ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਦੇ ਲਗਾਤਾਰ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰਨ ਤੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ . ਪਟਿਆਲਾ ਨੂੰ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਵਲੋਂ ਪੱਤਰ ਲਿਖ ਕੇ ਕਿਹਾ ਹੈ ਕਿ ਠੇਕਾ ਮੁਲਾਜ਼ਮ (ਐਚ ਟੀ) 11000 ਵੋਲਟੇਜ਼ ਦਾ ਕੰਮ ਨਹੀਂ ਕਰਨਗੇ ਸਿਰਫ਼ (ਐਲ ਟੀ) ਲਾਈਨ ਦਾ ਹੀ ਕੰਮ ਕਰਨਗੇ | ਇਸ ਸੰਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਪਾਵਰਕਾਮ ਵਿਚ ਕੰਪਲੇਟਾਂ ਮੈਟੀਨਸ ਦਾ ਕੰਮ ਕਰਦੇ ਆ ਰਹੇ ਠੇਕਾ ਮੁਲਾਜ਼ਮ ਬਿਜਲੀ ਦਾ ਕੰਮ ਕਰਦਿਆਂ ਬਹੁਤ ਵਾਰੀ 11 ਕੇ.ਵੀ ਦਾ ਕਰੰਟ ਲੱਗਣ ਕਾਰਨ ਬਹੁਤ ਸਾਰੇ ਕਾਮਿਆਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਕਈ ਕਾਮੇ ਅਪੰਗ ਹੋ ਕੇ ਅੱਜ ਵੀ ਬੈਂਡ ਤੇ ਇਲਾਜ ਅਧੀਨ ਹਨ | ਠੇਕਾ ਕਾਮੇ ਲਗਾਤਾਰ 6 ਸਾਲ ਤੋ ਕਾਮਿਆਂ ਦੀ ਜਾਨ ਨੂੰ ਬਚਾਉਣ ਲਈ ਉਨ੍ਹਾਂ ਦੇ ਮੁਆਵਜ਼ੇ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ | ਸੰਘਰਸ਼ ਦੌਰਾਨ ਹੋਈਆਂ ਮੀਟਿੰਗਾਂ ਵਿਚ ਵੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਚਰਚਾ ਵੀ ਬਹੁਤ ਵਾਰ ਕੀਤੀ ਗਈ ਹੈ | ਵਿਭਾਗ ਵਲੋਂ ਜਾਰੀ ਵਰਕਓਡਰ ਦੀਆਂ ਹਦਾਇਤਾਂ ਅਨੁਸਾਰ 15 ਲੱਖ ਰੁਪਏ ਮਿਲਣਯੋਗ ਹਨ | ਪਰ ਅੱਜ ਤੱਕ ਕਿਸੇ ਵੀ ਮਿ੍ਤਕ ਦੇ ਪਰਿਵਾਰ ਨੂੰ ਉਸ ਦਾ ਲਾਭ ਨਹੀਂ ਮਿਲ ਸਕਿਆ | ਸੂਬਾ ਪ੍ਰਧਾਨ ਨੇ ਕਿਹਾ ਕਿ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਹੁਣ ਤੱਕ ਹੋਏ ਕਾਮਿਆਂ ਨੂੰ ਮੁਆਵਜ਼ਾ/ ਨੌਕਰੀ/ ਪੈਨਸ਼ਨ ਦਾ ਪ੍ਰਬੰਧ ਨਹੀਂ ਹੁੰਦਾ ਅਤੇ ਇਲਾਜ ਦੌਰਾਨ ਬੈਂਡ ਤੇ ਪਏ ਕਾਮਿਆਂ ਦਾ ਵਧੀਆ ਇਲਾਜ ਤੇ ਮੁਆਵਜ਼ੇ ਨੌਕਰੀ ਪੈਨਸ਼ਨ ਦਾ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਸੀ.ਐੱਚ.ਬੀ ਤੇ ਡਬਲਿਊ ਕਾਮੇ ਐੱਚ.ਟੀ ਲਾਈਨ ਦਾ ਕੰਮ ਨਹੀਂ ਕਰਨ ਗਏ ਸਿਰਫ਼ 2011 ਤੋਂ 2019 ਤੱਕ ਹੋਏ ਵਰਕਓਡਰਾਂ ਮੁਤਾਬਕ ਸਿਰਫ਼ (ਐੱਲ.ਟੀ) ਲਾਈਨ ਦਾ ਹੀ ਕੰਮ ਕਰਨ ਗਏ ਅਤੇ ਨਾਲ ਐੱਚ.ਟੀ ਕੰਮ ਕਰਨ ਲਾਈਨਮੈਨਾਂ ਨਾਲ ਥੱਲੇ ਰਹਿ ਸਿਰਫ਼ ਹੈਲਪ ਕਰ ਸਕਣਗੇ | ਪਰ ਉੱਪਰ ਚੜ 11ਕੇ.ਵੀ ਦਾ ਕੰਮ ਨਹੀਂ ਕਰਨਗੇ | ਜੇਕਰ ਇਹਨਾਂ ਮਸਲਿਆਂ ਦਾ ਜਲਦ ਹੱਲ ਨਹੀਂ ਕੱਢਿਆ ਗਿਆ ਤਾਂ 27 ਸਤੰਬਰ ਨੂੰ ਖਰੜ ਵਿਖੇ ਰੋਸ ਰੈਲੀ ਕੀਤੀ ਜਾਵੇਗੀ | ਇਸ ਮੌਕੇ ਚਮਕੌਰ ਸਿੰਘ, ਰਜੇਸ਼ ਕੁਮਾਰ, ਪਰਮਿੰਦਰ ਸਿੰਘ, ਚੋਧਰ ਸਿੰਘ, ਅਜੇ ਕੁਮਾਰ, ਸ਼ੇਰ ਸਿੰਘ, ਇੰਦਰਜੀਤ ਸਿੰਘ, ਸਤਵਿੰਦਰ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਕੁਲਵਿੰਦਰ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ, ਗੁਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਵਲੋਂ ਐਸ. ਆਈ. ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ ਵੱਖ ਦੁਕਾਨਾਂ ਅਤੇ ਰੇਹੜੀਆਂ ਫੜੀਆਂ ਵਾਲਿਆਂ ਦੀ ਕੀਤੀ ਚੈਕਿੰਗ ਦੌਰਾਨ ਪਾਬੰਧੀ ਸ਼ੁਧਾ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ...
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਵਿਭਾਗ ਵਲੋਂ ਨੰਗਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਡੇਂਗੂ ਅਤੇ ਚਿਕਨਗੂਨੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਪਿਛਲੇ ਦਿਨਾਂ ਤੋਂ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਜਿਸ ਦੇ ਤਹਿਤ ਅੱਜ ਨਗਰ ਕੌਂਸਲ ਨੰਗਲ ਅਤੇ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਲੋਧੀਮਾਜਰਾ ਸਮੇਤ ਨਾਲ ਲੱਗਦੇ ਕਈ ਪਿੰਡਾਂ ਮੱਦੋਮਾਜਰਾ, ਗੁੰਨੋਮਾਜਰਾ, ਦਬੁਰਜੀ, ਪਤਿਆਲਾ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਜੀਰੀ ਦੀ ਫ਼ਸਲ ਚੀਨੀ ਵਾਇਰਸ ਦਾ ਸ਼ਿਕਾਰ ਹੋ ਗਈ ਹੈ | ਲੋਧੀਮਾਜਰਾ ਵਿਖੇ ਇਕੱਤਰ ਹੋਏ ...
ਢੇਰ, 23 ਸਤੰਬਰ (ਸ਼ਿਵ ਕੁਮਾਰ ਕਾਲੀਆ)-ਬੀਤੇ ਕੱਲ੍ਹ ਸ਼ਿਵ ਮੰਦਰ ਨੰਗਲੀ ਵਿਖੇ ਇੱਕ ਚੋਰ ਵਲੋਂ ਮੰਦਰ ਵਿਚ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਸਾਰੀ ਘਟਨਾ ਮੰਦਰ ਦੇ ਵਿਚ ਮੌਜੂਦ ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਹੋਈ ਹੈ | ਚੋਰ ਚੋਰੀ ਕਰਨ ਉਪਰੰਤ ...
ਸੁਖਸਾਲ, 23 ਸਤੰਬਰ (ਧਰਮ ਪਾਲ)-ਸ਼ਹੀਦ ਬਚਿੱਤਰ ਸਿੰਘ ਯੂਥ ਕਲੱਬ ਮਹਿਲਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਲਗਾਤਾਰ ਲੰਗਰ ਭੇਜਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਅੱਜ ਲੰਗਰ ਭੇਜਣ ਸਮੇਂ ਕਲੱਬ ਦੇ ਮੈਂਬਰਾਂ ਨੇ ਕੀਤਾ | ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਕੂਲ ਦੇ ਪ੍ਰਬੰਧਕਾਂ ਭੁਪਿੰਦਰ ਸਿੰਘ, ਮੈਡਮ ਸ੍ਰੀਮਤੀ ਗੁਣਵੰਤ ਕੌਰ ਵਲੋਂ ਸੀ. ਬੀ. ਐਸ. ਈ. ਨਾਲ ਸਬੰਧਿਤ ਦੋ ਦਿਨਾ ਦਾ ਯੋਗਤਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ...
ਮੋਰਿੰਡਾ, 23 ਸਤੰਬਰ (ਕੰਗ)-ਅੱਜ ਖੰਡ ਮਿੱਲ ਮੋਰਿੰਡਾ ਦੇ ਕੁੱਝ ਗੰਨਾ ਕਾਸ਼ਤਕਾਰ ਬਲਦੇਵ ਸਿੰਘ ਦਮਹੇੜੀ, ਭੁਪਿੰਦਰ ਸਿੰਘ, ਅਮਰੀਕ ਸਿੰਘ ਪਮੌਰ, ਗੁਰਮੀਤ ਸਿੰਘ ਪਮੌਰ, ਹਰਦੇਵ ਸਿੰਘ ਪਮੌਰ ਆਦਿ ਨੇ ਖੰਡ ਮਿੱਲ ਮੋਰਿੰਡਾ ਦੇ ਚੇਅਰਮੈਨ ਖ਼ੁਸ਼ਹਾਲ ਸਿੰਘ ਅਤੇ ਨਿਰਦੇਸ਼ਕ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਖ਼ਾਸਕਰ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਦਰਜਨਾਂ ਕਰੈਸ਼ਰਾਂ ਦੇ ਮਾਲਕ ਅਤੇ ਕਰੈਸ਼ਰ ਉਦਯੋਗ ਨਾਲ ਜੁੜੇ ਸੈਂਕੜੇ ਸਹਾਇਕ ਕਾਰੋਬਾਰੀ, ਕਾਰੀਗਰ ਅਤੇ ਮਜ਼ਦੂਰਾਂ ਨੇ ਅੱਜ ਕਰੈਸ਼ਰ ਸਨਅਤ ਲਈ ਜਾਰੀ ਹੋਈ ...
ਨੂਰਪੁਰ ਬੇਦੀ, 23 ਸਤੰਬਰ (ਪ.ਪ.ਰਾਹੀਂ)-ਸਾਬਕਾ ਕੇਂਦਰੀ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਪਿੰਡ ਤਖ਼ਤਗੜ੍ਹ ਵਿਖੇ ਸ੍ਰੀ ਤਿਵਾੜੀ ਦੇ ਪਹੁੰਚਣ 'ਤੇ ਸਰਪੰਚ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਖੇ 23 ਪੰਜਾਬ ਬਟਾਲੀਅਨ ਵਲੋਂ ਐਨ. ਸੀ. ਸੀ. ਦੇ ਚੱਲ ਰਹੇ ਕੈਂਪ ਸੀ. ਏ. ਬੀ. ਸੀ-126 ਦਾ ਸਮਾਪਤੀ ਸਮਾਰੋਹ ਹੋਇਆ | ਜਿਸ ਵਿਚ ਕੈਡਿਟਾਂ ਨੂੰ 15 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਸਿਖਲਾਈ ਦਿੱਤੀ ਗਈ | ਇਸ ਕੈਂਪ ਵਿਚ ਕੈਡਿਟਾਂ ...
ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਮੜੌਲੀ ਕਲਾਂ ਵਿਖੇ ਸਮਾਜਸੇਵੀ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਜਨੀ ਨੇ ਆਪਣੀ ਬੱਚੀ ਇਸ਼ਪ੍ਰੀਤ ਕੌਰ ਦਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ | ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੰਡੀਗੜ੍ਹ ਨੰਗਲ ਮਾਰਗ 'ਤੇ ਸਥਿਤ ਇੱਕੋ-ਇੱਕ ਪੰਜ ਪਿਆਰਾ ਪਾਰਕ ਦੀ ਪੰਜਾਬ ਸਰਕਾਰ ਵਲੋਂ ਨੁਹਾਰ ਬਦਲੀ ਜਾ ਰਹੀ ਹੈ | ਜਿਸ ਤਹਿਤ ਪੰਜ ਭਾਗਾਂ ...
ਨੂਰਪੁਰ ਬੇਦੀ, 23 ਸਤੰਬਰ (ਪ.ਪ.ਰਾਹੀਂ)-ਸਾਬਕਾ ਕੇਂਦਰੀ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਪਿੰਡ ਤਖ਼ਤਗੜ੍ਹ ਵਿਖੇ ਸ੍ਰੀ ਤਿਵਾੜੀ ਦੇ ਪਹੁੰਚਣ 'ਤੇ ਸਰਪੰਚ ...
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਲਾਕ ਅਧੀਨ ਪੰਚਾਇਤਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਆ ਰਹੀਆਂ ਔਕੜਾਂ ਸਬੰਧੀ ...
ਸ੍ਰੀ ਚਮਕੌਰ ਸਾਹਿਬ, 23 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਗੁਰਵੀਰ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਪਿੰਡ ਲੁਠੇੜੀ ਨੇ ਭੁਪਾਲ (ਐਮ ਪੀ) ਵਿਖੇ ਹੋਈ 17ਵੀਂ ਨੈਸ਼ਨਲ ਯੂਥ ਅਥਲੈਟਿਕਸ ...
ਪੁਰਖਾਲੀ, 23 ਸਤੰਬਰ (ਬੰਟੀ)-'ਆਪ' ਦੀ ਨਵੀਂ ਸਰਕਾਰ ਬਣਨ ਤੇ ਸੂਬੇ ਅੰਦਰ ਕਰੈਸ਼ਰ ਉਦਯੋਗ ਇੱਕ ਤਰਾਂ ਨਾਲ ਬੰਦ ਹੋਣ ਕਿਨਾਰੇ ਹੀ ਪਿਆ ਹੈ | ਮਾਨਸੂਨ ਸੀਜ਼ਨ ਕਰਕੇ ਪਿਛਲੇ ਕੁੱਝ ਮਹੀਨਿਆਂ ਤੋਂ ਕਰੱਸ਼ਰ ਉਦਯੋਗ ਤਾਂ ਲਗਭਗ ਮੁਕੰਮਲ ਤੌਰ ਤੇ ਹੀ ਬੰਦ ਪਿਆ ਹੈ | ਜਿਸ ਕਾਰਨ ...
ਰੂਪਨਗਰ, 23 ਸਤੰਬਰ (ਸਟਾਫ਼ ਰਿਪੋਰਟਰ)-ਗੁਰਦੁਆਰਾ ਸਾਹਿਬ ਬਾਬਾ ਸਤਨਾਮ ਜੀ ਨਜ਼ਦੀਕ ਨੰਗਲ ਚੌਂਕ ਰੂਪਨਗਰ ਵਿਖੇ ਹਰਜੀਤ ਸਿੰਘ ਲੌਂਗੀਆਂ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਸੈਣੀ ਸੰਮੇਲਨ ਦੀਆਂ ਅੰਤਿਮ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ | ਇਸ ਸੰਮੇਲਨ ਵਿਚ ਸਮਾਜ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵਲੋਂ ਵਿਦਿਆਰਥੀਆਂ ਦੇ ਸਵੈ ਭਰੋਸੇ ਨੂੰ ਦਿ੍ੜ੍ਹ ਬਣਾਉਣ ਲਈ ਹਰ ਸਾਲ ਵਾਂਗ 8 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ | ਇਹ ਜਾਣਕਾਰੀ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਲਗਭਗ ਤਿੰਨ ਪਿੰਡਾਂ ਦੇ ਖਪਤਕਾਰਾਂ ਦੇ ਪਾਣੀ ਦੀ ਮੁੱਖ ਜ਼ਰੂਰਤ ਨੂੰ ਪੂਰਾ ਕਰਨ ਵਾਲਾ ਜਲ ਘਰ ਘਨੌਲੀ ਖ਼ੁਦ ਦੁਰਦਸ਼ਾ ਦਾ ਸ਼ਿਕਾਰ ਹੋਇਆ ਹੈ | ਲਗਭਗ 47 ਸਾਲ ਪਹਿਲਾਂ ਹੋਏ ਨਿਰਮਾਣ ਇਸ ਜਲ ਘਰ ਦੀ ਸਕੀਮ ਘਨੌਲੀ ਤੇ ਇਸਦੇ ਲਾਗਲੇ ...
ਢੇਰ, 23 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਫ਼ਸਲ ਨਾਲ ਨੁਕਸਾਨੇ ਗਏ ਮੁਆਵਜ਼ੇ ਦੇ ਲਈ ਅੱਜ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਪਿੰਡਾਂ ਦੇ ਵਿਚ ਜਾ ਕੇ ਝੋਨੇ ਦੀ ਫ਼ਸਲ ਦੀ ਬਰਬਾਦੀ ਦਾ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵਲੋਂ 11 ਸਤੰਬਰ ਤੋਂ 16 ਸਤੰਬਰ ਤੱਕ ਜ਼ਿਲ੍ਹਾ ਰੂਪਨਗਰ ਵਿਖੇ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਲੋਕਤੰਤਰ ਵਿਚ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਬੂਥ ਲੈਵਲ ਅਫ਼ਸਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ | ਵੋਟਰ ਸੂਚੀਆਂ ਨੂੰ ਤਿਆਰ ਕਰਨ, ਵੋਟਰ ਸੂਚੀਆਂ ਦੀ ਸੁਧਾਈ, ਵੋਟਰ ਸ਼ਨਾਖ਼ਤੀ ਕਾਰਡ ਬਣਾਉਣ ਸਬੰਧੀ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਮੋਰਿੰਡਾ ਬਲਾਕ ਦੇ ਸਰਪੰਚਾਂ ਦਾ ਵਫ਼ਦ ਗ੍ਰਾਮ ਪੰਚਾਇਤ ਯੂਨੀਅਨ ਬਲਾਕ ਮੋਰਿੰਡਾ ਦੇ ਪ੍ਰਧਾਨ ਸਰਪੰਚ ਬੰਤ ਸਿੰਘ ਕਲਾਰਾਂ ਅਤੇ ਮੀਤ ਪ੍ਰਧਾਨ ਸਰਪੰਚ ਜਸਵਿੰਦਰ ਸਿੰਘ ਰੌਣੀ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਹਰਜੋਤ ...
ਨੰਗਲ, 23 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ (ਕੰਨਿਆ) ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਸ਼ਾਨਦਾਰ ਪ੍ਰਾਪਤੀਆਂ ਕਰ ਰਿਹਾ ਹੈ | ਸਕੂਲ ਦੀ ਕਰਮਯੋਗੀ ਪਿ੍ੰਸੀਪਲ ਵਿਜੈ ਬੰਗਲਾ ਨੇ ਦੱਸਿਆ ਕਿ ਪੀ. ਟੀ. ਆਈ. ਅਧਿਆਪਿਕਾ ਨੀਲਮ ਰਾਣਾ ...
ਰੂਪਨਗਰ, 23 ਸਤੰਬਰ (ਸਟਾਫ਼ ਰਿਪੋਰਟਰ)-ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵਲੋਂ ਮਿੰਨੀ ਸਕੱਤਰੇਤ ਵਿਖੇ ਮਹਿਲਾ ਸ਼ਕਤੀ ਏਰੀਆ ਲੈਵਲ ਸੁਸਾਇਟੀ ਦੁਆਰਾ ਸੰਚਾਲਿਤ ਕੰਟੀਨ ਦਾ ਦੌਰਾ ਕੀਤਾ ਗਿਆ | ਜਿਸ ਦਾ ਪ੍ਰਬੰਧਨ ਲੋੜਵੰਦ ਔਰਤਾਂ ਦੁਆਰਾ ਕੀਤਾ ਜਾ ਰਿਹਾ ਹੈ | ਡਿਪਟੀ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਸਟੈਨੋ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਉਪ ਪ੍ਰਧਾਨ ਪ੍ਰਦੀਪ ਲੋਹਗੜ੍ਹ ਫਿੱਡੇ ਅਤੇ ਜਗਦੀਪ ਸਿੰਘ (ਰੂਪਨਗਰ) ਨੇ ਅੱਜ ਆਪਣੇ ਸਮੂਹ ਵਿਦਿਆਰਥੀਆਂ ਨਾਲ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੇ ਦਫ਼ਤਰ ਵਿਖੇ ...
ਨੂਰਪੁਰ ਬੇਦੀ, 23 ਸਤੰਬਰ (ਵਿੰਦਰ ਪਾਲ ਝਾਂਡੀਆ)-ਦੀ ਕੇਂਦਰੀ ਸਹਿਕਾਰੀ ਖੇਤੀਬਾੜੀ ਬੈਂਕ ਬਰਾਂਚ ਤਖ਼ਤਗੜ੍ਹ ਵਲੋਂ ਆਰੰਭ ਕੀਤੇ ਗਏ ਪਿੰਡ ਪੱਧਰੀ ਪ੍ਰੋਗਰਾਮ ਤਹਿਤ ਪਿੰਡ ਭੱਟੋਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸ਼ਾਮਲ ਲੋਕਾਂ ਨੂੰ ਬੈਂਕ ...
ਨੂਰਪੁਰ ਬੇਦੀ, 23 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਪਿੰਡਾਂ ਦਾ ਦੌਰਾ ਕਰਕੇ ਵਿਕਾਸ ਕੰਮਾਂ ਲਈ ਗਰਾਂਟਾਂ ਵੰਡੀਆਂ | ਸਾਂਸਦ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ 2 ਸਾਲਾਂ ਤੱਕ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਮਕੌੜੀ ਕਲਾਂ ਵਿਖੇ ਪ੍ਰਬੰਧਕ ਕਮੇਟੀ ਸਿੰਘ ਸ਼ਹੀਦਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਸਿੰਘ ਸ਼ਹੀਦਾਂ ਮਕੌੜੀ ਕਲਾਂ ਦੇ ਅਸਥਾਨ ਤੇ ਸਾਲਾਨਾ ਧਾਰਮਿਕ ਸਮਾਗਮ ਤੇ ਖ਼ੂਨਦਾਨ ਕੈਂਪ ਸੰਬੰਧੀ ...
ਮੋਰਿੰਡਾ, 23 ਸਤੰਬਰ (ਕੰਗ)-ਪਿੰਡ ਮਾਨਖੇੜੀ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਦੁਆਰਾ ਜ਼ਮੀਨਾਂ ਐਕਵਾਇਰ ਕਰਨ ਬਦਲੇ ਮੰਗਾਂ ਨੂੰ ਲੈ ਕੇ ਇਕੱਠ ਕੀਤਾ ਗਿਆ | ਪ੍ਰੰਤੂ ਇਸ ਇਕੱਠ ਵਿਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵਲੋਂ ਨਾ ਪਹੁੰਚਣ ਕਾਰਨ ...
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲੇ੍ਹ ਅੰਦਰ ਡੇਂਗੂ ਦੇ ਵਾਧੇ ਨੂੰ ਰੋਕਣ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਤਹਿਤ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ | ਇਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX