ਸ਼ਹਿਣਾ, 23 ਸਤੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪੱਖੋਂ ਕੈਂਚੀਆਂ ਟੋਲ ਪਲਾਜ਼ਾ ਚੁਕਾਏ ਜਾਣ ਲਈ ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਧਰਨੇ ਵਿਚ ਅੱਜ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਭੋਲਾ ਸਿੰਘ ਛੰਨਾ ਬਲਾਕ ਪ੍ਰਧਾਨ, ਹਰਚਰਨ ਸਿੰਘ ਸੁਖਪੁਰ ਜ਼ਿਲ੍ਹਾ ਵਿੱਤ ਸਕੱਤਰ, ਕਰਮਜੀਤ ਸਿੰਘ ਮਾਨ ਭਦੌੜ, ਬਾਬੂ ਸਿੰਘ ਖੱੁਡੀ ਕਲਾਂ, ਜਗਸੀਰ ਸਿੰਘ ਸੀਰਾ, ਗੁਰਤੇਜ ਸਿੰਘ ਤਾਜੋਕੇ ਬਲਾਕ ਆਗੂ, ਬਲਵੰਤ ਸਿੰਘ ਚੀਮਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਟੋਲ ਪਲਾਜ਼ਾ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ, ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗ਼ਲਤ ਥਾਂ 'ਤੇ ਲਾਏ ਜਾ ਰਹੇ ਇਸ ਟੋਲ ਦਾ ਕੋਈ ਨੋਟਿਸ ਨਹੀਂ ਲਿਆ, ਬਲਕਿ ਪ੍ਰਾਈਵੇਟ ਕੰਪਨੀਆਂ ਨੂੰ ਲੱੁਟ ਕਰਨ ਦੀ ਹਰੀ ਝੰਡੀ ਦਿੱਤੀ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਵਲੋਂ ਲਾਇਆ ਗਿਆ ਇਹ ਧਰਨਾ ਇਸ ਟੋਲ ਪਲਾਜ਼ੇ ਨੂੰ ਚੁਕਾਉਣ ਤੱਕ ਸੀਮਤ ਨਹੀਂ ਰਹੇਗਾ, ਬਲਕਿ ਜਿੱਥੇ ਤੱਕ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਮਿਲ ਕੇ ਪ੍ਰਾਈਵੇਟ ਕੰਪਨੀਆਂ ਨੂੰ ਲੱੁਟ ਕਰਨ ਦੀ ਖੱੁਲ ਦੇਣਗੇ, ੳੱੁਥੇ ਤੱਕ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਿਰੋਧ ਦੇ ਮੈਦਾਨ ਵਿਚ ਖੜੀ ਨਜ਼ਰ ਆਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਕਿਸੇ ਸਮੇਂ ਇਸ ਟੋਲ ਪਲਾਜ਼ੇ ਦਾ ਵਿਰੋਧ ਕਰਨ ਵਾਲੇ ਅੱਜ ਸਰਕਾਰ ਦਾ ਹਿੱਸਾ ਹਨ, ਪਰ ਨਾਜਾਇਜ਼ ਲੱਗੇ ਟੋਲ ਪਲਾਜ਼ੇ ਨੂੰ ਪੁਟਾਉਣ ਲਈ ਅੱਗੇ ਨਹੀਂ ਆ ਰਹੇ | ਬੁਲਾਰਿਆਂ ਨੇ ਇਹ ਵੀ ਕਿਹਾ ਕਿ 28 ਸਤੰਬਰ ਨੂੰ ਭਗਤ ਸਿੰਘ ਨੂੰ ਸਮਰਪਿਤ ਦਿਹਾੜੇ ਮੌਕੇ ਟੋਲ ਪਲਾਜ਼ੇ 'ਤੇ ਵੱਡਾ ਇਕੱਠ ਕੀਤਾ ਜਾਵੇਗਾ | ਇਸ ਮੌਕੇ ਜਨਕ ਸਿੰਘ ਸੁਖਪੁਰਾ, ਕੁਲਦੀਪ ਸਿੰਘ, ਭੋਲਾ ਸੁਖਪੁਰ, ਗੁਰਮੇਲ ਸਿੰਘ ਜਗਜੀਤਪੁਰਾ, ਹੈਪੀ ਜਗਜੀਤਪੁਰਾ, ਗੁਰਨਾਮ ਸਿੰਘ ਗਾਮਾ, ਭੋਲਾ ਸਿੰਘ ਬਦਰੇ ਵਾਲਾ, ਰੇਸ਼ਮ ਸਿੰਘ ਜੰਗੀਆਣਾ, ਵਿਸਾਖਾ ਸਿੰਘ, ਭਿੰਦਾ ਸਿੰਘ ਢਿੱਲਵਾਂ, ਕਮਲ ਅਲਕੜਾ, ਬਲਵਿੰਦਰ ਸਿੰਘ ਜੋਧਪੁਰ, ਹਰਮੰਡਲ ਸਿੰਘ ਜੋਧਪੁਰ, ਕੁਲਦੀਪ ਸਿੰਘ ਸ਼ਹਿਣਾ, ਕੁਲਵੰਤ ਸਿੰਘ ਮਾਨ, ਸੁਖਦੇਵ ਸਿੰਘ ਜਗਜੀਤਪੁਰਾ ਵੀ ਹਾਜ਼ਰ ਸਨ |
ਭਦੌੜ, 23 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਿੰਦੀ ਭਦੌੜ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਵਲੋਂ ਕਰਵਾਏ ਗਏ ਟੂਰਨਾਮੈਂਟਾਂ ਵਿਚ ਭਾਗ ਲੈਣ ਉਪਰੰਤ ਕਸਬਾ ਭਦੌੜ ਪੁੱਜਣ 'ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼ਾਨਦਾਰ ਸਵਾਗਤ ...
ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਮਹਿਲ ਕਲਾਂ ਬਲਾਕ ਦੀਆਂ ਨਵੀਆਂ ਬਣ ਰਹੀਆਂ ਸੜਕਾਂ ਦਾ ਕੰਮ ਮਹੀਨਿਆਂ ਬੱਧੀ ਸਮੇਂ ਤੋਂ ਅਧੂਰਾ ਹੋਣ ਕਰ ਕੇ ਇਲਾਕਾ ਨਿਵਾਸੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ...
ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦੌਰਾਨ ਕੌਮੀ ਅਥਲੀਟ ਸੁਖਪ੍ਰੀਤ ਸਿੰਘ ਪੰਧੇਰ ਨੇ ਅੰਡਰ-21 ਸਾਲ ਵਰਗ ਵਿਚ ਤੀਹਰੀ ਛਾਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ...
ਤਪਾ ਮੰਡੀ, 23 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਚੌਕ ਵਿਚ 26 ਸਤੰਬਰ ਨੂੰ ਮਨਾਈ ਜਾ ਰਹੀ ਹੈ | ਇਸ ਸੰਬੰਧੀ ਸਮਾਗਮ ਦਾ ਰੰਗਦਾਰ ਪੋਸਟਰ ਸੰਤ ਵੀਰਗਿਰ ਆਸ਼ਰਮ ਦੇ ਮੁੱਖ ਸੰਚਾਲਕ ਸੰਤ ਬਾਬਾ ...
ਮਹਿਲ ਕਲਾਂ, 23 ਸਤੰਬਰ (ਅਵਤਾਰ ਸਿੰਘ ਅਣਖੀ)-ਥਾਣਾ ਮਹਿਲ ਕਲਾਂ ਦੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 200 ਗਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਥਾਣਾ ਮਹਿਲ ਕਲਾਂ ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ...
ਭਦੌੜ, 23 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਜਲ ਕਮੇਟੀ ਵਲੋਂ ਭਾਈ ਘਨੱਈਆ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ਹੈ | ਜਿਨ੍ਹਾਂ ਦੀ ਯਾਦ ਵਿਚ ਚੌਲਾਂ ਅਤੇ ਚਾਹ ਦੇ ਲੰਗਰ ਲਾ ਕੇ ਰਾਹਗੀਰਾਂ ਨੂੰ ਛਕਾਏ ਗਏ | ਇਸ ਮੌਕੇ ਕਵੀਸ਼ਰ ਸੁਰਜੀਤ ਸਿੰਘ ...
ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਅਗਰਵਾਲ ਸਭਾ ਬਰਨਾਲਾ ਵਲੋਂ ਯੁਵਾ ਅਗਰਵਾਲ ਸਭਾ ਤੇ ਅਗਰਵਾਲ ਸਭਾ ਮਹਿਲਾ ਵਿੰਗ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੈਨ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ 26 ਸਤੰਬਰ ਨੂੰ ਸ਼ਾਂਤੀ ਹਾਲ ਰਾਮ ਬਾਗ਼ ਬਰਨਾਲਾ ਵਿਖੇ ਮਨਾਈ ਜਾ ਰਹੀ ਹੈ | ਇਹ ...
ਭਦੌੜ, 23 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭਿੰਦੀ ਭਦੌੜ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਵਲੋਂ ਕਰਵਾਏ ਗਏ ਟੂਰਨਾਮੈਂਟਾਂ ਵਿਚ ਭਾਗ ਲੈਣ ਉਪਰੰਤ ਕਸਬਾ ਭਦੌੜ ਪੁੱਜਣ 'ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼ਾਨਦਾਰ ਸਵਾਗਤ ...
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਸਿੱਖਿਆ ਵਿਭਾਗ ਨਵੇਂ ਨਿਯੁਕਤ ਕੀਤੇ ਗਏ 6635 ਅਧਿਆਪਕਾਂ ਨੰੂ ਨਿਯੁਕਤੀ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਤਨਖ਼ਾਹ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...
ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਐਸ.ਡੀ. ਕਾਲਜ ਬਰਨਾਲਾ ਦੇ ਨਾਨ-ਟੀਚਿੰਗ ਸਟਾਫ਼ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਲਜ ਦੇ ਮੱੁਖ ਗੇਟ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਾਲਜ ਯੂਨਿਟ ਦੇ ਉਪ ਪ੍ਰਧਾਨ ਸ੍ਰੀ ...
ਭਦੌੜ, 22 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਰਣਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿਚ ਬਾਕਸਿੰਗ (ਲੜਕੇ) ਦੇ ਮੁਕਾਬਲਿਆਂ ਵਿਚ ਜ਼ਿਲ੍ਹੇ ਭਰ ਵਿਚ ਅੱਵਲ ਰਹਿ ਕੇ ...
ਬਰਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਭਾਜਪਾ ਸਾਬਕਾ ਸੈਨਿਕ ਸੈੱਲ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਨੂੰ ਸਮਰਪਿਤ 'ਪਾਣੀ ਦੀ ਮਹੱਤਤਾ' ਸੰਬੰਧੀ ਇਕ ਸੈਮੀਨਾਰ ਐਸ.ਐਸ.ਡੀ. ਕਾਲਜ ਬਰਨਾਲਾ ਵਿਖੇ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ...
ਧਨੌਲਾ, 23 ਸਤੰਬਰ (ਚੰਗਾਲ)-ਧਨੌਲਾ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਗਿਆ | ਇਸ ਮੌਕੇ ਸੁਪਰਵਾਈਜ਼ਰ ਹਰਮੀਤ ਕੌਰ ਨੇ ਦੱਸਿਆ ਕਿ ਧਨੌਲਾ ਵਿਖੇ ਰਾਸ਼ਟਰੀ ਪੋਸ਼ਣ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ...
ਭਦੌੜ, 23 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਗੁਜਰੀ ਪਬਲਿਕ ਹਾਈ ਸਕਲ ਭਦੌੜ ਦੀਆਂ ਖੋ-ਖੋ ਅੰਡਰ 14 ਸਾਲਾਂ ਟੀਮ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਕੋਚ ...
ਭਦੌੜ, 23 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਥਾਨਕ ਮੇਨ ਬੱਸ ਸਟੈਂਡ ਰੋਡ ਉਪਰ ਚੱਲ ਰਹੀ ਐਡੂਮੈਕਸ ਆਈਲੈਟਸ ਐਂਡ ਇੰਸਟੀਚਿਊਟ ਨੇ ਗ੍ਰਾਹਕਾਂ ਨੂੰ ਸ਼ਾਨਦਾਰ ਸੇਵਾਵਾਂ ਦਿੰਦੇ ਹੋਏ ਵਿਦਿਆਰਥਣ ਦਾ 4 ਦਿਨਾਂ ਅੰਦਰ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾ ਕੇ ਉਸ ਦਾ ...
ਸ਼ਹਿਣਾ, 23 ਸਤੰਬਰ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਵੱਖ-ਵੱਖ ਪੀੜਤ ਪਰਿਵਾਰਾਂ ਨੂੰ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਆਰਥਿਕ ਸਹਾਇਤਾ ਦਿੱਤੀ ਗਈ | ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਬਿਵਨੀਤ ਕੌਰ ਪੱੁਤਰੀ ...
ਟੱਲੇਵਾਲ, 23 ਸਤੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਪਿੰਡ ਇਕਾਈ ਚੀਮਾ ਦੀ ਮੀਟਿੰਗ ਇਕਾਈ ਪ੍ਰਧਾਨ ਦਰਸ਼ਨ ਸਿੰਘ ਚੀਮਾ ਦੀ ਅਗਵਾਈ ਵਿਚ ਹੋਈ | ਇਸ ਮੌਕੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਜਿੱਥੇ ਅਗਲੇਰੇ ਸੰਘਰਸ਼ਾਂ ਦੀ ਵਿਉਂਤਬੰਦੀ ਕੀਤੀ, ...
ਹੰਡਿਆਇਆ, 23 ਸਤੰਬਰ (ਗੁਰਜੀਤ ਸਿੰਘ ਖੁੱਡੀ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਮੁਕਾਬਲਿਆਂ ਵਿਚ ਸਰਵੋਤਮ ਅਕੈਡਮੀ ਖੱੁਡੀ ਕਲਾਂ ਦੇ ਖਿਡਾਰੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਹ ਜਾਣਕਾਰੀ ਪਿ੍ੰਸੀਪਲ ਰੁਪਿੰਦਰ ਕੌਰ ਬਾਜਵਾ ਨੇ ਦਿੱਤੀ ...
ਟੱਲੇਵਾਲ, 23 ਸਤੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਪਿੰਡ ਬੀਹਲਾ ਵਿਖੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ...
ਬਰਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ 75ਵੇਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਸ੍ਰੀ ਲਾਲ ਬਹਾਦਰ ਸ਼ਾਸਤਰੀ ਕਾਲਜ ਬਰਨਾਲਾ ਵਿਖੇ 29 ਅਤੇ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਜ਼ਿਲ੍ਹਾ ...
ਹੰਡਿਆਇਆ, 23 ਸਤੰਬਰ (ਗੁਰਜੀਤ ਸਿੰਘ ਖੱੁਡੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਭਗਤ ਸਿੰਘ ਛੰਨਾ ਦੀ ਅਗਵਾਈ ਵਿਚ ਪਿੰਡ ਕੋਠੇ ਸਰਾਂ ਵਿਖੇ ਹੋਈ | ਜਿਸ ਵਿਚ ਯੂਨੀਅਨ ਵਲੋਂ ਪਰਾਲੀ ਦੇ ਮੱੁਦੇ 'ਤੇ ਸਰਕਾਰ ਨੂੰ ਘੇਰਣਾ, ਬਿਜਲੀ ਪ੍ਰਾਈਵੇਟ ਕਰਨ ਦੇ ...
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਰੁਪਿੰਦਰ ਸਿੰਘ ਸੱਗੂ) - ਰੋਟਰੀ ਕਲੱਬ, ਇਨਰ ਵੀਲ ਕਲੱਬ ਵਲੋਂ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ | ਇਸ ਸਮਾਗਮ ਦੌਰਾਨ ਕਲੱਬ ਵਲੋਂ ਸੁਨਾਮ ਦੀ ਰਹਿਣ ਵਾਲੀ ਵਾਲਮੀਕਿ ਭਾਈਚਾਰੇ ਦੀ ਲੜਕੀ ਆਸਥਾ ਕਲਿਆਣ ਨੂੰ ...
ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਪਿੰ੍ਰਸੀਪਲ ਮੈਜਿਸਟਰੇਟ ਜੁਵੀਨਾਇਲ ਜਸਟਿਸ ਬੋਰਡ ਨੇ ਬਚਾਅ ਪੱਖ ਦੇ ਵਕੀਲ ਜਤਿੰਦਰ ਕੁਮਾਰ ਭਵਾਨੀਗੜ੍ਹ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੱਟਾਂ ਮਾਰਨ ਦੇ ਦੋਸ਼ਾਂ ਵਿਚੋਂ ਇਕ ਨਾਬਾਲਗ ਲੜਕੇ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ...
ਅਮਰਗੜ੍ਹ, 23 ਸਤੰਬਰ (ਸੁਖਜਿੰਦਰ ਸਿੰਘ ਝੱਲ) - ਤਹਿਸੀਲ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਡਲਾ ਵਿਖੇ ਮੌਜੂਦਾ ਸਰਪੰਚ ਵਲੋਂ ਪਿੰਡ ਦੇ ਹੀ ਹੋਰ 2 ਵਿਅਕਤੀਆਂ ਦੇ ਨਾਂਅ 'ਤੇ ਆਪਣੀ ਜਗ੍ਹਾ ਵਿਚ ਨਰੇਗਾ ਸਕੀਮ ਰਾਹੀਂ ਪਸ਼ੂ ਸ਼ੈੱਡ ਬਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ...
ਕੁੱਪ ਕਲਾਂ, 23 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਛਾਈ ਬੱਦਲਵਾਈ ਅਤੇ ਹਲਕੀ ਕਿਣਮਿਣ ਦੇ ਚੱਲਦਿਆਂ ਕਿਸਾਨਾਂ ਵਲੋਂ ਕਰਜ਼ੇ ਚੁੱਕ ਕੇ ਮਿਹਨਤਾਂ-ਮੁਸ਼ੱਕਤਾਂ ਦੇ ਨਾਲ ਪਾਲ਼ੀ ਪੱਕਣ ਵੱਲ ਵਧ ਰਹੀ ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨਾਂ ...
ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਗੰਨਾ ਸੰਘਰਸ਼ ਕਮੇਟੀ ਧੂਰੀ ਵਲੋਂ ਸ਼ੂਗਰ ਮਿਲ ਧੂਰੀ ਪਾਸੋਂ ਕਿਸਾਨਾਂ ਦੇ ਗੰਨੇ ਦੀ 6 ਕਰੋੜ 82 ਲੱਖ ਰੁਪਏ ਬਕਾਇਆ ਰਾਸ਼ੀ ਲੈਣ ਲਈ ਆਰੰਭਿਆ ਸੰਘਰਸ਼ ਅੱਜ ਸਮਾਪਤ ਹੋ ਗਿਆ | ਜ਼ਿਕਰਯੋਗ ਹੈ ਕਿ ਪਿਛਲੇ 9 ਦਿਨਾਂ ...
ਰੂੜੇਕੇ ਕਲਾਂ, 23 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਭਾਰਤ ਸਰਕਾਰ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਪਹਿਲਾਂ ਲਾਭ ...
ਰੂੜੇਕੇ ਕਲਾਂ, 23 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ 20 ਵਿਦਿਆਰਥੀਆਂ ਦੀ ਵਿਸ਼ੇਸ਼ ਟੈੱਸਟ ਪਾਸ ਕਰ ਕੇ ਇੰਡੋਨੇਸ਼ੀਆ ...
ਬਰਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਐਸ.ਐਸ.ਡੀ .ਕਾਲਜੀਏਟ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਹ ਜਾਣਕਾਰੀ ਕਾਲਜ ਦੇ ਪਿ੍ੰਸੀਪਲ ...
ਰਾਜ ਪਨੇਸਰ ਬਰਨਾਲਾ, 23 ਸਤੰਬਰ -ਬਰਨਾਲਾ ਦੇ ਜ਼ਿਲ੍ਹੇ ਬਣੇ ਨੂੰ ਕਰੀਬ 16 ਸਾਲ ਹੋ ਚੱੁਕੇ ਹਨ ਪਰ ਅੱਜ ਵੀ ਜ਼ਿਲ੍ਹੇ ਵਾਲੀਆਂ ਸਹੂਲਤਾਂ ਤੋਂ ਬਰਨਾਲਾ ਨਿਵਾਸੀ ਸੱਖਣੇ ਹਨ | ਕਈ ਵਿਭਾਗ ਬਰਨਾਲਾ ਵਿਚ ਅਜੇ ਵੀ ਨਹੀਂ ਹਨ | ਜਿਨ੍ਹਾਂ 'ਚੋਂ ਇਕ ਵਿਭਾਗ ਟਰਾਂਸਪੋਰਟ ਦਾ ਵੀ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX