ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 2 ਰੋਜ਼ਾ ਕਿਸਾਨ ਮੇਲੇ ਦੇ ਪਹਿਲੇ ਦਿਨ 1 ਕਿਸਾਨ ਬੀਬੀ ਤੇ 4 ਅਗਾਂਹਵਧੂ ਕਿਸਾਨਾਂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦੌਰਾਨ 3 ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਗਾਂਹਵਧੂ ਕਿਸਾਨਾਂ ਨੂੰ ਸੌਂਪੇ ਗਏ। ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕਰਨ ਸਮੇਂ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ, ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਮੁੱਖ ਮੰਤਰੀ ਨੇ ਪਿੰਡ ਸਵੱਦੀ ਕਲਾਂ ਦੇ ਅਗਾਂਹਵਧੂ ਕਿਸਾਨ ਸਤਪਾਲ ਸਿੰਘ ਤੂਰ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹ ਖੇਤੀ ਵਿਭਿੰਨਤਾ ਤੇ ਖੇਤਰ ਅਧਾਰਿਤ ਖੇਤੀ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਕਿਸਾਨ ਹਨ ਜਿਨਾਂ ਨੇ 1995 ਵਿਚ 5 ਏਕੜ ਤੋਂ ਸ਼ੁਰੂ ਕਰਕੇ ਅੱਜ 140 ਏਕੜ ਰਕਬੇ ਤੱਕ ਖੇਤੀ ਦਾ ਫੈਲਾਅ ਕੀਤਾ ਹੈ। ਇਸੇ ਵਰਗ ਵਿਚ ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਫੁਗਲਾਣਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਸਨਮਾਨਿਆ ਗਿਆ। ਪੀ.ਏ.ਯੂ. ਤੋਂ ਬਾਗਬਾਨੀ ਵਿਚ ਐੱਮ. ਐੱਸ. ਸੀ. ਕਰਨ ਤੋਂ ਬਾਅਦ ਸ. ਰੰਧਾਵਾ ਨੇ ਨਾਸ਼ਪਾਤੀ, ਆੜੂ ਅਤੇ ਆਲੂ ਬੁਖਾਰਾ ਤੋਂ ਇਲਾਵਾ ਮੂੰਗੀ ਅਤੇ ਬਸੰਤ ਰੁੱਤ ਦੀ ਮੱਕੀ ਦੇ ਖੇਤਰ ਵਿਚ ਵਿਸ਼ੇਸ਼ ਕਾਰਜ ਕੀਤਾ ਹੈ। 2022 ਦਾ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਥਰੋੜ ਦੇ ਕਿਸਾਨ ਸਤਨਾਮ ਸਿੰਘ ਨੂੰ ਦਿੱਤਾ ਗਿਆ। ਛੋਟੇ ਕਿਸਾਨ ਹੋਣ ਦੇ ਬਾਵਜੂਦ ਸਤਨਾਮ ਸਿੰਘ ਨੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਤੇ ਪਾਣੀ ਦੀ ਸੁਚੱਜੀ ਵਰਤੋਂ ਦੇ ਖੇਤਰ ਵਿਚ ਜ਼ਿਕਰਯੋਗ ਅਤੇ ਮਿਸਾਲੀ ਕਾਰਜ ਕੀਤਾ ਹੈ। ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਮਾਨਸਾ ਜ਼ਿਲੇ ਦੇ ਘਰਾਂਗਣਾ ਦੇ ਮਨਜੀਤ ਸਿੰਘ ਨੂੰ ਦਿੱਤਾ ਗਿਆ। ਉਨ੍ਹਾਂ ਨੇ ਸਬਜ਼ੀ ਤੇ ਸਬਜ਼ੀਆਂ ਦੀ ਪਨੀਰੀ ਉਤਪਾਦਨ ਦੇ ਖੇਤਰ ਵਿਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਪ੍ਰੇਰਨਾਦਾਇਕ ਕੰਮ ਕੀਤਾ ਹੈ। ਸਰਦਾਰਨੀ ਜਗਬੀਰ ਕੌਰ ਪੁਰਸਕਾਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਸੀ ਕਿਸਾਨ ਬੀਬੀ ਵੀਰਪਾਲ ਕੌਰ ਨੂੰ ਦਿੱਤਾ ਗਿਆ। ਬੀਬੀ ਵੀਰਪਾਲ ਕੌਰ ਨੇ ਸਹਾਇਕ ਧੰਦਿਆਂ ਵਿਸ਼ੇਸ਼ ਕਰਕੇ ਪਸ਼ੂ ਪਾਲਣ ਤੇ ਮੁਰਗੀ ਪਾਲਣ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਦੇ ਨਾਲ-ਨਾਲ ਬੇਕਰੀ ਅਤੇ ਕੰਨਫੈਕਸ਼ਨਰੀ ਉਤਪਾਦ ਬਨਾਉਣ ਵਿਚ ਔਰਤਾਂ ਲਈ ਮਿਸਾਲੀ ਕਾਰਜ ਕੀਤਾ ਹੈ। ਪੀ.ਏ.ਯੂ. ਵਲੋਂ ਬਾਬੂ ਸਿੰਘ ਬਰਾੜ ਸਰਬੋਤਮ ਛੱਪੜ ਪੁਰਸਕਾਰ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਬਲਾਕ ਵਿਚ ਪੈਂਦੇ ਪਿੰਡ ਰਣਸੀਂਹ ਕਲਾਂ ਨੂੰ ਦਿੱਤਾ ਗਿਆ। ਇਸ ਪਿੰਡ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਅਤੇ ਹੋਰ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਦੇ ਪਾਣੀ ਦੀ ਸੰਭਾਲ ਲਈ ਇੱਕ ਹੰਭਲਾ ਮਾਰਿਆ ਅਤੇ ਘਰਾਂ ਦੇ ਪਾਣੀ ਨੂੰ ਸਿੰਚਾਈ ਯੋਗ ਬਨਾਉਣ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਰਾਣਵਾਂ ਜ਼ਿਲ੍ਹਾ ਲੁਧਿਆਣਾ ਨੂੰ ਗਾਂਵਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿਚ ਇਨਾਮ ਦਿੱਤਾ ਗਿਆ। ਮੁਰਗੀ ਪਾਲਣ ਦੇ ਖੇਤਰ ਵਿਚ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਜ਼ਿਲ੍ਹਾ ਲੁਧਿਆਣਾ ਦੇ ਜਤਿੰਦਰ ਪਾਲ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਉਸ ਕਿੱਤੇ ਵਿਚ ਸਫਲਤਾ ਪ੍ਰਾਪਤ ਕਰਨ ਸੰਬੰਧੀ ਇਨਾਮ ਸਤਨਾਮ ਸਿੰਘ ਪੁੱਤਰ ਕਰਮ ਸਿੰਘ ਪਿੰਡ ਸਸਰਾਲੀ ਜ਼ਿਲ੍ਹਾ ਲੁਧਿਆਣਾ ਨੂੰ ਦਿੱਤਾ ਗਿਆ। ਪੁਰਸਕਾਰ ਵਿਚ ਨਕਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦਿੱਤੀਆਂ ਗਈਆਂ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਜਿੰਦਰਪਾਲ ਸਿੰਘ ਛੀਨਾ, ਗੁਰਪ੍ਰੀਤ ਬੱਸੀ ਗੋਗੀ, ਜਗਤਾਰ ਸਿੰਘ ਦਿਆਲਪੁਰਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੂੰਡੀਆ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸੰਧੂ, ਅਸ਼ੋਕ ਪਰਾਸ਼ਰ ਪੱਪੀ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰੈਮਨ ਡਾ. ਸੁਖਪਾਲ ਸਿੰਘ, ਜੰਗਲਾਤ ਵਿਕਾਸ ਨਿਗਮ ਦੇ ਚੇਅਰਮੈਨ ਨਵਜੋਤ ਜਰਗ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸ਼ਾਦ,ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, 'ਆਪ' ਦੇ ਸ਼ਹਿਰੀ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ, ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਰਦਿਆਲ ਸਿੰਘ ਗਜ਼ਨੀਪੁਰ, ਮੈਡਮ ਕਿਰਨਜੋਤ ਕੌਰ ਗਿੱਲ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸੁਰਭੀ ਮਲਿਕ ਤੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ, ਕਿਸਾਨ ਮੇਲੇ ਵਿਚ ਮੁੱਖ ਮੰਤਰੀ ਦੀ ਆਮਦ ਹੋਣ ਕਰਕੇ ਕਿਸਾਨਾਂ ਨੂੰ ਮੇਲਾ ਦੇਖਣ ਵਿਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਮੇਲੇ ...
ਲੁਧਿਆਣਾ, 23 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੇ ਉੱਚ ਅਧਕਾਰੀਆਂ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਪਾਹਵਾ ਸੰਗੀਤ ਸਿਨੇਮਾ ਰੋਡ 'ਤੇ ਨਾਜਾਇਜ਼ ਤੌਰ 'ਤੇ ਲੱਗੀ ਮਾਸ ਮੱਛੀ ਮਾਰਕੀਟ ਜਿਸ ਵਿਚ ਮੁਰਗਾ ਅਤੇ ਬਕਰਾ ਕੱਟਣ ਦਾ ਕੰਮ ਕੀਤਾ ਜਾਂਦਾ ਹੈ ਉੱਥੇ ...
ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਪੰਜਾਬ ਵਿਚ ਕੈਮਿਸਟਾਂ ਦੀ ਸੂਬਾ ਪੱਧਰੀ ਐਸੋਸੀਏਸ਼ਨ ਪੰਜਾਬ ਫਾਰਮਾਂ ਹੋਲਸੇਲਰ ਐਂਡ ਰਿਟੇਲਰਜ ਐਸੋਸੀਏਸ਼ਨ ਵਲੋਂ ਦਵਾਈ ਵਿਕੇ੍ਰਤਾਵਾਂ ਦੀਆਂ ਮੰਗਾਂ ਨੂੰ ਲੈ ਕੇ ਵੱਖ ਵੱਖ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਗਏ | ਜਥੇਬੰਦੀ ਦੇ ...
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੂੰ 10 ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ 'ਚ 12 ਜੂਨ 2015 ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੀ ਵਰਧਮਾਨ ਮਿੱਲ ਦੇ ਪਿੱਛੇ 1 ਕਰੋੜ 45 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਸਟੈਟਿੰਗ ਕੰਮਪੈਕਟਰ ਦਾ ਉਦਘਾਟਨ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੀਤਾ | ਇਸ ਪ੍ਰਾਜੈਕਟ ਦੇ ਲੱਗਣ ਨਾਲ ...
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਭਾਮੀਆ ਕਲਾਂ ਦੀ ਸੀ.ਐਮ.ਸੀ. ਕਾਲੋਨੀ 'ਚ ਅੱਜ ਰਾਤ ਪਰਿਵਾਰਕ ਕਲੇਸ਼ ਦੇ ਚਲਦਿਆਂ ਇੱਕ ਨÏਜਵਾਨ ਵਲੋਂ ਰਿਸ਼ਤੇ 'ਚ ਲੱਗਦੀ ਭਾਬੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਜੁਡੀਸ਼ੀਅਲ ਇੰਪਲਾਈਜ਼ (ਰਿਟਾ.) ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਮੀਟਿੰਗ ਚੇਅਰਮੈਨ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਹੋਈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਕੰਗ ਨੇ ਸਮੂਹ ਹਾਜ਼ਰ ...
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਬਜ਼ੀ ਵਪਾਰੀ ਨੂੰ ਨਿੱਜੀ ਰੰਜਸ਼ ਕਾਰਨ ਨਸ਼ਾ ਤਸਕਰੀ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਦੋਸ਼ਾਂ ਤਹਿਤ ਐਸ.ਟੀ.ਐਫ. ਵਲੋਂ ਸਬਜ਼ੀ ਮੰਡੀ ਦੇ ਪ੍ਰਧਾਨ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਪਰ ਹਾਲ ਦੀ ਘੜੀ ਇਸ ਮਾਮਲੇ 'ਚ ...
ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ (28 ਸਤੰਬਰ) ਨੂੰ ਸਮਰਪਿਤ ਪੂਰੇ ਪੰਜਾਬ ਦੇ ਜ਼ਿਲਿ੍ਹਆਂ ਤੇ ਬਲਾਕਾਂ 'ਚ ਚਲਾਈ ਜਾ ਰਹੀ 'ਸਾਡਾ ਰੁਜ਼ਗਾਰ ਸਾਡਾ ਅਧਿਕਾਰ' ਦੇ ਨਾਂਅ ਹੇਠ ਚੇਤਨਾ ...
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਈਸਾ ਨਗਰੀ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਵਲੋਂ ਸ਼ੱਕੀ ਹਾਲਤ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਵਿਦਿਆਰਥਣ ਦੀ ਸ਼ਨਾਖ਼ਤ ਜੋਤੀ ...
ਲੁਧਿਆਣਾ, 23 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਘਰੇਲੂ ਰਸੋਈ ਗੈਸ ਦੀ ਕਾਲਾ ਬਜ਼ਾਰੀ ਰੁੱਕਣ ਦਾ ਨਾਂਅ ਨਹੀਂ ਲੈ ਰਹੀ ਜੋ ਕਿ ਗੰਭੀਰਤਾ ਵਾਲਾ ਵਿਸ਼ਾ ਹੈ, ਅਨੇਕਾਂ ਹੀ ਵਾਰ ਕਾਰਵਾਈਆਂ ਕਰਦੇ ਹੋਇਆਂ ਪੁਲਿਸ ਪ੍ਰਸ਼ਾਸਨ ਅਤੇ ਖੁਰਾਕ ਸਪਲਾਈ ਵਿਭਾਗ ਵਲੋਂ ਛਾਪੇਮਾਰੀ ...
ਢੰਡਾਰੀ ਕਲਾਂ, 23 ਸਤੰਬਰ (ਪਰਮਜੀਤ ਸਿੰਘ ਮਠਾੜੂ)-ਹਲਕਾ ਦੱਖਣੀ ਦਾ ਉਦਯੋਗਿਕ ਇਲਾਕਾ ਅੱਜ-ਕੱਲ੍ਹ ਚੋਰਾਂ ਲੁਟੇਰਿਆਂ ਦਾ ਗੜ੍ਹ ਬਣ ਚੁੱਕਿਆ ਹੈ | ਰਾਹਗੀਰਾਂ ਦੇ ਮੋਬਾਈਲ ਅਤੇ ਨਕਦੀ ਦਿਨ ਦਿਹਾੜੇ ਹੀ ਲੁੱਟ ਲਈ ਜਾਂਦੀ ਹੈ | ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ...
ਲੁਧਿਆਣਾ, 23 ਸਤੰਬਰ (ਜੁਗਿੰਦਰ ਸਿੰਘ ਅਰੋੜ)-ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਟੋਇਆਂ ਦੀ ਭਰਮਾਰ ਹੈ | ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਬੇਹਤਰ ਮੁੱਢਲੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਅਤੇ ਦਾਅਵੇ ਕੀਤੇ ਜਾਂਦੇ ਹਨ ਪਰ ਅਨੇਕਾਂ ਮਾਮਲਿਆਂ ਵਿਚ ਨਿਗਮ ਦੇ ਇਹ ...
ਲੁਧਿਆਣਾ, 23 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਸੁਪਰਡੈਂਟ ਵਿਵੇਕ ਵਰਮਾ ਅਤੇ ਇੰਸਪੈਕਟਰ ਅਜੇ ਕੁਮਾਰ ਦੀ ਅਗਵਾਈ 'ਚ ਅੱਜ ਜ਼ੋਨ ਏ. ਸਥਿਤ ਵੱਖ-ਵੱਖ ਇਲਾਕਿਆਂ ਵਿਚ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ਿਆਂ ਨੰੂ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਵਿਖੇ ਅੱਜ ਨਿਰਦੇਸ਼ਕ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ 'ਤੇ ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਲੁਧਿਆਣਾ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਵਿਚ ਜ਼ਿਲ੍ਹਾ ਲੁਧਿਆਣਾ ਦੀਆਂ ਰੈੱਡ ਰਿਬਨ ...
• ਸਾਬਕਾ ਵਿਧਾਇਕ ਢਿੱਲੋਂ ਤੇ ਖੁਵਾਜਕੇ ਸਮੇਤ ਕਈ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਭਾਮੀਆਂ ਕਲਾਂ, 23 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਨੂਰਵਾਲਾ ਦੇ ਸਾਬਕਾ ਸਰਪੰਚ ਸਵ: ਜ਼ੋਰਾ ਸਿੰਘ ਗਰੇਵਾਲ ਨਮਿਤ ਰੱਖੇ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਨਾਨ ਟੀਚਿੰਗ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਵੀ ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਡਰਾਈਵਰ ਅਤੇ ਕਰਮਚਾਰੀ ਯੂਨੀਅਨ ਵਲੋਂ ਮਿਊਾਸੀਪਲ ਸੰਘਰਸ਼ ਕਮੇਟੀ ਦੇ ਚੇਅਰਮੈਨ ਅਸ਼ਵਨੀ ਸਹੋਤਾ, ਪ੍ਰਧਾਨ ਜਸਦੇਵ ਸਿੰਘ ਸੇਖੋਂ ਅਤੇ ਯੂਨੀਅਨ ਦੇ ਪ੍ਰਧਾਨ ਪ੍ਰੇਮਜੀਤ ਸਿੰਘ ਦੀ ਅਗਵਾਈ 'ਚ ਨਗਰ ਨਿਗਮ ...
ਲੂਧਿਆਣਾ 23 ਸਤੰਬਰ (ਸਲੇਮਪੁਰੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਹੋਈ, ਜਿਸ 'ਚ ਪੰਜਾਬ ਭਰ ਤੋਂ ਜਥੇਬੰਦੀ ਦੇ ਸੂਬਾਈ, ਜ਼ਿਲ੍ਹਾ ਅਤੇ ਬ੍ਰਾਂਚ ਪੱਧਰੀ ਆਗੂਆਂ ਨੇ ...
ਭਾਮੀਆਂ ਕਲਾਂ, 23 ਸਤੰਬਰ (ਜਤਿੰਦਰ ਭੰਬੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਂਗਟ ਜ਼ਿਲ੍ਹਾ ਲੁਧਿਆਣਾ ਵਲੋਂ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਦੀ ਸਾਂਭ-ਸੰਭਾਲ ਅਤੇ ਅੱਗ ਨਾ ਲਾਉਣ ਸੰਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਨਜੀਤ ਸਿੰਘ ਦੇ ਦਿਸ਼ਾ ...
ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਦਵਾਈਆਂ ਦੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਸਬੰਧੀ ਸੀ ਐੱਮ ਸੀ ਅਤੇ ਹਸਪਤਾਲ ਵਿਚ ਵੀ ਐਡਵਰਸ ਡਰੱਗ ਰਿਐਕਸ਼ਨ (ਏ.ਡੀ.ਆਰ.) ਲਈ ਜਾਗਰੂਕਤਾ ਪੈਦਾ ਕਰਨ ਲਈ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ (ਪੀਵੀਪੀਆਈ) ਵਰਗੇ ਉਪਲਬਧ ...
ਡਾਬਾ/ਲੁਹਾਰਾ, 23 ਸਤੰਬਰ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਿਛਲੇ ਸਾਲ ਦੌਰਾਨ ਪਹਿਲਾ, ਦੂਜਾ ਅਤੇ ਤੀਜੇ ਦਰਜੇ 'ਤੇ ਪਾਸ ਵਿਦਿਆਰਥੀਆਂ ਨੂੰ ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ 'ਆਪ' ਸਰਕਾਰ ਦੀ ਅਲੋਚਨਾ ਕਰਦੇ ਹੋਏ ਦੱਸਿਆ ਕਿ 'ਆਪ' ਸਰਕਾਰ ਵਲੋਂ ਪੰਜਾਬ ਵਿਚ ਚੋਣਾਂ ਦੌਰਾਨ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਪਿਛਲੇ 70 ਸਾਲਾ ਵਿਚ ...
ਫੁੱਲਾਂਵਾਲ, 23 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਆਮ ਲੋਕਾਂ ਨਾਲ 300 ਯੂਨਿਟ ਪ੍ਰਤੀ ਮਹੀਨਾ ਤਕ ਬਿਜਲੀ ਦੇ ਬਿੱਲਾਂ ਦੀ ਮੁਆਫ਼ੀ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ 1 ਜੁਲਾਈ ਤੋਂ ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਓ.ਬੀ.ਸੀ. ਵਿਭਾਗ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਕਿ੍ਸ਼ਨ ਕੁਮਾਰ ਬਾਵਾ ਹਿਮਾਚਲ ਪ੍ਰਦੇਸ਼ ਪਹੁੰਚੇ ਅਤੇ ਉਨ੍ਹਾਂ ਵੱਖ-ਵੱਖ ਨੁਕੜ ਮੀਟਿੰਗਾਂ 'ਚ ਬੋਲਦਿਆਂ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਹਿਮਾਚਲ ਪ੍ਰਦੇਸ਼ ...
ਲੁਧਿਆਣਾ, 23 ਸਤੰਬਰ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਫਾਰਮਾਕਾਲੌਜੀ ਵਿਭਾਗ ਵਲੋਂ ਨੈਸ਼ਨਲ ਫਾਰਮਾਕੋਵਿਜੀਲੈਂਸ ਹਫ਼ਤਾ ਮਨਾਇਆ ਗਿਆ, ਜਿਸ ਵਿਚ ਡਾਕਟਰਾਂ, ਡਾਕਟਰ-ਵਿਦਿਆਰਥੀਆਂ ਅਤੇ ਮਰੀਜ਼ਾਂ ਲਈ ਦਵਾਈਆਂ ਸੰਬੰਧੀ ਇੱਕ ਜਾਗਰੂਕਤਾ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਡਾਇਰੈਕਟਰ ਜਨਰਲ ਟਰੇਨਿੰਗ (ਡੀ.ਜੀ.ਟੀ.) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ (ਐਨ. ਆਈ. ਐਸ. ਬੀ. ਯੂ. ਡੀ.) ਵਲੋਂ ਰਾਸ਼ਟਰੀ ਹੁਨਰ ਸਿਖਲਾਈ ਸੰਸਥਾ (ਐਨ. ਐਸ. ਟੀ. ਆਈ.) ਲੁਧਿਆਣਾ ਵਿਖੇ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ (ਜੀ.ਐਨ.ਕੇ.ਸੀ.ਡਬਲਯੂ.) ਦੇ ਇੰਟਰਨਲ ਕੁਆਲਿਟੀ ਅੰਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਅਤੇ ਡਿਪਾਰਟਮੈਂਟ ਆਫ਼ ਬਿਜ਼ਨਸ ਮੈਨੇਜਮੈਂਟ ਨੇ ਇੰਡੀਅਨ ...
ਕੀ ਕਹਿਣਾ ਹੈ ਲੋਕ ਨਿਰਮਾਣ ਵਿਭਾਗ ਦਾ ਜਦੋਂ ਇਸ ਮਾਰਗ ਦੇ ਭਵਿੱਖ ਬਾਰੇ ਲੋਕ ਨਿਰਮਾਣ ਵਿਭਾਗ ਤੋਂ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਨਾਂਅ ਨਾ ਛਾਪਣ ਦੀ ਸੂਰਤ ਵਿਚ ਪਤਾ ਚੱਲਿਆ ਕਿ ਇਸ ਮਾਰਗ ਦੇ ਨਵ-ਨਿਰਮਾਣ ਬਾਰੇ ਇਸ ਵਿਭਾਗ ਵਲੋਂ ਸਮੇਂ-ਸਮੇਂ ਸਿਰ ਪਰਪੋਜ਼ਲ ਬਣਾ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਰੇਤ ਦੀ ਜਾਇਜ਼ ਮਾਈਨਿੰਗ ਬੰਦ ਹੋਣ ਕਰਕੇ ਦੁਖੀ ਟਿੱਪਰ ਐਸੋਸੀਏਸ਼ਨਾਂ ਵਲੋਂ 25 ਸਤੰਬਰ ਨੂੰ ਲਾਡੋਵਾਲ ਟੋਲ ਪਲਾਜ਼ਾ ਵਿਖੇ ਸ਼ਾਂਤਮਈ ਸੰਘਰਸ਼ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਕਾਮਯਾਬ ਬਣਾਉਣ ਲਈ ਸਮੂਹ ਜਥੇਬੰਦੀਆਂ ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਗ੍ਰਹਿ ਵਿਖੇ ਪਹੁੰਚ ਕੇ ਸਕੂਲ ਬੱਸ ਓਪਰੇਟਰਜ਼ ਯੂਨੀਅਨ ਪੰਜਾਬ ਵਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਬੁਕਾ ਭੇਟ ਕੀਤਾ | ਇਸ ਮੌਕੇ ਯੂਨੀਅਨ ਦੇ ਚੇਅਰਮੈਨ ਭਰਪੂਰ ਸਿੰਘ ਹਠੂਰ ਅਤੇ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਸਰੀਰਕ ਸਿੱਖਿਆ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਗਏ ਜ਼ਿਲ੍ਹਾ ਖੇਡ ਮੇਲੇ ਵਿਚ ਭਾਗ ਲੈ ਕੇ ਕਾਲਜ ਦਾ ਨਾਂਅ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਨੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਿ੍ਸ਼ੀ ਵਿਗਿਆਨ ਯੋਜਨਾ ਤਹਿਤ ਇਕ ਸਿਖਲਾਈ ਕੋਰਸ ਢੈਪਈ ਵਿਖੇ ਕਰਵਾਇਆ ਗਿਆ | ਇਹ ਜਾਣਕਾਰੀ ਵਿਭਾਗ ਦੇ ਮੁਖੀ ਡਾ. ...
ਲੁਧਿਆਣਾ, 23 ਸਤੰਬਰ (ਅ. ਬ.)-ਭਾਰਤ ਦੇ ਪ੍ਰਮੁੱਖ ਆਟੋਮੋਟਿਵ ਨੰਬਰ 1 ਐਸਯੂਵੀ ਬ੍ਰਾਂਡ (ਬਿਕਰੀ ਸੰਦਰਭ ਵਿਚ) ਟਾਟਾ ਮੋਟਰਸ ਅੱਜ ਨਹੀਂ ਕਰ ਸਕਦੇ ਅਤੇ ਜੋਸ਼ੀਲੇ ਬ੍ਰਾਂਡ ਟਾਟਾ ਪੰਚ ਦਾ ਕੈਮੋ ਐਡੀਸ਼ਨ ਲਾਂਚ ਕੀਤਾ ਗਿਆ ਹੈ | ਇਸ ਨੂੰ ਐੇਡੀਸ਼ਨ ਇਕ ਕਲਰ ਅਤੇ ਅਣਗਿਣਤ ਦੀ ...
ਲੁਧਿਆਣਾ, 23 ਸਤੰਬਰ (ਅ. ਬ.)-ਇੰਸੈਕਟੀਸਾਈਡਜ਼ (ਇੰਡੀਆ) ਲਿਮਟਿਡ ਨੇ ਨਿਸਾਨ ਕੈਮੀਕਲ ਕਾਰਪੋਰੇਸ਼ਨ, ਜਾਪਾਨ ਦੇ ਤਕਨੀਕੀ ਸਹਿਯੋਗ ਨਾਲ ਇਕ ਉੱਲੀਨਾਸ਼ਕ ਇਜ਼ੂਕੀ ਲਾਂਚ ਕੀਤਾ ਹੈ | ਇਜ਼ੂਕੀ ਇਕ ਆਧੁਨਿਕ ਉੱਲੀਨਾਸ਼ਕ ਹੈ, ਜਿਸ 'ਚ ਸ਼ਾਨਦਾਰ ਪ੍ਰੋਫਾਈਲੈਕਟਿਕ ਅਤੇ ...
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੀ.ਏ.ਯੂ. ਨੇੜੇ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਨੀਰਜ ਕੁਮਾਰ (35) ਵਜੋਂ ਕੀਤੀ ਗਈ ਹੈ | ਜਾਂਚ ਅਧਿਕਾਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਨੀਰਜ ਜੀ.ਐਸ.ਟੀ. ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਮਿਉਂਸੀਪਲ ਸੰਘਰਸ਼ ਕਮੇਟੀ ਦੇ ਆਗੂਆਂ, ਜਿਨ੍ਹਾਂ ਵਿਚ ਕਮੇਟੀ ਚੇਅਰਮੈਨ ਅਸ਼ਵਨੀ ਸਹੋਤਾ, ਪ੍ਰਧਾਨ ਜਸਦੇਵ ਸਿੰਘ ਸੇਖੋਂ ਸ਼ਾਮਿਲ ਸਨ | ਉਨ੍ਹਾਂ ਵਲੋਂ ਅੱਜ ਮੰਗਾਂ ਨੰੂ ਲੈ ਕੇ ਨਗਰ ਨਿਗਮ ਕਮਿਸ਼ਨਰ ਸ਼ੇਨਾ ...
ਲੁਧਿਆਣਾ, 23 ਸਤੰਬਰ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫਤਾਵਾਰੀ ਕੀਰਤਨ ਸਮਾਗਮ ਦੀ ਲੜੀ ...
ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 2 ਰੋਜ਼ਾ ਕਿਸਾਨ ਮੇਲੇ ਦੇ ਪਹਿਲੇ ਦਿਨ 1 ਕਿਸਾਨ ਬੀਬੀ ਤੇ 4 ਅਗਾਂਹਵਧੂ ਕਿਸਾਨਾਂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦੌਰਾਨ 3 ਅਗਾਂਹਵਧੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX