ਤਾਜਾ ਖ਼ਬਰਾਂ


ਕਰਨਾਟਕ:ਮਰੀਜ਼ ਦੇ ਸਰੀਰ 'ਚੋਂ ਮਿਲੇ 187 ਸਿੱਕੇ
. . .  5 minutes ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ ਤੋਂ 187 ਸਿੱਕੇ ਬਰਾਮਦ ਕੀਤੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  10 minutes ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  20 minutes ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  26 minutes ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  31 minutes ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  46 minutes ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  52 minutes ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 1 hour ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 1 hour ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  9 minutes ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 2 hours ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  1 day ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  1 day ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਭੇਦਭਰੀ ਹਾਲਤ ’ਚ ਮਿਲੀ ਪਤੀ-ਪਤਨੀ ਦੀ ਲਾਸ਼
. . .  1 day ago
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) – ਨਿਊ ਹਰਗੋਬਿੰਦ ਨਗਰ, ਜਲੰਧਰ ’ਚ ਇਕ ਮਕਾਨ ’ਚੋਂ ਪਤੀ-ਪਤਨੀ ਦੀ ਮਿ੍ਤਕ ਦੇਹ ਮਿਲੀ ਹੈ। ਮਿ੍ਤਕ ਪਤੀ ਦੀ ਪਛਾਣ ਨੀਰਜ ਅਤੇ ਪਤਨੀ ਦੀ ਪੂਜਾ ਵਜੋਂ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਜ਼ੀਰਕਪੁਰ ’ਚ ਲਾਇਆ ਰੁਜ਼ਗਾਰ ਮੇਲਾ
. . .  1 day ago
ਜ਼ੀਰਕਪੁਰ, 29 ਨਵੰਬਰ (ਹੈਪੀ ਪੰਡਵਾਲਾ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ...
ਕੋਟਕਪੂਰਾ ਦੇ ਡੇਰਾ ਪ੍ਰੇਮੀ ਕਤਲ ਕਾਂਡ ’ਚ ਗ੍ਰਿਫ਼ਤਾਰ ਦੋਵੇਂ ਨਾਬਾਲਗ ਸ਼ੂਟਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ
. . .  1 day ago
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਦੋ ਨਾਬਾਲਗ ਨਿਸ਼ਾਨੇਬਾਜ਼ਾਂ ਦੀ ਜ਼ਮਾਨਤ ਅਰਜ਼ੀ ਪ੍ਰਿੰਸੀਪਲ...
23 ਸੈਕਟਰ ਅਸਾਮ ਰਾਈਫਲਜ਼ , ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ 3.33 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਕੀਤੀਆਂ ਬਰਾਮਦ
. . .  1 day ago
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
. . .  1 day ago
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ...
ਸੁਪਰੀਮ ਕੋਰਟ ਨੇ ਮੁੰਬਈ ਮੈਟਰੋ ਕਾਰਪੋਰੇਸ਼ਨ ਨੂੰ ਆਰੇ ਜੰਗਲਾਂ 'ਚ 84 ਦਰਖਤਾਂ ਨੂੰ ਕੱਟਣ ਲਈ ਆਪਣੀ ਅਰਜ਼ੀ 'ਤੇ ਪੈਰਵੀ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਮੇਘਾਲਿਆ ਸਰਕਾਰ ਆਸਾਮ ਨਾਲ ਲੱਗਦੀ ਸਰਹੱਦ 'ਤੇ 7 ਬਾਰਡਰ ਚੌਂਕੀਆਂ (ਬੀ.ਓ.ਪੀ.) ਸਥਾਪਤ ਕਰੇਗੀ - ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਕਪੂਰਥਲਾ / ਫਗਵਾੜਾ

ਕਪੂਰਥਲਾ 'ਚ ਧੂਮਧਾਮ ਨਾਲ ਮਨਾਇਆ 75ਵਾਂ ਆਜ਼ਾਦੀ ਦਿਹਾੜਾ

• ਗੁਰੂ ਨਾਨਕ ਸਟੇਡੀਅਮ 'ਚ ਡੀ.ਸੀ. ਵਿਸ਼ੇਸ਼ ਸਾਰੰਗਲ ਨੇ ਲਹਿਰਾਇਆ ਤਿਰੰਗਾ • ਉੱਘਾ ਯੋਗਦਾਨ ਪਾਉਣ ਵਾਲੀਆਂ 33 ਸ਼ਖ਼ਸੀਅਤਾਂ ਦਾ ਸਨਮਾਨ
ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)- ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿਚ ਪ੍ਰਸ਼ਾਸਨ, ਵਿੱਦਿਅਕ ਅਦਾਰਿਆਂ ਤੇ ਹੋਰ ਸੰਸਥਾਵਾਂ ਵਲੋਂ ਸਮਾਗਮ ਧੂਮਧਾਮ ਨਾਲ ਕਰਵਾਏ ਗਏ ਜਿਸ ਵਿਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਗਿਆ | ਬਾਰਸ਼ ਦੌਰਾਨ ਡੀ.ਸੀ. ਵਿਸ਼ੇਸ਼ ਸਾਰੰਗਲ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਡੀ.ਐਸ.ਪੀ. ਸਬ ਡਵੀਜ਼ਨ ਮਨਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪਰੇਡ ਦਾ ਨਿਰੀਖਣ ਕੀਤਾ ਤੇ ਬਾਅਦ ਵਿਚ ਪੰਜਾਬ ਪੁਲਿਸ, ਹੋਮ ਗਾਰਡ, ਪੰਜਾਬ ਪੁਲਿਸ ਦੇ ਬੈਂਡ, ਐਨ.ਸੀ.ਸੀ., ਸਰਕਾਰੀ ਕਾਲਜ ਕਪੂਰਥਲਾ ਤੇ ਸਰਕਾਰੀ ਸਕੂਲਾਂ ਦੇ ਐਨ.ਸੀ.ਸੀ. ਨਾਲ ਸਬੰਧਿਤ ਬੱਚਿਆਂ ਵਲੋਂ ਕੀਤੇ ਗਏ ਪਾਰਚ ਪਾਸਟ ਤੋਂ ਸਲਾਮੀ ਲਈ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਸਾਰੰਗਲ ਨੇ ਆਜ਼ਾਦੀ ਦੇ ਸੰਗਰਾਮ ਵਿਚ ਸ਼ਹੀਦੀਆਂ ਪਾਉਣ ਵਾਲੇ ਦੇਸ਼ ਭਗਤਾਂ ਤੇ ਸ਼ਹੀਦਾਂ ਨੂੰ ਯਾਦ ਕੀਤਾ | ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਇਕਜੁੱਟ ਹੋ ਕੇ ਗਰੀਬੀ, ਬੇਰੁਜ਼ਗਾਰੀ, ਭੇਦਭਾਵ ਤੇ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਆਜ਼ਾਦੀ ਦੀ ਲੜਾਈ ਵਿਚ ਪੰਜਾਬੀਆਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵੀ ਚਰਚਾ ਕੀਤੀ | ਸਮਾਗਮ ਦੌਰਾਨ ਸਰਕਾਰੀ ਹਾਈ ਸਕੂਲ ਭਵਾਨੀਪੁਰ, ਆਨੰਦ ਕਾਲਜ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਤੇ ਹੋਰ ਵਿੱਦਿਅਕ ਸੰਸਥਾਵਾਂ ਨਾਲ ਸੰਬੰਧਿਤ ਬੱਚਿਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ | ਇਸੇ ਦੌਰਾਨ ਹੀ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੇ ਜਾ ਰਹੇ ਆਮ ਆਦਮੀ ਕਲੀਨਿਕਾਂ ਬਾਰੇ ਤਿਆਰ ਕੀਤੀ ਝਾਕੀ ਵੀ ਕੱਢੀ ਗਈ | ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਬੰਧਿਤ 33 ਸ਼ਖ਼ਸੀਅਤਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਅੰਗਹੀਣਾਂ ਨੂੰ ਟਰਾਈਸਾਈਕਲ ਵੀ ਤਕਸੀਮ ਕੀਤੇ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਨੇ ਬਾਖ਼ੂਬੀ ਨਾਲ ਨਿਭਾਏ | ਸਮਾਗਮ ਵਿਚ ਡੀ.ਆਈ.ਜੀ. ਜਲੰਧਰ ਰੇਂਜ ਡਾ: ਐਸ. ਭੂਪਤੀ, ਐਸ.ਐਸ.ਪੀ. ਨਵਨੀਤ ਸਿੰਘ ਬੈਂਸ, ਏ.ਡੀ.ਸੀ. ਅਜੈ ਅਰੋੜਾ ਤੇ ਐਸ.ਪੀ. ਆਂਗਰਾ, ਐਸ.ਪੀ. ਹੈੱਡ ਕੁਆਰਟਰ ਹਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਜਨਰਲ ਉਪਿੰਦਰਜੀਤ ਕੌਰ ਬਰਾੜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ ਤੇ ਨੰਦਾ ਧਵਨ, ਐਸ.ਡੀ.ਓ. ਡਰੇਨਜ਼ ਗੁਰਚਰਨ ਸਿੰਘ ਪਨੂੰ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਆਰ.ਸੀ. ਬਿਰਹਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ, ਸੀਨੀਅਰ ਆਗੂ ਗੁਰਪਾਲ ਸਿੰਘ ਇੰਡੀਅਨ, ਗੁਰਸ਼ਰਨ ਸਿੰਘ ਕਪੂਰ ਤੇ ਵਿਕਰਾਂਤ ਰਾਣਾ, ਯੋਗੇਸ਼ ਕੁਮਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਸੈਨਿਕ ਸਕੂਲ ਕਪੂਰਥਲਾ 'ਚ ਸਮਾਗਮ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਸੈਨਿਕ ਸਕੂਲ ਕਪੂਰਥਲਾ 'ਚ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਪਿ੍ੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ ਕੌਮੀ ਝੰਡਾ ਲਹਿਰਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਮਹੱਤਵ ਤੇ ਇਸ ਦੀ ਗਰਿਮਾ ਨੂੰ ਸਾਨੂੰ ਹਰ ਹਾਲਤ ਵਿਚ ਬਰਕਰਾਰ ਰੱਖਣਾ ਹੋਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੇ ਵਿਦਿਆਰਥੀ ਹੁੰਦੇ ਹਨ, ਇਸ ਲਈ ਸਾਰੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਮਿਹਨਤ ਤੇ ਲਗਨ ਨਾਲ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ | ਉਨ੍ਹਾਂ ਆਜ਼ਾਦੀ ਸੰਗਰਾਮ 'ਚ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾਂ ਨੂੰ ਵੀ ਯਾਦ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਸਕੂਲ ਵਿਚ ਸਥਿਤੀ ਸ਼ਹੀਦੀ ਸਮਾਰਕ 'ਸੈਕਅਪ ਸਥੱਲ' 'ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਬੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਗਮ ਵਿਚ ਪ੍ਰਸ਼ਾਸਨਿਕ (ਬਾਕੀ ਸਫ਼ਾ 6 'ਤੇ)
ਅਧਿਕਾਰੀ ਮੇਜਰ ਜੇ.ਵੀ.ਐਸ. ਬੇਗ, ਸੀਨੀਅਰ ਮਾਸਟਰ ਡਾ: ਈਸ਼ਰ ਸਮੇਤ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
ਰੇਲ ਕੋਚ ਫ਼ੈਕਟਰੀ 'ਚ ਸਮਾਗਮ
ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਹੋਏ ਸਮਾਗਮ ਦੌਰਾਨ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਨੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਪ੍ਰੋਟੈਕਸ਼ਨ ਫੋਰਸ, ਸੇਂਟ ਜੌਨ ਐਂਬੂਲੈਂਸ ਬਿ੍ਗੇਡ, ਸਕੂਲਾਂ ਦੇ ਬੱਚਿਆਂ, ਸਕਾਊਟ ਐਂਡ ਗਾਈਡ ਦੀਆਂ ਪਰੇਡ ਦੀਆਂ ਟੁਕੜੀਆਂ ਦਾ ਨਿਰੀਖਣ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਹਾਜ਼ਰ ਲੋਕਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਤਿਰੰਗਾ ਮੁਹਿਮ ਨੂੰ ਸਫਲ ਬਣਾਉਣ ਲਈ ਵੀ ਆਰ.ਸੀ.ਐਫ. ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਲਾਘਾ ਕੀਤੀ | ਜਨਰਲ ਮੈਨੇਜਰ ਨੇ ਆਰ.ਸੀ.ਐਫ. ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸੇ ਦੌਰਾਨ ਹੀ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਆਰ.ਸੀ.ਐਫ. ਦੇ ਹੈਰੀਟੇਜ ਪਾਰਕ 'ਚ ਆਰ.ਸੀ.ਐਫ. ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ | ਆਜ਼ਾਦੀ ਦਿਵਸ ਦੇ ਸੰਬੰਧ ਵਿਚ ਆਰ.ਸੀ.ਐਫ. ਦੇ ਪ੍ਰਬੰਧਕੀ ਕੰਪਲੈਕਸ, ਝੀਲ ਕੰਪਲੈਕਸ, ਵੱਖ-ਵੱਖ ਚੌਕਾਂ ਤੇ ਕਾਲੋਨੀ ਦੇ ਗੇਟਾਂ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ |
ਬੀਬੀ ਪੀਰੋਂ ਵਾਲੀ ਮਸਜਿਦ 'ਚ ਸਮਾਗਮ
ਆਜ਼ਾਦੀ ਦਿਹਾੜੇ 'ਤੇ ਬੀਬੀ ਪੀਰੋਂ ਵਾਲੀ ਮਸਜਿਦ 'ਚ ਸੁਸਾਇਟੀ ਦੇ ਪ੍ਰਬੰਧਕ ਤੇ ਮਸਜਿਦ ਦੇ ਇਮਾਮ ਮੌਲਾਨਾ ਅਮਾਨ ਉੱਲਾ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਉਚੇਚੇ ਤੌਰ 'ਤੇ ਸ਼ਾਮਲ ਹੋਏ ਤੇ ਉਨ੍ਹਾਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ | ਇਸੇ ਦੌਰਾਨ ਹੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਂਗਰਸੀ ਕੌਂਸਲਰ ਦੇਸ਼ ਬੰਧੂ ਨੇ ਅਦਾ ਕੀਤੀ | ਸਮਾਗਮ ਵਿਚ ਭਾਜਪਾ ਦੇ ਸਾਬਕਾ ਕੌਂਸਲਰ ਪਵਨ ਧੀਰ, ਡਾ: ਰਮਜਾਨ ਅਲੀ, ਕੌਂਸਲਰ ਕਰਨ ਮਹਾਜਨ, ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਤਨਵੀਰ ਆਲਮ, ਮੌਲਵੀ ਇਨਾਮ, ਸਾਕਿਬ, ਖਾਲਿਦ, ਇਰਸ਼ਾਦ ਹਾਫ਼ਿਜ਼, ਸਾਹਿਬਾਨ, ਅਯਾਨ ਅਲੀ, ਗੁੱਡੂ, ਯਾਸਿਦ ਅਲੀ, ਮਨਸੂਰ ਅਲੀ, ਹਾਫ਼ਿਜ਼ ਸਰਫ਼ਰਾਜ਼, ਰਿਆਸਤ ਅਨਸਾਰੀ, ਰਾਸ਼ਿਦ ਤੇ ਹੋਰ ਹਾਜ਼ਰ ਸਨ |
ਆਜ਼ਾਦੀ ਦਿਵਸ ਸੰਬੰਧੀ ਵੱਖ-ਵੱਖ ਥਾਈਾ ਸਮਾਗਮ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)- ਮੈਂ ਦੇਸ਼ ਦੇ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦਾ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਇਹ ਪ੍ਰਗਟਾਵਾ ਐਸ.ਡੀ.ਐਮ. ਸੁਲਤਾਨਪੁਰ ਲੋਧੀ ਰਣਦੀਪ ਸਿੰਘ ਨੇ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਆਪਣੇ ਸੰਬੋਧਨ 'ਚ ਕੀਤਾ | ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਮਾਰਚ ਪਾਸਟ ਤੋਂ ਸਲਾਮੀ ਵੀ ਲਈ | ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਜੱਜ ਮਹੇਸ਼ ਕੁਮਾਰ ਸੀਨੀਅਰ ਡਿਵੀਜ਼ਨ, ਜੱਜ ਰਜਿੰਦਰਪਾਲ ਸਿੰਘ ਜੂਨੀਅਰ ਡਿਵੀਜ਼ਨ, 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਡੀ.ਐੱਸ.ਪੀ. ਮਨਪ੍ਰੀਤ ਸ਼ੀਂਹਮਾਰ, ਤਹਿਸੀਲਦਾਰ ਗੁਰਲੀਨ ਕੌਰ, ਨਾਇਬ ਤਹਿਸੀਲਦਾਰ ਨਿਰਜੀਤ ਸਿੰਘ, ਸੀ.ਡੀ.ਪੀ.ਓ. ਰਾਜੀਵ ਢਾਂਡਾ, ਐਸਐਮਓ ਡਾ. ਰਵਿੰਦਰਪਾਲ ਸ਼ੁਭ, ਐੱਸ.ਐੱਚ.ਓ. ਜਸਮੇਲ ਕੌਰ ਸੰਧੂ, ਐਸ.ਐੱਚ.ਓ. ਮਨਦੀਪ ਕੌਰ ਫੱਤੂਢੀਂਗਾ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਦੀ ਸ਼ੁਰੂਆਤ ਸਕੂਲੀ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ | ਇਸ ਮੌਕੇ ਸਟੇਜ ਦੀ ਸੇਵਾ ਬਲਦੇਵ ਸਿੰਘ ਟੀਟਾ ਨੇ ਬਾਖ਼ੂਬੀ ਨਿਭਾਈ | ਸਮਾਗਮ 'ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੋਮੀ, ਐਡਵੋਕੇਟ ਤਰੁਨ ਕੰਬੋਜ, ਐਡਵੋਕੇਟ ਪਰਮਿੰਦਰ ਸਿੰਘ ਨੰਢਾ, ਨਰਿੰਦਰ ਸਿੰਘ ਖਿੰਡਾ, ਰਜਿੰਦਰ ਸਿੰਘ ਜੈਨਪੁਰ, ਲਵਪ੍ਰੀਤ ਸਿੰਘ ਡਡਵਿੰਡੀ, ਸਾਬਕਾ ਸਰਪੰਚ ਬਲਵੀਰ ਸਿੰਘ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਲਾਭ ਸਿੰਘ ਨਬੀਪੁਰ, ਸਰਪੰਚ ਗੁਰਦੇਵ ਸਿੰਘ ਪੱਪਾ, ਕੁਲਵਿੰਦਰ ਸਿੰਘ ਸੱਦੂਵਾਲ, ਪਿ੍ੰਸੀਪਲ ਮਨਜੀਤ ਕੌਰ ਜੱਜ, ਆਕਾਸ਼ਦੀਪ ਸਿੰਘ, ਕਮਲਪ੍ਰੀਤ ਸਿੰਘ ਸੋਨੀ, ਜਯੋਤੀ ਬਾਲਾ, ਕਾਂਤਾ, ਜਗਦੀਸ਼ ਲਾਲ ਸਟੈਨੋ, ਗੁਰਵਿੰਦਰ ਸਿੰਘ ਸੈਣੀ, ਜਗਤਾਰ ਸਿੰਘ, ਚਤਰ ਸਿੰਘ, ਅਨਿਲ ਪੱਪਰੂ, ਡਾ. ਲਖਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ, ਡਾ. ਮੋਹਨ ਲਾਲ ਆਦਿ ਹਾਜ਼ਰ ਸਨ |
ਨਗਰ ਕੌਂਸਲ ਦਫ਼ਤਰ ਵਿਖੇ ਸਮਾਗਮ
ਨਗਰ ਕੌਂਸਲ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਹੀਦਾਂ ਵੱਲੋਂ ਕੀਤੀਆਂ ਕੁਰਬਾਨੀ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਉਨ੍ਹਾਂ ਇਸ ਮੌਕੇ ਜੈਵਿਕ ਖਾਦ ਦੇ ਬੂਥ ਦਾ ਵੀ ਉਦਘਾਟਨ ਵੀ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਰਮਬੀਰ ਸਿੰਘ ਕੇ.ਬੀ., ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸੁਖਵਿੰਦਰ ਸਿੰਘ ਸੁੱਖ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇਜਵੰਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕੁਮਾਰ ਕਨੋਜੀਆ, ਸਾਬਕਾ ਕੌਂਸਲਰ ਸੁਰਿੰਦਰਜੀਤ ਸਿੰਘ, ਕੁਲਭੂਸ਼ਣ ਪੁਰੀ ਤੇ ਗੁਰਨਾਮ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਚੇਅਰਮੈਨ ਪੰਚਾਇਤ ਸੰਮਤੀ ਰਜਿੰਦਰ ਸਿੰਘ ਤਕੀਆ, ਉਪ ਚੇਅਰਮੈਨ ਮੰਗਲ ਸਿੰਘ ਭੱਟੀ, ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸੰਮਤੀ ਮੈਂਬਰ ਬਲਵਿੰਦਰ ਸਿੰਘ ਫੱਤੋਵਾਲ, ਸੁਰਜੀਤ ਸਿੰਘ ਸੱਦੂਵਾਲ, ਬੱਬੂ ਖੈੜਾ ਬੇਟ ਤੇ ਕੁਲਦੀਪ ਸਿੰਘ ਜਪਾਨੀ, ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਚੰਦੀ ਆਦਿ ਹਾਜ਼ਰ ਸਨ |
ਫਗਵਾੜਾ 'ਚ ਵੱਖ-ਵੱਖ ਥਾਈ ਸਮਾਗਮ
ਫਗਵਾੜਾ, (ਹਰਜੋਤ ਸਿੰਘ ਚਾਨਾ)-ਆਜ਼ਾਦੀ ਦਿਹਾੜਾ ਸਰਕਾਰੀ ਪੱਧਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਏ.ਡੀ.ਸੀ. ਬਬਿਤਾ ਕਲੇਰ ਨੇ ਕੀਤੀ ਤੇ ਮਾਰਚ ਪਾਸਟ ਤੋਂ ਸਲਾਮੀ ਲਈ | ਇਸ ਮੌਕੇ ਬੱਚਿਆਂ ਵਲੋਂ ਗੀਤ ਵੀ ਪੇਸ਼ ਕੀਤੇ ਗਏ | ਇਸ ਮੌਕੇ ਉਨ੍ਹਾਂ ਦੇਸ਼ ਦੀ ਆਜ਼ਾਦੀ ਤੇ ਪ੍ਰਾਪਤੀਆਂ ਬਾਰੇ ਵਿਚਾਰ ਪ੍ਰਗਟਾਏ ਤੇ ਵੱਖ ਵੱਖ ਖੇਤਰਾਂ 'ਚ ਪ੍ਰਾਪਤੀਆਂ ਕਰਨ ਵਾਲੇ ਕਰਮਚਾਰੀਆਂ
ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਤੇ 'ਆਪ' ਆਗੂ ਜੋਗਿੰਦਰ ਸਿੰਘ ਮਾਨ, ਐਸ.ਡੀ.ਐਮ ਸਤਵੰਤ ਸਿੰਘ, ਐਸ.ਪੀ. ਮੁਖ਼ਤਿਆਰ ਰਾਏ, ਡੀ.ਐਸ.ਪੀ. ਜਸਪ੍ਰੀਤ ਸਿੰਘ, ਡੀ.ਐਸ.ਪੀ ਰਾਜ ਕੁਮਾਰ, ਤਹਿਸੀਲਦਾਰ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਪਵਨ ਕੁਮਾਰ, ਸੰਤੋਸ਼ ਕੁਮਾਰ ਗੋਗੀ, ਹਰਜਿੰਦਰ ਸਿੰਘ ਵਿਰਕ ਸਮੇਤ ਕਈ ਪ੍ਰਮੁੱਖ ਸ਼ਾਮਿਲ ਸਨ | ਨਗਰ ਨਿਗਮ ਦਫ਼ਤਰ ਵਿਖੇ ਇਹ ਦਿਹਾੜਾ ਮਨਾਇਆ ਗਿਆ ਜਿਸ 'ਚ ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ ਸਤਵੰਤ ਸਿੰਘ ਨੇ ਅਦਾ ਕੀਤੀ ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਸਲਾਮੀ ਦਿੱਤੀ | ਇਸ ਮੌਕੇ ਸਹਾਇਕ ਕਮਿਸ਼ਨਰ ਅਸ਼ੀਸ਼ ਕੁਮਾਰ, ਅਸ਼ਵਨੀ ਕੁਮਾਰ ਲਾਅ ਅਫ਼ਸਰ, ਸ਼ਾਮ ਗੁਪਤਾ ਐਸ.ਈ, ਵਿਵੇਕ ਸ਼ਰਮਾ, ਬਲਬੀਰ ਸਿੰਘ ਆਦਿ ਸ਼ਾਮਿਲ ਸਨ | ਸਿਵਲ ਹਸਪਤਾਲ ਵਿਖੇ ਮਨਾਏ ਗਏ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਝੰਡਾ ਲਹਿਰਾਉਣ ਦੀ ਰਸਮ ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਕੀਤੀ ਤੇ ਆਜ਼ਾਦੀ ਦਿਹਾੜੇ 'ਤੇ ਚਾਨਣਾ ਪਾਇਆ | ਆਜ਼ਾਦੀ ਦਿਹਾੜਾ ਪਿੰਡ ਪਲਾਹੀ ਵਿਖੇ ਦਾਰੁਲ ਉਲੁਨ ਸ਼ੇਖ ਉਲ ਹਿੰਦ ਮਦੀਨਾ ਮਸਜਿਦ ਵਿਖੇ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਮੁਫ਼ਤੀ ਮੁਹੰਮਦ ਖਾਲਿਦ, ਸਰਬਰ ਗੁਲਾਮ ਸੱਬਾ, ਗੈਯੂਰ ਅਹਿਮਦ, ਮੌਲਾਨਾ ਨਸੀਮ, ਕਾਰਿਫ਼ ਫ਼ਾਰੂ, ਇਜ਼ਰਾਈਲ, ਮਾਸਟਰ ਕਮਰੂਲ, ਮੰਗਲ ਹੁਸੈਨ ਵੀ ਸ਼ਾਮਿਲ ਸਨ | ਇਸੇ ਤਰ੍ਹਾਂ ਬਲਾਕ ਕਾਂਗਰਸ ਕਮੇਟੀ ਵਲੋਂ ਹਰਿਗੋਬਿੰਦ ਨਗਰ ਡਾ. ਅੰਬੇਦਕਰ ਜੀ ਦੀ ਮੂਰਤੀ ਤੇ ਆਜ਼ਾਦੀ ਦਿਵਸ ਮੌਕੇ ਹਾਰ ਪਾਏ ਗਏ ਤੇ ਟਾਊਨ ਹਾਲ ਵਿਖੇ ਗਾਂਧੀ ਜੀ ਦੀ ਮੂਰਤੀ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ | ਇਸ ਮੌਕੇ ਵਿਧਾਇਕ ਧਾਲੀਵਾਲ ਨੇ ਇਸ ਦਿਹਾੜੇ 'ਤੇ ਵਿਚਾਰ ਪ੍ਰਗਟਾਏ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਮੁਨੀਸ਼ ਪ੍ਰਭਾਕਰ, ਗੁਰਜੀਤ ਵਾਲੀਆ, ਸ਼ੰਕਰ ਝਾਜੀ, ਰਾਮਪਾਲ ਉੱਪਲ, ਸੀਤਾ ਦੇਵੀ, ਵਿਕਰਮ ਸਿੰਘ, ਰਾਜੂ ਭਗਤਪੁਰਾ, ਮਦਨ ਲਾਲ ਸਮੇਤ ਕਈ ਕਾਂਗਰਸੀ ਸ਼ਾਮਿਲ ਸਨ | ਇਸੇ ਤਰ੍ਹਾਂ ਇਹ ਦਿਹਾੜਾ ਇੰਪਰੂਵਮੈਂਟ ਟਰੱਸਟ ਦਫ਼ਤਰ ਵਿਖੇ ਵੀ ਮਨਾਇਆ ਗਿਆ | ਇਸੇ ਤਰ੍ਹਾਂ ਸਟੇਟ ਬੈਂਕ ਆਫ਼ ਇੰਡੀਆ ਹਰਗੋਬਿੰਦ ਨਗਰ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾ ਕੇ ਸੁਤੰਤਰਤਾ ਦੀ 76ਵੇਂ ਵਰ੍ਹੇਗੰਢ ਮੌਕੇ ਤਿਰੰਗਾ ਝੰਡਾ ਲਹਿਰਾ ਕੇ ਮਨਾਈ ਗਈ | ਇਸ ਮੌਕੇ ਬਰਾਂਚ ਦੇ ਸੁਰੱਖਿਆ ਗਾਰਡਜ਼ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਤੇ ਝੰਡਾ ਲਹਿਰਾਉਣ ਦੀ ਰਸਮ ਰਮਨ ਸੁਧੀਰ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਬਹੁਤ ਦੇਸ਼ ਭਗਤਾ ਨੇ ਕੁਰਬਾਨੀਆਂ ਦਿੱਤੀਆਂ ਹਨ | ਇਹ ਦਿਨ ਜਿੱਥੇ ਆਜ਼ਾਦੀ ਦਾ ਜਸ਼ਨ ਮਨਾਉਣ ਦਾ ਹੈ ਉੱਥੇ ਹੀ ਦੇਸ਼ ਦੇ ਮਹਾਨ ਸ਼ਹੀਦ ਸੂਰਵੀਰਾ ਨੂੰ ਯਾਦ ਤੇ ਨਮਨ ਕਰਨ ਦਾ ਵੀ ਹੈ | ਇਸ ਮੌਕੇ ਨਰਿੰਦਰ ਸਿੰਘ, ਵਿਕਾਸਪਾਲ, ਗੁਰੂ ਦੱਤ, ਵਿਜੈ ਕੁਮਾਰ, ਰਵਿੰਦਰ ਕੁਮਾਰ, ਅਮਰਜੀਤ, ਰਾਜੇਸ਼ ਕੋਛੜ, ਰਜਿੰਦਰ ਰਾਜਪੂਰ, ਸ਼ਾਮ ਲਾਲ, ਉਮਾ ਕਾਂਤ ਸਮੇਤ ਕਈ ਮੈਂਬਰ ਸ਼ਾਮਿਲ ਸਨ | ਇਸੇ ਤਰ੍ਹਾਂ ਪਿੰਡ ਪਲਾਹੀ ਵਿਖੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿਖੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤ ਤੇ ਰੋਟਰੀ ਕਲੱਬ ਫਗਵਾੜਾ ਨੌਰਥ ਵਲੋਂ ਦਿਹਾੜਾ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਵਿਜੈ ਕੁਮਾਰ ਪ੍ਰਧਾਨ ਰੋਟਰੀ ਕਲੱਬ ਨੇ ਕੀਤੀ | ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਮਨੋਹਰ ਸਿੰਘ ਪੰਚ, ਰਵੀਪਾਲ ਪੰਚ, ਸੇਵਾ ਰਾਮ, ਪੀਟਰ ਕੁਮਾਰ, ਬਲਵਿੰਦਰ ਕੌਰ, ਮਦਨ ਲਾਲ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਮੇਲ ਸਿੰਘ, ਮੱਖਣ ਚੰਦ, ਬਿੰਦਰ, ਜਸਬੀਰ ਬਸਰਾ, ਗੋਬਿੰਦ ਸਿੰਘ, ਨਿਰਮਲ ਜੱਸੀ, ਕੁਲਦੀਪ ਸਿੰਘ, ਪਿੰਦਰ ਪਲਾਹੀ, ਜਸਵਿੰਦਰ ਸਿੰਘ, ਪਰਮਿੰਦਰ ਕੁਮਾਰ, ਇੰਦਰਜੀਤ ਸਿੰਘ, ਕੁਲਦੀਪ ਸਿੰਘ ਵੀ ਸ਼ਾਮਿਲ ਸਨ | ਇਸ ਮੌਕੇ ਪਗੰਬਰਜੀਤ ਸਿੰਘ ਇੰਗਲੈਂਡ ਵਲੋਂ ਪ੍ਰਾਇਮਰੀ ਸਕੂਲ ਦੇ 40 ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ |
ਸਰਕਾਰੀ ਕਾਲਜ ਭੁਲੱਥ ਵਿਖੇ ਸਮਾਗਮ
ਭੁਲੱਥ, (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਸਰਕਾਰੀ ਕਾਲਜ ਭੁਲੱਥ ਵਿਖੇ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਐਸ.ਡੀ.ਐਮ. ਭੁਲੱਥ ਲਾਲ ਵਿਸ਼ਵਾਸ ਬੈਂਸ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ | ਉਪਰੰਤ ਉਹਨਾਂ ਵਲੋਂ ਪੰਜਾਬ ਪੁਲਿਸ ਦੇ ਜਵਾਨਾਂ, ਐਨ.ਸੀ.ਸੀ. ਅਤੇ ਹੋਰ ਵੱਖ ਵੱਖ ਸਕੂਲਾਂ ਵਲੋਂ ਕੀਤੀ ਗਈ ਪਰੇਡ ਤੋਂ ਸਲਾਮੀ ਲਈ ਗਈ | ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆ ਵਲੋਂ ਦੇਸ਼ ਭਗਤੀ ਦੇ ਗੀਤ, ਗਰੁੱਪ ਸੌਂਗ, ਕੋਰਿਓਗ੍ਰਾਫੀ, ਕਮੇਡੀ, ਗਿੱਧਾ, ਭੰਗੜਾ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਸਕਿੱਟਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੂੰ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆ ਵਲੋਂ ਪੂਰੀ ਦੇਸ਼ ਭਗਤੀ ਦੀ ਲਗਨ ਨਾਲ ਪੇਸ਼ ਕੀਤਾ ਗਿਆ | ਇਸ ਮੌਕੇ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ, ਸਮਾਗਮ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਤੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਭੁਲੱਥ ਸੁਖਨਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਸ਼ਰਮਾ, ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ, ਅਮਰਜੀਤ ਸਿੰਘ ਪਿ੍ੰਸੀਪਲ ਸਰਕਾਰੀ ਕਾਲਜ ਭੁਲੱਥ, ਇੰਸਪੈਕਟਰ ਸੋਨਮਦੀਪ ਕੌਰ ਥਾਣਾ ਮੁਖੀ ਭੁਲੱਥ, ਵਿਜੈ ਕੁਮਾਰ ਡੋਗਰਾ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਭੁਲੱਥ, ਦੇਸ ਰਾਜ ਮੱਲ ਐਸ.ਐਮ.ਓ ਭੁਲੱਥ, ਕਿਰਨਪ੍ਰੀਤ ਕੌਰ ਸ਼ੇਖ਼ੋ ਐਸ.ਐਮ.ਓ. ਬੇਗੋਵਾਲ, ਅਮਰਜੀਤ ਸਿੰਘ ਬੀ.ਡੀ.ਪੀ.ਓ. ਨਡਾਲਾ, ਬਲਵਿੰਦਰਜੀਤ ਸਿੰਘ ਸੀ.ਡੀ.ਪੀ.ਓ. ਨਡਾਲਾ, ਸੰਜੀਵ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਭੁਲੱਥ, ਵਿਜੈ ਕੁਮਾਰ ਡੋਗਰਾ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਬੇਗੋਵਾਲ, ਰਣਜੋਧ ਸਿੰਘ ਐਸ.ਐੱਚ.ਓ. ਬੇਗੋਵਾਲ, ਤਜਿੰਦਰ ਕੁਮਾਰ ਬੀ.ਪੀ.ਈ.ਓ. ਭੁਲੱਥ, ਕੁਲਜੀਤ ਕੌਰ ਡੀ.ਐਫ.ਐਸ.ਓ. ਭੁਲੱਥ, ਜਥੇਦਾਰ ਜੀਤ ਸਿੰਘ ਰਾਮਗੜ੍ਹ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਨਗਰ ਪੰਚਾਇਤ ਦਫ਼ਤਰ ਢਿਲਵਾਂ
ਢਿਲਵਾਂ, (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਨਗਰ ਪੰਚਾਇਤ ਦਫ਼ਤਰ ਢਿਲਵਾਂ ਵਿਖੇ ਆਜ਼ਾਦੀ ਦੀ 75 ਵੀਂ ਵਰੇ੍ਹਗੰਢ ਮੌਕੇ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਢਿਲਵਾਂ ਦੀ ਪ੍ਰਧਾਨ ਕਿਰਨ ਕੁਮਾਰੀ ਵਲੋਂ ਅਦਾ ਕੀਤੀ ਗਈ | ਇਸ ਮੌਕੇ ਉਨ੍ਹਾਂ ਕੌਮੀ ਝੰਡੇ ਨੰੂ ਸਲਾਮੀ ਦਿੱਤੀ ਗਈ | ਇਸ ਮੌਕੇ ਥਾਣਾ ਮੁਖੀ ਢਿਲਵਾਂ ਦੇ ਮੁਖੀ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਵੱਲੋਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ | ਉਪਰੰਤ ਨਗਰ ਪੰਚਾਇਤ ਢਿਲਵਾਂ ਦੀ ਪ੍ਰਧਾਨ ਕਿਰਨ ਕੁਮਾਰੀ ਵਲੋਂ ਅਤੇ ਥਾਣਾ ਮੁਖੀ ਹਰਪਾਲ ਸਿੰਘ ਵਲੋਂ ਸਮੂਹ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਪੰਚਾਇਤ ਢਿਲਵਾਂ ਦੀ ਪ੍ਰਧਾਨ ਕਿਰਨ ਕੁਮਾਰੀ ਦੀ ਅਗਵਾਈ ਹੇਠ ਜੈਵਿਕ ਖਾਦ ਦਾ ਸਟਾਲ ਵੀ ਲਗਾਇਆ ਗਿਆ | ਉਨ੍ਹਾਂ ਲੋਕਾਂ ਨੂੰ ਜੈਵਿਕ ਖਾਦ ਮੁਫ਼ਤ ਵੰਡੀ | ਇਸ ਮੌਕੇ ਕੌਂਸਲਰ ਸੰਜੀਵ ਸ਼ਰਮਾ, ਕੌਂਸਲਰ ਭੁਪਿੰਦਰ ਸਿੰਘ,ਕੌਂਸਲਰ ਮਲਕੀਤ ਸਿੰਘ, ਕੌਂਸਲਰ ਅਮਰਜੀਤ ਕੌਰ, ਸਵੱਛ ਭਾਰਤ ਦੇ ਇੰਚਾਰਜ ਸੁਰਿੰਦਰ ਕੌਰ, ਕਮਲ ਕੁਮਾਰ ਸੁਪਰਵਾਈਜ਼ਰ, ਹਰਮੀਤ ਸਿੰਘ, ਰਿਚਾ ਸੁਖੀਜਾ, ਵਿਸਾਲ ਅਰੋੜਾ, ਵਿਸਾਲ ਸ਼ਰਮਾ, ਭਰਤ, ਹਰਜਿੰਦਰ ਸਿੰਘ ਕੌਂਸਲਰ, ਥਾਣਾ ਮੁਖੀ ਢਿਲਵਾਂ ਹਰਪਾਲ ਸਿੰਘ, ਏ.ਐਸ.ਆਈ.ਬਲਜਿੰਦਰ ਸਿੰਘ, ਏ.ਐਸ.ਆਈ ਲਖਵੀਰ ਕੌਰ, ਜਗਦੀਪ ਸਿੰਘ ਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਟਿੱਬਾ
ਕਪੂਰਥਲਾ, (ਅਮਰਜੀਤ ਕੋਮਲ)- ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸੰਬੰਧੀ ਬਾਬਾ ਦਰਬਾਰਾ ਸਿੰਘ ਪਬਲਿਕ ਸਕੂਲ ਟਿੱਬਾ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਚਰਨ ਸਿੰਘ, ਮੈਨੇਜਿੰਗ ਡਾਇਰੈਕਟਰ ਡਾ: ਬਲਜੀਤ ਕੌਰ ਤੇ ਪਿ੍ੰਸੀਪਲ ਮਧੂ ਗੋਸਵਾਮੀ ਨੇ ਕੌਮੀ ਝੰਡਾ ਲਹਿਰਾਇਆ | ਪ੍ਰੋ: ਚਰਨ ਸਿੰਘ ਨੇ 75ਵੇਂ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੀ ਤਰੱਕੀ ਵਿਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਰਾਫ਼ੀ ਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਸੰਬੰਧੀ ਇਕ ਸਕਿੱਟ ਵੀ ਪੇਸ਼ ਕੀਤੀ ਗਈ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਮਹਿਕਪ੍ਰੀਤ ਕੌਰ ਤੇ ਸੁਮਨਦੀਪ ਕੌਰ ਨੇ ਬਾਖ਼ੂਬੀ ਨਾਲ ਨਿਭਾਏ ਤੇ ਸਮਾਗਮ ਨੂੰ ਸਫਲ ਬਣਾਉਣ ਵਿਚ ਅਧਿਆਪਕਾ ਹਰਨੀਤ ਕੌਰ, ਨਰਿੰਦਰ ਕੌਰ, ਕਰਮਜੀਤ ਕੌਰ, ਸੁਪ੍ਰੀਤ ਕੌਰ, ਸੁਖਮੀਨ ਕੌਰ, ਨਵਜੋਤ ਕੌਰ, ਸਿਮਰਨਜੀਤ ਕੌਰ, ਮੀਨਾਕਸ਼ੀ, ਹਰਮਨਪ੍ਰੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਮੀਨੂੰ ਸ਼ਰਮਾ, ਪਲਵਿੰਦਰ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ |
ਹਿੰਦੂ ਕੰਨਿਆ ਕਾਲਜ 'ਚ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸੰਬੰਧੀ ਹਿੰਦੂ ਕੰਨਿਆ ਕਾਲਜ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਵਿਦਿਆਰਥੀਆਂ ਤੇ ਕਾਲਜ ਦੇ ਸਟਾਫ਼ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ | ਕਾਲਜ ਦੀਆਂ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ, ਉਪਰੰਤ ਵਿਦਿਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕੀਤਾ | ਸਮਾਗਮ ਵਿਚ ਤਿਰੰਗੇ ਨਾਲ ਸੈਲਫ਼ੀ ਮੁਕਾਬਲੇ ਵਿਚ ਜੇਤੂ ਵਿਦਿਆਰਥਣ ਪਿ੍ਆ ਤੇ ਜੈਸਮੀਨ ਨੂੰ ਕਾਲਜ ਦੀ ਪਿ੍ੰਸੀਪਲ ਡਾ: ਅਰਚਨਾ ਗਰਗ ਨੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਐਨ.ਸੀ.ਸੀ. ਕੈਡਿਟਸ ਦੇ ਕੈਂਪ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਕੈਡਿਟ ਨੂੰ ਗੋਲਡ, ਸਿਲਵਰ ਮੈਡਲ ਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਡਾ: ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਤੇ ਤਿਰੰਗੇ ਝੰਡੇ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ | ਮੰਚ ਸੰਚਾਲਕ ਦੇ ਫ਼ਰਜ਼ ਡਾ: ਅਮਨਜੋਤੀ ਨੇ ਨਿਭਾਏ | ਸਮਾਗਮ 'ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਦਰਸ਼ਨ ਸ਼ਰਮਾ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
<br/>

ਭੰਡਾਲ ਬੇਟ ਤੇ ਸੂਜੋਕਾਲੀਆ 'ਚ ਕੀਤਾ ਆਮ ਆਦਮੀ ਕਲੀਨਿਕ ਦਾ ਉਦਘਾਟਨ

ਕਪੂਰਥਲਾ/ਤਲਵੰਡੀ ਚੌਧਰੀਆਂ, 16 ਅਗਸਤ (ਅਮਰਜੀਤ ਕੋਮਲ, ਪਰਸਨ ਲਾਲ ਭੋਲਾ)- ਆਮ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿਚ ਪਿੰਡ ਭੰਡਾਲ ਬੇਟ ਤੇ ਪਿੰਡ ਸੂਜੋਕਾਲੀਆ ਵਿਚ ਖੋਲ੍ਹੇ ...

ਪੂਰੀ ਖ਼ਬਰ »

ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਧਾਰਮਿਕ ਸਮਾਗਮ

ਡਡਵਿੰਡੀ, 16 ਅਗਸਤ (ਦਿਲਬਾਗ ਸਿੰਘ ਝੰਡ)- ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਵਿਖੇ ਮੈਨੇਜਰ ਚੈਂਚਲ ਸਿੰਘ ਆਹਲੀ ਦੀ ਅਗਵਾਈ 'ਚ 1947 ਵਿਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਹੋਈ ਹਿੰਸਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਸ਼ੁਰੂ ਕੀਤਾ ਗਿਆ ਧਰਨਾ 9ਵੇਂ ਦਿਨ 'ਚ ਦਾਖ਼ਲ

ਫਗਵਾੜਾ, 16 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਦੀ ਸ਼ੂਗਰ ਮਿੱਲ ਵੱਲ 72 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ 9ਵੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਤੇ ਅੱਜ ਕਿਸਾਨਾਂ ਨੇ ਸਟੇਜ ਚਲਾ ਕੇ ਸਰਕਾਰ ਤੇ ਮਿੱਲ ਮਾਲਕਾਂ ਖ਼ਿਲਾਫ਼ ...

ਪੂਰੀ ਖ਼ਬਰ »

ਮਾਈਨਿੰਗ ਦੇ ਦੋਸ਼ 'ਚ ਕੇਸ ਦਰਜ

ਢਿਲਵਾਂ, 16 ਅਗਸਤ (ਸੁਖੀਜਾ, ਪ੍ਰਵੀਨ)- ਥਾਣਾ ਢਿਲਵਾਂ ਦੀ ਪੁਲਿਸ ਨੇ ਨਜਾਇਜ਼ ਮਾਈਨਿੰਗ ਦੇ ਦੋਸ਼ 'ਚ ਦੋ ਵਿਅਕਤੀਆਂ ਤੇ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਪਾਲ ਸਿੰਘ ਨੇ ਦੱਸਿਆ ਕਿ ਇੰਸ. ਬਿਕਰਮਜੀਤ ਸਿੰਘ ਜੇ ਈ ਕਮ ਮਾਈਨਿੰਗ ਅਫ਼ਸਰ ...

ਪੂਰੀ ਖ਼ਬਰ »

ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਨਾਲ ਦੋ ਸਾਲਾ ਬੱਚੇ ਦੀ ਮੌਤ

ਸੁਲਤਾਨਪੁਰ ਲੋਧੀ, 16 ਅਗਸਤ (ਨਰੇਸ਼ ਹੈਪੀ, ਥਿੰਦ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਚੱਲ ਰਹੇ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦੌਰਾਨ ਅੱਜ ਦੁਪਹਿਰ ਬਾਅਦ ਇਕ ਦੋ ਸਾਲਾ ਬੱਚੇ ਦੀ ਜੇਸੀਬੀ ਹੇਠਾਂ ਆਉਣ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ | ਪੁਲਿਸ ...

ਪੂਰੀ ਖ਼ਬਰ »

12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਸੁਲਤਾਨਪੁਰ ਲੋਧੀ, 16 ਅਗਸਤ (ਥਿੰਦ, ਹੈਪੀ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਡੀ.ਐਸ.ਪੀ. ਡਾ. ਮਨਪ੍ਰੀਤ ਕੌਰ ਸ਼ੀਂਹਮਾਰ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਚੌਕੀ ਮੋਠਾਂਵਾਲ ਦੇ ਇੰਚਾਰਜ ਏ.ਐਸ.ਆਈ ਬਲਵੀਰ ...

ਪੂਰੀ ਖ਼ਬਰ »

ਜ਼ਿਲ੍ਹਾ ਕਪੂਰਥਲਾ ਅਥਲੈਟਿਕ ਟੀਮ ਦੀ ਚੋਣ 17 ਨੂੰ -ਪ੍ਰਭਾਕਰ

ਫਗਵਾੜਾ, 16 ਅਗਸਤ (ਹਰਜੋਤ ਸਿੰਘ ਚਾਨਾ)- 97ਵੀਂ ਓਪਨ ਪੰਜਾਬ ਸਟੇਟ ਯੂਥ ਚੈਂਪੀਅਨਸ਼ਿਪ ਅੰਡਰ -18 ਜੋ ਕਿ 20, 21 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ ਇਸ ਵਿਚ ਭਾਗ ਲੈਣ ਵਾਲੀ ਜ਼ਿਲ੍ਹਾ ਕਪੂਰਥਲਾ ਅਥਲੈਟਿਕਸ ਟੀਮ ਦੀ ਚੋਣ 17 ਅਗਸਤ ਸਵੇਰੇ 9:30 ...

ਪੂਰੀ ਖ਼ਬਰ »

ਓਪਨ ਡੋਰ ਚਰਚ ਖੋਜੇਵਾਲ 'ਚ ਵਿਸ਼ੇਸ਼ ਪ੍ਰਾਰਥਨਾ ਸਭਾ 18 ਤੇ 21 ਨੂੰ -ਹਰਪ੍ਰੀਤ ਦਿਉਲ

ਕਪੂਰਥਲਾ, 16 ਅਗਸਤ (ਵਿ.ਪ੍ਰ.)- ਪ੍ਰਭੂ ਯਿਸੂ ਮਸੀਹ ਦੇ ਦਰਸ਼ਨ, ਬਿਮਾਰਾਂ, ਦੀਨ ਦੁਖੀਆਂ ਤੇ ਨਸ਼ੇ ਦੀ ਦਲ ਦਲ ਵਿਚ ਫਸੇ ਲੋਕਾਂ ਲਈ 18 ਤੇ 21 ਅਗਸਤ ਨੂੰ ਸਵੇਰੇ 10 ਵਜੇ ਦੀ ਓਪਨ ਡੋਰ ਚਰਚ ਖੋਜੇਵਾਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਹੋਵੇਗੀ | ਇਸ ਸੰਬੰਧੀ ਡਾ: ਹਰਪ੍ਰੀਤ ਦਿਉਲ ...

ਪੂਰੀ ਖ਼ਬਰ »

ਜਲੰਧਰ ਦੇ ਵਪਾਰੀ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਫਗਵਾੜਾ, 16 ਅਗਸਤ (ਹਰਜੋਤ ਸਿੰਘ ਚਾਨਾ)-ਇਕ ਵਪਾਰੀ ਦੇ ਘਰ 'ਤੇ ਫਾਇਰਿੰਗ ਕਰਨ ਲਈ ਹਾਇਰ ਕੀਤੇ ਦੋ ਨੌਜਵਾਨਾਂ ਨੂੰ ਇੱਥੋਂ ਦੇ ਸੀ.ਆਈ.ਏ. ਸਟਾਫ਼ ਨੇ ਕਾਬੂ ਕਰਕੇ ਇਨ੍ਹਾਂ ਪਾਸੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ, ਦੋ ਪਿਸਤੌਲ, ਜ਼ਿੰਦਾ ਰੌਂਦ ਤੇ ਮੈਗਜ਼ੀਨ ਬਰਾਮਦ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ 300 ਗਰਾਮ ਹੈਰੋਇਨ ਸਮੇਤ ਇਕ ਕਾਬੂ, ਇਕ ਦੀ ਭਾਲ ਜਾਰੀ

ਕਪੂਰਥਲਾ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਦੱਸਿਆ ਜਾਂਦਾ ਹੈ ਕਿ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਵਿਚ ਪੁਲਿਸ ...

ਪੂਰੀ ਖ਼ਬਰ »

ਗੰਦੇ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ 7 ਦਿਨਾਂ ਬਾਅਦ ਮਿਲੀ ਲਾਸ਼

ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਬੀਤੀ 9 ਅਗਸਤ ਨੂੰ ਗੰਦੇ ਨਾਲੇ 'ਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਅਭਿਲਾਸ਼ ਮੁਖੀਆ ਦੀ ਲਾਸ਼ 7ਵੇਂ ਦਿਨ ਗੰਦੇ ਨਾਲੇ 'ਚੋਂ ਹੀ ਉਸ ਸਮੇਂ ਬਰਾਮਦ ਹੋਈ, ...

ਪੂਰੀ ਖ਼ਬਰ »

ਦੋ ਦਿਨਾਂ ਤੋਂ ਲਾਪਤਾ ਲੜਕੇ ਦੀ ਲਾਸ਼ ਮਿਲੀ

ਭੁਲੱਥ, 16 ਅਗਸਤ (ਮੇਹਰ ਚੰਦ ਸਿੰਧੂ)- ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਦੇ 31 ਸਾਲਾ ਨੌਜਵਾਨ ਵਰੁਣ ਕੁਮਾਰ ਪੁੱਤਰ ਲਾਲ ਚੰਦ, ਜੋ ਭੁਲੱਥ ਗਰਬੀ ਦਾ ਵਸਨੀਕ ਤੇ ਕੁਲਚਿਆਂ ਦਾ ਕੰਮ ਕਰਦਾ ਸੀ, ਜੋ ਦੋ ਦਿਨਾਂ ਤੋਂ ਲਾਪਤਾ ਸੀ, ਕੱਲ੍ਹ ਬੀਤੀ ਸ਼ਾਮ ਵਰੁਣ ਕੁਮਾਰ ਦੀ ਲਾਸ਼ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ ਚਾਰ ਮੋਬਾਈਲ ਬਰਾਮਦ

ਕਪੂਰਥਲਾ, 16 ਅਗਸਤ (ਵਿ.ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਕੇਂਦਰੀ ਜੇਲ੍ਹ ਦੀ ਤਲਾਸ਼ੀ ਦੌਰਾਨ ਬੈਰਕ ਨੰਬਰ 4 ਦੇ ਕਮਰਾ ਨੰਬਰ 5 ਦੇ ਬਾਥਰੂਮ ਵਿਚਲੇ ਟਾਇਲਟ ਦੀ ਸੀਟ ਦੀ ਟੈਂਕੀ 'ਚ ਛੁਪਾ ਕੇ ਰੱਖੇ ਤਿੰਨ ਮੋਬਾਈਲ, ਇਕ ਕੀਪੈਡ ਮੋਬਾਈਲ ਤੇ ਹੋਰ ਸਮਾਨ ਬਰਾਮਦ ਕਰਕੇ ਅਣਪਛਾਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX