ਤਾਜਾ ਖ਼ਬਰਾਂ


ਜੇ.ਪੀ. ਨੱਡਾ ਅੱਜ ਜਾਰੀ ਕਰਨਗੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ
. . .  1 minute ago
ਨਵੀਂ ਦਿੱਲੀ, 9 ਫਰਵਰੀ- ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਅਗਰਤਲਾ 'ਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਟਵਿੱਟਰ ਦਾ ਸਰਵਰ ਹੋਇਆ ਡਾਊਨ, ਲੋਕ ਪ੍ਰੇਸ਼ਾਨ
. . .  16 minutes ago
ਨਵੀਂ ਦਿੱਲੀ, 9 ਫਰਵਰੀ- ਟਵਿੱਟਰ ਸਰਵਰ ਡਾਊਨ ਹੈ। ਬਹੁਤ ਸਾਰੇ ਉਪਭੋਗਤਾਵਾਂ ਨੂੰ ਆਪਣੇ ਖਾਤੇ ਨੂੰ ਲੌਗਇਨ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ...
ਤੁਰਕੀ-ਸੀਰੀਆ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
. . .  15 minutes ago
ਅੰਕਾਰਾ, 9 ਫਰਵਰੀ-ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਭੂਚਾਲ ਦੇ ਕਾਰਨ ਹੁਣ ਤੱਕ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
⭐ਮਾਣਕ-ਮੋਤੀ⭐
. . .  50 minutes ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰ ਅਤੇ ਦਿਲ ਗੰਗਾ ਨਦੀ ਵਾਂਗ ਸ਼ੁੱਧ- ਕਿਰਨ ਰਿਜਿਜੂ
. . .  1 day ago
ਨਵੀਂ ਦਿੱਲੀ, 8 ਫਰਵਰੀ- ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਵਿਚ ਬੋਲਦਿਆਂ ਕਿਹਾ ਕਿ 2014 ਤੋਂ ਪਹਿਲਾਂ ਅਖ਼ਬਾਰਾਂ ਵਿਚ ਨਿੱਤ ਨਵੇਂ ਘੁਟਾਲੇ ਸਾਹਮਣੇ ਆ ਰਹੇ ਸਨ ਅਤੇ ਲੋਕਾਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਵਿਚ ਜਨਤਾ ਦਾ ਵਿਸ਼ਵਾਸ ਮੁੜ ਸਥਾਪਿਤ........
'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ-ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 8 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ 'ਆਪ' ਸਰਕਾਰ ਉੱਪਰ ਝੂਠ ਤੇ ਫ਼ਰੇਬ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ...
ਕੇਰਲ: ਰਨਵੇ ’ਤੋਂ ਉਲਟੀ ਫ਼ਲਾਈਟ
. . .  1 day ago
ਤਿਰੂਵੰਨਤਪੁਰਮ, 8 ਫਰਵਰੀ- ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਏਵੀਏਸ਼ਨ ਦੀ ਇਕ ਸਿਖਲਾਈ ਫ਼ਲਾਈਟ ਅੱਜ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਟੇਕ-ਆਫ਼ ਦੌਰਾਨ ਰਨਵੇ ਤੋਂ ਉਲਟ ਗਈ। ਇਸ ਹਾਦਸੇ ਵਿਚ.....
ਮਨਰੇਗਾ ਬਜਟ ਦੇ ਵਿਰੋਧ ’ਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ’ਚ ਰੋਸ ਧਰਨਾ
. . .  1 day ago
ਚੋਗਾਵਾਂ, 8 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੁਬਾਈ ਸਕੱਤਰ ਤਰਸੇਮ ਸਿੰਘ ਟਪਿਆਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਮਨਰੇਗਾ ਬਜਟ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਤੇ ਬੀਬੀਆਂ ਨੇ ਬੀ.ਡੀ.ਪੀ.ਓ ਦਫ਼ਤਰ ਚੋਗਾਵਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ....
ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਤੋਂ ਬਣੀ ਜੈਕੇਟ ਪਹਿਨ ਸੰਸਦ ਪਹੁੰਚੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤਾ ਪੇਸ਼ ਕਰਨ ਲਈ ਸੰਸਦ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਕੱਪੜਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜੋ ਜੈਕਟ ਪਹਿਨੀ ਸੀ, ਉਹ ਖ਼ਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ......
ਤੁਰਕੀ ਭੁਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਪਹੁੰਚਿਆ
. . .  1 day ago
ਅੰਕਾਰਾ, 8 ਫਰਵਰੀ- ਤੁਰਕੀ ਦੇ ਭੁਚਾਲ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾ ਰਿਹਾ ਭਾਰਤੀ ਹਵਾਈ ਸੈਨਾ ਦਾ ਚੌਥਾ ਸੀ 17 ਜਹਾਜ਼ ਅੱਜ ਅਡਾਨਾ ਵਿਚ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਅੱਸੂ ਸੰਮਤ 554

ਸ੍ਰੀ ਮੁਕਤਸਰ ਸਾਹਿਬ

ਉਸਾਰੀ ਅਧੀਨ ਰੇਲਵੇ ਓਵਰਬਿ੍ਜ ਬਣਦਾ ਜਾ ਰਿਹੈ ਜਨਤਾ ਲਈ ਗਲੇ ਦੀ ਹੱਡੀ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਮਹਿੰਦਰ ਪਾਲ)-ਅਨੇਕਾਂ ਕੋਸ਼ਿਸ਼ਾਂ ਅਤੇ ਅਦਾਲਤੀ ਹੁਕਮਾਂ ਅਧੀਨ ਇੱਥੇ ਜਲਾਲਾਬਾਦ ਰੋਡ ਸਥਿਤ ਬਣ ਰਿਹਾ ਰੇਲਵੇ ਓਵਰਬਿ੍ਜ ਜਿਸ ਦੀ ਗਤੀ ਧੀਮੀ ਅਤੇ ਨਿਗਰਾਨੀ ਤੋਂ ਲਾਵਾਰਸ ਜਾਪਦਾ ਹੈ | ਪੁਲ ਖ਼ਾਤਰ ਫਾਟਕ ਪੱਕੇ ਤੌਰ 'ਤੇ 3 ਫ਼ਰਵਰੀ 2019 ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ | ਸ਼ੁਰੂ ਵਿਚ ਸੀਵਰੇਜ਼ ਲਾਈਨ ਪੁਲ ਦੀ ਅਲਾਇਨਮੈਨ ਵਿਚ ਅੜਨ ਕਰਕੇ ਪੁਲ ਨਕਸ਼ੇ ਮੁਤਾਬਿਕ ਨਹੀਂ ਬਣ ਸਕਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਇਟਸ ਕੰਪਨੀ ਲਿਮਟਿਡ ਨੇ ਪ੍ਰਸ਼ਾਸਨ ਤੋਂ 7.5 ਮੀਟਰ ਚੌੜੇ ਪੁਲ ਲਈ 22.10 ਮੀਟਰ ਜਗ੍ਹਾ ਦੀ ਮੰਗ ਕੀਤੀ ਸੀ | ਮਾਲ ਰਿਕਾਰਡ ਅਨੁਸਾਰ ਘਾਹ ਮੰਡੀ ਤੋਂ ਜਲਾਲਾਬਾਦ ਰੋਡ ਦੀ ਚੌੜਾਈ 57 ਫੁੱਟ ਹੈ | ਮਾਲ ਗੋਦਾਮ ਰੋਡ ਤੋਂ ਫਾਟਕ ਤੱਕ ਰੇਲਵੇ ਵਿਭਾਗ ਤੋਂ 35 ਫੁੱਟ ਹੋਰ ਜਗ੍ਹਾ ਲੈ ਕੇ 75 ਫੁੱਟ ਕਰ ਦਿੱਤੀ ਗਈ | ਫਾਟਕ ਤੋਂ ਲੈ ਕੇ ਰਾਮਾ ਕ੍ਰਿਸ਼ਨਨ ਸਕੂਲ ਤੱਕ ਸੜਕ ਦੀ ਚੌੜਾਈ 57 ਫੁੱਟ ਅਤੇ ਬਦਰਰਾਓ (ਖਾਲਾ) ਦੀ ਜ਼ਮੀਨ ਨਗਰ ਕੌਂਸਲ ਨੇ ਸੜਕ ਵਿਚ ਰਲਾ ਕੇ ਫਾਟਕ ਤੋਂ 87 ਫੁੱਟ ਸਕੂਲ ਤੱਕ 77 ਫੁੱਟ ਕਰ ਦਿੱਤੀ | ਰਾਮਾ ਕ੍ਰਿਸ਼ਨਾ ਸਕੂਲ ਤੋਂ ਸਿਨੇਮੇ ਤੱਕ ਸੜਕ 57 ਫੁੱਟ ਹੋਣ ਕਰਕੇ ਉਸ ਦੀ ਜ਼ਮੀਨੀ ਦੀ ਚੌੜਾਈ 73 ਫੁੱਟ ਤੋਂ ਘਟਾ ਕੇ 60 ਫੁੱਟ ਕਰ ਦਿੱਤੀ ਗਈ ਪ੍ਰੰਤੂ ਮੌਜੂਦਾ ਸਥਿਤੀ ਅਨੁਸਾਰ ਰੇਲਵੇ ਪੋਰਸ਼ਨ ਦਾ 57 ਮੀਟਰ ਹਿੱਸਾ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਪੀ.ਡਬਲਯੂ.ਡੀ. ਵਲੋਂ ਫਾਟਕ ਦੇ ਉਰਲੇ ਪਾਸੇ 285 ਮੀਟਰ ਅਪਰੋਚ ਰੋਡ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ ਅਤੇ ਫਾਟਕੋਂ ਪਾਰ ਫਾਟਕ ਤੋਂ ਲੈ ਕੇ ਸਿਨੇਮੇ ਤੱਕ 300 ਮੀਟਰ ਲੰਬੀ ਅਪਰੋਚ ਦਾ ਕੰਮ ਉਸਾਰੀ ਅਧੀਨ ਹੈ, ਪੁਲ ਦੇ ਸੱਜੇ ਪਾਸੇ ਸਿਨੇਮੇ ਤੱਕ ਰਾਈਟ ਆਫ਼ ਵੇਅ/ਸਰਵਿਸ ਰੋਡ ਦੀ ਜ਼ਮੀਨੀ ਚੌੜਾਈ ਸੈਂਟਰ ਲਾਇਨ ਤੋਂ 30 ਫੁੱਟ ਦੀ ਬਜਾਏ 22 ਫੁੱਟ ਹੈ | ਉਨ੍ਹਾਂ ਦੱਸਿਆ ਕਿ ਪੁਲ ਦੇ ਖੱਬੇ ਪਾਸੇ ਰਾਮਾ ਕਿ੍ਸ਼ਨਾ ਸਕੂਲ ਤੋਂ ਲੈ ਕੇ ਸਿਨੇਮੇ ਤੱਕ ਸਰਵਿਸ ਰੋਡ ਲਈ ਪੂਰੀ ਜਗ੍ਹਾ ਨਹੀਂ ਹੈ | ਉਸ ਪਾਸੇ ਦੇ ਦੁਕਾਨਦਾਰਾਂ ਰਾਜ ਕੁਮਾਰ ਗਿਰਧਰ, ਡਿੰਪਲ ਗਿਰਧਰ, ਬੌਬੀ ਨਾਗਪਾਲ, ਰੌਸ਼ਨ ਲਾਲ ਦਾਬੜਾ, ਬਲਰਾਜ ਮਦਾਨ, ਚੰਦੂ ਰਾਮ ਤੇਲ ਵਾਲਾ, ਧਰਮਵੀਰ ਖੁਰਾਣਾ, ਪੰਮੀ ਦਾਬੜਾ, ਅੰਮਿ੍ਤਪਾਲ ਖੁਰਾਣਾ, ਮਿੰਟੂ ਦਾਬੜਾ ਆਦਿ ਨੇ ਆਪਣੀਆਂ ਦੁਕਾਨਾਂ ਅੱਗੇ ਤੋਂ ਆਪਣੇ ਹਿੱਸੇ ਵਿਚੋਂ 10-10 ਫੁੱਟ ਜਗ੍ਹਾ ਸਰਵਿਸ ਰੋਡ ਦੀ ਜ਼ਮੀਨ ਪੂਰੀ ਕਰਨ ਲਈ ਦੇਣ ਵਾਸਤੇ ਤਿਆਰ ਹਨ | ਇਸ ਮੌਕੇ ਗਰੁੱਪ ਦੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਕੁਮਾਰ ਚਗਤੀ ਨੇ ਮੰਗ ਕੀਤੀ ਕਿ ਸਾਰੀਆਂ ਰੁਕਾਵਟਾਂ ਦੂਰ ਕਰਕੇ ਪੁਲ ਦੀ ਉਸਾਰੀ ਜਲਦ ਤੋਂ ਜਲਦ ਕਰਵਾਈ ਜਾਵੇ |

ਸਰਕਾਰ ਦਾ ਵਿਸ਼ੇਸ਼ ਧਿਆਨ ਮੰਗਦੀ ਹੈ ਹੱਡਾ ਰੋੜੀਆਂ ਦੀ ਵੱਧ ਰਹੀ ਸਮੱਸਿਆ

ਮਲੋਟ, 26 ਸਤੰਬਰ (ਅਜਮੇਰ ਸਿੰਘ ਬਰਾੜ)-ਹੁਣ ਭਾਵੇਂ ਪਿੰਡਾਂ ਵਿਚ ਪਸ਼ੂਆਂ ਦੀ ਗਿਣਤੀ ਬਹੁਤ ਘਟ ਗਈ ਹੈ | ਇਨ੍ਹਾਂ ਪਸ਼ੂਆਂ ਦੇ ਮਿ੍ਤਕ ਸਰੀਰਾਂ ਨੂੰ ਸਾਂਭਣ ਲਈ ਸ਼ਹਿਰਾਂ ਤੇ ਪਿੰਡਾਂ ਵਿਚ ਹੱਡਾਰੋੜੀ ਦੀ ਲੋੜ ਹੁੰਦੀ ਹੈ, ਜਿਸ ਦਾ ਅਕਸਰ ਕਿਸੇ ਵੀ ਪਿੰਡ ਵਿਚ ਢੁਕਵਾਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਸਮਾਪਤ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਬਲਾਕ ਰਿਸੋਰਸ ਸੈਂਟਰ ਸ੍ਰੀ ਮੁਕਤਸਰ ਵਿਖੇ ਜ਼ਿਲ੍ਹਾ ਪੱਧਰੀ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਸਰਕਾਰੀ ਮਿਡਲ ਸਕੂਲ ਲੁਹਾਰਾ ਨੇ ...

ਪੂਰੀ ਖ਼ਬਰ »

ਸੱਟਾ ਲਗਾਉਂਦਾ ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਮਹਿੰਦਰ ਪਾਲ)-ਸੱਟਾ ਲਗਵਾਉਂਦੇ ਵਿਅਕਤੀ ਤੋਂ 610 ਰੁਪਏ ਬਰਾਮਦ ਕਰ ਥਾਣਾ ਲੱਖੇਵਾਲੀ ਪੁਲਿਸ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਉਕਤ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ...

ਪੂਰੀ ਖ਼ਬਰ »

ਬਲਾਕ ਅਤੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਕਰਵਾਏ

ਗਿੱਦੜਬਾਹਾ, 26 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਬਲਾਕ ਅਤੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਕਰਵਾਏ ਗਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਥੇੜ੍ਹੀ ਦੇ ...

ਪੂਰੀ ਖ਼ਬਰ »

ਚਾਰ ਟਰਾਂਸਫ਼ਾਰਮਰਾਂ 'ਚੋਂ ਕੀਮਤੀ ਸਾਮਾਨ ਚੋਰੀ

ਦੋਦਾ, 26 ਸਤੰਬਰ (ਰਵੀਪਾਲ)-ਪਿੰਡ ਲੁਹਾਰਾ ਵਿਖੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫ਼ਾਰਮਰਾਂ 'ਚੋਂ ਚੋਰਾਂ ਨੇ ਕੀਮਤੀ ਸਮਾਨ ਚੋਰੀ ਕਰ ਲਿਆ | ਕਿਸਾਨਾਂ ਨੇ ਦੱਸਿਆ ਕਿ ਟਰਾਂਸਫ਼ਾਰਮਰ ਚੋਰੀ ਕਰਨ ਦਾ ਸਿਲਸਿਲਾ ਬੀਤੇ ਸਮੇਂ ਤੋਂ ਜਾਰੀ ਹੈ, ਜਿਸ ਕਾਰਨ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਨੂੰ ਮਾਣ ਭੱਤਾ ਤੁਰੰਤ ਜਾਰੀ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਰਾਜਵਿੰਦਰ ਕੌਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ-ਡੀ.ਸੀ.

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਇਸ ਵਾਰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਗਤੀਵਿਧੀਆਂ ਕੀਤੀਆਂ ਜਾਣਗੀਆਂ | ਇਸ ...

ਪੂਰੀ ਖ਼ਬਰ »

ਡੇਰੇ ਦੇ ਮੁੱਖ ਸੇਵਾਦਾਰ ਦੀ ਕੁੱਟਮਾਰ ਕਰਨ ਸੰਬੰਧੀ 2 ਵਿਰੁੱਧ ਮਾਮਲਾ ਦਰਜ

ਦੋਦਾ, 26 ਸਤੰਬਰ (ਰਵੀਪਾਲ)-ਥਾਣਾ ਕੋਟਭਾਈ ਪੁਲਿਸ ਨੇ ਬਾਬਾ ਜੋਤੀ ਪ੍ਰਕਾਸ਼ ਪੁੱਤਰ ਰਘੂਦਾਸ ਵਾਸੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਹਾਲ ਆਬਾਦ ਡੇਰਾ ਬਾਬਾ ਗੁੱਲੂ ਸ਼ਾਹ ਟਿੱਬਾ ਪਿੰਡ ਧੂਲਕੋਟ ਦੇ ਬਿਆਨਾਂ 'ਤੇ ਡੇਰੇ ਦੇ ਹੀ ਦੋ ਸੇਵਾਦਾਰਾਂ 'ਤੇ ਆਈ.ਪੀ.ਸੀ. ਦੀ ਧਾਰਾ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਹਰਸਿਮਰਤ ਕੌਰ ਬਾਦਲ ਦੇ ਨਾਂਅ ਦਿੱਤਾ ਮੰਗ ਪੱਤਰ

ਲੰਬੀ, 26 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਸੰਯੁਕਤ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਤੋਂ ਇਲਾਵਾ ਨਵੀਆਂ ਕਿਸਾਨੀ ਮੰਗਾਂ ਮੰਨਣ ਵਿਚ ਅਣਗਹਿਲੀ ਬਾਰੇ ਲੋਕ ਸਭਾ ਵਿਚ ਆਵਾਜ਼ ਉਠਾਉਣ ਲਈ ਪਿੰਡ ਬਾਦਲ ਵਿਖੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਨਾਂਅ ਮੰਗ ਪੱਤਰ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੀ ਕਬੱਡੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਮਹਿੰਦਰ ਪਾਲ)-ਸਥਾਨਕ ਗੁਰੂ ਨਾਨਕ ਕਾਲਜ ਲੜਕਿਆਂ ਦੀ ਕਬੱਡੀ ਟੀਮ ਨੇ 'ਖੇਡਾਂ ਵਤਨ ਪੰਜਾਬ ਦੀਆਂ' 'ਚ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦੇ ਝੰਡੇ ਗੱਡੇ | ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ...

ਪੂਰੀ ਖ਼ਬਰ »

ਜਗਜੀਤ ਸਿੰਘ ਡੱਲੇਵਾਲ ਦੀ ਗਿ੍ਫ਼ਤਾਰੀ ਨੂੰ ਲੈ ਕੇ ਕਿਸਾਨਾਂ ਨੇ ਹਾਈਵੇ ਕੀਤਾ ਜਾਮ

ਫਰੀਦਕੋਟ, ਬਾਜਾਖਾਨਾ, 26 ਸਤੰਬਰ (ਜਸਵੰਤ ਸਿੰਘ ਪੁਰਬਾ, ਜਗਦੀਪ ਸਿੰਘ ਗਿੱਲ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਿਤ ਵੱਡੀ ਗਿਣਤੀ ਕਿਸਾਨਾਂ ਵਲੋਂ ਸ਼ਹਿਰ 'ਚ ਅਚਾਨਕ ਨੈਸ਼ਨਲ ਹਾਈਵੇ ਨੰਬਰ: 54 'ਤੇ ਸਵੇਰੇ 11 ਵਜੇ ਤੋਂ ਲਗਾਇਆ ਧਰਨਾ ਖ਼ਬਰ ਲਿਖੇ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਮਾਗਮ ਅੱਜ ਤੇ ਕੱਲ੍ਹ

ਫ਼ਰੀਦਕੋਟ, 26 ਸਤੰਬਰ (ਸਤੀਸ਼ ਬਾਗ਼ੀ)-ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੋਜੈਕਟ ਚੇਅਰਮੈਨ ਰਾਕੇਸ਼ ਮਿੱਤਲ ਦੇ ਪਿਤਾ ਰਤਨ ਲਾਲ ਦੀ ਬਰਸੀ ਦੇ ਮੌਕੇ 27 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 4 ਵਜੇ ਰੈੱਡ ਕਰਾਸ ਬਿਰਧ ਆਸ਼ਰਮ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਬਿਰਧ ...

ਪੂਰੀ ਖ਼ਬਰ »

ਪੰਥਕ ਤਾਲਮੇਲ ਸੰਗਠਨ ਵਲੋਂ ਸਪੀਕਰ ਸੰਧਵਾਂ ਨੂੰ ਸੌਂਪਿਆ ਮੰਗ ਪੱਤਰ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਬੇਅਦਬੀ ਦੇ ਮੁੱਦੇ 'ਤੇ 27 ਸਤੰਬਰ ਦੇ ਵਿਧਾਨ ਸਭਾ ਦੇ ਇਜਲਾਸ ਵਿਚ ਵਿਚਾਰ ਕਰਨ ਅਤੇ ਲੇਖਾ ਜੋਖਾ ਪੇਸ਼ ਕਰਨ ਸਬੰਧੀ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿਚ 'ਪੰਥਕ ਤਾਲਮੇਲ ਸੰਗਠਨ' ਦੇ ...

ਪੂਰੀ ਖ਼ਬਰ »

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਕੈਨੇਡਾ 'ਚ ਆਪਣੇ ਪਰਿਵਾਰ ਸਮੇਤ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਨੌਜਵਾਨ ਗੁਰਕੀਰਤ ਪਾਲ ਸਿੰਘ (44) ਪੁੱਤਰ ਗੁਰਦੇਵ ਸਿੰਘ ਖੋਸਾ, ਮੂਲ ਨਿਵਾਸੀ ਕੋਠੇ ਗੱਜਣ ਸਿੰਘ ਵਾਲਾ, ਨੇੜੇ ਕੋਟਕਪੂਰਾ ਦੀ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ...

ਪੂਰੀ ਖ਼ਬਰ »

ਨਟਰੰਗ, ਨਾਟ ਸੰਸਥਾ ਵਲੋਂ ਗੌਰਵ ਭਠੇਜਾ ਦਾ ਸਨਮਾਨ

ਮਲੋਟ, 26 ਸਤੰਬਰ (ਪਾਟਿਲ)-ਨਟਰੰਗ, ਨਾਟ ਸੰਸਥਾ (ਰਜਿ:) ਅਬੋਹਰ ਵਲੋਂ ਬੀਤੀ ਸ਼ਾਮ ਕਰਵਾਏ ਗਏ ਸਮਾਗਮ ਵਿਚ ਗੌਰਵ ਭਠੇਜਾ ਦਾ ਰੰਗ ਮੰਚ ਦੇ ਖੇਤਰ 'ਚ ਯੋਗਦਾਨ ਨੂੰ ਵੇਖਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ | ਗੌਰਤਲਬ ਹੈ ਕਿ ਗੌਰਵ ਭਠੇਜਾ ਨੇ ਮਲੋਟ ਖੇਤਰ ਵਿਚ ਰੰਗ ਮੰਚ ਨੂੰ ...

ਪੂਰੀ ਖ਼ਬਰ »

ਪਰਮਾਤਮਾ ਤੋਂ ਬਿਨਾਂ ਦੁਨੀਆ 'ਤੇ ਹੋਰ ਕੋਈ ਸੱਚਾ ਮਿੱਤਰ ਨਹੀਂ-ਭਾਈ ਚਰਨਜੀਤ ਸਿੰਘ

ਮਲੋਟ, 26 ਸਤੰਬਰ (ਪਾਟਿਲ)-ਖ਼ਾਲਸਾ ਧਰਮ ਪ੍ਰਚਾਰ ਕਮੇਟੀ ਮਲੋਟ ਵਲੋਂ ਦੂਜੇ ਅਤੇ ਚੌਥੇ ਐਤਵਾਰ ਸ਼ਾਮ ਨੂੰ ਭਾਈ ਮੰਝ ਭਲਾਈ ਕੇਂਦਰ ਵਿਖੇ ਗੁਰਮਤਿ ਸਮਾਗਮ ਵਿਚ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਭਾਈ ਚਰਨਜੀਤ ਸਿੰਘ ਖ਼ਾਲਸਾ ਮਲੋਟ ਵਾਲਿਆਂ ਨੇ ਗੁਰਬਾਣੀ ਦੇ ਸ਼ਬਦ ਦੀ ਕਥਾ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਸਮਾਗਮ ਕਰਵਾਇਆ

ਮਲੋਟ, 26 ਸਤੰਬਰ (ਪਾਟਿਲ)-ਮੰਡੀ ਹਰਜੀ ਰਾਮ, ਮਲੋਟ ਵਿਖੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਅਗਰਸੈਨ ਜਯੰਤੀ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਅਗਰਵਾਲ ਪਰਿਵਾਰਾਂ ਵਲੋਂ ਸਮੂਹਿਕ ਤੌਰ 'ਤੇ ਮੂਰਤੀ ਇਸ਼ਨਾਨ ਕਰਵਾਏ ਜਾਣ ...

ਪੂਰੀ ਖ਼ਬਰ »

ਬਾਬਾ ਸ੍ਰੀ ਚੰਦ ਦੇ ਜਨਮ ਦਿਵਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕੀਤੀ ਸ਼ਿਰਕਤ

ਮਲੋਟ, 26 ਸਤੰਬਰ (ਪਾਟਿਲ)-ਸਰਬ ਸਾਂਝੀਵਾਲਤਾ ਦੇ ਪ੍ਰਤੀਕ ਬਾਬਾ ਵਿਰਸਾ ਸਿੰਘ ਦੇ ਤਪ ਸਥਾਨ ਪਿੰਡ ਸਰਾਵਾਂ ਬੋਦਲਾਂ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਇਲਾਕੇ ਦੀਆਂ ਸੰਗਤਾਂ ਵਲੋਂ ਮਨਾਇਆ ਗਿਆ | ਸਵੇਰੇ ਗੁਰਬਾਣੀ ਦੇ ਚੱਲ ...

ਪੂਰੀ ਖ਼ਬਰ »

ਨਰਾਤਿਆਂ ਦੀ ਸ਼ੁਰੂਆਤ ਮੌਕੇ ਮੰਦਰਾਂ 'ਚ ਉਤਸਵ ਹੋਏ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਮਹਿੰਦਰ ਪਾਲ)-ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਨਰਾਤਿਆਂ ਦੀ ਸ਼ੁਰੂਆਤ ਮੌਕੇ ਉਤਸਵ ਸ਼ੁਰੂ ਹੋ ਗਏ ਹਨ | ਸ਼ਹਿਰ ਦੇ ਮੰਦਰ ਮਾਤਾ ਰਾਣੀ ਦੇ ਰੰਗ 'ਚ ਰੰਗੇ ਨਜ਼ਰ ਆਉਣ ਲੱਗ ਪਏ ਹਨ | ਨਰਾਤਿਆਂ ਨੂੰ ਲੈ ਕੇ ਜਿੱਥੇ ਜ਼ਿਆਦਾਤਰ ਮੰਦਰਾਂ 'ਚ ...

ਪੂਰੀ ਖ਼ਬਰ »

ਭਾਈ ਲਾਲੋ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਭਾਈ ਲਾਲੋ ਦੇ 570ਵੇਂ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਕੋਆਰਡੀਨੇਟਰ ਸ਼ਮਿੰਦਰ ਸਿੰਘ ਚਾਨਾ ਦੀ ਪ੍ਰਧਾਨਗੀ ਵਿਚ ਹੋਏ ਇਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ-ਵਿਧਾਇਕ ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਨੈਸ਼ਨਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਡੀ.ਸੀ.-11 ਅਤੇ ਸਮੈਂਗੋ-11 (ਸਵੱਛ ਮੁਕਤਸਰ ਅਭਿਆਨ ਐਨ.ਜੀ.ਓ.) ਵਿਚਕਾਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਅਗਰਵਾਲ ਸਮਾਜ ਸਭਾ (ਰਜਿ:) ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX