ਤਾਜਾ ਖ਼ਬਰਾਂ


ਦਿੱਲੀ ਆਬਕਾਰੀ ਨੀਤੀ ਮਾਮਲਾ:ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ
. . .  about 1 hour ago
ਨਵੀਂ ਦਿੱਲੀ, 7 ਦਸੰਬਰ-ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਨੇ ਕਾਰੋਬਾਰੀ ਅਮਿਤ ਅਰੋੜਾ ਦੇ ਈ.ਡੀ. ਰਿਮਾਂਡ ਵਿਚ 7 ਦਿਨਾਂ ਦਾ ਵਾਧਾ ਕੀਤਾ...
ਮਹਾਰਾਸ਼ਟਰ-ਕਰਨਾਟਕ ਸਰਹੱਦੀ ਮੁੱਦੇ 'ਤੇ ਸੁਪ੍ਰੀਆ ਸੁਲੇ ਵਲੋਂ ਲੋਕ ਸਭਾ 'ਚ ਕਰਨਾਟਕ ਦੇ ਮੁੱਖ ਮੰਤਰੀ ਦੀ ਆਲੋਚਨਾ
. . .  about 1 hour ago
ਨਵੀਂ ਦਿੱਲੀ, 7 ਦਸੰਬਰ -ਲੋਕ ਸਭਾ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਦੀ ਆਲੋਚਨਾ...
ਕਰਨਾਟਕ-ਮਹਾਰਾਸ਼ਟਰ ਸਰਹੱਦੀ ਵਿਵਾਦ: ਲੋਕਾਂ ਵਲੋਂ ਕਰਨਾਟਕ ਦੀ ਬੱਸ ਅਤੇ ਮੁੱਖ ਮੰਤਰੀ ਬੋਮਈ ਦੀ ਫੋਟੋ 'ਤੇ ਕਾਲੇ ਰੰਗ ਦਾ ਛਿੜਕਾਅ
. . .  about 1 hour ago
ਮੁੰਬਈ/ਬੈਂਗਲੁਰੂ, 7 ਦਸੰਬਰ-ਕਰਨਾਟਕ ਅਤੇ ਮਹਾਰਾਸ਼ਟਰ ਦਰਮਿਆਨ ਸਰਹੱਦੀ ਮੁੱਦੇ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੋਲਾਪੁਰ ਵਿਚ ਸਥਾਨਕ ਸੰਗਠਨਾਂ ਦੇ ਲੋਕਾਂ ਨੇ ਕਰਨਾਟਕ ਦੀ ਇਕ ਬੱਸ ਅਤੇ ਮੁੱਖ ਮੰਤਰੀ ਬੋਮਈ...
ਐਸ.ਆਈ.ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਬੱਬੂ ਮਾਨ ਰਵਾਨਾ
. . .  about 1 hour ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਐਸ. ਆਈ. ਟੀ. ਵਲੋਂ ਪੁੱਛਗਿੱਛ ਤੋਂ ਬਾਅਦ ਗਾਇਕ ਬੱਬੂ ਮਾਨ ਰਵਾਨਾ ਹੋ ਗਏ...
ਇਹ ਇਕ ਵੱਡੀ ਜਿੱਤ ਤੇ ਇਸ ਨੂੰ ਹਾਸਲ ਕਰਨਾ ਬਹੁਤ ਵੱਡਾ ਕੰਮ ਸੀ-ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਹਰਭਜਨ ਸਿੰਘ
. . .  about 2 hours ago
ਨਵੀਂ ਦਿੱਲੀ, 7 ਦਸੰਬਰ-ਸਾਬਕਾ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ 'ਤੇ ਕਿਹਾ ਕਿ ਇਹ ਇਕ ਵੱਡੀ ਜਿੱਤ ਹੈ। ਇਸ ਨੂੰ ਹਾਸਲ...
ਦੋ ਲੁਟੇਰੇ 40 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ
. . .  about 2 hours ago
ਕੋਟਫੱਤਾ,7 ਦਸੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੀ ਮਾਨਸਾ ਰੋਡ ’ਤੇ ਸਰਪੰਚ ਇਕ ਪੈਟਰੋਲ ਪੰਪ ਨੇੜੇ ਤੋਂ ਹੱਥ ਵਿਚ ਪੈਸਿਆਂ ਵਾਲਾ ਥੈਲਾ ਲੈ ਕੇ ਜਾ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਸ਼ਮੀਰ ਦੀ ਸ਼ਾਮ ਬਸਤੀ ਦੀ...
ਐਸ. ਆਈ. ਟੀ. ਵਲੋਂ ਬੱਬੂ ਮਾਨ ਤੋਂ ਪੁੱਛਗਿੱਛ
. . .  about 1 hour ago
ਮਾਨਸਾ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਨਾਮਵਰ ਗਾਇਕ ਬੱਬੂ ਮਾਨ ਐਸ. ਆਈ. ਟੀ. ਅੱਗੇ ਪੇਸ਼ ਹੋਏ। ਬੱਬੂ ਮਾਨ ਤੋਂ ਐਸ. ਆਈ. ਟੀ. ਵਲੋਂ ਪੁੱਛਗਿੱਛ ਕੀਤੀ...
ਡੇਰਾਬੱਸੀ ਦੇ ਪਿੰਡ ਕਕਰਾਲੀ ਤੋਂ ਲਾਪਤਾ 4 ਬੱਚਿਆਂ ਦਾ 24 ਘੰਟੇ ਬਾਅਦ ਵੀ ਨਹੀਂ ਲੱਗਿਆ ਸੁਰਾਗ
. . .  about 2 hours ago
ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਰਾਮਗੜ੍ਹ ਸੜਕ àਤੇ ਪਿੰਡ ਕਕਰਾਲੀ ਤੋਂ ਬੀਤੇ ਦਿਨ ਤੋਂ 4 ਬੱਚੇ ਲਾਪਤਾ ਹੋ ਗਏ ਹਨ। ਸਕੂਲ ਵਿਚੋਂ ਛੁੱਟੀ ਹੋਣ ਮਗਰੋਂ ਬੱਚੇ ਘਰ ਜਾ ਕੇ ਵਾਪਸ ਸਕੂਲ ਜਾਣ...
ਕੱਲ੍ਹ ਗੁਜਰਾਤ ’ਚ ਚਮਤਕਾਰ ਦੇਖਣ ਨੂੰ ਮਿਲੇਗਾ- ਮੁੱਖ ਮੰਤਰੀ ਭਗਵੰਤ ਮਾਨ
. . .  1 minute ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ’ਚ ਨਗਰ ਨਿਗਮ ਦੇ ਆਏ ਨਤੀਜਿਆਂ ਤੋਂ ਬਾਅਦ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਇਹ ਨੇਤਾ ਹਨ ਜੋ ਚੋਣਾਂ ਲੜਦੇ ਹਨ ਪਰ ਜਨਤਾ ਜਿੱਤਦੀ ਹੈ, ਅੱਜ ਜਨਤਾ...
ਭਾਰਤ-ਬੰਗਲਾਦੇਸ਼ ਦੂਜਾ ਇਕ ਦਿਨਾਂ ਮੈਚ: ਬੰਗਲਾਦੇਸ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 272 ਦੌੜਾਂ ਦਾ ਟੀਚਾ
. . .  about 3 hours ago
ਢਾਕਾ, 7 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਦੂਜੇ ਇਕ ਦਿਨਾਂ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 272 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼...
ਦਿੱਲੀ ਨੂੰ ਬਿਹਤਰ ਬਣਾਉਣ ਲਈ ਭਾਜਪਾ ਅਤੇ ਕਾਂਗਰਸ ਸਹਿਯੋਗ ਦੇਣ: ਅਰਵਿੰਦ ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਂ ਹੁਣ ਦਿੱਲੀ ਲਈ ਭਾਜਪਾ ਅਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਬਿਹਤਰ ਬਣਾਉਣ ਲਈ...
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਏ ਭਾਰਤ ਸਰਕਾਰ- ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਰਕਾਰ ਵਲੋਂ ਐਲਾਨੇ ਗਏ ਵੀਰ ਬਾਲ ਦਿਵਸ ਦੀ ਥਾਂ ਇਸ ਦਿਹਾੜੇ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ...
ਕਿਸਾਨ ਜਥੇਬੰਦੀ ਨੇ ਡੀ. ਸੀ. ਦਫ਼ਤਰਾਂ ਦਾ ਕੀਤਾ ਕੰਮ ਠੱਪ
. . .  about 3 hours ago
ਅੰਮ੍ਰਿਤਸਰ, 7 ਦਸੰਬਰ (ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅਣਮਿੱਥੇ ਸਮੇਂ ਤੇ ਲਗਾਏ ਗਏ ਮੋਰਚੇ ਦੌਰਾਨ ਡੀ.ਸੀ. ਦਫ਼ਤਰਾਂ ਦਾ ਕੰਮਕਾਜ ਠੱਪ ਕੀਤਾ ਗਿਆ। ਇਸ ਦੌਰਾਨ ਕਿਸਾਨ ਮਜ਼ਦੂਰ ਆਗੂਆਂ ਨੇ...
ਹੁਣ ਨਹੀਂ ਚਲਾ ਸਕੋਗੇ ਸ਼ਰਾਬ ਪੀ ਕੇ ਗੱਡੀ, ਜਾਰੀ ਹੋਏ ਇਹ ਫ਼ਰਮਾਨ
. . .  about 4 hours ago
ਚੰਡੀਗੜ੍ਹ, 7 ਦਸੰਬਰ-ਪੰਜਾਬ ਸਰਕਾਰ ਵਲੋਂ ਸ਼ਰਾਬ ਪੀਣ ਵਾਲਿਆ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ। ਸੂਬੇ 'ਚ ਪੰਜਾਬ ਸਰਕਾਰ ਨੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ...
ਦਿੱਲੀ ਨਗਰ ਨਿਗਮ ਚੋਣਾਂ: ਜਿੱਤ ਨੂੰ ਲੈ ਕੇ ਚੰਡੀਗੜ੍ਹ 'ਚ ਖ਼ੁਸ਼ੀ ਮਨਾਉਂਦੇ ਨਜ਼ਰ ਆਏ 'ਆਪ' ਆਗੂ
. . .  about 4 hours ago
ਚੰਡੀਗੜ੍ਹ, 7 ਦਸੰਬਰ (ਗੁਰਿੰਦਰ)- ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਆਗੂ ਖ਼ੁਸ਼ੀ ਮਨਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਲਾਲ ਚੰਦ ਕਟਾਰੂਚੱਕ, ਮਾਲਵਿੰਦਰ ਸਿੰਘ ਕੰਗ, ਬ੍ਰਹਮ ਸ਼ੰਕਰ ਜਿੰਪਾ ਤੇ ਹੋਰ ਆਗੂ ਸ਼ਾਮਿਲ...
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ
. . .  about 4 hours ago
ਲੁਧਿਆਣਾ, 7 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਘਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ...
ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਵਧੀਆਂ ਮੁਸ਼ਕਿਲਾਂ: 2 ਕੰਪਨੀਆਂ ਟੈਕਸ ਫ਼ਰਾਡ ਸਕੀਮ ਵਿਚ ਦੋਸ਼ੀ ਕਰਾਰ
. . .  about 5 hours ago
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ ਜਦੋਂ ਮੈਨਹਟਨ ਦੀ ਇਕ ਜਿਊਰੀ ਨੇ ਉਸ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫ਼ਰਾਡ ਸਕੀਮ ਵਿਚ ਉਸ ਵਿਰੁੱਧ ਲਾਏ ਗਏ ਸਾਰੇ ਦੋਸ਼ਾਂ ਵਿਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ। ਜਿਊਰੀ...
ਦਿੱਲੀ ਨਗਰ ਨਿਗਮ ਚੋਣ ਨਤੀਜੇ: ‘ਆਪ’ ਨੇ ਮਾਰੀ ਬਾਜ਼ੀ
. . .  about 5 hours ago
ਨਵੀਂ ਦਿੱਲੀ, 7 ਦਸੰਬਰ-ਰਾਸ਼ਟਰੀ ਰਾਜਧਾਨੀ ਦਿੱਲੀ ’ਚ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਨੇ ਵੋਟਾਂ ਗਿਣਤੀ ਲਈ 42 ਵੋਟ...
ਦਿੱਲੀ ਨੂੰ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾ ਦਵਾਂਗੇ-ਰਾਘਵ ਚੱਢਾ
. . .  about 5 hours ago
ਨਵੀਂ ਦਿੱਲੀ, 7 ਦਸੰਬਰ- ‘ਆਪ’ ਸਾਂਸਦ ਰਾਘਵ ਚੱਢਾ ਨੇ ਦਿੱਲੀ ਦੇ ਆਏ ਨਤੀਜਿਆਂ ਬਾਰੇ ਬੋਲਦਿਆਂ ਕਿਹਾ ਕਿ ਬੀ.ਜੇ.ਪੀ. ਨੂੰ ਦਿੱਲੀ ਦੇ ਲੋਕਾਂ ਵਲੋਂ ਢੁੱਕਵਾਂ ਜਵਾਬ ਮਿਲਿਆ ਹੈ। ਲੋਕਾਂ ਨੇ ਉਸ ਨੂੰ ਵੋਟ ਦਿੱਤੀ ਹੈ ਜੋ ਵਿਕਾਸ ਲਈ ਕੰਮ ਕਰਦਾ ਹੈ। ਭਾਜਪਾ...
ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਦਸਤਖ਼ਤ ਮੁਹਿੰਮ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਵੀ ਸ਼ੁਰੂ
. . .  about 6 hours ago
ਅੰਮ੍ਰਿਤਸਰ, 7 ਦਸੰਬਰ (ਜਸਵੰਤ ਸਿੰਘ ਜੱਸ)- ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ 1 ਦਸੰਬਰ ਤੋਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਅੱਜ ਇਹ ਮੁਹਿੰਮ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਚੌਕ...
ਪੀਜ਼ਾ ਲੈ ਕੇ ਵਾਪਸ ਜਾ ਰਹੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ
. . .  about 6 hours ago
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਵਿਖੇ ਪੀਜ਼ਾ ਲੈ ਕੇ ਸਵਿਫ਼ਟ ਕਾਰ 'ਚ ਵਾਪਸ ਜਾ ਰਹੇ ਇਕ 22 ਸਾਲਾ ਨੌਜਵਾਨ ਦੀ ਸਰਕੂਲਰ ਰੋਡ 'ਤੇ ਕਾਰ ਬੇਕਾਬੂ ਹੋ ਕੇ ਕੰਧ ਵਿਚ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਕੇ...
ਦਿੱਲੀ ਐੱਮ.ਸੀ.ਡੀ. ਚੋਣਾਂ: ਜਿੱਤ ਵੱਲ ਵਧ ਰਹੀ 'ਆਪ', ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ
. . .  about 6 hours ago
ਨਵੀਂ ਦਿੱਲੀ, 7 ਦਸੰਬਰ- 'ਆਪ' ਵਰਕਰ ਦਿੱਲੀ ਸਥਿਤ ਪਾਰਟੀ ਦਫ਼ਤਰ 'ਤੇ ਨੱਚਦੇ ਅਤੇ ਜਸ਼ਨ ਮਨਾ ਰਹੇ ਹਨ। ਕਿਉਂਕਿ ਪਾਰਟੀ ਨੇ ਅਧਿਕਾਰਤ ਰੁਝਾਨਾਂ ਮੁਤਾਬਿਕ...
ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਵਾਰ ਫਿਰ ਹੋਈ ਡਰੋਨ ਦੀ ਹਲਚਲ
. . .  about 6 hours ago
ਜਲਾਲਾਬਾਦ, 7 ਦਸੰਬਰ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਦੋ ਥਾਵਾਂ 'ਤੇ ਡਰੋਨ ਦੀ ਹਲਚਲ ਦਿਖਾਈ ਦੇਣ ਦੀ ਖ਼ਬਰ ਹੈ, ਜਿਸ ਤੋਂ ਬਾਅਦ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕਿਆਂ 'ਚ ਤਲਾਸ਼ੀ ਮੁਹਿੰਮ...
ਮਲੋਟ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਠੇਕੇਦਾਰ ਦਾ ਕਤਲ
. . .  about 6 hours ago
ਮਲੋਟ, 7 ਦਸੰਬਰ (ਅਜਮੇਰ ਸਿੰਘ ਬਰਾੜ)- ਮਲੋਟ ਨੇੜਲੇ ਪਿੰਡ ਕਿੰਗਰਾ ਵਿਖੇ ਇਕ ਅਮਰੂਦਾਂ ਦੇ ਬਾਗ ਦੇ ਠੇਕੇਦਾਰ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਰਜਿੰਦਰ ਸਿੰਘ...
ਰਾਜ ਸਭਾ ’ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 7 hours ago
ਨਵੀਂ ਦਿੱਲੀ, 7 ਦਸੰਬਰ- ਰਾਜ ਸਭਾ ’ਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸੰਸਦ ਆਸਾਨੀ ਅਤੇ ਜ਼ਿੰਮੇਵਾਰੀ ਨਾਲ ਟਿਕਾਊ ਵਿਕਾਸ ਟੀਚਿਆਂ (ਐਸ.ਡੀ. ਐਸ) ਨੂੰ ਪ੍ਰਾਪਤ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

ਕਪੂਰਥਲਾ / ਫਗਵਾੜਾ

ਮਾਂ ਬੋਲੀ ਦੇ ਪਸਾਰ ਲਈ ਸ਼ੁਰੂ ਹੋਈ ਗੱਲ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ-ਬਾਬਾ ਸੀਚੇਵਾਲ

ਕਪੂਰਥਲਾ, 18 ਅਗਸਤ (ਅਮਰਜੀਤ ਕੋਮਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਵਲੋਂ ਸਾਵਣ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਤੇ ਭਾਸ਼ਾ ਵਿਭਾਗ ਨੇ ਕਵੀਆਂ ਨੂੰ ਬੁਲਾ ਕੇ ਗੁਰੂਆਂ ਦੀ ਪਰੰਪਰਾ ਨੂੰ ਅੱਗੇ ਤੋਰਨ ਦਾ ਉਪਰਾਲਾ ਕੀਤਾ ਹੈ, ਜੋ ਬਹੁਤ ਸ਼ਲਾਘਾਯੋਗ ਹੈ | ਇਹ ਸ਼ਬਦ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਭਾਸ਼ਾ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਦੇ ਸਹਿਯੋਗ ਨਾਲ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਕਰਵਾਏ ਗਏ ਸਾਵਣ ਕਵੀ ਦਰਬਾਰ ਮੌਕੇ ਹਾਜ਼ਰ ਵਿਦਵਾਨਾਂ ਤੇ ਸ਼ਾਇਰਾਂ ਨੂੰ ਸੰਬੋਧਨ ਕਰਦਿਆਂ ਕਹੇ | ਬਾਬਾ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਮਾਂ ਬੋਲੀ ਦੇ ਪਸਾਰ ਲਈ ਦੇਸ਼ ਪੱਧਰ 'ਤੇ ਗੱਲ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ | ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਉੱਘੇ ਚਿੰਤਕ ਪ੍ਰੋ: ਡਾ: ਆਸਾ ਸਿੰਘ ਘੁੰਮਣ ਨੇ ਭਾਸ਼ਾ ਵਿਭਾਗ ਵਲੋਂ ਸਾਵਣ ਕਵੀ ਦਰਬਾਰ ਕਰਵਾਉਣ ਦੇ ਸਾਰਥਿਕ ਉਪਰਾਲੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਭਵਿੱਖ ਵਿਚ ਵੀ ਭਾਸ਼ਾ ਵਿਭਾਗ ਨੂੰ ਇਸ ਤਰ੍ਹਾਂ ਦੇ ਸਮਾਗਮ ਕਰਵਾਉਣੇ ਚਾਹੀਦੇ ਹਨ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਡਾ: ਵੀਰ ਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਕਾਲਜ ਦੇ ਪਿ੍ੰਸੀਪਲ ਡਾ: ਬਲਦੇਵ ਸਿੰਘ ਢਿੱਲੋਂ, ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਤੇ ਉੱਘੇ ਲੇਖਕ ਪ੍ਰੋ: ਕੁਲਵੰਤ ਸਿੰਘ ਔਜਲਾ ਸੁਸ਼ੋਭਿਤ ਸਨ | ਸਵਾਗਤੀ ਭਾਸ਼ਣ 'ਚ ਡਾ: ਵੀਰਪਾਲ ਕੌਰ ਨੇ ਬਾਬਾ ਸੀਚੇਵਾਲ, ਪ੍ਰੋ: ਆਸਾ ਸਿੰਘ ਘੁੰਮਣ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਬਾਬਾ ਸੀਚੇਵਾਲ ਵਲੋਂ ਰਾਜ ਸਭਾ 'ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਬਾਰੇ ਜੋ ਮੁੱਦਾ ਚੁੱਕਿਆ ਹੈ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ | ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਤੇ ਭਾਸ਼ਾ ਵਿਭਾਗ ਵਲੋਂ ਪਿਛਲੇ ਕਈ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਮੁਹਿਮ ਚਲਾਈ ਜਾ ਰਹੀ ਹੈ | ਸਾਵਣ ਕਵੀ ਦਰਬਾਰ 'ਚ ਪ੍ਰੋ: ਕੁਲਵੰਤ ਸਿੰਘ ਔਜਲਾ, ਡਾ: ਰਾਮ ਮੂਰਤੀ, ਡਾ: ਸਰਦੂਲ ਸਿੰਘ ਔਜਲਾ, ਕੰਵਰ ਇਕਬਾਲ ਸਿੰਘ, ਮੁਖ਼ਤਿਆਰ ਸਿੰਘ ਚੰਦੀ, ਸੁਰਜੀਤ ਸਾਜਨ, ਰੂਪ ਦਬੁਰਜੀ, ਪਿ੍ੰ. ਪ੍ਰੋਮਿਲਾ ਅਰੋੜਾ, ਮਿਨਾਕਸ਼ੀ ਸ਼ਰਮਾ, ਸਹਿਬਾਜ ਖਾਨ, ਕੁਲਵਿੰਦਰ ਕੰਵਲ, ਲਾਡੀ ਭੁੱਲਰ, ਸਰਲਾ ਭਾਰਦਵਾਜ, ਡਾ: ਨੀਰੂ ਗਰੋਵਰ, ਸੁਖਦੇਵ ਸਿੰਘ ਗੰਡਵਾਂ ਨੇ ਸਾਵਣ ਮਹੀਨੇ ਦੇ ਮਹੱਤਵ ਨੂੰ ਦਰਸਾਉਂਦੀਆਂ ਗਜ਼ਲਾਂ, ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਕਵੀ ਦਰਬਾਰ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਡਾ: ਸਰਦੂਲ ਸਿੰਘ ਔਜਲਾ ਤੇ ਮੁਨੱਜਾ ਇਰਸ਼ਾਦ ਨੇ ਬਾਖ਼ੂਬੀ ਢੰਗ ਨਾਲ ਨਿਭਾਏ | ਉਪਰੰਤ ਪ੍ਰਧਾਨਗੀ ਮੰਡਲ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਡਾ: ਵੀਰਪਾਲ ਕੌਰ ਨੂੰ ਫੁਲਕਾਰੀ, ਬਾਬਾ ਬਲਬੀਰ ਸਿੰਘ ਸੀਚੇਵਾਲ, ਡਾ: ਆਸਾ ਸਿੰਘ ਘੁੰਮਣ, ਸਤਨਾਮ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਕਵੀ ਦਰਬਾਰ 'ਚ ਭਾਗ ਲੈਣ ਵਾਲੇ ਸ਼ਾਇਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੇ ਗਮਲਿਆਂ, ਸਨਮਾਨ ਪੱਤਰ ਤੇ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ | ਸਹਾਇਕ ਡਾਇਰੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਸਾਵਣ ਕਵੀ ਦਰਬਾਰ ਕਰਵਾਉਣਾ ਬੜੇ ਮਾਣ ਦੀ ਗੱਲ ਹੈ, ਜਦਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਸਮਾਗਮ ਵਿਚ ਸ਼ਾਮਿਲ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰ. ਸਵਰਨ ਕੌਰ ਘੁੰਮਣ, ਪ੍ਰਗਟ ਸਿੰਘ ਰੰਧਾਵਾ, ਤੇਜਬੀਰ ਸਿੰਘ, ਹਰਕੀਰਤ ਸਿੰਘ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਫਗਵਾੜਾ ਖੰਡ ਮਿੱਲ ਹਰ ਹਾਲ 'ਚ ਚਲਾਈ ਜਾਵੇਗੀ-ਧਾਲੀਵਾਲ

• ਕਿਹਾ, ਗੰਨਾ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ | ਅੱਜ ਇੱਥੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਗਵਾੜਾ ਖੰਡ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ 7 ਸਾਲਾ ਬੱਚੀ ਦੀ ਮੌਤ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਸਥਾਨਕ ਇੰਦਰ ਵਿਹਾਰ ਕਾਲੋਨੀ ਦੀ 7 ਸਾਲਾ ਬੱਚੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ | ਇਸ ਸੰਬੰਧੀ ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾਕਟਰ ਨੇ ਦੱਸਿਆ ਕਿ ਜਿਸ ਸਮੇਂ ਉਕਤ ਬੱਚੀ ਅੰਸ਼ੀ ਪੁੱਤਰੀ ਸਰਵਣ ਪਾਸਵਾਨ ਵਾਸੀ ਇੰਦਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਮੌਤ, 8 ਨਵੇਂ ਮਾਮਲੇ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਵਿਅਕਤੀ ਕਾਬੂ

ਢਿਲਵਾਂ, 18 ਅਗਸਤ (ਸੁਖੀਜਾ, ਪ੍ਰਵੀਨ)- ਥਾਣਾ ਸੁਭਾਨਪੁਰ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਐਸ.ਆਈ. ਪਰਮਜੀਤ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਕੋਰੀਓਗ੍ਰਾਫ਼ੀ ਤਿਆਰ ਕਰਨ ਵਾਲੇ ਅਧਿਆਪਕਾਂ ਨੇ ਮੰਗੀ ਮੁਆਫ਼ੀ

ਭੁਲੱਥ, 18 ਅਗਸਤ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)- ਆਜ਼ਾਦੀ ਦਿਹਾੜੇ 'ਤੇ ਭੁਲੱਥ ਦੇ ਸਰਕਾਰੀ ਕਾਲਜ ਵਿਚ ਹੋਏ ਸਮਾਗਮ ਦੌਰਾਨ ਇਕ ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੀ ਇਕ ਕੋਰੀਓਗ੍ਰਾਫ਼ੀ ਵਿਚ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਬੱਚੇ ਨੂੰ ਦੇਸ਼ ਵਿਰੋਧੀ ਵਜੋਂ ...

ਪੂਰੀ ਖ਼ਬਰ »

ਅਵੀ ਰਾਜਪੂਤ ਵਲੋਂ ਮਜੀਠੀਆ ਦਾ ਸੁਭਾਨਪੁਰ ਵਿਖੇ ਸਵਾਗਤ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਮਾਨਯੋਗ ਅਦਾਲਤ ਵਲੋਂ ਜ਼ਮਾਨਤ ਮਿਲਣ ਉਪਰੰਤ ਕਪੂਰਥਲਾ ਦੇ ਪਿੰਡ ਸੁਭਾਨਪੁਰ ਵਿਖੇ ਪੱੁਜਣ 'ਤੇ ਕਪੂਰਥਲਾ ਹਲਕੇ ਦੇ ਯੂਥ ਆਗੂਆਂ ਤੇ ...

ਪੂਰੀ ਖ਼ਬਰ »

ਬਿ੍ਟਿਸ਼ ਵਿਕਟੋਰੀਆ ਸਕੂਲ 'ਚ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਇਆ

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ, ਥਿੰਦ)- ਸਥਾਨਕ ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਮਨਾਇਆ ਗਿਆ | ਸਮਾਗਮ ਦਾ ਉਦਘਾਟਨ ਸਕੂਲ ਚੇਅਰਮੈਨ ਸ਼ਿੰਦਰਪਾਲ ਸਿੰਘ, ਮੁੱਖ ਪ੍ਰਬੰਧਕ ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸੁਨੀਤਾ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਵਲੋਂ ਵਿਧਾਇਕ ਨੂੰ ਮੰਗ ਪੱਤਰ

ਭੁਲੱਥ, 18 ਅਗਸਤ (ਮੇਹਰ ਚੰਦ ਸਿੱਧੂ)-ਬੇਰੁਜ਼ਗਾਰ ਲਾਇਬਰੇਰੀਅਨ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਦੇ ਆਗੂਆਂ ਵਲੋਂ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਦੀਆਂ ਮੰਗਾਂ ਸੰਬੰਧੀ ਜ਼ਿਲ੍ਹਾ ਆਗੂ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਮੰਗ ਪੱਤਰ ਸੌਂਪਿਆ ਗਿਆ, ਜਿਸ ਨੂੰ ਬੜੀ ...

ਪੂਰੀ ਖ਼ਬਰ »

ਗੱਡੀ 'ਚੋਂ ਲੈਪਟਾਪ ਚੋਰੀ ਕਰਨ ਸੰਬੰਧੀ ਕੇਸ ਦਰਜ

ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)- ਇਕ ਵਿਅਕਤੀ ਦੀ ਗੱਡੀ 'ਚੋਂ ਲੈਪਟਾਪ ਚੋਰੀ ਕਰਕੇ ਲੈ ਜਾਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 379 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਗੁਰਦਿਆਲ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ...

ਪੂਰੀ ਖ਼ਬਰ »

ਦਸਮੇਸ਼ ਅਕੈਡਮੀ ਦੀ ਵਿਦਿਆਰਥਣ ਦਾ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ, ਥਿੰਦ)- ਬਾਰ੍ਹਵੀਂ ਜਮਾਤ ਦੀਆਂ ਮਾਰਚ 2022 ਦੀਆਂ ਪ੍ਰੀਖਿਆਵਾਂ 'ਚੋਂ ਕਾਮਰਸ ਗਰੁੱਪ 'ਚੋਂ 97.85 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਦੀ ਰਮਨਦੀਪ ਕੌਰ ...

ਪੂਰੀ ਖ਼ਬਰ »

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਅਰਦਾਸ ਸਮਾਗਮ

ਨਡਾਲਾ, 18 ਅਗਸਤ (ਮਾਨ)- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ ਵਲੋਂ ਹੋਏ ਆਦੇਸ਼ ਅਨੁਸਾਰ 15 ਅਗਸਤ 1947 ਨੂੰ ਭਾਰਤ ਪਾਕਿਸਤਾਨ ਵੰਡ ਦੌਰਾਨ ਹਿੰਸਾ ਵਿਚ 10 ਲੱਖ ਦੇ ਕਰੀਬ ਜਾਨਾਂ ਗਵਾਉਣ ਵਾਲੇ ਮਾਸੂਮ ਬੱਚੇ, ਬੀਬੀਆਂ, ਜਵਾਨਾਂ, ਬਜ਼ੁਰਗਾਂ ਨੂੰ ...

ਪੂਰੀ ਖ਼ਬਰ »

ਡੀ.ਐਸ.ਪੀ. ਵਿਜੀਲੈਂਸ ਰੇਂਜ ਜਲੰਧਰ ਦੇ ਰੀਡਰ ਹਰੀਸ਼ ਅਟਵਾਲ ਦਾ ਸਨਮਾਨ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਐਂਟੀ ਕੁਰੱਪਸ਼ਨ ਬਿਊਰੋ ਆਫ਼ ਇੰਡੀਆ ਸਮਾਜ ਦੇ ਪ੍ਰਤੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕਰਦੀ ਰਹਿੰਦੀ | ਇਸੇ ਲੜੀ ਤਹਿਤ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਰਾਸ਼ਟਰੀ ...

ਪੂਰੀ ਖ਼ਬਰ »

ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਅਕਾਲੀ ਦਲ ਮੁੜ ਸਰਗਰਮੀ ਨਾਲ ਸੁਰਜੀਤ ਹੋਵੇਗਾ-ਵਡਾਲਾ

ਲੈਸਟਰ (ਇੰਗਲੈਂਡ), 18 ਅਗਸਤ (ਸੁਖਜਿੰਦਰ ਸਿੰਘ ਢੱਡੇ)-ਯੂ.ਕੇ. ਫੇਰੀ 'ਤੇ ਆਏ ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਲਈ ਬਣੀ ਝੂੰਦਾ ਕਮੇਟੀ ਦੇ ਮੈਂਬਰ ਅਤੇ ਨਕੋਦਰ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ 'ਅਜੀਤ' ...

ਪੂਰੀ ਖ਼ਬਰ »

ਆਰ.ਸੀ.ਐੱਫ. ਨੇ 37 ਵਰਿ੍ਹਆਂ ਦੇ ਸਫ਼ਰ ਦੌਰਾਨ 40 ਹਜ਼ਾਰ ਤੋਂ ਵੱਧ ਰੇਲ ਡੱਬੇ ਤਿਆਰ ਕੀਤੇ-ਅਸ਼ੇਸ਼ ਅਗਰਵਾਲ

ਕਪੂਰਥਲਾ, 18 ਅਗਸਤ (ਅਮਰਜੀਤ ਕੋਮਲ)- ਰੇਲ ਕੋਚ ਫ਼ੈਕਟਰੀ ਨੇ ਆਪਣੀ ਸਥਾਪਨਾ ਦੇ ਵਰ੍ਹੇ 1985 ਤੋਂ ਲੈ ਕੇ ਹੁਣ ਤੱਕ 40 ਹਜ਼ਾਰ ਤੋਂ ਵੱਧ ਰੇਲ ਡੱਬੇ ਤਿਆਰ ਕਰਕੇ ਭਾਰਤੀ ਰੇਲਵੇ ਦੇ ਸਪੁਰਦ ਕੀਤੇ ਹਨ | ਇਹ ਗੱਲ ਅਸ਼ੇਸ਼ ਅਗਰਵਾਲ ਜਨਰਲ ਮੈਨੇਜਰ ਰੇਲ ਕੋਚ ਫ਼ੈਕਟਰੀ ਕਪੂਰਥਲਾ ...

ਪੂਰੀ ਖ਼ਬਰ »

ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ

ਕਪੂਰਥਲਾ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤੇ ਕਾਨੂੰਗੋ ਐਸੋਸੀਏਸ਼ਨ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਜ਼ਿਲ੍ਹੇ ਦੇ ਪਟਵਾਰੀਆਂ ਤੇ ਕਾਨੂੰਗੋ ਨੇ ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ 1056 ਤੇ ਕਾਨੂੰਗੋ ਦੀਆਂ 151 ...

ਪੂਰੀ ਖ਼ਬਰ »

ਜਨਮ ਅਸ਼ਟਮੀ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)-ਜਨਮ ਅਸ਼ਟਮੀ ਸੰਬੰਧੀ ਮਨੀ ਮਹੇਸ਼ ਮੰਦਿਰ ਤੋਂ ਸ਼ੋਭਾ ਯਾਤਰਾ ਆਰੰਭ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਭਗਤ ਸਿੰਘ ਚੌਕ, ਸਦਰ ਬਾਜ਼ਾਰ, ਜਲੋਖਾਨਾ ਚੌਕ, ਸ਼ਾਲੀਮਾਰ ਬਾਗ, ਸਨਾਤਨ ਧਰਮ ਸਭਾ, ਹਨੂੰਮਾਨ ਮੰਦਿਰ ਤੇ ...

ਪੂਰੀ ਖ਼ਬਰ »

ਨਸ਼ਿਆਂ ਖ਼ਿਲਾਫ਼ ਪੁਲਿਸ ਵਲੋਂ ਹੈਲਪਲਾਈਨ ਨੰਬਰ ਜਾਰੀ

ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਪੁਲਿਸ ਵਲੋਂ ਸ਼ਹਿਰ 'ਚ ਨਸ਼ਿਆਂ ਦੀ ਰੋਕਥਾਮ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਦੇ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਵਲੋਂ ...

ਪੂਰੀ ਖ਼ਬਰ »

ਆਮ ਆਦਮੀ ਕਲੀਨਿਕਾਂ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ-ਇੰਡੀਅਨ, ਸਕਲਾਨੀ

ਕਪੂਰਥਲਾ, 18 ਅਗਸਤ (ਵਿ.ਪ੍ਰ.)- ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਸਿਹਤ ਸੇਵਾਵਾਂ ਦੇ ਖੇਤਰ ਵਿਚ ਮੀਲ ਪੱਥਰ ਸਾਬਤ ਹੋਣਗੇ | ਇਹ ਗੱਲ ਲਲਿਤ ਸਕਲਾਨੀ ਪ੍ਰਧਾਨ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਮਾਨ ਨੇ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ

ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)- ਆਮ ਆਦਮੀ ਪਾਰਟੀ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਫਗਵਾੜਾ ਵਿਖੇ ਵਿਸ਼ਵ ਪੱਧਰੀ ਏਕੀਕਿ੍ਤ ਖੇਡ ਕੰਪਲੈਕਸ ਤੇ ਸਟੇਡੀਅਮ ਦੀ ਸਥਾਪਨਾ ਲਈ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਮੀਤ ...

ਪੂਰੀ ਖ਼ਬਰ »

ਮੁਹੱਲਾ ਮੋਤੀ ਨਗਰ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਕੀਤੀ ਸਥਾਪਿਤ

ਕਾਲਾ ਸੰਘਿਆਂ, 18 ਅਗਸਤ (ਸੰਘਾ)-ਸਥਾਨਕ ਕਸਬੇ 'ਚ ਮੁਹੱਲਾ ਮੋਤੀ ਨਗਰ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਦੀ ਸਥਾਪਨਾ ਤੇ ਤਿਰੰਗਾ ਯਾਤਰਾ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ...

ਪੂਰੀ ਖ਼ਬਰ »

ਗੁਰੂ ਨਾਨਕ ਸਟੇਡੀਅਮ 'ਚ ਲੜਕੀਆਂ ਦਾ ਬਾਸਕਟਬਾਲ ਦਾ ਮੈਚ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਖੇਡ ਵਿਭਾਗ ਵਲੋਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਪ੍ਰਦੀਪ ਕੁਮਾਰ ਦੀ ਅਗਵਾਈ 'ਚ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਲੜਕੀਆਂ ਦਾ ਬਾਸਕਟ ਬਾਲ ਦਾ ਸ਼ੋਅ ਮੈਚ ਕਰਵਾਇਆ ਗਿਆ | ਇਹ ਮੈਚ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਆਦਮਪੁਰ ਤੋਂ ਦਿੱਲੀ ਹਵਾਈ ਉਡਾਣਾਂ ਮੁੜ ਚਲਾਈਆਂ ਜਾਣ-ਸਾਂਪਲਾ

ਜਲੰਧਰ, 18 ਅਗਸਤ (ਜਸਪਾਲ ਸਿੰਘ)-ਅਨੁਸੂਚਿਤ ਜਾਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਵਲੋਂ ਅੱਜ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕਰਕੇ ਆਦਮਪੁਰ ਤੋਂ ਨਵੀਂ ਦਿੱਲੀ ਲਈ ਹਵਾਈ ਉਡਾਣਾਂ ਮੁੜ ਚਲਾਉਣ ਦੀ ਮੰਗ ਕੀਤੀ ਗਈ ਹੈ ...

ਪੂਰੀ ਖ਼ਬਰ »

ਚੋਰੀ ਦੇ ਮੋਬਾਈਲ ਸਣੇ ਇਕ ਕਾਬੂ

ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)- ਰੇਲਵੇ ਪੁਲਿਸ ਨੇ ਇਕ ਮੋਬਾਈਲ ਚੋਰ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤਾ ਹੋਇਆ ਫ਼ੋਨ ਬਰਾਮਦ ਕਰਕੇ ਧਾਰਾ 379, 411 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਰੇਲਵੇ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...

ਪੂਰੀ ਖ਼ਬਰ »

ਚੂਰਾ ਪੋਸਤ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਡਡਵਿੰਡੀ, 18 ਅਗਸਤ (ਦਿਲਬਾਗ ਸਿੰਘ ਝੰਡ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਡੀ.ਐਸ.ਪੀ. ਡਾ. ਮਨਪ੍ਰੀਤ ਸ਼ੀਂਹਮਾਰ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐੱਚ.ਓ. ਜਸਪਾਲ ਸਿੰਘ ਐਸ.ਆਈ. ਦੀ ਅਗਵਾਈ 'ਚ ਡੱਲਾ ਪੁਲਿਸ ਚੌਕੀ ਦੇ ਇੰਚਾਰਜ ਲਖਵੀਰ ਸਿੰਘ ਗੋਸਲ ਵਲੋਂ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ 'ਚ ਪਹਿਲਾ ਤੇ ਚੌਥਾ ਸਥਾਨ

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ, ਥਿੰਦ)- ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਗੁਲਸ਼ਨਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2022 ਵਿਚ ਲਈ ਪੀ.ਜੀ.ਡੀ.ਸੀ.ਏ. ਦੀ ਪ੍ਰੀਖਿਆ ਵਿਚ 92.6% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਲੋਂ ਜਾਰੀ ...

ਪੂਰੀ ਖ਼ਬਰ »

ਭੁਲੱਥ ਦੇ ਮੰਦਰਾਂ 'ਚ ਅੱਜ ਮਨਾਈ ਜਾਵੇਗੀ ਕਿ੍ਸ਼ਨ ਜਨਮ ਅਸ਼ਟਮੀ

ਭੁਲੱਥ, 18 ਅਗਸਤ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਦੇ ਵੱਖ ਵੱਖ ਮੰਦਿਰਾ ਵਿਚ ਸ਼ੁੱਕਰਵਾਰ ਨੂੰ ਕਿ੍ਸ਼ਨ ਜਨਮ ਅਸ਼ਟਮੀ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਜਾਵੇਗੀ | ਇਸ ਸੰਬੰਧੀ ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਬਾਜ਼ਾਰਾਂ ਵਿਚ ਲਾਈਟਾਂ ਲਗਾਈਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX