ...
ਬਠਿੰਡਾ, 13 ਅਗਸਤ (ਅਵਤਾਰ ਸਿੰਘ)-ਸਥਾਨਕ ਬਠਿੰਡਾ ਦੀ ਸਰਹਿੰਦ ਨਹਿਰ 'ਚ ਇਕ ਨੌਜਵਾਨ ਪ੍ਰੇਮੀ ਜੌੜੇ ਨੇ ਆਪਣੇ ਪਰਿਵਾਰਕ ਪ੍ਰੇਸ਼ਾਨੀਆਂ ਦੇ ਚੱਲਦਿਆਂ ਛਾਲ ਮਾਰ ਦਿੱਤੀ ਤੇ ਰਾਹ ਜਾਂਦੇ ਲੋਕਾਂ ਨੇ ਬਚਾਓ ਬਚਾਓ ਦੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਸਥਾਨਕ ਨਹਿਰ ਕੋਲ ...
ਬਠਿੰਡਾ, 13 ਅਗਸਤ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਹੰਸ ਨਗਰ ਦੇ ਇਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਅਦ ਉਸ ਨੂੰ ਚਿੱਟਾ ਵੇਚਣ ਵਾਲੀ ਇਕ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਖੇ ...
ਸੀਂਗੋ ਮੰਡੀ, 13 ਅਗਸਤ (ਪਿ੍ੰਸ ਗਰਗ)-ਬੀ. ਜੀ. ਐਨ. ਆਦਰਸ਼ ਪਬਲਿਕ ਸਕੂਲ ਸ਼ੇਰਗੜ੍ਹ ਵਿਖੇ ਸਕੂਲ ਚੇਅਰਮੈਨ ਅਮਿੱਤ ਗੁਪਤਾ ਦੀ ਰਹਿਨੁਮਾਈ ਹੇਠ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕ ਰੰਗਾ ਰੰਗ ਪ੍ਰੋਗਰਾਮ ਉਤਸ਼ਾਹ ਨਾਲ ਕਰਵਾਇਆ ਗਿਆ | ...
ਰਾਮਾਂ ਮੰਡੀ, 13 ਅਗਸਤ (ਤਰਸੇਮ ਸਿੰਗਲਾ)-ਪੰਜਾਬ ਮਹਾਂਵੀਰ ਦਲ ਰਾਮਾਂ ਮੰਡੀ ਜਿਸ ਦੇ ਅਧੀਨ ਸ੍ਰੀ ਰਾਮਬਾਗ, ਸ਼ਾਂਤੀ ਹਾਲ ਤੇ ਐਮ. ਐਸ. ਡੀ. ਸੀਨੀਅਰ ਸਕੈਂਡਰੀ ਸਕੂਲ ਦੀ ਦੇਖਭਾਲ ਕੀਤੀ ਜਾ ਰਹੀ ਹੈ, ਵਲੋਂ ਅੱਜ ਸਰਬਸੰਮਤੀ ਨਾਲ ਅਸ਼ਵਨੀ ਕੁਮਾਰ ਬੌਬੀ ਲਹਿਰੀ ਨੂੰ ਦਲ ਦਾ ...
ਬਠਿੰਡਾ, 13 ਅਗਸਤ (ਸੱਤਪਾਲ ਸਿੰਘ ਸਿਵੀਆਂ)-ਕਿਸਾਨੀ ਮੰਗਾਂ ਨੂੰ ਲੈ ਕੇ ਮੁੜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬਠਿੰਡਾ ਦੇ ਡੀ. ਸੀ. ਖ਼ਿਲਾਫ਼ ਮੋਰਚਾ ਖੋਲਿ੍ਹਆ ਗਿਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਤੇ ਪ੍ਰੈੱਸ ਸਕੱਤਰ ਰੇਸ਼ਮ ...
ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ. ਏ. ਵੀ. ਕਾਲਜ ਬਠਿੰਡਾ ਵਲੋਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ 'ਹਰ ਘਰ ਤਿਰੰਗਾ' ਮੁਹਿੰਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਐੱਚ. ਆਰ. ਗੰਧਾਰ (ਮੀਤ ਪ੍ਰਧਾਨ, ਡੀਏਵੀ ...
ਬਠਿੰਡਾ, 13 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਨਵੀਂ ਦਿੱਲੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ. ਏ. ਐੱਸ. ਨਗਰ, (ਮੋਹਾਲੀ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੁਮਿਤ ਮਲਹੋਤਰਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ...
ਨਥਾਣਾ, 13 ਅਗਸਤ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਪੁਲਿਸ ਦੇ ਵਤੀਰੇ ਵਿਰੁੱਧ ਥਾਣਾ ਨਥਾਣਾ ਅੱਗੇ ਧਰਨਾ ਦਿੱਤਾ ਗਿਆ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਵਲੋਂ ਕਿਸੇ ਜ਼ਮੀਨੀ ਮਸਲੇ 'ਤੇ ਗੱਲਬਾਤ ਦੌਰਾਨ ਕਿਸਾਨ ਆਗੂਆਂ ਨਾਲ ...
ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੇਸ਼ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਥਾਨਕ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ...
ਲਹਿਰਾ ਮੁਹੱਬਤ, 13 ਅਗਸਤ (ਭੀਮ ਸੈਨ ਹਦਵਾਰੀਆ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ ਮੁਹੱਬਤ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂੰ, ਸਿਮਰਨਜੀਤ ਸਿੰਘ ਨੀਲੋਂ, ਸ਼ੇਰ ਸਿੰਘ ਖੰਨਾ, ...
ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ | ਸਾਰੇ ਵਿਦਿਆਰਥੀਆਂ, ਅਧਿਆਪਕ ਦੇਸ਼ ਭਗਤੀ ਦੇ ਰੰਗ 'ਚ ਰੰਗੇ ਪ੍ਰਤੀਤ ਹੋਏ | ਵਿਦਿਆਰਥੀਆਂ ਦਾ ਜੋਸ਼-ਉਤਸ਼ਾਹ ਵੇਖਣ ਯੋਗ ਸੀ | ਸਮਾਗਮ 'ਚ ਐਲ. ਕੇ. ...
ਰਾਮਪੁਰਾ ਫੂਲ 13 ਅਗਸਤ (ਪੱਤਰ ਪ੍ਰੇਰਕ)-ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ (ਬਠਿੰਡਾ) ਨੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਦਿਆਰਥੀਆਂ ਵਿਚ ਹਾਂ-ਪੱਖੀ ਊਰਜਾ ਭਰਨ ਹਿੱਤ ਤਿੰਨ ਰੋਜ਼ਾ ਸਾਵਣ ਮੇਲੇ ਧੂਮ ਧਾਮ ਨਾਲ ਕਰਵਾਇਆ | ਸਮਾਗਮ ਦੀ ਸ਼ੁਰੂਆਤ ਸੰਸਥਾ ...
ਕੋਟਫੱਤਾ, 13 ਅਗਸਤ (ਰਣਜੀਤ ਸਿੰਘ ਬੁੱਟਰ)-ਗੁਰਦੁਆਰਾ ਸਰੋਵਰ ਸਰ ਪਿੰਡ ਕਟਾਰ ਸਿੰਘ ਵਾਲਾ ਵਿਖੇ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਪਿੰਡ ਇਕਾਈ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਕਿਸਾਨ ਆਗੂਆਂ ਮੰਦਰ ਸਿੰਘ, ਹਰਭਜਨ ਸਿੰਘ ਭਜਨਾਂ ਤੇ ਪਿੰਡ ...
ਬਠਿੰਡਾ, 13 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਅਜਿਹੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਮੋਟਰਸਾਈਕਲ ਵਗ਼ੈਰਾ ਚੋਰੀ ਕਰਨ ਦਾ ਆਦੀ ਸੀ | ਪੁਲਿਸ ਨੇ ਕਥਿਤ ਦੋਸ਼ੀ ਕੋਲੋਂ ਚੋਰੀ ਦਾ ਇਕ ਬਿਨ੍ਹਾਂ ਨੰਬਰੀ ...
ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ 'ਹਰ ਘਰ ਤਿਰੰਗਾ ਮੁਹਿੰਮ' ਤਹਿਤ ਐਸ. ਐਸ. ਡੀ. ਵੁਮੈਨ ਇੰਸਟੀਚਿਊਟ ਆਫ਼ ਟੈਕਨਾਲੋਜੀ ਬਠਿੰਡਾ ਦੀ ਐਨ. ਐਸ. ਐਸ. ਤੇ ਆਰ. ਆਰ. ਸੀ. ਯੂਨਿਟ ਵਲੋਂ 75ਵੇਂ ਆਜ਼ਾਦੀ ਦਿਵਸ ਮੌਕੇ ...
ਬਠਿੰਡਾ, 13 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 'ਅਗਨੀਪਥ ਸਕੀਮ' ਵਿਰੁੱਧ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਡੀ. ਸੀ. ਬਠਿੰਡਾ ਰਾਹੀਂ ...
ਸੰਗਤ ਮੰਡੀ, 13 ਅਗਸਤ (ਅੰਮਿ੍ਤਪਾਲ ਸ਼ਰਮਾ)-ਸਿੱਖਿਆ ਵਿਭਾਗ ਪੰਜਾਬ ਵਲੋਂ 75ਵੇਂ ਆਜ਼ਾਦੀ ਮਹਾਂਉਤਸਵ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਗਹਿਰੀ ਬੁੱਟਰ ਸੈਂਟਰ ਨੇ ਆਲ ਓਵਰ ਟਰਾਫ਼ੀ ਤੇ ਕਬਜ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX