ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਵਲੋਂ ਜ਼ਿਲ੍ਹੇ 'ਚੋਂ ਲਗਜਰੀ ਗੱਡੀਆਂ ਚੋਰੀ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ ਚੋਰੀ ਦੀਆਂ 6 ਲਗਜਰੀ ਗੱਡੀਆਂ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ | ਮੁਲਜ਼ਮਾਂ ਦੀ ਪਛਾਣ ਅਕੀਲ ਅਹਿਮਦ ਮੂਲ ਵਾਸੀ ਬਾਵਨੀ ਖੇੜਾ ਜ਼ਿਲ੍ਹਾ ਪਲਵਲ (ਹਰਿਆਣਾ) ਤੇ ਹਾਲ ਵਾਸੀ ਪੰਚਕੂਲਾ ਅਤੇ ਸ਼ੇਖ ਰਫੀਕ ਵਾਸੀ ਮੋਸ਼ਾਨ ਗੰਜ ਅਮਰਾਵਤੀ (ਮਹਾਂਰਾਸ਼ਟਰ) ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ ਸਾਥੀ ਸੋਨੂੰ ਅਕੀਲ ਸਮੇਤ ਕੁਝ ਮੁਲਜ਼ਮ ਹਾਲੇ ਫ਼ਰਾਰ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਗਾਜੀਪੁਰ ਰੋਡ ਦੇ ਨੇੜੇ ਤੋਂ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾਲ ਮੁਹਾਲੀ ਪੁਲਿਸ ਦੀ ਟੀਮ ਨੇ ਵਾਹਨ ਚੋਰੀ ਦੀਆਂ 11 ਵਾਰਦਾਤਾਂ ਨੂੰ ਸੁਲਝਾ ਲਿਆ ਹੈ, ਜਦਕਿ ਉਕਤ ਮੁਲਜ਼ਮਾਂ ਕੋਲੋਂ 6 ਲਗਜਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਜ਼ਿਲ੍ਹਾ ਮੁਹਾਲੀ ਤੋਂ ਚੋਰੀ ਕੀਤੀਆਂ ਗਈਆਂ ਸਨ | ਉਨ੍ਹਾਂ ਅੱਗੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ ਬਾਰੇ ਕੀਤੀ ਗਈ ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਸਿਰਫ਼ ਹੁੰਡਈ ਕਾਰਾਂ ਜਿਵੇਂ ਕਿ ਕਰੇਟਾ, ਵਰਨਾ ਅਤੇ ਆਈ-20 ਆਦਿ ਹੀ ਚੋਰੀ ਕਰਦਾ ਸੀ | ਇਸ ਗਰੋਹ ਨੇ ਸਾਲ 2022 ਵਿਚ 11 ਹੁੰਡਈ ਕਾਰਾਂ ਚੋਰੀ ਕੀਤੀਆਂ ਸਨ, ਜਿਨ੍ਹਾਂ ਵਿਚ ਪੰਜਾਬ ਤੋਂ 8, ਹਰਿਆਣਾ ਤੋਂ 2 ਅਤੇ ਦਿੱਲੀ ਤੋਂ 1 ਕਾਰ ਚੋਰੀ ਕੀਤੀ ਗਈ ਸੀ | ਜ਼ਿਲ੍ਹਾ ਪੁਲਿਸ ਮੁਖੀ ਮੁਤਾਬਕ ਕਾਬੂ ਮੁਲਜ਼ਮਾਂ 'ਚੋਂ ਇਕ ਅਕੀਲ ਅਹਿਮਦ ਇਸ ਗਰੋਹ ਦਾ ਮੁੱਖ ਸਰਗਨਾ ਹੈ, ਜਿਸ ਨੇ ਫ਼ਰੀਦਾਬਾਦ ਤੋਂ ਐਮ-ਟੈੱਕ (ਕੰਪਿਊਟਰ ਸਾਇੰਸ) ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਗੁਰੂਗ੍ਰਾਮ ਵਿਚ 2004 ਲੈ ਕੇ 2012 ਤੱਕ ਰਿਲਾਇੰਸ ਦੇ ਮੋਬਾਈਲ ਟਾਵਰਾਂ ਵਾਲੀ ਕੰਪਨੀ ਵਿਚ ਤਕਨੀਕੀ ਇਕਾਈ ਦੇ ਮੁਖੀ ਵਜੋਂ ਵੀ ਕੰਮ ਕਰ ਚੁੱਕਾ ਹੈ | ਸਾਲ 2012 ਵਿਚ ਉਸ ਨੂੰ ਰਿਲਾਇੰਸ ਕੰਪਨੀ 'ਚੋਂ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਦਾ ਕਾਰਨ ਇਹ ਸੀ ਕਿ ਉਹ ਜ਼ਿਆਦਾ ਕੀਮਤਾਂ 'ਤੇ ਵੀ. ਆਈ. ਪੀ. ਨੰਬਰ ਵੇਚ ਰਿਹਾ ਸੀ | ਉਹ 2016 ਤੱਕ ਆਪਣੇ ਗਰੋਹ ਦੇ ਮੈਂਬਰਾਂ ਨਾਲ ਭਰਤਪੁਰ ਤੇ ਰਾਜਸਥਾਨ ਵਿਖੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਕੰਮ ਵਿਚ ਵੀ ਸ਼ਾਮਿਲ ਰਹਿ ਚੁੱਕਾ ਹੈ | ਉਸ ਨੇ 2021 ਤੱਕ ਆਪਣਾ ਆਟੋ-ਮੋਬਾਈਲ ਕਾਰ ਦੀ ਵਿਕਰੀ ਅਤੇ ਖ਼ਰੀਦ ਦਾ ਕਾਰੋਬਾਰ ਚਲਾਇਆ ਅਤੇ ਦਸੰਬਰ-2021 ਵਿਚ ਅਸਾਨੀ ਨਾਲ ਪੈਸੇ ਕਮਾਉਣ ਲਈ ਉਸ ਨੇ ਅਪਰਾਧਿਕ ਗਤੀਵਿਧੀਆਂ ਵਿਚ ਪੈਰ ਰੱਖਿਆ ਅਤੇ ਐਨ. ਸੀ. ਆਰ. ਅਤੇ ਪੰਜਾਬ ਵਿਚ ਆਪਣੇ ਵਾਹਨ ਚੋਰੀ ਕਰਨ ਵਾਲੇ ਗਰੋਹ ਦੀ ਸ਼ੁਰੂਆਤ ਕੀਤੀ ਕਿਉਂਕਿ ਉਸ ਦੇ ਗਰੋਹ ਦੇ ਕੁਝ ਮੈਂਬਰ ਪਹਿਲਾਂ ਹੀ ਪੰਜਾਬ ਵਿਚ ਘਿਨਾਉਣੇ ਅਪਰਾਧਾਂ ਵਿਚ ਸ਼ਾਮਿਲ ਰਹਿ ਚੁੱਕੇ ਸਨ | ਕੰਪਿਊਟਰ ਇੰਜੀਨੀਅਰ ਹੋਣ ਦੇ ਨਾਤੇ ਉਹ 10-15 ਮਿੰਟਾਂ 'ਚ ਹੀ ਹੁੰਡਈ ਦੀਆਂ ਕਾਰਾਂ ਦੇ ਤਾਲੇ ਖੋਲ੍ਹਣ 'ਚ ਮਾਹਿਰ ਹੋ ਗਿਆ | ਦੂਜਾ ਗਿ੍ਫ਼ਤਾਰ ਮੁਲਜ਼ਮ ਸ਼ੇਖ ਰਫੀਕ ਪਿਛਲੇ 10 ਸਾਲਾਂ ਤੋਂ ਕਾਰਾਂ ਦੀ ਵਿਕਰੀ ਤੇ ਖ਼ਰੀਦ ਦਾ ਕਾਰੋਬਾਰ ਕਰ ਰਿਹਾ ਸੀ | ਸ਼ੇਖ ਰਫੀਕ ਅਤੇ ਫ਼ਰਾਰ ਮੁਲਜ਼ਮ ਸੋਨੂੰ ਅਕੀਲ ਗਰੋਹ ਦੇ ਮੈਂਬਰਾਂ ਤੋਂ ਚੋਰੀ ਤੇ ਵਾਹਨ ਖ਼ਰੀਦ ਕੇ ਇਨ੍ਹਾਂ ਨੂੰ ਅੱਗੇ ਵੱਖ-ਵੱਖ ਖਰੀਦਦਾਰਾਂ ਨੂੰ ਵੇਚ ਦਿੰਦੇ ਸਨ | ਇਸ ਮੌਕੇ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਅਤੇ ਡੀ. ਐਸ. ਪੀ. ਹਰਿੰਦਰ ਸਿੰਘ ਮਾਨ ਵੀ ਹਾਜ਼ਰ ਸਨ |
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ ਵਿਖੇ ਸੇਵਾ ਕੇਂਦਰਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਸੇਵਾ ਕੇਂਦਰਾਂ ਦੇ ਇੰਚਾਰਜਾਂ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਖੇਤਰ ਦੇ ਸਿੱਖ ਪ੍ਰਤੀਨਿਧਾਂ ਦੇ ਵਫ਼ਦ ਵਲੋਂ ਅੱਜ ਚੰਡੀਗੜ੍ਹ ਦੇ ਏ.ਡੀ.ਸੀ ਅਮਿਤ ਕੁਮਾਰ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਕਿ ਸੰਵਿਧਾਨ ਦੀ ਧਾਰਾ 25 ਅਨੁਸਾਰ ਕਿ੍ਪਾਨ ਤੇ ਕਕਾਰ ਪਹਿਨਣ/ਰੱਖਣ ਦੇ ਕਾਨੂੰਨੀ ਹੱਕ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਉਨ੍ਹਾਂ ਨੂੰ ...
ਚੰਡੀਗੜ੍ਹ, 23 ਸਤੰਬਰ (ਨਵਿੰਦਰ ਸਿੰਘ ਬੜਿੰਗ)-ਵਾਟਿਕਾ ਸਪੈਸ਼ਲ ਸਕੂਲ ਸੈਕਟਰ-19 ਵਿਖੇ ਸੰਕੇਤਕ ਭਾਸ਼ਾ ਦਾ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਸੀ.ਸੀ.ਪੀ.ਸੀ.ਆਰ ਦੀ ਚੇਅਰਪਰਸਨ ਹਰਜਿੰਦਰ ਕੌਰ ਨੇ ਦੱਸਿਆ ਕਿ ਬੱਚੇ ਸਾਡੇ ਸਮਾਜ ਦਾ ਅਨਿੱਖੜਵਾਂ ...
ਜ਼ੀਰਕਪੁਰ, 23 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ-ਪੰਚਕੂਲਾ ਸੜਕ 'ਤੇ ਸਥਿਤ ਵਧਾਵਾ ਨਗਰ ਦੇ ਦੁਕਾਨਦਾਰਾਂ ਵਲੋਂ ਬਿਜਲੀ ਵਿਭਾਗ ਵਲੋਂ ਇਕ ਸ਼ੋਅਰੂਮ ਅੱਗੇ ਲਗਾਏ ਜਾ ਰਹੇ ਟਰਾਂਸਫਾਰਮਰ ਦਾ ਸਖ਼ਤ ਵਿਰੋਧ ਕਰਨ 'ਤੇ ਵਿਭਾਗ ਨੂੰ ਟਰਾਂਸਫਾਰਮਰ ਲਗਾਉਣ ਦਾ ਕੰਮ ਰੋਕ ਕੇ ...
ਚੰਡੀਗੜ੍ਹ, 23 ਸਤੰਬਰ (ਅਜੀਤ ਬਿਊਰੋ)-ਪੰਜਾਬ 'ਚ ਕੋਰੋਨਾ ਦੇ 41 ਨਵੇਂ ਮਾਮਲੇ ਸਾਹਮਣੇ ਆਏ ਤੇ 42 ਮਰੀਜ਼ ਸਿਹਤਯਾਬ ਹੋਏ | ਅੱਜ ਜਿਹੜੇ ਜ਼ਿਲਿ੍ਹਆਂ 'ਚੋਂ ਮਾਮਲੇ ਸਾਹਮਣੇ ਆਏ ਉਨ੍ਹਾਂ 'ਚੋਂ ਐਸ.ਏ.ਐਸ. ਨਗਰ ਤੋਂ 10, ਅੰਮਿ੍ਤਸਰ ਤੋਂ 5, ਬਠਿੰਡਾ, ਜਲੰਧਰ, ਲੁਧਿਆਣਾ, ਰੋਪੜ ਤੋਂ 3-3, ...
ਚੰਡੀਗੜ੍ਹ, 23 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਇਸੇ ਦਿਸ਼ਾ ਵਿਚ ਕੰਮ ਕਰਦਿਆਂ ਸੂਬਾ ਸਰਕਾਰ ਨੇ ਕੂੜੇ ਅਤੇ ਠੋਸ ਰਹਿੰਦ-ਖੂੰਹਦ ਦਾ ...
ਐੱਸ. ਏ. ਐੱਸ. ਨਗਰ, 23 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-27ਵੇਂ ਆਲ ਇੰਡੀਆ ਜੇ. ਪੀ. ਅੱਤਰੇ ਮੈਮੋਰੀਅਲ ਕਿ੍ਕਟ ਟੂਰਨਾਮੈਂਟ ਦਾ ਤੀਜਾ ਕ੍ਰਿਕਟ ਮੈਚ ਮਹਾਰਾਜਾ ਯਾਦਵਿੰਦਰਾ ਕਿ੍ਕਟ ਸਟੇਡੀਅਮ ਮੁੱਲਾਂਪੁਰ ਵਿਖੇ ਸੀ. ਏ. ਜੀ. ਦਿੱਲੀ ਅਤੇ ਪੀ. ਸੀ. ਏ. ਕੋਲਟਸ ਵਿਚਕਾਰ ਖੇਡਿਆ ...
ਚੰਡੀਗੜ੍ਹ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਖੇਤੀਬਾੜੀ ਪ੍ਰਧਾਨ ਰਾਜ ਦੀ ਪਛਾਣ ਨਾਲ ਖੇਡਾਂ ਦਾ ਮੋਹਰੀ ਬਣਾਉਣ ਤਕ ਦਾ ਹਰਿਆਣਾ ਦਾ ਸਫਰ ਕਈ ਮਾਇਨਿਆਂ ਵਿਚ ਵਰਣਨਯੋਗ ਰਿਹਾ ਹੈ | ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਵਿਚ ਖੇਡਾਂ ਦਾ ਇਕ ਅਜਿਹਾ ਮਾਹੌਲ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਸਥਾਨਕ ਫੇਜ਼-6 ਸਥਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੁਹਾਲੀ ਵਿਖੇ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਨੈਸਲੇ ਕੰਪਨੀ ਦੇ ਸਹਿਯੋਗ ਨਾਲ ਨਿਊਟ੍ਰੀਸ਼ਨ ਹੈਲਥ ਐਂਡ ਵੈੱਲਨੈੱਸ ਵਰਕਸ਼ਾਪ ਕਰਵਾਈ ਗਈ, ਜਿਸ ...
ਐੱਸ. ਏ. ਐੱਸ. ਨਗਰ, 23 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੈਰੀਟੋਰੀਅਸ ਸਕੂਲ ਮੁਹਾਲੀ ਦੀ ਪਿ੍ੰਸੀਪਲ ਰਿਤੂ ਸ਼ਰਮਾ ਦੇ ਉੱਦਮ ਸਦਕਾ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਫੇਜ਼-7 ਵਿਚਲੀ ਬ੍ਰਾਂਚ ਵਲੋਂ ਮੈਰੀਟੋਰੀਅਸ ਸਕੂਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ...
ਮਾਜਰੀ, 23 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰਵਾਉਣ ਲਈ ਪੰਥਕ ਅਕਾਲੀ ਲਹਿਰ ਵਲੋਂ ਅੱਜ 24 ਸਤੰਬਰ ਨੂੰ ਮੁਹਾਲੀ ਤੋਂ ਰਾਜਪਾਲ ਭਵਨ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ | ਇਸ ਸੰਬੰਧੀ ਅੱਜ ਇਥੇ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-9 ਵਿਚਲੇ ਸ੍ਰੀ ਪਰਸ਼ੂਰਾਮ ਮੰਦਰ ਵਿਖੇ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਕਰਵਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਸੇਵਾ-ਮੁਕਤ ਐਸ. ਪੀ. ਵੀ. ਕੇ. ਵੈਦ ...
ਚੰਡੀਗੜ੍ਹ, 23 ਸਤੰਬਰ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਸੈਕਟਰ-44 ਸਥਿਤ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਸਕੂਲ ਦਾ 'ਸਥਾਪਨਾ ਦਿਹਾੜਾ' ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ...
ਚੰਡੀਗੜ੍ਹ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇਰਯ ਨੇ ਅੱਜ ਰਾਜਭਵਨ ਵਿਚ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਦੋ ਨਵੇਂ ਮੈਂਬਰਾਂ ਸ੍ਰੀਮਤੀ ਜੋਤੀ ਬੈਂਦਾ ਅਤੇ ਰਾਜੇਂਦਰ ਕੁਮਾਰ ਨੂੰ ਅਹੁੱਦਾ ਤੇ ਭੇਦ ਗੁਪਤ ਰੱਖਣ ਦੀ ਸਹੁੰ ਦਿਵਾਈ | ...
ਚੰਡੀਗੜ੍ਹ, 23 ਸਤੰਬਰ (ਨਵਿੰਦਰ ਸਿੰਘ ਬੜਿੰਗ) ਨਹਿਰ ਯੁਵਾ ਕੇਂਦਰ ਚੰਡੀਗੜ੍ਹ ਵਲੋਂ ਮਾਹਵਾਰੀ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-25 ਵਿਖੇ ਓਪਨ ਆਈਜ਼ ਫਾਊਾਡੇਸਨ ਸੰਸਥਾ ਦੇ ਸਹਿਯੋਗ ਨਾਲ ਸੰਜਨਾ ਵਤਸ ...
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ)-ਇੱਥੇ ਪ੍ਰਚੀਨ ਕਲਾ ਕੇਂਦਰ ਵਲੋਂ ਅੱਜ ਸੰਗੀਤ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਚੇਨਈ ਦੀ ਉੱਘੀ ਕਲਾਕਾਰ ਵਿਦੁਸੀ ਜੈਲਕਸ਼ਮੀ ਸੇਖ਼ਰ ਵਲੋਂ ਵੀਨਾ ਵਾਦਨ ਦੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਮੋਹਿਆ | ਪ੍ਰਾਚੀਨ ਕਲਾ ਕੇਂਦਰ ਦੇ ...
ਚੰਡੀਗੜ੍ਹ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ) ਹਰਿਆਣਾ ਸੇਵਾ ਦਾ ਅਧਿਕਾਰ ਕਮਿਸ਼ਨ ਨੇ ਇਕ ਖਣਨ ਅਧਿਕਾਰੀ ਓਮ ਦੱਤ ਸ਼ਰਮਾ ਦੇ ਕੰਮ 'ਚ ਢਿਲਾਈ ਕਰਨ 'ਤੇ ਉਸ 'ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਹੈ | ਕਮਿਸ਼ਨ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...
ਚੰਡੀਗੜ੍ਹ, 23 ਸਤੰਬਰ (ਅਜੀਤ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਸਤੰਬਰ ਜਨਮ ਦਿਨ ਤੋਂ ਚਲਾਏ ਜਾ ਰਹੇ ਸੇਵਾ ਪਖਵਾੜੇ ਤਹਿਤ ਚੰਡੀਗੜ੍ਹ ਭਾਜਪਾ ਵਲੋਂ ਸੈਕਟਰ 17 ਦੇ ਪਲਾਜਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਇਕ ਪ੍ਰਦਰਸ਼ਨੀ ਲਗਾਈ ਗਈ | ਉਪਰੋਕਤ ...
ਜਲੰਧਰ, 23 ਸਤੰਬਰ (ਅ.ਬ.)-ਜੋ ਵਿਦਿਆਰਥੀ ਵਿਦੇਸ਼ 'ਚ ਪੜ੍ਹਾਈ ਕਰਨ ਦੇ ਚਾਹਵਾਨ ਹਨ ਉਨ੍ਹਾਂ ਦੀ ਜਾਣਕਾਰੀ ਲਈ ਪੰਜਾਬ ਅਤੇ ਉੱਤਰੀ ਭਾਰਤ ਦੀ ਇਕ ਨਾਮਵਰ ਸੰਸਥਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੁਖੀ ਜਸਮੀਤ ਭਾਟੀਆ ਨੇ ਦੱਸਿਆ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ...
ਚੰਡੀਗੜ੍ਹ, 23 ਸਤੰਬਰ (ਨਵਿੰਦਰ ਸਿੰਘ ਬੜਿੰਗ)-'ਸਵੱਛ ਅੰਮਿ੍ਤ ਮਹੋਤਸਵ' ਮੁਹਿੰਮ ਤਹਿਤ ਸ਼ਹਿਰ ਦੇ 75 ਸਕੂਲਾਂ ਨੇ 'ਪਲਾਸਟਿਕ ਮੁਕਤ ਚੰਡੀਗੜ੍ਹ' ਮੁਹਿੰਮ ਚਲਾਈ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਘਰਾਂ ਤੋਂ ਪਲਾਸਟਿਕ ਦੀਆਂ ਵਸਤੂਆਂ/ਉਤਪਾਦਾਂ ਨੂੰ ਇਕੱਠਾ ਕਰਕੇ ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ 1 ਮੁਲਜ਼ਮ ਨੂੰ 10 ਗ੍ਰਾਮ ਨਸ਼ੀਲਾ ਪਦਾਰਥ ਅਤੇ 15 ਗ੍ਰਾਮ ਗਾਂਜੇ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ...
ਖਰੜ, 23 ਸਤੰਬਰ (ਜੰਡਪੁਰੀ)-ਭਾਵੇਂ ਮੋਬਾਈਲ ਕੰਪਨੀਆਂ ਵਲੋਂ ਮੈਸੇਜ ਭੇਜ ਕੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਅਗਰ ਤੁਹਾਡੇ ਤੋਂ ਕੋਈ ਓ. ਟੀ. ਪੀ. ਨੰਬਰ ਮੰਗੇ ਜਾਂ ਕੁਝ ਕਲਿੱਕ ਕਰਨ ਲਈ ਕਹੇ ਤਾਂ ਤੁਸੀਂ ਅਜਿਹਾ ਨਾ ਕਰਨਾ ਕਿਉਂਕਿ ਤੁਹਾਡੇ ਨਾਲ ਧੋਖਾਧੜੀ ਹੋ ...
ਜ਼ੀਰਕਪੁਰ, 23 ਸਤੰਬਰ (ਅਵਤਾਰ ਸਿੰਘ)-ਏਕਤਾ ਵਿਹਾਰ ਬਲਟਾਣਾ ਦੇ ਵਸਨੀਕਾਂ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ 'ਤੇ ਕਾਲੋਨੀਆਂ ਵਿਚ ਨਾਜਾਇਜ਼ ਉਸਾਰੀਆਂ ਕਰਵਾਉਣ ਦੇ ਗੰਭੀਰ ਦੋਸ਼ ਲਾਏ ਹਨ | ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਕੁਝ ਲੋਕਾਂ ਵਲੋਂ ਕਾਲੋਨੀ ਦੇ ...
ਲਾਲੜੂ, 23 ਸਤੰਬਰ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਲੈਹਲੀ ਫਾਟਕ ਨੇੜੇ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਉਮਰ ਕਰੀਬ 30 ਸਾਲ ਜਾਪਦੀ ਹੈ, ਜਿਸ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ | ਰੇਲਵੇ ਪੁਲਿਸ ਨੇ ਸੀ. ਆਰ. ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਦੀ ਪੁਲਿਸ ਵਲੋਂ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਵਲੋਂ ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 10 ਮੋਟਰਸਾਈਕਲ ਵੀ ...
ਚੰਡੀਗੜ੍ਹ, 23 ਸਤੰਬਰ (ਐਨ.ਐਸ.ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਫ਼ਸਲ ਦਾ ਹੋਇਆ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਏ | ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਰਾਜਨੀਤੀ ਕਰਨ ਦੀ ਬਜਾਏ ਸ਼ਾਸਨ ਵੱਲ ਧਿਆਨ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਵਲੋਂ ਫੋਰੈਸਟ ਕੰਪਲੈਕਸ ਮੁਹਾਲੀ ਵਿਖੇ ਪੰਜਾਬ ਦੇ ਸਾਰੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਡਾਇਰੈਕਟਰਾਂ ਸਮੇਤ ਸੀ. ਈ. ਓ. ...
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ)-ਅਪੂਰਵ ਅਪਾਰਟਮੈਂਟ 'ਚ 7ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਹਰਸਿਮਰਨਜੀਤ ਸਿੰਘ ਉਮਰ 26 ਸਾਲ ਵਾਸੀ ਬਰਨਾਲਾ ਵਜੋਂ ਹੋਈ ਹੈ | ਪੁਲਿਸ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਰੈੱਡ ਕਰਾਸ ਸੁਸਾਇਟੀ ਮੁਹਾਲੀ ਵਲੋਂ ਭਾਈ ਘਨੱ੍ਹਈਆ ਜੀ ਦੀ ਬਰਸੀ ਨੂੰ 'ਮਾਨਵ ਸੰਕਲਪ ਦਿਵਸ' ਵਜੋਂ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਟ੍ਰੇਨਿੰਗ ...
ਮਾਜਰੀ, 23 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਵਲੋਂ 'ਖੇਡੋ ਪੰਜਾਬ, ਵਧੋ ਪੰਜਾਬ-2022' ਅਧੀਨ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਖ਼ਾਲਸਾ ਮਾਡਲ ਹਾਈ ਸਕੂਲ ਮਾਜਰੀ ਦੇ ਵਿਦਿਆਰਥੀਆਂ ਵਲੋਂ ਰੱਸਾਕਸੀ ਅਤੇ ਖੋ-ਖੋ ਦੇ ਮੁਕਾਬਲਿਆਂ 'ਚ ਭਾਗ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਸਰਕਾਰ ਵਲੋਂ ਹਰ ਸਾਲ 30 ਸਤੰਬਰ ਤੱਕ ਲੋਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਸਮੇਂ 10 ਫ਼ੀਸਦੀ ਦੀ ਛੋਟ ਦਿੱਤੀ ਜਾਂਦੀ ਹੈ | ਇਸ ਤਹਿਤ ਨਗਰ ਨਿਗਮ ਮੁਹਾਲੀ ਦੀ ਹਦੂਦ ਅੰਦਰ ਪੈਂਦੇ ਵੱਖ-ਵੱਖ ਫੇਜ਼ਾਂ/ਸੈਕਟਰਾਂ ਦੇ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਵੈ-ਇਛੁੱਕ ਤੌਰ 'ਤੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵਲੋਂ 750 ਯੂਨਿਟ ਖ਼ੂਨ ਦਾਨ ਕੀਤਾ ਗਿਆ | ਚੰਡੀਗੜ੍ਹ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਹੁਣ ਕੋਈ ਵੀ ਵਿਅਕਤੀ ਜਾਂ ਅਦਾਰਾ ਤਪਦਿਕ ਦੇ ਮਰੀਜ਼ਾਂ ਨੂੰ ਅਪਣਾ ਕੇ ਉਨ੍ਹਾਂ ਦੀਆਂ ਖ਼ੁਰਾਕੀ ਲੋੜਾਂ 'ਤੇ ਹੋਰ ਜ਼ਰੂਰਤਾਂ ਪੂਰੀਆਂ ਕਰਕੇ ਉਨ੍ਹਾਂ ਦੀ ਮਦਦ ਕਰ ਸਕਦਾ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਜ਼ਿਲ੍ਹੇ ਦੇ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ | ਇਸ ਮੌਕੇ ਉਨ੍ਹਾਂ ਜਿਥੇ ਅਧਿਕਾਰੀਆਂ ਤੋਂ ਪਿਛਲੇ ਮਹੀਨੇ ਦੀ ਕਾਰਗੁਜਾਰੀ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਦਸਮੇਸ਼ ਵੈੱਲਫ਼ੇਅਰ ਕੌਂਸਲ ਮੁਹਾਲੀ ਦਾ ਜਥਾ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਨਤਮਸਤਕ ਹੋਇਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਸੰਬੰਧੀ ...
ਐੱਸ. ਏ. ਐੱਸ. ਨਗਰ, 23 ਸਤੰਬਰ (ਕੇ. ਐੱਸ. ਰਾਣਾ)-ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਸੈਕਟਰ-86 ਮੁਹਾਲੀ ਦੇ ਵਸਨੀਕਾਂ ਨੇ ਉਨ੍ਹਾਂ ਨੰੂ ਬੁਨਿਆਦੀ ਸਹੂਲਤਾਂ ਨਾ ਮਿਲਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਬਿਲਡਰ ਵਲੋਂ ਉਨ੍ਹਾਂ ਨੂੰ ਬਿਜਲੀ ਤੇ ਪਾਣੀ ਦੀ ਸਹੂਲਤ ਨਹੀਂ ਦਿੱਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX