ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਸਰਹੱਦੀ ਫ਼ੌਜਾਂ ਨੇ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ, ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਨੇ ਅੱਜ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵਾਹਗਾ...
ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਾਜ਼ਰੀ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ
. . .  1 day ago
ਨਵੀਂ ਦਿੱਲੀ, 26 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਮੈਂ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਦਾ ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਆਪਣੀ ਹਾਜ਼ਰੀ ਭਰਨ ਲਈ...
ਲੁਟੇਰਿਆਂ ਵਲੋਂ ਨੌਜਵਾਨ ਤੋਂ ਖੋਹਿਆ ਮੋਬਾਈਲ ਤੇ ਨਕਦੀ
. . .  1 day ago
ਮਮਦੋਟ, 26 ਜਨਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਤੋਂ ਖਾਈ ਫ਼ੇਮੇ ਕੀ ਸੜਕ ’ਤੇ ਸਥਿਤ ਪਿੰਡ ਝੋਕ ਨੋਧ ਸਿੰਘ ਬਸਤੀ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਫ਼ਿਰੋਜ਼ਪੁਰ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰੋਕ ਕੇ ਮੋਬਾਈਲ, ਏ.ਟੀ.ਐਮ. ਕਾਰਡ ਅਤੇ 800 ਰੁਪਏ ਨਕਦੀ ਖ਼ੋਹ...
ਹਰ ਖ਼ੇਤਰ ਵਿਚ ਭਾਰਤ ਦੀਆਂ ਪ੍ਰਾਪਤੀਆਂ ਵਿਆਪਕ ਤੌਰ ’ਤੇ ਜਾਣੀਆਂ ਜਾਂਦੀਆਂ ਹਨ- ਰੂਸੀ ਰਾਸ਼ਟਰਪਤੀ
. . .  1 day ago
ਨਵੀਂ ਦਿੱਲੀ, 26 ਜਨਵਰੀ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਗਣਤੰਤਰ ਦਿਵਸ ’ਤੇ ਵਧਾਈ ਦਿੰਦਿਆਂ ਕਿਹਾ ਕਿ ਆਰਥਿਕ, ਸਮਾਜਿਕ, ਵਿਗਿਆਨਕ, ਤਕਨੀਕੀ ਅਤੇ ਹੋਰ ਖ਼ੇਤਰਾਂ ਵਿਚ ਭਾਰਤ ਦੀਆਂ ਪ੍ਰਾਪਤੀਆਂ ਵਿਆਪਕ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਤੁਹਾਡਾ ਦੇਸ਼ ਅੰਤਰਰਾਸ਼ਟਰੀ ਸਥਿਰਤਾ ਨੂੰ ਯਕੀਨੀ ਬਣਾਉਣ...
ਪਾਕਿ ਪ੍ਰਧਾਨ ਮੰਤਰੀ ਨੂੰ ਵੀ ਦਿੱਤਾ ਜਾਵੇਗਾ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਲਈ ਭਾਰਤ ਆਉਣ ਦਾ ਸੱਦਾ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਪੀਲ ਤੋਂ ਬਾਅਦ ਭਾਰਤ ਨੇ ਪਾਕਿ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਚੀਫ਼ ਜਸਟਿਸ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਲਈ ਭਾਰਤ ਆਉਣ ਦਾ ਪਹਿਲਾਂ ਹੀ ਸੱਦਾ ਭੇਜ ਦਿੱਤਾ ਸੀ। ਜਦਕਿ...
ਜਲ੍ਹਿਆਂਵਾਲਾ ਬਾਗ਼ ਵਿਖੇ ਗਣਤੰਤਰ ਦਿਵਸ ਮੌਕੇ ਦਿੱਤੀ ਗਈ ਰਾਸ਼ਟਰੀ ਝੰਡੇ ਨੂੰ ਸਲਾਮੀ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਗਣਤੰਤਰ ਦਿਵਸ ਮੌਕੇ ਸਥਾਨਕ ਜਲਿਆਂਵਾਲਾ ਬਾਗ਼ ਵਿਖੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਸਕੱਤਰ ਸੂ ਕੁਮਾਰ ਮੁੱਖਰਜੀ, ਸੁਰੱਖਿਆ ਅਫ਼ਸਰ ਏ. ਐਸ. ਆਈ. ਰਣਜੀਤ ਸਿੰਘ,...
ਗੁਬਾਰਿਆਂ ਵਿਚ ਗੈਸ ਭਰਨ ਵਾਲੇ ਸਿਲੰਡਰ ’ਚ ਹੋਇਆ ਧਮਾਕਾ
. . .  1 day ago
ਸੰਗਰੂਰ 26 ਜਨਵਰੀ (ਧੀਰਜ ਪਸ਼ੋਰੀਆ,ਅਮਨਦੀਪ ਬਿੱਟਾ)- ਬਸੰਤ ਪੰਚਮੀ ਮੌਕੇ ਸੰਗਰੂਰ ਵਿਚ ਗੁਬਾਰਿਆਂ ’ਚ ਗੈਸ ਭਰਨ ਵਾਲਾ ਸਿਲੰਡਰ ਫੱਟਣ ਨਾਲ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਧਮਾਕੇ ਕਾਰਨ ਦੋ ਵਿਅਕਤੀਆਂ ਦੀਆ ਲੱਤਾਂ ਕੱਟ ਗਈਆਂ...
27 ਜਨਵਰੀ ਨੂੰ ਪਠਾਨਕੋਟ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ, 26 ਜਨਵਰੀ (ਸੰਧੂ)- ਅੱਜ ਮਲਟੀਪਰਪਜ਼ ਸਟੇਡੀਅਮ ਲਮੀਨੀ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਸਕੂਲਾਂ...
ਨਾਟਕ, ਭਾਵਨਾਵਾਂ, ਕਾਮੇਡੀ ਅਤੇ ਮਨੋਰੰਜਨ ਦੇ ਧਮਾਕੇ ਨਾਲ ਭਰਪੂਰ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ 8 ਮਾਰਚ ਨੂੰ ਹੋਵੇਗੀ ਰਿਲੀਜ਼
. . .  1 day ago
ਚੰਡੀਗੜ੍ਹ 26 ਜਨਵਰੀ- ਜ਼ੀ ਸਟੂਡੀਓ ਦੀ ਪੇਸ਼ਕਸ਼ ਤੇ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿਚ ਗਿੱਪੀ ਗਰੇਵਾਲ, ਤਾਨੀਆ, ਰਾਜਦੀਪ ਸ਼ੋਕਰ ਅਤੇ ਰੇਨੂੰ ਕੌਸ਼ਲ ਨੇ ਅਭਿਨੈ ਕੀਤਾ ਹੈ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਹੁੰਦਾ ਹੈ ਜਦੋਂ...
ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬਣਾਈ ਸਰਵਾਈਕਲ ਕੈਂਸਰ ਲਈ ਵੈਕਸੀਨ
. . .  1 day ago
ਨਵੀਂ ਦਿੱਲੀ, 26 ਜਨਵਰੀ- ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਅੱਜ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸਰਵਾਈਕਲ ਕੈਂਸਰ ਲਈ ਭਾਰਤ ਵਿਚ ਬਣੀ ਐਚ.ਪੀ.ਵੀ. ਵੈਕਸੀਨ ਸਰਵਵੈਕ ਪੇਸ਼ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਔਰਤਾਂ...
ਯੂ.ਪੀ.- ਬੇਸਮੈਂਟ ਦੀ ਖ਼ੁਦਾਈ ਦੌਰਾਨ ਡਿੱਗੇ ਦੂਜੇ ਪਾਸੇ ਦੇ ਮਕਾਨ
. . .  1 day ago
ਲਖਨਊ, 26 ਜਨਵਰੀ- ਏ.ਡੀ.ਐਮ. ਅੰਜਨੀ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਆਗਰਾ ਦੇ ਟਿੱਲਾ ਮੈਥਨ ਇਲਾਕੇ ਵਿਚ ਇਕ ਬੇਸਮੈਂਟ ਦੀ ਖ਼ੁਦਾਈ ਦੌਰਾਨ ਬੇਸਮੈਂਟ ਦੇ ਦੂਜੇ ਪਾਸੇ ਦੇ 5-6 ਘਰਾਂ ਦੇ ਪਿਛਲੇ ਹਿੱਸੇ ਡਿੱਗ ਗਏ। ਹਾਦਸੇ ਵਿਚ 32 ਸਾਲਾ ਪਿਤਾ ਅਤੇ ਉਸ ਦੀਆਂ ਦੋ ਧੀਆਂ ਦੱਬ ਗਈਆਂ। ਤਿੰਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਸਨਅਤ ਤੇ ਵਪਾਰ

ਪੀ. ਏ. ਯੂ. ਦੇ ਕਿਸਾਨ ਮੇਲੇ 'ਚ ਵੱਖ-ਵੱਖ ਕੰਪਨੀਆਂ ਵਲੋਂ ਖੇਤੀਬਾੜੀ ਮਸ਼ੀਨਰੀ ਪ੍ਰਦਰਸ਼ਿਤ

ਲੁਧਿਆਣਾ, 23 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ 'ਚ ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਕੰਪਨੀਆਂ ਵਲੋਂ ਖੇਤੀਬਾੜੀ ਮਸ਼ੀਨਰੀ ਪ੍ਰਦਰਸ਼ਿਤ ਕੀਤੀ ਗਈ, ਜਿਸ ਨੂੰ ਕਿਸਾਨਾਂ ਨੇ ਬੜੀ ਗਹੁ ਨਾਲ ਦੇਖਿਆ ਅਤੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਖੇਤੀਬਾੜੀ ਮਸ਼ੀਨਰੀ ਦੀ ਬੁਕਿੰਗ ਵੀ ਕਰਵਾਈ |
ਕਿਸਾਨ ਮੇਲੇ 'ਚ ਬਰਾੜ ਸੀਡਜ਼ 'ਤੇ ਕਣਕ ਦੇ ਬੀਜਾਂ ਦੀ ਰਹੀ ਭਾਰੀ ਮੰਗ
ਪੀ.ਏ.ਯੂ. ਦੇ ਕਿਸਾਨ ਮੇਲੇ ਵਿਚ ਬਰਾੜ ਸੀਡਜ਼ 'ਤੇ ਕਣਕ ਦੇ ਬੀਜਾਂ ਦੀ ਭਾਰੀ ਮੰਗ ਰਹੀ | ਇਸ ਮੌਕੇ ਕਣਕ ਦੀ ਨਵੀਂ ਕਿਸਮ ਆਈ. ਆਈ. ਬੀ. ਡਬਲਯੂ. ਆਰ. ਕਰਨਾਲ ਵਲੋਂ ਪਾਸ ਡੀ.ਬੀ.ਡਬਲਯੂ. 303 ਕਿਸਮ ਦਾ ਬੀਜ ਉਪਲਬਧ ਸੀ | ਉਨ੍ਹਾਂ ਦੱਸਿਆ ਕਿ ਇਸ ਕਿਸਮ ਦਾ ਕਦ 101 ਸੈਂਮੀ. ਤੱਕ ਹੁੰਦਾ ਹੈ ਅਤੇ ਇਹ ਕਿਸਮ 156 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ | ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮੱਰਥਾ ਰੱਖਦੀ ਹੈ | ਬਰਾੜ ਸੀਡਜ਼ ਦੇ ਮੁਖੀ ਹਰਵਿੰਦਰ ਸਿੰਘ ਬਰਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੀ.ਏ.ਯੂ. ਦੇ ਉਪ ਕੁਲਪਤੀ ਡਾ.ਸਤਿਬੀਰ ਸਿੰਘ ਗੋਸਲ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਜ਼ਿਲ੍ਹਾ ਪ੍ਰਧਾਨ ਆਮ ਸ਼ਰਨ ਪਾਲ ਸਿੰਘ ਮੱਕੜ ਦੀ ਹਾਜ਼ਰੀ ਵਿਚ ਹੈਲੀਪੈਡ 'ਤੇ ਬੁੱਕੇ ਨਾਲ ਸਵਾਗਤ ਕੀਤਾ |
ਸੋਨਾਲੀਕਾ ਨੇ ਵਾਤਾਵਰਨ ਦੇ ਅਨੁਕੂਲ ਖੇਤੀ ਹਲਾਂ ਦਾ ਕੀਤਾ ਦਮਦਾਰ ਪ੍ਰਦਰਸ਼ਨ
ਭਾਰਤ ਦੀ ਨੰਬਰ 1 ਟਰੈਕਟਰ ਨਿਰਮਾਤਾ ਬਰਾਂਡ ਸੋਨਾਲੀਕਾ ਟਰੈਕਟਰ ਹਮੇਸ਼ਾ ਆਪਣੇ ਨਵੇਂ ਅਵਿਸ਼ਕਾਰਾਂ ਲਈ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਅੱਗੇ ਰੱਖਦਾ ਹੈ | ਪੀ.ਏ.ਯੂ. ਕਿਸਾਨ ਮੇਲਾ 2022 'ਚ ਕੰਪਨੀ ਨੇ ਕਿਸਾਨਾਂ ਲਈ ਆਪਣੇ ਵਾਤਾਵਰਨ ਅਨੁਕੂਲ ਉਤਮ ਵਿਚਾਰ ਪੇਸ਼ ਕੀਤੇ ਹਨ | ਖੇਤੀ ਪ੍ਰਫੁੱਲਤ ਲਈ ਨਵਾਂ ਟਾਇਗਰ ਡੀ.ਆਈ. 75 ਸੀ. ਆਰ. ਡੀ. ਐਸ. ਅਤੇ ਬੇਲਰ ਪ੍ਰਦਰਸ਼ਿਤ ਕੀਤਾ ਜੋ ਉਤਮ ਤਕਨੀਕਾ ਨਾਲ ਲੈਸ ਸੋਨਾਲਿਕਾ ਟਰੈਕਟਰਜ਼ ਨੇ ਪੀ.ਏ.ਯੂ. ਕਿਸਾਨ ਮੇਲੇ ਵਿਚ ਵਾਤਾਵਰਣ ਦੇ ਅਨੁਕੂਲ ਉਤਪਾਦਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੰਪਨੀ ਨੇ ਨਵੇਂ ਟਾਈਗਰ 75 4 ਡਬਲਯੂ.ਡੀ. ਇਸ ਪ੍ਰਦਰਸ਼ਿਤ ਕੀਤਾ ਹੈ | ਖੇਤਰੀ ਮੁਖੀ ਵਿਵੇਕ ਮਲਿਕ ਨੇ ਕਿਹਾ ਕਿ ਪੰਜਾਬ ਸੋਨਾਲਿਕਾ ਦਾ ਗੜ੍ਹ ਹੈ |
ਨਿਊ ਸਵੈਨ ਦੇ ਸਟਾਲ 'ਤੇ ਖੇਤੀ ਮਸ਼ੀਨਰੀ ਬੁੱਕ ਕਰਵਾਉਣ ਵਾਲਿਆਂ ਦੀ ਰਹੀ ਭੀੜ
ਖੇਤੀਬਾੜੀ ਮਸ਼ੀਨਰੀ ਬਣਾਉਣ ਵਾਲੀਆਂ ਭਾਰਤ ਦੀਆਂ ਨਾਮੀ ਕੰਪਨੀਆਂ ਵਿਚੋਂ ਇਕ ਨਿਊ ਸਵੈਨ ਸਮੂਹ ਦੇ ਪੀ.ਏ.ਯੂ. ਕਿਸਾਨ ਮੇਲੇ ਵਿਚਲੇ ਸਟਾਲ 'ਤੇ ਕਿਸਾਨਾਂ ਦੀ ਭੀੜ ਦੇਖਣ ਨੂੰ ਮਿਲੀ | ਕਿਸਾਨਾਂ ਨੇ ਵੱਡੀ ਗਿਣਤੀ ਵਿਚ ਮਸ਼ੀਨਰੀ ਬੁੱਕ ਕਰਵਾਈ | ਕਿਸਾਨ ਮੇਲੇ ਕਰਕੇ ਨਿਊ ਸਵੈਨ ਸਮੂਹ ਵਲੋਂ ਮਸ਼ੀਨਰੀ ਬੁੱਕ ਕਰਵਾਉਣ ਵਾਲੇ ਕਿਸਾਨਾਂ ਵਿਚੋਂ ਲੱਕੀ ਡਰਾਅ ਰਾਹੀਂ ਬੁਲੇਟ ਮੋਟਰ ਸਾਈਕਲ ਇਨਾਮ ਕੱਢਿਆ ਜਾਵੇਗਾ | ਨਿਊ ਸਵੈਨ ਸਮੂਹ ਦੇ ਸੀ.ਐਮ.ਡੀ. ਉਪਕਾਰ ਸਿੰਘ ਆਹੁੂਜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਲੇ ਦੌਰਾਨ ਮੁਲਾਕਾਤ ਕਰਕੇ ਆਪਣੀ ਕੰਪਨੀ ਦੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ |
ਸਵਰਾਜ ਨੇ ਪੀ.ਏ.ਯੂ. ਮੇਲੇ ਦੌਰਾਨ 769 ਟਰੈਕਟਰ ਬਾਜ਼ਾਰ 'ਚ ਉਤਾਰਿਆ
ਸਵਰਾਜ ਟਰੈਕਟਰ ਕੰਪਨੀ ਵਲੋਂ ਪੀ.ਏ.ਯੂ. ਦੇ ਕਿਸਾਨ ਮੇਲੇ ਵਿਚ ਕਿਸਾਨਾਂ ਦੀ ਹਾਜ਼ਰੀ ਵਿਚ ਆਪਣਾ ਟਰੈਕਟਰ ਦਾ ਨਵਾਂ ਮਾਡਲ 769 ਬਾਜ਼ਾਰ ਵਿਚ ਵਿਕਰੀ ਲਈ ਉਤਾਰਿਆ ਗਿਆ | ਕੰਪਨੀ ਦੇ ਡੀ.ਜੀ.ਐਮ. ਰਾਜਿੰਦਰ ਸ਼ਰਮਾ ਨੇ ਕਿਹਾ ਕਿ 769 ਟਰੈਕਟਰ ਤੋਂ ਇਲਾਵਾ 969/66 ਐਚ.ਪੀ. ਆਲ ਰਾਊਾਡਰ ਨੂੰ ਵੀ ਕਿਸਾਨਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ |
ਕਰਤਾਰ ਵਲੋਂ ਏ.ਸੀ. ਕੈਬਿਨ ਵਾਲੀ ਅਤਿ ਆਧੁਨਿਕ ਕੰਬਾਈਨ ਦੀ ਘੁੰਢ ਚੁਕਾਈ
ਕਰਤਾਰ ਕੰਬਾਈਨ ਵਲੋਂ ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ ਅੱਜ ਏ.ਸੀ. ਕੈਬਿਨ ਵਾਲੀ ਅਤਿ ਆਧੁਨਿਕ ਕੰਬਾਈਨ ਦੀ ਘੁੰਢ ਚੁਕਾਈ ਕੀਤੀ ਗਈ ਹੈ | ਇਹ ਕੰਬਾਈਨ ਮੱਕੀ ਨੂੰ ਕੱਟਣ ਦੇ ਲਈ ਕੰਮ ਆਵੇਗੀ ਅਤੇ ਇਸ ਵਿਚ ਕਈ ਅਜਿਹੀਆਂ ਤਕਨੀਕਾਂ ਪਾਈਆਂ ਗਈਆਂ ਹਨ, ਜੋ ਪਹਿਲਾਂ ਮਾਰਕੀਟ ਵਿਚ ਚੱਲ ਰਹੀਟਾਂ ਕੰਬਾਈਨਾਂ ਨਾਲੋਂ ਵੱਖਰੀਆਂ ਹਨ | ਕੰਪਨੀ ਦੇ ਜਨਰਲ ਮੈਨੇਜਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੰਪਨੀ ਵਲੋਂ ਜੋ ਕੰਬਾਈਨ ਤਿਆਰ ਕੀਤੀ ਗਈ ਹੈ, ਇਸ ਨੂੰ ਚਲਾਉਣ ਵਾਲੇ ਚਾਲਕ ਨੂੰ ਕਾਫ਼ੀ ਆਰਾਮ ਹੋਵੇਗਾ |
ਨਿਊ ਹਾਲੈਂਡ ਵਲੋਂ 142 ਐਚ.ਪੀ. ਟਰੈਕਟਰ ਲੋਕ ਅਰਪਣ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੇ ਪਹਿਲੇ ਦਿਨ ਨਿਊ ਹਾਲੈਂਡ ਕੰਪਨੀ ਵਲੋਂ ਆਪਣੀ ਕੰਪਨੀ ਦਾ 142 ਐਚ.ਪੀ. ਟਰੈਕਟਰ ਲੋਕ ਅਰਪਣ ਕੀਤਾ ਗਿਆ ਹੈ ਅਤੇ ਇਸ ਟਰੈਕਟਰ ਦਾ ਕੈਬਿਨ ਏ.ਸੀ. ਬਣਾਇਆ ਗਿਆ ਹੈ | ਕੰਪਨੀ ਦੇ ਖੇਤਰੀ ਮੈਨੇਜਰ ਰਾਜੇਸ਼ ਤੋਥੇ ਅਤੇ ਪੰਜਾਬ ਤੇ ਹਿਮਾਚਲ ਦੇ ਮੁਖੀ ਰਛਪਾਲ ਸਿੰਘ ਨੇ ਕਿਹਾ ਕਿ ਕੰਪਨੀ ਵਲੋਂ ਕਿਸਾਨਾਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਹਨ |
ਸ਼ੇਰੋ ਮੈਕ ਵਰਕਸ ਦੇ ਸਟਾਲ 'ਤੇ ਕਿਸਾਨਾਂ ਦੀ ਭਾਰੀ ਭੀੜ
ਪੀ.ਏ.ਯੂ. ਦੇ ਕਿਸਾਨ ਮੇਲੇ ਵਿਚ ਸ਼ੇਰੋ ਮੈਕ ਵਰਕਸ ਵਲੋਂ ਲਗਾਏ ਗਏ ਸਟਾਲ 'ਤੇ ਕਿਸਾਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਕੰਪਨੀ ਦੇ ਸਟਾਲ 'ਤੇ ਮੇਜ਼ ਬੀਡਰ, ਰੋਟੋ ਡੀਗਰ, ਰੋਟੋ ਪਲਾਂਟਰ, ਰੋਟਰੀ ਵਿੱਡਰ ਤੇ ਹੋਰ ਮਸ਼ੀਨਰੀ ਨੂੰ ਜਿੱਥੇ ਕਿਸਾਨਾਂ ਨੇ ਬੜੀ ਗਹੁ ਨਾਲ ਦੇਖਿਆ, ਉੱਥੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਆਰਡਰ ਵੀ ਬੁੱਕ ਕਰਵਾਏ |
ਗਹੀਰ ਕੰਪਨੀ ਦੇ ਸਟਾਲ 'ਤੇ ਅਤਿ ਆਧੁਨਿਕ ਖੇਤੀਬਾੜੀ ਮਸ਼ੀਨਰੀ ਕੀਤੀ ਪ੍ਰਦਰਸ਼ਿਤ
ਪੀ.ਏ.ਯੂ. ਦੇ ਕਿਸਾਨ ਮੇਲੇ ਦੌਰਾਨ ਗਹੀਰ ਕੰਪਨੀ ਵਲੋਂ ਕਿਸਾਨਾਂ ਲਈ ਆਧੁਨਿਕ ਖੇਤੀਬਾੜੀ ਮਸ਼ੀਨਰੀ ਪ੍ਰਦਰਸ਼ਿਤ ਕੀਤੀ ਗਈ, ਜਿਸ ਨੂੰ ਦੇਖਣ ਦੇ ਲਈ ਕਿਸਾਨਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ | ਕੰਪਨੀ ਦੇ ਐਮ.ਡੀ. ਮਨਦੀਪ ਸਿੰਘ ਨੇ ਕਿਹਾ ਕਿ ਕੰਪਨੀ ਦਾ ਸੁਪਰ ਸੀਡਰ, ਐਚ.2 ਲੇਜ਼ਰ ਲੈਵਲਰ ਤੇ ਹੋਰ ਮਸ਼ੀਨਰੀ ਨੂੰ ਬੁੱਕ ਕਰਵਾਉਣ ਲਈ ਕਿਸਾਨਾ ਵਲੋਂ ਕਾਫ਼ੀ ਦਿਲਚਸਪੀ ਲਈ ਗਈ |
ਪ੍ਰੀਤ ਵਲੋਂ ਪੀ.ਏ.ਯੂ. ਦੇ ਕਿਸਾਨ ਮੇਲੇ 'ਚ ਸੁਪਰ 6049 ਟਰੈਕਟਰ ਦੀ ਪੇਸ਼ਕਾਰੀ
ਦੇਸ਼ ਦੀਆਂ ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ 'ਚ ਮੋਹਰੀ ਪ੍ਰੀਤ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਟਰੈਕਟਰ ਦਾ ਨਵਾਂ ਮਾਡਲ 6049 ਸੁਪਰ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਦੇਖਣ ਲਈ ਕਿਸਾਨਾਂ ਵਿਚ ਕਾਫ਼ੀ ਚਾਅ ਦੇਖਿਆ ਗਿਆ | ਕੰਪਨੀ ਦੇ ਉਪ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਕੰਪਨੀ ਵਲੋਂ ਅੱਜ ਤੱਕ ਜੋ ਵੀ ਖੇਤੀਬਾੜੀ ਮਸ਼ੀਨਰੀ ਤਿਆਰ ਕੀਤੀ ਗਈ ਹੈ, ਉਸ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ |
ਗੁਰਬਾਜ਼ ਦੀ ਮਲਟੀਕਰਾਪ ਮਸ਼ੀਨ ਨੇ ਕਿਸਾਨਾਂ ਨੂੰ ਆਪਣੇ ਵੱਲ ਖਿੱਚਿਆ
ਪੀ.ਏ.ਯੂ. ਦੇ ਕਿਸਾਨ ਮੇਲੇ 'ਚ ਗੁਰਬਾਜ਼ ਕੰਪਨੀ ਦੀ ਮਲਟੀਕਰਾਪ ਮਸ਼ੀਨ ਨੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਕੰਪਨੀ ਦੀ ਇਸ ਮਸ਼ੀਨ ਨੂੰ ਦੇਖਣ ਲਈ ਕਿਸਾਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਕੰਪਨੀ ਦੇ ਐਮ.ਡੀ. ਜਗਤਾਰ ਸਿੰਘ ਨੇ ਕਿਹਾ ਕਿ ਤਿੰਨ ਸਾਲ ਬਾਅਦ ਲੱਗ ਕਿਸਾਨ ਮੇਲੇ ਵਿਚ ਕਿਸਾਨਾਂ ਦੀ ਭੀੜ ਦੇਖਣ ਨੂੰ ਮਿਲੀ ਹੈ |
ਕੁਬੋਟਾ ਦੇ ਈਰਾਨੀ ਮਾਡਲ ਟਰੈਕਟਰ ਖਿੱਚ ਦਾ ਕੇਂਦਰ
ਜਪਾਨੀ ਕੰਪਨੀ ਕੁਬੋਟਾ ਵਲੋਂ ਵੀ ਪੀ.ਏ.ਯੂ. ਕਿਸਾਨ ਮੇਲੇ 'ਚ ਆਪਣਾ ਸਟਾਲ ਲਗਾਇਆ ਗਿਆ ਹੈ | ਕੰਪਨੀ ਵਲੋਂ ਮੇਲੇ 'ਚ ਟਰੈਕਟਰ ਦੇ ਪ੍ਰਦਰਸ਼ਿਤ ਕੀਤੇ ਈਰਾਨੀ ਮਾਡਲ ਨੇ ਹਰ ਕਿਸੇ ਨਾ ਧਿਆਨ ਆਪਣੇ ਵੱਲ ਖਿੱਚਿਆ | ਕੰਪਨੀ ਦੇ ਏਰੀਆ ਸੇਲਸ ਮੈਨੇਜਰ ਅਮਨਦੀਪ ਸਿੰਘ ਨੇ ਕਿਹਾ ਕਿ ਕੰਪਨੀ ਦੇ ਸਾਰੇ ਮਾਡਲਾਂ ਨੂੰ ਬੁੱਕ ਕਰਵਾਉਣ, ਖ੍ਰੀਦਣ ਤੇ ਦੇਖਣ ਲਈ ਕਿਸਾਨਾਂ ਦੀ ਸਵੇਰ ਤੋਂ ਈ ਭਾਰੀ ਭੀੜ ਦੇਖਣ ਮਿਲ ਰਹੀ ਹੈ |


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX