ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ 10 ਦਿਨ ਚੱਲਣ ਵਾਲੇ ਕਰਾਫ਼ਟ ਮੇਲੇ 'ਚ ਇਲਾਕਾ ਨਿਵਾਸੀਆਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਹੋ ਰਹੀ ਹੈ | ਮੇਲੇ ਵਿਚ ਵੱਖ ਵੱਖ ਪ੍ਰਕਾਰ ਦੀਆਂ ਲਗਪਗ 250 ਦੇ ਕਰੀਬ ਸਟਾਲਾਂ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ¢ ਇਸ ਮੇਲੇ ਵਿਚ ਬਾਗਬਾਨੀ ਵਿਭਾਗ ਵਲੋਂ ਇਕ ਵਿਲੱਖਣ ਕਿਸਮ ਦੀ ਪ੍ਰਦਰਸ਼ਨੀ 'ਗੁਲਿਸਤਾਂ' ਦੇ ਨਾਮ ਹੇਠ ਲਗਾਈ ਗਈ ਹੈ | ਜਿਸ ਦਾ ਉਦਘਾਟਨ ਸ੍ਰੀ ਚੰਦਰ ਗੈਂਦ ਆਈ.ਏ.ਐਸ. ਕਮਿਸ਼ਨਰ ਫ਼ਰੀਦਕੋਟ ਡਵੀਜ਼ਨ ਅਤੇ ਡਾ. ਰੂਹੀ ਦੁੱਗ ਆਈ.ਏ.ਐਸ. ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਕੀਤਾ | ਇਹ ਪ੍ਰਦਰਸ਼ਨੀ ਮੇਲੇ ਵਿਚ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਡਿਪਟੀ ਡਾਇਰੈਕਟਰ ਬਾਗਬਾਨੀ ਫ਼ਰੀਦਕੋਟ ਨਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕÏਰ ਵਲੋਂ ਬਾਗਬਾਨੀ ਵਿਭਾਗ ਨੂੰ ਜਾਣਕਾਰੀ ਭਰਪੂਰ ਅਤੇ ਲੋਕਾਂ ਨੂੰ ਵਧੀਆ ਸੁਨੇਹਾ ਦੇਣ ਵਾਲੀ ਸਜਾਵਟੀ ਪੌਦਿਆਂ ਦੀ ਪ੍ਰਦਰਸ਼ਨੀ ਲਗਾਉਣ ਲਈ ਕਿਹਾ ਗਿਆ ਸੀ ਜਿਸ ਤਹਿਤ ਇਹ ਪ੍ਰਦਰਸ਼ਨੀ ਲਗਾਈ ਗਈ ਹੈ | ਪ੍ਰਦਰਸ਼ਨੀ ਦਾ ਮਕਸਦ ਇਹ ਸੁਨੇਹਾ ਦੇਣਾ ਹੈ ਕਿ ਜੇਕਰ ਅਸੀਂ ਆਪਣੀ ਆਬੋ ਹਵਾ ਨੂੰ ਸ਼ੁੱਧ ਰੱਖਣਾ ਹੈ ਤਾਂ ਵੱਧ ਤੋਂ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ ¢ ਇਸ ਮਕਸਦ ਲਈ ਬਾਗਬਾਨੀ ਵਿਕਾਸ ਅਫ਼ਸਰ ਮਨਪ੍ਰੀਤ ਵਲੋਂ ਪਲਾਸਟਿਕ ਅਤੇ ਕੱਚ ਦੀਆਂ ਖਾਲੀ ਬੋਤਲਾਂ, ਪੁਰਾਣੇ ਟਾਇਰਾਂ ਅਤੇ ਨਾ-ਵਰਤੋਂ ਯੋਗ ਲੱਕੜ ਆਦਿ ਨੂੰ ਰਚਨਾਤਮਕ ਢੰਗ ਨਾਲ ਵਰਤੋਂ ਵਿਚ ਲਿਆ ਕੇ ਪ੍ਰਦਰਸ਼ਿਤ ਕੀਤਾ ਗਿਆ ਅਤੇ ਲੋਕਾਂ ਨੂੰ ਘਰਾਂ ਵਿਚ ਹਰਿਆਵਲ ਦੇ ਨਾਲ-ਨਾਲ ਰੀਸਾਈਕਲ ਲਈ ਪ੍ਰੇਰਿਤ ਕੀਤਾ ਗਿਆ | ਪ੍ਰਦਰਸ਼ਨੀ ਵਿਚ ਬੱਚਿਆਂ ਨੂੰ ਵੱਖ-ਵੱਖ ਪ੍ਰਕਾਰ ਦੇ ਸਜਾਵਟੀ ਪੌਦਿਆਂ ਦੀਆਂ ਕਿਸਮਾਂ ਬਾਰੇ ਟੈਗ ਲਗਾ ਕੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਪੌਦਿਆਂ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਬਾਰੇ ਵੀ ਦੱਸਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਵਿਭਾਗ ਦੀਆਂ ਹੋਰ ਗਤੀਵਿਧੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਵਿਭਾਗੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ ¢ ਇਸ ਪ੍ਰਦਰਸ਼ਨੀ ਨੂੰ ਖਿੱਚ ਦਾ ਕੇਂਦਰ ਬਣਾਉਣ ਵਿਚ ਵੀਰਪਾਲ ਕੌਰ ਐਸ.ਡੀ.ਐਮ. ਕੋਟਕਪੂਰਾ ਅਤੇ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ ਫ਼ਰੀਦਕੋਟ ਦੀ ਪੂਰੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ¢
ਦੋਦਾ, 25 ਸਤੰਬਰ (ਰਵੀਪਾਲ)-ਬੀਤੇ ਦਿਨ ਬੇਮੌਸਮੀ ਪਈ ਬਾਰਸ਼ ਨਾਲ ਨਗਰ ਦੋਦਾ 'ਚ ਤਿੰਨ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਿਸ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕਿ੍ਸ਼ਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਦੋਦਾ ਜਿਸ ਦੇ ਕਮਰੇ ਦੀ ...
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-30ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਵਿਚ ਰੇਲਵੇ ਕੋਚ ਫ਼ੈਕਟਰੀ ਕਪੂਰਥਲਾ ਦੀ ਟੀਮ ਆਪਣੀ ਵਿਰੋਧੀ ਟੀਮ ਸੈਂਟਰਲ ਰੇਲਵੇ ਮੁੰਬਈ ਨੂੰ 4-0 ਦੇ ਗੋਲਾਂ ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਬਣ ਗਈ | ਇਨਾਮ ...
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਘੁਗਿਆਣਾ ਦੇ ਜੰਮਪਲ ਤੇ 57 ਕਿਤਾਬਾਂ ਦੇ ਸਿਰਜਕ, ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਸਾਲ 2022 ਦੇ ਬਾਬਾ ਸ਼ੇਖ਼ ਫ਼ਰੀਦ ਯਾਦਗਾਰੀ ਮੇਲੇ 'ਤੇ ਜ਼ਿਲ੍ਹੇ ਦੀ 50ਵੀਂ ...
ਮੰਡੀ ਬਰੀਵਾਲਾ, 25 ਸਤੰਬਰ (ਪ. ਪ.)-ਰਾਮ ਕ੍ਰਿਸ਼ਨ, ਰਾਮ ਅਵਤਾਰ, ਗੁਰਪਾਲ, ਮਹਾਂਵੀਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਸ਼ ਕਾਰਨ ਨਹਿਰੂ ਬਸਤੀ ਬਰੀਵਾਲਾ ਅੱਗੇ ਪਾਣੀ ਜਮ੍ਹਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪਾਣੀ ਖੜ੍ਹਨ ਕਾਰਨ ਲੋਕਾਂ ਦਾ ਲੰਘਣਾ ਵੀ ਔਖਾ ਹੋ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਵਲੋਂ ਬਿਜਲੀ ਸੋਧ ਬਿੱਲ 2022 ਦਾ ਤਿੱਖਾ ਵਿਰੋਧ ਕੀਤਾ ਗਿਆ | ਇਸ ਗੱਲ ਦਾ ਪ੍ਰਗਟਾਵਾ ਜਥੇਬੰਦੀ ਦੇ ਸੂਬਾ ਪ੍ਰਧਾਨ ਅਵਿਨਾਸ਼ ਚੰਦਰ ...
ਕੋਟਕਪੂਰਾ, 25 ਸਤੰਬਰ (ਮੇਘਰਾਜ)-ਅਗਰਵਾਲ ਸਭਾ ਕੋਟਕਪੂਰਾ ਵਲੋਂ ਮਹਾਰਾਜ ਅਗਰਸੈਨ ਜੈਅੰਤੀ ਮੌਕੇ 26 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ...
ਬਾਜਾਖਾਨਾ, 25 ਸਤੰਬਰ (ਗਰਗ)-ਸੀਨੀਅਰ ਕਾਂਗਰਸੀ ਆਗੂ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਹਿਰਦੇਪਾਲ ਸਿੰਘ ਵਿੱਕੀ ਭਲੂਰੀਆ ਦੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਔਲਖ, ਯੂਥ ਪ੍ਰਧਾਨ ਲਖਵਿੰਦਰ ਸਿੰਘ, ਕਰਤਾਰ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ ਵਨੀਤ ਕੁਮਾਰ ਆਈ.ਏ.ਐਸ, ਏ.ਡੀ.ਸੀ.ਯੂ.ਡੀ ਮਨਦੀਪ ਕੌਰ ਦੇ ਹੁਕਮਾਂ ਅਨੁਸਾਰ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਪਲਾਸਟਿਕ ...
ਜੈਤੋ, 25 ਸਤੰਬਰ (ਗਾਬੜੀਆ)-ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਅਤੇ ਬਰਗਾੜੀ ਪਿੰਡ ਦੇ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੇ ਵੱਡੇ ਭਰਾ ਹਿਰਦੇਪਾਲ ਸਿੰਘ ਵਿੱਕੀ ਭਲੂਰੀਆ ਦੀ ਬੇਵਕਤੀ ਮੌਤ 'ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ...
ਬਰਗਾੜੀ, 25 ਸਤੰਬਰ (ਲਖਵਿੰਦਰ ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਸਰਾਵਾਂ ਦੇ ਆਂਗਣਵਾੜੀ ਸੈਂਟਰ ਵਿਖੇੇ ਪੋਸ਼ਣ ਮਾਹ ਮਹੀਨਾ ਮਨਾਇਆ ਗਿਆ | ਸੀ.ਡੀ.ਪੀ.ਓ ਦਰਸ਼ਨ ਕੌਰ, ਸੁਪਰਵਾਈਜ਼ਰ ਕੋਮਲ ਬਾਂਸਲ ਆਦਿ ਨੇ ਔਰਤਾਂ ਨੂੰ ਪੋਸਟਿਕ ਭੋਜਨ ਬਾਰੇ ਵਿਸਥਾਰ ਨਾਲ ਜਾਣਕਾਰੀ ...
ਬਰਗਾੜੀ, 25 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ਼੍ਹਾ ਫ਼ਰੀਦਕੋਟ ਦੇ ਦਿਹਾਤੀ ਪ੍ਰਧਾਨ ਹਿਰਦੇਪਾਲ ਸਿੰਘ ਵਿੱਕੀ ਭਲੂਰੀਆ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਸਾਬਕਾ ਵਿਧਾਇਕ ਅਤੇ ਪੰਜਾਬ ...
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸਕੂਲਾਂ ਵਿਚ ਸਿੱਖਿਆ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਦਾਨੀ ਸੱਜਣ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ ਤਾਂ ਜੋ ਸਕਰਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ...
ਫ਼ਰੀਦਕੋਟ, 25 ਸਤੰਬਰ (ਸਤੀਸ਼ ਬਾਗ਼ੀ)-ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਇੰਡੀਅਨ ਫ਼ਾਰਮਾਕੋਪੀਆਂ ਕਮਿਸ਼ਨ ਗਾਜ਼ੀਆਬਾਦ ਦੇ ਸਹਿਯੋਗ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਦੀ ਅਗਵਾਈ ਹੇਠ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਲਈ ...
ਫ਼ਰੀਦਕੋਟ, 25 ਸਤੰਬਰ (ਸਤੀਸ਼ ਬਾਗ਼ੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਸਰਵਿਸ ਫ਼ੈਡਰੇਸ਼ਨ, ਪੰਜਾਬ ਮੰਡੀ ਬੋਰਡ, ਸੀਵਰ ਬੋਰਡ, ਮੈਡੀਕਲ ਕਾਲਜ ਦੇ ਸਫ਼ਾਈ ਸੇਵਕ, ਕੋਰੋਨਾ ਯੋਧੇ ਅਤੇ ਹੋਰ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਆਗੂ ...
ਫ਼ਰੀਦਕੋਟ, 25 ਸਤੰਬਰ (ਸਤੀਸ਼ ਬਾਗ਼ੀ)-ਸੀਨੀਅਰ ਸਿਟੀਜ਼ਨਜ ਵੈਲਫੇਅਰ ਸੁਸਾਇਟੀ (ਰਜਿ:) ਵਲੋਂ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ...
ਸਾਦਿਕ, 25 ਸਤੰਬਰ (ਗੁਰਭੇਜ ਸਿੰਘ ਚੌਹਾਨ)-ਅੱਜ ਬੀਤੇ ਦਿਨੀਂ ਸਵਰਗ ਸਿਧਾਰ ਗਏ ਜੋਗਿੰਦਰ ਸਿੰਘ ਸੰਧੂ (80 ਸਾਲ) ਸਾਬਕਾ ਸਰਪੰਚ ਸ਼ਿਮਰੇਵਾਲਾ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੋਇਆ | ਅੰਤਿਮ ਅਰਦਾਸ ਉਪਰੰਤ ਸਟੇਜ ਦਾ ਸੰਚਾਲਨ ਕਰਦਿਆਂ ...
ਬਾਜਾਖਾਨਾ, 25 ਸਤੰਬਰ (ਗਰਗ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਚੇਅਰਮੈਨ ...
ਦੋਦਾ, 25 ਸਤੰਬਰ (ਰਵੀਪਾਲ)-ਅਿਖ਼ਲ ਭਾਰਤੀ ਬਾਜੀਗਰ ਸੰਗਠਨ ਬਲਾਕ ਗਿੱਦੜਬਾਹਾ ਦੀ ਮੀਟਿੰਗ ਇੱਥੇ ਹੋਈ ਜਿਸ 'ਚ ਪੰਜਾਬ ਸਰਕਾਰ ਦੇ ਵਿਭਾਗ ਸ਼ੋਸ਼ਲ ਜਸਟਿਸ ਇੰਪਾਵਰਮੈਂਟ ਤੇ ਸਨਿਊਰਟੀ (ਰਾਖਵਾਂਕਰਨ ਸੈਲ) ਵਲੋਂ ਜਾਰੀ ਕੀਤਾ ਪੱਤਰ ਮਿਤੀ 15 ਸਤੰਬਰ 2022 ਦਾ ਵਿਰੋਧ ਕੀਤਾ ...
ਕੋਟਕਪੂਰਾ, 25 ਸਤੰਬਰ (ਮੇਘਰਾਜ)-ਅੱਜ ਟਰੇਡ ਵਿੰਗ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਜ ਅਗਰਵਾਲ ਦੀ ਅਗਵਾਈ 'ਚ ਸਮਾਜਸੇਵੀ ਜਥੇਬੰਦੀਆਂ ਦੇ ਮੁਖੀਆਂ ਦੇ ਵਫ਼ਦ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਜਿਸ 'ਚ ਰਾਜ ਅਗਰਵਾਲ ਤੋਂ ਇਲਾਵਾ ...
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-19 ਸਤੰਬਰ ਤੋਂ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੀ ਖ਼ੁਸ਼ੀ 'ਚ ਫ਼ਰੀਦਕੋਟ ਵਿਖੇ ਲੱਗਣ ਵਾਲੇ ਪੰਜ ਰੋਜ਼ਾ ਮੇਲੇ ਦੌਰਾਨ ਇਸ ਵਾਰ ਦਾ ਮੇਲਾ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੇ ਚੱਲਦੇ ਆਲੋਚਨਾ ਦਾ ਵਿਸ਼ਾ ਬਣ ਗਿਆ | ਜਿਸ ...
ਫ਼ਰੀਦਕੋਟ, 25 ਸਤੰਬਰ (ਸਤੀਸ਼ ਬਾਗ਼ੀ)-ਗਿਆਨੀ ਜ਼ੈਲ ਸਿੰਘ ਐਵਿਨਿਊ ਵੈਲਫ਼ੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਨੇ ਆਪਣੇ ਪਿਤਾ ਸਵ: ਗੁਰਪ੍ਰਤਾਪ ਸਿੰਘ ਗਿੱਲ ਨੰਬਰਦਾਰ ਪਿੰਡੀ ਬਲੋਚਾਂ ਦੀ ਯਾਦ ਨੂੰ ...
ਸਾਦਿਕ, 25 ਸਤੰਬਰ (ਆਰ.ਐਸ.ਧੁੰਨਾ)-ਕੱਲ੍ਹ ਸਵੇਰ ਤੋਂ ਪੈ ਰਹੀ ਬਾਰਸ਼ ਇਕ ਗਰੀਬ ਪਰਿਵਾਰ ਲਈ ਆਫ਼ਤ ਬਣ ਕੇ ਆਈ ਕਿਉਂਕਿ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਦੋ ਲੜਕੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਿੰਡ ਕਾਉਣੀ ਦੇ ...
ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਇਸ ਵਾਰ ਸ਼ਹੀਦ ਏ ਆਜ਼ਮ ਸ: ਭਗਤ ਸਿੰਘ ਦਾ 115ਵਾਂ ਜਨਮ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ 'ਤੇ ਵੱਖ-ਵੱਖ ਵਿਭਾਗਾਂ ਵਲੋਂ ਗਤੀਵਿਧੀਆਂ ਕੀਤੀਆਂ ਜਾਣਗੀਆਂ¢ ਡਿਪਟੀ ...
ਬਰਗਾੜੀ, 25 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਨੇੜਲੇ ਲਗਪਗ 12 ਪਿੰਡਾਂ ਦਾ ਕੇਂਦਰ ਹੈ | ਇੱਥੋਂ ਰੋਜ਼ਾਨਾ ਨੇੜਲੇ ਪਿੰਡ ਦੇ ਲੋਕ ਸਫ਼ਰ ਲਈ ਬੱਸਾਂ 'ਤੇ ਚੜ੍ਹਦੇ ਉੱਤਰਦੇ ਹਨ | ਕੌਮੀ ਸ਼ਾਹ ਮਾਰਗ ਸੜਕ ਦੇ ਬਣਨ ਤੋਂ ਪਹਿਲਾਂ ਇੱਥੇ ਰਾਹਗੀਰਾਂ ਦੇ ਬੱਸਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX