ਤਾਜਾ ਖ਼ਬਰਾਂ


ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  47 minutes ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  58 minutes ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  about 1 hour ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 2 hours ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਮਲੋਟ 'ਚ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟਿਆ
. . .  1 day ago
ਮਲੋਟ, 28 ਮਾਰਚ (ਪਾਟਿਲ)-ਮਲੋਟ ਵਿਖੇ ਮੰਗਲਵਾਰ ਨੂੰ ਰਾਤ ਕਰੀਬ 8:30 ਵਜੇ ਵਾਪਰੀ ਘਟਨਾ ਵਿਚ ਇਕ ਵਿਅਕਤੀ ਨੇ ਮਹਿਲਾ 'ਤੇ ਤੇਜ਼ਾਬ ਸੁੱਟ ਦਿੱਤਾ । ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਝੁਲਸ ਗਈ ...
ਜੈਕਲਿਨ ਨੇ ਅੰਮ੍ਰਿਤਸਰ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਧੰਨਵਾਦ ਅੰਮ੍ਰਿਤਸਰ’
. . .  1 day ago
ਅੰਮ੍ਰਿਤਸਰ 28 ਮਾਰਚ (ਵਰਪਾਲ)-ਅਦਾਕਾਰਾ ਜੈਕਲਿਨ ਫਰਨਾਂਡਿਜ਼ ਅਦਾਕਾਰ ਸੋਨੂ ਸੂਦ ਨਾਲ ਆਪਣੀ ਆਉਣ ਵਾਲੀ ਫਿਲਮ ਫ਼ਤਿਹ ਦੀ ਸੂਟਿੰਗ ਲਈ ਅ੍ਰੰਮਿਤਸਰ ਆਈ ਹੋਈ ਹੈ । ਉਸ ਨੇ ਅੱਜ ਆਪਣੇ ਸੋਸ਼ਲ ਮੀਡੀਆ ...
ਭਾਰਤ ਖੇਤਰੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਰੱਖਿਆ ਸਮਰੱਥਾ ਵਧਾਉਣ ਲਈ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ-ਰਾਜਨਾਥ ਸਿੰਘ
. . .  1 day ago
ਭਾਰਤ ਦੀ ਅਗਵਾਈ ਵਾਲੀ ਐਸ.ਸੀ.ਓ. ਐਨ.ਐਸ.ਏ. ਬੈਠਕ 'ਚ ਪਾਕਿਸਤਾਨ ਦੇ ਹਿੱਸਾ ਲੈਣ ਦੀ ਸੰਭਾਵਨਾ
. . .  1 day ago
ਮੁੱਖ ਮੰਤਰੀ ਦੇ ਟਵੀਟ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਜਵਾਬ
. . .  1 day ago
ਅੰਮ੍ਰਿਤਸਰ, 28 ਮਾਰਚ- ਮੁੱਖ ਮੰਤਰੀ ਵਲੋਂ ਕੀਤੇ ਗਏ ਟਵੀਟ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਵਾਬ ਦਿੱਤਾ ਗਿਆ ਹੈ। ਜਵਾਬ ਦਿੰਦਿਆ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ...
ਅੰਮ੍ਰਿਤਪਾਲ ਸਰਕਾਰ ਦਾ ਆਦਮੀ, ਜੋ ਸਰਕਾਰ ਕਹੇਗੀ ਉਹ ਹੀ ਕਹੇਗਾ - ਰਾਕੇਸ਼ ਟਿਕੇਤ
. . .  1 day ago
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹ ਹੀ ਕਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੋਂ ਪਾਸੇ ਕੰਢੀਲੀਆ ਤਾਰਾਂ ਲੱਗੀਆ...
ਭਾਰਤ ਸਰਕਾਰ ਵਲੋਂ 18 ਫ਼ਾਰਮਾਂ ਕੰਪਨੀਆਂ ਦੇ ਲਾਇਸੈਂਸ ਰੱਦ
. . .  1 day ago
ਨਵੀਂ ਦਿੱਲੀ, 28 ਮਾਰਚ- ਅਧਿਕਾਰਤ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ 20 ਰਾਜਾਂ ਦੀਆਂ 76 ਕੰਪਨੀਆਂ ’ਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਵਲੋਂ ਨਿਰੀਖਣ ਤੋਂ ਬਾਅਦ ਨਕਲੀ ਦਵਾਈਆਂ ਦੇ ਨਿਰਮਾਣ ਲਈ 18 ਫ਼ਾਰਮਾ....
ਜਥੇਦਾਰ ਦੇ ਅਲਟੀਮੇਟਮ ’ਤੇ ਮੁੱਖ ਮੰਤਰੀ ਦਾ ਟਵੀਟ
. . .  1 day ago
ਚੰਡੀਗੜ੍ਹ, 28 ਮਾਰਚ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਰਿਹਾਅ ਕਰਨ ਲਈ 24 ਘੰਟੇ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਦੂਜੇ ਦਿਨ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਥੇਦਾਰ ਉਪਰ ਹੀ ਸਵਾਲ ਖੜ੍ਹਾ ਕਰ ਦਿੱਤਾ ਹੈ....
ਵਿਰੋਧੀ ਪਾਰਟੀਆਂ ਲੋਕ ਸਭਾ ਸਪੀਕਰ ਖ਼ਿਲਾਫ਼ ਲਿਆ ਸਕਦੀਆਂ ਹਨ ਬੇਭਰੋਸਗੀ ਮਤਾ
. . .  1 day ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਪਾਰਟੀਆਂ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਸਕਦੀਆਂ ਹਨ। ਇਹ ਪ੍ਰਸਤਾਵ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਰੱਖਿਆ ਗਿਆ ਸੀ। ਕਾਂਗਰਸ ਇਸ ਸੰਬੰਧੀ....
ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹਿਆ
. . .  1 day ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਪੰਜਾਬ ਡਰੱਗ ਕੇਸ ਵਿਚ ਹਾਈਕੋਰਟ ਨੇ ਸਿੱਟ ਵਲੋਂ ਦਾਖ਼ਲ ਚਾਰ ਸੀਲ ਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਵਿਚੋ ਤਿੰਨ ’ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਚੌਥੀ ਰਿਪੋਰਟ ਜੋ ਸਿਧਾਰਥ ਚਟੋਪਾਧਿਆਏ ਦੀ ਵਿਅਕਤੀਗਤ ਹੈਸੀਅਤ ਵਿਚ ਦਾਇਰ ਕੀਤੀ ਗਈ ਸੀ, ਹਾਈ ਕੋਰਟ ਦੀ....
ਦੇਸ਼ ਭਰ ’ਚ ਕੀਤਾ ਜਾਵੇਗਾ ‘ਜੈ ਭਾਰਤ ਸੱਤਿਆਗ੍ਰਹਿ’ - ਜੈ ਰਾਮ ਰਮੇਸ਼
. . .  1 day ago
ਨਵੀਂ ਦਿੱਲੀ, 28 ਮਾਰਚ- ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਆਗੂ ਲਾਲ ਕਿਲੇ ਤੋਂ ਟਾਊਨ ਹਾਲ ਤੱਕ ‘ਲੋਕਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ’ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 30 ਦਿਨਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ....
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
. . .  1 day ago
ਜਾਪਾਨ ਵਿਚ 6.1 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੂਚਾਲ-ਨੈਸ਼ਨਲ ਸੈਂਟਰ ਫ਼ਾਰ ਸਿਸਮੋਲਜੀ
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਕੱਲ੍ਹ ਤੱਕ ਲਈ ਮੁਲਤਵੀ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
. . .  1 day ago
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ ਕੀਤੀ 30 ਜੂਨ
ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ ਨੂੰ ਮਨਾਏਗੀ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 28 ਮਾਰਚ- ਸ਼੍ਰੋਮਣੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ 5 ਮਈ 2023 ਅਤੇ ਜੈਤੋ ਦੇ ਮੋਰਚੇ ਦੀ ਸ਼ਤਾਬਦੀ 21 ਫ਼ਰਵਰੀ 2024 ਨੂੰ ਮਨਾਈ ਜਾਵੇਗੀ। ਜਿਸ ਲਈ ਸ਼੍ਰੋਮਣੀ ਕਮੇਟੀ....
ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  1 day ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  1 day ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  1 day ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਮੋਗਾ

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਬਾਬਾ ਫ਼ਰੀਦ ਇਮਾਨਦਾਰੀ ਐਵਾਰਡ ਨਾਲ ਕੀਤਾ ਸਨਮਾਨਿਤ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦ ਜੀ ਸੁਸਾਇਟੀ ਅਤੇ ਟਿੱਲਾ ਬਾਬਾ ਫ਼ਰੀਦ ਜੀ ਵਲੋਂ ਬਾਬਾ ਫ਼ਰੀਦ ਆਗਮਨ ਪੁਰਬ 2022 ਮੌਕੇ ਬਾਬਾ ਫ਼ਰੀਦ ਅਵਾਰਡ (ਇਮਾਨਦਾਰੀ) ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਦਿੱਤਾ ਗਿਆ | ਇਹ ਐਵਾਰਡ ਉਨ੍ਹਾਂ ਨੂੰ ਗੁਰਦੁਆਰਾ ਗੋਦੜੀ ਸਾਹਿਬ ਫ਼ਰੀਦਕੋਟ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ | ਇਸ ਅਵਾਰਡ ਵਿਚ ਇਕ ਦੁਸ਼ਾਲਾ, ਟਰਾਫ਼ੀ, ਪ੍ਰਸੰਸਾ ਪੱਤਰ ਅਤੇ ਇਕ ਲੱਖ ਰੁਪਏ ਰਾਸ਼ੀ ਦਾ ਚੈੱਕ ਸ਼ਾਮਿਲ ਹੈ | ਇਹ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਹ ਰਾਸ਼ੀ ਤੁਰੰਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੋਗਾ ਨੂੰ ਦੇਣ ਦਾ ਐਲਾਨ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਭਰੋਸੇ ਅਤੇ ਮਾਣ ਨੂੰ ਮੂਹਰੇ ਰੱਖ ਕੇ ਉਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ ਹੈ, ਉਹ ਇਸ ਭਰੋਸੇ ਅਤੇ ਮਾਣ ਨੂੰ ਹਮੇਸ਼ਾ ਬਰਕਰਾਰ ਰੱਖਣਗੇ | ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮਰਯਾਦਾ ਅਤੇ ਸਤਿਕਾਰ ਦਾ ਧਿਆਨ ਰੱਖਦਿਆਂ ਬੋਲਣ ਤੋਂ ਮੁਆਫ਼ੀ ਮੰਗ ਲਈ ਜਿਸ ਦੀ ਸਮੂਹ ਸੰਗਤ ਵਲੋਂ ਬਹੁਤ ਸ਼ਲਾਘਾ ਕੀਤੀ ਗਈ | ਦੱਸਣਯੋਗ ਹੈ ਕਿ ਕੁਲਵੰਤ ਸਿੰਘ ਆਪਣੇ ਇਮਾਨਦਾਰ ਅਕਸ, ਨੇਕ ਤੇ ਦਿਆਲੂ ਸੁਭਾਅ ਅਤੇ ਇਕ ਚੰਗੇ ਪ੍ਰਸ਼ਾਸਕੀ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਵਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਕੰਮ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਹੀ ਸਲਾਹੇ ਜਾਂਦੇ ਹਨ | ਜਿੱਥੇ ਅੱਜ ਉਹ ਕਈ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਹੇ ਹਨ ਉੱਥੇ ਹੀ ਲੋੜਵੰਦਾਂ ਦੀ ਮਦਦ ਵੀ ਕਰਦੇ ਰਹਿੰਦੇ ਹਨ | ਉਨ੍ਹਾਂ ਦੀ ਅਗਵਾਈ ਵਿਚ ਜ਼ਿਲ੍ਹਾ ਤਰਨ ਤਾਰਨ ਅਤੇ ਜ਼ਿਲ੍ਹਾ ਮੋਗਾ ਵਿਚ ਲਗਾਏ ਅਲਿਮਕੋ ਕੈਂਪਾਂ ਦਾ ਹਜ਼ਾਰਾਂ ਦਿਵਿਆਂਗ ਲੋਕਾਂ ਨੂੰ ਲਾਹਾ ਮਿਲਿਆ ਹੈ | ਇਹ ਵੱਕਾਰੀ ਐਵਾਰਡ ਮਿਲਣ 'ਤੇ ਡਿਪਟੀ ਕਮਿਸ਼ਨਰ ਨੂੰ ਹਰ ਪਾਸਿਓਾ ਮੁਬਾਰਕਬਾਦ ਮਿਲ ਰਹੀ ਹੈ |

ਐਨ. ਪੀ. ਐਸ. ਮੁਲਾਜ਼ਮਾਂ ਨੇ ਫੂਕੀ ਆਪ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਦੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਦੇ ਮੈਂਬਰਾਂ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਕੀਤੇ ਜਾ ਰਹੇ ਸੰਘਰਸ਼ ਤਹਿਤ ਅੱਜ ਆਈ.ਟੀ.ਆਈ. ਮੋਗਾ ਦੇ ਮੇਨ ਗੇਟ 'ਤੇ ...

ਪੂਰੀ ਖ਼ਬਰ »

ਸੂਦ ਚੈਰਟੀ ਫਾਊਾਡੇਸ਼ਨ ਲੋਕ ਸੇਵਾ ਲਈ ਹਮੇਸ਼ਾ ਤਤਪਰ-ਮਾਲਵਿਕਾ ਸੂਦ

ਮੋਗਾ, 23 ਸਤੰਬਰ (ਅਸ਼ੋਕ ਬਾਂਸਲ) -ਪੂਰੇ ਦੇਸ਼ ਅੰਦਰ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਕੰਮ ਕਰਨ ਵਾਲੀ ਸੰਸਥਾ ਸੂਦ ਚੈਰਟੀ ਫਾਊਾਡੇਸ਼ਨ ਪੰਜਾਬ ਅੰਦਰ ਵੀ ਲੋਕ ਸੇਵਾ ਲਈ ਹਮੇਸ਼ਾ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ | ਪੰਜਾਬ ਅੰਦਰ ਸੰਸਥਾ ਦੀ ਵਾਗਡੋਰ ਸੰਭਾਲ ਰਹੇ ...

ਪੂਰੀ ਖ਼ਬਰ »

ਅਸ਼ਵਨੀ ਕੁਮਾਰ ਪਿੰਟੂ ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਨਿਯੁਕਤ

ਕੋਟ ਈਸੇ ਖਾਂ, 23 ਸਤੰਬਰ (ਨਿਰਮਲ ਸਿੰਘ ਕਾਲੜਾ)-ਉੱਘੇ ਸਮਾਜ ਸੇਵੀ ਅਤੇ ਅਰੋੜਾ ਮਹਾਂਸਭਾ ਪੰਜਾਬ ਦੇ ਮੌਜੂਦਾ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਕੋਟ ਈਸੇ ਖਾਂ (ਮੋਗਾ) ਨੂੰ ਐਂਟੀ ਕਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਦਾ ਪੰਜਾਬ ਪ੍ਰਧਾਨ ਥਾਪਿਆ ਗਿਆ ਹੈ | ਇਸ ਤੋਂ ...

ਪੂਰੀ ਖ਼ਬਰ »

ਜਥੇਦਾਰ ਤੀਰਥ ਸਿੰਘ ਮਾਹਲਾ ਦੀ ਨਿਯੁਕਤੀ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ-ਕਾਲੇਕੇ, ਕੋਟਲਾ

ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂਆਂ ਵਲੋਂ ਬੀਤੇ ਦਿਨੀਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਦੌਰਾਨ ਹਲਕਾ ਬਾਘਾ ਪੁਰਾਣਾ ਨਾਲ ਸਬੰਧਿਤ ਸੀਨੀਅਰ ਆਗੂ ਜਥੇਦਾਰ ਤੀਰਥ ਸਿੰਘ ...

ਪੂਰੀ ਖ਼ਬਰ »

ਸਿੱਖ ਜਥੇਬੰਦੀ ਦੇ ਆਗੂਆਂ ਨੇ ਗ੍ਰਹਿ ਵਿਭਾਗ ਭਾਰਤ ਤੇ ਪੰਜਾਬ ਸਰਕਾਰ ਦੇ ਨਾਂਅ ਸੌਂਪਿਆ ਮੰਗ ਪੱਤਰ

ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸਮਾਜ ਸੇਵੀ ਅਮਰਜੀਤ ਸਿੰਘ ਬਰਾੜ ਰਾਜੇਆਣਾ, ਬਲਵਿੰਦਰ ਸਿੰਘ ਬਾਵਾ ਰੋਡੇ ਫੈਡਰੇਸ਼ਨ ਆਗੂ, ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਲੰਗੇਆਣਾ ਕਲਾਂ, ਹਰਦੀਪ ਸਿੰਘ ਗ੍ਰੰਥੀ ਸਭਾ, ...

ਪੂਰੀ ਖ਼ਬਰ »

ਪ੍ਰਵੀਨ ਕੁਮਾਰ ਥਿੰਦ ਵਲੋਂ ਅਧਿਕਾਰੀਆਂ ਨਾਲ ਵੱਖ-ਵੱਖ ਕੇਂਦਰੀ ਸਕੀਮਾਂ ਦੀ ਸਮੀਖਿਆ ਸੰਬੰਧੀ ਮੀਟਿੰਗ

ਮੋਗਾ, 23 ਸਤੰਬਰ (ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲੇ ਦੇ ਡਾਇਰੈਕਟਰ ਪ੍ਰਵੀਨ ਕੁਮਾਰ ਥਿੰਦ ਆਈ. ਏ. ਐਸ. ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੇਂਦਰੀ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਭਲਕੇ

ਮੋਗਾ, 23 ਸਤੰਬਰ (ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੀ ਇਕ ਅਹਿਮ ਮੀਟਿੰਗ 25 ਸਤੰਬਰ ਦਿਨ ਐਤਵਾਰ ਨੂੰ ਸ਼ਾਮ 3 ਵਜੇ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਰੱਖੀ ਗਈ ਹੈ ਜਿਸ ਵਿਚ ਹਲਕੇ ਭਰ ਤੋਂ ਅਕਾਲੀ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ | ਮੀਟਿੰਗ ...

ਪੂਰੀ ਖ਼ਬਰ »

ਜ਼ਮੀਨ ਦੇ ਜਾਅਲੀ ਕਾਗ਼ਜ਼ਾਤ ਤਿਆਰ ਕਰ ਕੇ ਮਾਰੀ ਲੱਖਾਂ ਦੀ ਠੱਗੀ-ਕੇਸ ਦਰਜ

ਮੋਗਾ, 23 ਸਤੰਬਰ (ਗੁਰਤੇਜ ਸਿੰਘ)-ਕੈਨੇਡਾ ਵਿਚ ਰਹਿੰਦੇ ਇਕ ਵਿਅਕਤੀ ਦੀ ਜ਼ਮੀਨ 'ਤੇ ਕਿਸੇ ਹੋਰ ਵਿਅਕਤੀ ਨੂੰ ਖੜ੍ਹਾ ਕਰ ਕੇ ਜਾਅਲੀ ਕਾਗ਼ਜ਼ਾਤਾਂ ਹੇਠ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਤਜਿੰਦਰ ਸਿੰਘ ਪੁੱਤਰ ਰੂਪ ...

ਪੂਰੀ ਖ਼ਬਰ »

ਹਰ ਇਕ ਆਦਮੀ ਨੂੰ ਆਪਣੀ ਨੇਕ ਕਮਾਈ ਵਿਚੋਂ ਗਊ ਸੇਵਾ ਲਈ ਕੁਝ ਨਾ ਕੁਝ ਦਾਨ ਕਰਨਾ ਚਾਹੀਦਾ- ਮਾਲਤੀ ਮੌਂਗਾ

ਮੋਗਾ, 23 ਸਤੰਬਰ (ਅਸ਼ੋਕ ਬਾਂਸਲ) - ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵਲੋਂ ਬਾਬਾ ਸਰਵਨ ਦਾਸ ਅਪਾਹਜ ਗਊਸ਼ਾਲਾ ਵਿਚ ਜਾ ਕੇ ਗਊਆਂ ਨੂੰ ਹਰਾ ਚਾਰਾ ਪਾਇਆ ਗਿਆ ਅਤੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸੰਸਥਾ ਦੀ ਪ੍ਰਧਾਨ ਮਾਲਤੀ ਮੌਂਗਾ ਅਤੇ ਕੈਸ਼ੀਅਰ ਸਪਨਾ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਅਜੀਤਵਾਲ, 23 ਸਤੰਬਰ (ਹਰਦੇਵ ਸਿੰਘ ਮਾਨ)-ਬੀਤੇ ਦਿਨੀਂ ਗੁਰਦੁਆਰਾ ਪੜਾਓ ਸਾਹਿਬ ਪਾਤਸ਼ਾਹੀ ਛੇਵੀਂ ਮਟਵਾਣੀ ਵਿਖੇ ਜਗਦੰਬਾ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਦੌਰਾਨ ਡਾ. ਵਿਸ਼ਾਲ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਆਦਰਸ਼ ਦੁਸਹਿਰਾ ਕਮੇਟੀ ਨੂੰ ਇਕ ਲੱਖ ਰੁਪਏ ਭੇਟ

ਧਰਮਕੋਟ, 23 ਸਤੰਬਰ (ਪਰਮਜੀਤ ਸਿੰਘ)-ਹਰ ਸਾਲ ਧਰਮਕੋਟ ਇਤਿਹਾਸਕ ਨਗਰ ਵਿਖੇ ਆਦਰਸ਼ ਦੁਸਹਿਰਾ ਕਮੇਟੀ ਵਲੋਂ ਬਹੁਤ ਵੱਡੇ ਪੱਧਰ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ 5 ਅਕਤੂਬਰ ਨੂੰ ਏ.ਡੀ. ਕਾਲਜ ਦੇ ਗਰਾਊਾਡ ਵਿਖੇ ਮਨਾਇਆ ਜਾ ਰਿਹਾ ਹੈ | ਅੱਜ ...

ਪੂਰੀ ਖ਼ਬਰ »

ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੀ ਮੀਟਿੰਗ

ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ) - ਨੈਸ਼ਨਲ ਕਾਰ ਮਾਰਕੀਟ ਜੀ.ਟੀ. ਰੋਡ ਮੋਗਾ ਵਿਖੇ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਏ. ਆਈ. ਸੀ. ਡੀ. ਏ. ਦੇ ਕੌਮੀ ਪ੍ਰਧਾਨ ਜੇ. ਐਸ. ਨਿਓਲ ਅਤੇ ਦਿੱਲੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕੌਮੀ ...

ਪੂਰੀ ਖ਼ਬਰ »

ਆਪ ਸਰਕਾਰ ਸਿੱਖਿਆ ਖੇਤਰ 'ਚ ਸੁਧਾਰ ਲਿਆਉਣ 'ਚ ਨਾਕਾਮ -ਮਟਵਾਣੀ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੌਜੂਦਾ ਆਪ ਸਰਕਾਰ ਸਿੱਖਿਆ ਖੇਤਰ ਦੀਆਂ ਮੁਸ਼ਕਲਾਂ ਅਤੇ ਪ੍ਰਸਥਿਤੀਆਂ ਨਾਲ ਨਜਿੱਠਣ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ | ਛੇ ਮਹੀਨੇ ਦਾ ਕਾਰਜ-ਕਾਲ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਦੀਆਂ ਬਦਲੀਆਂ ਕਰਨ ਵਰਗੇ ਛੋਟੇ ...

ਪੂਰੀ ਖ਼ਬਰ »

ਨਬਾਰਡ ਦੇ ਚੀਫ ਜਰਨਲ ਮੈਨੇਜਰ ਵਲੋਂ ਸਹਿਕਾਰੀ ਸਭਾ ਭਿੰਡਰ ਖੁਰਦ ਦਾ ਦੌਰਾ

ਕਿਸ਼ਨਪੁਰਾ ਕਲਾਂ, 23 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਨਬਾਰਡ ਦੇ ਚੀਫ ਜਰਨਲ ਮੈਨੇਜਰ ਰਘੂਨਾਥ ਬੀ ਵਲੋਂ ਸਹਿਕਾਰੀ ਸਭਾ ਭਿੰਡਰ ਖੁਰਦ ਦਾ ਦੌਰਾ ਕੀਤਾ ਗਿਆ | ਜਿੱਥੇ ਉਨ੍ਹਾਂ ਨੇ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਚੱਲ ਰਹੇ ਵੱਖ-ਵੱਖ ...

ਪੂਰੀ ਖ਼ਬਰ »

ਦੀਨਾਂ ਸਾਹਿਬ ਦੀ ਹੈਂਡਬਾਲ ਟੀਮ ਨੇ ਜ਼ਿਲ੍ਹੇ 'ਚੋਂ ਹਾਸਲ ਕੀਤਾ ਦੂਜਾ ਸਥਾਨ

ਨਿਹਾਲ ਸਿੰਘ ਵਾਲਾ, 23 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸੂਬਾ ਸਰਕਾਰ ਵਲੋਂ ਆਰੰਭ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਦੀਨਾਂ ਸਾਹਿਬ ਦੇ 21 ਤੋਂ 40 ਸਾਲ ਉਮਰ ਵਰਗ ਦੇ ਲੜਕਿਆਂ ਨੇ ਆਪਣੀ ਖੇਡ ਕਲਾ ਦਾ ...

ਪੂਰੀ ਖ਼ਬਰ »

ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਦੀ ਮੀਟਿੰਗ ਹੋਈ

ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਵਿਖੇ ਮਿਉਂਸੀਪਲ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ ਪ੍ਰਧਾਨ ਸੇਵਕ ਰਾਮ ਫ਼ੌਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਾਲਮੀਕਿ ਸਭਾ, ਸਫਾਈ ਕਰਮਚਾਰੀ ਯੂਨੀਅਨ, ਸੀਵਰੇਜ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

'ਅਧਿਆਪਕ ਪਰਵ' ਵਿਚੋਂ ਜੇਤੂ ਅਧਿਆਪਕਾਂ ਦਾ ਸਨਮਾਨ

ਸਮਾਲਸਰ, 23 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਵੱਖ-ਵੱਖ ਵਿਸ਼ਾ ਅਧਿਆਪਕਾਂ ਵਲੋਂ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਹੋਰ ਗੁਣਾਤਮਿਕ ਸਰਲ ਅਤੇ ਰੋਚਿਕ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਇਨ੍ਹਾਂ ਸਿੱਖਣ ਸਿਖਾਉਣ ...

ਪੂਰੀ ਖ਼ਬਰ »

ਭਾਰਤ ਸਕਾਊਟ ਐਂਡ ਗਾਈਡ ਦਾ ਹੈਕਿੰਗ ਐਂਡ ਟਰੈਕਿੰਗ ਕੈਂਪ ਲਗਾਇਆ

ਧਰਮਕੋਟ, 23 ਸਤੰਬਰ (ਪਰਮਜੀਤ ਸਿੰਘ)-ਭਾਰਤ ਸਕਾਊਟ ਐਂਡ ਗਾਈਡ ਟਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ 15 ਤੋਂ 19 ਸਤੰਬਰ ਤੱਕ ਬੇਸ ਕੈਂਪ ਵਿਖੇ ਹੈਕਿੰਗ ਐਂਡ ਟਰੈਕਿੰਗ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਮੋਗਾ ਜ਼ਿਲ੍ਹੇ ਦੇ ਸਰਕਾਰੀ ਮਿਡਲ ਸਕੂਲ ਸਿਰਸੜੀ ਅਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਭਾਈ ਘਨੱਈਆ ਜੀ ਸੰਕਲਪ ਦਿਵਸ ਮਨਾਇਆ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਭਾਈ ਘਨੱਈਆ ਜੀ ਸਬੰਧੀ ਮਾਨਵ ਸੇਵਾ ਸੰਕਲਪ ਦਿਵਸ ਮਨਾਇਆ ਗਿਆ | ਇਸ ਮੌਕੇ ਹਰਜਿੰਦਰ ਸਿੰਘ ਪੰਜਾਬੀ ਮਾਸਟਰ ਨੇ ਸਵੇਰ ਦੀ ਸਭਾ ਵਿਚ ...

ਪੂਰੀ ਖ਼ਬਰ »

ਜ਼ਿਲ੍ਹਾ ਖੇਡ ਅਫ਼ਸਰ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅਖੀਰਲੇ ਮੈਚਾਂ ਦੇ ਨਤੀਜਿਆਂ ਬਾਰੇ ਦਿੱਤੀ ਜਾਣਕਾਰੀ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਖੇਡ ਅਫ਼ਸਰ ਮੋਗਾ ਬਲਜਿੰਦਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਨੈਸ਼ਨਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪੁਲਿਸ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ

ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਕੈਂਪ ਮੋਗਾ ਦੇ ਵਿਦਿਆਰਥੀਆਂ ਨੇ ਮੇਜਰ ਪਰਦੀਪ ਕੁਮਾਰ ਦੀ ਅਗਵਾਈ ਹੇਠ ਦਫ਼ਤਰ ਡੀ.ਐਸ.ਪੀ. ਦਫ਼ਤਰ ਸਿਟੀ ਮੋਗਾ, ਸਬ ਡਵੀਜ਼ਨ ਸਾਂਝ ਕੇਂਦਰ ਸਿਟੀ ਮੋਗਾ, ਥਾਣਾ ਸਦਰ ਮੋਗਾ, ਥਾਣਾ ਸਾਂਝ ...

ਪੂਰੀ ਖ਼ਬਰ »

ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਤੋਂ ਜਾਣੂੰ ਕਰਵਾਇਆ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਾਜ਼ ਸਿੰਘ ਦੀ ਅਗਵਾਈ ਹੇਠ ਪਿੰਡ ਗਗੜਾ ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਸਹਿਕਾਰਤਾ ਵਿਭਾਗ ਦੇ ਸਹਿਯੋਗ ...

ਪੂਰੀ ਖ਼ਬਰ »

ਏੇਂਜਲ ਹਾਰਟ ਕਾਨਵੈਂਟ ਸਕੂਲ ਨੇ ਪ੍ਰਾਇਮਰੀ ਸਕੂਲ ਖੇਡਾਂ ਦੇ ਖੇਤਰ 'ਚ ਮਾਰੀਆਂ ਮੱਲਾਂ

ਧਰਮਕੋਟ, 23 ਸਤੰਬਰ (ਪਰਮਜੀਤ ਸਿੰਘ) - ਹਲਕਾ ਧਰਮਕੋਟ ਦੀ ਨਾਮਵਰ ਵਿੱਦਿਅਕ ਸੰਸਥਾ ਏਾਜਲ ਹਾਰਟ ਕਾਨਵੈਂਟ ਸਕੂਲ ਨੇ ਵਿੱਦਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਆਪਣਾ ਵੱਖਰਾ ਮੁਕਾਮ ਕਾਇਮ ਕੀਤਾ ਹੈ | ਸਕੂਲ ਦੇ ਨਾਲ ਨਾਲ ਵਿਦਿਆਰਥੀ ਆਪਣੇ ਮਾਪਿਆਂ ਦਾ ਨਾਂਅ ਵੀ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਜ਼ਿਲ੍ਹਾ ਇਜਲਾਸ ਸਮਾਪਤ

ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਦਾਣਾ ਮੰਡੀ ਦਫ਼ਤਰ ਵਿਖੇ ਹੋਇਆ ਜਿਸ ਦੀ ਪ੍ਰਧਾਨਗੀ ਸਰਬਜੀਤ ਸਿੰਘ ਦੌਧਰ, ਜਸਪ੍ਰੀਤ ਸਿੰਘ ਗਗਨ, ਸੁਖਮੰਦਰ ਸਿੰਘ ਕੁਲਦੀਪ ...

ਪੂਰੀ ਖ਼ਬਰ »

ਖੇਡਾਂ ਅਤੇ ਉਚੇਰੀ ਵਿਭਾਗ ਦੇ ਮੰਤਰੀ ਮੀਤ ਹੇਅਰ ਦਾ ਬੱਧਨੀ ਕਲਾਂ ਵਿਖੇ ਕੀਤਾ ਵਿਸ਼ੇਸ਼ ਸਨਮਾਨ

• ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ-ਅਮਨਾ ਸਿੱਧੂ ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਖੇਡ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਸਥਾਨਕ ਕਸਬਾ ਬੱਧਨੀ ...

ਪੂਰੀ ਖ਼ਬਰ »

ਬਲਾਕ ਪੱਧਰੀ ਅਧਿਆਪਕ ਮੁਕਾਬਲਿਆਂ 'ਚੋਂ ਕੁਲਵਿੰਦਰ ਸਿੰਘ ਨੇ ਪਹਿਲਾ ਸਥਾਨ ਮੱਲਿਆ

ਨਿਹਾਲ ਸਿੰਘ ਵਾਲਾ, 23 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ) - ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ ਅਧਿਆਪਕਾਂ ਦੇ ਬਲਾਕ ਪੱਧਰੀ ਅਧਿਆਪਨ ਮੁਕਾਬਲੇ ਵੱਖ-ਵੱਖ ਬਲਾਕਾਂ 'ਚ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੇ ...

ਪੂਰੀ ਖ਼ਬਰ »

ਮਿੰਨੀ ਬੱਸ ਆਪ੍ਰੇਟਰਜ਼ ਐਸੋਸੀਏਸ਼ਨ ਦੀ ਚੋਣ ਮੀਟਿੰਗ ਹੋਈ

ਹਰਬੰਸ ਸਿੰਘ ਧਾਲੀਵਾਲ ਪ੍ਰਧਾਨ ਚੁਣੇ ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਮਿੰਨੀ ਬੱਸ ਆਪਰੇਟਰਜ਼ ਐਸੋਸੀਏਸ਼ਨ ਦੀ ਮੀਟਿੰਗ ਮੇਨ ਬੱਸ ਸਟੈਂਡ ਵਿਖੇ ਯੂਨੀਅਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਵਿਚ ਮੋਗਾ ਦੀ ਦੁਫਾੜ ਹੋਈ ਯੂਨੀਅਨ ਨੂੰ ਮੁੜ ਤੋਂ ਇਕੱਠਾ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਵਲੋਂ 'ਪੰਜਾਬ ਖੇਡ ਮੇਲੇ' ਵਿਚ ਸ਼ਾਨਦਾਰ ਪ੍ਰਦਰਸ਼ਨ

• ਵਿਦਿਆਰਥੀਆਂ ਦੇ ਨਾਲ-ਨਾਲ ਬੀ. ਬੀ. ਐਸ. ਕੋਚ ਵੀ ਜਿੱਤੇ ਮੈਡਲ-ਸੈਣੀ ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਤੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ

• ਰਹਿੰਦੇ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ-ਜੱਜਪਾਲ, ਗੁਰਪ੍ਰੀਤ ਧਰਮਕੋਟ, 23 ਸਤੰਬਰ (ਪਰਮਜੀਤ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਮੀਵਾਲ, ਮੋਗਾ ਜ਼ਿਲ੍ਹਾ ਪ੍ਰਧਾਨ ਜੱਜਪਾਲ ਬਾਜੇਕੇ, ਵਿੱਤ ਸਕੱਤਰ ...

ਪੂਰੀ ਖ਼ਬਰ »

ਸਾਢੇ ਦਸ ਸਾਲ ਲੰਘਣ ਦੇ ਬਾਵਜੂਦ ਮੁਕੰਮਲ ਨਹੀਂ ਹੋ ਸਕਿਆ ਲੁਧਿਆਣਾ-ਮੋਗਾ-ਤਲਵੰਡੀ ਭਾਈ ਚਾਰ ਮਾਰਗੀ ਪ੍ਰੋਜੈਕਟ

ਅਜੀਤਵਾਲ, 23 ਸਤੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਸਾਢੇ ਦਸ ਸਾਲ ਪਹਿਲਾਂ ਜਨਵਰੀ 2012 'ਚ ਲੁਧਿਆਣਾ-ਮੋਗਾ-ਤਲਵੰਡੀ ਭਾਈ ਚਾਰ ਮਾਰਗੀ ਦਾ ਕੰਮ ਭਾਜਪਾ ਦੇ ਸਹਿਯੋਗੀ ਸਾਥੀ ਤੇ ਰਾਜ ਸਭਾ ਮੈਂਬਰ ਦੀ ਕੰਪਨੀ ਐਸ.ਐਲ. ਇਨਫਰਾ ਨੇ ਕੰਮ ਸ਼ੁਰੂ ਕੀਤਾ ਸੀ, ਜੋ 30 ਮਹੀਨਿਆਂ 'ਚ 79 ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਇਕਾਈ ਦੀ ਚੋਣ ਹੋਈ

ਸਮਾਲਸਰ, 23 ਸਤੰਬਰ (ਬੰਬੀਹਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਨਵੇਂ ਰੋਡੇ ਦੀ ਚੋਣ ਸਰਬਸੰਮਤੀ ਨਾਲ ਹੋਈ | ਇਹ ਚੋਣ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਲਜ਼ਾਰ ਸਿੰਘ ਘੱਲ ਕਲਾਂ, ਗੁਰਬਚਨ ਸਿੰਘ ਚੰਨੂਵਾਲਾ, ਬਲਾਕ ਪ੍ਰਧਾਨ ਮੇਜਰ ਸਿੰਘ ...

ਪੂਰੀ ਖ਼ਬਰ »

ਖੇਡ ਮੰਤਰੀ ਮੀਤ ਹੇਅਰ ਨੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦਾ ਕੀਤਾ ਉਦਘਾਟਨ

ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਦੌਧਰ ਨਹਿਰ 'ਤੇ ਨਹਿਰੀ ਵਿਸ਼ਰਾਮ ਘਰ ਦੇ ਕੋਲ ਖੇਡ ਮੰਤਰੀ ਮੀਤ ਹੇਅਰ ਨੇ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੌਧਰ ਵਿਖੇ ਬੀਤੇ ਦਿਨ ਨੀਂਹ ਪੱਥਰ ਤੋਂ ਪਰਦਾ ਚੱੁਕ ਕੇ ਉਦਘਾਟਨ ਕੀਤਾ | ਇਸ ਸਮੇਂ ਉਨ੍ਹਾਂ ਕਿਹਾ ਕਿ ਰੋਇੰਗ ...

ਪੂਰੀ ਖ਼ਬਰ »

ਸੰਤ ਬਾਬਾ ਵਿਸਾਖਾ ਸਿੰਘ ਦੀ ਬਰਸੀ ਸਬੰਧੀ ਸਮਾਗਮਾਂ ਦੀ ਹੋਈ ਸੰਪੂਰਨਤਾ

ਕਿਸ਼ਨਪੁਰਾ ਕਲਾਂ, 23 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਹਾਨ ਤਪੱਸਵੀ ਸੰਤ ਬਾਬਾ ਵਿਸਾਖਾ ਸਿੰਘ ਦੀ 54ਵੀਂ ਬਰਸੀ 'ਤੇ ਆਖਰੀ ਨੌਵੀਂ ਲੜੀ ਦੇ ਭੋਗ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਪਾਏ ਗਏ ਉਪਰੰਤ ...

ਪੂਰੀ ਖ਼ਬਰ »

ਮਹੰਤ ਬਾਬਾ ਫੋਗਾ ਸਿੰਘ ਦੀ ਬਰਸੀ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ

• ਸੰਤ ਸਮਾਗਮ 1 ਅਕਤੂਬਰ ਨੂੰ ਹੋਵੇਗਾ-ਪ੍ਰਧਾਨ ਕਿਸ਼ਨਪੁਰਾ ਕਲਾਂ, 23 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮਹੰਤ ਬਾਬਾ ਫੋਗਾ ਸਿੰਘ ਦੀ 41ਵੀਂ ਬਰਸੀ ਤੇ ਸੰਤ ਸਮਾਗਮ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਿੰਡ ਇੰਦਰਗੜ੍ਹ ਵਿਖੇ 1 ਅਕਤੂਬਰ ਨੂੰ ...

ਪੂਰੀ ਖ਼ਬਰ »

ਬਾਪੂ ਬਗੀਚਾ ਸਿੰਘ ਵਿਰਕ ਨਮਿਤ ਅੰਤਿਮ ਅਰਦਾਸ ਸਮਾਗਮ

ਕੋਟ ਈਸੇ ਖਾਂ, 23 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਜਗਜੀਤ ਸਿੰਘ ਮੰਦਰ ਦੇ ਭਰਾ, ਗੁਰਜੰਟ ਸਿੰਘ ਵਿਰਕ ਆਸਟ੍ਰੇਲੀਆ, ਗੁਰਵੰਤ ਸਿੰਘ ਵਿਰਕ ਗੁਰੂ ਨਾਨਕ ਕੰਪਿਊਟਰ ਅਕੈਡਮੀ ਵਾਲੇ ਅਤੇ ਹਰਪ੍ਰੀਤ ਸਿੰਘ ਵਿਰਕ ਆਸਟ੍ਰੇਲੀਆ ਦੇ ਸਤਿਕਾਰਯੋਗ ਪਿਤਾ ਬਗੀਚਾ ਸਿੰਘ ਵਿਰਕ ...

ਪੂਰੀ ਖ਼ਬਰ »

ਸਿਲਵਰ ਓਕ ਸੰਸਥਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ

ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)-ਇਲਾਕੇ ਦੀ ਉੱਭਰਦੀ ਹੋਈ ਸੰਸਥਾ ਸਿਲਵਰ ਓਕ ਦੇ ਵਿਦਿਆਰਥੀਆਂ ਨੇ ਆਇਲਟਸ ਦੀ ਪ੍ਰੀਖਿਆ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਕਤ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਸੰਚਾਲਕ ਗਗਨਦੀਪ ਕੌੜਾ ਅਤੇ ਪਰਮਪਾਲ ...

ਪੂਰੀ ਖ਼ਬਰ »

ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦਾ ਬਰਸੀ ਸਮਾਗਮ ਭਲਕੇ

ਕਿਸ਼ਨਪੁਰਾ ਕਲਾਂ, 23 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ ਨੌਵੀਂ ਬਰਸੀ 25 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਪਿੰਡ ਜੀਂਦੜਾ ਵਿਖੇ ਮੁੱਖ ਸੇਵਾਦਾਰ ਬਾਬਾ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਆਇਲਟਸ ਦੀ ਪ੍ਰੀਖਿਆ ਸਬੰਧੀ ਸ਼ਾਨਦਾਰ ਕੋਚਿੰਗ ਦੇ ਰਹੀ ਹੈ, ਦੇ ...

ਪੂਰੀ ਖ਼ਬਰ »

ਗਲੋਬਲ ਫਲਾਇਰਜ਼ ਨੇ ਸਟੱਡੀ ਵੀਜ਼ਾ ਲਗਵਾਇਆ

ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਗਲੋਬਲ ਫਲਾਇਰਜ਼ ਆਇਲਟਸ ਤੇ ਇਮੀਗੇ੍ਰਸ਼ਨ ਸੰਸਥਾ ਬੱਧਨੀ ਕਲਾਂ ਲਗਾਤਾਰ ਵਿਦੇਸ਼ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇਸ ਸੰਸਥਾ ਵਲੋਂ ਹੈਵਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਕੌਂਸਲਰ ਜੀਵਨ ਗਰਗ ਨੇ ਖੇਡ ਮੰਤਰੀ ਮੀਤ ਹੇਅਰ ਨਾਲ ਕੀਤੀ ਮੁਲਾਕਾਤ

• ਬੈਡਮਿੰਟਨ ਦਾ ਇੰਨਡੋਰ ਸਟੇਡੀਅਮ ਬਣਾਉਣ ਤੇ ਸਕੂਲਾਂ 'ਚ ਖੇਡਾਂ ਦਾ ਸਮਾਨ ਭੇਜਣ ਦੀ ਕੀਤੀ ਮੰਗ ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਬੀਤੇ ਕੁਝ ਦਿਨ ਪਹਿਲਾਂ ਹੀ ਰਾਘਵ ਚੱਢਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਨਗਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX