ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਅਤੇ ਪਵਿੱਤਰ ਨਗਰ ਤਲਵੰਡੀ ਸਾਬੋ ਦੇ ਵੱਖ ਵੱਖ ਵਾਰਡਾਂ ਮਹੱਲਿਆਂ ਵਿਚ ਸੀਵਰੇਜ ਦੀ ਆ ਰਹੀ ਸਮੱਸਿਆ ਕਾਰਣ ਖੜਦੇ ਗੰਦੇ ਪਾਣੀ ਨਾਲ ਉਕਤ ਵਾਰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਜਿੱਥੇ ਵੱਡੀ ਪ੍ਰੇਸ਼ਾਨੀ ਆ ਰਹੀ ਹੈ ਉੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ | ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਮੁਸ਼ਕਿਲਾਂ ਵੱਲ ਧਿਆਨ ਦੇ ਕੇ ਇਨ੍ਹਾਂ ਨੂੰ ਹੱਲ ਕਰਵਾਵੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਚ ਪਿਛਲੇ ਸਮੇਂ ਤੋਂ ਵਿਚਰ ਰਹੇ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ | ਨਗਰ ਦੇ ਦੌਰੇ ਦੌਰਾਨ ਲੋਕਾਂ ਨਾਲ ਮਿਲਦਿਆਂ ਗੁਰਬਾਜ਼ ਸਿੰਘ ਸਿੱਧੂ ਨੇ ਕਿਹਾ ਕਿ ਸਾਂਭ ਸੰਭਾਲ ਦੀ ਪ੍ਰਸ਼ਾਸਨਿਕ ਅਣਦੇਖੀ ਦੇ ਚੱਲਦਿਆਂ ਨਗਰ ਦਾ ਬੁਰਾ ਹਾਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿੱਥੇ ਆਪੋ ਆਪਣੇ ਵਾਰਡਾਂ ਵਿੱਚ ਖੜੇ ਗੰਦੇ ਪਾਣੀ ਕਾਰਣ ਦਰਪੇਸ਼ ਮੁਸ਼ਕਿਲਾਂ ਬਾਰੇ ਉਨ੍ਹਾਂ ਨੂੰ ਦੱਸਿਆ ਹੈ ਉੱਥੇ ਉਹ ਪ੍ਰਸ਼ਾਸਨ ਕੋਲ ਗੁਹਾਰ ਲਾ ਲਾ ਥੱਕ ਚੁੱਕੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀ ਗੂੜੀ ਨੀਂਦ ਸੁੱਤੇ ਪਏ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਸਾਫ਼ ਸਫ਼ਾਈ ਲਈ ਸਰਕਾਰ ਤੁਰੰਤ ਗ੍ਰਾਂਟ ਮੁਹੱਈਆ ਕਰਵਾਵੇ ਅਤੇ ਨਗਰ ਕੌਂਸਲ ਵੀ ਬਣਦਾ ਫ਼ਰਜ਼ ਨਿਭਾਵੇ ਤਾਂਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਸਿੱਧੂ ਨੇ ਲੋਕਾਂ ਨੂੰ ਮਿਲਦਿਆਂ ਪੇਸ਼ ਮੁਸ਼ਕਿਲਾਂ ਬਾਰੇ ਜਾਣਿਆ | ਇਸ ਮੌਕੇ ਉਨ੍ਹਾਂ ਨਾਲ ਸੁਖਬੀਰ ਸਿੰਘ ਚੱਠਾ, ਰਣਜੀਤ ਸਿੰਘ ਮਲਕਾਣਾ, ਜਸਵਿੰਦਰ ਸਿੰਘ ਸਿੱਧੂ, ਜਗਤਾਰ ਨੰਗਲਾ, ਦਵਿੰਦਰ ਕੋਟਬਖਤੂ, ਰਾਜਬਹਾਦੁਰ ਸਿੰਘ ਸਮਾਘ, ਕਾਲਾ ਰਾਮਾਂ, ਹੈਪੀ ਖੋਸਾ, ਬਲਵਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਭੱਮ ਦੋਵੇਂ ਸਾਬਕਾ ਕੌਂਸਲਰ, ਡਾ.ਗੁਰਮੇਲ ਸਿੰਘ ਘਈ, ਦਰਸ਼ਨ ਗਿੱਲ, ਡੀਸੀ ਸਿੰਘ ਤਲਵੰਡੀ ਸਾਬੋ, ਮਨੀ ਗਿੱਲ ਆਦਿ ਅਕਾਲੀ ਆਗੂ ਮੌਜੂਦ ਸਨ |
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕੇਂਦਰੀ ਯੂਨੀਵਰਸਿਟੀ , ਬਠਿੰਡਾ (ਸੀਯੂਪੀਬੀ) ਦੇ ਨਾਨ-ਟੀਚਿੰਗ ਸਟਾਫ਼ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਪ੍ਰੀਖਿਆਵਾਂ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ.ਗਰਗ ...
ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)- ਸਹਿਕਾਰਤਾ ਦੇ ਅਹਿਮ ਅਦਾਰੇ ਇਫਕੋ ਦੇ ਸਾਬਕਾ ਚੇਅਰਮੈਨ ਅਤੇ ਸਹਿਕਾਰਤਾ ਲਹਿਰ ਦੀ ਮਹਾਨ ਸ਼ਖ਼ਸੀਅਤ ਸਵ: ਬਲਵਿੰਦਰ ਸਿੰਘ ਨਕੱਈ ਦੀ ਨਿੱਘੀ ਯਾਦ 'ਚ ਪਹਿਲੀ ਬਰਸੀ 25 ਸਤੰਬਰ ਨੂੰ 11 ਵਜੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਵੱਡਾ ...
ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਦੇ ਲਾਗਲੇ ਪਿੰਡ ਲੇਲੇਵਾਲਾ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਲੇਲੇਵਾਲਾ ਵੱਲੋਂ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ | ਜਿਸ ਵਿਚ ਬਤੌਰ ਮੁੱਖ ਮਹਿਮਾਨ ਅੱਜ ਤਲਵੰਡੀ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਸੇਂਟ ਜੇਵੀਅਰ ਸਕੂਲ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਲਈ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਉਨ੍ਹਾਂ ਨੂੰ ਸਕੂਲ ਵਲੋਂ ਵਧਾਈ ਗਈ ਫ਼ੀਸ ਨਹੀਂ ਦੇਣੀ ਪਵੇਗੀ ਅਤੇ ਸਕੂਲ ਵਲੋਂ ਪਹਿਲਾਂ ਵਧੀ ਹੋਈ ਵਸੂਲ ਕੀਤੀ ...
ਲਹਿਰਾ ਮੁਹੱਬਤ, 25 ਸਤੰਬਰ (ਭੀਮ ਸੈਨ ਹਦਵਾਰੀਆ)-ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਵਲੋਂ ਰੈੱਡ ਰਿਬਨ ਕਲੱਬ (ਬਠਿੰਡਾ) ਅਤੇ ਯੁਵਕ ਸੇਵਾਵਾਂ (ਬਠਿੰਡਾ) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਾਲਜ ਵਿਚ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ 20 ਟੀਮਾਂ ਨੇ ਭਾਗ ...
ਭਾਈਰੂਪਾ, 23 ਸਤੰਬਰ (ਵਰਿੰਦਰ ਲੱਕੀ)-ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਲਬਰਾਹ ਵਿਖੇ ਪਹੁੰਚਕੇ ਸਕੂਲ ਮੈਗਜ਼ੀਨ 'ਉੱਡਦੇ ਪਰਿੰਦੇ' ਜਾਰੀ ਕੀਤਾ ਗਿਆ | ਸਟੇਟ ਐਵਾਰਡੀ ਸਕੂਲ ...
ਬਠਿੰਡਾ, 23 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਰਕਾਰੀ ਹਸਪਤਾਲ ਦੇ ਚਿਲਡਰਨ ਵਾਰਡ 'ਚ ਸੀਬੀਸੀ ਸੈਲ ਦੀਆ ਦੋ ਮਸ਼ੀਨਾਂ ਵਿਚੋਂ ਇਕ ਮਸ਼ੀਨ ਪਿਛਲੇ 15 ਦਿਨਾਂ ਤੋਂ ਖ਼ਰਾਬ ਹੋਣ ਕਾਰਨ ਇਲਾਜ ਦੌਰਾਨ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ, ਵਾਈਸ ਪ੍ਰਧਾਨ ਸੂਰੀਆ ਕਾਂਤ ਸਿੰਗਲਾ, ਜੁਆਇੰਟ ਸੈਕਟਰੀ ਗੁਰਪ੍ਰੀਤ ਸਿੰਘ ਮੌੜ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ...
ਬਠਿੰਡਾ, 23 ਸਤੰਬਰ (ਪੱਤਰ ਪ੍ਰੇਰਕ)- ਬਠਿੰਡਾ ਸਹਿਕਾਰੀ ਸਭਾ ਯੂਨੀਅਨ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਮਹੇਸ਼ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਵਿੱਕੀ ਮਲਕਾਣਾ, ਸੁੱਖੀ ਮਾਨ, ਜਸਕਰਨ ਸਿੰਘ ਸੈਕਟਰੀ ਮੀਤ ਪ੍ਰਧਾਨ ਨਗਰ ਪੰਚਾਇਤ ...
ਬਠਿੰਡਾ, 23 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪਟਿਆਲਾ ਫਾਟਕ ਦੇ ਨੇੜੇ ਇਕ ਕਰਿਆਨੇ ਦੀ ਦੁਕਾਨ ਵਿਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਸਰਕਾਰੀ ਹਸਪਤਾਲ ਚੌਕੀ ਪੁਲਿਸ ਵਲੋਂ 2 ਚੋਰਾਂ ਨੂੰ ਮੋਟਰ-ਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ | ...
ਬਠਿੰਡਾ, 23 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੂੰ ਪਿਛਲੇ ਦਿਨੀਂ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਕਿਰਪਾਨ ਸਮੇਤ ਦਿੱਲੀ ਵਿਖੇ ਮੈਟਰੋ ਰੇਲ 'ਚ ਸਫ਼ਰ ਕਰਨ ਤੋਂ ਰੋਕੇ ਜਾਣ ਦੇ ਰੋਸ ...
ਬੱਲੂਆਣਾ, 23 ਸਤੰਬਰ (ਹਰਜਿੰਦਰ ਸਿੰਘ ਗਰੇਵਾਲ)- ਪਿੰਡ ਬੱਲੂਆਣਾ ਵਿਖੇ ਕਿਸਾਨ ਨੇ 10 ਏਕੜ ਜ਼ਮੀਨ ਠੇਕੇ 'ਤੇ ਲਈ ਸੀ ਤੇ ਵਹਾਈ, ਬੀਜ-ਬਿਜਾਈ ਤੇ ਸਪਰੇਆਂ ਤੇ ਵੀ ਹਜ਼ਾਰਾਂ ਰੁਪਏ ਖ਼ਰਚ ਕਰ ਦਿੱਤੇ ਪਰ ਘਟੀਆ ਬੀਜਾਂ, ਚਿੱਟੇ ਮੱਛਰ ਕਾਰਨ ਨਰਮੇ ਦੀ ਫ਼ਸਲ ਨਾ ਹੋਣ ਕਾਰਨ ...
ਸੀਂਗੋ ਮੰਡੀ, 23 ਸਤੰਬਰ (ਲੱਕਵਿੰਦਰ ਸ਼ਰਮਾ)- ਪਿੰਡ ਬਹਿਮਣ ਜੱਸਾ ਸਿੰਘ ਦੀ ਔਰਤ ਤੇ ਇਕ ਵਿਅਕਤੀ 'ਤੇ ਕੁੱਝ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁਲਿਸ ਕੋਲ ਸ਼ਿਕਾਇਤ ਕਰਨ ਜਾ ਰਹੇ ਸੀ | ਦਰਜ ਮਾਮਲੇ ਅਨੁਸਾਰ ਜਗਜੀਤ ਸਿੰਘ ...
ਭਾਈਰੂਪਾ, 23 ਸਤੰਬਰ (ਵਰਿੰਦਰ ਲੱਕੀ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਬਤਪੁਰਾ ਦੇ ਅਰਸ਼ਦੀਪ ਸਿੰਘ ਨੇ ਅੰਡਰ-17 ਗਰੁੱਪ 'ਚ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ...
ਬਠਿੰਡਾ, 23 ਸਤੰਬਰ (ਵੀਰਪਾਲ ਸਿੰਘ) ਬਠਿੰਡਾ ਦਿੱਲੀ ਰੇਲਵੇ ਲਾਈਨ 'ਤੇ ਇਕ ਵਿਅਕਤੀ ਵਲੋਂ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪੁਲਿਸ ਵਲੋਂ ਇਸ ਘਟਨਾ ਸਥਾਨ ਨੇੜੇ ਮੁਲਤਾਨੀਆ ਪੁਲ ਬਠਿੰਡਾ ਦਿੱਲੀ ਰੇਲਵੇ ...
ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ 'ਚ ਹਾਕੀ ਨਰਸਰੀ ਵਜੋਂ ਜਾਣੀ ਜਾਂਦੀ ਸੰਸਥਾ ਡੀ ਐਮ ਗਰੁੱਪ ਕਰਾੜਵਾਲਾ ਨੇ ਬਲਾਕ ਪੱਧਰੀ ਖੇਡਾਂ 'ਚ ਮੰਡੀ ਕਲਾਂ ਵਿਖੇ ਫੁੱਟਬਾਲ ਮੁਕਾਬਲਿਆਂ 'ਚ ਸ਼ਾਨਦਾਰ ਆਗਾਜ਼ ਕਰਦਿਆਂ ਆਪਣਾ ਦਬਦਬਾ ਕਾਇਮ ਰੱਖਿਆ ਹੈ | ਇਸ ਸੰਬੰਧੀ ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਦੇ ਨੌਜਵਾਨ ਆਗੂ ਮਨਵੀਰ ਸਿੰਘ ਮੰਨਾ ਦੀ ਅਗਵਾਈ ਹੇਠ ਬੀਕੇਯੂ ਕ੍ਰਾਂਤੀਕਾਰੀ), ਕ੍ਰਾਂਤੀਕਾਰੀ ਪੇਂਡੂ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ) (ਸਿੱਧੂਪੁਰ) ਅਤੇ ਪਿੰਡ ਮਹਿਰਾਜ ਦੇ ਨੌਜਵਾਨਾਂ ...
ਮਹਿਮਾ ਸਰਜਾ, 23 ਸਤੰਬਰ (ਬਲਦੇਵ ਸੰਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਆਸ਼ੂ ਸਿੰਘ ਦੀ ਰਹਿਨੁਮਾਈ ਹੇਠ ਅੰਬੂਜਾ ਸੀਮੈਂਟ ਫ਼ੈਕਟਰੀ ਬਠਿੰਡਾ ਦਾ ਉਦਯੋਗਿਕ ਟੂਰ ਲਾਇਆ ਗਿਆ | ਵਿਦਿਆਰਥੀਆਂ ਦੀ ਅਗਵਾਈ ਕਾਮਰਸ ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ)- ਜ਼ਿਲ੍ਹਾ ਸਕੂਲ ਖੇਡਾਂ 2022 ਦੇ ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਅੰਡਰ 17 ਤੇ ਅੰਡਰ 19 ਲੜਕੇ ਦੇ ਮੈਚ ਗੁਰੂ ਨਾਨਕ ਖੇਡ ਸਟੇਡੀਅਮ ਭੁੱਚੋ ਕਲਾਂ ਵਿਖੇ ਪਿ੍ੰਸੀਪਲ ਮੈਡਮ ਗੀਤਾ ਅਰੋੜਾ ਦੀ ਅਗਵਾਈ ਵਿਚ ਸ਼ੁਰੂ ਕਰਵਾਏ ਗਏ | ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੈਡਮ ਸਰੀਜਨ ਸ਼ੁਕਲਾ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਅਤੇ ਸ਼ਗਨਦੀਪ ਕੌਰ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਿਛਲੇ ਦੋ ਸਾਲ ਤੋਂ ਐਕਸਾਈਜ਼ ਐਕਟ ...
ਗੋਨਿਆਣਾ, 23 ਸਤੰਬਰ (ਲਛਮਣ ਦਾਸ ਗਰਗ)-ਪਿਛਲੇ ਦਿਨੀਂ ਨਜ਼ਦੀਕੀ ਪਿੰਡ ਜੀਦਾ ਦੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ ਸੀ, ਜਿਸ ਵਿਚ ਦਰਸ਼ਨ ਸਿੰਘ, ਗੁਰਨਾਮ ਰਾਮ, ਗੋਰਾ ਸਿੰਘ, ਸੁਖਦੇਵ ਸਿੰਘ, ਦਾਰਾ ਸਿੰਘ, ਜਸਵੀਰ ਸਿੰਘ ਅਤੇ ਰਣਜੀਤ ਕੌਰ ਨੂੰ ਨਵ ...
ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ)- ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾ. ਬਲਜੀਤ ਸਿੰਘ ਬਰਾੜ ਖੇਤੀਬਾੜੀ ਅਫ਼ਸਰ ਬਲਾਕ ਤਲਵੰਡੀ ਸਾਬੋ ਦੀ ਅਗਵਾਈ ਹੇਠ ਸਰਕਲ ਮਲਕਾਣਾ ਦੇ ਇੰਚਾਰਜ ਖੇਤੀਬਾੜੀ ਵਿਕਾਸ ...
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਣੇ ਗਏ ਬੀ. ਸੀ. ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਨਤੀਜੇ ਅਨੁਸਾਰ ਸਥਾਨਕ ਤਪਾਚਾਰੀਆ ਹੇਮਕੁੰਵਰ ਆਰ. ਐਲ. ਡੀ. ਜੈਨ ਗਰਲਜ਼ ਕਾਲਜ ਦਾ ਨਤੀਜਾ 100 ਫੀਸਦੀ ਰਿਹਾ ਹੈ | ਜਾਣਕਾਰੀ ਦਿੰਦੇ ...
ਗੋਨਿਆਣਾ, 23 ਸਤੰਬਰ (ਬਰਾੜ ਆਰ. ਸਿੰਘ)-ਨਜ਼ਦੀਕ ਪੈਂਦੇ ਪਿੰਡ ਮਹਿਮਾ ਸਰਕਾਰੀ ਦੇ ਇਕ ਵਿਅਕਤੀ ਲਖਵੀਰ ਸਿੰਘ ਪੁੱਤਰ ਬਲਦੇਵ ਸਿੰਘ 'ਤੇ ਹਮਲਾ ਕਰਨ ਵਾਲੇ ਕਥਿੱਤ ਦੋਸ਼ੀਆਂ ਵਿਰੁੱਧ ਭਾਰਤੀ ਦੰਡਾਂਵਲੀ ਦੀ ਧਾਰਾ 341, 323, 148, 149 ਤਹਿਤ ਮੁਕੱਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ...
ਲਹਿਰਾ ਮੁਹੱਬਤ, 23 ਸਤੰਬਰ (ਭੀਮ ਸੈਨ ਹਦਵਾਰੀਆ)-ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਲੋਕਾਂ ਵਿਚ ਲੈ ਕੇ ਜਾਣ ਦੀ ਸ਼ੁਰੂ ਮੁਹਿੰਮ ਦੀ ਲੜੀ ਤਹਿਤ ਲੋਕ ਮੋਰਚਾ ਪੰਜਾਬ ਵਲੋਂ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਦੀ ਮੀਟਿੰਗ ਕੀਤੀ ਗਈ | ਲੋਕ ...
ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐੱਮ .ਏ (ਪੋਲ ਸਾਇੰਸ) ਦੇ ਭਾਗ ਪਹਿਲਾ ਦੇ ਨਤੀਜਿਆਂ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਰਿਹਾ | ਕਾਲਜ ਪਿ੍ੰਸੀਪਲ ਡਾ: ਕਮਲਪ੍ਰੀਤ ਕੌਰ ਨੇ ...
ਸੀਂਗੋ ਮੰਡੀ, 23 ਸਤੰਬਰ (ਪਿ੍ੰਸ ਗਰਗ)-ਆਮ ਆਦਮੀ ਪਾਰਟੀ ਦੀ ਸਰਕਾਰ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ-ਆਪਣੇ ਦਫ਼ਤਰਾਂ ਵਿਚ ਨਿਰਧਾਰਿਤ ਸਮੇਂ ਸਿਰ ਆਪਣੀ ਬਣਦੀ ਡਿਊਟੀ ਨਿਭਾਉਣ ਤਾਂ ਕਿ ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ)-ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਪੀ. ਡਬਲਜੂ. ਡੀ. ਫ਼ੀਲਡ ਅਤੇ ਵਰਕਸ਼ਾਪ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵਲੋਂ ਨਗਰ ਕੌਂਸਲ ਭੁੱਚੋ ਮੰਡੀ ਦੀਆਂ ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ 'ਤੇ ਕੰਮ ਕਰਦੇ ਰੈਗੂਲਰ ...
ਬਠਿੰਡਾ, 23 ਸਤੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਭੁੱਕੀ ਸਮੇਤ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ | ਜਾਣਕਾਰੀ ਦਿੰਦੇ ਹੋਏ ਜਾਂਚ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਥਾਣਾ ਕੈਨਾਲ ਕਾਲੋਨੀ ...
ਭੁੱਚੋ ਮੰਡੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)- ਖੇਡ ਵਿਭਾਗ ਪੰਜਾਬ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ-2022 ਜ਼ਿਲ੍ਹਾ ਪੱਧਰੀ ਐਥਲੈਟਿਕ ਮੀਟ ਵਿਚ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਜਗਦੀਸ਼ ਕੁਮਾਰ ਨੇ 41 ਤੋਂ 50 ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਲੜਕਿਆਂ ਦੀ ਟੀਮ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜ਼ੋਨਲ ਕ੍ਰਿਕਟ ਟੂਰਨਾਮੈਂਟ 'ਪੂਲ ਬੀ' ਦੇ ਫਾਈਨਲ 'ਚ ਪੁੱਜ ਗਈ ਹੈ | ਜਿਥੇ ਉਨ੍ਹਾਂ ਦਾ ਫਾਈਨਲ ਮੈਚ ਮੇਜ਼ਬਾਨ ਡੀ.ਏ.ਵੀ. ...
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੱਧੜ)-ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਮੁਹਿੰਮ ਤਹਿਤ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਵਿਚ ਲੈ ਕੇ ਜਾਣ ਲਈ ਨਗਰ ਨਥਾਣਾ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਇਕੱਤਰਤਾ ਕਰਵਾਈ ਗਈ | ਸੂਬਾ ਸਕੱਤਰ ਜਗਮੇਲ ਸਿੰਘ ਨੇ ...
ਨੰਦਗੜ੍ਹ, 23 ਸਤੰਬਰ (ਬਲਵੀਰ ਸਿੰਘ)-ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਵਿਖੇ ਚੱਲ ਰਹੇ ਬਾਬਾ ਬਲੀਆ ਵੈੱਲਫੇਅਰ ਕਲੱਬ ਦੇ ਨਵੇਂ ਸਿਰੇ ਤੋਂ ਕਲੱਬ ਮੈਂਬਰਾਂ ਵਲੋਂ ਚੋਣ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਤਲਵਿੰਦਰ ਸਿੰਘ ਗੋਰਾ ਨੇ ਦੱਸਿਆ ਕਿ ਉਹ ...
ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਅੰਤਰਰਾਸ਼ਟਰੀ ...
ਸੰਗਤ ਮੰਡੀ, 23 ਸਤੰਬਰ (ਅੰਮਿ੍ਤਪਾਲ ਸ਼ਰਮਾ)-ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਕੱਢਿਆ ਗਿਆ | ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਜਸਕਰਨ ਕੋਟਗੁਰੂ ਅਤੇ ...
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਦੀ ਅਗਵਾਈ ਹੇਠ 'ਆਪ' ਦੇ ਲੋਕ ਸਭਾ ਹਲਕਾ ਇੰਚਾਰਜ ਅਤੇ ਪੰਜਾਬ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇਸ਼ ਪੁਰੀ ਨੂੰ ਸਨਮਾਨਿਤ ਕੀਤਾ ...
ਭੁੱਚੋ ਮੰਡੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸਥਾਨਕ ਮਿਊਾਸਪਲ ਪਾਰਕ 'ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਕਿਸਾਨੀ ਮੁੱਦਿਆਂ 'ਤੇ ਸੰਘਰਸ਼ ਦੇ ਪੜਾਅ ਐਲਾਨੇ ਹਨ | ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਦੀ ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ) ਯੂਨੀਕ ਆਈ. ਟੀ. ਆਈ. ਭੁੱਚੋ ਕਲਾਂ ਵਿਖੇ ਸਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਮੁੱਖ ਮਹਿਮਾਨ ਸਰਪੰਚ ਗੁਰਪ੍ਰੀਤ ਸਰਾਂ ਅਤੇ ਸੰਸਥਾ ਦੇ ਚੇਅਰਮੈਨ ਗੋਪਾਲਜੀਤ ਸਿੰਘ ਸਿੱਧੂ ਵਲੋਂ ਸਿਖਿਆਰਥੀਆਂ ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਭਾਈ ਘਨੱਈਆ ਜੀ ਦੀ ਬਰਸੀ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਿਖੇ ਮੁੱਢਲੀ ਸਹਾਇਤਾ ਸਬੰਧੀ ਇਕ ਸੰਖੇਪ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੂੰ ਮੁੱਢਲੀ ਸਹਾਇਤਾ ਦੌਰਾਨ ਸਿਹਤ ਸੰਭਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX