ਟਾਂਡਾ ਉੜਮੁੜ, 27 ਸਤੰਬਰ (ਦੀਪਕ ਬਹਿਲ)- ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਜਿੱਥੇ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦਾ ਲਾਹਾ ਖੱਟਣ ਲਈ ਵਿਦੇਸ਼ਾਂ ਤੋਂ ਸੰਗਤ ਵੱਡੀ ਗਿਣਤੀ ਵਿਚ ਪੁੱਜੀ ਹੈ | ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਹੇਤੂ ਸੰਤ ਬਾਬਾ ਗੁਰਦਿਆਲ ਸਿੰਘ ਹਰਾ ਦੇ ਉਪਰਾਲੇ ਸਦਕਾ ਅੰਮਿ੍ਤ ਰੂਪੀ ਮਹਾਂ-ਕੰੁਭ ਵਿਚ ਡੁਬਕੀ ਲਗਾਉਣ ਤੇ 8 ਅਕਤੂਬਰ ਨੂੰ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ ਅਮਰੀਕਾ, ਕੈਨੇਡਾ, ਦੁਬਈ ਤੇ ਹੋਰ ਦੇਸ਼ਾਂ ਤੋਂ ਪੁੱਜੀਆਂ ਹਨ | 6ਵੀਂ ਲੜੀ ਦੇ ਭੋਗ ਉਪਰੰਤ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਹੂਰਾਂ ਨੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ | ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਸੰਤ ਬਾਬਾ ਪਵਨਦੀਪ ਸਿੰਘ ਕੜਿਆਲ, ਸੰਤ ਗੁਰਪ੍ਰੀਤ ਸਿੰਘ ਜੰਡੇ, ਸੰਤ ਜੋਗਾ ਸਿੰਘ ਰਾਮੂਧਿਆੜੇ ਵਾਲੇ, ਸੰਤ ਗੁਰਦੀਪ ਸਿੰਘ ਖੁਜਾਲੇਵਾਲੇ ਤੋਂ ਇਲਾਵਾ ਹੋਰ ਕਈ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਨਾਲ ਜੋੜਿਆ | ਵਰਨਣਯੋਗ ਹੈ ਕਿ ਕੈਨੇਡਾ ਤੋਂ ਜਿੱਥੇ ਭਾਈ ਜਸਦੇਵ ਸਿੰਘ ਬਿੱਟੂ, ਸਰਬਜੀਤ ਸਿੰਘ ਤੇ ਭਾਈ ਰੁਪਿੰਦਰ ਸਿੰਘ ਮਾਂਗਟ ਵੱਡੇ ਪੱਧਰ 'ਤੇ ਜਥੇ ਲੈ ਕੇ ਪੁੱਜੇ ਉੱਥੇ ਦੁਬਈ ਤੋਂ ਬਲਵਿੰਦਰ ਸਿੰਘ ਤੇ ਅਮਰੀਕਾ ਤੋਂ ਅਮਨ ਸੋਨੀ ਸਮੇਤ ਹੋਰ ਕਈ ਥਾਵਾਂ ਤੋਂ ਵਿਦੇਸ਼ੀ ਸੰਗਤਾਂ ਵੀ ਇਸ ਇਕੋਤਰੀ ਸਮਾਗਮ ਵਿਚ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ | ਵਰਨਣਯੋਗ ਹੈ ਕਿ ਸੰਪੂਰਨਤਾ ਸਮਾਗਮ 9 ਅਕਤੂਬਰ ਨੂੰ ਅੰਮਿ੍ਤ ਸੰਚਾਰ ਨਾਲ ਸੰਪੰਨ ਹੋਣਗੇ ਤੇ ਵਿਸ਼ਾਲ ਗੁਰਮਤਿ ਸਮਾਗਮ ਵੀ ਕਰਵਾਇਆ ਜਾਵੇਗਾ | ਇਸ ਮੌਕੇ 'ਤੇ ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ, ਭਾਈ ਬਲਕਾਰ ਸਿੰਘ, ਗੁਰਦੀਪ ਸਿੰਘ ਮੂੰਮ, ਭਾਈ ਜ਼ੋਰਾਵਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸਤਵੀਰ ਸਿੰਘ, ਭਾਈ ਅਰਜਨ ਸਿੰਘ, ਭਾਈ ਬਲਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਿਮਰਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਬੰਧਕ ਹਾਜ਼ਰ ਸਨ |
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ ਸੂਬੇ ਦੇ ਸਮੂਹ ਦਫ਼ਤਰਾਂ ਦੇ ਮਨਿਸਟ੍ਰੀਅਲ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਡੀ.ਸੀ. ਦਫ਼ਤਰ ...
ਮੁਕੇਰੀਆਂ, 27 ਸਤੰਬਰ (ਰਾਮਗੜ੍ਹੀਆ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਦੀ ਬ੍ਰਾਂਚ ਮੁਕੇਰੀਆਂ ਤਲਵਾੜਾ ਵਲੋਂ ਠੇਕਾ ਕਾਮਿਆਂ ਦੇ ਤਜਰਬੇ ਨੂੰ ਖ਼ਤਮ ਕਰਕੇ ਇਕਸਾਰਤਾ ਕਰਨ ਦੇ ਵਿਭਾਗ ਵਲੋਂ ਜਾਰੀ ਕੀਤੇ ਪੱਤਰਾਂ ਨੂੰ ਸਾੜ ਕੇ ਪੰਜਾਬ ਸਰਕਾਰ ...
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)- ਸਥਾਨਕ ਬੱਸ ਸਟੈਂਡ ਸਾਹਮਣੇ ਬੈਂਕ ਆਫ ਬੜੋਦਾ 'ਚ ਪੈਸੇ ਜਮ੍ਹਾ ਕਰਵਾਉਣ ਆਏ ਇੱਕ ਬਰੋਜਾ ਵਪਾਰੀ ਦੇ ਦੋ ਪਹੀਆ ਵਾਹਨ ਦੀ ਡਿਗੀ 'ਚੋਂ ਇੱਕ ਚੋਰ 75 ਹਜਾਰ ਰੁਪਏ ਚੋਰੀ ਕਰ ਕੇ ਫਰਾਰ ਹੋ ਗਿਆ | ਚੋਰੀ ਦੀ ਘਟਨਾ ਸੀ.ਸੀ.ਟੀ.ਵੀ. ...
ਚੌਲਾਂਗ, 27 ਸਤੰਬਰ (ਪ.ਪ)- ਜਲੰਧਰ-ਪਠਾਨਕੋਟ ਹਾਈਵੇ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦਾ ਏ.ਐੱਸ.ਆਈ. ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ | ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਵਾਪਰਿਆ ਜਦੋਂ ਡਿਊਟੀ 'ਤੇ ਜਾ ਰਹੇ ਮੋਟਰਸਾਈਕਲ ਸਵਾਰ ...
ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਰਾਮ ਲਾਲ ਨੇ ਸਾਥੀ ਕਰਮਚਾਰੀਆਂ ਸਮੇਤ ਚੈਕਿੰਗ ਦੌਰਾਨ ਵਰਿੰਦਰਪਾਲ ਉਰਫ਼ ਬੰਟੀ ਪੁੱਤਰ ...
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇੱਥੇ ਬਿਸਤ ਦੁਆਬ ਨਹਿਰ 'ਤੇ ਸਥਿਤ ਪਿੰਡ ਮੋਹਣਵਾਲ ਨਜ਼ਦੀਕ ਦਿਨ ਦਿਹਾੜੇ 3 ਮੋਟਰਸਾਈਕਲ ਸਵਾਰਾਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਤੋਂ ਨਕਦੀ ਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਜਸਪਾਲ ਸਿੰਘ ਪੁੱਤਰ ...
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਮਰਜੋਤ ਭੱਟੀ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਅਪਰਾਜਿਤਾ ਜੋਸ਼ੀ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ...
ਨਸਰਾਲਾ, 27 ਸਤੰਬਰ (ਸਤਵੰਤ ਸਿੰਘ ਥਿਆੜਾ)- ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜਮਾ ਵਲੋਂ ਇੱਕ ਵਿਅਕਤੀ ਨੂੰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ਼ ਏ.ਐਸ.ਆਈ. ਸੁਖਵਿੰਦਰ ...
ਭੰਗਾਲਾ, 27 ਸਤੰਬਰ (ਬਲਵਿੰਦਰਜੀਤ ਸੈਣੀ)- ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਗੁਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਦੀ ਅਗਵਾਈ ਹੇਠ ਪਿੰਡ ਹਰਦੋਖੁੰਦਪੁਰ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕਤਾ ...
ਭੰਗਾਲਾ, 27 ਸਤੰਬਰ (ਬਲਵਿੰਦਰਜੀਤ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ ਵਿਖੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਵਲੋਂ ਵਰਡ ਟੂਰਿਜ਼ਮ ਡੇਅ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਟੂਰਿਜ਼ਮ 'ਤੇ ਆਧਾਰਿਤ ...
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)- ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਐਕਟਿਵਾ ਦੀ ਲਿਫ਼ਟ ਲੈ ਕੇ ਜਾ ਰਹੇ ਪ੍ਰਵਾਸੀ ਮਜ਼ਦੂਰ ਤੋਂ ਐਕਟਿਵਾਂ ਤੋਂ ਡਿੱਗਣ ਨਾਲ ਮੌਤ ਹੋ ਗਈ | ਇਕੱਤਰ ਜਾਣਕਾਰੀ ਅਨੁਸਾਰ ਸ਼ਾਮ ਕਰੀਬ 4.30 ਕੁ ਵਜੇ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ...
ਅੱਡਾ ਸਰਾਂ, 27 ਸਤੰਬਰ (ਮਸੀਤੀ)- ਸੈਮ ਢਿੱਲੋਂ ਵੈੱਲਫੇਅਰ ਸੁਸਾਇਟੀ ਕਲੋਆ ਵਲੋਂ ਇੱਕ ਰੋਜ਼ਾ ਮੁਫਤ ਹੋਮਿਓਪੈਥੀ ਕੈਂਪ ਲਾਇਆ ਗਿਆ | ਸਮਾਜ ਸੇਵਕ ਸੁਰਮੁੱਖ ਸਿੰਘ ਢਿੱਲੋਂ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਨਰਲ ਸਕੱਤਰ ਜਗਤਾਰ ਸਿੰਘ ਦੀ ਦੇਖ-ਰੇਖ ਹੇਠ ਲਾਏ ਗਏ ...
ਮੁਕੇਰੀਆਂ, 27 ਸਤੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਹੋਮ ਸਾਇੰਸ ਵਿਭਾਗ ਨੇ ਉੱਨਤ ਭਾਰਤ ਅਭਿਆਨ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਹੋਮ ਮਿਲਿਟ ਦਿਵਸ 2023 ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਵਿਸ਼ੇ ਸਬੰਧੀ ਹੋਮ ਸਾਇੰਸ ...
ਚੱਬੇਵਾਲ-ਪਿਛਲੇ 7 ਮਹੀਨਿਆਂ ਤੋਂ ਹਲਕਾ ਚੱਬੇਵਾਲ ਦੇ ਪਿੰਡ ਨੌਰੰਗਾਬਾਦ ਦੇ ਲੋਕ ਪਾਣੀ ਵਰਗੀ ਮੁੱਢਲੀ ਜ਼ਰੂਰਤ ਲਈ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ, ਪ੍ਰੰਤੂ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ¢ ਇਸ ਸਬੰਧੀ ਸਰਪੰਚ ਪ੍ਰਵੀਨ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ...
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਪੁਸ਼ਟੀ ਨਾ ਹੋਣ ਕਾਰਨ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਵਾਲੀ 42397 ਹੀ ਰਹੀ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 51 ਸੈਂਪਲਾਂ ਦੀ ...
ਮੁਕੇਰੀਆਂ, 27 ਸਤੰਬਰ (ਰਾਮਗੜ੍ਹੀਆ)- ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਅਦਾਰੇ ਦਸਮੇਸ਼ ਪਬਲਿਕ ਸਕੂਲ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਤਿੰਨ ਦਿਨ ਖੇਡ ਪ੍ਰਤੀਯੋਗਤਾ ...
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਵਿਸ਼ਵ ਫਾਰਮੇਸੀ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਸਮਾਗਮ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਵਿਰਦੀ ਦੀ ਅਗਵਾਈ 'ਚ ਕਰਵਾਇਆ ...
ਟਾਂਡਾ ਉੜਮੁੜ, 27 ਸਤੰਬਰ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਨੇ ਆਪਣੀ ਮਾਣ-ਮੱਤੀ ਪਛਾਣ ਨੂੰ ਕਾਇਮ ਰੱਖਦੇ ਹੋਏ ਖੇਡ ਵਿਭਾਗ ਦੀਆਂ ਸਫਲਤਾਵਾਂ ਵਿਚ ਇਕ ਨਵਾਂ ਆਯਾਮ ਸ਼ਾਮਿਲ ਕਰ ਦਿੱਤਾ | ਸੰਸਥਾ ਦੇ ਚੇਅਰਮੈਨ ...
ਦਸੂਹਾ, 27 ਸਤੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਹਿੰਦੀ ਭਾਸ਼ਾ ਨੂੰ ਸਮਰਪਿਤ ਹਿੰਦੀ ਹਫ਼ਤਾ ਮਨਾਇਆ ਗਿਆ | ਹਿੰਦੀ ਭਾਸ਼ਾ ਨੂੰ ਸਮਰਪਿਤ ਇਸ ਹਫ਼ਤੇ ਵਿਚ ਕਾਲਜ ਦੇ ਹਿੰਦੀ ਵਿਭਾਗ ਵਲੋਂ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ...
ਅੱਡਾ ਸਰਾਂ, 27 ਸਤੰਬਰ (ਹਰਜਿੰਦਰ ਸਿੰਘ ਮਸੀਤੀ)- ਸਥਾਨਕ ਅੱਡੇ ਨਜ਼ਦੀਕ ਸਵੇਰੇ ਇੱਕ ਕਾਰ ਬੇਕਾਬੂ ਹੋ ਕੇ ਖੇਤਾਂ 'ਚ ਜਾ ਵੜੀ ਪਰ ਇਸ ਹਾਦਸੇ 'ਚ ਕਾਰ ਸਵਾਰ ਜੋੜਾ ਵਾਲ-ਵਾਲ ਬਚ ਗਿਆ | ਹਾਦਸਾ ਉਸ ਸਮੇ ਵਾਪਰਿਆ ਜਦੋ ਕਿਸੇ ਸਮਾਗਮ 'ਚ ਭਾਗ ਲੈਣ ਉਪਰੰਤ ਆਪਣੀ ਪਤਨੀ ਨਾਲ ਆਪਣੇ ...
ਦਸੂਹਾ, 27 ਸਤੰਬਰ (ਭੁੱਲਰ)- ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੇ ਡੈਲੀਗੇਸ਼ਨ ਨੇ ਪ੍ਰਧਾਨ ਕਰਨਲ ਜੋਗਿੰਦਰ ਲਾਲ ਸ਼ਰਮਾ ਦੀ ਅਗਵਾਈ ਹੇਠ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨਜ਼ ਪੰਜਾਬ (ਫੈਡਰੇਸ਼ਨ ਪੰਜਾਬ) ਦੀ ਗਵਰਨਿੰਗ ਬਾਡੀ ਦੀ ਮੀਟਿੰਗ ...
ਟਾਂਡਾ ਉੜਮੁੜ, 27 ਸਤੰਬਰ (ਗੁਰਾਇਆ)- ਪੰਜਾਬ ਦੀ ਮਾਨ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਦਾ ਮਕਸਦ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਕਰਕੇ ...
ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਅਤੇ ਸਕੱਤਰ ਡੀ.ਐਲ. ਆਨੰਦ ਰਿਟਾ: ਪਿ੍ੰਸੀਪਲ ਦੇ ਮਾਰਗਦਰਸ਼ਨ 'ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਦਾ ਸਾਲਾਨਾ ...
ਟਾਂਡਾ ਉੜਮੁੜ, 27 ਸਤੰਬਰ (ਭਗਵਾਨ ਸਿੰਘ ਸੈਣੀ)- ਦੋਆਬਾ ਕਿਸਾਨ ਕਮੇਟੀ ਸਰਕਲ ਟਾਂਡਾ ਦੀ ਇੱਕ ਵਿਸ਼ੇਸ਼ ਮੀਟਿੰਗ ਸਤਪਾਲ ਸਿੰਘ ਮਿਰਜ਼ਾਪੁਰ, ਜਸਪ੍ਰੀਤ ਸਿੰਘ ਟਾਂਡਾ ਅਤੇ ਰਮਨਜੀਤ ਦੀ ਅਗਵਾਈ ਹੇਠ ਹੋਈ | ਜਿਸ ਵਿਚ ਕਮੇਟੀ ਦੇ ਸੂਬਾ ਪ੍ਰਧਾਨ ਜੰਗਬੀਰ ਸਿੰਘ ਚੌਹਾਨ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX