ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਆਰਮੀ ਏਰੀਆ 'ਚ 17 ਸਤੰਬਰ ਤੋਂ ਚੱਲ ਰਹੀ ਫ਼ੌਜ ਭਰਤੀ ਰੈਲੀ 'ਚ ਪੁਲਿਸ ਵਲੋਂ ਦਿੱਤੇ ਚਰਿੱਤਰ ਸਰਟੀਫਿਕੇਟ 'ਤੇ ਪ੍ਰੀਖਿਆਰਥੀਆਂ ਦੀ ਫ਼ੋਟੋ 'ਤੇ ਮੋਹਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਭਰਤੀ ਰੈਲੀ 'ਚ ਹਿੱਸਾ ਨਹੀਂ ਲੈਣ ਦਿੱਤਾ ਗਿਆ | ਜਿਸ ਕਰ ਕੇ ਪੰਜਾਬ ਭਰ ਤੋਂ 600 ਦੇ ਕਰੀਬ ਆਏ ਨੌਜਵਾਨਾਂ ਨੇ ਸੰਗਰੂਰ ਰੋਡ 'ਤੇ 2 ਘੰਟੇ ਦੇ ਕਰੀਬ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਪੁਲਿਸ ਕਰਮੀ ਉਥੇ ਪਹੁੰਚ ਗਏ | ਧਰਨੇ 'ਤੇ ਬੈਠੇ ਬਿਕਰਮ ਸਿੰਘ ਨੇ ਦੱਸਿਆ ਕਿ ਭਰਤੀ ਲਈ ਉਨ੍ਹਾਂ ਨੂੰ ਪੁਲਿਸ ਤੋਂ ਚਰਿੱਤਰ ਸਰਟੀਫਿਕੇਟ ਲੈਣ ਲਈ ਆਖਿਆ ਸੀ | ਜਿਸ ਤਹਿਤ ਉਹ ਸਰਟੀਫਿਕੇਟ ਲੈ ਕੇ ਆਏ ਸੀ, ਪਰ ਇਸ ਪ੍ਰਮਾਣ ਪੱਤਰ 'ਤੇ ਉਨ੍ਹਾਂ ਦੀ ਫੋਟੋ 'ਤੇ ਮੋਹਰ ਨਹੀਂ ਲੱਗੀ ਸੀ, ਇਸ 'ਚ ਉਨ੍ਹਾਂ ਦੀ ਕੀ ਗ਼ਲਤੀ ਹੈ? ਕਿਉਂਕਿ ਇਹ ਸਰਟੀਫਿਕੇਟ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਭਰਤੀ ਅਫ਼ਸਰਾਂ ਵਲੋਂ ਇਹ ਸਰਟੀਫਿਕੇਟ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ, ਜਿਸ ਕਰਕੇ ਸਵੇਰੇ ਢਾਈ ਵਜੇ ਤੋਂ ਬੈਠੇ ਸੈਂਕੜੇ ਨੌਜਵਾਨ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ | ਜਿਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨਾਂ ਦੀ ਇਹ ਆਖ਼ਰੀ ਭਰਤੀ ਸੀ, ਕਿਉਂਕਿ ਅਗਲੇ ਵਰ੍ਹੇ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਵੇਗੀ | ਇਸ ਤਰ੍ਹਾਂ ਫ਼ੌਜ ਭਰਤੀ 'ਚ ਹਿੱਸਾ ਲੈਣ ਆਏ ਗੁਰਪਾਲ ਸਿੰਘ ਨੇ ਦੱਸਿਆ ਇਸ ਵਾਰ ਪੁਲਿਸ ਪੜਤਾਲ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ ਜਦ ਕਿ ਅਜਿਹਾ ਪਹਿਲਾਂ ਕਿਸੇ ਵੀ ਆਰਮੀ ਭਰਤੀ ਨਹੀਂ ਸੀ ਮੰਗਿਆ ਜਾਂਦਾ ਸੀ | ਇਸ ਦੇ ਬਾਵਜੂਦ ਵੀ ਜ਼ਿਆਦਾਤਰ ਮੁੰਡਿਆਂ ਕੋਲ ਇਹ ਸਰਟੀਫਿਕੇਟ ਹੈ ਪਰ ਹੁਣ ਫੋਟੇ 'ਤੇ ਮੋਹਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਭਰਤੀ ਬਾਹਰ ਰੱਖਿਆ ਗਿਆ ਹੈ, ਜਿਸ ਕਾਰਨ ਉਹ ਸੜਕ ਰੋਕੀ ਬੈਠ ਹਨ | ਉਨ੍ਹਾਂ ਕਿਹਾ ਭਰਤੀ ਅਫ਼ਸਰਾਂ ਵਲੋਂ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਦਾ ਸੀ ਤਾਂ ਉਹ ਲੋੜੀਂਦੇ ਕਾਗ਼ਜ਼ਾਤ ਪੂਰੇ ਕਰ ਸਕਣ | ਧਰਨੇ 'ਤੇ ਬੈਠੇ ਜ਼ਿਆਦਾਤਰ ਨੌਜਵਾਨਾਂ ਦਾ ਇਹੋ ਕਹਿਣਾ ਸੀ ਤੇ ਉਨ੍ਹਾਂ ਦੀ ਕੋਈ ਵੀ ਸੁਣ ਨਹੀਂ ਰਿਹਾ ਹੈ | ਇਸ ਸੰਬੰਧੀ ਫ਼ੌਜ ਭਰਤੀ ਡਾਇਰੈਕਟਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਕਾਰਨ ਮਾਧੋਪੁਰ ਬਾਈਪਾਸ 'ਤੇ ਬਣ ਰਹੇ ਅੰਡਰ ਬਿ੍ਜ ਦੇ ਨਿਰਮਾਣ ਕਾਰਜ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਪੰਜਾਬੀ ਸੱਭਿਆਚਾਰ ਦੇ ਖੇਤਰ 'ਚ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲੀ ਅਬੋਹਰ ਸ਼ਹਿਰ ਦੀ ਧੀ ਤੇ ਰਿਮਟ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫ਼ੈਸਰ ਡਾ. ਹਰਪ੍ਰੀਤ ਕੌਰ ਔਲਖ ਤੇ ਪ੍ਰੋਫੈਸਰ ਪ੍ਰੀਤ ਔਲਖ ਕਲਚਰਲ ਗਰੁੱਪ ਦਾ ...
ਪਟਿਆਲਾ, 26 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਰਾਜਿੰਦਰਾ ਜਿੰਮਖਾਨਾ ਕਲੱਬ ਦੀਆਂ ਸਾਲਾਨਾ ਚੋਣਾਂ 'ਚ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਜਿਥੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉਥੇ ਹੀ ਕੁਝ ਇਕ ਨੇ ਇਹ ਦੋਸ਼ ਲਗਾਇਆ ਹੈ ਕਿ ਵਿਰੋਧੀਆਂ ਨੇ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਸਫਲਤਾਪੂਰਵਕ ਆਈ. ਆਈ. ਟੀ. ਮੁੰਬਈ ਸਪੋਕਨ ਟਿਊਟੋਰਿਅਲ ਆਨਲਾਈਨ ਟੈੱਸਟ ਕਰਵਾਇਆ ਗਿਆ | ਜਿਸ ਦੌਰਾਨ 5ਵੇਂ ਸਮੈਸਟਰ ਕੰਪਿਊਟਰ ਸਾਇੰਸ ਐਂਡ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਰਾਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਵਾਰਡ ਨੰਬਰ 13, ਨੇੜੇ ਰੇਲਵੇ ਫਾਟਕ ਬ੍ਰਾਹਮਣ ਮਾਜਰਾ ਸਰਹਿੰਦ ਤੋਂ ਜੋ ਰਸਤਾ ਮਾਤਾ ਰਾਣੀ ਮਦਿਰ ਨੂੰ ਜਾਂਦਾ ਹੈ 'ਤੇ ਗੰਦ ਦੇ ਢੇਰ ਲੱਗੇ ਹੋਏ ਹਨ | ਗੁਰਦੁਆਰਾ ਸਾਹਿਬ ...
ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਪਰਾਲੀ ਦਾ ਮੁੱਦਾ ਅੱਜ ਫੇਰ ਕਿਸਾਨਾਂ ਨੂੰ ਦਰਪੇਸ਼ ਹੈ | ਸਰਕਾਰੀ ਸਹਿ 'ਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਪਰਾਲੀ ਨੂੰ ਸਾੜਨ ਦਾ ਮਰਿਆ ਸੱਪ ਅਜਿਹਾ ਕਿਸਾਨਾਂ ਦੇ ਗਲ ਪਾਇਆ ਗਿਆ ਜੋ ਕਿ ਨਿਕਲਣ ਦਾ ਨਾਂਅ ਹੀ ਨਹੀਂ ਲੈ ...
ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਰੋਡ ਰੇਂਜ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਰਾਤਿਆਂ ਦੌਰਾਨ ਮੌਨ ਵਰਤ 'ਤੇ ਰਹਿਣਗੇ | ਇਸ ਦੀ ਸੂਚਨਾ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਕਿ ਉਨ੍ਹਾਂ ਦੇ ਪਤੀ ...
ਪਟਿਆਲਾ, 26 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਸ਼ਰਧਾ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਵੱਖ-ਵੱਖ ਸਮਾਗਮ ਉਲੀਕੇ ਗਏ ਹਨ | ਇਸ ਸੰਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਕਚਹਿਰੀਆਂ ਫ਼ਤਹਿਗੜ੍ਹ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ ...
ਅਮਲੋਹ, 26 ਸਤੰਬਰ (ਕੇਵਲ ਸਿੰਘ)-ਨਗਰ ਕੌਂਸਲ ਅਮਲੋਹ ਵਲੋਂ ਸ਼ਹਿਰ 'ਚ ਮੱਛਰ ਦੇ ਖ਼ਾਤਮੇ ਲਈ ਫੌਗਿੰਗ ਕਰਵਾਈ ਗਈ ਤੇ ਫੌਗਿੰਗ ਕਈ ਦਿਨਾਂ ਤੋਂ ਜਾਰੀ ਹੈ | ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਡੇਂਗੂ ...
ਅਮਲੋਹ, 26 ਸਤੰਬਰ (ਕੇਵਲ ਸਿੰਘ)-ਭਾਰੀ ਬਰਸਾਤ ਨਾਲ ਕਿਸਾਨਾਂ ਦੀ ਪੱਕੀ ਹੋਈ ਝੋਨੇ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਲਈ ਸੂਬਾ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਇੰਜੀ: ਕੰਵਰਵੀਰ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿਖੇ 24 ਸਤੰਬਰ ਤੋਂ ਸ਼ੁਰੂ ਹੋਇਆ ਤਿੰਨ ਦਿਨਾਂ ਸਾਲਾਨਾ ਉਰਸ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਹਜ਼ਰਤ ਸ਼ੇਖ਼ ਅਹਿਮਦ ਫਾਰੂਕੀ ਸਰਹਿੰਦੀ ਮੁਜ਼ਦ ਅਲਫਸਾਨੀ ਦੀ ਦਰਗਾਹ ...
ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵੱਡੀ ਤਬਦੀਲੀ ਦੀਆਂ ਗੱਲਾਂ ਕਰਦੀ ਹੈ ਪਰ ਪੰਜਾਬ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਮਿਡ-ਡੇ-ਮੀਲ ਕੁੱਕ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਨਾਲ ਮਿਡ-ਡੇ ਮੀਲ ਕੁੱਕਾਂ ਨੂੰ ਅੱਤ ਦੀ ਗਰੀਬੀ 'ਚ ਜੀਵਨ ...
ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਪੁਤਲਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਵਿਚਕਾਰ ਫੂਕਿਆ ਗਿਆ | ਦੱਸਣਯੋਗ ਹੈ ਕਿ ...
ਦੇਵੀਗੜ੍ਹ, 26 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਹੋਈ ਬਾਰਿਸ਼ ਨਾਲ ਜਿਥੇ ਝੋਨੇ ਦੀ ਪੱਕੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਕਿਸਾਨਾਂ ਵਲੋਂ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਉਥੇ ਹੀ ਦੇਵੀਗੜ੍ਹ ਇਲਾਕੇ 'ਚ ਕਈ ਸੜਕਾਂ 'ਤੇ ਬਰਸਾਤੀ ...
ਰਾਜਪੁਰਾ, 26 ਸਤੰਬਰ (ਜੀ. ਪੀ. ਸਿੰਘ)-ਲੰਘੇ ਦਿਨਾਂ 'ਚ ਸ਼ਹਿਰ 'ਚ ਹੋਈ ਭਾਰੀ ਬਰਸਾਤ ਕਾਰਨ ਵਾਰਡ ਨੰਬਰ 15 ਤੇ 16 'ਚ ਸੀਵਰੇਜ ਲਾਈਨ ਪਾਉਣ ਲਈ ਪੁੱਟੀ ਸੜਕਾਂ 'ਤੇ ਚਿੱਕੜ ਹੋਣ ਕਾਰਨ ਪ੍ਰੇਸ਼ਾਨ ਉਕਤ ਦੋਵੇਂ ਵਾਰਡਾਂ ਦੇ ਵਸਨੀਕਾਂ ਨੇ ਰਾਜਪੁਰਾ-ਪਟਿਆਲਾ ਰੋਡ 'ਤੇ ਧਰਨਾ ਲਗਾਇਆ ...
ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱੁਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ), ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ ...
ਘਨੌਰ, 26 ਸਤੰਬਰ (ਸੁਸ਼ੀਲ ਕੁਮਾਰ ਸ਼ਰਮਾ)-ਅੱਜ ਘਨੌਰ ਦੇ ਵਾਰਡ ਨੰਬਰ 10 ਵਿਚ ਇਕ ਗ਼ਰੀਬ ਬੇਸਹਾਰਾ ਵਿਧਵਾ ਔਰਤ ਦੇ ਘਰ ਦੀ ਛੱਤ ਕਈ ਦਿਨ ਤੋਂ ਪੈ ਰਹੇ ਮੀਂਹ ਦੇ ਚੱਲਦਿਆਂ ਡਿੱਗ ਗਈ | ਗੱਲਬਾਤ ਕਰਦਿਆਂ ਪ੍ਰਕਾਸ਼ੋ ਨੇ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਮੇਰੇ ਘਰ ਵਾਲੇ ...
ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ 'ਤੇ ਉਸ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਪੀੜਤਾ ਪ੍ਰਭਜੋਤ ਕੌਰ ਵਾਸੀ ਪਟਿਆਲਾ ...
ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮੋਮਬੱਤੀ ਮਾਰਚ/ ਸਹੁੰ ਚੁੱਕ 28 ਸਤੰਬਰ ਨੂੰ ਸ਼ਾਮ 6 ਵਜੇ ਕੱਢਿਆ ਜਾ ਰਿਹਾ ਹੈ | ਸਰਕਾਰੀ ਤੌਰ 'ਤੇ ਮਨਾਏ ਜਾ ਰਹੇ ਇਸ ਪੋ੍ਰਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ ...
ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)-ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਕ ਘੋਟਾਲਾ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ | ਸ. ਬਿੱਟੂ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ...
ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਦੇਸ਼ ਆਜ਼ਾਦ ਹੋਣ ਤੋਂ ਹੁਣ ਤੱਕ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਡਰਾ ਧਮਕਾ ਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਸੱਤਾ 'ਤੇ ਕਾਬਜ਼ ਹੁੰਦੀਆਂ ਰਹੀਆਂ ਹਨ ਪਰ ਦੇਸ਼ ਦੇ ਭਲੇ ਲਈ ਬਣੀ ਆਮ ਆਦਮੀ ਪਾਰਟੀ ਨੇ ਇਕ ਨਵੇਂ ...
ਪਟਿਆਲਾ, 26 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਟਿਆਲਾ ਵਿਚਲੇ 24 ਨੰਬਰ ਫਾਟਕ ਦੇ ਨੇੜੇ ਬਣੇ ਬਿਜਲੀ ਨਿਗਮ ਦੇ ਦਫ਼ਤਰ ਵਿਖੇ ਅਧਿਕਾਰੀਆਂ ਨੇ 10 ਬੂਟੇ ਲਗਾ ਕੇ ਹਰਿਆਵਲ ਹਫ਼ਤਾ ਮਨਾਇਆ | ਬੂਟੇ ਲਗਾਉਣ ਮੌਕੇ ਏ. ਈ. ਈ. ਗੁਰਮੇਲ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪੰਜਾਬ ਸਰਕਾਰ ਪਾਸੋਂ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਬਦਲੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਦੁਸਹਿਰਾ ਤਿਉਹਾਰ ਦੇ ਸੰਬੰਧ ਵਿਚ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਵਾਂ 'ਤੇ ਰਾਮ-ਲੀਲ੍ਹਾ ਮੰਚਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਨਗਰ ਕੌਂਸਲ ਦੀ ਸਟੇਜ ...
ਮੰਡੀ ਗੋਬਿੰਦਗੜ੍ਹ, 26 ਸਤੰਬਰ (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ 'ਚ ਦਰੱਖਤ ਨਾਲ ਲਟਕਦੀ ਹੋਈ ਨੌਜਵਾਨ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਥੋਂ ਦੇ ਫੋਕਲ ਪੁਆਇੰਟ 'ਚੋਂ ਕਿਸੇ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਇਕ ਪਾਸੇ ਜਿਥੇ ਸੂਬੇ ਦੇ ਕਿਸਾਨ ਚਾਈਨਾ ਵਾਇਰਸ ਨਾਂਅ ਦੀ ਬਿਮਾਰੀ ਕਾਰਨ ਆਪਣੇ ਝੋਨੇ ਨੂੰ ਵਾਹੁਣ ਲਈ ਮਜਬੂਰ ਹਨ, ਉਥੇ ਹੀ ਦੂਜੇ ਪਾਸੇ ਬੇਮੌਸਮੀ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ...
ਅਮਲੋਹ, 26 ਸਤੰਬਰ (ਕੇਵਲ ਸਿੰਘ)-ਸ਼ਹਿਰ ਅਮਲੋਹ ਦੀਆਂ ਕਈ ਸੜਕਾਂ ਦੀ ਹਾਲਤ ਮਾੜੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਜਦੋਂ ਬਰਸਾਤ ਹੋ ਜਾਂਦੀ ਹੈ ਤਾਂ ਸੜਕਾਂ ਦੇ ਵੱਡੇ-ਵੱਡੇ ਟੋਇਆਂ 'ਚ ਪਾਣੀ ਜਮ੍ਹਾਂ ਹੋ ਜਾਂਦਾ ਹੈ, ...
ਸੰਘੋਲ, 26 ਸਤੰਬਰ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ਵਾਸੀ ਇੰਦਰਜੀਤ ਸਿੰਘ ਦੀ ਘਰ ਦੇ ਬਾਹਰ ਖੜ੍ਹੀ ਮਹਿੰਦਰਾ ਪਿਕਅੱਪ ਜੀਪ ਚੋਰੀ ਹੋ ਗਈ | ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਚਾਰ ਪਤਾ ਲੱਗਾ | ਜਿਸ 'ਤੇ ਪਿੰਡ 'ਚ ਅਨਾਊਾਸਮੈਂਟ ਕਰਵਾਉਣ ਉਪਰੰਤ ਗੱਡੀ ਦੀ ...
ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਬਾਬਾ ਪੂਰਨਗਿਰ ਦੇ ਸਮਾਧ 'ਤੇ ਖਮਾਣੋਂ ਦਾ ਪੁਰਾਤਨ ਮੇਲਾ ਅੱਸੂ ਮਹੀਨੇ ਦੇ ਪਹਿਲੇ ਨਰਾਤੇ ਲੱਗਾ | ਇਸ ਮੌਕੇ ਸ਼ਰਧਾਲੂ ਲੰਬੀਆਂ ਕਤਾਰਾਂ 'ਚ ਲੱਗ ਕੇ ਮੱਥਾ ਟੇਕਦੇ ਰਹੇ | ਸ਼ਰਧਾਲੂਆਂ ਵਲੋਂ ਆਪਣੀਆਂ ਸੁੱਖਾਂ ਵਰ ਆਉਣ 'ਤੇ ...
ਜਟਾਣਾ ਉੱਚਾ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਪਿੰਡ ਬਰਵਾਲੀ ਕਲਾਂ ਵਿਖੇ ਬੀਤੇ ਦਿਨਾਂ 'ਚ ਹੋਈ ਲਗਾਤਾਰ ਬਾਰਿਸ਼ ਨਾਲ ਕਿਸਾਨਾਂ ਦੀਆਂ ਵੱਖ-ਵੱਖ ਫਸਲਾਂ ਦਾ ਵਿਆਪਕ ਤੌਰ 'ਤੇ ਨੁਕਸਾਨ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੁਹਤਬਰ ਕੁਲਦੀਪ ਸਿੰਘ ਨੇ ਦੱਸਿਆ ਕਿ ...
ਖਮਾਣੋਂ, 26 ਸਤੰਬਰ (ਜੋਗਿੰਦਰ ਪਾਲ)-ਦੀ ਭੁੱਟਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਪਿੰਡ ਭੁੱਟਾ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ 16ਵਾਂ ਬੋਨਸ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਤੇਜਿੰਦਰ ਸਿੰਘ ਢਿੱਲੋਂ ਡਾਇਰੈਕਟਰ ...
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਮਨਪ੍ਰੀਤ ਸਿੰਘ)-ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਇਕ ਸਾਂਝੀ ਮੀਟਿੰਗ ਦੇਵੀ ਦਿਆਲ ਮੰਦਰ ਵਿਖੇ ਚੇਅਰਮੈਨ ਜਨਕ ਰਾਜ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ...
ਬਸੀ ਪਠਾਣਾਂ, 26 ਸਤੰਬਰ (ਰਵਿੰਦਰ ਮੌਦਗਿਲ)-ਗੋਲਡਨ ਜੁਬਲੀ ਵਰ੍ਹਾ ਮਨਾ ਰਹੇ ਸ੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਦੇ ਮੰਚ ਦਾ ਉਦਘਾਟਨ ਬੀਤੀ ਰਾਤ ਸਮਾਜ ਸੇਵੀ ਤੇ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ. ਸਿਕੰਦਰ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਲਗਾਤਾਰ 50 ਸਾਲ ...
ਖਮਾਣੋਂ, 26 ਸਤੰਬਰ (ਜੋਗਿੰਦਰ ਪਾਲ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਬਲੱਡ ਬੈਂਕ 'ਰਾਮ ਬਲੱਡ ਸੈਂਟਰ' ਖਮਾਣੋਂ ਦਾ ਉਦਘਾਟਨ ਹਲਕਾ ਵਿਧਾਇਕ ਬਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ ਵਲੋਂ ਕੀਤਾ ਗਿਆ | ਹਲਕਾ ਵਿਧਾਇਕ ਹੈਪੀ ਨੇ ਰਾਮ ਹਸਪਤਾਲ ਖਮਾਣੋਂ ਦੇ ਸੰਚਾਲਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX