ਸ਼ਿਵ ਸ਼ਰਮਾ
ਜਲੰਧਰ, 13 ਅਗਸਤ - ਸਨਅਤਕਾਰਾਂ, ਕਾਰੋਬਾਰੀਆਂ ਦੀ ਮੋਹਰੀ ਜਥੇਬੰਦੀ ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟਰੇਡ ਵੱਲੋਂ ਸਰਬ ਮਲਟੀਪਲੈਕਸ ਵਿਚ 'ਆਪ' ਵਿਧਾਇਕਾਂ ਤੇ ਆਗੂਆਂ ਨਾਲ ਕਰਵਾਈ ਗਈ ਮੀਟਿੰਗ ਵਿਚ ਜੀ.ਐੱਸ. ਟੀ. ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਦਾ ਹੀ ਮੁੱਦਾ ਛਾਇਆ ਰਿਹਾ | ਕੁਝ ਦਿਨਾਂ ਤੋਂ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਨੂੰ ਲੈ ਕੇ ਸ਼ਹਿਰ ਭਰ ਦੇ ਕਾਰੋਬਾਰੀ ਖੇਤਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਕਈ ਕਾਰੋਬਾਰੀ ਆਗੂਆਂ ਨੇ ਛਾਪਿਆਂ ਨੂੰ ਕਾਰੋਬਾਰ ਲਈ ਖ਼ਤਰਾ ਦੱਸਿਆ ਕਿ ਇਸ ਵੇਲੇ ਮੰਦੀ ਦੇ ਦੌਰ ਵਿਚ ਮਾਰੇ ਜਾ ਰਹੇ ਛਾਪਿਆਂ ਨਾਲ ਕਾਰੋਬਾਰ ਨੂੰ ਨੁਕਸਾਨ ਪੁੱਜ ਸਕਦਾ ਹੈ | ਮੀਟਿੰਗ ਵਿਚ 'ਆਪ' ਸਕੱਤਰ ਰਾਜਵਿੰਦਰ ਕੌਰ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਬਲਕਾਰ ਸਿੰਘ, ਇੰਦਰਜੀਤ ਕੌਰ ਮਾਣ, ਦੀਪਕ ਬਾਲੀ, ਦਿਨੇਸ਼ ਢਲ, ਸੁਰਿੰਦਰ ਸਿੰਘ ਸੋਢੀ, ਮੰਗਲ ਸਿੰਘ, ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਖੇਡ ਸਨਅਤਕਾਰ ਆਗੂ ਰਵਿੰਦਰ ਧੀਰ ਨੇ ਸਭ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਇਨ੍ਹਾਂ ਛਾਪਿਆਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਜੀ. ਐੱਸ. ਟੀ. ਵਿਭਾਗ ਅਤੇ ਮੋਬਾਈਲ ਵਿੰਗ ਨੂੰ ਮਹੀਨੇ ਵਿਚ ਛਾਪੇ ਮਾਰਨ ਦੇ ਟੀਚੇ ਦਿੱਤੇ ਗਏ ਹਨ ਤੇ ਇਸ ਹਿਸਾਬ ਨਾਲ ਰੋਜ਼ਾਨਾ 5 ਛਾਪੇ ਮਾਰੇ ਜਾਇਆ ਕਰਨਗੇ | ਧੀਰ ਨੇ ਕਿਹਾ ਕਿ ਕੇਂਦਰ ਵੱਲੋਂ ਜੀ. ਐੱਸ. ਟੀ. ਦਾ ਮੁਆਵਜ਼ਾ ਬੰਦ ਹੋਣ ਤੋਂ ਬਾਅਦ ਹੁਣ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ | ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਇੰਸਪੈੱਕਟਰੀ ਰਾਜ ਖ਼ਤਮ ਹੋ ਜਾਵੇਗਾ ਪਰ ਉਲਟਾ ਕਾਰੋਬਾਰੀਆਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਤੰਗ ਨਾ ਕਰਨ ਦੀਆਂ ਗਰੰਟੀਆਂ ਗੁਜਰਾਤ ਵਿਚ ਵੀ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ 'ਆਪ' ਨੇ ਚੋਣਾਂ ਤੋਂ ਪਹਿਲਾਂ ਫੋਕਲ ਪੁਆਇੰਟ ਦੇ ਸਨਅਤਕਾਰਾਂ ਦੇ ਉੱਪਰ ਕਈ ਸਾਲਾਂ ਤੋਂ ਵਾਧੂ ਪਈਆਂ ਕਰੋੜਾਂ ਦੀਆਂ ਰਕਮਾਂ ਵਸੂਲਣ ਦਾ ਕੰਮ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤਾਂ ਇਸ ਇਨਹਾਂਸਮੈਂਟ ਨੂੰ ਖ਼ਤਮ ਕਰਨ ਲਈ 'ਆਪ' ਸਰਕਾਰ ਨੂੰ ਵਾਅਦਾ ਪੂਰਾ ਕਰਨਾ ਚਾਹੀਦਾ ਹੈ | ਫਗਵਾੜਾ ਗੇਟ ਐਸੋਸੀਏਸ਼ਨ ਦੇ ਆਗੂ ਬਲਜੀਤ ਸਿੰਘ ਆਹਲੂਵਾਲੀਆ ਨੇ ਛਾਪਿਆਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗ ਨੂੰ ਕਾਰੋਬਾਰੀਆਂ ਨੂੰ ਤੰਗ ਕਰਨ ਦੀ ਜਗ੍ਹਾ ਬੋਗਸ ਬਿਲਿੰਗ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ | ਉਨ੍ਹਾਂ ਨੇ ਆਗਾਹ ਕੀਤਾ ਕਿ ਜੇਕਰ ਬੇਲੋੜੇ ਛਾਪੇ ਮਾਰਨ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਕਾਰੋਬਾਰੀਆਂ ਤੇ ਵਿਭਾਗ ਦੇ ਅਫ਼ਸਰਾਂ ਵਿਚ ਟਕਰਾਅ ਖੜ੍ਹਾ ਹੋ ਸਕਦਾ ਹੈ | ਮਸਲੇ ਹੱਲ ਕਰਨ ਲਈ ਇਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ | ਪ੍ਰਸਿੱਧ ਸਨਅਤਕਾਰ ਆਗੂ ਸ਼ਰਦ ਅਗਰਵਾਲ ਨੇ ਮੰਚ ਸੰਚਾਲਨ ਕੀਤਾ ਤੇ ਉਨ੍ਹਾਂ ਨੇ ਸਨਅਤਕਾਰ ਜਥੇਬੰਦੀਆਂ ਦੇ ਮਸਲੇ ਵੀ ਉਠਾਏ | ਗਦਈਪੁਰ ਸਨਅਤਕਾਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਭਸੀਨ ਨੇ ਗਦਈਪੁਰ ਦੀਆਂ ਸੜਕਾਂ ਦਾ ਮਸਲਾ ਉਠਾ ਕੇ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਵਿਜੇ ਧੀਰ, ਪ੍ਰਵੀਨ ਅਨੰਦ, ਪ੍ਰੇਮ ਉੱਪਲ, ਅਜੇ ਨਈਅਰ, ਗੌਰਵ ਸਲਗੋਤਰਾ, ਰਜਿੰਦਰ ਚਤਰਥ, ਨਵੀਨ ਪੁਰੀ, ਸਾਹਿਲ ਬੇਦੀ, ਉਮੇਸ਼ ਮਹਿੰਦਰੂ, ਰਜਿੰਦਰ ਚਤਰਥ, ਜੁਆਏ ਮਲਿਕ, ਅਮਿੱਤ ਸਹਿਗਲ, ਸੰਜੀਵ ਮਹਾਜਨ ਤੇ ਹੋਰ ਹਾਜ਼ਰ ਸਨ |
ਜਲੰਧਰ ਰਬੜ ਗੁਡਸ ਤੇ ਮੈਨੂੰਫੈਕਚਰਜ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਜਿਸ ਨੇ ਡੇਢ ਸਾਲ ਪਹਿਲਾਂ ਬੀ. ਆਈ. ਐੱਸ. ਦੇ ਨਵੇਂ ਨਿਯਮਾਂ ਵਿਚੋਂ ਚੱਪਲ ਸਨਅਤ ਨੂੰ ਸ਼ਾਮਿਲ ਕਰ ਲਿਆ ਸੀ | ਇਸ ਬਾਰੇ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ...
ਐੱਮ. ਐੱਸ. ਲੋਹੀਆ
ਜਲੰਧਰ, 13 ਅਗਸਤ - 75ਵੇਂ ਆਜ਼ਾਦੀ ਦਿਵਸ ਮੌਕੇ ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜਿੱਥੇ ਚੌਕਸੀ ਵਧਾਈ ਗਈ ਹੈ ਉੱਥੇ ਸ਼ਹਿਰ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ਼ ਦਿ੍ੜ ਕਰਨ ਲਈ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਵਲੋਂ ਪੁਲਿਸ ...
ਜਲੰਧਰ ਛਾਉਣੀ, 13 ਅਗਸਤ (ਪਵਨ ਖਰਬੰਦਾ)- ਅਜ਼ਾਦੀ ਦਾ ਅਮਿਝਤ ਮਹਾਂ ਉਤਸਵ ਹਰ ਘਰ ਤਿਰੰਗਾ ਯਾਤਰਾ ਅੱਜ ਜੋਗੀ ਤੱਲ੍ਹਣ ਪ੍ਰਧਾਨ ਭਾਜਪਾ ਮੰਡਲ ਪਤਾਰਾ ਵਲੋਂ ਡਾ: ਅੰਬੇਡਕਰ ਫਾਊਾਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ...
ਲਾਂਬੜਾ, 13 ਅਗਸਤ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਇਲਾਕੇ ਵਿਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੰਤਵ ਨਾਲ ਪੰਜਾਬ ਪੁਲਿਸ ਤੇ ਪੈਰਾ-ਮਿਲਟਰੀ ਫੋਰਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)- ਬਹ-ਚਰਚਿਤ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਦੇ ਪ੍ਰਚਾਰ ਲਈ ਪ੍ਰਮੁੱਖ ਕਲਾਕਾਰਾਂ ਦੀ ਟੀਮ ਫ਼ਿਲਮ ਦੇ ਨਿਰਮਾਤਾ ਉਪਾਸਨਾ ਸਿੰਘ ਦੀ ਅਗਵਾਈ 'ਚ ਜਲੰਧਰ ਪੁੱਜੀ | ਸਥਾਨਕ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ...
ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮਨਾਉਣ ਲਈ ਕੀਤੇ ਜਾ ਰਹੇ ਸਾਮਾਗਮ ਦੇ ਪ੍ਰਬੰਧਾਂ ਅਤੇ ਸ਼ਹਿਰ 'ਚ ਸੁਰੱਖਿਆ ਇੰਤਜ਼ਾਮਾ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ...
ਜਮਸ਼ੇਰ ਖ਼ਾਸ, 13 ਅਗਸਤ (ਅਵਤਾਰ ਤਾਰੀ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਦੱਸਿਆ ਕਿ ਮਾੜੇ ਅਨਸਰਾਂ ਦੀ ਤਲਾਸ਼ 'ਚ ਪਿੰਡ ਕਾਦੀਆਂਵਾਲੀ ਦੇ ਨਜ਼ਦੀਕ ਗਸ਼ਤ ...
ਸਵਤੰਤਰਾ ਦਿਵਸ ਮੌਕੇ ਪ੍ਰਸ਼ਾਸ਼ਨ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਹਨ | ਇਸ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਮਾਮਲਿਆਂ 'ਚ ...
ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲ਼ੀ)-ਦਿੱਲੀ-ਲੁਧਿਆਣਾ ਜੀ. ਟੀ. ਰੋਡ. 'ਤੇ ਸਥਿਤ ਕੁਲਾਰ ਹਸਪਤਾਲ ਬੀਜਾ (ਖੰਨਾ) ਮੋਟਾਪੇ ਦੇ ਮਰੀਜ਼ਾਂ ਦੇ ਇਲਾਜ 'ਚ ਬਿਹਤਰੀਨ ਸੇਵਾਵਾਂ ਨਿਭਾਉਣ ਸਦਕਾ ਦੁਨੀਆ ਪੱਧਰ 'ਤੇ ਚਮਕ ਰਿਹਾ ਹੈ | ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ...
ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਅੰਮਿ੍ਤਸਰ ਵਿਕਾਸ ਅਥਾਰਟੀ (ਏ. ਡੀ. ਏ.) ਤੇ ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.) ਅਧੀਨ ਪੈਂਦੀਆਂ ਸ਼ਹਿਰੀ ਜਾਇਦਾਦਾਂ ਲੋਕਾਂ ਦੀ ਖ਼ਰੀਦ ਲਈ ਉਪਲੱਬਧ ਹੋਣਗੀਆਂ ਕਿਉਂ ਜੋ ਇਨ੍ਹਾਂ ਅਥਾਰਟੀਆਂ ਵਲੋਂ ਇਸ ਮਹੀਨੇ ਤੋਂ ਇਨ੍ਹਾਂ ...
ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ) - ਆਪਣੇ ਪਤੀ ਕੁਨਾਲ ਪਾਸੀ ਨਾਲ ਚੱਲਦੀ ਨਾਰਾਜ਼ਗੀ ਦੇ ਕਾਰਨ ਉਸ ਨੂੰ ਤਲਾਕ ਦੇਣ ਦਾ ਨੋਟਿਸ ਤੱਕ ਦੇਣ ਵਾਲੀ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਆਪਣਾ ਫੈਸਲਾ ਬਦਲ ਲਿਆ ਹੈ, ਹੁਣ ਉਹ ਆਪਣੇ ਪਤੀ ਦੇ ਨਾਲ ਪਹਿਲਾਂ ਵਾਂਗ ਹੀ ...
ਜਲੰਧਰ, 13 ਅਗਸਤ (ਸ਼ਿਵ)- ਕਰੋੜਾਂ ਰੁਪਏ ਦੇ ਹੋਏ ਘੁਟਾਲੇ ਸਮਾਰਟ ਸਿਟੀ ਕੰਪਨੀ ਦਾ ਪਿੱਛਾ ਨਹੀਂ ਛੱਡ ਰਹੇ ਹਨ ਤਾਂ ਵਿਧਾਇਕ ਰਮਨ ਅਰੋੜਾ ਨੇ ਅੱਜ ਫਿਰ ਸਮਾਰਟ ਚੌਕਾਂ 'ਤੇ ਖ਼ਰਚ ਕੀਤੇ ਗਏ ਕਰੋੜਾਂ ਰੁਪਏ ਨੂੰ ਲੈ ਕੇ ਅਫ਼ਸਰਾਂ ਦੀ ਜਵਾਬ ਤਲਬੀ ਕੀਤੀ ਹੈ | ਵਿਧਾਇਕ ਰਮਨ ...
ਜਲੰਧਰ, 13 ਅਗਸਤ (ਚੰਦੀਪ ਭੱਲਾ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਮੈਡਮ ਰੁਪਿੰਦਰਜੀਤ ਚਹਿਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ...
ਜਲੰਧਰ, 13 ਅਗਸਤ (ਸ਼ਿਵ)- ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਵੱਲੋਂ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਮੌਕੇ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਤਿਰੰਗਾ ਯਾਤਰਾ ਪ੍ਰਧਾਨ ਰੌਬਿਨ ਸਾਂਪਲਾ ਦੀ ਅਗਵਾਈ ਵਿਚ ਕੱਢੀ ਗਈ ਜਿਸ ਵਿਚ ਵਰਕਰਾਂ ਦਾ ਉਤਸ਼ਾਹ ਦੇਖਦੇ ਹੀ ...
ਜਲੰਧਰ 13 ਅਗਸਤ (ਹਰਵਿੰਦਰ ਸਿੰਘ ਫੁੱਲ)- ਭਾਰਤ ਦੇ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ...
ਜਲੰਧਰ, 13 ਅਗਸਤ (ਰਣਜੀਤ ਸਿੰਘ ਸੋਢੀ)- ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਚਲਾਏ ਜਾ ਰਹੇ ਦਿਸ਼ਾ-ਇੱਕ ਪਹਿਲ ਦੇ ਅਧੀਨ ਇੰਨੋਸੈਂਟ ਹਾਰਟਸ ਗਰੁੱਪ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ 75ਵੇਂ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਨੂੰ ਮਨਾਉਂਦੇ ਹੋਏ ...
ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਪੀ.ਐਨ.ਬੀ. ਬੈਂਕ ਪਿੰਡ ਦੇਤਵਾਲ ਦਾਖਾ ਲੁਧਿਆਣਾ 'ਚ ਹੋਈ ਡਕੈਤੀ ਦੇ ਮਾਮਲੇ 'ਚ ਸ਼ਾਮਲ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ 70 ਹਜ਼ਾਰ ਰੁਪਏ ਦੀ ਨਕਦੀ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX