ਤਾਜਾ ਖ਼ਬਰਾਂ


ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  51 minutes ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  about 1 hour ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  about 1 hour ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  about 1 hour ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  about 3 hours ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  about 4 hours ago
ਪੰਜਾਬ ਸਰਕਾਰ ਵਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ, ਨੋਟੀਫਿਕੇਸ਼ਨ ਜਾਰੀ
. . .  about 4 hours ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ...
ਬੈਂਗਲੁਰੂ-ਹਾਵੜਾ ਐਕਸਪ੍ਰੈਸ ਟਰੇਨ ਦੇ ਇਕ ਡੱਬੇ ਵਿਚ ਅੱਗ ਲੱਗ ਗਈ
. . .  about 5 hours ago
ਆਂਧਰਾ ਪ੍ਰਦੇਸ਼, 27 ਨਵੰਬਰ - ਚਿਤੂਰ 'ਚ ਬੈਂਗਲੁਰੂ -ਹਾਵੜਾ ਐਕਸਪ੍ਰੈਸ ਟਰੇਨ ਦੇ ਡੱਬੇ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਪੁਲਿਸ ਮੁਸਾਫ਼ਰਾਂ ਨੂੰ ਬਚਾਉਣ ਲਈ ਪਹੁੰਚ ਗਈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਹੁਸ਼ਿਆਰਪੁਰ ਫੇਰੀ ਦੌਰਾਨ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ
. . .  about 5 hours ago
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਫੇਰੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ...
ਰਾਹੁਲ ਗਾਂਧੀ 'ਤੇ ਦੋਸ਼ ਲਗਾਉਣ 'ਚ ਰੁੱਝੀ ਭਾਜਪਾ-ਵੇਣੂਗੋਪਾਲ
. . .  about 5 hours ago
ਇੰਦੌਰ, 27 ਨਵੰਬਰ -'ਭਾਰਤ ਜੋੜੋ ਯਾਤਰਾ' ਦੇ ਵਿਰੁੱਧ "ਕੁਝ ਕਾਢ ਕੱਢਣ ਦੀ ਕੋਸ਼ਿਸ਼" ਕਰਨ ਲਈ ਭਾਜਪਾ ਦੀ ਨਿੰਦਾ ਕਰਦੇ ਹੋਏ, ਕਾਂਗਰਸ ਦੇ ਜਨਰਲ ਸਕੱਤਰ-ਸੰਗਠਨ ਕੇਸੀ ਵੇਣੂਗੋਪਾਲ ਨੇ ਪਾਰਟੀ...
ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ
. . .  about 5 hours ago
ਕਟੜਾ, 27 ਨਵੰਬਰ-ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ ਹੋਏ ਹਨ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪਹਿਲਾਂ ਵੀ ਬਹੁਤ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਸਰਹੱਦ ਨਜ਼ਦੀਕ ਵਿਭਾਗ ਦੀ ਬੰਜਰ ਹੋ ਰਹੀ ਜ਼ਮੀਨ ਦਾ ਲਿਆ ਜਾਇਜ਼ਾ
. . .  about 6 hours ago
ਲੋਪੋਕੇ/ਅਜਨਾਲਾ 27 ਨਵੰਬਰ (ਗੁਰਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਵਿਭਾਗ ਦੀ ਬੰਜਰ ਹੋ ਰਹੀ 700 ਏਕੜ ਜ਼ਮੀਨ ਦਾ ਅਧਿਕਾਰੀਆਂ...
ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ,ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਕੀਤੇ ਬਰਾਮਦ
. . .  about 6 hours ago
ਅਟਾਰੀ,27 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ, ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਬਰਾਮਦ ਕਰ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਐੱਸ.ਟੀ.ਐੱਫ਼. ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ...
ਮੁੱਖ ਮੰਤਰੀ ਨੇ ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਕੀਤਾ ਨਿਰੀਖਣ
. . .  about 6 hours ago
ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਪੂਰਥਲਾ ਵਿਚ 428.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਮੈਡੀਕਲ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਸੰਬੰਧੀ ਵਿਚਾਰ ਵਟਾਂਦਰਾ...
ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ
. . .  about 6 hours ago
ਅੰਮ੍ਰਿਤਸਰ, 27 ਨਵੰਬਰ (ਗਗਨਦੀਪ ਸ਼ਰਮਾ)-ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ...
ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  about 6 hours ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਦਰਦਨਾਕ ਰੇਲ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ
. . .  about 7 hours ago
ਕੀਰਤਪੁਰ ਸਾਹਿਬ, 27 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ...
ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ-ਗਿਰੀਰਾਜ ਸਿੰਘ
. . .  about 5 hours ago
ਨਵੀਂ ਦਿੱਲੀ, 27 ਨਵੰਬਰ-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ, ਸਾਡੇ ਕੋਲ ਸੀਮਤ ਸਰੋਤ ਹਨ। ਚੀਨ ਨੇ 'ਇਕ ਬੱਚਾ ਨੀਤੀ' ਲਾਗੂ ਕੀਤੀ, ਆਬਾਦੀ ਨੂੰ ਕੰਟਰੋਲ ਕੀਤਾ ਅਤੇ ਵਿਕਾਸ ਪ੍ਰਾਪਤ ਕੀਤਾ। ਚੀਨ 'ਚ ਇਕ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 8 hours ago
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ ਰੱਦ
. . .  about 8 hours ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ 12.5 ਓਵਰਾਂ 'ਚ ਇਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ...
ਪੰਜਾਬ ਸਰਕਾਰ ਵਲੋਂ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ ਦੀ ਉਸਾਰੀ ਨੂੰ ਪ੍ਰਵਾਨਗੀ
. . .  1 minute ago
ਚੰਡੀਗੜ੍ਹ, 27 ਅਕਤੂਬਰ-ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਭਰ 'ਚ 17 ਸਬ-ਡਵੀਜ਼ਨਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ...
ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ-'ਮਨ ਕੀ ਬਤ' 'ਚ ਬੋਲੇ ਪ੍ਰਧਾਨ ਮੰਤਰੀ
. . .  about 9 hours ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਮੌਕਾ ਹੈ। ਸਾਨੂੰ ਆਲਮੀ ਭਲੇ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਚਾਹੇ ਉਹ ਸ਼ਾਂਤੀ...
ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਚ ਚੱਲੀ ਗੋਲੀ
. . .  about 9 hours ago
ਕੁੱਲਗੜ੍ਹੀ 27 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਇਸ ਘਟਨਾ ਸੰਬੰਧੀ ਥਾਣਾ ਕੁੱਲਗੜ੍ਹੀ ਦੇ ਐਸ.ਐਚ.ਓ. ਇੰਸਪੈਕਟਰ ਗੁਰਜੰਟ ਸਿੰਘ ਸੰਧੂ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ, 12.5 ਓਵਰਾਂ 'ਚ ਭਾਰਤ 89/1
. . .  about 9 hours ago
ਸਤੇਂਦਰ ਜੈਨ ਨੂੰ ਲੈ ਕੇ ਨੱਢਾ ਨੇ 'ਆਪ' 'ਤੇ ਸਾਧਿਆ ਨਿਸ਼ਾਨਾ
. . .  about 9 hours ago
ਨਵੀਂ ਦਿੱਲੀ, 27 ਨਵੰਬਰ-ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਇਕ ਜਨਤਕ ਮੀਟਿੰਗ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ‘ਆਪ’ ਕਿਹਾ ਕਰਦੀ ਸੀ ਕਿ ਇਸ ਦੇ ਆਗੂ ਇਮਾਨਦਾਰ ਸਨ। ਪਰ ਅੱਜ ਸਤੇਂਦਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਫ਼ਤਹਿਗੜ੍ਹ ਸਾਹਿਬ

500 ਗ੍ਰਾਮ ਅਫ਼ੀਮ ਸਮੇਤ 2 ਤੇ 8 ਕਿੱਲੋ ਭੁੱਕੀ ਸਮੇਤ 1 ਵਿਅਕਤੀ ਕਾਬੂ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਦੁਆਰਾ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਮੂਲੇਪੁਰ ਪੁਲਿਸ ਦੁਆਰਾ 500 ਗ੍ਰਾਮ ਅਫ਼ੀਮ ਸਮੇਤ 2 ਵਿਅਕਤੀਆਂ ਤੇ ਥਾਣਾ ਸਰਹਿੰਦ ਪੁਲਿਸ ਦੁਆਰਾ 8 ਕਿੱਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਅਲੱਗ-ਅਲੱਗ ਮੁਕੱਦਮੇ ਦਰਜ ਕੀਤੇ ਗਏ ਹਨ | ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਮੂਲੇਪੁਰ ਦੇ ਇੰਚਾਰਜ ਇੰਸ: ਰਾਜ ਕੁਮਾਰ ਦੀ ਅਗਵਾਈ ਵਾਲੀ ਟੀਮ ਵਲੋਂ ਦੌਰਾਨੇ ਗਸ਼ਤ ਨਲੀਨੀ ਸੂਆ ਪੁਲ ਪਾਸ ਸ਼ੱਕ ਦੇ ਆਧਾਰ 'ਤੇ ਸ਼ਿਵ ਕੁਮਾਰ ਪੁੱਤਰ ਸ਼ਿਵ ਪ੍ਰਸ਼ਾਦ ਤੇ ਅਵਦੇਸ਼ ਸਿੰਘ ਪੁੱਤਰ ਪਿਸ਼ਾਦੀ ਲਾਲ ਵਾਸੀਆਨ ਪਿੰਡ ਕਟਕਾ ਬਹਾਦਰਪੁਰ, ਥਾਣਾ ਜਲਾਲਾਬਾਦ ਜ਼ਿਲ੍ਹਾ ਸਹਾਰਨਪੁਰ, ਉੱਤਰ ਪ੍ਰਦੇਸ਼ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਸ਼ਿਵ ਪ੍ਰਸਾਦ ਪਾਸੋਂ 400 ਗ੍ਰਾਮ ਅਫ਼ੀਮ ਤੇ ਅਵਦੇਸ਼ ਸਿੰਘ ਪਾਸੋਂ 100 ਗ੍ਰਾਮ ਅਫ਼ੀਮ ਬਰਾਮਦ ਹੋਈ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਮੁਕੱਦਮਾ ਨੰ-67 ਮਿਤੀ 16 ਅਗਸਤ, ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਹੈ ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਡੀ.ਐਸ.ਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਪਿ੍ੰਸਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਟੀ ਪੁਆਇੰਟ ਪਿੰਡ ਤਰਖਾਣ ਮਾਜਰਾ ਨੇੜੇ ਨਾਕੇਬੰਦੀ ਦੌਰਾਨ ਮੋਟਰ ਸਾਈਕਲ 'ਤੇ ਆ ਰਹੇ ਵਿੱਕੀ ਪੁੱਤਰ ਨਾਹਰ ਸਿੰਘ ਵਾਸੀ ਢੇਹਾ ਕਾਲੋਨੀ ਪਿੰਡ ਤਰਖਾਣ ਮਾਜਰਾ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਉਸ ਦੀ ਤਲਾਸ਼ੀ ਲਈ ਤਾ ਉਸ ਪਾਸੋਂ 8 ਕਿੱਲੋਗਰਾਮ ਭੁੱਕੀ ਬਰਾਮਦ ਹੋਈ | ਜਿਸ ਤੇ ਪੁਲਿਸ ਨੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰ-127, ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਦੁਆਰਾ ਉਕਤ ਦੋਹਾਂ ਦਾ ਰਿਮਾਂਡ ਲੈ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਉਕਤ ਵਿਅਕਤੀਆਂ ਤੋਂ ਹੋਰ ਜਾਣਕਾਰੀ ਮਿਲਣ ਦੀ ਵੀ ਸੰਭਾਵਨਾ ਹੈ |

ਖੇਡਾਂ 'ਚ ਤਗਮੇ ਲਿਆਉਣ ਵਾਲੇ ਖਿਡਾਰੀਆਂ ਨੂੰ ਸੂਬਾ ਸਰਕਾਰ ਪੱਕੀ ਨੌਕਰੀ ਦੇਵੇਗੀ-ਮੀਤ ਹੇਅਰ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ, ਉਚੇਰੀ ਸਿੱਖਿਆ, ਪ੍ਰਸ਼ਾਸਨਿਕ ਸੁਧਾਰ, ਪਿ੍ੰਟਿੰਗ ਐਂਡ ਸਟੇਸ਼ਨਰੀ, ਸਾਇੰਸ ਟੈਕਨਾਲੋਜੀ ਤੇ ਵਾਤਾਵਰਨ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਸਰਕਾਰੀ ਪੱਤਰਾਂ ਨੂੰ ਲਾਂਬੂ ਲਾ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਵਿਖਾਵਾ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲਟਕਾਉਣ ਅਤੇ ਦਿਨ ਨਵੇਂ ਤੁਗ਼ਲਕੀ ਫ਼ਰਮਾਨਾਂ ਦੇ ਵਿਰੋਧ ਵਿਚ ਅੱਜ ਸਾਂਝਾ ਅਧਿਆਪਕ ਮੋਰਚਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੂਹਰੇ ਰੋਸ ਵਿਖਾਵਾ ਕੀਤਾ ...

ਪੂਰੀ ਖ਼ਬਰ »

ਮਨਸੂਰਪੁਰ ਕਤਲ ਕਾਂਡ ਦਾ ਮੁੱਖ ਮੁਲਜ਼ਮ ਕਾਬੂ

ਖਮਾਣੋਂ, 17 ਅਗਸਤ (ਮਨਮੋਹਣ ਸਿੰਘ ਕਲੇਰ)-ਪਿੰਡ ਮਨਸੂਰਪੁਰ ਵਿਖੇ ਬੀਤੇ ਦਿਨੀਂ ਪਾਣੀ ਦੀ ਵਾਰੀ ਨੂੰ ਲੈ ਕੇ ਕਤਲ ਕੀਤੇ ਗਏ ਨੇਤਰ ਸਿੰਘ ਨਾਮਕ ਵਿਅਕਤੀ ਦੇ ਕਤਲ ਦੇ ਦੋਸ਼ ਵਿਚ ਨਾਮਜ਼ਦ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਛਿੰਦੀ ਨੂੰ ਖਮਾਣੋਂ ਪੁਲਿਸ ਵਲੋਂ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਅੱਜ 19 ਨਵੇਂ ਕੋੋਰੋਨਾ ਪੀੜਤਾਂ ਦੀ ਪੁਸ਼ਟੀ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਟੈੱਸਟ ਲਈ ਵੱਖ-ਵੱਖ ਸਿਹਤ ਕੇਂਦਰਾਂ ਰਾਹੀਂ ਪ੍ਰਾਪਤ ਹੋਏ ਨਮੂਨਿਆਂ ਦੌਰਾਨ ਫ਼ਤਹਿਗੜ੍ਹ ਸਾਹਿਬ 'ਚ 6, ਸੀ.ਐਚ.ਸੀ ਬਸੀ ਪਠਾਣਾਂ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮਾਤਾ ਗੁਜਰੀ ਸਰਾਂ 'ਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ...

ਪੂਰੀ ਖ਼ਬਰ »

ਸੜਕ ਕੰਢੇ ਖੜੇ੍ਹ ਦਰੱਖਤਾਂ ਦੇ ਟਾਹਣੇ ਬਣ ਰਹੇ ਹਨ ਆਵਾਜਾਈ 'ਚ ਅੜਿੱਕਾ

ਸੰਘੋਲ, 17 ਅਗਸਤ (ਪਰਮਵੀਰ ਸਿੰਘ ਧਨੋਆ)-ਸੰਘੋਲ-ਬਸੀ ਪਠਾਣਾਂ ਸੜਕ ਦੇ ਦੋਵਾਂ ਪਾਸਿਆਂ 'ਤੇ ਖੜ੍ਹੇ ਦਰੱਖਤਾਂ ਦੇ ਟਾਹਣੇ ਸੜਕੀ ਆਵਾਜਾਈ 'ਚ ਅੜਿੱਕਾ ਬਣੇ ਹੋਏ ਹਨ | ਦੱਸਣਯੋਗ ਹੈ ਕਿ ਉਕਤ ਵਰਤਾਰੇ ਕਾਰਨ ਸੜਕ ਕੰਢੇ ਪਿੰਡਾਂ ਬੁਰਜ, ਲੋਹਾਰ ਮਾਜਰਾ, ਧੂੰਦਾ ਅਤੇ ਲੋਹਾਰੀ ...

ਪੂਰੀ ਖ਼ਬਰ »

ਫ਼ੋਟੋ ਵੋਟਰ ਸੂਚੀ ਦੀ ਸੁਧਾਈ ਸਬੰਧੀ 9 ਨਵੰਬਰ ਤੋਂ 8 ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ-ਡੀ. ਸੀ.

ਫ਼ਤਹਿਗੜ੍ਹ ਸਾਹਿਬ, 17 ਅਗਸਤ (ਰਾਜਿੰਦਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਤਹਿਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ 1 ਜਨਵਰੀ 2023 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ...

ਪੂਰੀ ਖ਼ਬਰ »

ਕਿਸਾਨਾਂ ਨੇ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਕੀਤਾ ਰੋਸ ਵਿਖਾਵਾ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ ਭਾਰਤ) ਵਲੋਂ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ ਦੇ ਵਿਰੋਧ 'ਚ ਦਿੱਤੇ ਪੋ੍ਰਗਰਾਮ ਤਹਿਤ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਭਾਦੋਂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਰਾਜਿੰਦਰ ਸਿੰਘ)-ਅੱਜ ਭਾਦੋਂ ਦੀ ਸੰਗਰਾਂਦ ਦਾ ਦਿਹਾੜਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਅਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ 'ਚ ਜਨਮ ਅਸ਼ਟਮੀ ਤਿਉਹਾਰ 19 ਨੂੰ

ਖਮਾਣੋਂ, 17 ਅਗਸਤ (ਜੋਗਿੰਦਰ ਪਾਲ)-ਪ੍ਰਾਚੀਨ ਸ਼ਿਵ ਮੰਦਰ ਵਾਰਡ ਨੰ-4 ਨੇੜੇ ਬੀ.ਡੀ.ਪੀ.ਓ ਦਫ਼ਤਰ ਖਮਾਣੋਂ ਕਲਾਂ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ 19 ਅਗਸਤ ਦਿਨ ਸ਼ੁੱਕਰਵਾਰ ਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ...

ਪੂਰੀ ਖ਼ਬਰ »

ਸੰਘੋਲ ਵਿਖੇ ਸਿੱਖਿਆ ਸੰਸਥਾ ਅਤੇ ਪੰਚਾਇਤ ਵਿਚਕਾਰ ਵਿਵਾਦ ਜਾਰੀ

ਸੰਘੋਲ, 17 ਅਗਸਤ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਵਿਖੇ ਸਿੱਖਿਆ ਸੰਸਥਾ ਨਾਲ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਵਿਵਾਦ ਜਾਰੀ ਹੈ | ਸੰਸਥਾ ਖ਼ਿਲਾਫ਼ ਉਕਤ ਧਿਰਾਂ ਵਲੋਂ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਸੰਘੋਲ ਵਿਖੇ ਸਿੱਖਿਆ ਸੰਸਥਾ ਅਤੇ ਪੰਚਾਇਤ ਵਿਚਕਾਰ ਵਿਵਾਦ ਜਾਰੀ

ਸੰਘੋਲ, 17 ਅਗਸਤ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ ਵਿਖੇ ਸਿੱਖਿਆ ਸੰਸਥਾ ਨਾਲ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਵਿਵਾਦ ਜਾਰੀ ਹੈ | ਸੰਸਥਾ ਖ਼ਿਲਾਫ਼ ਉਕਤ ਧਿਰਾਂ ਵਲੋਂ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਵਾਕਰ ਕਲੱਬ ਵੱਲੋਂ 75 ਕਿੱਲੋਮੀਟਰ ਦੀ ਸਾਈਕਲ ਯਾਤਰਾ ਦਾ ਆਯੋਜਨ

ਮੰਡੀ ਗੋਬਿੰਦਗੜ੍ਹ, 17 ਅਗਸਤ (ਬਲਜਿੰਦਰ ਸਿੰਘ)-ਸਥਾਨਕ ਗੋਬਿੰਦਗੜ੍ਹ ਵਾਕਰਜ਼ ਕਲੱਬ ਵਲੋਂ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂ ਉਤਸਵ ਸਬੰਧੀ 75 ਕਿੱਲੋਮੀਟਰ ਸਾਈਕਲ ਯਾਤਰਾ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ ਕਲੱਬ ਦੇ ਮੈਂਬਰ ਬਲਵਿੰਦਰ ਸਿੰਘ ਬਬਲਾ, ਰਸ਼ਪਿੰਦਰ ...

ਪੂਰੀ ਖ਼ਬਰ »

ਦੀ ਬਹੁਮੰਤਵੀ ਖੇਤੀਬਾੜੀ ਸੇਵਾ ਸੁਸਾਇਟੀ ਖੇੜਾ ਦੀ ਸਰਬ ਸੰਮਤੀ ਨਾਲ ਚੋਣ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਮਨਪ੍ਰੀਤ ਸਿੰਘ)-ਦੀ ਬਹੁਮੰਤਵੀ ਖੇਤੀਬਾੜੀ ਸੇਵਾ ਸੁਸਾਇਟੀ ਖੇੜਾ ਦੀ ਚੋਣ ਸਰਬਸੰਮਤੀ ਦੇ ਨਾਲ ਹੋਈ | ਇਸ ਦੌਰਾਨ ਅਮਨਦੀਪ ਸਿੰਘ ਖਹਿਰਾ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਸੁਖਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਸੱਭਿਆਚਾਰਕ ਮੇਲੇ ਪਿੰਡ ਪੱਧਰ 'ਤੇ ਕਰਵਾਏ ਜਾਣਗੇ-ਵਿਧਾਇਕ ਰਾਏ

ਜਖਵਾਲੀ, 17 ਅਗਸਤ (ਨਿਰਭੈ ਸਿੰਘ)-ਪਿੰਡ ਰਾਜਿੰਦਰਗੜ੍ਹ ਵਿਖੇ ਦੀ ਰਾਜਿੰਦਰਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਔਰਤਾਂ, ਮੁਟਿਆਰਾਂ ਤੇ ਬੱਚਿਆਂ ਵਲੋਂ ...

ਪੂਰੀ ਖ਼ਬਰ »

ਲੰਪੀ ਸਕਿਨ ਰੋਗ, ਗੰਨੇ ਦੀ ਬਕਾਇਆ ਰਾਸ਼ੀ ਤੇ ਅਗਨੀਪੱਥ ਸਕੀਮ ਦੇ ਵਿਰੋਧ ਸਬੰਧੀ ਡੀ.ਸੀ. ਨੂੰ ਸੌਂਪੇ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਆਗੂਆਂ ਵਲੋਂ ਵੱਖ-ਵੱਖ ਜਨਤਕ ਮੁੱਦਿਆਂ ਨੂੰ ਲੈ ਕੇ 2 ਵੱਖ-ਵੱਖ ਮੰਗ ਪੱਤਰ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੂੰ ਸੌਂਪੇ ਗਏ | ਮੋਰਚੇ ਵਲੋਂ ਮੁੱਖ ਮੰਤਰੀ ...

ਪੂਰੀ ਖ਼ਬਰ »

ਸੈਂਟਰਲ ਵਾਲਮੀਕਿ ਸਭਾ ਇੰਡੀਆ ਨੇ ਸੂਬਾ ਪੱਧਰੀ ਸਮਾਗਮ ਦੌਰਾਨ ਕੱਢੀ ਤਿਰੰਗਾ ਯਾਤਰਾ

ਅਮਲੋਹ, 17 ਅਗਸਤ (ਕੇਵਲ ਸਿੰਘ)-ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਇੱਥੇ 75ਵੇਂ ਆਜ਼ਾਦੀ ਮਹਾਂਉਤਸਵ ਤਹਿਤ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੇਜਾ ਰਾਮ ਵਾਲਮੀਕਿ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਤਿਰੰਗਾ ਲਹਿਰਾਉਣ ਉਪਰੰਤ ਨਰੇਸ਼ ਵੈਦ ਨੇ ਝੰਡੀ ਦੇ ਕੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਬੰਧੀ ਵੁਆਇਸ ਆਫ਼ ਇੰਡੀਆ ਵਲੋਂ ਤਿਰੰਗਾ ਯਾਤਰਾ ਕੱਢੀ

ਅਮਲੋਹ, 17 ਅਗਸਤ (ਕੇਵਲ ਸਿੰਘ)-ਵੁਆਇਸ ਆਫ਼ ਇੰਡੀਆ ਵਲੋਂ ਅਮਲੋਹ ਸ਼ਹਿਰ ਵਿਚ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦੇ ਸਬੰਧੀ ਤਿਰੰਗਾ ਯਾਤਰਾ ਕੱਢੀ ਗਈ, ਜਿਸ ਨੂੰ ਸੁਰਿੰਦਰ ਮਿੱਤਲ ਐਮ.ਡੀ. ਧਾਗਾ ਫ਼ੈਕਟਰੀ ਵਾਲਿਆਂ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਹ ਤਿਰੰਗਾ ...

ਪੂਰੀ ਖ਼ਬਰ »

'ਕੌਮਾਂਤਰੀ ਜਮਹੂਰੀਅਤ ਦਿਹਾੜਾ' ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ 15 ਸਤੰਬਰ ਨੂੰ ਮਨਾਇਆ ਜਾਵੇਗਾ-ਮਾਨ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੀ ਪੀ.ਏ.ਸੀ. ਦੀ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ, ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਂਸਦ ਮੈਂਬਰ ਦੀ ਰਹਿਨੁਮਾਈ ਹੇਠ ਹੋਈ | ਕਰੀਬ 5 ਘੰਟੇ ...

ਪੂਰੀ ਖ਼ਬਰ »

ਗੁਰਦੁਆਰਾ ਪਾਤਿਸ਼ਾਹੀ 6ਵੀਂ ਦੀ ਨਵੀਂ ਇਮਾਰਤ ਸੰਗਤਾਂ ਸਪੁਰਦ ਕੀਤੀ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਰਾਜਿੰਦਰ ਸਿੰਘ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬ੍ਰਾਹਮਣ ਮਾਜਰਾ ਦੀ ਪ੍ਰਬੰਧਕ ਕਮੇਟੀ ਵਲੋਂ ਅੱਜ ਦਰਬਾਰ ਸਾਹਿਬ ਦੀ ਨਵੀਂ ਬਣੀ ਇਮਾਰਤ ਸੰਗਤਾਂ ਸਪੁਰਦ ਕੀਤੀ ਗਈ | ਇਸ ਮੌਕੇ ਸੰਗਰਾਂਦ ਦਾ ਦਿਹਾੜਾ ਵੀ ਮਨਾਇਆ ਗਿਆ ਅਤੇ ਰਾਗੀ ...

ਪੂਰੀ ਖ਼ਬਰ »

ਟੇਬਲ ਟੈਨਿਸ ਟੂਰਨਾਮੈਂਟ 'ਚ ਜੀ.ਪੀ.ਐਸ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮੰਡੀ ਗੋਬਿੰਦਗੜ੍ਹ, 17 ਅਗਸਤ (ਘਈ)-ਜੀ.ਪੀ.ਐਸ. ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਟੂਰਨਾਮੈਂਟ ਦੇ ਮੁਕਾਬਲਿਆਂ 'ਚ ਮੱਲ੍ਹਾਂ ਮਾਰੀਆਂ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਦੱਸਿਆ ਕਿ ਬੀਤੇ ਦਿਨੀ ਸਹੋਦਿਆ ਸਕੂਲਾਂ ਦੇ ਕਰਵਾਏ ਅੰਤਰ ਸਕੂਲ ਟੇਬਲ ਟੈਨਿਸ ਮੁਕਾਬਲੇ 'ਚ ...

ਪੂਰੀ ਖ਼ਬਰ »

100 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ ਅੱਜ ਤੋਂ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੋਰਚਾ ਗੁਰੂ ਕਾ ਬਾਗ ਅਤੇ ਸ਼ਹੀਦੀ ਸਾਕਾ ਪੰਜਾ ਸਾਹਿਬ ਦੇ 100 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਬਾਬਾ ਬੰਦਾ ਸਿੰਘ ...

ਪੂਰੀ ਖ਼ਬਰ »

ਛਲੇੜੀ ਖ਼ੁਰਦ ਵਿਖੇ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਪਿੰਡ ਵਾਸੀਆਂ 'ਚ ਖੁਸ਼ੀ ਦੀ ਲਹਿਰ

ਜਖਵਾਲੀ, 17 ਅਗਸਤ (ਨਿਰਭੈ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਾਂ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ, ਨੂੰ ਇਕ-ਇਕ ਕਰਕੇ ਸੂਬਾ ਸਰਕਾਰ ਪੂਰਾ ਕਰ ਰਹੀ ਹੈ, ਲੰਘੀ 15 ਅਗਸਤ ਨੂੰ ਜ਼ਿਲੇ੍ਹ ਦੇ ਪਿੰਡ ਛਲੇੜੀ ਖ਼ੁਰਦ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ...

ਪੂਰੀ ਖ਼ਬਰ »

ਆਮ ਆਦਮੀ ਮੁਹੱਲਾ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ

ਮੰਡੀ ਗੋਬਿੰਦਗੜ੍ਹ, 17 ਅਗਸਤ (ਮੁਕੇਸ਼ ਘਈ)-ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਮੰਡੀ ਗੋਬਿੰਦਗੜ੍ਹ ਦੇ ਦੋ ਵੱਖ-ਵੱਖ ਇਲਾਕਿਆਂ ਦਲੀਪ ਨਗਰ ਅਤੇ ਸੋਨਾ ਕਾਸਟਿੰਗ ਰੋਡ 'ਤੇ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਨਾਲ ...

ਪੂਰੀ ਖ਼ਬਰ »

ਲੰਪੀ ਸਕਿਨ ਨਾਲ 10 ਗਾਵਾਂ ਦੀ ਹੋਈ ਮੌਤ

ਬਸੀ ਪਠਾਣਾਂ, 17 ਅਗਸਤ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਥਾਬਲਾਂ 'ਚ ਲੰਘੇ ਹਫ਼ਤੇ ਦੌਰਾਨ ਲੰਪੀ ਸਕਿਨ ਬਿਮਾਰੀ ਕਾਰਨ 10 ਗਾਵਾਂ ਦੀ ਮੌਤ ਹੋਣ ਦੀ ਸੂਚਨਾ ਹੈ ਜਦੋਂਕਿ 25 ਤੋਂ 30 ਦੇ ਕਰੀਬ ਗਾਵਾਂ ਦਾ ਇਲਾਜ ਜਾਰੀ ਹੈ | ਕਿਸਾਨ ਆਗੂ ਤੇ ਸਰਪੰਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਖੇਡ ਮੇਲੇ ਕਰਵਾਉਣ ਜਾ ਰਹੀ ਹੈ-ਵਿਧਾਇਕ ਗੈਰੀ ਬੜਿੰਗ

ਅਮਲੋਹ, 17 ਅਗਸਤ (ਕੇਵਲ ਸਿੰਘ)-ਡਾ. ਬੀ.ਆਰ. ਅੰਬੇਡਕਰ ਸਪੋਰਟਸ ਕਲੱਬ ਅਤੇ ਨੌਜਵਾਨ ਸਭਾ ਅਮਲੋਹ ਵਲੋਂ ਪਹਿਲਾ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਆਖ਼ਰੀ ਦਿਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਆਜ਼ਾਦੀ ਦਿਵਸ ਮਨਾਇਆ

ਅਨਾਜ ਮੰਡੀ ਅਮਲੋਹ ਵਿਖੇ ਮਨਾਇਆ ਆਜ਼ਾਦੀ ਦਿਹਾੜਾ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਲਹਿਰਾਇਆ ਤਿਰੰਗਾ ਝੰਡਾ ਅਮਲੋਹ, 17 ਅਗਸਤ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅਨਾਜ ਮੰਡੀ ਅਮਲੋਹ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਸਤੀ ਮਾਤਾ ਮੰਦਰ 'ਚ ਸਮਾਗਮ 24 ਨੂੰ

ਬਸੀ ਪਠਾਣਾਂ, 17 ਅਗਸਤ (ਗੌਤਮ)-ਸਥਾਨਕ ਖਰੜ ਰੋਡ ਨਜ਼ਦੀਕ ਰੇਲਵੇ ਫਾਟਕ ਸਥਿੱਤ ਸਤੀ ਮਾਤਾ ਮੰਦਰ ਝਾਂਜੀਆਂ ਪ੍ਰਬੰਧਕ ਕਮੇਟੀ ਵਲੋਂ 24 ਅਗਸਤ ਨੂੰ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ...

ਪੂਰੀ ਖ਼ਬਰ »

ਨਗਰ ਪੰਚਾਇਤ ਦੀ ਮਹੀਨਾਵਾਰ ਮੀਟਿੰਗ ਹੋਈ

ਖਮਾਣੋਂ, 17 ਅਗਸਤ (ਕਲੇਰ)-ਨਗਰ ਪੰਚਾਇਤ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਭਾਰਤ ਸਰਕਾਰ ਦੀ 'ਡੇ ਨੂਲਮ' ਸਕੀਮ ਬਾਰੇ ਜਾਣੂ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅਧਿਆਪਕ ਮੰਗਾਂ ਸੰਬੰਧੀ ਜ਼ਿਲ੍ਹਾ ਪੱਧਰੀ ਧਰਨਿਆਂ 'ਚ ਜੀ.ਟੀ.ਯੂ. ਕਰੇਗੀ ਸ਼ਮੂਲੀਅਤ-ਚਾਹਲ

ਖਮਾਣੋਂ, 17 ਅਗਸਤ (ਜੋਗਿੰਦਰ ਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਨਾਹਰ ਸ਼ੂਗਰ ਮਿੱਲ ਵਲੋਂ ਕੱਢੀ ਤਿਰੰਗਾ ਯਾਤਰਾ

ਅਮਲੋਹ, 17 ਅਗਸਤ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਨਾਹਰ ਸ਼ੂਗਰ ਮਿੱਲ ਖੁੰਮਣਾ ਦੇ ਸਟਾਫ਼ ਵਲੋਂ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿਚ ਵੱਡੀ ਗਿਣਤੀ ਸਟਾਫ਼ ਨੇ ਸ਼ਮੂਲੀਅਤ ਕੀਤੀ ਅਤੇ ਆਜ਼ਾਦੀ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਗਈ | ਇਸ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੇ ਬਣਦਾ ਸਨਮਾਨ ਨਾ ਮਿਲਣ 'ਤੇ ਕੀਤਾ ਰੋਸ ਜ਼ਾਹਿਰ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਮਨਪ੍ਰੀਤ ਸਿੰਘ)-ਆਜ਼ਾਦੀ ਦਾ ਜ਼ਿਲ੍ਹਾ ਪੱਧਰੀ ਦਿਹਾੜਾ ਜੋ ਪਿੰਡ ਮਾਧੋਪੁਰ ਦੇ ਸਟੇਡੀਅਮ ਵਿਖੇ ਮਨਾਇਆ ਗਿਆ, ਮੌਕੇ ਆਜ਼ਾਦੀ ਘੁਲਾਟੀਏ ਸਵ. ਜਵਾਲਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ੍ਹ ਰੋਸ ਜ਼ਾਹਿਰ ਕੀਤਾ ਕਿ ...

ਪੂਰੀ ਖ਼ਬਰ »

ਪਿੰਡ ਵਜ਼ੀਰਾਬਾਦ ਵਿਖੇ ਮਿੰਨੀ ਜੰਗਲ ਲੱਗਣ ਨਾਲ ਵਾਤਾਵਰਨ ਹਰਿਆ ਭਰਿਆ ਹੋ ਜਾਵੇਗਾ-ਵਿਧਾਇਕ ਰਾਏ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਦੁਆਰਾ ਆਜ਼ਾਦੀ ਦੇ 75ਵੇਂ ਮਹਾਂਉਤਸਵ ਮੌਕੇ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਚਲਾਈ ਜਾ ਰਹੀ ਹਰਿਆਵਲ ਮੁਹਿੰਮ ਦੇ ਤਹਿਤ ਪਿੰਡ ਵਜ਼ੀਰਾਬਾਦ ਵਿਖੇ ਦੋ ਕਿੱਲਿਆਂ 'ਚ ਮਿੰਨੀ ਜੰਗਲ ਲਗਾਉਣ ਦੀ ਸ਼ੁਰੂਆਤ ਕਰਵਾਈ ...

ਪੂਰੀ ਖ਼ਬਰ »

ਨਗਰ ਕੌਂਸਲ ਅਮਲੋਹ ਵਿਖੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਲਹਿਰਾਇਆ ਤਿਰੰਗਾ ਝੰਡਾ

ਅਮਲੋਹ, 17 ਅਗਸਤ (ਕੇਵਲ ਸਿੰਘ)-75ਵੇਂ ਆਜ਼ਾਦੀ ਦਿਹਾੜੇ ਮੌਕੇ ਨਗਰ ਕੌਂਸਲ ਅਮਲੋਹ ਵਿਖੇ ਕਰਵਾਏ ਸਮਾਗਮ ਵਿਚ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉੱਥੇ ਹੀ ...

ਪੂਰੀ ਖ਼ਬਰ »

ਮਿਆਰੀ ਸਿਹਤ ਸਹੂਲਤਾਂ ਦੇਣ ਲਈ ਖੋਲੇ੍ਹ ਜਾ ਰਹੇ ਨੇ ਆਮ ਆਦਮੀ ਕਲੀਨਿਕ-ਵਿਧਾਇਕ ਗੈਰੀ ਬੜਿੰਗ

ਮੰਡੀ ਗੋਬਿੰਦਗੜ੍ਹ, 17 ਅਗਸਤ (ਬਲਜਿੰਦਰ ਸਿੰਘ)-ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ''ਆਪ'' ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੂਬੇ ਵਿਚ ਖੋਲ੍ਹੇ ਜਾ ਰਹੇ ਨਵੇਂ ਆਮ ਆਦਮੀ ਕਲੀਨਿਕਾਂ ਦੀ ਲੜੀ ਤਹਿਤ ਮੰਡੀ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੇ ਬਣਦਾ ਸਨਮਾਨ ਨਾ ਮਿਲਣ 'ਤੇ ਕੀਤਾ ਰੋਸ ਜ਼ਾਹਿਰ

ਫ਼ਤਹਿਗੜ੍ਹ ਸਾਹਿਬ, 17 ਅਗਸਤ (ਮਨਪ੍ਰੀਤ ਸਿੰਘ)-ਆਜ਼ਾਦੀ ਦਾ ਜ਼ਿਲ੍ਹਾ ਪੱਧਰੀ ਦਿਹਾੜਾ ਜੋ ਪਿੰਡ ਮਾਧੋਪੁਰ ਦੇ ਸਟੇਡੀਅਮ ਵਿਖੇ ਮਨਾਇਆ ਗਿਆ, ਮੌਕੇ ਆਜ਼ਾਦੀ ਘੁਲਾਟੀਏ ਸਵ. ਜਵਾਲਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ੍ਹ ਰੋਸ ਜ਼ਾਹਿਰ ਕੀਤਾ ਕਿ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਆਜ਼ਾਦੀ ਦਿਵਸ ਮਨਾਇਆ

ਐਮਰਿਨ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ ਫ਼ਤਹਿਗੜ੍ਹ ਸਾਹਿਬ, 17 ਅਗਸਤ (ਮਨਪ੍ਰੀਤ ਸਿੰਘ)-ਐਮਰਿਨ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ ਤੇ ਬੱਚਿਆਂ ਦੇ ਡਾਂਸ, ਗੀਤ ਤੇ ਗਿੱਧੇ ਆਦਿ ਦੇ ਮੁਕਾਬਲੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਸਰਕਲ ਪੱਧਰੀ ਮੀਟਿੰਗ ਹੋਈ

ਖਮਾਣੋਂ, 17 ਅਗਸਤ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਖਮਾਣੋਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ, ਰਾਣਵਾਂ ਵਿਖੇ ਹੋਈ ਜਿਸ ਵਿਚ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਟਕਸਾਲੀ ਅਕਾਲੀ ਆਗੂ ਜਥੇਦਾਰ ਪ੍ਰੇਮ ਸਿੰਘ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਸਿੱਧੂਪੁਰ) ਦੀ ਮੀਟਿੰਗ ਹੋਈ

ਖਮਾਣੋਂ, 17 ਅਗਸਤ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪਰ) ਬਲਾਕ ਖਮਾਣੋਂ ਦੀ ਮੀਟਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX