ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਜ਼ਦੂਰ ਮੁਕਤੀ ਮੋਰਚਾ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਸਥਾਨਕ ਏ.ਡੀ.ਸੀ. (ਵਿਕਾਸ) ਦਫ਼ਤਰ ਅੱਗੇ ਚੱਲ ਰਹੇ ਧਰਨੇ ਦੇ 51ਵੇਂ ਵੱਡੀ ਗਿਣਤੀ 'ਚ ਮਜ਼ਦੂਰਾਂ ਵਲੋਂ ਸ਼ਹਿਰ 'ਚ ਪੰਜਾਬ ਸਰਕਾਰ ਖ਼ਿਲਾਫ਼ ਲਲਕਾਰ ਮਾਰਚ ਕੱਢਿਆ ਗਿਆ | ਰੋਹ 'ਚ ਆਏ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਪੁਲਿਸ ਦੇ ਨਾਕਿਆਂ ਨੂੰ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਲਿਆ | ਪੂਰੇ 2 ਘੰਟੇ ਉਨ੍ਹਾਂ ਪ੍ਰਦਰਸ਼ਨ ਜਾਰੀ ਰੱਖਿਆ | ਸੰਬੋਧਨ ਕਰਦਿਆਂ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ, ਸੂਬਾਈ ਆਗੂ ਪਰਮਜੀਤ ਕੌਰ ਮੁੱਕੀ ਅਤੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਲੋਂ ਆਮ ਆਦਮੀ ਦੇ ਨਾਂਅ 'ਤੇ ਵੋਟਾਂ ਬਟੋਰ ਕੇ ਸੂਬੇ ਦੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ 'ਚ ਦਲਿਤਾਂ, ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਜਾਰੀ ਹੈ | ਘਿਰਾਓ ਮੌਕੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਨੇ ਪਹੁੰਚ ਕੇ ਦੱਸਿਆ ਕਿ 1 ਦਰਜਨ ਪਿੰਡਾਂ ਦੇ ਮਜ਼ਦੂਰਾਂ ਨੂੰ ਨਰਮੇ ਦੀ ਮਾਰ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਪੰਜ ਪਿੰਡ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇਗਾ, ਮੁਆਵਜ਼ੇ ਤੋ ਵਾਂਝੇ ਮਜ਼ਦੂਰਾਂ ਦੀਆਂ ਅਰਜ਼ੀਆਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੁਢਲਾਡਾ ਸਬ-ਡਵੀਜਨ ਦੇ ਵਿਚ ਪੈਂਦੇ ਪਿੰਡਾਂ ਦੇ ਹਰ ਮਜ਼ਦੂਰਾਂ ਲਾਭਪਾਤਰੀ ਦੇ ਖਾਤਿਆਂ ਵਿਚ 1 ਲੱਖ 75 ਹਜ਼ਾਰ ਦੀ ਰਾਸ਼ੀ ਪਾਉਣੀ ਜਾਰੀ ਕਰ ਦਿੱਤੀ ਹੈ | ਇਸੇ ਤਰ੍ਹਾਂ ਹੀ ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡਾਂ ਵੀ ਰਾਸ਼ੀ ਜਾਰੀ ਕਰ ਦਿੱਤੀ ਅਤੇ ਰਹਿੰਦਿਆਂ ਮੰਗਾਂ ਵੀ ਜਲਦੀ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਕਾ. ਰਾਜਵਿੰਦਰ ਸਿੰਘ ਰਾਣਾ, ਵਿਜੇ ਕੁਮਾਰ ਭੀਖੀ, ਮਨਜੀਤ ਕੌਰ ਜੋਗਾ, ਜਰਨੈਲ ਸਿੰਘ ਮਾਨਸਾ, ਸੁਖਵਿੰਦਰ ਸਿੰਘ ਬੋਹਾ, ਜੀਤ ਸਿੰਘ ਬੋਹਾ, ਗੁਲਾਬ ਸਿੰਘ ਖੀਵਾ, ਭੋਲਾ ਸਿੰਘ ਝੱਬਰ, ਦਰਸ਼ਨ ਸਿੰਘ ਦਾਨੇਵਾਲਾ, ਜੱਗੂ ਸਿੰਘ ਖੁਡਾਲ, ਕੁਲਵੰਤ ਸਿੰਘ ਦਾਤੇਵਾਸ, ਹਰਭਜਨ ਸਿੰਘ ਦਾਤੇਵਾਸ, ਗੁਰਵਿੰਦਰ ਸਿੰਘ ਨੰਦਗੜ੍ਹ, ਗੁਰਬਲ ਸਿੰਘ ਫ਼ਤਿਹਪੁਰ, ਜੱਗੀ ਸਿੰਘ ਫ਼ਤਿਹਪੁਰ ਆਦਿ ਸਨ |
ਬਰੇਟਾ, 23 ਸਤੰਬਰ (ਜੀਵਨ ਸ਼ਰਮਾ)- ਬੀਤੀ ਰਾਤ ਸਥਾਨਕ ਸ਼ਹਿਰ ਦੇ 1 ਕੈਮਿਸਟ ਦੀ ਦੁਕਾਨ 'ਤੇ ਕੁਝ ਵਿਅਕਤੀਆਂ ਵਲੋਂ ਕੀਤੇ ਹਮਲੇ ਤੋਂ ਰੋਹ 'ਚ ਆਏ ਕੈਮਿਸਟਾਂ ਵਲੋਂ ਸਖ਼ਤ ਕਾਰਵਾਈ ਨੂੰ ਲੈ ਕੇ ਥਾਣੇ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਪੀੜਤ ਵਿਕਾਸ ਬਾਂਸਲ ਨੇ ...
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੱਧੜ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਭੈਣੀ ਦੀ ਚੋਣ ਲਈ ਸਬੰਧਿਤ ਸਥਾਨਕ ਕਿਸਾਨਾਂ ਵਲੋਂ ਸਰਬਸੰਮਤੀ ਕਰਵਾ ਦਿੱਤੀ ਗਈ ਹੈ | ਸਰਬਸੰਮਤੀ ਨਾਲ ਹਰਜੀਵਨ ਸਿੰਘ ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ ਗਏ ਹਨ | ਚੁਣੇ ਗਏ ਮੈਂਬਰਾਂ ਵਿੱਚ ...
ਬੋਹਾ, 23 ਸਤੰਬਰ (ਰਮੇਸ਼ ਤਾਂਗੜੀ)- ਸਰਕਾਰੀ ਸੈਕੰਡਰੀ ਕੰਨਿਆ ਸਕੂਲ ਬੋਹਾ ਦੀ ਜਗ੍ਹਾ ਦਾ ਵਿਵਾਦ ਨਿਬੇੜਨ ਲਈ ਤਹਿਸੀਲਦਾਰ ਬੁਢਲਾਡਾ ਹਰਸਿਮਰਨ ਸਿੰਘ, ਨਾਇਬ ਤਹਿਸੀਲਦਾਰ ਬਲਕਾਰ ਸਿੰਘ ਸਮੇਤ ਕਾਨੂੰਗੋ ਧਰਮਜੀਤ ਸਿੰਘ ਅਤੇ ਪਟਵਾਰੀ ਉਚੇਚੇ ਤੌਰ 'ਤੇ ਸਕੂਲ ਵਿਵਾਦ ...
ਭੁੱਚੋ ਮੰਡੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸਥਾਨਕ ਮਿਊਾਸਪਲ ਪਾਰਕ 'ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਕਿਸਾਨੀ ਮੁੱਦਿਆਂ 'ਤੇ ਸੰਘਰਸ਼ ਦੇ ਪੜਾਅ ਐਲਾਨੇ ਹਨ | ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਦੀ ...
ਸੰਗਤ ਮੰਡੀ, 23 ਸਤੰਬਰ (ਅੰਮਿ੍ਤਪਾਲ ਸ਼ਰਮਾ)-ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਟਰਸਾਈਕਲ ਮਾਰਚ ਕੱਢਿਆ ਗਿਆ | ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਜਸਕਰਨ ਕੋਟਗੁਰੂ ਅਤੇ ...
ਬੁਢਲਾਡਾ, 23 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਸਿਵਲ ਹਸਪਤਾਲ ਵਿਖੇ ਐਨ.ਐਚ.ਐਮ. ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਬਲਾਕ ਪ੍ਰਧਾਨ ਰਾਜਵਿੰਦਰ ਕੌਰ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ...
ਮਾਨਸਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਇੱਥੇ ਸੀ.ਐਮ.ਓ. ਦਫ਼ਤਰ ਵਿਖੇ ਮੀਟਿੰਗ ਕਰਨ ਉਪਰੰਤ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਦੀ 'ਆਪ' ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ...
ਮਾਨਸਾ, 23 ਸਤੰਬਰ (ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਸਥਾਨਕ ਸਹਿਕਾਰੀ ਬੈਂਕ ਦੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਗਿਆ | ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਨੇ ਸਹਾਇਕ ਧੰਦਿਆਂ ਲਈ ਬੈਂਕਾਂ ਤੋਂ ਸਾਢੇ 4 ਲੱਖ ਕਰਜ਼ਾ ਲਿਆ ਸੀ, ਜਿਸ 'ਚੋਂ 3 ਲੱਖ 10 ...
ਮਾਨਸਾ, 23 ਸਤੰਬਰ (ਵਿ.ਪ੍ਰਤੀ.)- ਸਥਾਨਕ ਸ਼ਹਿਰ 'ਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ, ਮਲੇਰੀਆ ਪ੍ਰਭਾਵਿਤ ਖੇਤਰਾਂ 'ਚ ਬਚਾਅ ਸਬੰਧੀ ਫੌਗਿੰਗ ਕਰਨ ਦੇ ਨਾਲ ਹੀ ਪਾਣੀ ਦੇ ਸੋਮਿਆਂ 'ਚ ਲਾਰਵੇ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਵੈਕਟਰ ਬੌਰਨ ਬਿਮਾਰੀਆਂ ਦੇ ਬਚਾਅ ...
ਮਾਨਸਾ, 23 ਸਤੰਬਰ (ਵਿ. ਪ੍ਰਤੀ.)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ 25 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਖਿੱਲਣ ਵਿਖੇ ਕੀਤੀ ਜਾ ਰਹੀ ਸੀ, ਜੋ ਮੌਸਮ ਦੀ ਖ਼ਰਾਬੀ ਕਾਰਨ ਇਕ ਵਾਰ ਮੁਲਤਵੀ ਕਰ ਦਿੱਤੀ ਹੈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ...
ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੱਧੜ)-ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਮੁਹਿੰਮ ਤਹਿਤ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਵਿਚ ਲੈ ਕੇ ਜਾਣ ਲਈ ਨਗਰ ਨਥਾਣਾ ਵਿਖੇ ਲੋਕ ਮੋਰਚਾ ਪੰਜਾਬ ਵਲੋਂ ਇਕੱਤਰਤਾ ਕਰਵਾਈ ਗਈ | ਸੂਬਾ ਸਕੱਤਰ ਜਗਮੇਲ ਸਿੰਘ ਨੇ ...
ਸਰਦੂਲਗੜ੍ਹ, 23 ਸਤੰਬਰ (ਪ.ਪ.)- ਮਾਨਸਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਕੂਲੀ ਖੇਡ ਮੁਕਾਬਲਿਆਂ 'ਚ ਕੈਲੀਬਰ ਪਬਲਿਕ ਸਕੂਲ ਬਰਨ ਦੇ ਖਿਡਾਰੀਆਂ ਨੇ ਅੰਡਰ-17 ਸਾਲ ਲੜਕੇ ਹੈਂਡਬਾਲ ਦੀ ਖੇਡ 'ਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ...
ਭੁੱਚੋ ਮੰਡੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)- ਖੇਡ ਵਿਭਾਗ ਪੰਜਾਬ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ-2022 ਜ਼ਿਲ੍ਹਾ ਪੱਧਰੀ ਐਥਲੈਟਿਕ ਮੀਟ ਵਿਚ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਜਗਦੀਸ਼ ਕੁਮਾਰ ਨੇ 41 ਤੋਂ 50 ...
ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਲੜਕਿਆਂ ਦੀ ਟੀਮ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜ਼ੋਨਲ ਕ੍ਰਿਕਟ ਟੂਰਨਾਮੈਂਟ 'ਪੂਲ ਬੀ' ਦੇ ਫਾਈਨਲ 'ਚ ਪੁੱਜ ਗਈ ਹੈ | ਜਿਥੇ ਉਨ੍ਹਾਂ ਦਾ ਫਾਈਨਲ ਮੈਚ ਮੇਜ਼ਬਾਨ ਡੀ.ਏ.ਵੀ. ...
ਭੁੱਚੋ ਮੰਡੀ, 23 ਸਤੰਬਰ (ਬਿੱਕਰ ਸਿੰਘ ਸਿੱਧੂ) ਯੂਨੀਕ ਆਈ. ਟੀ. ਆਈ. ਭੁੱਚੋ ਕਲਾਂ ਵਿਖੇ ਸਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਮੁੱਖ ਮਹਿਮਾਨ ਸਰਪੰਚ ਗੁਰਪ੍ਰੀਤ ਸਰਾਂ ਅਤੇ ਸੰਸਥਾ ਦੇ ਚੇਅਰਮੈਨ ਗੋਪਾਲਜੀਤ ਸਿੰਘ ਸਿੱਧੂ ਵਲੋਂ ਸਿਖਿਆਰਥੀਆਂ ...
ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਭਾਈ ਘਨੱਈਆ ਜੀ ਦੀ ਬਰਸੀ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਿਖੇ ਮੁੱਢਲੀ ਸਹਾਇਤਾ ਸਬੰਧੀ ਇਕ ਸੰਖੇਪ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੂੰ ਮੁੱਢਲੀ ਸਹਾਇਤਾ ਦੌਰਾਨ ਸਿਹਤ ਸੰਭਾਲ ...
ਜੀ.ਐਮ. ਅਰੋੜਾ ਸਰਦੂਲਗੜ੍ਹ, 23 ਸਤੰਬਰ-ਸਬ ਡਵੀਜ਼ਨ ਸਰਦੂਲਗੜ੍ਹ ਅਧੀਨ ਆਉਂਦੀਆਂ ਮੁੱਖ ਸੜਕਾਂ ਅਤੇ ਪਿੰਡਾਂ ਅਤੇ ਢਾਣੀਆਂ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ ਦਾ ਕਈ ਸਾਲਾਂ ਤੋਂ ਟੁੱਟੇ ਹੋਣ ਕਾਰਨ ਇੱਥੋਂ ਗੁਜ਼ਰਨ ਵਾਲੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਸੜਕਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX