ਤਾਜਾ ਖ਼ਬਰਾਂ


ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਅਤੇ ਦਿਲ ਗੰਗਾ ਨਦੀ ਵਾਂਗ ਸ਼ੁੱਧ- ਕਿਰਨ ਰਿਜਿਜੂ
. . .  1 day ago
ਨਵੀਂ ਦਿੱਲੀ, 8 ਫਰਵਰੀ- ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 2014 ਤੋਂ ਪਹਿਲਾਂ ਅਖ਼ਬਾਰਾਂ ਵਿਚ ਨਿੱਤ ਨਵੇਂ ਘੁਟਾਲੇ ਸਾਹਮਣੇ ਆ ਰਹੇ ਸਨ ਅਤੇ ਲੋਕਾਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਵਿਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ........
'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ-ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਉੱਪਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ...
ਕੇਰਲ: ਰਨਵੇ ’ਤੋਂ ਉਲਟੀ ਫ਼ਲਾਈਟ
. . .  1 day ago
ਤਿਰੂਵੰਨਤਪੁਰਮ, 8 ਫਰਵਰੀ- ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਏਵੀਏਸ਼ਨ ਦੀ ਇਕ ਸਿਖਲਾਈ ਫ਼ਲਾਈਟ ਅੱਜ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਟੇਕ-ਆਫ਼ ਦੌਰਾਨ ਰਨਵੇ ਤੋਂ ਉਲਟ ਗਈ। ਇਸ ਹਾਦਸੇ ਵਿਚ.....
ਮਨਰੇਗਾ ਬਜਟ ਦੇ ਵਿਰੋਧ ’ਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ’ਚ ਰੋਸ ਧਰਨਾ
. . .  1 day ago
ਚੋਗਾਵਾਂ, 8 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੁਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਬੀ.ਡੀ.ਪੀ.ਓ ਦਫ਼ਤਰ ਚੋਗਾਵਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ....
ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਤੋਂ ਬਣੀ ਜੈਕੇਟ ਪਹਿਨ ਸੰਸਦ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਸੰਸਦ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਕੱਪੜਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜੋ ਜੈਕਟ ਪਹਿਨੀ ਸੀ, ਉਹ ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ......
ਤੁਰਕੀ ਭੁਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਪਹੁੰਚਿਆ
. . .  1 day ago
ਅੰਕਾਰਾ, 8 ਫਰਵਰੀ- ਤੁਰਕੀ ਦੇ ਭੁਚਾਲ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਚੌਥਾ ਸੀ 17 ਜਹਾਜ਼ ਅੱਜ ਅਡਾਨਾ ਵਿਚ....
ਤੁਰਕੀ, ਸੀਰੀਆ ਭੁਚਾਲ: ਨਾਟੋ ਦੇਸ਼ਾਂ ਨੇ ਝੁਕਾਏ ਅੱਧੇ ਝੰਡੇ
. . .  1 day ago
ਬ੍ਰਸੇਲਜ਼ (ਬੈਲਜੀਅਮ), 8 ਫਰਵਰੀ- ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਤੁਰਕੀ ਅਤੇ ਸੀਰੀਆ ਵਿਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ਵਿਚ ਆਪਣੇ ਝੰਡੇ ਬ੍ਰਸੇਲਜ਼ ਵਿਚ ਗਠਜੋੜ ਦੇ........
ਜੰਮੂ ਕਸ਼ਮੀਰ ਵਿਚ ਗੁੰਡਾਰਾਜ ਹੈ- ਮਹਿਬੂਬਾ ਮੁਫ਼ਤੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਵਿਰੁੱਧ ਦਿੱਲੀ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਗੁੰਡਾ ਰਾਜ ਹੈ ਅਤੇ ਇਹ ਅਫ਼ਗਾਨਿਸਤਾਨ ਵਾਂਗ ਤਬਾਹ ਹੋ ਰਿਹਾ ਹੈ। ਪੁਲਿਸ ਵਲੋਂ ਮਹਿਬੂਬਾ ਮੁਫ਼ਤੀ....
ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਕਾਰੋਬਾਰੀ ਗੌਤਮ ਮਲਹੋਤਰਾ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 8 ਫਰਵਰੀ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ 2021-22 ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ....
ਵਪਾਰਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਵੇਚਿਆ ਗਿਆ ਜੀ.ਵੀ.ਕੇ ਹਵਾਈ ਅੱਡਾ- ਉਪ ਚੇਅਰਮੈਨ ਜੀ.ਵੀ.ਕੇ ਗਰੁੱਪ
. . .  1 day ago
ਮਹਾਰਾਸ਼ਟਰ, 8 ਫਰਵਰੀ- ਅਡਾਨੀ ਗਰੁੱਪ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਜੀ.ਵੀ.ਕੇ. ਗਰੁੱਪ ਦੇ ਉਪ ਚੇਅਰਮੈਨ ਵੀ. ਸੰਜੇ ਰੈਡੀ ਨੇ ਕਿਹਾ ਕਿ ਜਿੱਥੋਂ ਤੱਕ ਜੀ.ਵੀ.ਕੇ. ਦੇ ਮੁੰਬਈ ਹਵਾਈ ਅੱਡੇ ਨੂੰ ਵੇਚਣ ਦਾ ਸਵਾਲ ਹੈ, ਸਾਡੇ ’ਤੇ ਗੌਤਮ ਅਡਾਨੀ ਜਾਂ ਸਰਕਾਰ ਦਾ ਕੋਈ ਦਬਾਅ ਨਹੀਂ ਸੀ। ਅਸੀਂ ਵਪਾਰਕ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 554

ਮੋਗਾ

ਕਰਨਾਟਕਾ ਵਿਚ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਜਥੇਬੰਦੀਆਂ ਨੇ ਲਗਾਇਆ ਜਾਮ

ਮੋਗਾ, 26 ਸਤੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਨਾਲ ਗਏ ਵਫਦ ਨੂੰ ਕਰਨਾਟਕਾ ਦੇ ਬੈਂਗਲੌਰ ਸ਼ਹਿਰ ਵਿਚ ਉਸ ਸਮੇਂ ਗਿ੍ਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਉੱਥੇ ਪੁੱਜੇ ਸਨ, ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਤੇ ਕਿਸਾਨਾਂ ਨੂੰ ਨਾਲ ਲੈ ਕੇ ਪੰਜਾਬ ਭਰ ਵਿਚ ਦਿੱਤੇ ਗਏ ਸੱਦੇ ਅਨੁਸਾਰ ਮੋਗਾ ਵਿਖੇ ਮੋਗਾ-ਬਰਨਾਲਾ ਅਤੇ ਮੋਗਾ-ਜਲੰਧਰ ਰੋਡ ਦੋ ਘੰਟੇ ਲਈ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ | ਇਸ ਨਾਲ ਜਿੱਥੇ ਆਮ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਨੇੜਲੇ ਪਿੰਡਾਂ ਦੇ ਲੋਕ ਵੀ ਖੱਜਲ ਖੁਆਰ ਹੁੰਦੇ ਰਹੇ | ਇਹ ਜਾਮ ਉਸ ਵਕਤ ਹਟਾਇਆ ਗਿਆ ਜਦੋਂ ਕਰਨਾਟਕਾ ਵਿਚ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਗਏ | ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕਰਮ ਸਿੰਘ, ਲਵਜੀਤ ਸਿੰਘ ਦੱਦਾਹੂਰ ਸੀਨੀਅਰ ਮੀਤ ਪ੍ਰਧਾਨ, ਸ਼ਹਿਰੀ ਪ੍ਰਧਾਨ ਜੱਗਾ ਪੰਡਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਹਨ ਤੇ ਖਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਜਿੱਥੇ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨਾਲ ਵੱਡਾ ਧਰੋਹ ਕਮਾਇਆ ਸੀ ਤੇ ਹੁਣ ਹੋਰ ਸੂਬਿਆਂ ਵਿਚ ਵੀ ਕੇਂਦਰ ਦੀ ਤਰਜ਼ 'ਤੇ ਕਿਸਾਨਾਂ ਨਾਲ ਜੋ ਧੱਕਾ ਹੋ ਰਿਹਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹੋਰਨਾ ਤੋਂ ਇਲਾਵਾ ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਕੁਲਵਿੰਦਰ ਸਿੰਘ ਮੋਗਾ, ਗੋਗੀ ਸਰਪੰਚ ਦੁਸਾਂਝ, ਵਿਕੀ ਸ਼ਰਮਾ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

ਨਵ-ਨਿਯੁਕਤ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਾਨ ਦਾ ਸਨਮਾਨ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮੋਗਾ ਵਿਧਾਨ ਸਭਾ ਹਲਕੇ ਦੇ ਪਿੰਡ ਡਰੋਲੀ ਭਾਈ ਵਿਖੇ ਨਵ ਨਿਯੁਕਤ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਨਜੀਤ ਸਿੰਘ ਮਾਨ ਦਾ ਕਾਂਗਰਸੀ ਆਗੂ ਅਤੇ ਵਰਕਰਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਮਾਨ ਨੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੋਂ ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ

ਮੋਗਾ, 26 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 40 ਗ੍ਰਾਮ ਹੈਰੋਇਨ ਅਤੇ 1260 ਨਸ਼ੀਲੀਆਂ ਗੋਲੀਆਂ ਸਮੇਤ ਚਾਰ ਜਾਣਿਆਂ ਨੂੰ ਕਾਬੂ ਕਰਕੇ ...

ਪੂਰੀ ਖ਼ਬਰ »

ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਬੱਧਨੀ ਕਲਾਂ, 26 ਸਤੰਬਰ (ਸੰਜੀਵ ਕੋਛੜ)-ਸਵ. ਬਸੰਤ ਸਿੰਘ ਯਾਦਗਾਰੀ ਟਰੱਸਟ ਪਿੰਡ ਰਾਊਕੇ ਕਲਾਂ ਪੱਤੀ ਭੋਜੂਕੀ ਵਲੋਂ 8ਵੀਂ, 10ਵੀਂ ਅਤੇ 12ਵੀਂ ਕਲਾਸ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਲੜਕੀਆਂ ਨੂੰ ਹਰ ਸਾਲ ਦੀ ਤਰ੍ਹਾਂ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਵਰਲਡ ਫਾਰਮਾਸਿਸਟ ਦਿਵਸ 'ਤੇ ਜਾਗਰੂਕਤਾ ਕੱਢੀ ਰੈਲੀ

ਮੋਗਾ, 26 ਸਤੰਬਰ (ਜਸਪਾਲ ਸਿੰਘ ਬੱਬੀ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਲੋਂ ਵਰਲਡ ਫਾਰਮਾਸਿਸਟ ਦਿਵਸ 'ਤੇ ਨੇਚਰ ਪਾਰਕ ਤੋਂ ਜਾਗਰੂਕਤਾ ਰੈਲੀ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਡਾ. ਆਰ.ਕੇ. ...

ਪੂਰੀ ਖ਼ਬਰ »

ਅਨੰਦ ਸਾਗਰ ਪਬਲਿਕ ਸਕੂਲ 'ਚ ਸਵੱਛਤਾ ਪਖਵਾੜਾ ਮਨਾਇਆ

ਨਿਹਾਲ ਸਿੰਘ ਵਾਲਾ, 26 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲੇ ਵਾਲੇ, ਚੇਅਰਪਰਸਨ ਬੀਬੀ ਕਰਤਾਰ ਕੌਰ ਤੇ ਵਾਈਸ ਚੇਅਰਪਰਸਨ ਜੰਗੀਰ ਕੌਰ ਮਲੇਸ਼ੀਆ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਪਬਲਿਕ ...

ਪੂਰੀ ਖ਼ਬਰ »

ਸੰਤ ਆਸ਼ਰਮ ਵਿਖੇ ਬਰਸੀ ਸਮਾਗਮਾਂ ਸੰਬੰਧੀ ਪਹਿਲੀ ਲੜੀ ਦੇ 31 ਸ੍ਰੀ ਅਖੰਡ ਪਾਠ ਆਰੰਭ

ਨਿਹਾਲ ਸਿੰਘ ਵਾਲਾ, 26 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)- ਦੇਸ਼-ਵਿਦੇਸ਼ ਅੰਦਰ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਸੰਸਥਾ ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੰਤ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 44ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੋਂ ਨਸ਼ੀਲੇ ਪਦਾਰਥਾਂ ਸਮੇਤ ਚਾਰ ਕਾਬੂ

ਮੋਗਾ, 26 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 40 ਗ੍ਰਾਮ ਹੈਰੋਇਨ ਅਤੇ 1260 ਨਸ਼ੀਲੀਆਂ ਗੋਲੀਆਂ ਸਮੇਤ ਚਾਰ ਜਾਣਿਆਂ ਨੂੰ ਕਾਬੂ ਕਰਕੇ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਕਿਸ਼ਨਪੁਰਾ ਕਲਾਂ, 26 ਸਤੰਬਰ (ਕਲਸੀ, ਗਿੱਲ)-ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਟਹਿਲ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ | ਛੇਵੇਂ ਪੇ ਕਮਿਸ਼ਨ ਅਨੁਸਾਰ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਗਰੈਚੁਟੀ ਅਤੇ ਪੈਨਸ਼ਨ ਵਿਚ ਵਾਧਾ ...

ਪੂਰੀ ਖ਼ਬਰ »

ਦਸਮੇਸ਼ ਸਕੂਲ 'ਚ ਮਨਾਇਆ ਐਨ. ਐਸ. ਐਸ. ਦਿਵਸ

ਨਿਹਾਲ ਸਿੰਘ ਵਾਲਾ, 26 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਰਹਿਨੁਮਾਈ ਹੇਠ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ...

ਪੂਰੀ ਖ਼ਬਰ »

ਐਕਸਪਰਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਨੇ ਲਗਵਾਏ ਕੈਨੇਡਾ ਅਤੇ ਆਸਟ੍ਰੇਲੀਆ ਦੇ ਵੀਜ਼ੇ

ਮੋਗਾ, 26 ਸਤੰਬਰ (ਗੁਰਤੇਜ ਸਿੰਘ)-ਸ਼ਹਿਰ ਦੀ ਮੰਨੀ ਪ੍ਰਮੰਨੀ ਸੰਸਥਾ ਐਕਸਪਰਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਸਿਵਲ ਲਾਈਨ, ਮੋਗਾ ਵਿਖੇ ਸੰਸਥਾ ਦੇ ਐਮ.ਡੀ. ਦੀਪਕ ਕੌੜਾ ਅਤੇ ਸੀ.ਈ.ਓ. ਰਮਨਦੀਪ ਅਗਰਵਾਲ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਅਤੇ ਉਨ੍ਹਾਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 2 ਨੂੰ ਕਰਨਗੀਆਂ ਸਰਕਾਰ ਦਾ ਪਿੱਟ-ਸਿਆਪਾ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਜ਼ਿਲ੍ਹਾ ਮੋਗਾ ਦੀ ਪ੍ਰਧਾਨ ਮਹਿੰਦਰਪਾਲ ਕੌਰ ਪੱਤੋ ਨੇ ਪੈੱ੍ਰਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਆਪਣੀਆਂ ਹੱਕੀ ਮੰਗਾਂ ਜਿਵੇਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 29 ਨੂੰ

ਮੋਗਾ, 26 ਸਤੰਬਰ (ਜਸਪਾਲ ਸਿੰਘ ਬੱਬੀ)-ਡਾ. ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਹਾੜ੍ਹੀ 2022-23 ਦੇ ਸੀਜ਼ਨ ਦਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨਵੀਂ ਦਾਣਾ ਮੰਡੀ, ਮੋਗਾ ਵਿਖੇ 29 ਸਤੰਬਰ ਦਿਨ ਵੀਰਵਾਰ ਸਵੇਰੇ 10:30 ਵਜੇ ਲਗਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਨੈਸ਼ਨਲ ਕਾਨਵੈਂਟ ਸਕੂਲ ਦੀ ਖਿਡਾਰਨ ਰੂਹਾਨੀ ਨੇ ਬਾਜ਼ੀ ਮਾਰੀ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਅਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਮੋਗਾ ਦੀ 10ਵੀਂ ਜਮਾਤ ਦੀ ਵਿਦਿਆਰਥਣ ਰੂਹਾਨੀ ਨੇ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ (70-75 ਕਿੱਲੋ) ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਬਲਾਕ ਪੱਧਰੀ ਟੀਚਰ ਫ਼ੈਸਟ ਮੁਕਾਬਲਿਆਂ 'ਚੋਂ ਮੈਡਮ ਡਿੰਪਲ ਰਹੀ ਜੇਤੂ

ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਅਧਿਆਪਕਾਂ ਦੀ ਕਾਬਲੀਅਤ ਅਤੇ ਪੇਸ਼ਕਾਰੀ ਦੇ ਮੁਲੰਕਣ ਲਈ ਕਰਵਾਏ ਗਏ ਬਲਾਕ ਪੱਧਰੀ ਟੀਚਰ ਫ਼ੈਸਟ ਮੁਕਾਬਲਿਆਂ ਦੇ ਐਲਾਨੇ ਗਏ ਨਤੀਜਿਆਂ ਵਿਚ ਮੈਡਮ ਡਿੰਪਲ ਅੰਗਰੇਜ਼ੀ ਮਿਸਟੈੱ੍ਰਸ ਸਰਕਾਰੀ ਹਾਈ ਸਕੂਲ ਬਲਖੰਡੀ ਜੇਤੂ ਰਹੇ | ਇਸ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਦੀ ਜੈਅੰਤੀ ਧੂਮਧਾਮ ਨਾਲ ਮਨਾਈ

ਬਾਘਾ ਪੁਰਾਣਾ, 26 ਸਤੰਬਰ (ਕਿ੍ਸ਼ਨ ਸਿੰਗਲਾ)-ਅਗਰਵਾਲ ਸਭਾ ਬਾਘਾ ਪੁਰਾਣਾ ਵਲੋਂ ਪ੍ਰਧਾਨ ਵਿਜੇ ਕੁਮਾਰ ਬਾਂਸਲ ਦੀ ਅਗਵਾਈ ਹੇਠ ਭਾਈਚਾਰੇ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾਉਣ ਸਬੰਧੀ ਸਥਾਨਕ ਮਹਾਰਾਜਾ ਅਗਰਸੈਨ ਚੌਕ ਵਿਖੇ ਸਮਾਗਮ ਦਾ ਆਯੋਜਨ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਨਿਹਾਲ ਸਿੰਘ ਵਾਲਾ, 26 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸ ਥਾਨਕ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ...

ਪੂਰੀ ਖ਼ਬਰ »

ਬੱਧਨੀ ਕਲਾਂ ਨਹਿਰ ਵਿਚੋਂ ਮਿਲੀਆਂ ਗਲੀਆਂ ਸੜੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ

ਮੋਗਾ, 26 ਸਤੰਬਰ (ਗੁਰਤੇਜ ਸਿੰਘ)-ਪੁਲਿਸ ਚੌਕੀ ਲੋਪੋ ਅਧੀਨ ਪੈਂਦੇ ਏਰੀਆ ਬੱਧਨੀ ਕਲਾਂ ਨਹਿਰ ਵਿਚੋਂ ਅੱਜ ਦੋ ਗਲੀਆਂ ਸੜੀਆਂ ਲਾਸ਼ਾਂ ਪੁਲਿਸ ਨੇ ਬਰਾਮਦ ਕੀਤੀਆਂ ਹਨ | ਜਾਣਕਾਰੀ ਮੁਤਾਬਿਕ ਪੁਲਿਸ ਚੌਕੀ ਲੋਪੋ ਦੇ ਇੰਚਾਰਜ ਬਲਵੀਰ ਸਿੰਘ ਅਤੇ ਥਾਣਾ ਬੱਧਨੀ ਕਲਾਂ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਬਰਨਾਲਾ ਪਹੁੰਚਣ ਦਾ ਸੱਦਾ

ਕਿਸ਼ਨਪੁਰਾ ਕਲਾਂ, 26 ਸਤੰਬਰ (ਗਿੱਲ, ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਅਹਿਮ ਮੀਟਿੰਗ ਪਿੰਡ ਭਿੰਡਰ ਕਲਾਂ ਵਿਖੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 28 ਸਤੰਬਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਖੇ ਮਨਾਏ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਮੋਗਾ, 26 ਸਤੰਬਰ (ਜਸਪਾਲ ਸਿੰਘ ਬੱਬੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ. 295 ਪੰਜਾਬ ਜ਼ਿਲ੍ਹਾ ਮੋਗਾ ਬਲਾਕ ਸਿਟੀ ਦੀ ਮੀਟਿੰਗ ਇੱਥੇ ਡਾ. ਦਰਸ਼ਨ ਲਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਮੇਟੀ ਵਲੋਂ 28 ਸਤੰਬਰ ਨੂੰ ਸ਼ਹੀਦੇ ...

ਪੂਰੀ ਖ਼ਬਰ »

ਯੂਨੀਕ ਸਕੂਲ 'ਚ ਅਧਿਆਪਕਾਂ ਦਾ ਸੈਮੀਨਾਰ ਲਗਾਇਆ

ਸਮਾਲਸਰ, 26 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਸਥਾਨਕ ਯੂਨੀਕ ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਵਿਖੇ ਪਿ੍ੰਸੀਪਲ ਭੂਪੇਸ਼ ਸ਼ਰਮਾ ਦੀ ਅਗਵਾਈ ਹੇਠ ਅਧਿਆਪਕਾਂ ਦੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਡਾ. ਰਾਮ ਦੁੱਗਲ ਨੇ ਅਧਿਆਪਕ ਸਾਹਿਬਾਨਾਂ ਨੂੰ ...

ਪੂਰੀ ਖ਼ਬਰ »

ਭਾਰਤੀ ਜਾਗਿ੍ਤੀ ਮੰਚ ਮੋਗਾ ਦੀ ਮੀਟਿੰਗ ਹੋਈ

ਮੋਗਾ, 26 ਸਤੰਬਰ (ਗੁਰਤੇਜ ਸਿੰਘ)-ਭਾਰਤੀ ਜਾਗਿ੍ਤੀ ਮੰਚ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਸੰਸਥਾ ਦੇ ਸੰਸਥਾਪਕ ਡਾ. ਦੀਪਕ ਕੋਛੜ ਦੀ ਪ੍ਰਧਾਨਗੀ ਹੇਠ ਚੇਅਰਮੈਨ ਵੇਦ ਵਿਆਸ ਕਾਂਸਲ ਦੇ ਘਰ ਹੋਈ ਜਿਸ ਵਿਚ ਡਾਕਟਰ ਮਥਰਾ ਦਾਸ ਪਾਹਵਾ ਪਰਿਵਾਰ ਬਰਾਈ ਏਅਰ ਏਸ਼ੀਆ ਪ੍ਰਾਈਵੇਟ ...

ਪੂਰੀ ਖ਼ਬਰ »

ਜੀਤਵਾਲ ਕਾਲਜ 'ਚ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ

ਅਜੀਤਵਾਲ, 26 ਸਤੰਬਰ (ਹਰਦੇਵ ਸਿੰਘ ਮਾਨ)-ਸਥਾਨਕ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਵਿਖੇ ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾਉਂਦਿਆਂ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਅਤੇ ਸਟਾਫ਼ ਨੇ ਉਨ੍ਹਾਂ ਦੀ ਤਸਵੀਰ 'ਤੇ ਫੁੱਲ ਮਾਲਾ ਭੇਟ ਕਰਨ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਠੱਠੀ ਭਾਈ, 26 ਸਤੰਬਰ (ਜਗਰੂਪ ਸਿੰਘ ਮਠਾੜੂ)-ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਵਿਚ ਨਵਾਂ ਜੋਸ਼ ਭਰਨ ਲਈ ਬਲਾਕ ਬਾਘਾ ਪੁਰਾਣਾ ਦੀ ਵਿਸ਼ੇਸ਼ ਮੀਟਿੰਗ ਪਿੰਡ ਮਾੜੀ ਮੁਸਤਫ਼ਾ ਵਿਖੇ ਸਰਪੰਚ ਗੁਰਤੇਜ ਸਿੰਘ ਤੇਜਾ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਮੁੱਚੇ ...

ਪੂਰੀ ਖ਼ਬਰ »

ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਕਿਸਾਨਾਂ ਦੀਆਂ ਵੱਡੀਆਂ ਅਣਗਹਿਲੀਆਂ ਵਾਤਾਵਰਨ ਪ੍ਰੇਮੀਆਂ ਦੀਆਂ ਕੋਸ਼ਿਸ਼ਾਂ ਨੂੰ ਲਾ ਰਹੀਆਂ ਨੇ ਵੱਡੀ ਢਾਅ

ਜਗਰੂਪ ਸਿੰਘ ਮਠਾੜੂ ਠੱਠੀ ਭਾਈ, 26 ਸਤੰਬਰ-ਸਰਕਾਰਾਂ ਵਲੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗੇ ਮਨਾਏ ਜਾਂਦੇ ਵਾਤਾਵਰਨ ਦਿਵਸ ਅਤੇ ਹਰਿਆਲੀ ਮੁਹਿੰਮ ਤਹਿਤ ਲਾਏ ਜਾਂਦੇ ਬੂਟਿਆਂ ਦੀ ਦੇਖਭਾਲ ਨਾ ਹੋਣ ਕਾਰਨ ਹਰ ਸਾਲ ਇਹ ਬੂਟੇ ਸਿਰਫ਼ ਖਾਨਾਪੂਰਤੀ ਹੀ ਸਿੱਧ ਹੁੰਦੇ ...

ਪੂਰੀ ਖ਼ਬਰ »

ਪਿੰਡ ਦੇ ਲੋਕਾਂ ਦੇ ਕਹਿਣ 'ਤੇ ਬੁਲਾਈ ਗਈ ਗਰਾਮ ਸਭਾ

ਕੋਟ ਈਸੇ ਖਾਂ, 26 ਸਤੰਬਰ (ਨਿਰਮਲ ਸਿੰਘ ਕਾਲੜਾ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਖੋਸਾ ਕੋਟਲਾ ਦੇ ਵਸਨੀਕਾਂ ਵਲੋਂ ਮਾਣਯੋਗ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਜਿਸ 'ਚ ਪਿੰਡ ਦੇ ਸਰਪੰਚ ਵਲੋਂ ਸਾਲ ਵਿਚ ਦੋ ਵਾਰ ਪਿੰਡ ਦੀ ਗਰਾਮ ਸਭਾ ਦੀ ਮੀਟਿੰਗ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਪਿੰਡ ਦੀ ਚੋਣ ਹੋਈ

ਸਮਾਲਸਰ, 26 ਸਤੰਬਰ (ਬੰਬੀਹਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਨਵੇਂ ਰੋਡੇ ਦੀ ਚੋਣ ਸਰਬਸੰਮਤੀ ਨਾਲ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਲਜ਼ਾਰ ਸਿੰਘ ਘੱਲ ਕਲਾਂ, ਗੁਰਬਚਨ ਸਿੰਘ ਚੰਨੂਵਾਲਾ, ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਦੀ ...

ਪੂਰੀ ਖ਼ਬਰ »

ਪਿੰਡ ਕਪੂਰੇ ਤੋਂ ਜੀ.ਟੀ. ਰੋਡ ਮਹਿਣਾ ਤੱਕ ਸੜਕ ਬਣੀ ਲੋਕਾਂ ਦੀ ਜਾਨ ਦਾ ਖੌਅ-ਸੁਖਵੰਤ ਕਪੂਰੇ

ਮੋਗਾ, 26 ਸਤੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਨਜ਼ਦੀਕੀ ਪਿੰਡ ਕਪੂਰੇ ਤੋਂ ਜੀ. ਟੀ. ਰੋਡ ਮਹਿਣਾ ਤੱਕ ਬਣੀ ਸੜਕ ਬੁਰੀ ਤਰਾਂ ਟੁੱਟ ਚੁੱਕੀ ਹੈ ਤੇ ਇਸ ਤੇ ਹਰ ਰੋਜ ਹਾਦਸੇ ਹੋ ਰਹੇ ਹਨ ਲੋਕਾਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ | ਇਸ ਿਲੰਕ ਰੋਡ ਨਾਲ ਚੁਗਾਵਾਂ, ਕਪੂਰੇ, ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਨੇ ਪੰਡਤ ਦੀਨ ਦਿਆਲ ਉਪਧਿਆਏ ਦੇ ਜਨਮ ਦਿਨ 'ਤੇ ਮਨਾਇਆ ਸਮਰਪਣ ਦਿਵਸ

ਮੋਗਾ, 26 ਸਤੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਭਾਜਪਾ ਨੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਪੰਡਤ ਦੀਨ ਦਿਆਲ ਉਪਧਿਆਏ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਰਪਣ ਦਿਵਸ ਮਨਾਇਆ ਗਿਆ | ਇਸ ਮੌਕੇ ਸੇਵਾ ਪੰਦ੍ਹਰਵਾੜਾ ਦੇ ਇੰਚਾਰਜ ...

ਪੂਰੀ ਖ਼ਬਰ »

ਵਿਲੱਖਣ ਕਲਾ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ 83 ਸਾਲਾ ਬਾਪੂ ਦਲੀਪ ਸਿੰਘ

ਕਿਸ਼ਨਪੁਰਾ ਕਲਾਂ, 26 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪੇਂਡੂ ਖੇਡ ਮੇਲਿਆਂ ਦੌਰਾਨ ਲੱਜ ਤੋੜਨ (ਰੱਸਾ ਤੋੜਨ) ਦੀ ਆਪਣੀ ਵਿਲੱਖਣ ਕਲਾ ਦਾ ਪ੍ਰਦਰਸ਼ਨ ਕਰ ਕੇ 83 ਸਾਲਾ ਬਾਪੂ ਦਲੀਪ ਸਿੰਘ ਵਪਾਰੀ ਪਿੰਡ ਕੋਕਰੀ ਬੁੱਟਰਾਂ ਦਰਸ਼ਕਾਂ ਦਾ ਜਿੱਤ ਰਿਹਾ ਹੈ | ...

ਪੂਰੀ ਖ਼ਬਰ »

ਚੰਗੇ ਸਸਕਾਰਾਂ ਲਈ ਗੁਰਮਤਿ ਤੇ ਨੈਤਿਕ ਸਿੱਖਿਆ ਜ਼ਰੂਰੀ-ਭਾਗੀਕੇ

ਨਿਹਾਲ ਸਿੰਘ ਵਾਲਾ, 26 ਸਤੰਬਰ (ਟਿਵਾਣਾ)-ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਅਤੇ ਚੰਗੇ ਸੰਸਕਾਰਾਂ ਨਾਲ ਨਿਵਾਜਣ ਲਈ ਗੁਰਮਤਿ ਤੇ ਨੈਤਿਕ ਸਿੱਖਿਆ ਬੇਹੱਦ ਜ਼ਰੂਰੀ ਹੈ | ਇਸ ਲਈ ਹਰ ਸਿੱਖਿਆ ਸੰਸਥਾ ਨੂੰ ਚਾਹੀਦਾ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ...

ਪੂਰੀ ਖ਼ਬਰ »

ਵਫਦ ਨੇ ਐਨ.ਜੀ.ਓ. ਦੇ ਮੋਗਾ ਦਫ਼ਤਰ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ

ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਪੰਜਾਬ ਸਟੇਟ ਕੌਂਸਲ ਆਫ ਸਾਇੰਸ ਅਤੇ ਟੈਕਨਾਲੋਜੀ ਦੇ ਵਫ਼ਦ ਨੇ ਨਵਸੰਦੀਪ ਕੌਰ ਪ੍ਰੋਜੈਕਟ ਮੈਨੇਜਰ, ਸਹਾਇਕ ਸੁਖਵੰਤ ਸਿੰਘ, ਸ਼ਿਵਾਨੀ ਅਤੇ ਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਐਨ.ਜੀ.ਓ. ਦੇ ਦਫ਼ਤਰ ਵਿਚ ਮੋਗਾ ਵਿਚ ਐਨ.ਜੀ.ਓਜ਼. ਹੈਲਪ ...

ਪੂਰੀ ਖ਼ਬਰ »

ਸਕੂਲੀ ਬੱਸਾਂ, ਆਟੋ ਰਿਕਸ਼ਾ, ਈ ਰਿਕਸ਼ਾ ਅਤੇ ਭਾਰ ਢੋਣ ਵਾਲੇ ਮਿੰਨੀ ਕੈਂਟਰਾਂ ਨੂੰ ਟੈਕਸਾਂ ਤੋਂ ਮੁਕਤ ਕੀਤਾ ਜਾਵੇ-ਵਿਜੇ ਧੀਰ

ਮੋਗਾ, 26 ਸਤੰਬਰ (ਬੱਬੀ)-ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਵੈ ਰੁਜ਼ਗਾਰ ਕਮਾਉਣ ਵਾਲੇ ਮਜ਼ਦੂਰਾਂ ਦੀਆਂ ਸਕੂਲ ਬੱਸਾਂ ਆਟੋ ਰਿਕਸ਼ਾ, ਈ ਰਿਕਸ਼ਾ ਅਤੇ ਭਾਰ ਢੋਣ ਵਾਲੇ ਮਿੰਨੀ ਕੈਂਟਰਾਂ ਨੂੰ ਹਰ ਤਰ੍ਹਾਂ ਦੇ ਟੈਕਸਾਂ ਤੋਂ ਮੁਕਤ ...

ਪੂਰੀ ਖ਼ਬਰ »

ਵਾਰਸ ਪੰਜਾਬ ਦੇ ਜਥੇਬੰਦੀ ਦੀ ਮੀਟਿੰਗ-ਸਮਾਗਮ ਸੰਬੰਧੀ ਪੋਸਟਰ ਜਾਰੀ

ਸਮਾਲਸਰ, 26 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਰੋਡੇ ਦੇ ਗੁਰਦੁਆਰਾ ਸੰਤ ਖਾਲਸਾ ਵਿਖੇ ਵਾਰਸ ਪੰਜਾਬ ਦੇ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬੁੱਕਣਵਾਲਾ, ਜਥੇਬੰਦੀ ਦੀ ਕਮੇਟੀ ਦੇ ਮੈਂਬਰ ਅਤੇ ...

ਪੂਰੀ ਖ਼ਬਰ »

ਸੰਤ ਦਰਬਾਰਾ ਸਿੰਘ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ

ਨਿਹਾਲ ਸਿੰਘ ਵਾਲਾ, 26 ਸਤੰਬਰ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਤੇ ਮੈਨੇਜਿੰਗ ਡਾਇਰੈਕਟਰ ਬੀਬੀ ਕਰਮਜੀਤ ਕੌਰ ਦੀ ਅਗਵਾਈ ਹੇਠ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੋਪੋ ਦੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਚਿੱਤਰਕਾਰੀ ਮੁਕਾਬਲੇ ਕਰਵਾਏ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸੱਤ ਰੋਜ਼ਾ ਸਮਾਗਮਾਂ ਦੌਰਾਨ ਗੁਰਮੁਖੀ ਲਿਪੀ ਦੇ ਚਿੱਤਰਕਾਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰਾਣਾ ਵਿਖੇ ਕਰਵਾਏ ਗਏ | ਲੈਕਚਰਾਰ ਤੇਜਿੰਦਰ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਪਿੰਡਾਂ ਵਿਚ ਮੀਟਿੰਗਾਂ

ਮੋਗਾ, 26 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਤੇ ਜ਼ਿਲ੍ਹਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਪਿੰਡ ਘੱਲ ਕਲਾਂ ਤੇ ਦੱਦਾਹੂਰ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਅਤੇ ਆਰ.ਓ. ਭੇਟ

ਬਾਘਾ ਪੁਰਾਣਾ, 26 ਸਤੰਬਰ (ਕਿ੍ਸ਼ਨ ਸਿੰਗਲਾ)-ਵਿਰਬੈਕ ਪਸ਼ੂ ਹੈਲਥ ਕੰਪਨੀ ਵਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ 2 ਨੂੰ ਵਾਟਰ ਕੂਲਰ ਅਤੇ ਆਰ.ਓ. ਭੇਟ ਕੀਤਾ ਗਿਆ | ਇਸ ਮੌਕੇ ਸਕੂਲ ਅਧਿਆਪਕਾ ਬਲਜਿੰਦਰ ਕੌਰ, ਵੀਰਾ ਪਿਆਰੀ, ਲਖਵੀਰ ਕੌਰ, ਕਿਰਨਦੀਪ ਕੌਰ, ਸੰਧਿਆ ਰਾਣੀ, ...

ਪੂਰੀ ਖ਼ਬਰ »

ਚੰਡੀਗੜ੍ਹ ਏਅਰ ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਭਾਜਪਾ ਆਗੂਆਂ ਵਲੋਂ ਸਵਾਗਤ

ਚੀਮਾ ਮੰਡੀ, 26 ਸਤੰਬਰ (ਦਲਜੀਤ ਸਿੰਘ ਮੱਕੜ) - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਚੰਡੀਗੜ੍ਹ ਏਅਰ ਪੋਰਟ ਦਾ ਨਾਮ ਸਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਣ ਦਾ ਐਲਾਨ ਕਰਦਿਆਂ ਪੰਜਾਬ ਨੂੰ ਵੱਡਾ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਘੱਗਰ ਨੇੜਲੇ ਸੰਵੇਦਨਸ਼ੀਲ ਸਥਾਨਾਂ ਦਾ ਦੌਰਾ

ਮੂਨਕ, ਖ਼ਨੌਰੀ, 26 ਸਤੰਬਰ (ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ) - ਪਿਛਲੇ ਦੋ ਦਿਨਾਂ ਤੋਂ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਵਿਚ ਪੈ ਰਹੀ ਭਾਰੀ ਬਾਰਸ਼ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਸਬ ...

ਪੂਰੀ ਖ਼ਬਰ »

ਬਰਸਾਤ ਦੇ ਕਾਰਨ ਗ਼ਰੀਬ ਵਿਅਕਤੀ ਦੇ ਘਰ ਦੀ ਛੱਤ ਡਿਗੀ

ਲੌਂਗੋਵਾਲ, 26 ਸਤੰਬਰ (ਸ.ਸ.ਖੰਨਾ, ਵਿਨੋਦ) - ਸਥਾਨਕ ਮੰਡੇਰ ਕਲਾਂ ਰੋਡ ਦੇ ਨਜ਼ਦੀਕ ਨਿਰਭੈ ਸਿੰਘ ਪੁੱਤਰ ਸਰੂਪ ਸਿੰਘ ਜੋ ਕਿ ਇਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ | ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਮਕਾਨ ਦੀ ਛੱਤ ਡਿੱਗਣ ਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਕਾਰ ਚਾਲਕ ਦੀ ਮੌਤ

ਜਖੇਪਲ, ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਸਿੱਧੂ, ਭੁੱਲਰ, ਧਾਲੀਵਾਲ) - ਬੀਤੀ ਰਾਤ ਸੁਨਾਮ-ਬੁਢਲਾਡਾ ਸੜਕ 'ਤੇ ਪਿੰਡ ਘਾਸੀਵਾਲਾ ਨੇੜੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ

ਬਾਘਾ ਪੁਰਾਣਾ, 26 ਸਤੰਬਰ (ਸਿੰਗਲਾ)-ਬਾਬਾ ਉਜਾਗਰ ਸਿੰਘ ਸਰਕਾਰੀ ਹਾਈ ਸਕੂਲ ਬੁੱਧ ਸਿੰਘ ਵਾਲਾ ਵਿਖੇ ਸਕੂਲ ਮੁਖੀ ਪ੍ਰਵੀਨ ਕੁਮਾਰ ਖੁਰਾਨਾ ਦੀ ਅਗਵਾਈ 'ਚ ਸਮੂਹ ਸਕੂਲ ਸਟਾਫ਼ ਦੇ ਪ੍ਰਬੰਧਾਂ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਕੂਲੀ ...

ਪੂਰੀ ਖ਼ਬਰ »

ਡ੍ਰੀਮ ਬਿਲਡਰਜ਼ ਦੇ ਵਿਦਿਆਰਥੀ ਨੇ ਲਏ 7 ਬੈਂਡ

ਬਾਘਾ ਪੁਰਾਣਾ, 26 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਕੋਟਕਪੂਰਾ ਸੜਕ 'ਤੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗ੍ਰੇਸ਼ਨ ਦੇ ਵਿਦਿਆਰਥੀ ਰਾਹੁਲ ਬੱਬਰ ਸਪੁੱਤਰ ਸੰਜੀਵ ਬੱਬਰ ਵਾਸੀ ਬਾਘਾ ...

ਪੂਰੀ ਖ਼ਬਰ »

ਸਾਂਝ ਕੇਂਦਰ ਵਲੋਂ ਲਗਾਇਆ ਜਾਗਰੂਕਤਾ ਕੈਂਪ

ਬਾਘਾ ਪੁਰਾਣਾ, 26 ਸਤੰਬਰ (ਸਿੰਗਲਾ)-ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਸੀਨੀਅਰ ਕਪਤਾਨ ਪੁਲਿਸ ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਹੌਲਦਾਰ ਦਲਵਿੰਦਰ ਸਿੰਘ ਅਤੇ ਮਹਿਲਾ ਕਰਮਚਾਰੀ ...

ਪੂਰੀ ਖ਼ਬਰ »

ਰੂਰਲ ਐਨ.ਜੀ.ਓ. ਬਲਾਕ ਧਰਮਕੋਟ ਦੀ ਮੀਟਿੰਗ ਹੋਈ

ਧਰਮਕੋਟ, 26 ਸਤੰਬਰ (ਪਰਮਜੀਤ ਸਿੰਘ)-ਰੂਰਲ ਐਨ.ਜੀ.ਓ. ਬਲਾਕ ਧਰਮਕੋਟ ਦੀ ਅਹਿਮ ਮੀਟਿੰਗ ਜਸਵਿੰਦਰ ਸਿੰਘ ਰੱਖਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਬਾਬਾ ਪੂਰਨ ਸਿੰਘ ਵਿਖੇ ਹੋਈ ਜਿਸ ਵਿਚ ਬਲਾਕ ਦੇ ਸੀਨੀਅਰ ਮੈਂਬਰ ਗੁਰਮੀਤ ਸਿੰਘ ਸਹੋਤਾ ਨੂੰ ਸਾਰੇ ਹੀ ਮੈਂਬਰਾਂ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX