ਤਾਜਾ ਖ਼ਬਰਾਂ


ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਅਤੇ ਦਿਲ ਗੰਗਾ ਨਦੀ ਵਾਂਗ ਸ਼ੁੱਧ- ਕਿਰਨ ਰਿਜਿਜੂ
. . .  1 day ago
ਨਵੀਂ ਦਿੱਲੀ, 8 ਫਰਵਰੀ- ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 2014 ਤੋਂ ਪਹਿਲਾਂ ਅਖ਼ਬਾਰਾਂ ਵਿਚ ਨਿੱਤ ਨਵੇਂ ਘੁਟਾਲੇ ਸਾਹਮਣੇ ਆ ਰਹੇ ਸਨ ਅਤੇ ਲੋਕਾਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਵਿਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ........
'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ-ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਉੱਪਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ...
ਕੇਰਲ: ਰਨਵੇ ’ਤੋਂ ਉਲਟੀ ਫ਼ਲਾਈਟ
. . .  1 day ago
ਤਿਰੂਵੰਨਤਪੁਰਮ, 8 ਫਰਵਰੀ- ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਏਵੀਏਸ਼ਨ ਦੀ ਇਕ ਸਿਖਲਾਈ ਫ਼ਲਾਈਟ ਅੱਜ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਟੇਕ-ਆਫ਼ ਦੌਰਾਨ ਰਨਵੇ ਤੋਂ ਉਲਟ ਗਈ। ਇਸ ਹਾਦਸੇ ਵਿਚ.....
ਮਨਰੇਗਾ ਬਜਟ ਦੇ ਵਿਰੋਧ ’ਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ’ਚ ਰੋਸ ਧਰਨਾ
. . .  1 day ago
ਚੋਗਾਵਾਂ, 8 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੁਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਬੀ.ਡੀ.ਪੀ.ਓ ਦਫ਼ਤਰ ਚੋਗਾਵਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ....
ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਤੋਂ ਬਣੀ ਜੈਕੇਟ ਪਹਿਨ ਸੰਸਦ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਸੰਸਦ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਕੱਪੜਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜੋ ਜੈਕਟ ਪਹਿਨੀ ਸੀ, ਉਹ ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ......
ਤੁਰਕੀ ਭੁਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਪਹੁੰਚਿਆ
. . .  1 day ago
ਅੰਕਾਰਾ, 8 ਫਰਵਰੀ- ਤੁਰਕੀ ਦੇ ਭੁਚਾਲ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਚੌਥਾ ਸੀ 17 ਜਹਾਜ਼ ਅੱਜ ਅਡਾਨਾ ਵਿਚ....
ਤੁਰਕੀ, ਸੀਰੀਆ ਭੁਚਾਲ: ਨਾਟੋ ਦੇਸ਼ਾਂ ਨੇ ਝੁਕਾਏ ਅੱਧੇ ਝੰਡੇ
. . .  1 day ago
ਬ੍ਰਸੇਲਜ਼ (ਬੈਲਜੀਅਮ), 8 ਫਰਵਰੀ- ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਰੇ 30 ਮੈਂਬਰ ਦੇਸ਼ਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਤੁਰਕੀ ਅਤੇ ਸੀਰੀਆ ਵਿਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ਵਿਚ ਆਪਣੇ ਝੰਡੇ ਬ੍ਰਸੇਲਜ਼ ਵਿਚ ਗਠਜੋੜ ਦੇ........
ਜੰਮੂ ਕਸ਼ਮੀਰ ਵਿਚ ਗੁੰਡਾਰਾਜ ਹੈ- ਮਹਿਬੂਬਾ ਮੁਫ਼ਤੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪੀ.ਡੀ.ਪੀ. ਨੇਤਾ ਮਹਿਬੂਬਾ ਮੁਫ਼ਤੀ ਨੇ ਕਸ਼ਮੀਰ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਵਿਰੁੱਧ ਦਿੱਲੀ ਵਿਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਗੁੰਡਾ ਰਾਜ ਹੈ ਅਤੇ ਇਹ ਅਫ਼ਗਾਨਿਸਤਾਨ ਵਾਂਗ ਤਬਾਹ ਹੋ ਰਿਹਾ ਹੈ। ਪੁਲਿਸ ਵਲੋਂ ਮਹਿਬੂਬਾ ਮੁਫ਼ਤੀ....
ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਕਾਰੋਬਾਰੀ ਗੌਤਮ ਮਲਹੋਤਰਾ ਗਿ੍ਫ਼ਤਾਰ
. . .  1 day ago
ਨਵੀਂ ਦਿੱਲੀ, 8 ਫਰਵਰੀ- ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ 2021-22 ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿਚ ਪੰਜਾਬ ਦੇ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ....
ਵਪਾਰਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਵੇਚਿਆ ਗਿਆ ਜੀ.ਵੀ.ਕੇ ਹਵਾਈ ਅੱਡਾ- ਉਪ ਚੇਅਰਮੈਨ ਜੀ.ਵੀ.ਕੇ ਗਰੁੱਪ
. . .  1 day ago
ਮਹਾਰਾਸ਼ਟਰ, 8 ਫਰਵਰੀ- ਅਡਾਨੀ ਗਰੁੱਪ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਜੀ.ਵੀ.ਕੇ. ਗਰੁੱਪ ਦੇ ਉਪ ਚੇਅਰਮੈਨ ਵੀ. ਸੰਜੇ ਰੈਡੀ ਨੇ ਕਿਹਾ ਕਿ ਜਿੱਥੋਂ ਤੱਕ ਜੀ.ਵੀ.ਕੇ. ਦੇ ਮੁੰਬਈ ਹਵਾਈ ਅੱਡੇ ਨੂੰ ਵੇਚਣ ਦਾ ਸਵਾਲ ਹੈ, ਸਾਡੇ ’ਤੇ ਗੌਤਮ ਅਡਾਨੀ ਜਾਂ ਸਰਕਾਰ ਦਾ ਕੋਈ ਦਬਾਅ ਨਹੀਂ ਸੀ। ਅਸੀਂ ਵਪਾਰਕ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 554

ਫਿਰੋਜ਼ਪੁਰ

ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਚਲਾਇਆ ਗਿਆ ਟਿਕਟ ਚੈਕਿੰਗ ਅਭਿਆਨ

ਫ਼ਿਰੋਜ਼ਪੁਰ, 26 ਸਤੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਅਜੇ ਹਾਂਡਾ ਦੀ ਅਗਵਾਈ ਵਿਚ ਬੀਤੇ ਦਿਨ ਫ਼ਿਰੋਜ਼ਪੁਰ ਸਿਟੀ ਸਟੇਸ਼ਨ 'ਤੇ ਟਿਕਟ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਵਿਚ 10 ਕਰਮਚਾਰੀਆਂ ਦਾ ਟਿਕਟ ਚੈਕਿੰਗ ਸਟਾਫ਼ ਅਤੇ 5 ਆਰ.ਪੀ.ਐਫ. ਦੇ ਜਵਾਨ ਸ਼ਾਮਿਲ ਸਨ | ਮਿਲੀ ਜਾਣਕਾਰੀ ਅਨੁਸਾਰ ਚੈਕਿੰਗ ਸਟਾਫ਼ ਵਲੋਂ 70 ਯਾਤਰੀਆਂ ਨੂੰ ਬਿਨਾਂ ਟਿਕਟ ਦੇ ਕਾਬੂ ਕੀਤਾ, ਜਿਨ੍ਹਾਂ ਕੋਲੋਂ ਕੁੱਲ 19,600 ਰੁਪਏ ਜ਼ਫ਼ਰਨਾਮਾ ਵਸੂਲਿਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਟੀਮ ਵਲੋਂ ਟਿਕਟ ਚੈਕਿੰਗ ਕਰਨ ਪਿੱਛੋਂ ਬੁਕਿੰਗ ਕਾਊਾਟਰਾਂ 'ਤੇ ਟਿਕਟ ਲੈਣ ਵਾਲੇ ਯਾਤਰੀਆਂ ਦੀ ਗਿਣਤੀ ਵੱਧ ਗਈ ਹੈ | ਇਸ ਮੌਕੇ ਅਧਿਕਾਰੀਆਂ ਵਲੋਂ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਦਾ ਵੀ ਨਿਰੀਖਣ ਕੀਤਾ | ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨਾ ਕਾਨੂੰਨੀ ਜੁਰਮ ਹੈ | ਇਸ ਲਈ ਉਨ੍ਹਾਂ ਨੇ ਯਾਤਰੀਆਂ, ਐਮ.ਐੱਸ.ਟੀ. ਟਿਕਟ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਵੈਧ ਟਿਕਟ, ਵੈਧ ਐਮ.ਐੱਸ.ਟੀ. ਪਾਸ ਨਾਲ ਹੀ ਸਫ਼ਰ ਕਰਨ | ਉਨ੍ਹਾਂ ਕਿਹਾ ਕਿ ਅਜਿਹੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਫ਼ਿਰੋਜ਼ਪੁਰ ਡਵੀਜ਼ਨ ਦੇ ਸਟੇਸ਼ਨਾਂ ਅਤੇ ਰੇਲ ਗੱਡੀਆਂ 'ਤੇ ਜਾਰੀ ਰਹੇਗੀ | ਅਧਿਕਾਰੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਯੂ.ਟੀ.ਐੱਸ. ਆਨ ਮੋਬਾਈਲ ਐਪ ਅਤੇ ਏ.ਟੀ.ਵੀ.ਐਮ. ਮਸ਼ੀਨ ਤੋਂ ਅਣਰਿਜ਼ਰਵ ਟਿਕਟਾਂ ਲੈਣ ਤਾਂ ਜੋ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬੱਚਤ ਹੁੰਦੀ ਹੈ |

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਘੱਲ ਖੁਰਦ 'ਚ ਮੁੱਖ ਮਾਰਗ ਜਾਮ

ਫ਼ਿਰੋਜ਼ਸ਼ਾਹ, 26 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਰਨਾਟਕਾ ਪੁਲਿਸ ਵਲੋਂ ਗਿ੍ਫ਼ਤਾਰ ਕਰਨ 'ਤੇ ਯੂਨੀਅਨ ਵਰਕਰਾਂ ਨੇ ਗਿ੍ਫ਼ਤਾਰੀ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਦਾ ਹੱਲ ਨਾ ਹੋਣ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਘੇਰਿਆ ਐੱਸ.ਐੱਸ.ਪੀ. ਦਫ਼ਤਰ

ਫ਼ਿਰੋਜ਼ਪੁਰ, 26 ਸਤੰਬਰ (ਕੁਲਬੀਰ ਸਿੰਘ ਸੋਢੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਸਬੰਧਿਤ ਵੱਖ-ਵੱਖ ਮਸਲਿਆਂ ਦੇ ਹੱਲ ਨਾ ਹੋਣ ਦੇ ਕਾਰਨ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ | ਧਰਨੇ ਦੀ ਅਗਵਾਈ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਗੁਰੂਹਰਸਹਾਏ ਦੀ ਮਹੀਨਾਵਾਰ ਮੀਟਿੰਗ

ਗੁਰੂਹਰਸਹਾਏ, 26 ਸਤੰਬਰ (ਹਰਚਰਨ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਗੁਰੂਹਰਸਹਾਏ ਸੁਰਜੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਪਹੁੰਚੇ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਿੰਡ ਭੜਾਣਾ ਦੀ ਇਕਾਈ ਦਾ ਗਠਨ

ਖੋਸਾ ਦਲ ਸਿੰਘ, 26 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਿੰਡ ਭੜਾਣਾ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਦੌਰਾਨ ਬਲਤੇਜ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਜੀਵਨਜੋਤ ਸਿੰਘ ...

ਪੂਰੀ ਖ਼ਬਰ »

ਸਾਹਿਤ ਸਭਾ ਜ਼ੀਰਾ ਦੀ ਮੀਟਿੰਗ 'ਚ ਚੱਲਿਆ ਰਚਨਾਵਾਂ ਦਾ ਦੌਰ

ਜ਼ੀਰਾ, 26 ਸਤੰਬਰ (ਮਨਜੀਤ ਸਿੰਘ ਢਿੱਲੋਂ)- ਸਾਹਿੱਤ ਸਭਾ ਜ਼ੀਰਾ ਦੀ ਮੀਟਿੰਗ ਜੀਵਨ ਮੱਲ ਸਕੂਲ ਜ਼ੀਰਾ ਵਿਖੇ ਸਭਾ ਪ੍ਰਧਾਨ ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ-ਵੱਢ ਸਾਹਿਤਕਾਰਾਂ ਨੇ ਭਾਗ ਲਿਆ | ਇਸ ਮੌਕੇ ਚੱਲੇ ਰਚਨਾਵਾਂ ਦੇ ਦੌਰ ਦੀ ...

ਪੂਰੀ ਖ਼ਬਰ »

18 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ, ਮਾਮਲਾ ਦਰਜ

ਫ਼ਿਰੋਜ਼ਪੁਰ, 26 ਸਤੰਬਰ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀਆਂ ਤੇ ਮੁੱਖ ਰਸਤਿਆਂ 'ਤੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਬੀਤੇ ਦਿਨ ...

ਪੂਰੀ ਖ਼ਬਰ »

ਘਰ 'ਚ ਦਾਖਲ ਹੋ ਕੇ ਕੀਤੀ ਕੁੱਟਮਾਰ, ਪਤੀ-ਪਤਨੀ ਸਮੇਤ 8 ਖ਼ਿਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)- ਕੁਝ ਦਿਨਾਂ ਪਹਿਲਾਂ ਹੋਏ ਬੋਲ ਬੁਲਾਰੇ ਨੂੰ ਲੈ ਕੇ ਘਰ ਵਿਚ ਦਾਖਲ ਹੋ ਕੇ ਵਿਅਕਤੀ ਦੀ ਕੱੁਟਮਾਰ ਕਰਨ, ਧਮਕੀਆਂ ਦੇਣ ਤੇ ਨਗਦੀ ਤੇ ਸਮਾਨ ਚੁੱਕ ਕੇ ਲੈ ਜਾਣ ਦੇ ਦੋਸ਼ਾਂ ਹੇਠ ਥਾਣਾ ਸਿਟੀ ਪੁਲਿਸ ਨੇ ਮੈਡੀਕਲ ਕਾਲਜ ਫ਼ਰੀਦਕੋਟ ...

ਪੂਰੀ ਖ਼ਬਰ »

ਅਗਰਸੈਨ ਜੈਅੰਤੀ ਨੂੰ ਸਮਰਪਿਤ ਕੱਢੀ ਗਈ ਸ਼ੋਭਾ ਯਾਤਰਾ

ਫ਼ਿਰੋਜ਼ਪੁਰ, 26 ਸਤੰਬਰ (ਜਸਵਿੰਦਰ ਸਿੰਘ ਸੰਧੂ)- ਅਗਰਸੈਨ ਜੈਅੰਤੀ ਨੂੰ ਸਮਰਪਿਤ ਆਲ ਇੰਡੀਆ ਅਗਰਵਾਲ ਕਾਨਫਰੰਸ ਵਲੋਂ ਧੂਮਧਾਮ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਨੰਨਾ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਯਾਤਰਾ ਸ਼ੁਰੂ ਹੋਈ | ਪ੍ਰਧਾਨ ਵਿਨੋਦ ਅਗਰਵਾਲ ਦੀ ਅਗਵਾਈ ...

ਪੂਰੀ ਖ਼ਬਰ »

ਪੰਜਾਬ ਪੰਚਾਇਤ ਯੂਨੀਅਨ ਵਲੋਂ ਹੱਕੀ ਮੰਗਾਂ ਲਈ ਸੰਗਰੂਰ 'ਚ ਅੱਜ ਦਿੱਤਾ ਜਾਵੇਗਾ ਧਰਨਾ

ਲੱਖੋ ਕੇ ਬਹਿਰਾਮ, 26 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪੰਜਾਬ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਰਿੰਕੂ ਵਲੋਂ ਸਰਪੰਚਾਂ-ਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਵਿਚ ਵੱਡਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ...

ਪੂਰੀ ਖ਼ਬਰ »

ਪਰਾਲੀ ਦੇ ਮੁੱਦੇ ਨੂੰ ਸੁਲਝਾਏ ਪੰਜਾਬ ਸਰਕਾਰ-ਗੁਲਜ਼ਾਰ ਸਿੰਘ ਕਬਰ ਵੱਛਾ

ਮੁੱਦਕੀ, 26 ਸਤੰਬਰ (ਭੁਪਿੰਦਰ ਸਿੰਘ)-ਪਰਾਲੀ ਦੇ ਮੁੱਦੇ ਅਤੇ ਮੂੰਗੀ ਦੇ ਨਿਰਧਾਰਿਤ ਮੁੱਲ ਨੂੰ ਲੈ ਕੇ ਬੀ. ਕੇ. ਯੂ. ਏਕਤਾ ਡਕੌਦਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਕਬਰ ਵੱਛਾ ਦੀ ਪ੍ਰਧਾਨਗੀ ਹੇਠ ਪਿੰਡ ...

ਪੂਰੀ ਖ਼ਬਰ »

ਪੰਜਾਬ ਮੈਰਿਜ ਪੈਲੇਸ-ਰਿਜੋਰਟਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਤਲਵੰਡੀ ਭਾਈ, 26 ਸਤੰਬਰ (ਰਵਿੰਦਰ ਸਿੰਘ ਬਜਾਜ)- ਪੰਜਾਬ ਮੈਰਿਜ ਪੈਲੇਸ-ਰਿਜ਼ੋਰਟਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਸ਼ਹਿਨਸ਼ਾਹ ਪੈਲੇਸ ਮੋਗਾ ਰੋਡ ਲੁਧਿਆਣਾ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਚੌਹਾਨ ਪ੍ਰਧਾਨ ਸਵਰਨਕਾਰ ਸਭਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕੁਝ ਪੂੰਜੀਪਤੀਆਂ ਦੇ ਹੱਥਾਂ 'ਚ ਖੇਡ ਰਹੀ ਹੈ- ਭੁੱਲਰ

ਜ਼ੀਰਾ, 26 ਸਤੰਬਰ (ਮਨਜੀਤ ਸਿੰਘ ਢਿੱਲੋਂ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆਏ ਦਿਨ ਬਣਾਏ ਜਾਂਦੇ ਲੋਕ ਮਾਰੂ ਕਾਨੂੰਨਾਂ ਕਾਰਨ ਲੋਕ ਪਹਿਲਾਂ ਹੀ ਸਰਕਾਰ ਤੋਂ ਬਹੁਤ ਦੁਖੀ ਹੋ ਚੁੱਕੇ ਹਨ, ਪਰ ਮੋਦੀ ਸਰਕਾਰ ਵਲੋਂ ਦੇਸ਼ ਵਾਸੀਆਂ ਦੀ ਪ੍ਰਵਾਹ ਨਾ ਕਰਦਿਆਂ ਨਵਾਂ ਬਿਜਲੀ ...

ਪੂਰੀ ਖ਼ਬਰ »

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪਤੀ ਤੇ ਸੱਸ ਖ਼ਿਲਾਫ਼ ਪਰਚਾ ਦਰਜ

ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)- ਦਾਜ ਲਈ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਦੀ ਮਿਲੀ ਸ਼ਿਕਾਇਤ 'ਤੇ ਕੀਤੀ ਪੜਤਾਲ ਉਪਰੰਤ ਥਾਣਾ ਸਿਟੀ ਪੁਲਿਸ ਨੇ ਪਤੀ ਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | 14 ਜੁਲਾਈ 2022 ਨੂੰ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਉਣਾ ਸ਼ਲਾਘਾਯੋਗ ਕਦਮ-ਕਲਸੀ

ਗੋਲੂ ਕਾ ਮੋੜ, 26 ਸਤੰਬਰ (ਸੁਰਿੰਦਰ ਸਿੰਘ ਪਪਨੇਜਾ)- ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਸੇਵਕ ਭਾਈ ਲਾਲੋ ਜੀ ਦਾ 570ਵਾਂ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ਤੇ ਕਮੇਟੀ ਦੇ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਡਕੌਂਦਾ ਦੇ ਆਗੂਆਂ ਦੀ ਹੋਈ ਅਹਿਮ ਬੈਠਕ

ਫ਼ਿਰੋਜ਼ਪੁਰ, 26 ਸਤੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨੀ ਮੁੱਦਿਆਂ ਸਬੰਧੀ ਬੀ.ਕੇ.ਯੂ. ਏਕਤਾ ਡਕੌਂਦਾ ਦੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਅਹਿਮ ਬੈਠਕ ਜਥੇਬੰਦੀ ਦੇ ਸੂਬਾ ਪੱਧਰੀ ਆਗੂ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ 'ਚ ਕਰਵਾਈ ਫੇਅਰਵੈੱਲ ਪਾਰਟੀ

ਫ਼ਿਰੋਜ਼ਪੁਰ, 26 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਸੋਢੇਵਾਲਾ ਵਿਖੇ ਫੇਅਰਵੈੱਲ ਪਾਰਟੀ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਡਮ ਕਿਰਨ ਬਾਂਸਲ, ਪਿ੍ਅੰਕਾ ਬਾਂਸਲ ਸੀ.ਏ. ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਧਰਮਪਾਲ ...

ਪੂਰੀ ਖ਼ਬਰ »

ਮੋਹਾਲੀ ਹਵਾਈ ਅੱਡੇ ਦਾ ਨਾਂਅ 'ਸ਼ਹੀਦ ਭਗਤ ਸਿੰਘ' ਦੇ ਨਾਂਅ 'ਤੇ ਰੱਖ ਕੇ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦਾ ਦਿਲ ਜਿੱਤਿਆ- ਫਰਮਾਹ

ਫ਼ਿਰੋਜ਼ਪੁਰ, 26 ਸਤੰਬਰ (ਤਪਿੰਦਰ ਸਿੰਘ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਨ ਕੀ ਬਾਤ ਪ੍ਰੋਗਰਾਮ ਵਿਚ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦੇ ਐਲਾਨ ਨਾਲ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ | ਇਸ ਗੱਲ ਦਾ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ- ਵੈਰੜ

ਫ਼ਿਰੋਜ਼ਪੁਰ, 26 ਸਤੰਬਰ (ਜਸਵਿੰਦਰ ਸਿੰਘ ਸੰਧੂ)- ਦੇਸ਼ ਵਾਸੀਆਂ ਗਲੋਂ ਗੁਲਾਮੀ ਵਾਲਾ ਜੂਲ਼ਾ ਲਾਹੁਣ ਲਈ ਚੜ੍ਹਦੀ ਉਮਰੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ...

ਪੂਰੀ ਖ਼ਬਰ »

ਗਊ ਸੈੱਸ ਨਾ ਉਗਰਾਹੇ ਜਾਣ ਕਾਰਨ ਨਗਰ ਕੌਂਸਲ ਜ਼ੀਰਾ ਨੂੰ ਲੱਗਾ ਕਰੋੜਾਂ ਰੁਪਏ ਦਾ ਚੂਨਾ

ਜ਼ੀਰਾ, 26 ਸਤੰਬਰ (ਮਨਜੀਤ ਸਿੰਘ ਢਿੱਲੋਂ)-ਸਰਕਾਰ ਵਲੋਂ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਵਸਤੂਆਂ 'ਤੇ ਗਊ ਸੈੱਸ ਲਗਾਇਆ ਗਿਆ ਹੈ ਤਾਂ ਜੋ ਸੜਕਾਂ 'ਤੇ ਘੁੰਮਦੀਆਂ ਗਊਆਂ ਦੀ ਚੰਗੀ ਸਾਂਭ-ਸੰਭਾਲ ਹੋ ਸਕੇ ਅਤੇ ਇਸ ਸੰਬੰਧੀ ਸਰਕਾਰ ਵਲੋਂ ਸਮੁੱਚੀਆਂ ਨਗਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਮੌਕੇ ਹੁਸੈਨੀਵਾਲਾ ਵਿਖੇ ਕਰਾਂਗੇ ਸਿੱਜਦਾ- ਭੁੱਲਰ

ਫ਼ਿਰੋਜਪੁਰ, 26 ਸਤੰਬਰ (ਤਪਿੰਦਰ ਸਿੰਘ)- ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਜ਼ੋਨ ਪ੍ਰਧਾਨ ਬਲਕਾਰ ਸਿੰਘ ਭੁੱਲਰ, ਸਕੱਤਰ ਪੰਜਾਬ ਸੁਖਦੇਵ ਸਿੰਘ ਬੱਗੀ ਪੱਤਨੀ, ਸਰਕਲ ਮੀਤ ਪ੍ਰਧਾਨ ਬਲਦੇਵ ਸਿੰਘ ਮੋਗਾ, ਡਵੀਜ਼ਨ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ, ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ 'ਧੀ ਦਿਵਸ' ਮਨਾਇਆ ਗਿਆ

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਪਿ੍ੰਸੀਪਲ ਸ਼੍ਰੀ ਅਮਿੱਤ ਓਬਰਾਏ ਦੀ ਅਗਵਾਈ ਹੇਠ 'ਧੀ ਦਿਵਸ' ਵੱਖ-ਵੱਖ ...

ਪੂਰੀ ਖ਼ਬਰ »

ਪੰਜਾਬ ਮਿੳਾੂਸੀਪਲ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਦਾ ਐਲਾਨ

ਜ਼ੀਰਾ, 26 ਸਤੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਮਿੳਾੂਸੀਪਲ ਵਰਕਰਜ਼ ਯੂਨੀਅਨ ਵਲੋਂ ਮੌਜੂਦਾ ਅਤੇ ਸੇਵਾ ਮੁਕਤ ਨਗਰ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਜਿਨ੍ਹਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ, ਲੀਵ ਇੰਕਰੀਮੈਂਟ ...

ਪੂਰੀ ਖ਼ਬਰ »

ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਸਮਰਪਣ ਦਿਵਸ ਮਨਾਇਆ

ਪੰਜੇ ਕੇ ਉਤਾੜ, 26 ਸਤੰਬਰ (ਪੱਪੂ ਸੰਧਾ)- ਭਾਜਪਾ ਮੰਡਲ ਪੰਜੇ ਕੇ ਉਤਾੜ ਵਿਖੇ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਮੰਡਲ ਪ੍ਰਧਾਨ ਡਾਕਟਰ ਉਮ ਪ੍ਰਕਾਸ਼ ਦੀ ਰਹਿਨੁਮਾਈ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੇ ਗਲਾਂ 'ਚ ਰਿਫ਼ਲੈਕਟਰ ਬੈਲਟਾਂ ਪਾਉਣ ਦੀ ਸਾਬਕਾ ਵਿਧਾਇਕ ਨੇ ਕੀਤੀ ਸ਼ੁਰੂਆਤ

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਆਵਾਰਾ ਪਸ਼ੂਆਂ ਦੇ ਨਾਲ ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਗੁਰੂਹਰਸਹਾਏ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਵਲੋਂ ਬਣਾਏ ਗਏ ਗਊ ਸੇਵਾ ਗਰੁੱਪ ਦੇ ਮੈਂਬਰਾਂ ਵਲੋਂ ਅੱਜ ਗੁਰੂਹਰਸਹਾਏ ਵਿਖੇ ਫਿਰ ...

ਪੂਰੀ ਖ਼ਬਰ »

ਨਗਰ ਕੌਂਸਲ ਦੇ ਪ੍ਰਧਾਨ ਨੇ ਰੀਬਨ ਕੱਟ ਕੇ ਰਾਮ ਲੀਲ੍ਹਾ ਦੀ ਕਰਵਾਈ ਸ਼ੁਰੂਆਤ

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮਾ ਨਾਟਕ ਐਂਡ ਡਰਾਮੈਟਿਕ ਕਲੱਬ ਵਲੋਂ ਕਿ੍ਸ਼ਨ ਚੌਂਕ ਵਿਖੇ ਸ੍ਰੀ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਗਿਆ | ਰਾਮ ਲੀਲ੍ਹਾ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਨਗਰ ਕੌਂਸਲ ...

ਪੂਰੀ ਖ਼ਬਰ »

ਕੇਂਦਰ ਸਰਕਾਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਐਮ.ਐੱਸ.ਪੀ. 'ਤੇ ਕਿਸਾਨਾਂ ਨੂੰ ਦੇਵੇ ਫ਼ਸਲਾਂ ਦਾ ਮੁਲ- ਪ੍ਰਧਾਨ ਗੁਰਮੀਤ ਸਿੰਘ

ਫ਼ਿਰੋਜ਼ਪੁਰ, 26 ਸਤੰਬਰ (ਕੁਲਬੀਰ ਸਿੰਘ ਸੋਢੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਰਾਲੀ ਕਿਸਾਨ ਲਈ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਝੋਨਾ ਵੱਡਣ ਤੋਂ ਬਾਅਦ ...

ਪੂਰੀ ਖ਼ਬਰ »

ਪਿੰਡ 'ਚ ਕੀਤਾ ਜਾ ਰਿਹਾ ਪਾਰਕ ਦਾ ਨਿਰਮਾਣ- ਸਰਪੰਚ ਸੁਰਜੀਤ ਧਵਨ

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਸ਼ਰੀਂਹ ਵਾਲਾ ਬਰਾੜ ਵਿਖੇ ਪਿੰਡ ਦੇ ਸਰਪੰਚ ਸੁਰਜੀਤ ਧਵਨ ਵਲੋਂ ਜਿੱਥੇ ਆਏ ਦਿਨ ਪਿੰਡ ਦੇ ਵਿਕਾਸ ਦੇ ਲਈ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ, ਉਥੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਿਚ ਬਣੇ ...

ਪੂਰੀ ਖ਼ਬਰ »

ਮਖੂ ਦੇ ਕਰੀਬ 127 ਪਿੰਡਾਂ ਲਈ ਹੈ ਸਿਰਫ਼ ਦੋ ਸੇਵਾ ਕੇਂਦਰ

- ਵਰਿੰਦਰ ਮਨਚੰਦਾ ਮਖੂ, 26 ਸਤੰਬਰ- ਕੁਝ ਸਾਲ ਪਹਿਲਾਂ ਸਰਕਾਰ ਨੇ ਪੰਜਾਬ ਵਿਚ ਸੇਵਾ ਕੇਂਦਰ ਖੋਲ੍ਹ ਕੇ ਜਨਤਾ ਨੂੰ ਸਾਰੀਆਂ ਸੇਵਾਵਾਂ ਆਨਲਾਈਨ ਦੇਣ ਦਾ ਵਾਅਦਾ ਕਰਕੇ ਵੱਖ-ਵੱਖ ਪਿੰਡਾਂ ਵਿਚ ਇਕ ਪ੍ਰਾਈਵੇਟ ਕੰਪਨੀ ਦੀ ਸਹਾਇਤਾ ਨਾਲ ਸੇਵਾ ਕੇਂਦਰ ਖੋਲ੍ਹੇ ਸਨ, ਪਰ ...

ਪੂਰੀ ਖ਼ਬਰ »

ਮੰਦਰ ਕਮੇਟੀ ਵਲੋਂ ਬਾਬਾ ਖੇਤਰਪਾਲ ਦਾ 6ਵਾਂ ਵਿਸ਼ਾਲ ਜਾਗਰਣ ਕਰਵਾਇਆ

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਮੁਕਤਸਰ ਰੋਡ 'ਤੇ ਸਥਿਤ ਧੰਨ ਧੰਨ ਬਾਬਾ ਖੇਤਰਪਾਲ ਦੇ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮੰਦਰ ਕਮੇਟੀ ਦੇ ਪ੍ਰਬੰਧਕਾਂ ਵਲੋਂ ਮੰਦਿਰ ਵਿਚ 6ਵਾਂ ਵਿਸ਼ਾਲ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਗੁਰੂਹਰਸਹਾਏ ਦੀ ਚੋਣ

ਗੁਰੂਹਰਸਹਾਏ, 26 ਸਤੰਬਰ (ਹਰਚਰਨ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਗੁਰੂਹਰਸਹਾਏ ਦੀ ਇਕ ਅਹਿਮ ਮੀਟਿੰਗ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਬਲਾਕ ਗੁਰੂਹਰਸਹਾਏ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

108 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕੀਤੇ ਕਾਬੂ

ਕੁੱਲਗੜ੍ਹੀ, 26 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬਣਾਏ ਸਪੈਸ਼ਲ ਟਾਸਕ ਫੋਰਸ ਦੀ ਫ਼ਿਰੋਜ਼ਪੁਰ ਰੇਂਜ ਵਲੋਂ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ 108 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

ਭਗਤ ਸਿੰਘ ਦੇ ਜਨਮ ਦਿਨ 'ਤੇ ਜਲੰਧਰ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਜਲਾਲਾਬਾਦ, 26 ਸਤੰਬਰ (ਕਰਨ ਚੁਚਰਾ)-ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਲੋਂ ਹਰ ਵਾਰ ਦੀ ਤਰ੍ਹਾਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਵਿਖੇ ਕੀਤੇ ਜਾ ਰਹੇ ਵਲੰਟੀਅਰ ਸੰਮੇਲਨ ਤੇ ਮਾਰਚ 'ਚ ਸ਼ਾਮਲ ਹੋਣ ਲਈ ਨੌਜਵਾਨਾਂ ਤੇ ਵਿਦਿਆਰਥੀਆਂ ...

ਪੂਰੀ ਖ਼ਬਰ »

ਅਖਿਲ ਭਾਰਤੀ ਬਿਸ਼ਨੋਈ ਮਹਾ ਸਭਾ ਦੇ ਰਾਸ਼ਟਰੀ ਪ੍ਰਧਾਨ ਨੂੰ ਸਮਾਜ ਦੇ ਅਹਿਮ ਮੁੱਦਿਆਂ ਤੋਂ ਜਾਣੂ ਕਰਵਾਇਆ

ਅਬੋਹਰ, 26 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਮੁਕਤੀ ਧਾਮ ਮੁਕਾਮ ਨੋਖਾ (ਰਾਜਸਥਾਨ) ਵਿਖੇ ਵਿਸ਼ਾਲ ਮੇਲੇ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਦੇਸ਼ ਦੇ ਕੋਨੇ-ਕੋਨੇ ਤੋਂ ਬਿਸ਼ਨੋਈ ਭਾਈਚਾਰੇ ਦੇ ਲੱਖਾਂ ਸ਼ਰਧਾਲੂ ਪਹੁੰਚੇ | ਵਾਤਾਵਰਨ ਰੱਖਿਆ ਅਤੇ ਜੀਵ ਰੱਖਿਆ ...

ਪੂਰੀ ਖ਼ਬਰ »

ਵਿਧਾਇਕ ਵਲੋਂ ਪਿੰਡ ਪੱਟੀ ਸਦੀਕ ਤੇ ਢਾਣੀ ਹਰਿਗੋਬਿੰਦਪੁਰਾ ਵਿਖੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਅਬੋਹਰ, 26 ਸਤੰਬਰ (ਵਿਵੇਕ ਹੂੜੀਆ)-ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਪੱਟੀ ਸਦੀਕ ਅਤੇ ਢਾਣੀ ਹਰਗੋਬਿੰਦਪੁਰਾ ਵਿਖੇ ਬੈਠਕਾਂ ਕਰਕੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਥੇ ਹੀ ਪਿੰਡ ਪੱਟੀ ਸਦੀਕ ਦੀ ਢਾਣੀ ...

ਪੂਰੀ ਖ਼ਬਰ »

35 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਮਖੂ, 26 ਸਤੰਬਰ (ਵਰਿੰਦਰ ਮਨਚੰਦਾ)- ਪੁਲਿਸ ਥਾਣਾ ਮਖੂ ਵਲੋਂ ਇਕ ਔਰਤ ਨੂੰ 35 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਏ.ਐੱਸ.ਆਈ. ਹਰਜੀਤ ਸਿੰਘ ਚੌਂਕੀ ਇੰਚਾਰਜ ਜੋਗੇਵਾਲਾ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਜਦ ਉਹ ਗਸ਼ਤ 'ਤੇ ਸਨ ਤਾਂ ਮਿਊਾਸੀਪਲ ...

ਪੂਰੀ ਖ਼ਬਰ »

ਐੱਸ.ਕੇ.ਐਮ. ਦੇ ਸੱਦੇ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਸੰਸਦ ਮੈਂਬਰ ਸੁਖਬੀਰ ਦੇ ਨਾਂਅ ਸਾਬਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

ਫ਼ਿਰੋਜ਼ਪੁਰ, 26 ਸਤੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨੀ ਮੁੱਦਿਆਂ ਦੀ ਸੰਸਦ ਵਿਚ ਆਵਾਜ਼ ਚੁੱਕਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਭਰ ਦੇ ਐਮ.ਪੀ. ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਮਿਥਿਆ ਗਿਆ ਸੀ, ਜਿਸ ਦੇ ਚੱਲਦੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ...

ਪੂਰੀ ਖ਼ਬਰ »

ਬਲਾਕ ਫ਼ਿਰੋਜ਼ਪੁਰ-3 ਦੇ ਪ੍ਰਾਇਮਰੀ ਸਕੂਲ ਖੇਡਾਂ ਦੇ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

ਫ਼ਿਰੋਜ਼ਪੁਰ, 26 ਸਤੰਬਰ (ਤਪਿੰਦਰ ਸਿੰਘ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਫ਼ਿਰੋਜ਼ਪੁਰ-3 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ | ਬੀ.ਪੀ.ਈ.ਓ ਰਣਜੀਤ ਸਿੰਘ ਨੇ ਦੱਸਿਆ ਕਿ ਪੀਰ ਇਸਮਾਈਲ ਖਾਂ ਵਿਖੇ ਕਰਵਾਏ ਗਏ ਇਨ੍ਹਾਂ ...

ਪੂਰੀ ਖ਼ਬਰ »

ਅਹਿਮਦੀਆ ਮਸਜਿਦ 'ਚ ਮਨਾਇਆ ਜ਼ਿਲ੍ਹਾ ਇਜ਼ਤਮਾ

ਖੋਸਾ ਦਲ ਸਿੰਘ, 26 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਬੀਤੇ ਦਿਨ ਅਹਿਮਦੀਆ ਮਸਜਿਦ ਚੂਚਕ ਵਿੰਡ ਵਿਖੇ ਜ਼ਿਲ੍ਹਾ ਇਜ਼ਤਮਾ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ | ਪੋ੍ਰਗਰਾਮ ਵਿਚ ਬੱਚਿਆਂ ਤੇ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਨੇ ਮਨਾਇਆ ਸਮਰਪਣ ਦਿਵਸ

ਗੁਰੂਹਰਸਹਾਏ, 26 ਸਤੰਬਰ (ਕਪਿਲ ਕੰਧਾਰੀ)- ਭਾਰਤੀ ਜਨਤਾ ਪਾਰਟੀ ਮੰਡਲ ਗੁਰੂਹਰਸਹਾਏ ਵਲੋਂ ਸਮਰਪਣ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਅਮਨਦੀਪ ਗਿਰਧਰ ਨੇ ਦੱਸਿਆ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX