ਤਾਜਾ ਖ਼ਬਰਾਂ


ਦਿੱਲੀ ਆਬਕਾਰੀ ਨੀਤੀ ਮਾਮਲਾ:ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ
. . .  52 minutes ago
ਨਵੀਂ ਦਿੱਲੀ, 7 ਦਸੰਬਰ-ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ ਕੀਤਾ...
ਮਹਾਰਾਸ਼ਟਰ-ਕਰਨਾਟਕ ਸਰਹੱਦੀ ਮੁੱਦੇ 'ਤੇ ਸੁਪ੍ਰੀਆ ਸੁਲੇ ਵਲੋਂ ਲੋਕ ਸਭਾ 'ਚ ਕਰਨਾਟਕ ਦੇ ਮੁੱਖ ਮੰਤਰੀ ਦੀ ਆਲੋਚਨਾ
. . .  56 minutes ago
ਨਵੀਂ ਦਿੱਲੀ, 7 ਦਸੰਬਰ -ਲੋਕ ਸਭਾ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਦੀ ਆਲੋਚਨਾ...
ਕਰਨਾਟਕ-ਮਹਾਰਾਸ਼ਟਰ ਸਰਹੱਦੀ ਵਿਵਾਦ: ਲੋਕਾਂ ਵਲੋਂ ਕਰਨਾਟਕ ਦੀ ਬੱਸ ਅਤੇ ਮੁੱਖ ਮੰਤਰੀ ਬੋਮਈ ਦੀ ਫੋਟੋ 'ਤੇ ਕਾਲੇ ਰੰਗ ਦਾ ਛਿੜਕਾਅ
. . .  about 1 hour ago
ਮੁੰਬਈ/ਬੈਂਗਲੁਰੂ, 7 ਦਸੰਬਰ-ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੋਲਾਪੁਰ ਵਿਚ ਸਥਾਨਕ ਸੰਗਠਨਾਂ ਦੇ ਲੋਕਾਂ ਨੇ ਕਰਨਾਟਕ ਦੀ ਇਕ ਬੱਸ ਅਤੇ ਮੁੱਖ ਮੰਤਰੀ ਬੋਮਈ...
ਐਸ.ਆਈ.ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਬੱਬੂ ਮਾਨ ਰਵਾਨਾ
. . .  about 1 hour ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਐਸ. ਆਈ. ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਗਾਇਕ ਬੱਬੂ ਮਾਨ ਰਵਾਨਾ ਹੋ ਗਏ...
ਇਹ ਇਕ ਵੱਡੀ ਜਿੱਤ ਤੇ ਇਸ ਨੂੰ ਹਾਸਲ ਕਰਨਾ ਬਹੁਤ ਵੱਡਾ ਕੰਮ ਸੀ-ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਹਰਭਜਨ ਸਿੰਘ
. . .  about 1 hour ago
ਨਵੀਂ ਦਿੱਲੀ, 7 ਦਸੰਬਰ-ਸਾਬਕਾ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਕਿਹਾ ਕਿ ਇਹ ਇਕ ਵੱਡੀ ਜਿੱਤ ਹੈ। ਇਸ ਨੂੰ ਹਾਸਲ...
ਦੋ ਲੁਟੇਰੇ 40 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ
. . .  about 2 hours ago
ਕੋਟਫੱਤਾ,7 ਦਸੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੀ ਮਾਨਸਾ ਰੋਡ ’ਤੇ ਸਰਪੰਚ ਇਕ ਪੈਟਰੋਲ ਪੰਪ ਨੇੜੇ ਤੋਂ ਹੱਥ ਵਿਚ ਪੈਸਿਆਂ ਵਾਲਾ ਥੈਲਾ ਲੈ ਕੇ ਜਾ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਸ਼ਮੀਰ ਦੀ ਸ਼ਾਮ ਬਸਤੀ ਦੀ...
ਐਸ. ਆਈ. ਟੀ. ਵਲੋਂ ਬੱਬੂ ਮਾਨ ਤੋਂ ਪੁੱਛਗਿੱਛ
. . .  about 1 hour ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਵਰ ਗਾਇਕ ਬੱਬੂ ਮਾਨ ਐਸ. ਆਈ. ਟੀ. ਅੱਗੇ ਪੇਸ਼ ਹੋਏ। ਬੱਬੂ ਮਾਨ ਤੋਂ ਐਸ. ਆਈ. ਟੀ. ਵਲੋਂ ਪੁੱਛਗਿੱਛ ਕੀਤੀ...
ਡੇਰਾਬੱਸੀ ਦੇ ਪਿੰਡ ਕਕਰਾਲੀ ਤੋਂ ਲਾਪਤਾ 4 ਬੱਚਿਆਂ ਦਾ 24 ਘੰਟੇ ਬਾਅਦ ਵੀ ਨਹੀਂ ਲੱਗਿਆ ਸੁਰਾਗ
. . .  about 1 hour ago
ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਰਾਮਗੜ੍ਹ ਸੜਕ àਤੇ ਪਿੰਡ ਕਕਰਾਲੀ ਤੋਂ ਬੀਤੇ ਦਿਨ ਤੋਂ 4 ਬੱਚੇ ਲਾਪਤਾ ਹੋ ਗਏ ਹਨ। ਸਕੂਲ ਵਿਚੋਂ ਛੁੱਟੀ ਹੋਣ ਮਗਰੋਂ ਬੱਚੇ ਘਰ ਜਾ ਕੇ ਵਾਪਸ ਸਕੂਲ ਜਾਣ...
ਕੱਲ੍ਹ ਗੁਜਰਾਤ ’ਚ ਚਮਤਕਾਰ ਦੇਖਣ ਨੂੰ ਮਿਲੇਗਾ- ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ’ਚ ਨਗਰ ਨਿਗਮ ਦੇ ਆਏ ਨਤੀਜਿਆਂ ਤੋਂ ਬਾਅਦ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਇਹ ਨੇਤਾ ਹਨ ਜੋ ਚੋਣਾਂ ਲੜਦੇ ਹਨ ਪਰ ਜਨਤਾ ਜਿੱਤਦੀ ਹੈ, ਅੱਜ ਜਨਤਾ...
ਭਾਰਤ-ਬੰਗਲਾਦੇਸ਼ ਦੂਜਾ ਇਕ ਦਿਨਾਂ ਮੈਚ: ਬੰਗਲਾਦੇਸ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 272 ਦੌੜਾਂ ਦਾ ਟੀਚਾ
. . .  about 2 hours ago
ਢਾਕਾ, 7 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੂਜੇ ਇਕ ਦਿਨਾਂ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 272 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼...
ਦਿੱਲੀ ਨੂੰ ਬਿਹਤਰ ਬਣਾਉਣ ਲਈ ਭਾਜਪਾ ਅਤੇ ਕਾਂਗਰਸ ਸਹਿਯੋਗ ਦੇਣ: ਅਰਵਿੰਦ ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹੁਣ ਦਿੱਲੀ ਲਈ ਭਾਜਪਾ ਅਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਬਿਹਤਰ ਬਣਾਉਣ ਲਈ...
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਏ ਭਾਰਤ ਸਰਕਾਰ- ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਰਕਾਰ ਵਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ...
ਕਿਸਾਨ ਜਥੇਬੰਦੀ ਨੇ ਡੀ. ਸੀ. ਦਫ਼ਤਰਾਂ ਦਾ ਕੀਤਾ ਕੰਮ ਠੱਪ
. . .  about 3 hours ago
ਅੰਮ੍ਰਿਤਸਰ, 7 ਦਸੰਬਰ (ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅਣਮਿੱਥੇ ਸਮੇਂ ਤੇ ਲਗਾਏ ਗਏ ਮੋਰਚੇ ਦੌਰਾਨ ਡੀ.ਸੀ. ਦਫ਼ਤਰਾਂ ਦਾ ਕੰਮਕਾਜ ਠੱਪ ਕੀਤਾ ਗਿਆ। ਇਸ ਦੌਰਾਨ ਕਿਸਾਨ ਮਜ਼ਦੂਰ ਆਗੂਆਂ ਨੇ...
ਹੁਣ ਨਹੀਂ ਚਲਾ ਸਕੋਗੇ ਸ਼ਰਾਬ ਪੀ ਕੇ ਗੱਡੀ, ਜਾਰੀ ਹੋਏ ਇਹ ਫ਼ਰਮਾਨ
. . .  about 4 hours ago
ਚੰਡੀਗੜ੍ਹ, 7 ਦਸੰਬਰ-ਪੰਜਾਬ ਸਰਕਾਰ ਵਲੋਂ ਸ਼ਰਾਬ ਪੀਣ ਵਾਲਿਆ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ। ਸੂਬੇ 'ਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ...
ਦਿੱਲੀ ਨਗਰ ਨਿਗਮ ਚੋਣਾਂ: ਜਿੱਤ ਨੂੰ ਲੈ ਕੇ ਚੰਡੀਗੜ੍ਹ 'ਚ ਖ਼ੁਸ਼ੀ ਮਨਾਉਂਦੇ ਨਜ਼ਰ ਆਏ 'ਆਪ' ਆਗੂ
. . .  about 4 hours ago
ਚੰਡੀਗੜ੍ਹ, 7 ਦਸੰਬਰ (ਗੁਰਿੰਦਰ)- ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਆਗੂ ਖ਼ੁਸ਼ੀ ਮਨਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਲਾਲ ਚੰਦ ਕਟਾਰੂਚੱਕ, ਮਾਲਵਿੰਦਰ ਸਿੰਘ ਕੰਗ, ਬ੍ਰਹਮ ਸ਼ੰਕਰ ਜਿੰਪਾ ਤੇ ਹੋਰ ਆਗੂ ਸ਼ਾਮਿਲ...
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ
. . .  about 4 hours ago
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ...
ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਵਧੀਆਂ ਮੁਸ਼ਕਿਲਾਂ: 2 ਕੰਪਨੀਆਂ ਟੈਕਸ ਫ਼ਰਾਡ ਸਕੀਮ ਵਿਚ ਦੋਸ਼ੀ ਕਰਾਰ
. . .  about 4 hours ago
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ ਮੈਨਹਟਨ ਦੀ ਇਕ ਜਿਊਰੀ ਨੇ ਉਸ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫ਼ਰਾਡ ਸਕੀਮ ਵਿਚ ਉਸ ਵਿਰੁੱਧ ਲਾਏ ਗਏ ਸਾਰੇ ਦੋਸ਼ਾਂ ਵਿਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ। ਜਿਊਰੀ...
ਦਿੱਲੀ ਨਗਰ ਨਿਗਮ ਚੋਣ ਨਤੀਜੇ: ‘ਆਪ’ ਨੇ ਮਾਰੀ ਬਾਜ਼ੀ
. . .  about 4 hours ago
ਨਵੀਂ ਦਿੱਲੀ, 7 ਦਸੰਬਰ-ਰਾਸ਼ਟਰੀ ਰਾਜਧਾਨੀ ਦਿੱਲੀ ’ਚ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਨੇ ਵੋਟਾਂ ਗਿਣਤੀ ਲਈ 42 ਵੋਟ...
ਦਿੱਲੀ ਨੂੰ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾ ਦਵਾਂਗੇ-ਰਾਘਵ ਚੱਢਾ
. . .  about 5 hours ago
ਨਵੀਂ ਦਿੱਲੀ, 7 ਦਸੰਬਰ- ‘ਆਪ’ ਸਾਂਸਦ ਰਾਘਵ ਚੱਢਾ ਨੇ ਦਿੱਲੀ ਦੇ ਆਏ ਨਤੀਜਿਆਂ ਬਾਰੇ ਬੋਲਦਿਆਂ ਕਿਹਾ ਕਿ ਬੀ.ਜੇ.ਪੀ. ਨੂੰ ਦਿੱਲੀ ਦੇ ਲੋਕਾਂ ਵਲੋਂ ਢੁੱਕਵਾਂ ਜਵਾਬ ਮਿਲਿਆ ਹੈ। ਲੋਕਾਂ ਨੇ ਉਸ ਨੂੰ ਵੋਟ ਦਿੱਤੀ ਹੈ ਜੋ ਵਿਕਾਸ ਲਈ ਕੰਮ ਕਰਦਾ ਹੈ। ਭਾਜਪਾ...
ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਦਸਤਖ਼ਤ ਮੁਹਿੰਮ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਵੀ ਸ਼ੁਰੂ
. . .  1 minute ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ 1 ਦਸੰਬਰ ਤੋਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਅੱਜ ਇਹ ਮੁਹਿੰਮ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਚੌਕ...
ਪੀਜ਼ਾ ਲੈ ਕੇ ਵਾਪਸ ਜਾ ਰਹੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ
. . .  about 6 hours ago
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਵਿਖੇ ਪੀਜ਼ਾ ਲੈ ਕੇ ਸਵਿਫ਼ਟ ਕਾਰ 'ਚ ਵਾਪਸ ਜਾ ਰਹੇ ਇਕ 22 ਸਾਲਾ ਨੌਜਵਾਨ ਦੀ ਸਰਕੂਲਰ ਰੋਡ 'ਤੇ ਕਾਰ ਬੇਕਾਬੂ ਹੋ ਕੇ ਕੰਧ ਵਿਚ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਕੇ...
ਦਿੱਲੀ ਐੱਮ.ਸੀ.ਡੀ. ਚੋਣਾਂ: ਜਿੱਤ ਵੱਲ ਵਧ ਰਹੀ 'ਆਪ', ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ
. . .  about 6 hours ago
ਨਵੀਂ ਦਿੱਲੀ, 7 ਦਸੰਬਰ- 'ਆਪ' ਵਰਕਰ ਦਿੱਲੀ ਸਥਿਤ ਪਾਰਟੀ ਦਫ਼ਤਰ 'ਤੇ ਨੱਚਦੇ ਅਤੇ ਜਸ਼ਨ ਮਨਾ ਰਹੇ ਹਨ। ਕਿਉਂਕਿ ਪਾਰਟੀ ਨੇ ਅਧਿਕਾਰਤ ਰੁਝਾਨਾਂ ਮੁਤਾਬਿਕ...
ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਹੋਈ ਡਰੋਨ ਦੀ ਹਲਚਲ
. . .  about 6 hours ago
ਜਲਾਲਾਬਾਦ, 7 ਦਸੰਬਰ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਦੋ ਥਾਵਾਂ 'ਤੇ ਡਰੋਨ ਦੀ ਹਲਚਲ ਦਿਖਾਈ ਦੇਣ ਦੀ ਖ਼ਬਰ ਹੈ, ਜਿਸ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕਿਆਂ 'ਚ ਤਲਾਸ਼ੀ ਮੁਹਿੰਮ...
ਮਲੋਟ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਠੇਕੇਦਾਰ ਦਾ ਕਤਲ
. . .  about 6 hours ago
ਮਲੋਟ, 7 ਦਸੰਬਰ (ਅਜਮੇਰ ਸਿੰਘ ਬਰਾੜ)- ਮਲੋਟ ਨੇੜਲੇ ਪਿੰਡ ਕਿੰਗਰਾ ਵਿਖੇ ਇਕ ਅਮਰੂਦਾਂ ਦੇ ਬਾਗ ਦੇ ਠੇਕੇਦਾਰ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ...
ਰਾਜ ਸਭਾ ’ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 minute ago
ਨਵੀਂ ਦਿੱਲੀ, 7 ਦਸੰਬਰ- ਰਾਜ ਸਭਾ ’ਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸੰਸਦ ਆਸਾਨੀ ਅਤੇ ਜ਼ਿੰਮੇਵਾਰੀ ਨਾਲ ਟਿਕਾਊ ਵਿਕਾਸ ਟੀਚਿਆਂ (ਐਸ.ਡੀ. ਐਸ) ਨੂੰ ਪ੍ਰਾਪਤ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਪੰਜਾਬ / ਜਨਰਲ

ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਤੇ ਉਸ ਦੇ ਸਾਥੀ ਸੰਦੀਪ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਬਿਊਰੋ ਵਲੋਂ ਆਈ. ਏ. ਐਸ. ਅਧਿਕਾਰੀ ਸੰਜੇ ਪੋਪਲੀ ਅਤੇ ਉਸ ਦੇ ਸਾਥੀ ਸੰਦੀਪ ਵਤਸ ਅਸਿਸਟੈਂਟ ਸੈਕਟਰੀ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜੂਰੀ ਦੇਣ ਬਦਲੇ ਕਥਿਤ ਤੌਰ 'ਤੇ ਰਿਸ਼ਵਤ ਵਜੋਂ 1 ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਇਸ ਮਾਮਲੇ 'ਚ ਵਿਜੀਲੈਂਸ ਵਲੋਂ ਦੋਵਾਂ ਖ਼ਿਲਾਫ਼ ਭਿ੍ਸ਼ਟਾਚਾਰ ਦੀ ਧਾਰਾ 7, 7ਏ ਦੇ ਤਹਿਤ ਅਦਾਲਤ ਵਿਚ ਚਾਰਜ਼ਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ | ਵਿਜੀਲੈਂਸ ਵਲੋਂ ਅਦਾਲਤ ਵਿਚ ਦਾਖ਼ਲ 20 ਪੰਨਿ੍ਹਆਂ ਦੀ ਇਸ ਚਾਰਜ਼ਸ਼ੀਟ ਵਿਚ 55 ਦੇ ਕਰੀਬ ਗਵਾਹ ਬਣਾਏ ਗਏ ਹਨ | ਵਿਜੀਲੈਂਸ ਮੁਤਾਬਿਕ ਕਰਨਾਲ (ਹਰਿਆਣਾ) ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸੰਜੇ ਕੁਮਾਰ, ਜੋ ਕਿ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ ਨਾਂਅ ਦੀ ਇਕ ਫਰਮ ਦੇ ਨਾਲ ਜੁੜਿਆ ਇਕ ਸਰਕਾਰੀ ਠੇਕੇਦਾਰ ਹੈ, ਨੇ ਭਿ੍ਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਸੀ ਕਿ ਆਈ. ਏ. ਐਸ. ਅਧਿਕਾਰੀ ਸੰਜੇ ਪੋਪਲੀ ਜਦੋਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਜੋਂ ਤਾਇਨਾਤ ਸਨ ਤਾਂ ਉਨ੍ਹਾਂ ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਦੀ ਮਿਲੀਭੁਗਤ ਨਾਲ 7.30 ਕਰੋੜ ਰੁ. ਦੇ ਟੈਂਡਰ ਕਲੀਅਰ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ | ਵਿਜੀਲੈਂਸ ਵਲੋਂ ਸੰਜੇ ਪੋਪਲੀ ਦੇ ਘਰ ਮਾਰੇ ਗਏ ਛਾਪੇ ਦੌਰਾਨ 9 ਸੋਨੇ ਦੀਆਂ ਇੱਟਾਂ, 49 ਸੋਨੇ ਦੇ ਬਿਸਕੁੱਟ, 12 ਸੋਨੇ ਦੇ ਸਿੱਕੇ, 3 ਚਾਂਦੀ ਦੀਆਂ ਇੱਟਾਂ, 18 ਚਾਂਦੀ ਦੇ ਸਿੱਕੇ, 4 ਐਪਲ ਦੇ ਆਈ ਫ਼ੋਨ, 1 ਸੈਮਸੰਗ ਕੰਪਨੀ ਦਾ ਮੋਬਾਈਲ, 2 ਮਹਿੰਗੀਆਂ ਘੜੀਆਂ ਅਤੇ 3.50 ਲੱਖ ਰੁ. ਦੀ ਨਕਦੀ ਬਰਾਮਦ ਕੀਤੀ ਗਈ ਸੀ |

ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨਿਯਮਾਂ ਨੂੰ ਹਰੇਕ ਮੈਡੀਕਲ ਕਾਲਜ/ਇੰਸਟੀਚਿਊਟ ਵਲੋਂ ਲਾਗੂ ਕੀਤਾ ਜਾਵੇਗਾ-ਡਾ. ਪਰੂਥੀ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)- ਨੈਸ਼ਨਲ ਮੈਡੀਕਲ ਕਮਿਸ਼ਨ ਨਵੀਂ ਦਿੱਲੀ ਵਲੋਂ ਜਾਰੀ ਨੋਟੀਫਿਕੇਸ਼ਨਾਂ ਅਤੇ ਨਿਯਮਾਂ ਨੂੰ ਸੂਬੇ ਦੇ ਹਰੇਕ ਮੈਡੀਕਲ ਕਾਲਜ/ ਇੰਸਟੀਚਿਊਟ ਵਲੋਂ ਲਾਗੂ ਕੀਤਾ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਉਂਦੀਆਂ 5 ਸੜਕਾਂ ਨੂੰ ਚੌੜਾ ਕਰਨ ਦੇ ਹੁਕਮ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਿਮਾਣੇ ਜਿਹੇ ਉਪਰਾਲੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਸਾਲ ਸ਼ਹੀਦੀ ਸਭਾ ਤੋਂ ਪਹਿਲਾਂ ...

ਪੂਰੀ ਖ਼ਬਰ »

ਰੂਪਨਗਰ ਦੇ ਇਕ ਮੁਹੱਲਾ ਕਲੀਨਿਕ ਦੇ ਡਾਕਟਰ ਵਲੋਂ ਅਸਤੀਫ਼ਾ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਦੀ ਮਲਹੋਤਰਾ ਕਲੋਨੀ ਨੇੜੇ 15 ਅਗਸਤ ਨੂੰ ਖੁੱਲਿ੍ਹਆ ਆਮ ਆਦਮੀ ਕਲੀਨਿਕ ਅੱਜ ਤੀਜੇ ਹੀ ਦਿਨ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਜਿੱਥੇ ਤਾਇਨਾਤ ਐਮ. ਬੀ. ਬੀ. ਐਸ. ਡਾਕਟਰ ਕੁਝ ਮਰੀਜ਼ਾਂ ਦੀ ਜਾਂਚ ਕਰਕੇ ਅਚਾਨਕ ...

ਪੂਰੀ ਖ਼ਬਰ »

ਸਿੱਖ ਵਿਰੋਧੀ ਤਾਕਤਾਂ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਢਾਹ ਲਾਉਣ ਦੀ ਤਾਕ 'ਚ-ਧਾਮੀ

ਫ਼ਤਹਿਗੜ੍ਹ ਸਾਹਿਬ, 18 ਅਗਸਤ (ਬਲਜਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਵਲੋਂ ਮੋਰਚਾ ਗੁਰੂ ਕਾ ਬਾਗ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸੈਮੀਨਾਰ ਸਮਾਗਮਾਂ ਸਦਕਾ ਨੌਜਵਾਨ ਪੀੜ੍ਹੀ ਆਪਣੇ ਅਮੀਰ ਤੇ ...

ਪੂਰੀ ਖ਼ਬਰ »

ਪਸ਼ੂਆਂ 'ਚ ਲੰਪੀ ਸਕਿਨ ਬਿਮਾਰੀ ਸੰਬੰਧੀ ਦਾਇਰ ਪਟੀਸ਼ਨ ਦਾ ਨਿਪਟਾਰਾ

ਚੰਡੀਗੜ੍ਹ, 18 ਅਗਸਤ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਸ਼ੂਆਂ ਵਿਚ ਲੰਪੀ ਸਕਿਨ ਦੀ ਬਿਮਾਰੀ ਸੰਬੰਧੀ ਜਨਤਕ ਪਟੀਸ਼ਨ ਦਾਇਰ ਕੀਤੀ ਗਈ ਹੈ | ਸੀਨੀਅਰ ਐਡਵੋਕੇਟ ਐੱਚ.ਸੀ ਅਰੋੜਾ ਵਲੋਂ ਦਾਇਰ ਪਟੀਸ਼ਨ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਬਿਮਾਰੀ ...

ਪੂਰੀ ਖ਼ਬਰ »

ਪਨਸਪ ਦੀ ਤਿੰਨ ਕਰੋੜ ਦੀ ਕਣਕ ਗ਼ਾਇਬ, ਇੰਚਾਰਜ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 18 ਅਗਸਤ (ਮਨਦੀਪ ਸਿੰਘ ਖਰੌੜ)-ਪਨਸਪ ਮਹਿਕਮੇ ਦੀਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਦੇਵੀਗੜ੍ਹ ਤੇ ਚੀਕਾ ਰੋਡ 'ਤੇ ਬਣੇ ਦੋ ਗੁਦਾਮਾਂ 'ਚੋਂ ਗ਼ਾਇਬ ਹੋਣ ਅਤੇ ਤਿੰਨ ਕਰੋੜ ਦੇ ਕਰੀਬ ਘਪਲਾ ਸਾਹਮਣੇ ਆਉਣ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਪਨਸਪ ਪਟਿਆਲਾ ...

ਪੂਰੀ ਖ਼ਬਰ »

ਮਹਿਲਾ ਕਮਿਸ਼ਨ ਨੇ ਵਿਧਾਇਕ ਪਠਾਣਮਾਜਰਾ ਮਾਮਲੇ ਦੀ ਮੰਗੀ ਰਿਪੋਰਟ

ਚੰਡੀਗੜ੍ਹ, 18 ਅਗਸਤ (ਤਰੁਣ ਭਜਨੀ)-ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਲਗਾਤਾਰ ਵਿਵਾਦਾਂ ਵਿਚ ਘਿਰਦੇ ਜਾ ਰਹੇ ਹਨ। ਹੁਣ ਪੰਜਾਬ ਮਹਿਲਾ ਕਮਿਸ਼ਨ ਵਲੋਂ ਐਸ.ਐਸ.ਪੀ. ਮੁਹਾਲੀ ਨੂੰ ਇਸ ਮਾਮਲੇ ਵਿਚ ਰਿਪੋਰਟ ਦੇਣ ਲਈ ਕਿਹਾ ...

ਪੂਰੀ ਖ਼ਬਰ »

ਬੈਂਸ ਵਲੋਂ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਦਰੁਸਤ ਕਰਨ ਦੇ ਹੁਕਮ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚਾਲੂ ਵਿੱਤੀ ਵਰੇ੍ਹ ਦੌਰਾਨ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਨੂੰ ਦਰੁਸਤ ਕਰਨ ਦੇ ਹੁਕਮ ਦਿੱਤੇ ਹਨ | ਅੱਜ ...

ਪੂਰੀ ਖ਼ਬਰ »

ਲੁਧਿਆਣਾ 'ਚ ਤਿੰਨ ਮਹੀਨੇ ਦਾ ਬੱਚਾ ਅਗਵਾ

ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਇਕ ਤਿੰਨ ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ਜਦੋਂ ...

ਪੂਰੀ ਖ਼ਬਰ »

ਖ਼ਰਚਿਆਂ ਦੀ ਭਰਪਾਈ ਕਰਾਉਣ ਲਈ ਰੈਗੂਲੇਟਰੀ ਕਮਿਸ਼ਨ ਦੀ ਸ਼ਰਨ 'ਚ ਪੁੱਜਾ ਪਾਵਰਕਾਮ

ਜਲੰਧਰ, 18 ਅਗਸਤ (ਸ਼ਿਵ ਸ਼ਰਮਾ)-ਪਿਛਲੇ ਸਾਲ ਦੇ ਕਈ ਖਰਚਿਆਂ ਦੀ ਭਰਪਾਈ ਕਰਨ ਲਈ ਪਾਵਰਕਾਮ ਨੂੰ ਇਕ ਵਾਰ ਫਿਰ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਸ਼ਰਨ ਵਿਚ ਜਾਣਾ ਪਿਆ ਹੈ | ਪਾਵਰਕਾਮ ਨੇ ਕਮਿਸ਼ਨ ਕੋਲ ਸਾਲ 2022-23 ਦੇ ਐਲਾਨੇ ਗਏ ਬਿਜਲੀ ਟੈਰਿਫ਼ 'ਤੇ ਮੁੜ ਵਿਚਾਰ ਕਰਨ ...

ਪੂਰੀ ਖ਼ਬਰ »

ਟਾਰਗੈਟ ਕਿਲਿੰਗ ਮਾਮਲੇ 'ਚ ਗਿ੍ਫ਼ਤਾਰ 4 ਮੁਲਜ਼ਮ 5 ਦਿਨਾ ਪੁਲਿਸ ਰਿਮਾਂਡ 'ਤੇ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕੇ ਵਿਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਗਿ੍ਫ਼ਤਾਰ ਕੈਨੇਡਾ-ਆਧਾਰਤ ਗੈਂਗਸਟਰ ਗਰੁੱਪ ਦੇ ...

ਪੂਰੀ ਖ਼ਬਰ »

ਟਰਾਂਸਫਾਰਮਰ ਤੇ ਬਿਜਲੀ ਚੋਰੀ ਕਾਰਨ ਮਹਿਕਮੇ ਨੂੰ ਹਰ ਸਾਲ ਹੋ ਰਿਹੈ ਕਰੋੜਾਂ ਦਾ ਨੁਕਸਾਨ-ਬਾਜਵਾ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਿਜਲੀ ਟਰਾਂਸਫਾਰਮਰਾਂ ਦੀ ਹੋ ਰਹੀ ਚੋਰੀ ਦਾ ਮਾਮਲਾ ਉਠਾਉਂਦੇ ਹੋਏ ਕਿਹਾ ਹੈ ਕਿ ਪਹਿਲਾਂ ਹੀ 18 ਹਜ਼ਾਰ ...

ਪੂਰੀ ਖ਼ਬਰ »

ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਲਈ ਜਲਦ ਖੋਲੇ੍ਹ ਜਾਣਗੇ ਕਲਾਸਰੂਮ-ਬੈਂਸ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)- ਪੰਜਾਬ ਰਾਜ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਵਿਚ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਉਨ੍ਹਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੇ ਮਕਸਦ ਨਾਲ ਜੇਲ੍ਹ ਵਿਭਾਗ ਵਲੋਂ ਕੈਦੀਆਂ ਨੂੰ ਵਿੱਦਿਅਕ ਮਾਹੌਲ ਮੁਹੱਈਆ ਕਰਾਉਣ ਲਈ ...

ਪੂਰੀ ਖ਼ਬਰ »

ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ -ਬਾਬਾ ਸੁਖਦੇਵ ਸਿੰਘ ਬੇਦੀ

ਟਾਂਡਾ ਉੜਮੁੜ, 18 ਅਗਸਤ (ਕੁਲਬੀਰ ਸਿੰਘ ਗੁਰਾਇਆ)-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੇ ਵਿਸ਼ਵ 'ਤੇ ਲੋਕਾਂ ਨੂੰ ਜਾਤ-ਪਾਤ ਅਤੇ ਮਜ਼ਹਬ ਤੋਂ ਉਪਰ ਉੱਠ ਕੇ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਸੀ, ਇਹੀ ਸੰਦੇਸ਼ ਸੰਸਾਰ 'ਚ ਦੂਜੇ ਧਰਮਾਂ ਦੇ ...

ਪੂਰੀ ਖ਼ਬਰ »

ਹਮੀ ਨੂੰ ਵਾਅਦਾ ਮੁਆਫ਼ ਗਵਾਹ ਬਣਾਉਣ ਲਈ ਅਰਜ਼ੀ ਦਾਇਰ

ਐੱਸ. ਏ. ਐੱਸ. ਨਗਰ, 18 ਅਗਸਤ (ਜਸਬੀਰ ਸਿੰਘ ਜੱਸੀ)-ਖੈਰ ਦੇ ਦਰੱਖ਼ਤਾਂ ਦੀ ਕਟਾਈ ਲਈ ਰਿਸ਼ਵਤ ਲੈਣ, ਬਦਲੀਆਂ ਕਰਨ ਬਦਲੇ ਰਿਸ਼ਵਤ ਲੈਣ ਅਤੇ ਬੂਟੇ ਲਗਾਉਣ ਸਮੇਂ ਹੋਏ ਘਪਲਿਆਂ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਨਾਮਜ਼ਦ ਕੀਤੇ ਗਏ ਠੇਕੇਦਾਰ ਹਰਮੋਹਿੰਦਰ ਸਿੰਘ ਹਮੀ ਨੂੰ ...

ਪੂਰੀ ਖ਼ਬਰ »

ਨੂਰਪੁਰ ਬੇਦੀ ਦੇ ਬਾਬਾ ਜ਼ਿੰਦਾ ਸ਼ਹੀਦ ਜੋੜ ਮੇਲੇ ਮੌਕੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ 'ਤੇ ਅੱਜ ਜੋੜ ਮੇਲੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਮੇਲੇ ਦਾ ਆਗਾਜ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ...

ਪੂਰੀ ਖ਼ਬਰ »

ਪੰਜਾਬੀ ਸ਼ਾਇਰ ਅਜਾਇਬ ਕਮਲ ਨੂੰ ਸਮਰਪਿਤ ਸਮਾਗਮ 21 ਨੂੰ

ਜਲੰਧਰ, 18 ਅਗਸਤ (ਅ.ਬ.)-ਆਧੁਨਿਕ ਪੰਜਾਬੀ ਕਵਿਤਾ ਦੀ ਪ੍ਰਯੋਗਸ਼ੀਲ ਧਾਰਾ ਦੇ ਇਕ ਸਿਧਾਂਤਕਾਰ ਅਜਾਇਬ ਕਮਲ ਤੇ ਉਨ੍ਹਾਂ ਦੀ ਪਤਨੀ ਬੀਬੀ ਰਾਜ ਕੌਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 21 ਅਗਸਤ, ਦਿਨ ਐਤਵਾਰ ਸਵੇਰੇ 10 ਵਜੇ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਡਾਡੀਆਂ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ

ਫ਼ਰੀਦਕੋਟ, 18 ਅਗਸਤ (ਜਸਵੰਤ ਸਿੰਘ ਪੁਰਬਾ)-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੋ ਪਿਛਲੇ ਸਮੇਂ ਪੈਰੋਲ 'ਤੇ ਬਾਹਰ ਆਇਆ ਸੀ ਅਤੇ ਉਸ ਵਲੋਂ ਡੇਰਾ ਪ੍ਰੇਮੀਆਂ ਨਾਲ ਕੁਝ ਲਾਈਵ ਅਤੇ ਆਨ ਲਾਈਨ ਪ੍ਰੋਗਰਾਮ, ਵਿਚਾਰ ਵਟਾਂਦਰੇ ਕੀਤੇ ਸਨ | ਜਿਸ ਨੂੰ ਲੈ ਕੇ ਕੁਝ ਸਿੱਖ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੂੰ ਸੀ.ਐਸ.ਆਰ. ਤਹਿਤ ਮਿਲੀ ਕਰੋੜਾਂ ਦੀ ਗਰਾਂਟ ਦਾ ਖ਼ਰਚ ਸ਼ੱਕ ਦੇ ਘੇਰੇ 'ਚ

ਫ਼ਿਰੋਜ਼ਪੁਰ, 18 ਅਗਸਤ (ਤਪਿੰਦਰ ਸਿੰਘ)-ਪੰਜਾਬ ਸਿੱਖਿਆ ਵਿਭਾਗ 'ਚ ਪਿਛਲੇ ਕੁਝ ਸਾਲਾਂ 'ਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ) ਤਹਿਤ ਆਈ ਕਰੋੜਾਂ ਰੁਪਏ ਦੀ ਗਰਾਂਟ ਸ਼ੱਕ ਦੇ ਘੇਰੇ ਵਿਚ ਹੈ ਅਤੇ ਵੱਖ-ਵੱਖ ਸਕੀਮਾਂ ਤਹਿਤ ਲੱਗੀ ਰਾਸ਼ੀ ਵਿਚ ਮੋਟੀ ਕਮਿਸ਼ਨ ...

ਪੂਰੀ ਖ਼ਬਰ »

ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਬੰਦ

ਮਲੇਰਕੋਟਲਾ, 18 ਅਗਸਤ (ਪਰਮਜੀਤ ਸਿੰਘ ਕੁਠਾਲਾ)-ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ 'ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਆਪਣੇ ਸਾਰੇ ਸਟਾਫ਼ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਵੀ ਆਪਣੀਆਂ ਡਿਊਟੀਆਂ 'ਤੇ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ...

ਪੂਰੀ ਖ਼ਬਰ »

ਸੂਬੇ 'ਚ ਹੁਣ 45 ਰੁਪਏ ਪ੍ਰਤੀ ਫੁੱਟ ਮਿਲੇਗਾ ਰੇਤਾ, ਬਜਰੀ-ਗੋਲਡੀ

ਸੰਗਰੂਰ, 18 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਸੂਬੇ ਲਈ ਬਣਾਈ ਗਈ ਨਵੀਂ ਕਰੈਸ਼ਰ ਨੀਤੀ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਿੰਗ ਕਮੇਟੀ ਮੈਂਬਰ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਕਿਹਾ ਹੈ ਕਿ ...

ਪੂਰੀ ਖ਼ਬਰ »

ਆਖਰੀ ਸਮੇਂ ਪ੍ਰੀਖਿਆ ਕੇਂਦਰ ਬਦਲਣ ਕਾਰਨ ਪ੍ਰੇਸ਼ਾਨ ਹੋਏ ਵਿਦਿਆਰਥੀ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਆਖਰੀ ਸਮੇਂ ਵਿਚ ਪ੍ਰੀਖਿਆ ਕੇਂਦਰਾਂ ਵਿਚ ਬਦਲਾਅ, ਬਹੁਤ ਦੂਰ ਕੇਂਦਰ ਦਿੱਤੇ ਜਾਣ ਅਤੇ ਫਿਰ ਤੋਂ ਪ੍ਰੀਖਿਆ ਦੇ ਵਿਕਲਪ ਨੂੰ ਲੈ ਕੇ ਕੁਝ ਸਪੱਸ਼ਟ ਨਾ ਹੋਣ ਦੇ ਚਲਦਿਆਂ ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀ.ਯੂ.ਈ.ਟੀ.)-ਸਨਾਤਕ ਦੇ ...

ਪੂਰੀ ਖ਼ਬਰ »

ਸਰਕਾਰ ਨੇ ਏ.ਟੀ.ਐਫ., ਡੀਜ਼ਲ ਦੇ ਨਿਰਯਾਤ 'ਤੇ ਅਪ੍ਰਤੱਖ ਲਾਭ ਕਰ ਵਧਾਇਆ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਵਿੱਤ ਮੰਤਰਾਲੇ ਵਲੋਂ ਜਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਤੀਸਰੇ ਪੰਦਰਵਾੜੇ ਦੀ ਸਮੀਖਿਆ 'ਚ ਵੀਰਵਾਰ ਨੂੰ ਡੀਜ਼ਲ ਦੇ ਨਿਰਯਾਤ 'ਤੇ ਅਪ੍ਰਤੱਖ ਲਾਭ ਕਰ ਨੂੰ ਵਧਾ ਕੇ 7 ਰੁਪਏ ਪ੍ਰਤੀ ਲੀਟਰ ਅਤੇ ਜੈੱਟ ਈਾਧਨ ਦੇ ਨਿਰਯਾਤ 'ਤੇ 2 ...

ਪੂਰੀ ਖ਼ਬਰ »

ਯੂਕਰੇਨ ਤੋਂ ਪਰਤੇ ਵਿਦਿਆਰਥੀ ਪ੍ਰੇਸ਼ਾਨ, ਯੂਨੀਵਰਸਿਟੀਆਂ ਅਗਲੇ ਮਹੀਨੇ ਸ਼ੁਰੂ ਕਰਨਗੀਆਂ ਆਫਲਾਈਨ ਕਲਾਸਾਂ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਰੂਸ ਵਲੋਂ ਯੂਕਰੇਨ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਯੂਕਰੇਨ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਲਿਆਂਦਾ ਗਿਆ ਸੀ ਪਰ ਹੁਣ ਛੇ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਕੀਵ ਦੀਆਂ ਕੁਝ ਯੂਨੀਵਰਸਿਟੀਆਂ ਨੇ ਆਪਣੇ ...

ਪੂਰੀ ਖ਼ਬਰ »

ਬੰਗਾਲ 'ਚ ਅਲ ਕਾਇਦਾ ਦੇ ਦੋ ਸ਼ੱਕੀ ਮੈਂਬਰ ਗਿ੍ਫ਼ਤਾਰ

ਕੋਲਕਾਤਾ, 18 ਅਗਸਤ (ਏਜੰਸੀ)- ਪੱਛਮੀ ਬੰਗਾਲ ਪੁਲਿਸ ਨੇ ਉਤਰੀ 24 ਪਰਗਨਾ ਜ਼ਿਲ੍ਹੇ 'ਚ ਅਲ ਕਾਇਦਾ ਦੇ ਦੋ ਸ਼ੱਕੀ ਮੈਂਬਰਾਂ ਨੂੰ ਗਿ੍ਫਤਾਰ ਕੀਤਾ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਹ ਮਿਲਣ 'ਤੇ ਸਪੈਸ਼ਲ ਟਾਸਕ ਫੋਰਸ ਨੇ ਸ਼ੁਸਾਨ ਪੁਲਿਸ ਥਾਣੇ ਅਧੀਨ ਪੈਂਦੇ ...

ਪੂਰੀ ਖ਼ਬਰ »

ਝਾਰਖੰਡ 'ਚ ਕੈਦੀ ਦੀ ਹੱਤਿਆ ਦੇ ਮਾਮਲੇ 'ਚ 15 ਨੂੰ ਮੌਤ ਦੀ ਸਜ਼ਾ

ਜਮਸ਼ੇਦਪੁਰ, 18 ਅਗਸਤ (ਪੀ. ਟੀ. ਆਈ.)-2019 'ਚ ਜਮਸ਼ੇਦਪੁਰ 'ਚ ਘਾਘੀਦੀ ਸੈਂਟਰਲ ਜੇਲ੍ਹ 'ਚ ਕੈਦੀਆਂ ਦੇ ਦੋ ਧੜਿਆਂ ਵਿਚਕਾਰ ਝੜਪ ਦੌਰਾਨ ਇਕ ਕੈਦੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਝਾਰਖੰਡ ਦੀ ਪੂਰਬੀ ਸਿੰਘਭੂਮ ਜ਼ਿਲ੍ਹੇ ਦੀ ਇਕ ਅਦਾਲਤ ਨੇ 15 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ...

ਪੂਰੀ ਖ਼ਬਰ »

ਪੁਲਿਸ ਮੁਖੀ ਸਰਹੱਦੀ ਇਲਾਕਿਆਂ 'ਚ ਜਨਸੰਖਿਆ ਤਬਦੀਲੀਆਂ 'ਤੇ ਨਜ਼ਰ ਰੱਖਣ-ਅਮਿਤ ਸ਼ਾਹ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਸਰਹੱਦੀ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਸਰਹੱਦੀ ਖੇਤਰਾਂ 'ਚ ਹੋ ਰਹੀਆਂ ਜਨਸੰਖਿਆ ਤਬਦੀਲੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ | ਰਾਸ਼ਟਰੀ ਸੁਰੱਖਿਆ ਰਣਨੀਤੀਆਂ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਗਾਇਬ ਹੋਏ 11 ਕਰੋੜ ਦੇ ਸਿੱਕਿਆਂ ਲਈ 25 ਥਾਵਾਂ 'ਤੇ ਤਲਾਸ਼ੀ

ਨਵੀਂ ਦਿੱਲੀ, 18 ਅਗਸਤ (ਏਜੰਸੀ)- ਸੀ.ਬੀ.ਆਈ. ਨੇ ਰਾਜਸਥਾਨ ਦੇ ਕਰੌਲੀ 'ਚ ਐਸ.ਬੀ.ਆਈ. (ਭਾਰਤੀ ਸਟੇਟ ਬੈਂਕ) ਦੀ ਇਕ ਸ਼ਾਖਾ ਦੀ ਤਿਜ਼ੌਰੀ 'ਚੋਂ 11 ਕਰੋੜ ਕੀਮਤ ਦੇ ਗਾਇਬ ਹੋਏ ਸਿੱਕਿਆਂ ਨਾਲ ਜੁੜੇ ਮਾਮਲੇ ਦੇ ਸੰਬੰਧ 'ਚ ਵੀਰਵਾਰ ਨੂੰ 25 ਥਾਵਾਂ 'ਤੇ ਤਲਾਸ਼ੀ ਕੀਤੀ | ਅਧਿਕਾਰੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX