ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦ ਭਗਤ ਸਿੰਘ ਦੇ ਆਦਮ ਕੱਦ ਬੁੱਤ ਅਤੇ ਸ਼ਹੀਦਾਂ ਦੇ ਸਮਾਰਕ 'ਤੇ 11 ਵਜੇ ਸਿਜਦਾ ਕਰਨਗੇ | ਇਸ ਵਾਰ ਸਮਾਗਮ ਮੌਕੇ ਗਾਇਕ ਲਖਵਿੰਦਰ ਵਡਾਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ | ਖਟਕੜ ਕਲਾਂ 'ਚ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸਾਈਬਰ ਕ੍ਰਾਈਮ ਪ੍ਰਵੀਨ ਕੁਮਾਰ ਸਿਨਹਾ ਨੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਸਿਨਹਾ ਨੇ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ. ਐਸ. ਪੀ ਭਾਗੀਰਥ ਸਿੰਘ ਮੀਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਨਾਲ ਵੀ ਵਿਸਥਾਰਤ ਮੀਟਿੰਗ ਕੀਤੀ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਜਾਇਬ ਘਰ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਬਾਅਦ ਵਿੱਚ ਮਿਊਜ਼ੀਅਮ ਦੇ ਪਿਛਲੇ ਪਾਸੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ ਨੂੰ 4:30 ਵਜੇ ਰੈਲੀ ਵਾਲੀ ਥਾਂ 'ਤੇ ਹੀ ਸੰਗੀਤਕ ਵਿਧਾਵਾਂ, ਲੋਕ ਗੀਤਾਂ ਤੇ ਨਾਚ, ਮਲਵਈ ਗਿੱਧਾ ਤੇ ਨਾਟਕ ਬਸੰਤੀ ਚੋਲਾ ਰਾਹੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕੀਤਾ ਜਾਵੇਗਾ | ਉਸ ਤੋਂ ਬਾਅਦ ਇੱਥੋਂ ਹੀ ਇੱਕ ਕੈਂਡਲ ਮਾਰਚ ਸ਼ਾਮ 7:15 ਵਜੇ ਸ਼ਹੀਦ-ਏ-ਆਜ਼ਮ ਦੀ ਪ੍ਰਤਿਮਾ ਤੱਕ ਕੱਢਿਆ ਜਾਵੇਗਾ | ਇਸ ਮੌਕੇ ਲੁਧਿਆਣਾ ਰੇਂਜ ਦੇ ਆਈ. ਜੀ. ਐਸ. ਪੀ. ਐਸ ਪਰਮਾਰ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ, ਰਾਜਵਿੰਦਰ ਕੌਰ ਥਿਆੜਾ, ਸਰਬਣ ਸਿੰਘ ਬੱਲ ਡੀ. ਐਸ. ਪੀ, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਸੰਤੋਸ਼ ਕਟਾਰੀਆ ਵਿਧਾਇਕ, ਲਲਿਤ ਮੋਹਣ ਪਾਠਕ, ਸਤਨਾਮ ਜਲਾਲਪੁਰ ਜ਼ਿਲ੍ਹਾ ਪ੍ਰਧਾਨ, ਅਮਰਦੀਪ ਬੰਗਾ, ਸਾਗਰ ਅਰੋੜਾ ਆਦਿ ਹਾਜ਼ਰ ਸਨ |
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਮਜਾਰੀ/ਸਾਹਿਬਾ, 27 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਕਸਬਾ ਮਜਾਰੀ ਤੋਂ ਪਿੰਡ ਖੁਰਦਾ ਤੱਕ ਬਣੀ 18 ਫੁੱਟੀ ਸੜਕ ਦੀ ਮੀਂਹ ਦੇ ਪਾਣੀ ਨਾਲ ਕਈ ਥਾਵਾਂ ਤੋਂ ਟੁੱਟਣ ਕਾਰਨ ਇਸ ਦੀ ਹਾਲਤ ਕੁਝ ਹੀ ਸਮੇਂ ਵਿਚ ਕਾਫ਼ੀ ਤਰਸਯੋਗ ਬਣ ਗਈ ਸੀ | ਇਲਾਕੇ ਦੀ ਮੁੱਖ ਸੜਕ ਕਾਂਗਰਸੀ ਸਾਬਕਾ ...
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੀ. ਜੀ. ਡਿਪਾਰਟਮੈਂਟ ਆਫ ਕਾਮਰਸ ਵਲੋਂ ਪਿ੍ੰਸਿਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਸਕਾਰਾਤਮਕ ਸੋਚ ਅਤੇ ਉੱਦਮਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਪ੍ਰਮੁੱਖ ...
ਬਲਾਚੌਰ, 27 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਰਾਣਾ ਕਰਨ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਨਾਂਅ ਮੰਗ ...
ਬਲਾਚੌਰ, 27 ਸਤੰਬਰ (ਸ਼ਾਮ ਸੁੰਦਰ ਮੀਲੂ)- ਸਬ ਡਵੀਜ਼ਨ ਬਲਾਚੌਰ ਦੇ ਕਾਠਗੜ੍ਹ ਖੇਤਰ ਵਿਚ ਪੈਂਦੇ ਕਈ ਪਿੰਡਾਂ ਦੇ ਜ਼ਿਮੀਂਦਾਰਾਂ ਵਲੋ ਝੋਨੇ ਦੀ ਫ਼ਸਲ ਨੂੰ ਪਈ ਬਿਮਾਰੀ ਕਾਰਨ ਹੋਏ ਜ਼ਿਮੀਂਦਾਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤੇ ਜਾਣ ਲਈ ਤੁਰੰਤ ...
ਰਾਹੋਂ, 27 ਸਤੰਬਰ (ਬਲਬੀਰ ਸਿੰਘ ਰੂਬੀ)- ਸਥਾਨਕ ਸਹਿਕਾਰੀ ਸਭਾ ਦੀਆਂ ਚੋਣਾਂ 'ਚ 5 ਉਮੀਦਵਾਰਾਂ ਨੂੰ ਸਰਬਸੰਮਤੀ ਨਾਲ ਪਰਜਾਈਡਿੰਗ ਅਫ਼ਸਰ ਸੰਜੀਵ ਕੁਮਾਰ ਵਲੋਂ ਨਿਰਵਿਰੋਧ ਜੇਤੂ ਐਲਾਨਿਆ ਗਿਆ ਉੱਥੇ ਸਭਾ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਵੀ ਖਾਤਾ ਖ਼ੋਲ ਲਿਆ | ...
ਭੱਦੀ, 27 ਸਤੰਬਰ (ਨਰੇਸ਼ ਧੌਲ)- ਲਗਪਗ 5 ਸਾਲ ਪਹਿਲਾਂ ਸਾਬਕਾ ਸੈਨਿਕਾਂ ਨੂੰ ਜੀ.ਓ.ਜੀ. ਵਜੋਂ ਤਾਇਨਾਤ ਕੀਤਾ ਗਿਆ ਸੀ ਜੋ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਸਨ | ਪ੍ਰੰਤੂ ਹੁਣ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਬਿਨਾ ਨੋਟਿਸ ਜਾਰੀ ...
ਸੰਧਵਾਂ, 27 ਸਤੰਬਰ (ਪ੍ਰੇਮੀ ਸੰਧਵਾਂ) - ਦੇਖਣ ਤੋਂ ਅਸਮਰਥ ਬੀਬੀ ਸੀਸੋ ਵਿਧਵਾ ਸਰਵਣ ਰਾਮ ਵਾਸੀ ਸੰਧਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਪਿਛਲੇ ਦਿਨੀ ਲਗਾਤਾਰ ਭਰਵੇਂ ਤੇ ਰਚਵੇਂ ਪਏ ਮੀਂਹ ਤੋਂ ਬਾਅਦ ਨਿਕਲੀ ਧੁੱਪ ਨਾਲ ਉਸ ਦੇ ਇਕ ਮਕਾਨ ਦੀ ਬਾਲਿਆਂ ਵਾਲੀ ਛੱਤ ਦੇ ਦੋ ਖਣ ...
ਔੜ, 27 ਸਤੰਬਰ (ਜਰਨੈਲ ਸਿੰਘ ਖੁਰਦ)- ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਸਰੀਰ ਨਿਰੋਗ ਬਣਾਉਣ ਲਈ ਅਧਿਆਪਕ ਸਹਿਬਾਨ ਵਲੋਂ ਸਕੂਲ ਅੰਦਰ ਅਣਥੱਕ ਮਿਹਨਤ ਕਰਵਾਈ ਜਾਂਦੀ ਹੈ ਸ. ਐਲੀਮੈਂਟਰੀ ਸਮਾਰਟ ਸਕੂਲ ਕੰਗਾਂ ਦੇ ਖੇਡ ਮੈਦਾਨ'ਚ ...
ਨਵਾਂਸ਼ਹਿਰ, 27 ਸਤੰਬਰ (ਗੁਰਬਖਸ਼ ਸਿੰਘ ਮਹੇ)- ''ਪੰਜਾਬ ਦੇ ਮੁਲਾਜ਼ਮਾਂ ਨਾਲ ਜਨਵਰੀ 2004 ਤੋਂ ਬਾਅਦ ਭਾਰਤੀ ਹੋਏ ਮੁਲਾਜ਼ਮਾਂ ਉੱਪਰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ 'ਆਪ' ਸਰਕਾਰ, ਹੁਣ ਲਾਰੇਬਾਜ਼ੀ ਕਰ ਕੇ ਸਮਾਂ ਲੰਘਾ ਰਹੀ ਹੈ | ਇਸੇ ਕਰਕੇ ...
ਪੱਲੀ ਝਿੱਕੀ, 27 ਸਤੰਬਰ (ਕੁਲਦੀਪ ਸਿੰਘ ਪਾਬਲਾ) - ਬਾਬਾ ਨੰਦ ਸਿੰਘ ਅਤੇ ਬਾਬਾ ਗੁਲਾਬ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਲਾਬ ਆਸ਼ਰਮ ਠਾਠ ਪਿੰਡ ਨੌਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ...
ਨਵਾਂਸ਼ਹਿਰ, 27 ਸਤੰਬਰ (ਗੁਰਬਖਸ਼ ਸਿੰਘ ਮਹੇ)- ਇੱਟਾਂ ਦੇ ਭੱਠਿਆਂ ਦੀ ਸਨਅਤ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਜੂਝ ਰਹੀ ਹੈ | ਸਰਕਾਰ ਦੀਆਂ ਕਈ ਤਰ੍ਹਾਂ ਦੀਆਂ ਸਖ਼ਤ ਸ਼ਰਤਾਂ, ਟੈਕਸਾਂ ਦਾ ਬੋਝ, ਕੋਇਲੇ ਦੀਆਂ ਕੀਮਤਾਂ ਦਾ ਅਸਮਾਨੀ ਚੜ੍ਹਨਾ ਇਸ ਛੋਟੇ ਦਰਜੇ ਦੀ ਸਨਅਤ ...
ਕਾਠਗੜ੍ਹ, 27 ਸਤੰਬਰ (ਬਲਦੇਵ ਸਿੰਘ ਪਨੇਸਰ)- ਸੱਚਖੰਡ ਵਾਸੀ ਸੰਤ ਬਾਬਾ ਬਾਬੂ ਰਾਮ ਦੀ ਕੁਟੀਆ ਪਿੰਡ ਮਾਜਰਾ ਜੱਟਾਂ ਵਿਖੇ ਬਾਬਾ ਜੀ ਦੀ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਬਾਬਾ ਮੋਹਣ ਸਿੰਘ ਧਮਾਈ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ...
ਬਲਾਚੌਰ, 27 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਪੀ. ਡਬਲਯੂ. ਡੀ.(ਫ਼ੀਲਡ ਅਤੇ ਵਰਕਸ਼ਾਪ ਯੂਨੀਅਨ) ਬਰਾਂਚ ਬਲਾਚੌਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਹਰਮੇਸ਼ ਲਾਲ ਮਾਹੀਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਹਿਕਮੇ ਅਤੇ ਪੰਜਾਬ ਸਰਕਾਰ ਦੀ ਅੜੀਅਲ ਨੀਤੀ ਦੀ ...
ਝਿੰਗੜਾਂ/ਔੜ, 27 ਸਤੰਬਰ (ਕੁਲਦੀਪ ਸਿੰਘ ਝਿੰਗੜ)- ਇਤਿਹਾਸਕ ਗੁਰਦੁਆਰਾ ਪੰਜ ਤੀਰਥ ਸਾਹਿਬ ਲੜੋਆ ਛਿੰਝ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਸਾਲਾਨਾ ਛਿੰਝ ਮੇਲਾ ਵੱਖਰੀ ਪਛਾਣ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਛਿੰਝ ...
ਨਵਾਂਸ਼ਹਿਰ, 27 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਨੇ ਵਿਸ਼ਵ ਰੇਬੀਜ਼ ਦਿਵਸ ਦੇ ਸੰਦਰਭ 'ਚ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ...
ਨਵਾਂਸ਼ਹਿਰ, 27 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਬੀ.ਐੱਲ.ਐੱਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਨਿਰਦੇਸ਼ ਅਨੁਸਾਰ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਅਰੁਣਾ ਪਾਠਕ ਸਹਿਯੋਗੀ ਉਂਕਾਰ ਸਿੰਘ ਦੀ ਦੇਖ-ਰੇਖ ਵਿਚ ...
ਨਵਾਂਸ਼ਹਿਰ, 27 ਸਤੰਬਰ (ਗੁਰਬਖਸ਼ ਸਿੰਘ ਮਹੇ)- ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ ਅਨੁਸਾਰ ਸ.ਜਰਨੈਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਦੀ ਅਗਵਾਈ ਅਤੇ ਵਰਿੰਦਰ ਕੁਮਾਰ ਉਪ ...
ਮੁਕੰਦਪੁਰ, 27 ਸਤੰਬਰ (ਅਮਰੀਕ ਸਿੰਘ ਢੀਂਡਸਾ)-ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੀ ਸੇਵਾ ਕਾਰਜ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਗਵਰਨਰ ਲਾਇਨ ਦਵਿੰਦਰ ਅਰੋੜਾ ਦੇ ਦਿਸ਼ਾ ਨਿਰਦੇਸ਼, ਲਾਇਨ ਸੁਰਿੰਦਰ ਪਾਲ ਸੋਂਧੀ ਵਾਈਸ ਗਵਰਨਰ 1, ਲਾਇਨ ਰਸ਼ਪਾਲ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX