ਸੰਘੋਲ, 27 ਸਤੰਬਰ (ਗੁਰਨਾਮ ਸਿੰਘ ਚੀਨਾ, ਪਰਮਵੀਰ ਸਿੰਘ)-ਸੰਘੋਲ ਵਿਖੇ ਪ੍ਰਾਚੀਨ ਸੱਭਿਅਤਾ ਨਾਲ ਜੁੜੀਆਂ ਪੁਰਾਤਨ ਵਸਤਾਂ ਨੌਜਵਾਨ ਪੀੜ੍ਹੀ ਲਈ ਇਕ ਅਨਮੋਲ ਖ਼ਜ਼ਾਨੇ ਵਾਂਗ ਹੈ ਤੇ ਇਨ੍ਹਾਂ ਵਸਤਾਂ ਤੋਂ ਪੁਰਾਤਨ ਸਮੇਂ ਦੇ ਮਨੁੱਖ ਦੀਆਂ ਰਹੁ-ਰੀਤਾਂ ਬਾਰੇ ਪਤਾ ਚੱਲਦਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਵਿਸ਼ਵ ਟੂਰਿਜ਼ਮ ਦਿਵਸ ਮੌਕੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਮੁੱਖ ਕੇਂਦਰ ਸੰਘੋਲ ਵਿਖੇ ਸਾਈਟ ਨੰ: 5 ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੁਰਾਤਨ ਕਾਲ ਨਾਲ ਜੁੜੀਆਂ ਇਹ ਵਸਤਾਂ ਉਸ ਸਮੇਂ ਦੇ ਮਨੁੱਖ ਦੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਤੇ ਔਰਤਾਂ ਦੇ ਗਹਿਣਿਆਂ ਬਾਰੇ ਵੀ ਚਾਨਣਾਂ ਪਾਉਂਦੀਆਂ ਹਨ ਤੇ ਇਹ ਗੱਲ ਸਾਬਤ ਕਰਦੀ ਹੈ ਕਿ ਮਨੁੱਖ ਨੇ ਧਰਤੀ 'ਤੇ ਆਉਣ ਉਪਰੰਤ ਬਦਲਦੇ ਸਮੇਂ ਨਾਲ ਕਈ ਤਰ੍ਹਾਂ ਦੇ ਬਦਲਾਅ ਅਪਣਾਏ ਜਿਸ ਤਹਿਤ ਅੱਜ ਮਨੁੱਖ ਚੰਦ 'ਤੇ ਪਹੁੰਚ ਗਿਆ ਹੈ | ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮਾਂ ਕੱਢ ਕੇ ਇਸ ਮਹਾਨ ਸੱਭਿਅਤਾ ਦੀਆਂ ਨਿਸ਼ਾਨੀਆਂ ਵੇਖਣ ਜ਼ਰੂਰ ਆਓ ਤਾਂ ਜੋ ਉਨ੍ਹਾਂ ਨੂੰ ਮਨੁੱਖੀ ਕਾਲ ਬਾਰੇ ਸਟੀਕ ਜਾਣਕਾਰੀ ਹਾਸਲ ਹੋ ਸਕੇ | ਉਨ੍ਹਾਂ ਅਧਿਆਪਕਾਂ ਨੂੰ ਵੀ ਕਿਹਾ ਕਿ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਵਿਦਿਆਰਥੀਆਂ ਦੀ ਜਾਣਕਾਰੀ ਲਈ ਬਣਾਏ ਮਿੱਟੀ ਦੇ ਬਰਤਨਾਂ ਤੇ ਹੋਰ ਸਮਗਰੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਇਕ ਨਾ ਭੁੱਲਣ ਯੋਗ ਦਿਵਸ ਬਣੇਗਾ ਤੇ ਵਿਦਿਆਰਥੀ ਇਸ ਤੋਂ ਬਹੁਤ ਕੁਝ ਸਿੱਖਣਗੇ | ਉਨ੍ਹਾਂ ਸੰਘੋਲ 'ਚ ਮਿਲੀਆਂ ਪ੍ਰਾਚੀਨ ਵਸਤਾਂ ਦਾ ਜਾਇਜ਼ਾ ਵੀ ਲਿਆ ਤੇ ਲਗਾਏ ਵੱਖ-ਵੱਖ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਵੀ ਕੀਤਾ | ਇਸ ਮੌਕੇ ਵਿਵੇਕ ਤੇ ਅਸ਼ੀਸ ਨੇ ਕਵਿਤਾ ਦੇ ਰੂਪ 'ਚ ਬਾਂਸਰੀ ਵਾਦਨ ਨਾਲ ਕਹਾਣੀ ਪੇਸ਼ ਕੀਤੀ | ਸੁਨੀਲ ਭੱਟ ਨੇ ਕੱਠ ਪੁਤਲੀ ਸ਼ੋਅ ਪੇਸ਼ ਕੀਤਾ | ਤੇਜਾ ਸਿੰਘ ਐਂਡ ਪਾਰਟੀ ਨੇ ਪੁਰਾਣੇ ਸਾਜ਼ ਤੂੰਬੀ ਤੇ ਅਲਗੋਜ਼ੇ ਨਾਲ ਪੂਰਨ ਭਗਤ ਦਾ ਕਿੱਸਾ ਸੁਣਾਇਆ | ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ (ਲੜਕੇ ਤੇ ਲੜਕੀਆਂ) ਸੰਘੋਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪਿ੍ਤਾ ਜੌਹਲ, ਐਸ. ਡੀ. ਐਮ. ਖਮਾਣੋਂ ਪਰਨੀਤ ਕਾਲੇਕਾ, ਡੀ. ਡੀ. ਐਫ. ਆਰਜੂ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਸਰਪੰਚ ਰਾਕੇਸ਼ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ, ਵੱਡੀ ਗਿਣਤੀ 'ਚ ਸਕੂਲੀ ਵਿਦਿਆਰਥੀ ਤੇ ਪਤਵੰਤੇ ਮੌਜੂਦ ਸਨ |
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)-ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀਆਂ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਲਾ ਤੇ ਜਨਰਲ ਸਕੱਤਰ ਕੁਲਦੀਪ ਕੌਰ ਦੀ ਅਗਵਾਈ 'ਚ ਮੰਗਾਂ ਸੰਬੰਧੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)-ਸ਼ੈਲਰ ਐਸੋਸੀਏਸ਼ਨ ਸਰਹਿੰਦ ਦੀ ਇਕ ਮੀਟਿੰਗ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨਾਲ ਹੋਈ, ਜਿਸ 'ਚ ਪ੍ਰਧਾਨ ਨਵਦੀਪ ਭਾਰਦਵਾਜ (ਨਿੱਪੀ) ਦੀ ਅਗਵਾਈ 'ਚ ਸ਼ੈਲਰ ਮਾਲਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ...
ਬਸੀ ਪਠਾਣਾਂ, 27 ਸਤੰਬਰ (ਰਵਿੰਦਰ ਮੌਦਗਿਲ)-ਹਲਕੇ 'ਚੋਂ ਲੰਘਦੀ ਸਤਲੁਜ ਯਮੁਨਾ ਲਿੰਕ ਨਹਿਰ 'ਚ ਕਈ ਥਾਵਾਂ 'ਤੇ ਪਾੜ ਪੈਣ ਨਾਲ ਖਰੜ ਵੱਲ ਤੋਂ ਆ ਰਹੇ ਤੇਜ ਰਫ਼ਤਾਰ 'ਚ ਪਾਣੀ ਨੇ ਬਸੀ ਪਠਾਣਾਂ ਹਲਕੇ ਦੀ ਸੈਂਕੜੇ ਏਕੜ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ | ਕਿਸਾਨਾਂ ਦੀ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਮੰਡੀ ਗੋਬਿੰਦਗੜ੍ਹ, 27 ਸਤੰਬਰ (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇੱਥੋਂ ਦੇ ਕੱਚਾ ਸ਼ਾਂਤੀ ਨਗਰ ਨੇੜੇ ਇਕ ਵਿਅਕਤੀ ਨੂੰ ਕਾਬੂ ...
ਅਮਲੋਹ, 27 ਸਤੰਬਰ (ਅੰਮਿ੍ਤ ਸ਼ੇਰਗਿੱਲ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ 28 ਸਤੰਬਰ ਨੂੰ ਅਮਲੋਹ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਹੋ ਰਿਹਾ ਹੈ, ਜਿਸ 'ਚ ਜਿਥੇ ਮੋਮਬੱਤ ਮਾਰਚ ਕੱਢ ਕੇ ਸ. ਭਗਤ ਸਿੰਘ ਨੂੰ ਯਾਦ ਕੀਤਾ ਜਾਵੇਗਾ ਉਥੇ ਉਨ੍ਹਾਂ ਦੀ ਸੋਚ ਜਿਸ 'ਚ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਰਾਜਿੰਦਰ ਸਿੰਘ)-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਕਤੂਬਰ ਨੂੰ ਦੁਸਹਿਰਾ ਵਾਲੇ ਦਿਨ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਖੁੱਲੇ੍ਹ ਰਹਿਣਗੇ ਤੇ 25 ਅਕਤੂਬਰ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਜ਼ਿਲੇ੍ਹ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸ ਮੰਤਵ ਲਈ ਬਿਊਰੋ ਵਲੋਂ ਹਰੇਕ ਮਹੀਨੇ 2 ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ | ...
ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਭਾਦਸੋਂ ਰੋਡ ਲਾਗੇ ਸਿਉਣਾ ਚੌਕ ਨੇੜੇ ਇਕ ਖਾਲੀ ਪਲਾਟ 'ਚ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ, ਜਿਸ ਦੀ ਸ਼ਿਕਾਇਤ ਮਨਜੀਤ ਸਿੰਘ ਵਾਸੀ ਪਟਿਆਲਾ ਨੇ ਥਾਣਾ ਤਿ੍ਪੜੀ 'ਚ ਦਰਜ ਕਰਵਾਈ ਕਿ ਉਸ ਨੇ ਉਕਤ ਸਥਾਨ 'ਤੇ ...
ਅਮਲੋਹ, 27 ਸਤੰਬਰ (ਕੇਵਲ ਸਿੰਘ)-ਨਜ਼ਦੀਕ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਇਫਕੋ ਖੇਤ ਦਿਵਸ ਮਨਾਇਆ ਗਿਆ, ਜਿਸ 'ਚ ਵੱਖ-ਵੱਖ ਵਿਭਾਗਾਂ ਦੇ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤ 'ਚ ਹੀ ਵਾਹੁਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇਫਕੋ ਦੇ ਜ਼ਿਲ੍ਹਾ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਰਾਮ ਲੀਲ੍ਹਾ ਦਾ ਮੰਚਨ ਕਰਨ ਵਾਲੇ ਸਮੂਹ ਕਲੱਬ ਤੇ ਸੁਸਾਇਟੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਰਾਮ-ਲੀਲ੍ਹਾ ਦੇ ਮੰਚਨ ਸਮੇਂ ਦੇਵੀ ਦੇਵਤਿਆਂ ਦਾ ਪਾਠ ਕਰਨ ਸਮੇਂ ਮਰਿਆਦਾ ਦੀ ਪੂਰਨ ਰੂਪ 'ਚ ਪਾਲਣਾ ਕੀਤੀ ਜਾਵੇ ਅਤੇ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸਹਾਇਤਾ ਲਈ ਹਰੇਕ ਜ਼ਿਲ੍ਹੇ 'ਚ ਖੋਲ੍ਹੇ ਸਖੀ ਵਨ ਸਟਾਪ ਕੇਂਦਰ ਔਰਤਾਂ ਨਾਲ ਹੁੰਦੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਇਨ੍ਹਾਂ ...
ਸਰਹਿੰਦ, 27 ਸਤੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀ ਅਗਵਾਈ 'ਚ ਡਾਈਟ ਫ਼ਤਹਿਗੜ੍ਹ ਸਾਹਿਬ ਵਿਖੇ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਮੁੱਖ ਆਗੂ ਭਾਈ ਅੰਮਿ੍ਤਪਾਲ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਲੁਬਾਣਾ ਟੇਕੂ ਦੇ ਵਸਨੀਕ ਤੇ ਮੁਸਲਿਮ ਸਮਾਜ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਕਰਮਦੀਨ ਖ਼ਾਨ ਤਖਤ ਸ੍ਰੀ ...
ਮੰਡੀ ਗੋਬਿੰਦਗੜ੍ਹ, 27 ਸਤੰਬਰ (ਬਲਜਿੰਦਰ ਸਿੰਘ)-ਏਸ਼ੀਆ ਦੀ ਪ੍ਰਮੁੱਖ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਿਤ ਮੁਕਤ ਬਣਾਉਣ ਲਈ ਜੰਗਲਾਤ ਵਿਭਾਗ ਵਲੋਂ ਕੌਮੀ ਰਾਜ ਮਾਰਗ ਦੇ ਦੋਨੋਂ ਪਾਸੀਂ ਬੂਟੇ ਲਗਾ ਕੇ ਗਰੀਨ ਬੈਲਟ ਵਜੋਂ ਵਿਕਸਿਤ ਕੀਤਾ ਜਾ ਰਿਹਾ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)-ਕੈਨੇਡਾ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਕਥਿਤ ਟਰੈਵਲ ਏਜੰਟ ਤੋਂ ਸਰਹਿੰਦ ਪੁਲਿਸ ਵਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦ ਕਿ ਉਸ ਦੇ ਇਕ ਸਾਥੀ ਤੇਜਿੰਦਰ ਕੁਮਾਰ ਵਾਸੀ ਗਊਸ਼ਾਲਾ ਰੋਡ ਖੰਨਾ ਨੂੰ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਰਾਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 2 ਅਕਤੂਬਰ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਗੱਲ ਦੀ ਜਾਣਕਾਰੀ ਦਿੰਦਿਆਂ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ...
ਅਮਲੋਹ, 27 ਸਤੰਬਰ (ਕੇਵਲ ਸਿੰਘ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਮੁੱਦਾਹੀਣ ਸੈਸ਼ਨ ਬੁਲਾ ਕੇ ਪੰਜਾਬ ਦੀ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਯੂਥ ...
ਖਮਾਣੋਂ, 27 ਸਤੰਬਰ (ਮਨਮੋਹਣ ਸਿੰਘ ਕਲੇਰ)-ਕੇਂਦਰ ਤੇ ਪੰਜਾਬ ਸਰਕਾਰਾਂ ਪੰਜਾਬ ਵਿਚ ਪਏ ਭਾਰੀ ਮੀਂਹ ਕਾਰਨ ਕਿਸਾਨੀ ਦੇ ਵਿਆਪਕ ਪੱਧਰ 'ਤੇ ਹੋਏ ਨੁਕਸਾਨ ਨੂੰ ਕੁਦਰਤੀ ਆਫ਼ਤਾਂ ਮੰਨਦੇ ਹੋਏ ਕਿਸਾਨਾਂ ਨੂੰ ਤੁਰੰਤ ਮੁਆਵਜ਼ੇ ਦੀ ਅਦਾਇਗੀ ਕਰਨ | ਇਹ ਮੰਗ ਭਾਰਤੀ ਕਿਸਾਨ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਦੇ ਤਜ਼ਰਬੇ ਨੂੰ ਖ਼ਤਮ ਕਰਨ ਵਾਲੀਆਂ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਰੱਦ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਫ਼ੌਜ 'ਚ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਵੱਖ-ਵੱਖ ਕੌਮਾਂ, ਧਰਮਾਂ ਤੇ ਫ਼ਿਰਕਿਆਂ ਨਾਲ ਸੰਬੰਧਿਤ ਰੈਜ਼ਮੈਂਟਾਂ ਨੂੰ ਖ਼ਤਮ ਕੀਤੇ ਜਾਣ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਯੂਥ ਵਿੰਗ ਦੇ ਸਰਪ੍ਰਸਤ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਵੱਖ-ਵੱਖ ਪੈਨਸ਼ਨ ਸਕੀਮਾਂ ਦੇ ਯੋਗ ਲਾਭਪਾਤਰਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਸਕੀਮਾਂ ਦਾ ਲਾਭ ਦੇਣ ਲਈ ਜ਼ਿਲ੍ਹੇ ਦੇ ਬਲਾਕਾਂ 'ਚ 28 ਸਤੰਬਰ ਨੂੰ ਪੈਨਸ਼ਨ ਸੁਵਿਧਾ ਕੈਂਪ ...
ਅਮਲੋਹ, 27 ਸਤੰਬਰ (ਕੇਵਲ ਸਿੰਘ)-ਦੇਸ਼ ਭਗਤ ਗਲੋਬਲ ਸਕੂਲ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਖੇਡਾਂ ਵਤਨ ਪੰਜਾਬ ਦੀਆਂ 'ਚ ਭਾਗ ਲਿਆ, ਜਿਸ 'ਚ ਅੰਡਰ-17 ਲੜਕਿਆਂ ਦੀ ਵਾਲੀਬਾਲ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਪਿ੍ੰਸਵੀਰ ਸਿੰਘ ਤੇ ਦਿਲਪ੍ਰੀਤ ਸਿੰਘ ਨਾਮਕ 2 ਵਿਦਿਆਰਥੀ ਰਾਜ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਜਸਬੀਰ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਰਹਿੰਦ ...
ਸੰਘੋਲ, 27 ਸਤੰਬਰ (ਗੁਰਨਾਮ ਸਿੰਘ ਚੀਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਖੇਡ ਮੁਕਾਬਲਿਆਂ 'ਚ ਤਲਵਾਰਬਾਜ਼ੀ ਦੌਰਾਨ ਮੱਲ੍ਹਾਂ ਮਾਰੀਆਂ ਹਨ | ਇਸ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਹੋਇਆਂ ਸਕੂਲ ਵਿਖੇ ਪੁਜ਼ੀਸ਼ਨਾਂ ...
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਤੇ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਸਲੋਗਨ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ 'ਚ ਮਾਤਾ ਗੁਜਰੀ ਕਾਲਜ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਉਤਸ਼ਾਹ ਨਾਲ ਹਿੱਸਾ ਲੈ ਕੇ ...
ਬਸੀ ਪਠਾਣਾ, 27 ਸਤੰਬਰ (ਰਵਿੰਦਰ ਮੌਦਗਿਲ)-ਧੀਮਾਨ ਬ੍ਰਾਹਮਣ ਸਭਾ ਬਸੀ ਪਠਾਣਾਂ ਦੀ ਮੀਟਿੰਗ ਸਥਾਨਕ ਵਿਸ਼ਵਕਰਮਾ ਮੰਦਰ ਵਿਖੇ ਹੋਈ, ਜਿਸ 'ਚ ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਅਸ਼ੋਕ ਧੀਮਾਨ ਨੂੰ ਲਗਾਤਾਰ 36ਵੀਂ ਵਾਰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ | ਪ੍ਰਧਾਨ ...
ਜਖਵਾਲੀ, 27 ਸਤੰਬਰ (ਨਿਰਭੈ ਸਿੰਘ)-ਰਾਮ ਲੀਲ੍ਹਾ ਕਮੇਟੀ ਤੇ ਸਮੂਹ ਗ੍ਰਾਮ ਪੰਚਾਇਤ ਚਨਾਰਥਲ ਕਲਾਂ ਵਲੋਂ ਕਰਵਾਈ ਜਾ ਰਹੀ 161ਵੀਂ ਰਾਮ ਲੀਲ੍ਹਾ ਦੇ ਪਹਿਲੇ ਦਿਨ ਮੰਚ ਦਾ ਉਦਘਾਟਨ ਰਾਮ ਲੀਲ੍ਹਾ ਕਮੇਟੀ ਪ੍ਰਧਾਨ ਤੇ ਸਰਪੰਚ ਜਗਦੀਪ ਸਿੰਘ ਨੰਬਰਦਾਰ ਨੇ ਰੀਬਨ ਕੱਟ ਕੇ ਕੀਤਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX