ਤਾਜਾ ਖ਼ਬਰਾਂ


ਨਵੀਂ ਆਮਦਨ ਕਰ ਲੋਕਾਂ ਨੂੰ ਰਾਹਤ ਦੇਵੇਗੀ- ਮਨੋਹਰ ਲਾਲ ਖੱਟਰ
. . .  7 minutes ago
ਨਵੀਂ ਦਿੱਲੀ, 1 ਫ਼ਰਵਰੀ- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਇਕ ਇਨਕਲਾਬੀ ਬਜਟ ਸੀ ਜੋ ਸਮਾਜ ਦੇ ਹਰ ਵਰਗ ਨੂੰ ਰਾਹਤ ਦੇਵੇਗਾ। ਨਵੀਂ ਆਮਦਨ ਕਰ ਦਰਾਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ। ਇਸ ਬਜਟ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਖ਼ਰਚੇ ਵਿਚ 66% ਦਾ...
ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ- ਸਮਰਿਤੀ ਇਰਾਨੀ
. . .  14 minutes ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹਾਂਗੀ। ਉਨ੍ਹਾਂ ਕਿਹਾ ਕਿ ਜੇ ਅੱਜ ਦੇ ਐਲਾਨਾਂ ਨੂੰ ਦੇਖੀਏ ਤਾਂ ਮੇਰਾ ਮੰਨਣਾ ਹੈ ਕਿ ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ। ਮੈਂ ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਘੋਸ਼ਣਾ ਦਾ...
ਬਜਟ 2023: ਇਹ ਸਾਮਾਨ ਹੋਵੇਗਾ ਸਸਤਾ ਅਤੇ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ, ਦੇਖੋ ਪੂਰੀ ਲਿਸਟ
. . .  20 minutes ago
ਨਵੀਂ ਦਿੱਲੀ, 1 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ...
ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਕੀਤਾ- ਸ਼ਸ਼ੀ ਥਰੂਰ
. . .  21 minutes ago
ਨਵੀਂ ਦਿੱਲੀ, 1 ਫ਼ਰਵਰੀ- ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਜਟ ਸੰਬੰਧੀ ਕਿਹਾ ਕਿ ਬਜਟ ਵਿਚ ਕੁਝ ਚੀਜ਼ਾਂ ਚੰਗੀਆਂ ਸਨ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਂਹ-ਪੱਖੀ ਨਹੀਂ ਕਹਾਂਗਾ, ਪਰ ਫ਼ਿਰ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਸੀ। ਸਰਕਾਰ ਮਜ਼ਦੂਰਾਂ ਲਈ ਕੀ ਕਰਨ ਜਾ ਰਹੀ ਹੈ? ਬੇਰੁਜ਼ਗਾਰ...
ਡੇਢ ਘੰਟੇ ਤੱਕ ਬਜਟ ਸੁਣਿਆ, ਹੁਣ ਮੌਕਾ ਆਉਣ ’ਤੇ ਗੱਲ ਕਰਾਂਗੇਂ- ਫਾਰੂਕ ਅਬਦੁੱਲਾ
. . .  12 minutes ago
ਨਵੀਂ ਦਿੱਲੀ, 1 ਫ਼ਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਬੋਲਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਇਸ ਵਿਚ ਹਰ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਗਿਆ...
ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਨੇ ਕੀਤੀ ਅਜੀਤ ਡੋਵਾਲ ਨਾਲ ਮੁਲਾਕਾਤ
. . .  39 minutes ago
ਵਾਸ਼ਿੰਗਟਨ, 1 ਫ਼ਰਵਰੀ- ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਹਿਕਸ ਨੇ ਭਾਰਤ-ਪ੍ਰਸ਼ਾਂਤ ਖ਼ੇਤਰ ਵਿਚ ਨੀਤੀ ਅਤੇ ਸੰਚਾਲਨ ਤਾਲਮੇਲ ਨੂੰ ਮਜ਼ਬੂਤ ਕਰਨ ਸਮੇਤ ਅਮਰੀਕਾ-ਭਾਰਤ ਦੁਵੱਲੀ ਰੱਖਿਆ ਭਾਈਵਾਲੀ ਦੀਆਂ ਤਰਜੀਹਾਂ ਬਾਰੇ ਚਰਚਾ ਕਰਨ ਲਈ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ
. . .  46 minutes ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਮੀਟਿੰਗ...
ਅਸੀਂ ਮੁਜ਼ਾਹਿਦੀਨ ਨੂੰ ਬਣਾਇਆ ਅਤੇ ਫ਼ਿਰ ਉਹ ਅੱਤਵਾਦੀ ਬਣ ਗਏ- ਪਾਕਿਸਤਾਨੀ ਗ੍ਰਹਿ ਮੰਤਰੀ
. . .  49 minutes ago
ਇਸਲਾਮਾਬਾਦ, 1 ਫ਼ਰਵਰੀ- ਪਾਕਿਸਤਾਨ ਵਲੋਂ ਪਿਸ਼ਾਵਰ ਦੀ ਇਕ ਮਸਜਿਦ ਦੇ ਅੰਦਰ ਆਪਣੇ ਸੁਰੱਖਿਆ ਬਲਾਂ ’ਤੇ ਹੋਏ ਘਾਤਕ ਹਮਲੇ ਤੋਂ ਕੁਝ ਦਿਨ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਨੈਸ਼ਨਲ ਅਸੈਂਬਲੀ ਦੇ ਅੰਦਰ ਮੰਨਿਆ ਕਿ ਮੁਜ਼ਾਹਿਦੀਨ ਨੂੰ ਵਿਸ਼ਵ ਸ਼ਕਤੀ ਨਾਲ ਜੰਗ ਲਈ ਤਿਆਰ ਕਰਨਾ ਇਕ ਸਮੂਹਿਕ ਗਲਤੀ ਸੀ...
ਡਾਕਟਰ ਦੀ ਬਦਲੀ ਰੱਦ ਕਰਵਾਉਣ ਲਈ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਧਰਨਾ ਸ਼ੁਰੂ
. . .  58 minutes ago
ਬਰਨਾਲਾ / ਰੂੜੇਕੇ ਕਲਾਂ, 1 ਫ਼ਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਡਾਕਟਰ ਤੇ ਸਟਾਫ਼ ਦੀ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰਨ ਵਿਰੁੱਧ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਡ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਦੀ...
ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਬਰਾਮਦ
. . .  about 1 hour ago
ਤਲਵੰਡੀ ਭਾਈ, 1 ਫ਼ਰਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰ ਖੜੀ ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਮਿਲੀ ਹੈ। ਮਿ੍ਰਤਕ ਦੀ ਗਰਦਨ ’ਤੇ ਗੋਲੀ ਲੱਗਣ ਦਾ ਨਿਸ਼ਾਨ ਹੈ, ਜਦਕਿ ਉਸਦਾ ਸਰਵਿਸ ਪਿਸਟਲ ਵੀ ਕਾਰ ਵਿਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ...
ਭਾਰਤ ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ. ਐਸ. ਐਫ਼ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ਼ ਦੀ 55 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਆਈ ਕਰੋੜਾਂ ਰੁਪਏ ਦੀ ਹੈਰੋਇਨ ਦੀ ਖ਼ੇਪ ਨੂੰ ਬਰਾਮਦ ਕੀਤਾ ਹੈ...
ਦੁਕਾਨਦਾਰਾਂ ਨੇ ਬਠਿੰਡਾ ਦਾ ਦਾਣਾ ਮੰਡੀ ਰੋਡ ਕੀਤਾ ਜਾਮ
. . .  about 1 hour ago
ਬਠਿੰਡਾ, 01 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਇਕ ਮੋਬਾਇਲ ਫ਼ੋਨ ਦੀ ਦੁਕਾਨ ਦੇ ਸੰਚਾਲਕ ਤੋਂ ਦੋ ਦਿਨ ਪਹਿਲਾਂ 3 ਲੱਖ ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹਣ ਦੇ ਮਾਮਲੇ ’ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਠਿੰਡਾ ਦੀ ਦਾਣਾ ਮੰਡੀ ਰੋਡ ਨੂੰ ਜਾਮ ਕਰ ਦਿੱਤਾ ਅਤੇ
ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਵਾਉਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ,ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  45 minutes ago
ਚੰਡੀਗੜ੍ਹ, 1 ਫਰਵਰੀ (ਤਰੁਣ)-ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਅੱਜ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਬਜਟ ਵਿਚ ਨੌਕਰੀਪੇਸ਼ਾ ਵਾਲਿਆਂ ਨੂੰ ਮਿਲੀ ਵੱਡੀ ਰਾਹਤ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ
. . .  1 minute ago
ਚੰਡੀਗੜ੍ਹ, 1 ਫਰਵਰੀ- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18 ਸਤੰਬਰ 2020 ਨੂੰ 3 ਸਾਲ ਦਾ ਵਾਧਾ ਦਿੱਤਾ ਸੀ...
ਬਜਟ ਵਿਚ ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
. . .  54 minutes ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇਗਾ...
ਪੈੱਨ ਕਾਰਡ ਬਣਿਆ ਪਛਾਣ ਪੱਤਰ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਗਏ ਐਲਾਨ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ...
ਬਜਟ-2023-24 ’ਚ ਚੁੱਕੇ ਗਏ ਇਹ ਵੱਡੇ ਕਦਮ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ
ਵਿੱਤ ਮੰਤਰੀ ਵਲੋਂ ਬਜਟ ਦੀਆਂ 10 ਮਹੱਤਵਪੂਰਨ ਗੱਲਾਂ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ।
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ,50 ਨਵੇਂ ਏਅਰਪੋਰਟ ਬਣਾਏ ਜਾਣਗੇ
. . .  about 2 hours ago
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ, 50 ਨਵੇਂ ਏਅਰਪੋਰਟ ਬਣਾਏ ਜਾਣਗੇ
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
. . .  about 2 hours ago
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
. . .  about 2 hours ago
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
. . .  about 2 hours ago
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
. . .  about 2 hours ago
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
ਟੀਚਰ ਟ੍ਰੇਨਿੰਗ ਲਈ ਵੀ ਵਿਸ਼ੇਸ਼ ਸੰਸਥਾਵਾਂ ਖੁੱਲ੍ਹਣਗੀਆਂ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਤਰਨਤਾਰਨ

ਬਿਆਸ ਦਰਿਆ ਕੰਢੇ ਵੱਸੇ ਪਿੰਡਾਂ ਦੀ ਝੋਨੇ ਦੀ ਫ਼ਸਲ ਪਾਣੀ 'ਚ ਡੁੱਬਣ ਦਾ ਮਸਲਾ ਡਿੰਪਾ ਨੇ ਕੇਂਦਰੀ ਸਿੰਚਾਈ ਮੰਤਰੀ ਅਤੇ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦਾ

ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਬਿਆਸ ਦਰਿਆ ਦੇ ਕੰਢੇ ਵੱਸੇ ਖਾਸ ਕਰਕੇ ਘੜਕਾ, ਗੁੱਜਰਪੁਰਾ, ਮੁੰਡਾ ਪਿੰਡ, ਜੌਹਲ ਆਦਿ ਦਰਜਨਾਂ ਪਿੰਡਾਂ ਦੀ ਜ਼ਮੀਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧਣ ਕਰਕੇ ਇਨ੍ਹਾਂ ਪਿੰਡਾਂ ਦੀ ਪੱਕਣ ਕਿਨਾਰੇ ਝੋਨੇ ਦੀ ਫ਼ਸਲ ਜੋ ਪਿਛਲੇ 10-15 ਦਿਨਾਂ ਪਾਣੀ ਵਿਚ ਡੁੱਬਣ ਕਾਰਨ ਖਤਮ ਹੋ ਗਈ ਹੈ ਦਾ ਮਾਮਲਾ ਕੇਂਦਰੀ ਸੰਚਾਈ ਮੰਤਰੀ ਸ਼ੇਖਾਵਤ ਤੇ ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੈ | ਉਨ੍ਹਾਂ ਕਿਹਾ ਕਿ ਪਿੰਡ ਮੁੰਡਾਪਿੰਡ, ਗੁੱਜਰਪੁਰਾ, ਘੜਕਾ ਤੇ ਜੌਹਲ ਆਦਿ ਪਿੰਡਾਂ ਦੀ ਹਜਾਰਾਂ ਏਕੜ ਨੰਬਰੀਂ ਮਾਲਕੀ ਜ਼ਮੀਨ ਇਕ ਬੰਨ੍ਹ ਟੁੱਟਣ ਕਾਰਨ ਝੋਨੇ ਦੀ ਖੜੀ ਫ਼ਸਲ ਡੁੱਬ ਗਈ ਹੈ | ਡਿੰਪਾ ਨੇ ਕਿਹਾ ਉਕਤ ਸਾਰੇ ਪਿੰਡਾਂ ਦੇ ਬੇਵੱਸ ਕਿਸਾਨ ਆਪਣੀ ਜ਼ਮੀਨ ਬਚਾਉਣ ਤੇ ਅਗਲੀ ਫ਼ਸਲ ਲਈ ਆਪਣੇ ਖਰਚੇ 'ਤੇ 6-7 ਫੁੱਟ ਪਾਣੀ 'ਚ ਬੋਰੀਆਂ 'ਚ ਮਿੱਟੀ ਭਰ-ਭਰ ਕੇ ਆਰਜੀ ਬੰਨ ਲਾ ਰਹੇ ਹਨ | ਉਨ੍ਹਾਂ ਹੈਰਾਨੀ ਜਾਹਰ ਕੀਤੀ ਕਿ ਅੱਜੇ ਤੱਕ ਨਾ ਮਾਨ ਸਰਕਾਰ ਦਾ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ, ਨਾ ਕੋਈ ਸਿੰਚਾਈ ਵਿਭਾਗ ਦਾ ਉੱਚ ਅਧਿਕਾਰੀ ਅਤੇ ਨਾ ਹੀ ਕੋਈ ਸਬ ਡਵੀਜਨ ਦਾ ਅਧਿਕਾਰੀ ਮਦਦ ਤਾਂ ਦੂਰ ਮੌਕਾ ਤੱਕ ਦੇਖਣ ਨਹੀਂ ਆਇਆ ਹੈ | ਡਿੰਪਾ ਨੇ ਕੇਜਰੀਵਾਲ ਤੇ ਭਗਵੰਤ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਆਮ ਆਦਮੀ ਦੀ ਸਰਕਾਰ ਵਿਚ ਇਕ ਆਮ ਆਦਮੀ ਦੇ ਸਿਰ ਆਈ ਬਿਪਤਾ ਨਾਲ ਉਹ ਖੁਦ ਪੀੜਤ ਆਮ ਆਦਮੀ ਹੀ ਨਜਿਠੇਗਯਾ ਸਰਕਾਰ ਕੋਈ ਮਦਦ ਨਹੀਂ ਕਰੇਗੀ | ਕੀ ਇਹ ਹੀ ਬਦਲਾਅ ਹੈ ਜਾਂ ਤੁਸੀਂ ਖਾਸ ਬਣ ਗਏ ਹੋ | ਡਿੰਪਾ ਨੇ ਕੇਂਦਰ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਅੱਜ ਹੀ ਸਿੰਚਾਈ ਵਿਭਾਗ ਨੂੰ ਫੌਰੀ ਤੌਰ 'ਤੇ ਆਦੇਸ਼ ਦੇਣ ਕਿ ਆਪਣੇ ਮਹਿਕਮੇ ਦੇ ਐਮਰਜੈਂਸੀ ਫੰਡ ਵਿਚੋਂ ਫੰਡ ਜਾਰੀ ਕਰਕੇ ਉਹ ਟੁੱਟਾ ਬੰਨ ਬਣਾਇਆ ਜਾਵੇ ਅਤੇ ਡੁੱਬ ਚੁੱਕੀ ਫ਼ਸਲ ਦੀ ਗਿਰਦਾਵਰੀ ਕਰਕੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ |

ਚਰਚ 'ਤੇ ਹੋਏ ਹਮਲੇ ਖਿਲਾਫ਼ ਫ਼ਤਿਹਗੜ੍ਹ ਚੂੜੀਆਂ ਵਿਖੇ ਰੋਸ ਪ੍ਰਦਰਸ਼ਨ

ਪੱਟੀ, 23 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਠੱਕਰਪੁਰਾ ਵਿਖੇ ਸਥਿਤ ਕੈਥਲਕ ਚਰਚ 'ਤੇ ਹੋਏ ਹਮਲੇ ਦੀ ਢਿੱਲੀ ਕਾਰਵਾਈ ਕਾਰਨ ਮਸੀਹ ਭਾਈਚਾਰੇ 'ਚ ਰੋਸ ਦੀ ਲਹਿਰ ਵੱਧਦੀ ਜਾ ਰਹੀ ਹੈ | 22 ਸਤੰਬਰ ਨੂੰ ਈਸਾਈ ਭਾਈਚਾਰੇ ਵਲੋਂ ਜਿੱਥੇ ਡਿਪਟੀ ...

ਪੂਰੀ ਖ਼ਬਰ »

ਪੰਥਕ ਤਾਲਮੇਲ ਸੰਗਠਨ ਨੇ ਡਿਪਟੀ ਕਮਿਸ਼ਨਰ ਰਾਹੀਂ ਗ੍ਰਹਿ ਸਕੱਤਰ ਨੂੰ ਭੇਜਿਆ ਮੰਗ ਪੱਤਰ

ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ) - ਦੇਸ਼ ਵਿਚ ਸਿੱਖੀ ਕਕਾਰਾਂ ਨੂੰ ਪਹਿਨਣ ਤੋਂ ਰੋਕਣ ਦੀਆਂ ਘਟਨਾਵਾਂ ਨੂੰ ਲੈ ਕੇ ਪੰਥਕ ਤਾਲਮੇਲ ਸੰਗਠਨ ਵਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੀਂ ਇਕ ਮੰਗ ਪੱਤਰ ਦੇਸ਼ ਦੇ ਗ੍ਰਹਿ ਸਕੱਤਰ ਨੂੰ ਭੇਜਿਆ ਗਿਆ | ਇਸ ਮੌਕੇ ਐਡਵੋਕੇਟ ...

ਪੂਰੀ ਖ਼ਬਰ »

ਅਦਾਲਤਾਂ ਨੂੰ ਧਾਰਮਿਕ ਮਸਲਿਆਂ 'ਤੇ ਗੰਭੀਰ ਮੰਥਨ ਕਰਕੇ ਹੀ ਫ਼ੈਸਲੇ ਲੈਣੇ ਚਾਹੀਦੇ- ਰਮਨਦੀਪ ਸਿੰਘ ਭਰੋਵਾਲ

ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਸੁਪਰੀਮ ਕੋਰਟ ਵਲੋਂ ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਆਏ ਫ਼ੈਸਲੇ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਧਾਰਮਿਕ ਮਸਲਿਆਂ 'ਤੇ ...

ਪੂਰੀ ਖ਼ਬਰ »

2004 ਤੋਂ ਬਾਅਦ ਭਰਤੀ ਮੁਲਾਜ਼ਮ ਕੱਲ੍ਹ ਫੂਕਣਗੇ ਸਰਕਾਰ ਦੇ ਲਾਰਿਆਂ ਦੀ ਪੰਡ

ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤਰਨ ਤਾਰਨ ਦੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਿਕ ਬੱਸ ਅੱਡਾ ਤਰਨ ਤਾਰਨ ਵਿਖੇ ਹੋਈ | ਮੀਟਿੰਗ 'ਚ ਵਿਚਾਰ ਸਾਂਝੇ ਕਰਦਿਆਂ ਜਰਨੈਲ ਸਿੰਘ ਪੱਟੀ, ਕੁਲਵਿੰਦਰ ਸਿੰਘ, ਪ੍ਰਭਜੋਤ ਸਿੰਘ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਡਕੌਂਦਾ ਕਿਸਾਨ ਜਥੇਬੰਦੀ ਦੀ ਮੀਟਿੰਗ

ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)- ਬੀ.ਕੇ.ਯੂ. ਏਕਤਾ ਡਕੌਂਦਾ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨਿਰਪਾਲ ਸਿੰਘ ਜਾਉਣੇਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਕਮੇਟੀ ਦੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਗੱਗੋਬੂਹਾ ਬਿਜਲੀ ਘਰ ਵਿਖੇ ਧਰਨਾ

ਝਬਾਲ, 23 ਸਤੰਬਰ (ਸਰਬਜੀਤ ਸਿੰਘ)- ਗੱਗੋਬੂਹਾ ਬਿਜਲੀ ਘਰ ਅੱਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨਾ ਲਗਾਇਆ ਗਿਆ | ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹੇ ਦਾ ਪ੍ਰੈੱਸ ਸਕੱਤਰ ਰਣਯੋਧ ਸਿੰਘ ਗੱਗੋਬੂਹਾ, ਜੋਨ ਸਕੱਤਰ ਕਰਮਜੀਤ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)- ਥਾਣਾ ਸਿਟੀ ਤਰਨ ਤਾਰਨ ਅਤੇ ਥਾਣਾ ਵਲਟੋਹਾ ਦੀ ਪੁਲਿਸ ਨੇ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸਿਟੀ ਤਰਨ ...

ਪੂਰੀ ਖ਼ਬਰ »

ਜੇਲ੍ਹ 'ਚ ਹਵਾਲਾਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼

ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਕੇਂਦਰੀ ਜੇਲ੍ਹ ਗੋਇੰਦਵਾਲ 'ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਬੰਦ ਹਵਾਲਾਤੀ ਵਲੋਂ ਤੇਜਧਾਰ ਹਥਿਆਰ ਨਾਲ ਆਪਣੀਆਂ ਬਾਹਾਂ ਅਤੇ ਸਿਰ ਉਪਰ ਕੱਟ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ...

ਪੂਰੀ ਖ਼ਬਰ »

ਸਲੱਮ ਏਰੀਆ ਅਤੇ ਝੌਂਪੜੀਆਂ ਵਾਲੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਪੱਟੀ, 23 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਅਤੇ ਜ਼ਿਲ੍ਹਾ ਟੀਕਕਰਣ ਅਫਸਰ ਡਾਕਟਰ ਵਰਿੰਦਰ ਕੌਰ ਅਤੇ ਐੱਸ.ਐੱਮ.ਓ. ਡਾ. ਗੁਰਪ੍ਰੀਤ ਸਿੰਘ ਰਾਏ, ਨੋਡਲ ਅਫ਼ਸਰ ਡਾਕਟਰ ਅਨੁਰੀਤ ਕੌਰ, ਸੁਪਰਵਾਈਜ਼ਰ ਡਾ. ...

ਪੂਰੀ ਖ਼ਬਰ »

ਚੋਰਾਂ ਵਲੋਂ ਸਕੂਲ 'ਚੋਂ ਐਲ.ਈ.ਡੀ. ਚੋਰੀ

ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਸਰਕਾਰੀ ਸਕੂਲ ਵਿਚੋਂ ਐੱਲ.ਈ.ਡੀ. ਚੋਰੀ ਕਰਨ ਦੇ ਦੋਸ਼ ਹੇਠ ਚੋਰਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਖਾਲੜਾ ਵਿਖੇ ਰੁਪਿੰਦਰਜੀਤ ਸਿੰਘ ਪੁੱਤਰ ਅਧਿਆਪਕ ...

ਪੂਰੀ ਖ਼ਬਰ »

ਭਲਕੇ ਦੀ ਅਨੰਦਪੁਰ ਸਾਹਿਬ 'ਇਨਸਾਫ ਰੈਲੀ' ਲਈ ਲਾਮਬੰਦੀ ਹੋਈ ਤੇਜ਼

ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)- ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਓ.ਡੀ.ਐਲ. ਅਧਿਆਪਕ ਯੂਨੀਅਨ (3442, 7654) ਅਤੇ ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 (ਜੈ ਸਿੰਘ ਵਾਲਾ) ਦੀ ਅਗਵਾਈ ਵਿਚ 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (4500 ਈ.ਟੀ.ਟੀ.) ...

ਪੂਰੀ ਖ਼ਬਰ »

ਚਰਚ 'ਤੇ ਹੋਏ ਹਮਲੇ ਖਿਲਾਫ਼ ਫ਼ਤਿਹਗੜ੍ਹ ਚੂੜੀਆਂ ਵਿਖੇ ਰੋਸ ਪ੍ਰਦਰਸ਼ਨ

ਪੱਟੀ, 23 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਠੱਕਰਪੁਰਾ ਵਿਖੇ ਸਥਿਤ ਕੈਥਲਕ ਚਰਚ 'ਤੇ ਹੋਏ ਹਮਲੇ ਦੀ ਢਿੱਲੀ ਕਾਰਵਾਈ ਕਾਰਨ ਮਸੀਹ ਭਾਈਚਾਰੇ 'ਚ ਰੋਸ ਦੀ ਲਹਿਰ ਵੱਧਦੀ ਜਾ ਰਹੀ ਹੈ | 22 ਸਤੰਬਰ ਨੂੰ ਈਸਾਈ ਭਾਈਚਾਰੇ ਵਲੋਂ ਜਿੱਥੇ ਡਿਪਟੀ ...

ਪੂਰੀ ਖ਼ਬਰ »

ਟੁੱਟੀ ਸੜਕ ਦਾ ਨਿਰਮਾਣ ਨੈਸ਼ਨਲ ਹਾਈਵੇ ਵਿਭਾਗ ਅਧੀਨ-ਪ੍ਰਧਾਨ ਇੰਦਰਪਾਲ ਸਿੰਘ

ਰਾਜਾਸਾਂਸੀ, 23 ਸਤੰਬਰ (ਹਰਦੀਪ ਸਿੰਘ ਖੀਵਾ)- ਹਵਾਈ ਅੱਡਾ ਰਾਜਾਸਾਂਸੀ ਤੋਂ ਕਸਬਾ ਰਮਦਾਸ ਤੱਕ ਨੈਸ਼ਨਲ ਹਾਈਵੇ ਵਿਭਾਗ ਵਲੋਂ ਸ਼ੁਰੂ ਕਰਵਾਈ ਨਵੀਂ ਉਸਾਰੀ ਜਾ ਰਹੀ ਰਹੀ ਸੜਕ ਦਾ ਲੰਮੇਂ ਸਮੇਂ ਤੋਂ ਵਿਕਾਸ ਦਾ ਨਿਰਮਾਣ ਰੁਕਣ ਅਤੇ ਨਿੱਤ ਹਾਦਸੇ ਹੋਣ ਤੇ ਸੋਸ਼ਲ ਮੀਡੀਆ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ 'ਤੇ ਕਬੱਡੀ ਦੇ ਸ਼ੋਅ ਮੈਚ 8 ਨੂੰ- ਮੈਨੇਜਰ ਪੱਟੀ

ਝਬਾਲ, 23 ਸਤੰਬਰ (ਸੁਖਦੇਵ ਸਿੰਘ)- ਪੰਜ ਗੁਰੂ ਸਾਹਿਬਾਨਾਂ ਨੂੰ ਗੁਰਿਆਈ ਤਿਲਕ ਲਗਾਉਣ ਵਾਲੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ 'ਚ 6, 7 ਤੇ 8 ਅਕਤੂਬਰ ਨੂੰ ਸ਼ੋ੍ਰਮਣੀ ਗੁਰਦੁਆਰਾ ...

ਪੂਰੀ ਖ਼ਬਰ »

ਗੁ.ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੰਮਿ੍ਤ ਸੰਚਾਰ ਹਾਲ 'ਚ 30 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪੈਣਗੇ ਭੋਗ

ਝਬਾਲ, 23 ਸਤੰਬਰ (ਸਰਬਜੀਤ ਸਿੰਘ) - ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁ.ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁ.ਪ੍ਰਬੰਧਕ ਕਮੇਟੀ ਦੀ ਅਗਵਾਈ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਪਿਛਲੇ ਲੰਮੇ ਸਮੇਂ ਤੋਂ ਸੇਵਾ ਦੇ ਕਾਰਜ ਕਰਵਾ ਰਹੇ ਬਾਬਾ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵੇਲੇ ਸੂਬੇ ਦਾ ਜੰਗੀ ਪੱਧਰ 'ਤੇ ਵਿਕਾਸ ਹੋਇਆ- ਮੱਲਾ ਸੋਹਲ

ਝਬਾਲ, 23 ਸਤੰਬਰ (ਸੁਖਦੇਵ ਸਿੰਘ)- ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਪਿੰਡਾਂ ਦਾ ਜੰਗੀ ਪੱਧਰ 'ਤੇ ਵਿਕਾਸ ਹੋਇਆ ਹੈ ਜਦੋਂਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦਿਆਂ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈਕੰ. ਪਬਲਿਕ ਝਬਾਲ ਨੇ ਖੋ-ਖੋ 'ਚ ਮਾਰੀਆਂ ਮੱਲਾਂ

ਝਬਾਲ, 23 ਸਤੰਬਰ (ਸਰਬਜੀਤ ਸਿੰਘ)- ਚੀਫ਼ ਖਾਲਸਾ ਦੀਵਾਨ ਦੀ ਛਤਰ-ਛਾਇਆ ਹੇਠ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਝਬਾਲ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ ਨਾਲ ਖੇਡਾਂ ਵਿਚ ਵੀ ਨਾਮਣਾ ਖੱਟਦੇ ...

ਪੂਰੀ ਖ਼ਬਰ »

ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਵਿਕਾਸ ਕਾਰਜਾਂ ਦਾ ਨਿਰੀਖ਼ਣ

ਸੁਰ ਸਿੰਘ, 23 ਸਤੰਬਰ (ਧਰਮਜੀਤ ਸਿੰਘ) - ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਚੱਕ ਵਾਲੇ ਰਸਤੇ ਨੇੜੇ ਸਥਿਤ ਕਰੀਬ 9 ਏਕੜ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਦੇ ਚੱਲ ਰਹੇ ਵਿਕਾਸ ਕਾਰਜ ਦਾ ਨਿਰੀਖ਼ਣ ਕੀਤਾ ਗਿਆ | ਇਸ ਮੌਕੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਹਲਕਾ ...

ਪੂਰੀ ਖ਼ਬਰ »

16ਵਾਂ ਦਸਤਾਰ ਅਤੇ ਦੁਮਾਲਾ ਮੁਕਾਬਲਾ ਗੁ. ਬਾਬਾ ਬੀਰ ਸਿੰਘ ਅਲਗੋਂ ਕੋਠੀ ਵਿਖੇ ਹੋਵੇਗਾ

ਅਮਰਕੋਟ, 23 ਸਤੰਬਰ (ਭੱਟੀ)- ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਏ-ਦਸਤਾਰ ਲਹਿਰ ਦੇ ਵਲੋਂ 16ਵਾਂ ਦਸਤਾਰ ਅਤੇ ਦੁਮਾਲਾ ਮੁਕਾਬਲਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨੌਜਵਾਨ ਵੀਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ...

ਪੂਰੀ ਖ਼ਬਰ »

'ਰਾਇਟ ਆਮ ਆਇਲਟਸ' ਸੈਂਟਰ ਝਬਾਲ ਤੋਂ ਬੱਚਿਆਂ ਨੇ ਚੰਗੇ ਬੈਂਡ ਹਾਸਲ ਕੀਤੇ

ਝਬਾਲ, 23 ਸਤੰਬਰ (ਸਰਬਜੀਤ ਸਿੰਘ) - ਇਸ ਇਲਾਕੇ ਦੇ ਲੋਕਾਂ ਦੀ ਸੱਜੀ ਬਾਂਹ ਵਜੋਂ ਸਾਬਿਤ ਹੋ ਰਹੇ ਝਬਾਲ ਵਿਖੇ ਬਣੇ 'ਰਾਇਟ ਆਮ ਆਇਲਟਸ' ਸੈਂਟਰ ਝਬਾਲ ਦੇ ਸਟਾਫ਼ ਤੇ ਬੱਚਿਆਂ ਦੀ ਲਗਨ ਸਦਕਾ ਬੱਚਿਆਂ ਵਲੋਂ ਦਿੱਤੇ ਗਏ ਟੈਸਟ ਦੌਰਾਨ ਚੰਗੇ ਬੈਂਡ ਹਾਸਲ ਕਰਕੇ ਬੱਚਿਆਂ ਨੇ ਇਸ ...

ਪੂਰੀ ਖ਼ਬਰ »

ਜਨਵਰੀ 2023 ਤੋਂ ਈ.ਐਮ.ਯੂ. ਟਰੇਨ ਖੇਮਕਰਨ ਤੋਂ ਅੰਮਿ੍ਤਸਰ ਰੇਲਵੇ ਲਾਈਨ 'ਤੇ ਦੌੜੇਗੀ 110 ਦੀ ਸਪੀਡ 'ਤੇ

ਪੱਟੀ, 23 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਈ.ਐਮ.ਯੂ. ਟਰੇਨ ਜਨਵਰੀ 2023 ਤੋਂ ਖੇਮਕਰਨ ਤੋਂ ਅੰਮਿ੍ਤਸਰ ਤੱਕ 110 ਕਿਲੋਮੀਟਰ ਦੀ ਸਪੀਡ 'ਤੇ ਚੱਲਣੀ ਸ਼ੁਰੂ ਹੋ ਜਾਵੇਗੀ | ਇਸ ਸੰਬੰਧੀ ਰੇਲਵੇ ਵਿਭਾਗ ਵਲੋਂ ਤਰਨਤਾਰਨ ਤੋਂ ਪੱਟੀ ਤੇ ਖੇਮਕਰਨ ਤੱਕ ...

ਪੂਰੀ ਖ਼ਬਰ »

ਕਣਕ ਦੀ ਵੰਡ ਸਮੇਂ ਸਿਆਸੀ ਦਖ਼ਲਅੰਦਾਜ਼ੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਪ੍ਰਧਾਨ

ਪੱਟੀ, 23 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਡੀਪੂ ਹੋਲਡਰ ਵੈਲਫੇਅਰ ਐਸੋ: ਤਹਿਸੀਲ ਪੱਟੀ ਦੀ ਜਥੇਬੰਦਕ ਕਨਵੈਨਸ਼ਨ ਲੌਹਕਾ ਪੈਲੇਸ 'ਚ ਤਰਸੇਮ ਸਿੰਘ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਡੀਪੂ ਹੋਲਡਰਾਂ ...

ਪੂਰੀ ਖ਼ਬਰ »

ਬਾਬਾ ਮੰਗਲ ਸਿੰਘ ਦੀ 21ਵੀਂ ਬਰਸੀ 26 ਨੂੰ

ਜੀਓਬਾਲਾ, 23 ਸਤੰਬਰ (ਰਜਿੰਦਰ ਸਿੰਘ ਰਾਜੂ) - ਸੱਚਖੰਡ ਵਾਸੀ ਸ੍ਰੀਮਾਨ ਸੰਤ ਮੰਗਲ ਸਿੰਘ ਸਤਲਾਣੀ ਸਾਹਿਬ ਵਾਲਿਆਂ ਦੀ 21ਵੀਂ ਬਰਸੀ ਸੋਮਵਾਰ 26 ਸਤੰਬਰ ਨੂੰ ਗੁਰਦੁਆਰਾ ਗੁਰੂਸਰ ਸਾਹਿਬ ਦੇ ਨੇੜੇ ਬਾਬਾ ਕੁੰਮਾ ਸਿੰਘ ਜੀ ਇੰਜੀਨੀਅਰਿੰਗ ਕਾਲਜ ਹੁਸ਼ਿਆਰ ਨਗਰ ਵਿਖੇ ਬੜੀ ...

ਪੂਰੀ ਖ਼ਬਰ »

ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਨੂੰ ਤਲਬੀਰ ਗਿੱਲ ਨੇ ਕੀਤਾ ਸਨਮਾਨਿਤ

ਸੁਲਤਾਨਵਿੰਡ, 23 ਸਤੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਵਿਖੇ ਮਹਾਂਪੁਰਸ਼ ਸੰਤ ਬਾਬਾ ਰਾਮਦਾਸ ਦੇ ਸਾਲਾਨਾ ਜੋੜ ਮੇਲੇ ਮੌਕੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਕਰਵਾਏ ਕਬੱਡੀ ਤੇ ਕੁਸ਼ਤੀਆਂ ਦੇ ਟੂਰਨਾਮੈਂਟ ਮੁਕਾਬਲਿਆਂ 'ਚ ਜੇਤੂ ਰਹੀਆਂ ਟੀਮਾ ਦੇ ...

ਪੂਰੀ ਖ਼ਬਰ »

ਖੇਡਾਂ ਵਤਨ ਪੰਜਾਬ ਦੀਆਂ 'ਚ ਸ਼ਾਹਬਾਜਪੁਰ ਸਕੂਲ (ਲੜਕੇ) ਨੇ ਮਾਰੀਆਂ ਮੱਲਾਂ

ਸ਼ਾਹਬਾਜਪੁਰ, 23 ਸਤੰਬਰ (ਪਰਦੀਪ ਬੇਗੇਪੁਰ)- ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਖੇਡਾਂ ਵੱਲ ਮੋੜਨ ਦੇ ਮੰਤਵ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਸਕੂਲਾਂ ਵਿਚ 'ਖੇਡਾਂ ਵਤਨ ਪੰਜਾਬ ਦੀਆਂ 2022' ਤਹਿਤ ਬੱਚਿਆਂ ਦੀਆਂ ਵੱਖ ਵੱਖ ਖੇਡਾਂ ਸ੍ਰੀ ਗੁਰੂ ਅਰਜਨ ਦੇਵ ...

ਪੂਰੀ ਖ਼ਬਰ »

ਕੰਡਕਟਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਸਰਕਾਰ ਬਰਖਾਸਤ ਕਰੇ- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ

ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ) - ਬੀਤੇ ਦਿਨ ਕਸਬਾ ਨੌਸ਼ਹਿਰਾ ਪੰਨੂਆਂ ਵਿਖੇ ਸਰਕਾਰੀ ਬੱਸ ਦੇ ਕੰਡਕਟਰ ਨਾਲ ਟਿਕਟ ਨੂੰ ਲੈ ਕੇ ਸੜਕ ਕਿਨਾਰੇ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਹਰਸਿਮਰਤਪਾਲ ਸਿੰਘ ਖਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਅਤੇ ਇਸ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਕੈਂਪ ਲਗਾਇਆ

ਪੱਟੀ, 23 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਡਾ. ਰਜਿੰਦਰ ਕੁਮਾਰ ਖੇਤੀਬਾੜੀ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਧੂੰਦਾ ਨੇ ਬਲਾਕ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ

ਗੋਇੰਦਵਾਲ ਸਾਹਿਬ, 23 ਸਤੰਬਰ (ਸਕੱਤਰ ਸਿੰਘ ਅਟਵਾਲ) - ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਸਰੀਰ ਨੂੰ ਨਿਰੋਲ ਬਣਾਉਣ ਲਈ ਅਧਿਆਪਕ ਸਾਹਿਬਾਨ ਵਲੋਂ ਸਕੂਲ ਅੰਦਰ ਅਣਥਕ ਮਿਹਨਤ ਕਰਵਾਈ ਜਾਂਦੀ ਹੈ | ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਰੇਤਾ ਬਜਰੀ ਨਾ ਮਿਲਣ ਕਾਰਨ ਬੇਰੋਜ਼ਗਾਰ ਹੋਏ ਠੇਕੇਦਾਰ, ਮਿਸਤਰੀ ਅਤੇ ਮਜ਼ਦੂਰਾਂ ਲਈ 'ਆਪ' ਸਰਕਾਰ ਜ਼ਿੰਮੇਵਾਰ- ਖੁਵਾਸਪੁਰ

ਫਤਿਆਬਾਦ, 23 ਸਤੰਬਰ (ਹਰਵਿੰਦਰ ਸਿੰਘ ਧੂੰਦਾ) - ਪਿਛਲੇ ਛੇ ਮਹੀਨਿਆਂ ਤੋਂ ਜਦੋਂ ਦੀ ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਕੇ ਪੰਜਾਬ ਸੂਬੇ ਦੀ ਵਾਂਗ ਡੋਰ ਸੰਭਾਲੀ ਹੈ ਉਦੋਂ ਤੋਂ ਲੈ ਕੇ ਜਿਥੇ ਆਪਣਾ ਘਰ ਬਣਾਉਣ ਵਾਲੇ ਲੋਕਾਂ ਵਲੋਂ ਰੇਤਾ ਬਜਰੀ ਸਸਤੀ ਹੋਣ ਦੀ ਉਡੀਕ ਕੀਤੀ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦੇ ਨਿਧੜਕ ਆਗੂ ਸ਼ੇਰ ਸਿੰਘ ਧੂੰਦਾ ਨੂੰ ਦਿੱਤੀ ਅੰਤਿਮ ਵਿਦਾਇਗੀ

ਫਤਿਆਬਾਦ, 23 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਟਾਂਡਾ ਅਤੇ ਧੂੰਦਾ ਇਕਾਈ ਦੇ ਜੁਝਾਰੂ ਅਤੇ ਹਰ ਮੋਰਚੇ 'ਚ ਅੱਗੇ ਹੋ ਕੇ ਹਿਸਾ ਲੈਣ ਵਾਲੇ ਕਿਸਾਨ ਆਗੂ ਸ਼ੇਰ ਸਿੰਘ ਧੂੰਦਾ ਅਚਾਨਕ ਅਕਾਲ ਚਲਾਣਾ ਕਰ ਗਏ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਸਾਬਕਾ ਇੰਸਪੈਕਟਰ ਨੂੰ ਧੋਖਾਧੜੀ ਮਾਮਲੇ 'ਚ ਦੋ ਸਾਲ ਕੈਦ, 10 ਹਜ਼ਾਰ ਜੁਰਮਾਨਾ

ਅੰਮਿ੍ਤਸਰ, 23 ਸਤੰਬਰ (ਰੇਸ਼ਮ ਸਿੰਘ)- ਸ਼੍ਰੋਮਣੀ ਕਮੇਟੀ ਦੇ ਹੀ ਇਕ ਡਰਾਈਵਰ ਦੇ ਪੁੱਤਰ ਨੂੰ ਰੇਲਵੇ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਚਰਚਿਤ ਮਾਮਲੇ 'ਚ ਇੱਥੇ ਜਪਿੰਦਰ ਸਿੰਘ ਵਧੀਕ ਸੀ.ਜੇ.ਐਮ. ਦੀ ਅਦਾਲਤ ਵਲੋਂ ਫ਼ੈਸਲਾ ਸੁਣਾਉਂਦਿਆਂ ਸ਼੍ਰੋਮਣੀ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਨਹਿਰੀ ਵਿਭਾਗ ਦੇ ਐਸ. ਈ. ਦਫ਼ਤਰ ਸਾਹਮਣੇ ਪੱਕਾ ਧਰਨਾ

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਸਹਿਯੋਗ ਨਾਲ ਨਹਿਰੀ ਵਿਭਾਗ ਦੇ ਐਸ.ਈ. ਦਫ਼ਤਰ ਸਾਹਮਣੇ ਪੱਕਾ ਧਰਨਾ ਲਾਇਆ ਗਿਆ, ਜਿਸ 'ਚ ਮਾਝੇ ਨਾਲ ਸੰਬੰਧਿਤ ਕਿਸਾਨ ਮਜਦੂਰ ਅਤੇ ਵਾਤਾਵਰਨ ਪ੍ਰੇਮੀ ...

ਪੂਰੀ ਖ਼ਬਰ »

ਪਿੰਡ ਕੋਹਾਲੀ ਦੇ ਗੁ: ਬਾਬਾ ਜਾਗੋ ਸ਼ਹੀਦ ਵਿਖੇ ਧਾਰਾ 145 ਲਾਗੂ

ਰਾਮ ਤੀਰਥ, 23 ਸਤੰਬਰ (ਧਰਵਿੰਦਰ ਸਿੰਘ ਔਲਖ)- ਪਿਛਲੇ ਕਈ ਦਿਨਾਂ ਤੋਂ ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਵਿਵਾਦ ਦਾ ਕੋਈ ਹੱਲ ਨਾ ਨਿਕਲਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਥੇ ਅੱਜ ਧਾਰਾ 145 ਲਗਾ ਕੇ ਤਹਿਸੀਲਦਾਰ ਲੋਪੋਕੇ ਜਗਸੀਰ ਸਿੰਘ ਨੂੰ ...

ਪੂਰੀ ਖ਼ਬਰ »

ਗੁਰੂ ਨਗਰੀ 'ਚ ਧੜੱਲੇ ਨਾਲ ਹੋ ਰਹੀਆਂ ਨਾਜਾਇਜ਼ ਉਸਾਰੀਆਂ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਗੁਰੂ ਨਗਰੀ ਵਿਚ ਨਾਜਾਇਜ਼ ਉਸਾਰੀਆਂ ਧੱੜਲੇ ਨਾਲ ਹੋ ਰਹੀਆਂ | ਭਾਵੇਂ ਕਿ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਸਮੇਂ-ਸਮੇਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਇਹ ਕਾਰਵਾਈ ਮਹਿਜ਼ ...

ਪੂਰੀ ਖ਼ਬਰ »

ਦਾਣਾ ਮੰਡੀ ਮਜੀਠਾ 'ਚ ਆੜ੍ਹਤੀਆਂ ਦੀ ਕਥਿਤ ਲੁੱਟ ਖ਼ਿਲਾਫ਼ ਕਿਸਾਨਾਂ ਵਲੋਂ ਧਰਨਾ

ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ)- ਦਾਣਾ ਮੰਡੀ ਮਜੀਠਾ 'ਚ ਆੜ੍ਹਤੀਆਂ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਕਥਿਤ ਤੌਰ 'ਤੇ ਕਿਸਾਨਾਂ ਦੀ ਹੁੰਦੀ ਲੁੱਟ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਸੰਯੁਕਤ ਕਮਿਸ਼ਨਰ ਨੇ ਦੋ ਵਿਭਾਗਾਂ ਦੀ ਹਾਜ਼ਰੀ ਚੈੱਕ ਕੀਤੀ

ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਨਿਗਮ ਦੇ ਪੈਨਸ਼ਨ ਵਿਭਾਗ ਤੇ ਲੇਖਾ ਸ਼ਾਖਾ ਦੀ ਹਾਜ਼ਰੀ ਚੈੱਕ ਕੀਤੀ ਗਈ ਜਿਸ ਦੌਰਾਨ 8 ਅਧਿਕਾਰੀ ਤੇ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ | ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX