ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਸ਼ਤਾਬਦੀ ਅਨੋਖੇ ਢੰਗ ਨਾਲ ਮਨਾਈ ਜਾਵੇਗੀ | ਇਹ ਪ੍ਰਗਟਾਵਾ ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਅਤੇ ਯਾਦਗਾਰ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕਰਨਗੇ | ਉਨ੍ਹਾਂ ਖਟਕੜ ਕਲਾਂ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਇਸ ਅਹਿਮ ਸਮਾਗਮ ਨੂੰ ਨੇਪਰੇ ਚੜ੍ਹਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਦੇ ਬੈਠਣ ਦੇ ਢੁੱਕਵੇਂ ਪ੍ਰਬੰਧ ਕਰਨ ਲਈ ਮੁਕੰਮਲ ਯਤਨ ਕੀਤੇ ਜਾ ਰਹੇ ਹਨ | ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਇਸ ਸਮਾਗਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਤਾਂ ਜੋ ਲੋਕ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕਰ ਸਕਣ | ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਸਮਾਗਮ ਮਹਾਨ ਆਜ਼ਾਦੀ ਘੁਲਾਟੀਏ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸੂਬਾ ਸਰਕਾਰ ਵਲੋਂ ਨਿਮਰ ਅਤੇ ਢੁੱਕਵੀਂ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਐੱਸ. ਡੀ. ਐੱਮ. ਨਵਾਂਸ਼ਹਿਰ ਸ਼ਵਿਰਾਜ ਸਿੰਘ ਬੱਲ, ਐੱਸ. ਡੀ. ਐੱਮ. ਬੰਗਾ ਗੁਰਲੀਨ ਸਿੱਧੂ, ਡੀ. ਐੱਸ. ਪੀ. ਬੰਗਾ ਸਰਵਣ ਸਿੰਘ ਬੱਲ, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਤੇ ਰਾਜੀਵ ਕੁਮਾਰ ਥਾਣਾ ਮੁਖੀ ਬੰਗਾ ਆਦਿ ਹਾਜ਼ਰ ਸਨ |
ਸੰਧਵਾਂ, 26 ਸਤੰਬਰ (ਪ੍ਰੇਮੀ ਸੰਧਵਾਂ)-ਮੀਂਹ ਨਾਲ ਝੋਨੇ ਦੇ ਹੋਏ ਭਾਰੀ ਨੁਕਸਾਨ ਦਾ ਦਰਦ ਅਜੇ ਘੱਟ ਨਹੀਂ ਸੀ ਹੋਇਆ ਤੇ ਮੀਂਹ ਹੱਟਣ ਤੋਂ ਬਾਅਦ ਦੂਸਰੇ ਦਿਨ ਵੀ ਖੇਤਾਂ ਵਿਚ ਖੜ੍ਹੇ ਪਾਣੀ ਦੀ ਮਾਰ ਨਾਲ ਪੱਕੇ ਝੋਨੇ ਦੀ ਡਿੱਗ ਰਹੀ ਫ਼ਸਲ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ...
ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨੀਂ ਅਚਾਨਕ ਆਏ ਤੇਜ਼ ਮੀਂਹ ਹਨੇਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਝੋਨਾ, ਮੱਕੀ, ਗੰਨਾ, ਮਟਰ ਤੇ ਸਬਜ਼ੀਆਂ ਦੇ ਹੋਏ ਭਾਰੀ ਨੁਕਸਾਨ ਨੂੰ ਕੌਮੀ ਆਫ਼ਤ ਐਲਾਨ ਕੇ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ...
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਥਾਣਾ ਬਹਿਰਾਮ ਦੀ ਪੁਲਿਸ ਵਲੋਂ ਵਪਾਰਕ ਗੈਸ ਸਿਲੰਡਰਾਂ ਵਿਚੋਂ ਗੈਸ ਬਦਲੀ ਕਰਨ ਵਾਲੇ 4 ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ...
ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਬਾਹੜੋਵਾਲ ਵਿਖੇ ਪਿੰਡ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਸਮੇਂ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਖਟਕੜ ਕਲਾਂ ਵਿਖੇ ਰਾਜ ...
ਬੰਗਾ, 26 ਸਤੰਬਰ (ਕਰਮ ਲਧਾਣਾ)-ਜਨਵਾਦੀ ਨੌਜਵਾਨ ਸਭਾ (ਡੀ. ਵਾਈ. ਐੱਫ. ਆਈ.) ਦੀ ਪੰਜਾਬ ਤੇ ਚੰਡੀਗੜ੍ਹ ਇਕਾਈ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਅੰਤਰਰਾਸ਼ਟਰੀ ਏਅਰਪੋਰਟ ਚੰਡੀਗੜ੍ਹ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੇ ਐਲਾਨ 'ਤੇ ਪ੍ਰਤੀਕਰਮ ਦਿੰਦਿਆਂ ...
ਔੜ, 26 ਸਤੰਬਰ (ਜਰਨੈਲ ਸਿੰਘ ਖੁਰਦ)-ਡਾ. ਲੇਖ ਰਾਜ ਬੇਗੋਵਾਲ ਖੇਤੀਬਾੜੀ ਬਲਾਕ ਅਫ਼ਸਰ ਔੜ ਵਲੋਂ ਖ਼ਾਦ, ਬੀਜ ਤੇ ਕੀੜੇਮਾਰ ਦਵਾਈਆਂ ਕਿਸਾਨਾਂ ਨੂੰ ਵੇਚਣ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਉਨ੍ਹਾਂ ਇਸ ਮੀਟਿੰਗ ਦੌਰਾਨ ਸਮੂਹ ਡੀਲਰਾਂ ਨੂੰ ਕਿਹਾ ਕਿ ਕਿਸੇ ਵੀ ਡੀਲਰ ...
ਬਲਾਚੌਰ, 26 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਸ਼ਹਿਰ ਦੇ ਹੋਰ ਭਾਗਾਂ ਵਾਂਗ ਸਥਾਨਕ ਰੋਪੜ ਰੋਡ ਦੀ ਸ਼ੁਰੂਆਤ ਨੇੜੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਕ ਪਾਸੇ ਨਗਰ ਕੌਂਸਲ ...
ਕਾਠਗੜ੍ਹ, 26 ਸਤੰਬਰ (ਬਲਦੇਵ ਸਿੰਘ ਪਨੇਸਰ)-ਇਸ ਇਲਾਕੇ ਵਿਚ ਬੀਤੇ ਦਿਨ ਤੋਂ ਪੈ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਣ ਜਿੱਥੇ ਬੇਟ ਖੇਤਰ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਜੋ ਕਿ ਪੱਕ ਚੁੱਕੀ ਸੀ ਉਨ੍ਹਾਂ ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਫ਼ਸਲਾਂ ਦੇ ਬਰਬਾਦ ਹੋਣ ਦੇ ...
ਪੋਜੇਵਾਲ ਸਰਾਂ, 26 ਸਤੰਬਰ (ਨਵਾਂਗਰਾਈਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਰਾਘਵ ਚੱਢਾ ਮੈਂਬਰ ਰਾਜ ਸਭਾ, ਜਰਨੈਲ ਸਿੰਘ ...
ਟੱਪਰੀਆਂ ਖ਼ੁਰਦ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ(ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ...
ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਡਾ. ਹਰਵਿੰਦਰ ਲਾਲ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ 'ਚ ਅਤੇ ਡਾ. ਲੇਖ ਰਾਜ ਖੇਤੀਬਾੜੀ ਅਫ਼ਸਰ ਬਲਾਕ ਔੜ ਦੀ ਪ੍ਰਧਾਨਗੀ ਹੇਠ ਫਸਲਾਂ ਦੀ ਰਹਿੰਦ ਖੁਹੰਦ ਨਾ ਸਾੜਨ ਸਬੰਧੀ ਕਿਸਾਨ ਜਾਗਰੂਕਤਾ ...
ਸਮੁੰਦੜਾ, 26 ਸਤੰਬਰ (ਤੀਰਥ ਸਿੰਘ ਰੱਕੜ)-ਬੀਤੇ ਦੋ ਦਿਨ ਪਏ ਮੀਂਹ ਤੇ ਚਲੀਆਂ ਤੇਜ਼ ਹਵਾਵਾਂ ਨਾਲ ਕਿਸਾਨਾਂ ਵਲੋਂ ਬੜੀ ਹੀ ਸਖ਼ਤ ਮਿਹਨਤ ਕਰਕੇ ਪਾਲ਼ੀਆਂ ਫ਼ਸਲਾਂ ਦੇ ਤਹਿਸ-ਨਹਿਸ ਹੋ ਜਾਣ ਨਾਲ ਪਹਿਲਾਂ ਤੋਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਕਿਸਾਨੀ ਨੂੰ ...
ਰੱਤੇਵਾਲ, 26 ਸਤੰਬਰ (ਆਰ.ਕੇ. ਸੂਰਾਪੁਰੀ)-ਬਾਬਾ ਸਰਬਣ ਦਾਸ ਦੇ ਤਪ ਅਸਥਾਨ ਡੇਰਾ ਬਾਉੜੀ ਸਾਹਿਬ ਵਿਖੇ ਡੇਰਾ ਸੰਚਾਲਕ ਸੁਆਮੀ ਦਿਆਲ ਦਾਸ ਤੇ ਮਹੰਤ ਬਾਬਾ ਭਗਵਾਨ ਦਾਸ ਡੇਰਾ ਨੰਦਪੁਰ ਕੇਸ਼ੋਂ ਵਾਲਿਆਂ ਦੀ ਰਹਿਨੁਮਾਈ ਹੇਠ ਸੰਗਤਾਂ ਵਲੋਂ ਸਰਾਧ ਭੰਡਾਰਾ ਕਰਵਾਇਆ ਗਿਆ | ...
ਬੰਗਾ, 26 ਸਤੰਬਰ (ਕਰਮ ਲਧਾਣਾ)-ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸਦੀ ਅਰੰਭਤਾ ਭਾਈ ਜੋਗਾ ਸਿੰਘ ਦੇ ਕੀਰਤਨੀ ਜਥਾ, ਭਾਈ ਗੁਰਮੁਖ ...
ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਮੈਂਬਰਾਂ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ 9 ਤੋਂ 11 ਅਕਤੂਬਰ ...
ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਾਹਮਣੇ ਕਾਲਜ ਵਿਦਿਆਰਥੀ ਅੰਮਿ੍ਤਪਾਲ ਸਿੰਘ ਸਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਝਿੰਗੜਾਂ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ | ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਕਥਿਤ ਦੋਸ਼ੀ ...
ਸੰਧਵਾਂ, 26 ਸਤੰਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਪ੍ਰਬੁੱਧ ਭਾਰਤ ਫਾਊਾਡੇਸ਼ਨ ਤੇ ਡਾ. ਬੀ. ਆਰ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਵਲੋਂ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਤੇ ...
ਮੁਕੰਦਪੁਰ, 26 ਸਤੰਬਰ (ਅਮਰੀਕ ਸਿੰਘ ਢੀਂਡਸਾ)-ਕੋਈ ਵੇਲਾ ਸੀ ਜਦੋਂ ਛੱਪੜਾਂ ਤੇ ਟੋਭਿਆਂ ਦਾ ਪਾਣੀ ਪਸ਼ੂਆਂ ਦੇ ਪੀਣ ਅਤੇ ਨਹਾਉਣ ਲਈ ਵਰਤਿਆ ਜਾਂਦਾ ਸੀ ਅਤੇ ਵਿਹਲੇ ਸਮੇਂ ਵਿਚ ਛੱਪੜਾਂ ਕਿਨਾਰੇ ਪਿਪਲਾਂ ਤੇ ਬੋਹੜਾਂ ਦੀ ਛਾਂਵੇਂ ਦੁਪਹਿਰਾਂ ਬਿਤਾਈਆਂ ਜਾਦੀਆਂ ਸਨ | ...
ਨਵਾਂਸ਼ਹਿਰ, 26 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ''ਡੇਂਗੂ ਦੀ ਰੋਕਥਾਮ, ਇਲਾਜ ਪ੍ਰਬੰਧਨ ਤੇ ਦੇਖਭਾਲU ਵਿਸ਼ੇ 'ਤੇ ਵਰਚੂਅਲ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ ...
ਰੱਤੇਵਾਲ, 26 ਸਤੰਬਰ (ਆਰ.ਕੇ. ਸੂਰਾਪੁਰੀ)-ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਕੁਹਾਰ ਵਿਖੇ ਇਨ ਸੀਟੂ/ ਸੀ.ਆਰ.ਐੱਮ. ਸਕੀਮ ਅਧੀਨ ਪਿੰਡ ਪੱਧਰੀ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਜਸਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਕਾਠਗੜ੍ਹ ਨੇ ਦੱਸਿਆ ਕਿ ਕੌਮੀ ਗਰੀਨ ...
ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿੱਚੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਹਰਜਾਪ ਸਿੰਘ ਤੇ ਮੁਹੰਮਦ ਰਿਜ਼ਵਾਨ ਨੇ ਡੀ. ਸੀ. ਐੱਮ. ਦੀ ਪ੍ਰੀਖਿਆ ਵਿੱਚੋਂ ਕ੍ਰਮਵਾਰ 81 ਫੀਸਦੀ ਤੇ 80.25 ਫੀਸਦੀ ਅੰਕ ...
ਭੱਦੀ, 26 ਸਤੰਬਰ (ਨਰੇਸ਼ ਧੌਲ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਵ. ਪਿ੍ੰ. ਸ਼ੰਕਰ ਦਾਸ ਤੇ ਸ਼ਹੀਦ ਅਜੈ ਕੁਮਾਰ ਦੀ ਨਿੱਘੀ ਯਾਦ ਵਿਚ ਸਾਲਾਨਾ 8ਵਾਂ ਕਬੱਡੀ ਕੱਪ ਪਿ੍ੰਸੀਪਲ ਸ਼ੰਕਰ ਦਾਸ ਸਪੋਰਟਸ ਕਲੱਬ ਨਵਾਂ ਪਿੰਡ ਟੱਪਰੀਆਂ ਵਲੋਂ 29 ਸਤੰਬਰ ਨੂੰ ਕਰਵਾਇਆ ...
ਔੜ/ਝਿੰਗੜਾਂ, 26 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਤੇ ਐੱਨ.ਆਰ.ਆਈ. ਸੰਗਤਾਂ ਦੇ ਸਹਿਯੋਗ ਨਾਲ ਬਾਬਾ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ...
ਉਸਮਾਨਪੁਰ, 26 ਸਤੰਬਰ (ਸੰਦੀਪ ਮਝੂਰ)- ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਮੁੱਢਲਾ ਸਿਹਤ ਕੇਂਦਰ ਮੁਜ਼ੱਫ਼ਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸਕੁੰਤਲਾ ਸਰੋਏ, ਜਨਰਲ ਸਕੱਤਰ ਬਲਵਿੰਦਰ ਕੌਰ ਬਾਗੋਵਾਲ ਦੀ ਪ੍ਰਧਾਨਗੀ ਦੀ ਅਗਵਾਈ ...
ਮੁਕੰਦਪੁਰ, 26 ਸਤੰਬਰ (ਅਮਰੀਕ ਸਿੰਘ ਢੀਂਡਸਾ)-ਇਲਾਕੇ ਦਾ ਪੁਰਾਤਨ ਤੇ ਪ੍ਰਸਿੱਧ ਛਿੰਜ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸਾਧਪੁਰ ਵਿਖੇ 30 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਰੀ ਕੀਤੇ ਪੋਸਟਰ ...
ਜਾਡਲਾ, 26 ਸਤੰਬਰ (ਬੱਲੀ)-ਲਾਗਲੇ ਪਿੰਡ ਠਠਿਆਲਾ ਢਾਹਾ ਵਿਖੇ ਡਾ. ਸੁਰਿੰਦਰ ਕੁਮਾਰ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਸਬੰਧੀ ਲਗਾਏ ਕਿਸਾਨ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾੜੇ ਜਾਣ ਨਾਲ ਜਿੱਥੇ ਮਨੁੱਖ ਬਿਮਾਰੀਆਂ ਦੀ ਲਪੇਟ ...
ਕਟਾਰੀਆਂ, 26 ਸਤੰਬਰ (ਨਵਜੋਤ ਸਿੰਘ ਜੱਖੂ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਪਿੰਡ ਚੇਤਾ 'ਚ ਉਸਾਰੀ ਅਧੀਨ ਐੱਸ. ਸੀ. ਧਰਮਸ਼ਾਲਾ ਲਈ ਤਿੰਨ ਲੱਖ ਦਾ ਚੈੱਕ ਸਰਪੰਚ ਚਰਨਜੀਤ ਕੌਰ ਨੂੰ ਭੇਟ ਕੀਤਾ ਗਿਆ | ਜਿਸ ਦੇ ਕੰਮ ਦਾ ਉਦਘਾਟਨ ਕੁਲਜੀਤ ...
ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਹਾਈ ਸਕੂਲ ਰੱਕੜਾਂ ਢਾਹਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ...
ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਇਨ ਸੀਟੂ/ਸੀ.ਆਰ.ਐੱਮ. ਸਕੀਮ ਤਹਿਤ ਖੇਤੀਬਾੜੀ ਵਿਭਾਗ ਵਲੋਂ ਬਲਾਕ ਬਲਾਚੌਰ ਦੇ ਪਿੰਡ ਕੰਗਣਾ ਬੇਟ ਵਿਖੇ ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫ਼ਸਰ, ਬਲਾਚੌਰ ਦੀ ਅਗਵਾਈ ਹੇਠ ਕਿਸਾਨ ਸਿਖ਼ਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ...
ਨਵਾਂਸ਼ਹਿਰ, 26 ਸਤੰਬਰ (ਗੁਰਬਖਸ਼ ਸਿੰਘ ਮਹੇ)-ਦੋਆਬੇ 'ਚ ਸੁਰ ਤੇ ਤਾਲ ਦਾ ਸੁਮੇਲ ਵਜੋਂ ਜਾਣੀ ਜਾਂਦੀ ਗਾਇਕਾ ਸੁਨੈਨਾ ਨੂਰ ਵਲੋਂ ਨਰਾਤਿਆਂ ਨੂੰ ਸਮਰਪਿਤ ਬੀ.ਆਰ. ਡਿਮਾਣਾ ਦੇ ਸੰਗੀਤ 'ਚ ਤਿਆਰ ਕੀਤੀ ਮਾਤਾ ਦੀਆਂ ਭੇਟਾਂ ਦੀ ਟੇਪ 'ਮਾਂ ਸ਼ੇਰਾਂ ਵਾਲੀਏ ਜਗਾਵਾਂ ਤੇਰੀ ...
ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲਾਂ ਦੇ ਹੋਏ ਕੁਸ਼ਤੀ ਖੇਡ ਮੁਕਾਬਲਿਆਂ ਵਿਚੋਂ ਸ੍ਰੀ ...
ਨਵਾਂਸ਼ਹਿਰ, 26 ਸਤੰਬਰ (ਗੁਰਬਖਸ਼ ਸਿੰਘ ਮਹੇ)-ਬੀ. ਐੱਲ. ਐੱਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਸੋਸ਼ਲ ਸਾਇੰਸਿਜ਼ ਫੋਰਮ ਤੇ ਐੱਨ.ਐੱਸ.ਐੱਸ. ਯੂਨਿਟ ਦੇ ਇੰਚਾਰਜ ਡਾ. ਰੂਬੀ ਬਾਲਾ ਤੇ ਸਹਿਯੋਗੀ ਸੋਨੀਆ ਅੰਗਰੀਸ਼ ਦੀ ਦੇਖ-ਰੇਖ ਵਿਚ ਡੀ.ਪੀ.ਆਈ (ਕਾਲਜਿਜ਼), ਪੰਜਾਬ ਦੇ ...
ਔੜ/ਝਿੰਗੜਾਂ, 26 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੀਰਪੁਰ ਲੱਖਾ ਵਿਖੇ ਸਵ. ਜਸਵਿੰਦਰ ਕੌਰ ਸੋਢੀ ਦੀ ਯਾਦ 'ਚ ਬਣਾਈ ਗਈ ਪਾਰਕ 'ਚ ਧਾਰਮਿਕ ਤੇ ਇਤਿਹਾਸਕ ਤਸਵੀਰਾਂ ਬਣਾਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਉੱਘੇ ਸਮਾਜ ਸੇਵੀ ਨਛੱਤਰ ਸਿੰਘ ...
ਕਟਾਰੀਆਂ, 26 ਸਤੰਬਰ (ਨਵਜੋਤ ਸਿੰਘ ਜੱਖੂ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਬਿਹਤਰੀ ਲਈ ਨਵੀਆਂ ਨੀਤੀਆਂ ਬਣਾ ਰਹੀ ਹੈ ਤਾਂ ਜੋ ਪੰਜਾਬ ਦਾ ਹਰ ਵਰਗ ਖੁਸ਼ਹਾਲ ਹੋ ਕੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ...
ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਭਾਰਤੀ ਜਨਤਾ ਪਾਰਟੀ ਮੰਡਲ ਬਲਾਚੌਰ ਵਲੋਂ ਜ਼ਿਲ੍ਹਾ ਪ੍ਰਧਾਨ ਪੂਨਮ ਮਾਨਿਕ ਦੇ ਨਿਰਦੇਸ਼ ਅਨੁਸਾਰ ਬ੍ਰਹਮਚਾਰੀ ਮੰਦਰ ਬਲਾਚੌਰ ਵਿਖੇ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਸਮਾਰੋਹ ਤੇ ਸਮਰਪਣ ਦਿਵਸ ਨੰਦ ਕਿਸ਼ੋਰ ...
ਬੰਗਾ, 26 ਸਤੰਬਰ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਤੇ ਹੋਰਨਾਂ ਅਹੁਦੇਦਾਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਵਿਰੁੱਧ ...
ਸਾਹਲੋਂ, 26 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਦੀਆਂ ਕਬੱਡੀ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ਦੇ ਕਬੱਡੀ ਮੁਕਾਬਲਿਆਂ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨੇ ਦਾ ਤਗਮਾ ਜਿੱਤਿਆ | ਪਿ੍ੰ. ਵੰਦਨਾ ਚੋਪੜਾ ਨੇ ...
ਗੜ੍ਹਸ਼ੰਕਰ, 26 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਲੜਕੀ ਸਮੇਤ 3 ਜਣਿਆਂ ਨੂੰ ਨਸ਼ੀਲੇ ਪਦਾਰਥ, ਕਾਰ ਸਵਾਰਾਂ ਤੋਂ ਲੁੱਟੀ ਹੋਈ ਨਕਦੀ ਤੇ ਲੁੱਟ ਦੀ ਵਾਰਦਾਤ ਵੇਲੇ ਵਰਤਿਆ ਪਿਸਤੌਲ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਥਾਣਾ ਗੜ੍ਹਸ਼ੰਕਰ ਵਿਖੇ ...
ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਪੰਜਾਬ ਮਸੀਹ ਏਕਤਾ ਫ਼ਰੰਟ ਦੇ ਆਗੂਆਂ ਦੀ ਮੀਟਿੰਗ ਹੋਈ | ਪੰਜਾਬ ਪ੍ਰਧਾਨ ਪਾਸਟਰ ਜਸਵਿੰਦਰ ਜੱਸੀ, ਪੰਜਾਬ ਚੇਅਰਮੈਨ ਪਾਸਟਰ ਬਲਵਿੰਦਰ, ਜੌਨ ਪੰਜਾਬ ਵਾਇਸ ਚੇਅਰਮੈਨ ਪਾਸਟਰ ਰਵਪਰੀਤ ਰਵੀ, ਪੰਜਾਬ ਸਕੱਤਰ ਪਾਸਟਰ ਬਖਸੀਸ ਨੇ ...
ਪੱਸੀ ਕੰਢੀ, 26 ਸਤੰਬਰ (ਜਗਤਾਰ ਸਿੰਘ ਰਜਪਾਲਮਾ)-ਪਿੰਡ ਪੰਡੋਰੀ ਅਟਵਾਲ ਵਿਖੇ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਰਪੰਚ ਹਰਵਿੰਦਰ ਕੌਰ ਦੀ ਅਗਵਾਈ ਹੇਠ ਖੇਡ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸਰਪੰਚ ਹਰਵਿੰਦਰ ਕੌਰ ਨੇ ਆਪਣੇ ...
ਪੋਜੇਵਾਲ ਸਰਾਂ, 26 ਸਤੰਬਰ (ਰਮਨ ਭਾਟੀਆ)- ਜੈ ਸ਼ਿਵ ਸ਼ੰਕਰ ਅਤੇ ਮਾਤਾ ਨੈਣਾ ਦੇਵੀ ਮੰਦਰ ਪ੍ਰਬੰਧਕ ਕਮੇਟੀ ਚੰਦਿਆਣੀ ਖ਼ੁਰਦ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਨੈਣਾ ਦੇਵੀ ਦਾ ਸਾਲਾਨਾ ਜਾਗਰਣ ਪੰਜਵੇਂ ਨਵਰਾਤਰੇ 30 ਸਤੰਬਰ ਨੂੰ ਸ਼ਿਵ ਮੰਦਰ ਮਾਤਾ ...
ਨਵਾਂਸ਼ਹਿਰ, 26 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਦੋਆਬਾ ਆਰੀਆ ਸੀਨੀ.ਸੈਕੰ. ਸਕੂਲ ਵਿਚ ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਗੁਰਿੰਦਰ ਸਿੰਘ ਤੂਰ ਸਾਬਕਾ ਪ੍ਰਧਾਨ ਰੋਟਰੀ ਕਲੱਬ ਨਵਾਂਸ਼ਹਿਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਅੰਤਰ ਰਾਸ਼ਟਰੀ ...
ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਜ਼ਿਲ੍ਹਾ ਪੱਧਰੀ ਟੂਰਨਾਮੈਂਟ ਜੋ ਨਵਾਂਸ਼ਹਿਰ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਵਿਖੇ ਹੋਇਆ | ਉਨ੍ਹਾਂ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਰੱਕੜਾਂ ਢਾਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਇਸ ਸਕੂਲ ਦੇ ਅੰਡਰ 14 ਸਾਲ ...
ਸੰਧਵਾਂ, 26 ਸਤੰਬਰ (ਪ੍ਰੇਮੀ ਸੰਧਵਾਂ) - ਦੀ ਮਕਸੂਦਪੁਰ ਬਹੁਮੰਤਵੀ ਕੋਆਪ੍ਰੇਟਿਵ ਐਗਰੀ ਸਰਵਿਸ ਸੁਸਾਇਟੀ ਲਿਮ. ਮਕਸੂਦਪੁਰ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਕੋਆਪ੍ਰੇਟਿਵ ਸੁਸਾਇਟੀ ਸੰਧਵਾਂ ਦੇ ਸਕੱਤਰ ਫਰਿੰਦਰ ਹੀਰਾ ਦੀ ਨਿਗਰਾਨੀ ਹੇਠ 1 ਅਕਤੂਬਰ ਨੂੰ ਸਵੇਰੇ 10 ...
ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)- ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ-ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀ ਨਸ਼ੀਨ ਬਲਜੀਤ ਕਾਦਰੀ ਦੀ ਰਹਿਨੁਮਾਈ ਹੇਠ ਮੇਲੇ ਦੇ ਦੂਜੇ ਦਿਨ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਮੇਲੇ ਦੇ ਮੁੱਖ ...
ਸੜੋਆ, 26 ਸਤੰਬਰ (ਨਾਨੋਵਾਲੀਆ)- ਆਂਗਣਵਾੜੀ ਕੇਂਦਰ 2 ਸਹੂੰਗੜ੍ਹਾ ਵਿਖੇ ਪੂਰਨ ਪੰਕਿਜ ਸ਼ਰਮਾ ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਸੜੋਆ ਦੀ ਅਗਵਾਈ ਵਿਚ ਮਾਂ ਦੇ ਦੁੱਧ ਮਹੱਤਤਾ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ | ਜਿਸ ਮੌਕੇ ਪਲਵਿੰਦਰ ਕੌਰ ਸੁਪਰਵਾਈਜ਼ਰ ਨੇ ...
ਮੁਕੰਦਪੁਰ, 26 ਸਤੰਬਰ (ਅਮਰੀਕ ਸਿੰਘ ਢੀਂਡਸਾ) - ਜ਼ਿਲ੍ਹਾ ਪੱਧਰੀ ਰੈਸਲਿੰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਭਾਗਾਂ ਵਿੱਚ ਸੋਨੇ ਚਾਂਦੀ ਦੇ ਤਗ਼ਮੇ ਜਿੱਤੇ ਜਿਨ੍ਹਾਂ ਵਿੱਚ ਕੇਸ਼ਵ ਕੌਸ਼ਲ ਨੇ 19 ਸਾਲਾ 'ਚ 86 ...
ਜਾਡਲਾ, 26 ਸਤੰਬਰ (ਬੱਲੀ)- ਮਟਰ ਅਤੇ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਦਿਨ ਵੇਲੇ ਵੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ | ਇਹ ਜਾਣਕਾਰੀ ਆਮ ਆਦਮੀ ਪਾਰਟੀ ਯੂਥ ਵਿੰਗ ਦੇ ...
ਸਮੁੰਦੜਾ, 26 ਸਤੰਬਰ (ਤੀਰਥ ਸਿੰਘ ਰੱਕੜ)-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਯੂਥ ਕਾਂਗਰਸ ਵਲੋਂ ਅੱਠ ਸਾਲ ਪਹਿਲਾਂ ਆਰੰਭ ਕੀਤਾ ਗਿਆ ਸੰਘਰਸ਼ ਰੰਗ ਲਿਆਇਆ ਹੈ ਅਤੇ ਸਮੁੱਚੇ ਪੰਜਾਬੀਆਂ ਦੀਆਂ ਆਸਾਂ ਨੂੰ ਬੂਰ ਪਿਆ ...
ਸੜੋਆ, 26 ਸਤੰਬਰ (ਨਾਨੋਵਾਲੀਆ)-ਪਿੰਡ ਸਹੂੰਗੜ੍ਹਾ ਵਿਖੇ ਲੋਕ ਭਲਾਈ ਦੇ ਕੰਮਾਂ ਤੇ ਪਿੰਡ ਵਾਸੀਆਂ ਨੂੰ ਸਮਾਜਿਕ ਚੇਤਨਾ ਦੇਣ ਵਾਲੀ ਸਹੂੰਗੜ੍ਹਾ ਵੈੱਲਫੇਅਰ ਸੁਸਾਇਟੀ ਸਹੂੰਗੜ੍ਹਾ ਵਲੋਂ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਸਹੂੰਗੜ੍ਹਾ ਦੇ ਵਿਦਿਆਰਥੀਆਂ ਨੂੰ ...
ਪੱਲੀ ਝਿੱਕੀ, 26 ਸਤੰਬਰ (ਕੁਲਦੀਪ ਸਿੰਘ ਪਾਬਲਾ)-ਰੌਜ਼ਾ ਪੰਜ ਪੀਰ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਦੀ ਅਗਵਾਈ 'ਚ ਪਿੰਡ ਦੇਨੋਵਾਲ ਕਲਾਂ ਵਿਖੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਐੱਨ. ਆਰ. ਆਈ. ਵੀਰਾਂ ਤੇ ਸਮੂਹ ਇਲਾਕੇ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX