ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਆਰ ਪਾਰ ਦੀ ਲੜਾਈ ਵਿੱਢਣ ਲਈ 18 ਅਕਤੂਬਰ ਤੋਂ ਫਤਹਿਗੜ੍ਹ ਸਾਹਿਬ ਤੋਂ 'ਸਿੱਖ ਨੀਤੀ ਮਾਰਚ' ਆਰੰਭ ਕੀਤਾ ਜਾਵੇਗਾ ਜੋ ਉੱਥੋਂ ਚੱਲ ਕੇ ਸੰਗਰੂਰ ਪੁੱਜੇਗਾ | ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ ਅਤੇ ਇਹ ਮਾਰਚ ਪੰਜਾਬ ਨਾਲ-ਨਾਲ ਹਿਮਾਚਲ ਹਰਿਆਣਾ ਆਦਿ ਹੋਰ ਸੂਬਿਆਂ ਵਿਚ ਜਾ ਕੇ ਦੱਸੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਕੀ ਹੈ | 20 ਅਗਸਤ ਨੰੂ ਸੰਗਰੂਰ ਵਿਚ ਭਗਵੰਤ ਮਾਨ ਨੰੂ ਯਾਦ ਪੱਤਰ ਦੇਣ ਉਹ ਮੁੱਖ ਮੰਤਰੀ ਨਿਵਾਸ ਸੰਗਰੂਰ ਆਏ ਸਨ ਪਰ ਇੱਥੇ ਕਿਸੇ ਅਧਿਕਾਰੀ ਜਾਂ ਆਗੂ ਵਲੋਂ ਯਾਦ ਪੱਤਰ ਨਾ ਲੈਣ ਦੇ ਰੋਸ ਵਜੋਂ ਉਹ ਇੱਥੇ ਹੀ ਸ਼ਾਂਤਮਈ ਤੌਰ ਉੱਤੇ ਬੈਠ ਗਏ ਸਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਅੱਜ ਜਮਹੂਰੀਅਤ ਦੀ ਦੁਹਾਈ ਦੇ ਰਹੇ ਹਨ ਦੀ ਪੁਲਿਸ ਫੋਰਸ ਨੇ 25 ਅਗਸਤ ਨੰੂ ਦੇਰ ਰਾਤ ਜਬਰ ਜੁਲਮ ਦੀ ਸਾਰੀਆਂ ਹੱਦਾਂ ਪਾਰ ਕਰਦਿਆਂ ਜਿੱਥੇ ਸਿੱਖ ਦਸਤਾਰਾਂ ਦੀ ਬੇਅਦਬੀ ਕੀਤੀ, ਮਾਵਾਂ ਬਜ਼ੁਰਗਾਂ ਨੰੂ ਅਪਮਾਨਤ ਕੀਤਾ ਉੱਥੇ ਸਿੱਖ ਧਰਮ ਨਾਲ ਸੰਬੰਧਤ ਧਾਰਮਿਕ ਕਿਤਾਬਾਂ ਦੇ ਨਾਲ-ਨਾਲ ਗੁੱਟਖਾ ਸਾਹਿਬ ਦੀ ਪੋਥੀਆਂ ਵੀ ਉਸ ਰਾਤ ਗੁੰਮ ਹੋ ਗਈਆਂ ਜੋ ਅਜੇ ਤੱਕ ਨਹੀਂ ਮਿਲੇ ਹਨ | ਆਪਣੇ ਸੰਘਰਸ਼ ਸੰਬੰਧੀ ਚਰਚਾ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਉਹ 4 ਨਵੰਬਰ 2020 ਤੋਂ ਵਿਰਾਸਤੀ ਗਲੀ ਸ੍ਰੀ ਅ੍ਰਮਿੰਤਸਰ ਵਿਖੇ ਪੰਥਕ ਹੋਕਾ ਦਿੰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ ਬਾਦਲ ਪਰਿਵਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਵੇਚੇ 328 ਸਰੂਪਾਂ ਦਾ ਹਿਸਾਬ ਮੰਗਦੇ ਆ ਰਹੇ ਹਨ | ਇਨ੍ਹਾਂ ਤੋਂ ਇਲਾਵਾ 2 ਲੱਖ ਚਾਰ ਹਜ਼ਾਰ ਪੰਜ ਸੌ ਛੱਤੀ ਅੰਗ ਲਾਪਤਾ ਹੋਏ ਹਨ ਅਤੇ 9 ਲੱਖ ਬਾਨਵੇ ਹਜ਼ਾਰ ਅੱਠ ਸੌ ਸਿਆਸੀ ਅੰਗ ਅਣਅਧਿਕਾਰਤ ਛਾਪੇ ਗਏ ਸਨ ਦਾ ਹਿਸਾਬ ਲੈਣ ਲਈ ਉਹ ਸੰਘਰਸ਼ ਕਰ ਰਹੇ ਹਨ | ਸੰਗਰੂਰ ਵਿਖੇ ਰਾਤੀ ਵਾਪਰੇ ਦੁਖਾਂਤ ਸੰਬੰਧੀ ਮਾਮਲਾ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਉਠਾਏ ਜਾਣ ਸੰਬੰਧੀ ਉਨ੍ਹਾਂ ਕਿਹਾ ਕਿ ਅਫਸੋਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਨਹੀਂ ਬੈਠੇ ਹਨ ਇਸ ਲਈ ਉਨ੍ਹਾਂ ਅੱਗੇ ਫਰਿਆਦ ਰੱਖਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ | ਇਸ ਮੌਕੇ ਬਾਬਾ ਬਚਿੱਤਰ ਸਿੰਘ ਖਾਲਸਾ, ਭਾਈ ਇਕਬਾਲ ਸਿੰਘ, ਭਾਈ ਬਲਵਿੰਦਰ ਸਿੰਘ ਮਕਬੂਲਪੁਰਾ, ਭਾਈ ਅਵਤਾਰ ਸਿੰਘ ਖਾਲਸਾ, ਭਾਈ ਬਲਜੀਤ ਸਿੰਘ, ਭਾਈ ਗੁਰਮੀਤ ਸਿੰਘ ਥੂਹੀ, ਭਾਈ ਗੁਰਵਤਨ ਸਿੰਘ ਹੁਸ਼ਿਆਰਪੁਰ, ਭਾਈ ਅਰਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਮਲੇਰਕੋਟਲਾ, ਭਾਈ ਗੁਰਜੀਤ ਸਿੰਘ ਬਰਨਾਲਾ, ਭਾਈ ਅਮਰਪਾਲ ਸਿੰਘ ਫਰੀਦਕੋਟ ਮੌਜੂਦ ਸਨ |
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹੇ 'ਚ ਹੋਈ ਬੇਮੌਸਮੀ ਤਾਜ਼ਾ ਬਰਸਾਤ ਨਾਲ ਝੋਨੇ ਅਤੇ ਨਰਮੇ ਦੀ ਫ਼ਸਲ ਨੰੂ ਨੁਕਸਾਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ | ਜ਼ਿਲ੍ਹੇ ਵਿਚ ਝੋਨੇ ਹੇਠਲੇ ਕਰਬੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ...
ਅਮਰਗੜ੍ਹ, 23 ਸਤੰਬਰ (ਜਤਿੰਦਰ ਮੰਨਵੀ) - ਬਨਭੌਰਾ ਤੋਂ ਜੈਪੁਰ ਸੜਕ 'ਤੇ ਬਰਸਾਤੀ ਨਾਲੇ 'ਚੋਂ ਗਊਆਂ ਦੇ ਕੱਟੇ ਹੋਏ ਅੰਗ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ | ਉਧਰ ਘਟਨਾ ਵਾਲੀ ਥਾਂ 'ਤੇ ਜਿੱਥੇ ਹਿੰਦੂ ਜਥੇਬੰਦੀਆਂ ਦੇ ਆਗੂ ਪਹੁੰਚ ਗਏ ਉੱਥੇ ਹੀ ਜ਼ਿਲ੍ਹਾ ਮੁਖੀ ...
ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਦੀ ਅਣਦੇਖੀ ਕਰਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਕ ਰਿਸ਼ਤੇਦਾਰ ਰਘੁਜੀਤ ...
ਸੰਗਰੂਰ, 23 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸੰਗਰੂਰ ਵਾਸੀਆਂ ਨੂੰ ਸ਼ੁੱਧ ਅਤੇ ਆਰਗੈਨਿਕ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਥਾਨਕ ਬਨਾਸਰ ...
ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਮੋਬਾਇਲ ਫੋਨ ਮਿਲਣ ਦੀ ਘਟਨਾਵਾਂ ਅਜੇ ਵੀ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਹਨ | ਐਸ.ਐਚ.ਓ. ਸਿਟੀ-1 ਸੰਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਜਰਨੈਲ ਸਿੰਘ ...
ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ, ਚੌਧਰੀ ਨੰਦ ਲਾਲ ਗਾਂਧੀ) - ਸੰਗਰੂਰ ਦੇ ਤਹਿਸੀਲ ਕੰਪਲੈਕਸ ਅਤੇ ਟਰਾਂਸਪੋਰਟ ਦਫਤਰ ਨਾਲ ਸੰਬੰਧਤ ਵਸੀਕਾ ਨਵੀਸ, ਨਕਸ਼ਾ ਨਵੀਸ, ਅਸ਼ਟਾਮ ਫਰੋਸ਼ ਅਤੇ ਟਰਾਂਸਪੋਰਟ ਸਲਾਹਕਾਰਾਂ ਵਲੋਂ ਪਿਛਲੇ 5 ਦਿਨਾਂ ਤੋਂ ਮੁਕੰਮਲ ਕੰਮ ਬੰਦ ਕਰ ਕੇ ...
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਧਾਲੀਵਾਲ, ਭੁੱਲਰ) - ਸੂਬੇ ਦੀਆਂ ਕੁਝ ਚੋਣਵੀਂਆਂ ਅਨਾਜ ਮੰਡੀਆਂ 'ਚ ਗਿਣੀ ਜਾਂਦੀ ਸੁਨਾਮ ਅਨਾਜ ਮੰਡੀ ਵਿਚ ਬਾਸਮਤੀ ਝੋਨੇ ਦੀ ਆਮਦ ਨੇ ਜੋਰ ਫੜ ਲਿਆ ਹੈ ਅਤੇ ਵਪਾਰੀਆਂ ਵਲੋਂ ਇਸ ਦੀ ਖ਼ਰੀਦ 'ਚ ਇਸ ਵਾਰ ਚੰਗੀ ਰੁਚੀ ਵਿਖਾਈ ਜਾ ਰਹੀ ਹੈ | ...
ਸੰਗਰੂਰ, 23 ਸਤੰਬਰ (ਧੀਰਜ ਪਸ਼ੌੋਰੀਆ) - ਸੰਗਰੂਰ ਦੇ ਮਾਹਿਨ ਤੇਜਪਾਲ ਜੋ ਫੌਰਚੂਨ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ (ਸੰਗਰੂਰ) ਵਿਖੇ ਬਾਰ੍ਹਵੀਂ ਜਮਾਤ ਵਿਚ ਪੜ੍ਹ ਰਿਹਾ ਹੈ ਨੇ ਯੂ.ਪੀ.ਐਸ.ਸੀ. ਵਲੋਂ 4 ਸਤੰਬਰ 2022 ਨੂੰ ਲਈ ਨੈਸ਼ਨਲ ਡਿਫੈਂਸ ਅਕੈਡਮੀ ਦੀ ...
ਅਮਰਗੜ੍ਹ , 23 ਸਤੰਬਰ (ਸੁਖਜਿੰਦਰ ਸਿੰਘ ਝੱਲ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਕਾਨਫ਼ਰੰਸ ਸੋਹੀ ਪੈਲੇਸ ਬਾਗੜੀਆਂ ਵਿਖੇ 25 ਸਤੰਬਰ ਨੂੰ ਕਰਵਾਈ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ...
ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੰੂ ਭਾਜਪਾ ਵਲੋਂ ਪੰਦ੍ਹਰਵਾੜੇ ਦੇ ਤੌਰ ਉੱਤੇ ਮਨਾਏ ਜਾਣ ਦੀ ਲੜੀ ਅਧੀਨ ਸੰਗਰੂਰ ਵਿਚ ਭਾਜਪਾ ਵਲੋਂ 'ਵੋਕਲ ਫ਼ਾਰ ਲੋਕਲ' ਪੋ੍ਰਗਰਾਮ ਦਾ ਆਯੋਜਨ ਕੀਤਾ ...
ਅਹਿਮਦਗੜ੍ਹ, 23 ਸਤੰਬਰ (ਰਣਧੀਰ ਸਿੰਘ ਮਹੋਲੀ) - ਸਾਈਕਲਿੰਗ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਸ਼ਹਿਰ ਦੇ ਨੌਜਵਾਨ ਨਿਹਾਲ ਸਿੰਘ ਉੱਭੀ ਵਲੋਂ ਸੁਪਰ ਸਾਈਕਲਿਸਟ ਦਾ ਖ਼ਿਤਾਬ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ | ਅਡੈਕਸ ਕਲੱਬ ਪੈਰਸ ਵਲੋਂ ਬੀ. ਆਰ. ਐਮ 200, 300, ...
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਸਿੱਖਿਆ ਵਿਭਾਗ ਨਵੇਂ ਨਿਯੁਕਤ ਕੀਤੇ ਗਏ 6635 ਅਧਿਆਪਕਾਂ ਨੰੂ ਨਿਯੁਕਤੀ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਤਨਖ਼ਾਹ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...
ਧਰਮਗੜ੍ਹ, 23 ਸਤੰਬਰ (ਗੁਰਜੀਤ ਸਿੰਘ ਚਹਿਲ) - ਕੇ.ਸੀ.ਟੀ. ਕਾਲਜ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲੋਜੀ ਫ਼ਤਹਿਗੜ੍ਹ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਨੁੱਕੜ ਨਾਟਕ ਖੇਡਿਆ ਗਿਆ | ਕਾਲਜ ਦੇ ਜਨਰਲ ਸਕੱਤਰ ਰਾਮ ਗੋਪਾਲ ਅਤੇ ਚੇਅਰਮੈਨ ਮੌਂਟੀ ਗਰਗ ...
ਲੌਂਗੋਵਾਲ, 23 ਸਤੰਬਰ (ਵਿਨੋਦ, ਖੰਨਾ) - ਇਕ ਪੀੜਤ ਨੌਜਵਾਨ ਦੀ ਪਹਿਲ 'ਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲਿੰਗ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋਇਆ ਹੈ | ਇਸ ਸਬੰਧ ਵਿਚ ਲੌਂਗੋਵਾਲ ਪੁਲਿਸ ਨੇ ਇਕ ਔਰਤ ਸਮੇਤ 5 ਵਿਅਕਤੀਆਂ 'ਤੇ ਕੇਸ ...
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਭੁੱਲਰ, ਧਾਲੀਵਾਲ)-ਸੁਨਾਮ ਸ਼ਹਿਰ ਸੁਰੱਖਿਆ ਦੇ ਮੱਦੇਨਜਰ ਡਾ.ਅਮਿਤ ਕਾਂਸਲ ਡਾਇਰੈਕਟਰ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਬਿਜਲੀ ਮੰਤਰਾਲਾ ਭਾਰਤ ਦੇ ਯਤਨਾਂ ਸਦਕਾ 22 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੀਆਂ ਸੋਲਰ ਪਾਵਰ ...
ਸੰਦੌੜ, 23 ਸਤੰਬਰ (ਜਸਵੀਰ ਸਿੰਘ ਜੱਸੀ) - ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਭਾਈ ਲਾਲੋ ਜੀ ਚੈਰੀਟੇਬਲ ਟਰੱਸਟ ਵਲੋਂ ਕੀਤਾ ਜਾ ਰਿਹਾ ਹੈ | ਟਰੱਸਟ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ, ਪ੍ਰਧਾਨ ਅਮਰ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਰੁਪਿੰਦਰ ਸਿੰਘ ਸੱਗੂ) - ਰੋਟਰੀ ਕਲੱਬ, ਇਨਰ ਵੀਲ ਕਲੱਬ ਵਲੋਂ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ | ਇਸ ਸਮਾਗਮ ਦੌਰਾਨ ਕਲੱਬ ਵਲੋਂ ਸੁਨਾਮ ਦੀ ਰਹਿਣ ਵਾਲੀ ਵਾਲਮੀਕਿ ਭਾਈਚਾਰੇ ਦੀ ਲੜਕੀ ਆਸਥਾ ਕਲਿਆਣ ਨੂੰ ...
ਭਵਾਨੀਗੜ੍ਹ, 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਫ਼ਾਈ ਸੇਵਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਹੋਏ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ...
ਛਾਜਲੀ, 23 ਸਤੰਬਰ (ਹਰਬੰਸ ਸਿੰਘ ਛਾਜਲੀ) - ਭੁੱਕੀ ਚੂਰਾ ਪੋਸਤ ਅਤੇ ਨਸ਼ੀਲੀਆਂ ਗੋਲੀਆ ਸਮੇਤ ਇਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਮੁਖ਼ਬਰੀ ਦੇ ਅਧਾਰ 'ਤੇ ਆਲਟੋ ਕਾਰ ਸਵਾਰ ਇਕ ਵਿਅਕਤੀ ਨੂੰ ...
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਪਿੰ੍ਰਸੀਪਲ ਮੈਜਿਸਟਰੇਟ ਜੁਵੀਨਾਇਲ ਜਸਟਿਸ ਬੋਰਡ ਨੇ ਬਚਾਅ ਪੱਖ ਦੇ ਵਕੀਲ ਜਤਿੰਦਰ ਕੁਮਾਰ ਭਵਾਨੀਗੜ੍ਹ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੱਟਾਂ ਮਾਰਨ ਦੇ ਦੋਸ਼ਾਂ ਵਿਚੋਂ ਇਕ ਨਾਬਾਲਗ ਲੜਕੇ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ...
ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਗੰਨਾ ਸੰਘਰਸ਼ ਕਮੇਟੀ ਧੂਰੀ ਵਲੋਂ ਸ਼ੂਗਰ ਮਿਲ ਧੂਰੀ ਪਾਸੋਂ ਕਿਸਾਨਾਂ ਦੇ ਗੰਨੇ ਦੀ 6 ਕਰੋੜ 82 ਲੱਖ ਰੁਪਏ ਬਕਾਇਆ ਰਾਸ਼ੀ ਲੈਣ ਲਈ ਆਰੰਭਿਆ ਸੰਘਰਸ਼ ਅੱਜ ਸਮਾਪਤ ਹੋ ਗਿਆ | ਜ਼ਿਕਰਯੋਗ ਹੈ ਕਿ ਪਿਛਲੇ 9 ਦਿਨਾਂ ...
ਸੰਗਰੂਰ, 23 ਸਤੰਬਰ (ਨੰਦ ਲਾਲ ਗਾਂਧੀ) - ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਸੰਗਰੂਰ 'ਚ ਸਖੀ ਵਨ ਸਟਾਪ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਪੀੜਤ ਔਰਤਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ-ਨਾਲ ਪੁਲਿਸ ਤੇ ਕਾਨੂੰਨੀ ਸਹਾਇਤਾ, ...
ਅਮਰਗੜ੍ਹ, 23 ਸਤੰਬਰ (ਸੁਖਜਿੰਦਰ ਸਿੰਘ ਝੱਲ) - ਤਹਿਸੀਲ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਡਲਾ ਵਿਖੇ ਮੌਜੂਦਾ ਸਰਪੰਚ ਵਲੋਂ ਪਿੰਡ ਦੇ ਹੀ ਹੋਰ 2 ਵਿਅਕਤੀਆਂ ਦੇ ਨਾਂਅ 'ਤੇ ਆਪਣੀ ਜਗ੍ਹਾ ਵਿਚ ਨਰੇਗਾ ਸਕੀਮ ਰਾਹੀਂ ਪਸ਼ੂ ਸ਼ੈੱਡ ਬਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ...
ਮੂਨਕ, 23 ਸਤੰਬਰ (ਪ੍ਰਵੀਨ ਮਦਾਨ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਪਿੰਡ ਮੰਡਵੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 28 ...
ਕੁੱਪ ਕਲਾਂ, 23 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਛਾਈ ਬੱਦਲਵਾਈ ਅਤੇ ਹਲਕੀ ਕਿਣਮਿਣ ਦੇ ਚੱਲਦਿਆਂ ਕਿਸਾਨਾਂ ਵਲੋਂ ਕਰਜ਼ੇ ਚੁੱਕ ਕੇ ਮਿਹਨਤਾਂ-ਮੁਸ਼ੱਕਤਾਂ ਦੇ ਨਾਲ ਪਾਲ਼ੀ ਪੱਕਣ ਵੱਲ ਵਧ ਰਹੀ ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨਾਂ ...
ਸ਼ੇਰਪੁਰ, 23 ਸਤੰਬਰ (ਦਰਸ਼ਨ ਸਿੰਘ ਖੇੜੀ) - ਕਸਬਾ ਸ਼ੇਰਪੁਰ ਕਿਸੇ ਸਮੇਂ ਮਸ਼ਹੂਰ ਸੀ ਥਾਨਾ ਹੋਣ ਕਰਕੇ, ਫਿਰ ਇਸ ਕਸਬੇ ਨੇ ਵਿਧਾਨ ਸਭਾ ਹਲਕਾ ਸ਼ੇਰਪੁਰ ਦੇ ਤੌਰ ਉੱਤੇ ਪ੍ਰਸਿੱਧੀ ਹਾਸਲ ਕੀਤੀ, ਫਿਰ ਜਾਣਿਆ ਜਾਣ ਲੱਗਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਭੂਮੀ ...
ਮੂਣਕ, 23 ਸਤੰਬਰ (ਕੇਵਲ ਸਿੰਗਲਾ)-ਕੌਮਾਂਤਰੀ ਮੰਡੀ 'ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟਣ ਦੇ ਬਾਵਜੂਦ ਤੇਲ ਦੇ ਖਪਤਕਾਰਾਂ ਨੂੰ ਅਜੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ | ਕੌਮਾਂਤਰੀ ਮੰਡੀ 'ਚ ਕੱਚੇ ਤੇਲ ਦੇ ਭਾਅ 90 ਡਾਲਰ ਤੋਂ ਹੇਠਾਂ ਚੱਲ ਰਹੇ ਹਨ ਜੋ ਕਿ ਪਿਛਲੇ 7 ...
ਮਾਲੇਰਕੋਟਲਾ, 23 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਸਟੇਟ ਡੀ.ਸੀ. ਦਫਤਰ ਇੰਪਲਾਈਜ ਯੂਨੀਅਨ ਦੇ ਸੱਦੇ 'ਤੇ ਅੱਜ ਦੂਸਰੇ ਸ਼ੁੱਕਰਵਾਰ ਨੂੰ ਡੀ.ਸੀ. ਦਫਤਰ ਮਾਲੇਰਕੋਟਲਾ ਵਿਖੇ ਡੀ.ਸੀ. ਦਫਤਰ, ਮਾਲੇਰਕੋਟਲਾ, ਐਸ.ਡੀ.ਐਮ. ਦਫਤਰ, ਮਾਲੇਰਕੋਟਲਾ, ਅਮਰਗੜ੍ਹ, ਅਹਿਮਦਗੜ੍ਹ ...
ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਸਭਿਆਚਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਰਣਬੀਰ ਕਾਲਜ ਸੰਗਰੂਰ 'ਚ 8 ਤੋਂ 17 ਅਕਤੂਬਰ ਤੱਕ ਲਗਾਏ ਜਾ ਰਹੇ ਖੇਤਰੀ ਸਰਸ ਮੇਲੇ ਦਾ ਲੋਗੋ ...
ਭਵਾਨੀਗੜ੍ਹ, 23 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਦੀ ਅਮਰੀਕਾ ਰਹਿੰਦੀ ਇਕ ਔਰਤ ਵੱਲੋਂ ਕਥਿਤ ਤੌਰ 'ਤੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਕੇ ਅਮਰੀਕਾ ਲੈ ਕੇ ਜਾਣ ਦਾ ਝਾਂਸਾ ਦੇ ਕੇ 26 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ | ਪ੍ਰਾਪਤ ਕੀਤੀ ...
ਮਲੇਰਕੋਟਲਾ, 23 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਸਵੱਛ ਭਾਰਤ ਗ੍ਰਾਮੀਣ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹੁਸੈਨਪੁਰਾ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਠੋਸ ਰਹਿੰਦ-ਖੂੰਹਦ ਤੇ ਕੂੜੇ ਕਰਕਟ ਦੇ ਪ੍ਰਭਾਵੀ ...
ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ) - ਨਗਰ ਪੰਚਾਇਤ ਖਨੌਰੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਐਸ.ਡੀ.ਐਮ ਮੂਨਕ ਕਮ ਚੋਣ ਕਨਵੀਨਰ ਸੂਬਾ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵਾਰਡ ...
ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ) - ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦੀ ਮਾੜੀ ਪ੍ਰਥਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ...
ਅਮਰਗੜ੍ਹ, 23 ਸਤੰਬਰ (ਜਤਿੰਦਰ ਮੰਨਵੀ) - ਦੇਸ਼ ਦੀ ਉੱਚਅਦਾਲਤ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣਾ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬੜੀਆਂ ਕੁਰਬਾਨੀਆਂ ...
ਸੂਲਰ ਘਰਾਟ, 23 ਸਤੰਬਰ (ਜਸਵੀਰ ਸਿੰਘ ਔਜਲਾ) - ਸੋਸ਼ਲ ਮੀਡੀਆ 'ਤੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਕੀਤੇ ਜਾਂਦੇ ਪ੍ਰਚਾਰ ਦੀ ਪੋਲ ਪਿਛਲੇ ਦਿਨਾਂ ਤੋਂ ਹੋ ਰਹੀ ਬੇ ਮੋਸਮੀ ਬਰਸਾਤ ਨੇ ਖੋਲ੍ਹ ਦਿੱਤੀ ਹੈ | ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਲੋਕਾਂ ਦਾ ਕਹਿਣਾ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX