ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਨਹਿਰੂ ਸਟੇਡੀਅਮ ਵਿਖੇ ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਵਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਫ਼ਰੀਦਕੋਟ ਵਿਖੇ ਆਏ | ਕਬੱਡੀ ਮੈਚ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਖੇਡਾਂ ਵਿਚ ਦੇਸ਼ ਦਾ ਨਾਂਅ ਵਿਸ਼ਵ ਵਿਚ ਰੌਸ਼ਨ ਕਰਨ | ਉਨ੍ਹਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਜਿਸ ਦੀ ਵਿਸ਼ਵ ਭਰ ਵਿਚ ਪ੍ਰਸਿੱਧੀ ਹੋਈ | ਇਸ ਕੱਪ ਨੇ ਕਬੱਡੀ ਦੇ ਕਈ ਕੌਮਾਂਤਰੀ ਖਿਡਾਰੀ ਪੈਦਾ ਕੀਤੇ | ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਨੇ ਦੱਸਿਆ ਕਿ ਇਹ ਕਬੱਡੀ ਟੂਰਨਾਮੈਂਟ ਗੁਰਮੀਤ ਸਿੰਘ ਮੰਡਵਾਲਾ ਅਤੇ ਸੁੱਖਾ ਬਰਾੜ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਰੋਮਾਣਾ, ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਸ਼ੇਰ ਸਿੰਘ ਮੰਡਵਾਲਾ ਸ਼ੋ੍ਰਮਣੀ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਕੋਟਸੁਖੀਆ, ਕੁਲਦੀਪ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਰਾਜਾ ਬਰਾੜ, ਗੁਰਜੰਟ ਸਿੰਘ ਚੰਨੀਆ, ਗੁਰਕੰਵਲਜੀਤ ਸਿੰਘ ਸੰਧੂ, ਰਾਜਿੰਦਰ ਦਾਸ ਰਿੰਕੂ, ਸੁਰਜੀਤ ਸਿੰਘ ਸ਼ਤਾਬ, ਕਰਮਜੀਤ ਸਿੰਘ ਗਿੱਲ ਸਿਮਰੇਵਾਲਾ, ਗੁਰਮੀਤ ਸਿੰਘ ਸਾਬਕਾ ਸਰਪੰਚ ਸਿਮਰੇਵਾਲਾ, ਪਰਗਟ ਸਿੰਘ ਗਿੱਲ ਤੋਂ ਇਲਾਵਾ ਮਹੀਪਇੰਦਰ ਸਿੰਘ ਸੇਖੋਂ, ਦਲਜੀਤ ਸਿੰਘ ਟੁਟੇਜਾ, ਸੁਖਮੰਦਰ ਸਿੰਘ ਛੂਚਕ, ਪਰਗਟ ਸਿੰਘ ਢਿਲਵਾਂ, ਸ਼ਵਿੰਦਰ ਭਲੂਰ ਆਦਿ ਵੀ ਹਾਜ਼ਰ ਸਨ |
ਫ਼ਰੀਦਕੋਟ, 23 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਬਾਬਾ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਅੱਠਵਾਂ ਗੱਤਕਾ ਗੋਲਡ ਕੱਪ ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਜ 'ਚ ਕਰਵਾਇਆ ਗਿਆ | ਜਿਸ 'ਚ ਪੰਜਾਬ ਦੇ ਵੱਖ-ਵੱਖ ...
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-19 ਸਤੰਬਰ ਤੋਂ ਚੱਲ ਰਹੇ ਬਾਬਾ ਸ਼ੇਖ਼ ਫ਼ਰੀਦ ਦੇ ਮੇਲੇ ਦੌਰਾਨ ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ, ਲਈ ਵੱਖ-ਵੱਖ ਸੁਸਾਇਟੀਆਂ ਵਲੋਂ ਅਨੇਕਾਂ ਲੰਗਰ ਲਗਾਏ ਗਏ ਸਨ | ਜਿਸ ਦੌਰਾਨ ਵੱਡੀ ਚੁਣੌਤੀ ਸੀ ਸ਼ਹਿਰ ...
ਫ਼ਰੀਦਕੋਟ, 23 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁੱਭ ਅਵਸਰ 'ਤੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀ ਫ਼ੁੱਟਬਾਲ ਗਰਾਊਾਡ ਵਿਖੇ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਗਏ 28ਵੇਂ ਬਾਬਾ ਫ਼ਰੀਦ ...
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਬਾਸਕਟਬਾਲ ਕਲੱਬ ਫ਼ਰੀਦਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਫ਼ਰੀਦ ਆਗਮਨ ਪੁਰਬ ਦੀ ਖੁਸ਼ੀ ਵਿਚ ਕਰਵਾਏ ਗਏ 27ਵੇਂ ਗੋਲਡ ਕੱਪ ਟੂਰਨਾਮੈਂਟ ਵਿਚ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ...
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਹਰ ਸਾਲ ਬਾਬਾ ਫ਼ਰੀਦ ਆਗਮਨ ਪੁਰਬ 'ਤੇ ਸਜਾਏ ਜਾਂਦੇ ਨਗਰ ਕੀਰਤਨ ਵਾਲੇ ਦਿਨ ਸ਼ਹਿਰ ਦੇ ਸ਼ਰਾਬ ਦੇ ਠੇਕੇ ਪੂਰਾ ਦਿਨ ਬੰਦ ਰਹਿੰਦੇ ਸਨ ਪ੍ਰੰਤੂ ਇਸ ਵਾਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ | ...
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 24 ਸਤੰਬਰ ਨੂੰ ਫ਼ਰੀਦਕੋਟ ਦਾ ਵਿਸ਼ੇਸ਼ ਦੌਰਾ ਕਰਨਗੇ¢ ਇਸ ਮੌਕੇ ਮੁੱਖ ਮੰਤਰੀ ਸਵੇਰੇ 10 ਵਜੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਣਗੇ ਅਤੇ ਇਸ ਉਪਰੰਤ ਜ਼ਿਲ੍ਹੇ ਦੇ 50 ਸਾਲਾ ਸਥਾਪਨਾ ...
ਲੰਬੀ, 23 ਸਤੰਬਰ (ਮੇਵਾ ਸਿੰਘ)-ਲੰਬੀ ਵਿਖੇ ਡੱਬਵਾਲੀ ਤੋਂ ਮਲੋਟ ਨੈਸ਼ਨਲ ਹਾਈਵੇਅ ਨੰਬਰ 9 ਨੂੰ ਅੱਜ-ਕੱਲ੍ਹ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ | ਇਸ ਦੌਰਾਨ ਨੈਸ਼ਨਲ ਹਾਈਵੇਅ 'ਤੇ ਜਿਹੜਾ ਓਵਰਬਿ੍ਜ ਲੰਬੀ ਪਿੰਡ ਵਿਖੇ ਇੱਧਰੋਂ-ਉੱਧਰ ਅਤੇ ਉੱਧਰੋਂ-ਇੱਧਰ ਲੰਘਣ ਲਈ ਬਣਾਇਆ ...
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-'ਖੇਡਾਂ ਵਤਨ ਪੰਜਾਬ ਦੀਆਂ' ਵਿਚ ਪਿੰਡ ਖੁੰਡੇ ਹਲਾਲ ਦੇ ਅਮਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਿਦਿਆਰਥੀ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਵੇਟ ਲਿਫ਼ਟਿੰਗ, ਪਾਵਰ ਲਿਫ਼ਟਿੰਗ 66 ਕਿੱਲੋ ਵਰਗ 'ਚ ...
ਗਿੱਦੜਬਾਹਾ, 23 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸਾਈਕਲਿੰਗ ਕਲੱਬ ਦੇ ਦੋ ਸਾਈਕਲ ਚਾਲਕ ਹਰੀਸ਼ ਆਹੂਜਾ ਅਤੇ ਸਚਿਨ ਜੈਨ 600 ਕਿੱਲੋਮੀਟਰ ਐੱਸ.ਆਰ. ਰਾਈਡ ਪੂਰੀ ਕਰਕੇ ਵਾਪਸ ਗਿੱਦੜਬਾਹਾ ਪੁੱਜਣ ਤੇ ਕਲੱਬ ਦੇ ਸੀਨੀਅਰ ਮੈਂਬਰਾਂ ਅਤੇ ਪਹਿਲਾਂ ਰਹਿ ਚੁੱਕੇ ...
ਮਲੋਟ, 23 ਸਤੰਬਰ (ਅਜਮੇਰ ਸਿੰਘ ਬਰਾੜ) -ਖੇਤੀਬਾੜੀ ਵਿਭਾਗ ਮਲੋਟ ਵਲੋਂ ਕਿਸਾਨ ਸਿਖਲਾਈ ਕੈਂਪ ਪਿੰਡ ਖੰੂਨਣ ਕਲਾਂ ਵਿਖੇ ਲਾਇਆ ਗਿਆ | ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਡਾ: ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫ਼ਸਰ ...
ਜੈਤੋ, 23 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਮਨੁੱਖਤਾ ਦੀ ਸੇਵਾ ਕਲੱਬ ਦੇ ਸੇਵਾਦਾਰ ਤੇ ਸਮਾਜ ਸੇਵੀ ਡਾ. ਗੁੁਰਚਰਨ ਭਗਤੂਆਣਾ ਦੀ ਅਗਵਾਈ ਵਿਚ ਸੰਸਥਾ ਦੇ ਸੇਵਾਦਾਰ ਨੇ ਸਥਾਨਕ ਲਾਇਨੋਪਾਰ ਡਾਕਟਰ ਅੰਬੇਡਕਰ ਨਗਰ ਦੇ ਵਾਰਡ ਨੰ: 17 ਵਿਚ ਰਹਿੰਦੇ ਬੇਸਹਾਰਾ ਤੇ ਲਾਚਾਰ ...
ਜੈਤੋ, 23 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਨਰਸਰੀ ਤੋਂ ਦੂਸਰੀ ਜਮਾਤ ਦੇ ਬੱਚਿਆਂ ਲਈ ਓਰੀਗਾਮੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਕਾਗਜ਼ ਨੂੰ ਸਜ਼ਾਵਟੀ ਆਕਾਰ ਅਤੇ ਵੱਖ-ਵੱਖ ਚਿੱਤਰਾਂ ਵਿਚ ਜੋੜਨ ਦਾ ਕੰਮ ਦਿੱਤਾ ਗਿਆ | ...
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੈਂਟਰ ਗੁਲਾਬੇਵਾਲਾ ਦੀਆਂ ਖੋ-ਖੋ ਮੰਡੇ ਤੇ ਕੁੜੀਆਂ ਦੀਆਂ ਟੀਮਾਂ ਤਿਆਰ ਕਰਨ ਵਾਲੇ ਈ.ਜੀ.ਐੱਸ. ਅਧਿਆਪਕ ਗੁਰਪ੍ਰੀਤ ਸਿੰਘ ਬਧਾਈ ਦਾ ਸੈਂਟਰ ਹੈੱਡ ਟੀਚਰ ਪਰਗਟ ਸਿੰਘ ਜੰਬਰ ਵਲੋਂ ਯਾਦਗਾਰੀ ਚਿੰਨ੍ਹ ਦੇ ਕੇੇ ...
ਫ਼ਰੀਦਕੋਟ, 23 ਸਤੰਬਰ (ਸਰਬਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਘੁਮਿਆਰਾ ਬਲਾਕ ਫ਼ਰੀਦਕੋਟ-3 ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਹੋਈਆਂ | ਇਨ੍ਹਾਂ ਖੇਡਾਂ ਲਈ ਅਧਿਆਪਕਾਂ, ਪਿੰਡ ਦੀ ਪੰਚਾਇਤ, ਗੁਰਦੁਆਰਾ ਸਾਹਿਬ ਕਮੇਟੀ, ਬਾਬਾ ...
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮਹਾਨ ਸੂਫੀ ਸੰਤ ਬਾਬਾ ਸ਼ੇਖ਼ ਫਰੀਦ ਦੇ ਉਪਦੇਸ਼ ਅਤੇ ਸਿੱਖਿਆਵਾਂ ਸਾਰੇ ਸੰਸਾਰ ਲਈ ਮਾਰਗ ਦਰਸ਼ਕ ਹਨ, ਇਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਹੀ ਆਪਣਾ ਜੀਵਨ ਸਫ਼ਲ ਬਣਾਇਆ ਜਾ ਸਕਦਾ ਹੈ | ਇਹ ਪ੍ਰਗਟਾਵਾ ...
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਹਰਮਹਿੰਦਰ ਪਾਲ)-ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਪਲਾਸਟਿਕ ਮੁਕਤ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਅਭਿਆਨ ਤਹਿਤ ਐੱਸ.ਆਈ. ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛ ਟੀਮ ਦੁਆਰਾ ...
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਹਰਮਹਿੰਦਰ ਪਾਲ)-'ਖੇਡਾਂ ਵਤਨ ਪੰਜਾਬ ਦੀਆਂ' ਦੌਰਾਨ ਰਾਸ਼ਟਰੀ ਹਾਕੀ ਕੋਚ ਸਤਪਾਲ ਸਿੰਘ ਮਾਨ ਵਲੋਂ ਚਲਾਈ ਜਾ ਰਹੀ ਇਕਓਾਕਾਰ ਹਾਕੀ ਅਕੈਡਮੀ ਦੇ ਪੰਜ ਖਿਡਾਰੀ ਸਟੇਟ ਸਪੋਰਟਸ ਸਕੂਲ ਘੁੱਦਾ ਵਾਸਤੇ ਚੁਣੇ ਗਏ ਹਨ | ਜਾਣਕਾਰੀ ਦਿੰਦਿਆਂ ...
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟਰਾਂਸਮਿਸ਼ਨ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਧੀਕ ਨਿਗਰਾਨ ਇੰਜਨੀਅਰ ਮੰਡਲ ਸ੍ਰੀ ਮੁਕਤਸਰ ...
ਸਾਦਿਕ, 23 ਸਤੰਬਰ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਸਾਦਿਕ ਵਿਖੇ ਹੋਈ | ਇਸ ਮੌਕੇ ਬਲਾਕ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਵਲੋਂ ਸ਼ੁਰੂ ਕੀਤੀ ਗਈ ਲੋਕ ਮਿਲਣੀ ...
ਬਰਗਾੜੀ, 23 ਸਤੰਬਰ (ਲਖਵਿੰਦਰ ਸ਼ਰਮਾ)-ਬਹਿਬਲ ਕਲਾਂ ਅਤੇ ਗੁਰੂਸਰ ਦੇ ਕਿਸਾਨਾਂ ਦੀ ਸਾਂਝੀ ਸਹਿਕਾਰੀ ਸੁਸਾਇਟੀ ਗੁੁਰੂਸਰ ਦੇ ਮੈਂਬਰਾਂ ਦੀ ਚੋਣ 6 ਸਤੰਬਰ ਨੂੰ ਵੋਟਾਂ ਰਾਹੀਂ ਹੋਈ ਸੀ, ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ...
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਸੰਜੀਵਨੀ ਹਾਲ ਵਿਖੇ 20 ਸਤੰਬਰ ਤੋਂ 22 ਸਤੰਬਰ ਤੱਕ ਆਰਗੇਨਾਈਜ਼ ਕੀਤੀ ਗਈ ਤਿੰਨ ਰੋਜ਼ਾ ਰਾਜ ਪੱਧਰੀ ਆਰਟ ਵਰਕਸ਼ਾਪ ਅਤੇ ...
ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਸ਼ੇਖ ਫ਼ਰੀਦ ਦਾ ਆਗਮਨ ਪੁਰਬ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸਮੂਹ ਸੰਗਤ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ...
ਬਰਗਾੜੀ, 23 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੂੰ ਕਈ ਸਹੂਲਤਾਂ ਦੇਣ ਦੀਆਂ ਗਾਰੰਟੀਆਂ ਦਿੱਤੀਆਂ ਸਨ ਪ੍ਰੰਤੂ ਸਰਕਾਰ ਦੇ ਕਾਰਜਕਾਲ ਦੇ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ 'ਤੇ ਵੀ ਇਨ੍ਹਾਂ ...
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਹਿਨੁਮਾਈ ਹੇਠ ਕਰ ਭਲਾ ਸੋਸ਼ਲ ਅਤੇ ਵੈੱਲਫੇਅਰ ਕਲੱਬ ਫ਼ਰੀਦਕੋਟ ...
ਬਰਗਾੜੀ, 23 ਸਤੰਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਕਸਬਾ ਬਰਗਾੜੀ ਦੇ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੇ ਭਰਾ ਹਿਰਦੇਪਾਲ ਸਿੰਘ ਭਲੂਰੀਆ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਕੋਠੇ ਭਲੂਰੀਏ ਬਰਗਾੜੀ ਵਿਖੇ ਕੀਤਾ ਗਿਆ | ...
ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-ਮਹਾਨ ਸੂਫ਼ੀ ਸੰਤ ਬਾਬਾ ਸੇਖ਼ ਫ਼ਰੀਦ ਦਾ ਆਗਮਨ ਪੁਰਬ ਸਥਾਨਕ ਡੀ.ਸੀ.ਐਮ. ਇੰਟਰਨੈਸਨਲ ਸਕੂਲ ਵਿਖੇ ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਮਿਲ ਕੇ ਸ਼ਰਧਾ ਨਾਲ ਮਨਾਇਆ ਗਿਆ | ...
ਕੋਟਕਪੂਰਾ, 23 ਸਤੰਬਰ (ਮੇਘਰਾਜ)-ਨੇੜਲੇ ਪਿੰਡ ਵਾਂਦਰ ਜਟਾਣਾ ਨੇ ਆਂਗਨਵਾੜੀ ਸੈਂਟਰਾਂ 'ਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੀ.ਡੀ.ਪੀ.ਓ. ਦਰਸ਼ਨ ਕੌਰ ਕੋਟਕਪੂਰਾ-1 ਦੀ ਅਗਵਾਈ 'ਚ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਗਿਆ ਜਿਸ ...
ਫ਼ਰੀਦਕੋਟ, 23 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ 13 ਪੰਜਾਬ ਐਨ.ਸੀ.ਸੀ. ਬਟਾਲੀਅਨ ਫ਼ਿਰੋਜ਼ਪੁਰ ਦੇ ਕਮਾਡਿੰਗ ਅਫ਼ਸਰ ਕਰਨਲ ਪਿਯੂਸ਼ ਬੇਰੀ ਦੀ ਅਗਵਾਈ ਹੇਠ 1965 ਤੇ 1971 ਦੀਆਂ ਜੰਗਾਂ ਦੌਰਾਨ ਸ਼ਹੀਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX