ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  2 minutes ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  22 minutes ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  1 day ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  1 day ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਭੇਦਭਰੀ ਹਾਲਤ ’ਚ ਮਿਲੀ ਪਤੀ-ਪਤਨੀ ਦੀ ਲਾਸ਼
. . .  1 day ago
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) – ਨਿਊ ਹਰਗੋਬਿੰਦ ਨਗਰ, ਜਲੰਧਰ ’ਚ ਇਕ ਮਕਾਨ ’ਚੋਂ ਪਤੀ-ਪਤਨੀ ਦੀ ਮਿ੍ਤਕ ਦੇਹ ਮਿਲੀ ਹੈ। ਮਿ੍ਤਕ ਪਤੀ ਦੀ ਪਛਾਣ ਨੀਰਜ ਅਤੇ ਪਤਨੀ ਦੀ ਪੂਜਾ ਵਜੋਂ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਜ਼ੀਰਕਪੁਰ ’ਚ ਲਾਇਆ ਰੁਜ਼ਗਾਰ ਮੇਲਾ
. . .  1 day ago
ਜ਼ੀਰਕਪੁਰ, 29 ਨਵੰਬਰ (ਹੈਪੀ ਪੰਡਵਾਲਾ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ...
ਕੋਟਕਪੂਰਾ ਦੇ ਡੇਰਾ ਪ੍ਰੇਮੀ ਕਤਲ ਕਾਂਡ ’ਚ ਗ੍ਰਿਫ਼ਤਾਰ ਦੋਵੇਂ ਨਾਬਾਲਗ ਸ਼ੂਟਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ
. . .  1 day ago
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਦੋ ਨਾਬਾਲਗ ਨਿਸ਼ਾਨੇਬਾਜ਼ਾਂ ਦੀ ਜ਼ਮਾਨਤ ਅਰਜ਼ੀ ਪ੍ਰਿੰਸੀਪਲ...
23 ਸੈਕਟਰ ਅਸਾਮ ਰਾਈਫਲਜ਼ , ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ 3.33 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਕੀਤੀਆਂ ਬਰਾਮਦ
. . .  1 day ago
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
. . .  1 day ago
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ...
ਸੁਪਰੀਮ ਕੋਰਟ ਨੇ ਮੁੰਬਈ ਮੈਟਰੋ ਕਾਰਪੋਰੇਸ਼ਨ ਨੂੰ ਆਰੇ ਜੰਗਲਾਂ 'ਚ 84 ਦਰਖਤਾਂ ਨੂੰ ਕੱਟਣ ਲਈ ਆਪਣੀ ਅਰਜ਼ੀ 'ਤੇ ਪੈਰਵੀ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਮੇਘਾਲਿਆ ਸਰਕਾਰ ਆਸਾਮ ਨਾਲ ਲੱਗਦੀ ਸਰਹੱਦ 'ਤੇ 7 ਬਾਰਡਰ ਚੌਂਕੀਆਂ (ਬੀ.ਓ.ਪੀ.) ਸਥਾਪਤ ਕਰੇਗੀ - ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ
. . .  1 day ago
ਆਰ.ਬੀ.ਆਈ. 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਈਏ (e₹-R) ਲਈ ਪਹਿਲੇ ਪਾਇਲਟ ਦੀ ਸ਼ੁਰੂਆਤ ਦੀ ਘੋਸ਼ਣਾ ਕਰੇਗਾ
. . .  1 day ago
ਮੈਡਮ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
. . .  1 day ago
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...
ਰਾਸ਼ਟਰੀ ਸੁਰੱਖਿਆ ਦਾ ਕੋਈ ਬਦਲ ਨਹੀਂ , ਇਹ ਹਥਿਆਰਬੰਦ ਬਲਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਜ਼ਿੰਮੇਵਾਰੀ - ਰੱਖਿਆ ਮੰਤਰੀ ਰਾਜ ਨਾਥ ਸਿੰਘ
. . .  1 day ago
ਦਿੱਲੀ ਦੀ ਅਦਾਲਤ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ
. . .  1 day ago
ਨਵੀਂ ਦਿੱਲੀ, 29 ਨਵੰਬਰ-ਸਾਕੇਤ ਅਦਾਲਤ ਨੇ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿਚ ਡਿਊਟੀ 'ਤੇ ਇਕ ਪੁਲਿਸ ਅਧਿਕਾਰੀ...
ਸਰਹੱਦ ਨਜ਼ਦੀਕ ਡਿੱਗਾ ਇਕ ਪਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ
. . .  1 day ago
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦ ਨਜ਼ਦੀਕ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜੇ ਖੇਤਾਂ 'ਚ ਡਿੱਗਾ ਇਕ ਪਕਿਸਤਾਨੀ ਡਰੋਨ ਮਿਲਿਆ ਹੈ, ਜਿਸ ਬਾਰੇ ਪਤਾ ਲੱਗਣ 'ਤੇ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਮੌਕੇ 'ਤੇ ਜਾ...
ਪੁਲਿਸ ਅਤੇ ਅਸਾਮ ਜੰਗਲਾਤ ਗਾਰਡਾਂ ਦੀ ਗੋਲੀਬਾਰੀ ਵਿਚ 6 ਮੌਤਾਂ ਸੰਬੰਧੀ ਮੰਗ ਪੱਤਰ ਦਾ ਕੌਮੀ ਮਨੁੱਖੀ ਅਧਿਕਾਰ ਸੰਗਠਨ ਨੇ ਲਿਆ ਨੋਟਿਸ
. . .  1 day ago
ਨਵੀਂ ਦਿੱਲੀ, 29 ਨਵੰਬਰ-ਕੌਮੀ ਮਨੁੱਖੀ ਅਧਿਕਾਰ ਸੰਗਠਨ ਨੇ ਮੇਘਾਲਿਆ ਦੇ ਮੁੱਖ ਮੰਤਰੀ ਦੁਆਰਾ ਦਿੱਤੇ ਇਕ ਮੰਗ ਪੱਤਰ ਦਾ ਨੋਟਿਸ ਲਿਆ ਹੈ ਕਿ 22 ਨਵੰਬਰ ਨੂੰ ਮੇਘਾਲਿਆ ਦੇ ਪੱਛਮੀ ਜੈਂਤੀਆ ਹਿਲਜ਼ ਜ਼ਿਲ੍ਹੇ ਦੇ ਮੁਕਰੋਹ ਪਿੰਡ ਵਿਚ ਅਸਾਮ ਪੁਲਿਸ ਅਤੇ ਅਸਾਮ ਜੰਗਲਾਤ ਗਾਰਡਾਂ...
ਕੋਵਿਡ-19 ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
. . .  1 day ago
ਨਵੀਂ ਦਿੱਲੀ,29 ਨਵੰਬਰ-ਕੇਂਦਰ ਨੇ ਸੁਪਰੀਮ ਕੋਰਟ ਨੂੰ ਸਪੱਸ਼ਟ ਕੀਤਾ ਕਿ ਕੋਵਿਡ -19 ਲਈ ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ ਹੈ।ਸੁਪਰੀਮ ਕੋਰਟ ਵਿਚ ਦਾਇਰ ਇਕ ਹਲਫ਼ਨਾਮੇ ਵਿਚ, ਕੇਂਦਰ ਨੇ ਪੇਸ਼ ਕੀਤਾ ਕਿ ਸੂਚਿਤ ਸਹਿਮਤੀ ਦੀ ਧਾਰਨਾ ਕਿਸੇ ਦਵਾਈ ਜਿਵੇਂ ਕਿ ਵੈਕਸੀਨ...
ਸੁਮੇਧ ਸੈਣੀ ਦੇ ਸਿੱਟ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ
. . .  1 day ago
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੇ ਸਿੱਟ ਸਾਹਮਣੇ ਅੱਜ ਪੇਸ਼ ਹੋਣਾ ਸੀ, ਪਰ ਉਨ੍ਹਾਂ ਦੇ ਪੇਸ਼ ਹੋਣ ਦੀ ਸੰਭਾਵਨਾ ਨਹੀਂ। ਸੁਮੇਧ ਸੈਣੀ...
100 ਕਰੋੜ ਰੁਪਏ ਫਿਰੌਤੀ ਦੇ ਮਾਮਲੇ 'ਚ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 2 ਦਸੰਬਰ ਤੱਕ ਮੁਲਤਵੀ
. . .  1 day ago
ਮੁੰਬਈ, 29 ਨਵੰਬਰ-100 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਬੌਂਬੇ ਹਾਈ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐਨ.ਸੀ.ਪੀ. ਨੇਤਾ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ...
ਐੱਨ.ਐੱਫ.ਡੀ.ਸੀ. 'ਦਿ ਕਸ਼ਮੀਰ ਫਾਈਲਜ਼' ਲਈ ਨਾਦਵ ਲੈਪਿਡ ਦੀ ਟਿੱਪਣੀ ਦਾ ਲਵੇਗੀ ਨੋਟਿਸ-ਪ੍ਰਮੋਦ ਸਾਵੰਤ
. . .  1 day ago
ਪਣਜੀ, 29 ਨਵੰਬਰ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਦਿ ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਦੇ ਮੁਖੀ ਨਾਦਵ ਲੈਪਿਡ ਦੀ ਟਿੱਪਣੀ 'ਤੇ ਬੋਲਦਿਆਂ ਕਿਹਾ ਕਿ ਮੈਂ ਬਿਆਨ ਦੀ ਨਿੰਦਾ ਕਰਦਾ ਹਾਂ। ਇਜ਼ਰਾਈਲ ਦੇ ਰਾਜਦੂਤ ਨੇ ਇਹ ਵੀ ਕਿਹਾ ਕਿ ਉਸ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਅੰਮ੍ਰਿਤਸਰ

ਅੰਮਿ੍ਤਸਰ 'ਚ ਉਤਸ਼ਾਹ ਨਾਲ ਮਨਾਇਆ ਨਾਲ ਗਿਆ ਅਜ਼ਾਦੀ ਦਿਵਸ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਇੱਥੇ ਗੁਰੂ ਨਾਨਕ ਸਟੇਡੀਅਮ 'ਚ ਆਜ਼ਾਦੀ ਦਿਹਾੜੇ ਮੌਕੇ ਤਿੰਰਗਾ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਸਪੀਕਰ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੋੜੀ ਨੇ ਅਦਾ ਕੀਤੀ, ਜਿਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਖੜੇ ਹਾਂ ਤੇ ਉਨ੍ਹਾਂ ਨੂੰ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ | ਸ: ਰੋੜੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਅੰਮਿ੍ਤਸਰ ਦੇ ਪਵਿੱਤਰ ਧਰਤੀ 'ਤੇ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸੰਘਰਸ਼ਾਂ ਤੇ ਕੁਰਬਾਨੀਆਂ ਤੋਂ ਬਾਅਦ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ | ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਤੇ ਹੋਰ ਆਜ਼ਾਦੀ ਘੁਲਾਟੀਆਂ ਵਲੋਂ ਸਮੇਂ-ਸਮੇਂ 'ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਆਜ਼ਾਦੀ ਮਿਲੀ ਹੈ | ਉਨ੍ਹਾਂ ਕਿਹਾ ਕਿ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ 80 ਫ਼ੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਭਿ੍ਸ਼ਟਾਚਾਰ ਵਿਰੁੱਧ ਜੀਰੋ ਟਾਰਲੈਂਸ ਦੀ ਨੀਤੀ ਅਪਣਾ ਰਹੀ ਹੈ ਤੇ ਕਿਸੇ ਵੀ ਭਿ੍ਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਲੋਕ ਭਲਾਈ ਨੀਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨਾ ਸਾਡੀ ਸਭ ਤੋਂ ਵੱਡੀ ਪਹਿਲਕਦਮੀ ਹੈ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਦਿਵਸ ਮੌਕੇ ਅੱਜ ਪਹਿਲੇ ਗੇੜ ਵਿਚ ਸੂਬੇ ਭਰ ਵਿਚ 75 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ | ਉਨ੍ਹਾਂ ਅੰਮਿ੍ਤਸਰ ਬਾਰੇ ਬੋਲਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿਚ 8 ਮੁਹੱਲਾ ਕਲੀਨਿਕ ਸ਼ੁਰੂ ਹੋ ਜਾਣਗੇ ਤੇ ਜਿਨ੍ਹਾਂ ਵਿਚ 75 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਮਾਨ ਸਰਕਾਰ ਨੇ ਵੱਡੇ ਵੱਡੇ ਧਨਾਢਾਂ ਤੋਂ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਹਨ | ਇਸੇ ਤਰ੍ਹਾਂ ਸਰਕਾਰ ਨੇ ਟਰਾਂਸਪੋਰਟ ਮਾਫੀਆ 'ਤੇ ਨਕੇਲ ਕਸਦੇ ਹੋਏ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸਾਂ ਚਲਾਈਆਂ ਤੇ ਉਨ੍ਹਾਂ ਦਾ ਕਿਰਾਇਆ ਵੀ ਬਹੁਤ ਵਾਜਬ ਰੱਖਿਆ | ਉਨ੍ਹਾਂ ਗੰਨਾਂ ਕਾਸ਼ਤਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਸ਼ੂਗਰਫੈੱਡ ਵਲੋਂ 100 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਤੇ ਬਕਾਇਆ 15 ਸਤੰਬਰ ਤੱਕ ਦੇ ਦਿੱਤਾ ਜਾਵੇਗਾ | ਸ: ਰੋੜੀ ਨੇ ਕਿਹਾ ਕਿ ਸੂਬੇ ਭਰ ਵਿਚ 16 ਹੋਰ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਸਾਡੀ ਸਰਕਾਰ ਨੇ 26 ਹਜ਼ਾਰ ਨਵੀਆਂ ਅਸਾਮੀਆਂ ਦੀ ਭਰਤੀ, 35000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ | ਡਿਪਟੀ ਸਪੀਕਰ ਸ: ਰੋੜੀ ਨੇ ਆਜ਼ਾਦੀ ਦਿਹਾੜੇ ਮੌਕੇ ਸਮੂਹ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਤੇ ਪ੍ਰਭਾਵਸ਼ਾਲੀ ਮਾਰਚ ਪਾਸ਼ਟ ਤੋਂ ਸਾਲਾਮੀ ਲਈ | ਇਸ ਮੌਕੇ ਉਨ੍ਹਾਂ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਤੇ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮੌਕੇ ਭਾਰੀ ਮੀਂਹ ਹੋਣ ਦੇ ਬਾਵਜੂਦ ਵੀ ਸਕੂਲੀ ਬੱਚਿਆਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਪੁਲਿਸ ਦੇ ਜਵਾਨਾਂ ਵਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਪੇਸ਼ ਕੀਤਾ ਗਿਆ | ਇਸ ਮਾਰਚ ਪਾਸਟ ਵਿਚ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਬੈਂਡ ਤੇ ਐੱਨ. ਸੀ. ਸੀ. ਦੇ ਬੱਚੇ ਵੀ ਸ਼ਾਮਿਲ ਸਨ |
ਸਮਾਗਮ ਦੇ ਅੰਤ ਵਿਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ ਸ: ਰੋੜੀ ਤੇ ਉਨ੍ਹਾਂ ਦੀ ਧਰਮਪਤਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਤੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗਾਂ ਨੂੰ ਟ੍ਰਾਈਸਾਈਕਲ ਦੀ ਵੀ ਵੰਡ ਕੀਤੀ | ਇਸ ਮੌਕੇ ਵਿਧਾਇਕ ਜਸਬੀਰ ਸਿੰਘ, ਡਾ: ਅਜੈ ਗੁਪਤਾ, ਜੀਵਨਜੋਤ ਕੌਰ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਏ. ਡੀ. ਜੀ. ਪੀ. ਰਾਮ ਸਿੰਘ, ਆਈ. ਜੀ. ਮੋਹਨੀਸ਼ ਚਾਵਲਾ, ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ, ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ, ਪ੍ਰਬਦੀਪ ਸਿੰਘ ਗਿੱਲ, ਸਤਵਿੰਦਰ ਕੌਰ, ਪਰੇਡ ਕਮਾਂਡਰ ਵਰਿੰਦਰ ਸਿੰਘ ਖੋਸਾ, ਰਵਿੰਦਰ ਹੰਸ ਤੇ ਹੋਰ ਜ਼ਿਲ੍ਹਾ ਅਧਿਕਾਰੀ ਸ਼ਾਮਿਲ ਸਨ |
ਅੰਮਿ੍ਤਸਰ, (ਗਗਨਦੀਪ ਸ਼ਰਮਾ)-ਸ਼ਹੀਦ ਮਦਨ ਲਾਲ ਅੰਤਰਰਾਜੀ ਬੱਸ ਟਰਮੀਨਲ (ਅੰਮਿ੍ਤਸਰ ਬੱਸ ਅੱਡਾ) ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਰਾਸ਼ਟਰੀ ਝੰਡਾ 'ਤਿਰੰਗਾ' ਲਹਿਰਾਉਣ ਦੀ ਰਸਮ ਮਿੰਨੀ ਬੱਸ ਅਪੇ੍ਰਟਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੱਬੂ ਵਲੋਂ ਅਦਾ ਕੀਤੀ ਗਈ ਤੇ ਉਨ੍ਹਾਂ ਸਮੇਤ ਮੌਕੇ 'ਤੇ ਹਾਜ਼ਰ ਸਾਰੇ ਬੱਸ ਅਪੇ੍ਰਟਰਾਂ ਵਲੋਂ ਰਾਸ਼ਟਰੀ ਗੀਤ ਨਾਲ 'ਤਿਰੰਗੇ' ਨੂੰ ਸਲਾਮੀ ਦਿੰਦਿਆਂ ਦੇਸ਼ ਲਈ ਆਪਣੀ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ | ਸੂਬਾ ਪ੍ਰਧਾਨ ਬੱਬੂ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਦੇ ਚੰੁਗਲ ਵਿਚੋਂ ਆਜ਼ਾਦ ਕਰਵਾਉਣ ਲਈ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ | ਸਾਨੂੰ ਉਨ੍ਹਾਂ ਦੇ ਜੀਵਨ ਤੇ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ | ਇਸ ਮੌਕੇ ਰਾਜੂ ਸੈਣੀ, ਕੰਵਲਪ੍ਰੀਤ ਸਿੰਘ ਕੰਵਲ, ਸਰਬਜੀਤ ਤਰਸਿੱਕਾ, ਹਤੈਸ਼ ਮੰਨਣ, ਹਰਪਿੰਦਰਪਾਲ ਸਿੰਘ, ਜਗਰੂਪ ਰੰਧਾਵਾ, ਮਨਿੰਦਰ ਸਿੰਘ, ਮੱਖਣ ਸਿੰਘ, ਹਰਿੰਦਰ ਸ਼ਰਮਾ, ਲੱਖਾ ਸਿੰਘ ਝੰਗ, ਬਲਬੀਰ ਬੀਰਾ, ਸੁੱਖ ਸਾਹਨੀ ਤੇ ਲੱਕੀ ਦੀਪ ਬੱਸ ਆਦਿ ਹਾਜ਼ਰ ਰਹੇ |
ਅੰਮਿ੍ਤਸਰ, (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਹਾੜਾ ਚੇਅਰਮੈਨ ਡਾ: ਏ. ਐੱਫ. ਪਿੰਟੋ ਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਤੌਰ 'ਤੇ ਪਹੁੰਚੇ ਆਈ. ਟੀ. ਬੀ. ਪੀ. ਦੇ ਡਿਪਟੀ ਕਮਾਡੈਂਟ ਡਾ: ਮਨੋਰੰਜਨ ਕੁਮਾਰ ਤੇ ਪਿ੍ੰ: ਕੰਚਨ ਮਲਹੋਤਰਾ ਵਲੋਂ ਸਾਂਝੇ ਤੌਰ 'ਤੇ ਅਦਾ ਕੀਤੀ ਗਈ | ਉਸ ਤੋਂ ਬਾਅਦ ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ | ਸਕੂਲ ਦੇ ਵਿਹੜੇ 'ਚ ਬੂਟੇ ਲਗਾ ਕੇ ਧਰਤੀ ਨੂੰ ਸਾਫ਼-ਸੁਥਰਾ ਰੱਖਣ ਦਾ ਸੁਨੇਹਾ ਦਿੱਤਾ ਗਿਆ | ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਟਾਪਰਾਂ ਨੂੰ ਟਰਾਫ਼ੀਆਂ ਦਿੱਤੀਆਂ ਗਈਆਂ | ਦਿਸ਼ੀਕਾ ਸੂਰੀ ਨੂੰ ਬੈਡਮਿੰਟਨ ਖੇਡ ਤੇ ਅਭਿਸ਼ੇਕ ਸੱਭਰਵਾਲ ਨੂੰ ਸੰਗੀਤਕ ਸਾਜ਼ਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ | ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਡਾ: ਮਨੋਰੰਜਨ ਕੁਮਾਰ ਨੇ ਬੱਚਿਆਂ ਵਿਚ ਦੇਸ਼ ਭਗਤੀ ਦਾ ਜਨੂਨ ਪੈਦਾ ਕਰਨ ਅਤੇ ਆਪਣੀ ਰੁਚੀ ਅਨੁਸਾਰ ਵਿਸ਼ੇ ਚੁਣ ਕੇ ਉਸ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਤਾਂ ਕਿ ਉਹ ਆਪਣਾ ਭਵਿੱਖ ਉੱਜਵਲ ਕਰ ਕੇ ਮਜ਼ਬੂਤ ਭਾਰਤ ਦੀ ਸੰਰਚਨਾ ਕਰ ਸਕਣ | ਪਿ੍ੰ: ਕੰਚਨ ਮਲਹੋਤਰਾ ਨੇ ਮੁੱਖ ਮਹਿਮਾਨ ਅਤੇ ਬੱਚਿਆਂ ਦੇ ਮਾਪਿਆਂ ਦਾ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਧੰਨਵਾਦ ਕਰਦਿਆਂ ਸਭਨਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ |
ਅੰਮਿ੍ਤਸਰ, ਅਗਸਤ (ਗਗਨਦੀਪ ਸ਼ਰਮਾ)-ਮਾਧਵ ਵਿੱਦਿਆ ਨਿਕੇਤਨ ਸਕੂਲ ਰਣਜੀਤ ਐਵੀਨਿਊ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ | ਉਸ ਤੋਂ ਬਾਅਦ ਰਾਸ਼ਟਰੀ ਗੀਤ ਨਾਲ 'ਤਿਰੰਗਾ' ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਆਈ. ਏ. ਐੱਸ. ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਤੋਂ ਇਲਾਵਾ ਸ਼ਾਮ ਦਾਸ ਖੁਰਾਨਾ ਧਰਮਾਰਥ ਟਰੱਸਟ ਦੇ ਸੈਕਟਰੀ ਸੰਜੀਵ ਖੁਰਾਨਾ, ਵਿਸ਼ਾਲ ਖੁਰਾਨਾ, ਰਵੀ ਖੁਰਾਨਾ, ਅਨੁਜ ਸਿੱਕਾ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਬੱਬਰ, ਪ੍ਰਬੰਧਕ ਜਗਦੀਸ਼ ਮਹਾਜਨ, ਪ੍ਰਬੰਧਕ ਕਮੇਟੀ ਦੇ ਮੈਂਬਰ ਡਾ: ਰਾਜੇਸ਼ ਮਹਾਜਨ, ਪ੍ਰਦੀਪ ਮਹਿਰਾ, ਵਿਨੀਤ ਕਪੂਰ, ਅਨਿਲ ਪੁਰੀ, ਸਕੂਲ ਦੇ ਪਿ੍ੰ: ਰੀਨਾ ਠਾਕੁਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ | ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਬੋਲ ਕੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਜ਼ਾਹਿਰ ਕੀਤਾ | ਮੁੱਖ ਮਹਿਮਾਨ ਡਾ: ਜਗਮੋਹਨ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੇ ਵਿਕਾਸ ਵਿਚ ਵਿੱਦਿਆ, ਵਿਦਿਆਰਥੀ ਤੇ ਅਧਿਆਪਕ ਦਾ ਵਿਸ਼ੇਸ਼ ਮਹੱਤਵ ਹੈ | ਸੰਜੀਵ ਖੁਰਾਨਾ ਨੇ ਵਿਦਿਆਰਥੀਆਂ ਨੂੰ ਆਪਣਾ ਟੀਚਾ ਹਾਸਿਲ ਕਰਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਉਹ ਚਾਹੇ ਡਾਕਟਰ ਬਣਨ, ਇੰਜੀਨੀਅਰ ਜਾਂ ਅਧਿਆਪਕ, ਪਰ ਉਨ੍ਹਾਂ ਦੇ ਕਾਰਜ ਵਿਚ ਇਮਾਨਦਾਰੀ ਹੋਣੀ ਚਾਹੀਦੀ ਹੈ |
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਆਜ਼ਾਦੀ ਦਿਵਸ ਨੂੰ ਮਨਾਉਣ ਲਈ ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ 'ਆਜ਼ਾਦੀ ਦਾ ਅੰਮਿ੍ਤ ਮਹੋਤਸਵ' ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਸ਼ਾਨਦਾਰ ਸਮਾਰੋਹ ਦੇ ਦੌਰਾਨ ਡਾਇਰੈਕਟਰ ਡਾ: ਕੀਰਤ ਸੰਧੂ ਚੀਮਾ ਤੇ ਪਿ੍ੰਸੀਪਲ ਰਾਜੀਵ ਕੁਮਾਰ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਫਹਿਰਾਉਣ ਤੇ ਸਲਾਮੀ ਦੇਣ ਦੀ ਰਸਮ ਨਿਭਾਈ ਗਈ | ਇਸ ਮੌਕੇ ਸਕੂਲ ਦੇ ਐੱਨ. ਸੀ. ਸੀ. ਕੈਡਿਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਦੀ ਪੇਸ਼ਕਾਰੀ ਕੀਤੀ | ਇਸ ਸਮਾਰੋਹ ਦੌਰਾਨ ਸਕੂਲ ਦੀ ਨਵੀਂ ਸਟੂਡੈਂਟ ਕੌਂਸਲ ਨੂੰ ਸਮਾਜ ਸੇਵਾ ਅਤੇ ਡਿਊਟੀ ਪਾਲਣਾ ਕਰਨ ਦੀ ਸਹੁੰ ਚੁਕਾਈ ਦੀ ਰਸਮ ਵੀ ਕੀਤੀ ਗਈ | ਵਿਦਿਆਰਥੀਆਂ ਨੇ ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਦੇਸ਼ ਭਗਤੀ ਦੇ ਥੀਮ 'ਤੇ ਅਧਾਰਿਤ ਕੋਰੀਓਗ੍ਰਾਫੀ ਪੇਸ਼ ਕੀਤੀ ਤੇ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਕੌਮੀ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸਟੂਡੈਂਟ ਕੌਂਸਲ ਦੇ ਮੈਂਬਰਾਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਪਿ੍ੰਸੀਪਲ ਨੇ ਕਿਹਾ ਕਿ ਹਰ ਬੱਚੇ ਅੰਦਰ ਲੀਡਰਸ਼ਿਪ ਦੇ ਗੁਣ ਮੌਜ਼ੂਦ ਹੁੰਦੇ ਹਨ ਤੇ ਹਰ ਬੱਚਾ ਨਿਵੇਕਲੀ ਪ੍ਰਤਿਭਾ ਰੱਖਦਾ ਹੈ, ਜਿਸਨੂੰ ਸੰਵਾਰ ਕੇ ਇਨ੍ਹਾਂ ਨੌਜਵਾਨ ਲੀਡਰਾਂ ਨੂੰ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਤਿਆਰ ਕੀਤਾ ਜਾ ਸਕਦਾ ਹੈ |
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਕੈਡਿਟਾਂ ਨੇ ਦੇਸ਼ ਭਗਤੀ ਦੇ ਗੀਤ ਤੇ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਕੈਂਪਸ ਭਾਰਤ ਮਾਤਾ ਦੀ ਜੈ ਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉਠਿਆ | ਇਸ ਮੌਕੇ ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾਇਆ | ਸਾਰਿਆਂ ਨੇ ਦੇਸ਼ ਦੇ ਤਿਰੰਗੇ ਪ੍ਰਤੀ ਸਤਿਕਾਰ ਅਤੇ ਫਰਜ਼ ਨਿਭਾਉਣ ਦੀ ਸਹੁੰ ਚੱੁਕੀ | ਪਿ੍ੰਸੀਪਲ ਡਾ: ਰਾਜੇਸ਼ ਕੁਮਾਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋ ਗਏ ਹਨ | ਇਸੇ ਲਈ ਆਜ਼ਾਦੀ ਦਾ ਅੰਮਿ੍ਤ ਤਿਉਹਾਰ ਮਨਾਇਆ ਜਾ ਰਿਹਾ ਹੈ | ਸਾਨੂੰ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਵੰਡ ਵਿਚ ਮਾਰੇ ਗਏ ਲੋਕਾਂ ਨੂੰ ਵੀ ਯਾਦ ਕੀਤਾ ਤੇ 1947 ਦੀ ਵੰਡ ਨੂੰ ਦੁਨੀਆਂ ਦਾ ਸਭ ਤੋਂ ਦੁਖਦਾਈ ਪਲ ਦੱਸਿਆ | ਇਸ ਮÏਕੇ ਇਤਿਹਾਸ ਵਿਭਾਗ ਦੀ ਡਾ: ਬਾਬੂਸ਼ਾ ਮੈਂਗੀ ਨੇ ਦੇਸ਼ ਦੀ ਆਜ਼ਾਦੀ ਵਿਚ ਅੰਮਿ੍ਤਸਰ ਸ਼ਹਿਰ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਐੱਨ. ਸੀ. ਸੀ. ਕੈਡਿਟ ਮਾਧਵ ਨੇ ਦੇਸ਼ ਭਗਤੀ ਦੀ ਰਚਨਾ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ | ਇਸ ਮÏਕੇ ਐੱਨ. ਸੀ. ਸੀ. ਆਰਮੀ, ਐੱਨ. ਸੀ. ਸੀ. ਏਅਰ ਫੋਰਸ ਅਤੇ ਐੱਨ. ਐੱਸ. ਐੱਸ. ਦੇ ਕੈਡਿਟ ਅਤੇ ਅਧਿਕਾਰੀ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ | ਪੋ੍ਰਗਰਾਮ ਵਿਚ ਕਾਲਜ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ |
ਛੇਹਰਟਾ, (ਸੁਰਿੰਦਰ ਸਿੰਘ ਵਿਰਦੀ)-ਭਾਰਤੀ ਵਿਦਿਆ ਭਵਨ ਸੋਹਣ ਲਾਲ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਆਓ ਹਰ ਘਰ ਤਿਰੰਗਾ ਲਹਿਰਾਈਏ, ਮਿਲ ਕਰ ਸਾਰੇ ਆਜ਼ਾਦੀ ਦਾ ਜਸ਼ਨ ਮਨਾਈਏ ਦੇ ਚਲਦਿਆਂ ਮੁੱਖ ਅਧਿਆਪਕ ਮੈਡਮ ਵਨੀਤਾ ਮਹਿੰਦਰੂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਏ ਗਏ ਅਭਿਆਨ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਦੇ ਸਬੰਧ ਵਿਚ ਹਰ ਘਰ ਤਿਰੰਗਾ ਪ੍ਰਭਾਤ ਫੇਰੀ ਕੱਢੀ ਗਈ | ਪ੍ਰਭਾਤ ਫੇਰੀ ਸਕੂਲ ਤੋਂ ਆਰੰਭ ਹੋ ਕੇ ਅਬਾਦੀ ਅਰਜਨ ਨਗਰ ਅਤੇ ਦਿਲਾਵਰੀ ਸਟਰੀਟ ਤੋਂ ਹੁੰਦੀ ਹੋਈ ਵਾਪਸ ਸਕੂਲ ਪੁੱਜੀ | ਅਖੀਰ ਵਿਚ ਮੁੱਖ ਅਧਿਆਪਕ ਮੈਡਮ ਵਨੀਤਾ ਮਹਿੰਦਰੂ ਵਲੋਂ ਇਸ ਰੈਲੀ ਦੇ ਸਫਲ ਆਯੋਜਨ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |
ਛੇਹਰਟਾ, (ਸੁਰਿੰਦਰ ਸਿੰਘ ਵਿਰਦੀ)-ਅਜ਼ਾਦੀ ਦਿਹਾੜੇ 'ਤੇ ਛੇਹਰਟਾ ਰੇਲਵੇ ਸਟੇਸ਼ਨ ਵਿਖੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.), ਗੌਰਮਿੰਟ ਰੇਲਵੇ ਪੁਲਿਸ (ਜੀ.ਆਰ.ਪੀ.) ਤੇ ਸਥਾਨਕ ਰੇਲਵੇ ਅਧਿਕਾਰੀਆਂ ਵਲੋਂ ਇਕ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਰੇਲਵੇ ਪ੍ਰੋਟਕਸ਼ਨ ਫੋਰਸ ਦੇ ਇੰਚਾਰਜ ਨਰਿੰਦਰਪਾਲ ਸ਼ਰਮਾ ਤੇ ਗੌਰਮਿੰਟ ਰੇਲਵੇ ਪੁਲਿਸ ਦੇ ਇੰਚਾਰਜ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਵਾਲੀਆਂ ਸੁਰੱਖਿਆ ਟੁੱਕੜੀਆਂ ਦੇ ਵਲੋਂ ਵਿਸ਼ੇਸ਼ ਪਰੇਡ ਕਰਦਿਆਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਸਟੇਸ਼ਨ ਮਾਸਟਰ ਰਾਜ ਕਿਸ਼ੌਰ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ ਵਾਸੀਆਂ ਲਈ ਬਹੁਤ ਅਹਿਮ ਤੇ ਮਹੱਤਵਪੂਰਨ ਦਿਨ ਹੈ | ਇਸ ਮੌਕੇ ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਰੇਲਵੇ ਦੀ ਜ਼ਮੀਨ ਜਾਇਦਾਦ ਦੀ ਰੱਖਵਾਲੀ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਹੋਰ ਸਮਾਜਿਕ ਜ਼ਿੰਮੇਵਾਰੀਆਂ ਵੀ ਹਨ |
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕਿਸ਼ਨ ਸ਼ਰਮਾ ਦੀ ਅਗਵਾਈ ਹੇਠ ਆਜ਼ਾਦੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਾਲਕਿਸ਼ਨ ਸ਼ਰਮਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਨਸ਼ਿਆਂ ਨੂੰ ਜੜ ਤੋਂ ਖ਼ਤਮ ਕਰਕੇ ਨÏਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਕਰਨੀ ਚਾਹੀਦੀ ਹੈ | ਉਨ੍ਹਾਂ ਨÏਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਸÏਦਾਗਰਾਂ ਦਾ ਬਾਈਕਾਟ ਕਰਨ ਤੇ ਦੇਸ਼ ਦੀ ਸੁਰੱਖਿਆ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈਣ ਲਈ ਪੇ੍ਰਰਿਆ | ਸ਼ਰਮਾ ਨੇ ਕਿਹਾ ਕਿ ਗੁਆਂਢੀ ਦੇਸ਼ ਸਾਜ਼ਿਸ਼ਾਂ ਰਚਦਿਆਂ ਸਾਡੇ ਦੇਸ਼ 'ਚ ਨਸ਼ੇ ਭੇਜ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕਰ ਰਹੇ ਹਨ, ਜਿਨ੍ਹਾਂ ਨੂੰ ਮੂੱਹ ਤੋੜ ਜਵਾਬ ਦੇਣਾ ਚਾਹੀਦਾ ਹੈ | ਇਸ ਮÏਕੇ ਸੰਦੀਪ ਕੁਮਾਰ, ਸੁਦਰਸ਼ਨ ਕੁਮਾਰ, ਰਾਜੇਸ਼ ਸ਼ਰਮਾ, ਸਤਪਾਲ ਧਵਨ, ਡਾ: ਪ੍ਰੇਮ, ਵਿੱਕੀ ਸਰਪੰਚ, ਦਾਨਿਸ਼, ਸÏਰਭ ਤੇ ਪ੍ਰੇਮ ਆਦਿ ਹਾਜ਼ਰ ਸਨ |
ਅੰਮਿ੍ਤਸਰ, (ਹਰਮਿੰਦਰ ਸਿੰਘ)-ਆਜ਼ਾਦੀ ਦਿਹਾੜੇ ਸੰਬੰਧੀ ਨਗਰ ਨਿਗਮ ਅੰਮਿ੍ਤਸਰ ਦੇ ਮੁੱਖ ਦਫ਼ਤਰ ਰਣਜੀਤ ਅਵੀਨਿਊ ਵਿਖੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ 'ਤੇ ਪੰਜਾਬ ਪੁਲਿਸ ਤੇ ਫਾਇਰ ਬਿ੍ਗੇਡ ਦੇ ਦਸਤੇ ਵਲੋਂ ਸਲਾਮੀ ਦਿੱਤੀ ਗਈ | ਇਸ ਤੋਂ ਪਹਿਲਾਂ ਮੇਅਰ ਦਾ ਨਗਰ ਨਿਗਮ ਇੱਥੇ ਪਹੁੰਚਣ 'ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ, ਕੌਂਸਲਰਾਂ, ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸਵਾਗਤ ਕੀਤਾ ਗਿਆ | ਮੇਅਰ ਕਰਮਜੀਤ ਸਿੰਘ ਵਲੋਂ ਕੌਮੀ ਝੰਡਾ ਲਹਿਰਾਉਣ ਉਪਰੰਤ ਰਾਸ਼ਟਰੀ ਗਾਇਣ ਦੇ ਨਾਲ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਉਪਰੰਤ ਮੇਅਰ ਵਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ | ਇਸ ਮੌਕੇ 'ਤੇ ਮੇਅਰ ਰਿੰਟੂ ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ | ਇਸ ਉਪਰੰਤ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਮੇਅਰ ਕਰਮਜੀਤ ਸਿੰਘ ਨੂੰ ਸ਼ਹਿਰਵਾਸੀਆਂ ਦੀ ਸੇਵਾ ਵਿਚ ਉਨ੍ਹਾਂ ਵਲੋਂ ਕੀਤੇ ਗਏ ਸ਼ਲਾਘਾਯੋਗ ਕੰਮ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਮੇਅਰ ਵਲੋਂ ਲੋਕਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਤ ਕਰਨ ਲਈ ਮੁਫ਼ਤ ਪੌਦੇ ਵੰਡੇ ਗਏ | ਇਸ ਮੌਕੇ ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਮਹੇਸ਼ ਖੰਨਾ, ਪ੍ਰਮੋਦ ਕੁਮਾਰ ਬਬਲਾ, ਅਵਿਨਾਸ਼ ਚੰਦਰ ਜੌਲੀ, ਪ੍ਰਦੀਪ ਸ਼ਰਮਾ, ਦਲਬੀਰ ਸਿੰਘ ਮੰਮਣਕੇ, ਗਗਨਦੀਪ ਸਿੰਘ ਸਹਿਜ਼ਰਾ, ਦਵਿੰਦਰ ਪਹਿਲਵਾਨ, ਜਗਦੀਸ਼ ਕਾਲੀਆ, ਸਾਬਕਾ ਕੌਂਸਲਰ ਅਨੇਕ ਸਿੰਘ, ਸਰਬਜੀਤ ਸਿੰਘ ਲਾਟੀ, ਲਖਵਿੰਦਰ ਸਿੰਘ, ਵਿਨੀਤ ਗੁਲਾਟੀ, ਵਿਰਾਟ ਦੇਵਗਨ, ਜਸਵਿੰਦਰ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਬੌਬੀ, ਸੁਨੀਲ ਕੌਂਟੀ, ਰਾਮ ਬਲੀ ਆਦਿ ਸ਼ਾਮਿਲ ਹੋਏ |
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਵਿਖੇ ਪਹਿਲੀ ਵਾਰ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਪ੍ਰੋ: ਲਕਸ਼ਮੀਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਸ੍ਰੀ ਦੁਰਗਿਆਣਾ ਮੰਦਰ ਦੇ ਵਿਹੜੇ ਵਿਚ ਤਿਰੰਗਾ ਝੰਡਾ ਲਹਿਰਾਇਆ | ਪੋ੍ਰ: ਚਾਵਲਾ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਦਿਆਂ ਉਨ੍ਹਾਂ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਆ | ਇਸ ਮÏਕੇ ਸਰਪ੍ਰਸਤ ਬਲਵੀਰ ਕੁਮਾਰ ਬਜਾਜ, ਸੁਧੀਰ ਸ੍ਰੀਧਰ, ਸੰਤੋਸ਼ ਗੁਪਤਾ, ਵਿੱਤ ਸਕੱਤਰ ਵਿਮਲ ਅਰੋੜਾ, ਮੈਨੇਜਰ ਅਨਿਲ ਕੁਮਾਰ ਸ਼ਰਮਾ, ਸਕੱਤਰ ਧਰਮਪਾਲ ਚÏਧਰੀ, ਸਹਾਇਕ ਸਕੱਤਰ ਰੋਹਿਤ ਖੰਨਾ, ਵਿਜੇ ਖੰਨਾ, ਰਾਕੇਸ਼ ਸ਼ਰਮਾ, ਆਦਰਸ਼ ਸ਼ਰਮਾ, ਵਿਧੂ ਪੁਰੀ, ਗੁਲਸ਼ਨ ਕੋਹਲੀ, ਕਬੀਰ ਸ਼ਰਮਾ, ਸੁਨੀਲ ਸ਼ਰਮਾ, ਸੰਜੀਵ ਖੰਨਾ, ਸੰਜੇ ਮਹਿਰਾ ਸਮੇਤ ਸ਼ਰਧਾਲੂ ਹਾਜ਼ਰ ਸਨ |
(ਬਾਕੀ ਸਫਾ 7 'ਤੇ)
ਵਿਧਾਨ ਸਭਾ ਦੇ ਡਿਪਟੀ ਸਪੀਕਰ ਜੋ ਕਿ ਇੱਥੇ ਤਿੰਰਗਾ ਲਹਿਰਾਉਣ ਲਈ ਪੁੱਜੇ ਸਨ ਜੋ ਕਿ ਤਿੰਰਗਾ ਲਹਿਰਾਏ ਜਾਣ ਉਪਰੰਤ ਦੇਸ਼ ਦੇ ਕੌਮੀ ਝੰਡੇ ਨੂੰ ਸਲਾਮੀ ਦੇਣਾ ਭੁੱਲ ਗਏ ਤੇ ਸਿੱਧਾ ਖੜੇ ਹੋ ਗਏ ਜਦੋਂ ਕਿ ਬਾਕੀ ਅਧਿਕਾਰੀ ਜਿਵੇਂ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਤੇ ਆਈ. ਜੀ. ਮੋਹਨੀਸ਼ ਚਾਵਲਾ ਵਲੋਂ ਝੰਡੇ ਨੂੰ ਸੈਲਿਊਟ ਕੀਤਾ ਗਿਆ ਜਦੋਂ ਕਿ ਸ: ਰੋੜੀ ਅਜਿਹਾ ਕਰਨਾ ਭੁੱਲ ਗਏ ਜੋ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ |

ਰਿਹਾਈ ਬਾਅਦ ਪਹਿਲੀ ਵਾਰ ਅੰਮਿ੍ਤਸਰ ਪੁੱਜੇ ਮਜੀਠੀਆ

ਅੰਮਿ੍ਤਸਰ, 16 ਅਗਸਤ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਬਾਅਦ ਪਿਛਲੇ ਦਿਨੀਂ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਣ ਉਪਰੰਤ ਸ਼ਾਮ ਕਰੀਬ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਉਤਸ਼ਾਹ ਨਾਲ ਮਨਾਇਆ ਨਾਲ ਗਿਆ ਅਜ਼ਾਦੀ ਦਿਵਸ...

ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਗ੍ਰਾਮ ਪੰਚਾਇਤ ਮਾਨਾਂਵਾਲਾ ਵਲੋਂ ਸੰਸਥਾ ਦੇ ਸਪੈਸ਼ਲ ਅੰਤਰਰਾਸ਼ਟਰੀ ਖਿਡਾਰੀਆਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਰਪੰਚ ਸੁਖਰਾਜ ਸਿੰਘ ਰੰਧਾਵਾ ਤੇ ਸਮੂਹ ਗ੍ਰਾਮ ਪੰਚਾਇਤ ਦੇ ਪ੍ਰਬੰਧਾਂ ਹੇਠ ਕਰਵਾਏ ਗਏ ...

ਪੂਰੀ ਖ਼ਬਰ »

ਉੱਪਲ ਨਿਊਰੋ ਹਸਪਤਾਲ ਨੇ ਵਿਸ਼ੇਸ਼ ਬੱਚਿਆਂ ਨਾਲ ਮਨਾਇਆ ਆਜ਼ਾਦੀ ਦਿਵਸ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਆਜ਼ਾਦੀ ਦੀ 76ਵੇਂ ਦਿਹਾੜੇ ਮੌਕੇ ਰਾਣੀ ਕਾ ਬਾਗ ਸਥਿਤ ਉੱਪਲ ਨਿਊਰੋ ਹਸਪਤਾਲ ਵਿਖੇ ਵਿਸ਼ੇਸ਼ ਬੱਚਿਆਂ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਡਾ. ਅਸ਼ੋਕ ਉੱਪਲ ਨੇ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ 15 ਅਗਸਤ ਦਾ ਦਿਨ ਸ਼ਹੀਦਾਂ ...

ਪੂਰੀ ਖ਼ਬਰ »

ਅਣਪਛਾਤੀ ਔਰਤ ਦੀ ਮਿਲੀ ਲਾਸ਼

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਸਿੱਖ ਪਰਿਵਾਰ ਦੀ ਇਕ ਨਾ-ਮਲੂਮ ਔਰਤ ਦੀ ਲਾਸ਼ ਇੱਥੇ ਸ੍ਰੀ ਦਰਬਾਰ ਸਾਹਿਬ ਨੇੜਿਓਾ ਗੁਰੂ ਰਾਮਦਾਸ ਸਰਾਂ ਤੋਂ ਮਿਲੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਕਿ ਉਸਦੀ ਗਰਮੀ ਨਾਲ ਮੌਤ ਹੋ ਗਈ ਹੈ | ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅੰਮਿ੍ਤਸਰ 'ਚ 8 ਮੁਹੱਲਾ ਕਲੀਨਿਕਾਂ ਦੀ ਹੋਈ ਸ਼ੁਰੂਆਤ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਨੂੰ ਇੱਥੇ 8 ਮੁਹੱਲਾ ਕਲੀਨਿਕ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੇ ਸ਼ੁਰੂ ਹੋਣ ਤੋਂ ਪਹਿਲੇ ਦਿਨ ਹੀ ਅੱਜ ਲੋਕਾਂ ਦੀਆਂ ਭੀੜਾਂ ਲੱਗ ਗਈਆਂ ਹਨ ਤੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਬੀਤੇ ਦਿਨ ਇੱਥੇ ਡਿਪਟੀ ਸਪੀਕਰ ਜੈ ...

ਪੂਰੀ ਖ਼ਬਰ »

ਪਾਕਿ 'ਚ ਅਗਵਾ ਨਾਬਾਲਗ ਹਿੰਦੂ ਕੁੜੀ ਨੇ ਮਾਪਿਆਂ ਕੋਲ ਜਾਣ ਦੀ ਕੀਤੀ ਅਪੀਲ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ 16 ਸਾਲ ਦੀ ਨਾਬਾਲਗ ਹਿੰਦੂ ਕੁੜੀ ਕਰੀਨਾ ਲੋਹਾਨਾ ਨੇ ਅਦਾਲਤ 'ਚ ਆਪਣੇ ਮਾਪਿਆਂ ਕੋਲ ਵਾਪਸ ਜਾਣ ਦੀ ਅਪੀਲ ਕੀਤੀ ਹੈ | ਪੁਲਿਸ ਤੇ ਮੀਡੀਆ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਖ਼ਲੀਲ ਜੂਨੋ ਨਾਮੀ ...

ਪੂਰੀ ਖ਼ਬਰ »

ਅੰਮਿ੍ਤਸਰ-ਅਟਾਰੀ ਤੇ ਤਰਨ ਤਾਰਨ-ਬਿਆਸ ਡੀ. ਐੱਮ. ਯੂ. ਮੁੜ ਸ਼ੁਰੂ

ਅੰਮਿ੍ਤਸਰ, 16 ਅਗਸਤ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਅੰਮਿ੍ਤਸਰ-ਅਟਾਰੀ ਤੇ ਤਰਨ ਤਾਰਨ-ਬਿਆਸ ਡੀ. ਐੱਮ. ਯੂ. ਰੇਲ ਗੱਡੀ ਮੁੜ ਚਾਲੂ ਕਰ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ (06929) ਅੰਮਿ੍ਤਸਰ-ਅਟਾਰੀ ਡੀ. ਐੱਮ. ਯੂ. ਸਵੇਰੇ 07.30 ਵਜੇ ...

ਪੂਰੀ ਖ਼ਬਰ »

ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਸੰਬੰਧੀ 22 ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਵਿਖੇ ਹੋਵੇਗਾ ਕੀਰਤਨ ਦਰਬਾਰ- ਐਡਵੋਕੇਟ ਧਾਮੀ

ਅੰਮਿ੍ਤਸਰ, 16 ਅਗਸਤ (ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੌਰਾਨ ਇਕ ਗੁਰਮਤਿ ਸਮਾਗਮ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਦੀ ਯਾਦ ਵਿਚ ਸੁਲਤਾਨਵਿੰਡ ਰੋਡ ਅੰਮਿ੍ਤਸਰ ਵਿਖੇ ਸਥਿਤ ਗੁਰਦੁਆਰਾ ...

ਪੂਰੀ ਖ਼ਬਰ »

ਬਲਦੇਵ ਸਿੰਘ ਸਿਰਸਾ ਦੀ ਅਗਵਾਈ 'ਚ ਨਿੱਜੀ ਹਸਪਤਾਲ ਦਾ ਘਿਰਾਓ

ਰਾਜਾਸਾਂਸੀ, 16 ਅਗਸਤ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਹਵਾਈ ਅੱਡਾ ਮਾਰਗ 'ਤੇ ਸਥਿਤ ਨਾਮਵਰ ਕੰਪਨੀ ਦੇ ਇਕ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਇਕ ਪੇਟ ਵਿਚ ਇਨਫੈਕਸ਼ਨ ਤੇ ਪੱਥਰੀ ਦੇ ਇਲਾਜ ਲਈ ਪੁੱਜੇ ਇਕ ਮਰੀਜ਼ ਨੂੰ ਬਿਨਾ ਅਪ੍ਰੇਸ਼ਨ ਕੀਤੇ ਮੋਟੀ ਰਕਮ ਦਾ ...

ਪੂਰੀ ਖ਼ਬਰ »

ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਤੇ ਵਿਧਾਇਕ ਡਾ. ਸੰਧੂ ਵਲੋਂ ਵਿਧਾਨ ਸਭਾ ਹਲਕਾ ਪੱਛਮੀ 'ਚ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ

ਛੇਹਰਟਾ, 16 ਅਗਸਤ (ਵਡਾਲੀ)-ਪੰਜਾਬ ਸਰਕਾਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਚ ਕਬੀਰ ਪਾਰਕ ਤੇ ਸੇਵਾ ਨਗਰ ਵਿਖੇ 2 ਮੁਹੱਲਾ ...

ਪੂਰੀ ਖ਼ਬਰ »

114 ਵਰ੍ਹੇ ਬਾਅਦ ਵੀ ਨਹੀਂ ਮਿਲ ਸਕੀ ਸ਼ਹੀਦ ਢੀਂਗਰਾ ਦੀ ਅੰਤਿਮ ਯਾਦਗਾਰ ਨੂੰ ਮਾਨਤਾ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਸ਼ਹੀਦ ਮਦਨ ਲਾਲ ਢੀਂਗਰਾ ਦੀ ਸਥਾਨਕ ਜੀ. ਟੀ. ਰੋਡ 'ਤੇ ਮਾਲ ਮੰਡੀ ਦੇ ਪਾਸ ਅੰਤਿਮ ਯਾਦਗਾਰ ਦੇ ਰੂਪ 'ਚ ਮੌਜੂਦ ਸਮਾਧ ਨੂੰ ਸਾਢੇ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ 'ਸਮਾਧੀ ਸਮਾਰਕ' ਵਜੋਂ ਮਾਨਤਾ ਨਹੀਂ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਨੂੰ ਹੋਇਆ ਕੋਰੋਨਾ

ਅੰਮਿ੍ਤਸਰ, 16 ਅਗਸਤ (ਰੇਸ਼ਮ ਸਿੰਘ)-ਕੋਰੋਨਾ ਦੇ ਲਗਾਤਾਰ ਮਿਲ ਰਹੇ ਮਾਮਲਿਆਂ ਤਹਿਤ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਕੋਰੋਨਾਗ੍ਰਸਤ ਹੋ ਗਏ ਹਨ, ਜੋ ਕਿ ਇਕਾਂਤਵਾਸ ਚਲੇ ਗਏ ਹਨ | ਮਿਲੇ ਵੇਰਵਿਆਂ ਅਨੁਸਾਰ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਖ਼ਾਂਸੀ ਦੀ ...

ਪੂਰੀ ਖ਼ਬਰ »

ਸਵ. ਮਨਮੋਹਨ ਸਿੰਘ ਗੁਮਟਾਲਾ ਨੂੰ ਸ਼ਰਧਾਂਜਲੀਆਂ ਭੇਟ

ਅੰਮਿ੍ਤਸਰ, 16 ਅਗਸਤ, (ਹਰਮਿੰਦਰ ਸਿੰਘ)-ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਮਾਜ ਸੇਵਕ ਮਨਮੋਹਨ ਸਿੰਘ ਗੁਮਟਾਲਾ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ. ਬੀ. ਬਲਾਕ ਰਣਜੀਤ ...

ਪੂਰੀ ਖ਼ਬਰ »

ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਧਰਮਸ਼ਾਲਾ ਭਾਈ ਸਾਹਿਬ ਸਿੰਘ ਜੀ ਗਲੀ ਨਿਸ਼ਾਨਚੀਆਂ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤ ਐਵੀਨਿਊ ਵਿਖੇ ਸਜਾਏ ਜੀਵਨ ਜੁਗਤਿ ਸਮਾਗਮ

ਅੰਮਿ੍ਤਸਰ, 16 ਅਗਸਤ (ਜਸਵੰਤ ਸਿੰਘ ਜੱਸ)-ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿੰਸਗ ਵਲੋਂ ਗੁਰੂ ਨਗਰੀ 'ਚ ਚਲਾਈ ਜਾ ਰਹੀ 'ਜੀਵਨ ਜੁਗਤਿ ਸਮਾਗਮਾਂ' ਦੀ ਲੜੀ ਦੌਰਾਨ ਧਰਮਸ਼ਾਲਾ ਭਾਈ ਸਾਹਿਬ ਸਿੰਘ ਜੀ, ਗਲੀ ਨਿਸ਼ਾਨਚੀਆਂ ਚੌਂਕ ਪਰਾਗਦਾਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX