ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸ਼ੂਗਰਫੈੱਡ ਦੇ ਐਮ.ਡੀ. ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ਾਜ਼ਿਲਕਾ ਸਹਿਕਾਰੀ ਖੰਡ ਮਿੱਲ ਦਾ ਦੌਰਾ ਕਰਕੇ ਖੰਡ ਮਿੱਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਸਾਨਾਂ, ਖੰਡ ਮਿੱਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਤਕਲੀਫ਼ਾਂ ਤੇ ਸੁਝਾਅ ਸੁਣੇ | ਐਮ.ਡੀ. ਅਰਵਿੰਦ ਪਾਲ ਸਿੰਘ ਸੰਧੂ, ਜੋ ਕਿ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਮੂਲ ਰੂਪ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਵਸਨੀਕ ਹਨ, ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੇ ਜ਼ਿਲ੍ਹੇ ਅੰਦਰ ਲੱਗੀ ਖੰਡ ਮਿਲ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ | ਇਸ ਮੌਕੇ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਕੋਲੋਂ ਖੰਡ ਮਿਲ ਵਿਚ ਆ ਰਹੀਆਂ ਮੁਸ਼ਕਲਾਂ ਤੇ ਭਵਿੱਖ 'ਚ ਖੰਡ ਮਿਲ ਨੂੰ ਤਰੱਕੀ ਦੀਆਂ ਲੀਹਾਂ 'ਤ ਲੈ ਕੇ ਜਾਣ ਲਈ ਗੱਲਬਾਤ ਕੀਤੀ | ਇਸ ਮੌਕੇ ਕੌਰ ਸਿੰਘ ਚੱਕ ਪੱਖੀ, ਸੁਰਿੰਦਰ ਕੁਮਾਰ ਬੇਗਾਂਵਾਲੀ, ਪ੍ਰੇਮ ਕੁਲਰੀਆ, ਇਕਬਾਲ ਸਿੰਘ ਅਭੁੰਨ, ਹਰਪ੍ਰੀਤ ਸਿੰਘ ਜੋੜਕੀ, ਹਰਨੇਕ ਸਿੰਘ, ਪੰਕਜ ਸਿਆਗ ਕਿੱਕਰ ਵਾਲਾ ਰੂਪਾ, ਗੁਰਪਾਲ ਸਿੰਘ ਕੌੜਿਆਂ ਵਾਲੀ ਆਦਿ ਨੇ ਕਿਹਾ ਕਿ ਇਹ ਮਿੱਲ 1985 ਦੇ ਦਹਾਕੇ ਦੀ ਬਣੀ ਹੋਈ ਹੈ | ਮਿਲ ਦੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ | ਚੱਲਦੇ ਸੀਜ਼ਨ 'ਚ ਵਾਰ-ਵਾਰ ਬਰੇਕ ਡਾਊਨ ਹੁੰਦੀ ਹੈ, ਇਸ ਲਈ ਇੱਥੇ ਆਧੁਨਿਕ ਤਰੀਕੇ ਵਾਲੀ ਮਸ਼ੀਨਰੀ ਲਗਾਈ ਜਾਵੇ | ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਨੇ ਸਭ ਤੋਂ ਵੱਡੀ ਸਮੱਸਿਆ ਇਹ ਦੱਸੀ ਕਿ ਖ਼ਰੀਦੇ ਗਏ ਗੰਨੇ ਦੀ ਅਦਾਇਗੀ ਲੰਬਾ-ਲੰਬਾ ਸਮਾਂ ਨਹੀਂ ਕੀਤੀ ਜਾਂਦੀ, ਜਦੋਂਕਿ ਕਿਸਾਨ ਬੜੀ ਮਿਹਨਤ ਤੇ ਕਰਜ਼ਾ ਚੁੱਕ ਕੇ ਫ਼ਸਲ ਪਕਾਉਂਦਾ ਹੈ, ਜਦ ਉਸ ਨੂੰ ਆਪਣੀ ਵੇਚੀ ਫ਼ਸਲ ਦੀ ਰਕਮ ਹੀ ਸਮੇਂ ਸਿਰ ਨਾ ਮਿਲੇ ਤਾਂ ਉਹ ਗੰਨਾ ਦੁਬਾਰਾ ਕਿਵੇਂ ਬੀਜੇਗਾ | ਕਿਸਾਨਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲਾ ਬਕਾਇਆ ਜਾਰੀ ਕਰ ਦਿੱਤਾ ਹੈ | ਪਰ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ | ਜਿਸ ਕਾਰਨ ਕਿਸਾਨ ਗੰਨਾ ਬੀਜਣ ਤੋਂ ਮੁੱਖ ਮੋੜ ਗਿਆ | ਕਿਸਾਨਾਂ ਨੇ ਕਿਹਾ ਕਿ ਅਗਰ ਸਰਕਾਰ ਖ਼ਰੀਦੇ ਗੰਨੇ ਦੀ ਅਦਾਇਗੀ ਤੁਰੰਤ ਕਰੇ ਤਾਂ ਅੱਜ ਵੀ ਕਿਸਾਨ ਬਾਕੀ ਫ਼ਸਲਾਂ ਛੱਡ ਕੇ ਗੰਨੇ ਦੀ ਬਿਜਾਈ ਨੂੰ ਪਹਿਲ ਦੇਵੇਗਾ ਕਿਉਂਕਿ ਇਸ ਫ਼ਸਲ ਦਾ ਮੀਂਹ, ਹਨ੍ਹੇਰੀ, ਝੱਖੜ ਨਾਲ ਕੋਈ ਨੁਕਸਾਨ ਨਹੀਂ ਹੁੰਦਾ | ਜਦੋਂ 1980 ਦੇ ਦਹਾਕੇ 'ਚ ਇਹ ਮਿੱਲ ਲੱਗਣੀ ਸ਼ੁਰੂ ਹੋਈ ਸੀ ਤਾਂ ਇਲਾਕੇ ਦੀ ਸੇਮ ਦੀ ਸਮੱਸਿਆ ਨੂੰ ਵੇਖ ਕੇ ਕਿਸਾਨਾਂ ਦੀ ਆਰਥਿਕਤਾ ਵਧਾਉਣ ਵਾਸਤੇ ਸਰਕਾਰ ਨੇ ਉਪਰਾਲਾ ਕੀਤਾ ਸੀ | ਕਿਸਾਨਾਂ ਨੇ ਹੋਰ ਦੱਸਿਆ ਕਿ ਇਸ ਮਿੱਲ ਵਿਚ ਇਥਾਨੋਲ ਦਾ ਪਲਾਂਟ ਲਗਾਇਆ ਜਾਵੇ ਜੋ ਖੰਡ ਮਿਲ ਲਈ ਲਾਹੇਵੰਦ ਸਾਬਤ ਹੋਵੇਗਾ | ਇਸ ਤੋਂ ਇਲਾਵਾ ਸੀਰੇ ਨਾਲ ਸਬੰਧਿਤ ਹੋਰ ਪਲਾਂਟ ਵੀ ਲਗਾਏ ਜਾਣ | ਇਸ ਮੌਕੇ 'ਤੇ ਖੰਡ ਮਿਲ ਦੇ ਸੇਵਾਮੁਕਤ ਮੁਲਾਜ਼ਮਾਂ ਦਿਨੇਸ਼ ਕੁਮਾਰ, ਰਾਜਿੰਦਰ ਕੁਮਾਰ, ਲਾਲ ਚੰਦ, ਕੁਲਵੰਤ ਸਿੰਘ, ਭਜਨ ਲਾਲ ਆਦਿ ਨੇ ਦੱਸਿਆ ਕਿ ਸਰਕਾਰ ਵੱਲ 2020 ਦਾ ਬਕਾਇਆ ਅਜੇ ਮੁਲਾਜ਼ਮਾਂ ਦਾ ਖੜ੍ਹਾ ਹੈ, ਜਿਸ ਵਿਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਦੇ ਫ਼ੰਡ, ਪਿਛਲੇ ਦੋ ਸਾਲਾਂ ਦੀਆਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਆਦਿ ਸ਼ਾਮਿਲ ਹਨ, ਜਿਸ ਦੀ ਰਾਸ਼ੀ 15 ਕਰੋੜ ਰੁਪਏ ਤੋਂ ਵੱਧ ਬਣਦੀ ਹੈ | ਸਾਰਿਆਂ ਦੀਆਂ ਮੁਸ਼ਕਲਾਂ ਤੇ ਸੁਝਾਅ ਜਾਣਨ ਤੋਂ ਬਾਅਦ ਸ਼ੂਗਰਫੈੱਡ ਦੇ ਐਮ.ਡੀ. ਸ਼੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦਾ ਸੰਭਾਲਿਆਂ ਹਾਲੇ ਦੋ ਹਫ਼ਤੇ ਹੀ ਹੋਏ ਹਨ, ਉਨ੍ਹਾਂ ਖੰਡ ਮਿਲ ਦੀ ਸਥਿਤੀ ਬਾਰੇ ਸੁਝਾਅ ਲਏ ਹਨ, ਮੁਸ਼ਕਲਾਂ ਸੁਣੀਆਂ ਹਨ ਤੇ ਛੇਤੀ ਹੀ ਉਹ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਦੇਣਗੇ ਤਾਂ ਜੋ ਇਹ ਖੰਡ ਮਿਲ, ਜੋ ਕਿ 250 ਕਿੱਲੋਮੀਟਰ ਦੇ ਏਰੀਏ ਵਿਚ ਪੈਂਦੀ ਹੈ ਤੇ ਕਿਸਾਨਾਂ ਨੂੰ ਮੁੜ ਦੁਬਾਰਾ ਗੰਨਾ ਬੀਜਣ ਲਈ ਪ੍ਰੇਰਿਤ ਕੀਤਾ ਜਾ ਸਕੇ | ਇਸ ਨਾਲ ਝੋਨੇ ਹੇਠੋਂ ਰਕਬਾ ਘਟੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ | ਮੁਲਾਜ਼ਮਾਂ ਅਤੇ ਕਿਸਾਨਾਂ ਨੇ ਐਮ.ਡੀ. ਸ਼੍ਰੀ ਸੰਧੂ ਦਾ ਧੰਨਵਾਦ ਕੀਤਾ, ਜਿਨ੍ਹਾਂ ਸਹਿਜ ਨਾਲ ਉਨ੍ਹਾਂ ਦੇ ਇਕ-ਇਕ ਪੱਖ ਨੂੰ ਸੁਣਿਆ ਹੈ | ਇਸ ਮੌਕੇ ਖੰਡ ਮਿਲ ਦੇ ਜੀ.ਐਮ. ਕੇ.ਆਰ. ਮਾûਰ, ਬੋਰਡ ਆਫ਼ ਡਾਇਰੈਕਟ ਆਦਿ ਅਧਿਕਾਰੀ ਹਾਜ਼ਰ ਸਨ |
ਅਬੋਹਰ, 27 ਸਤੰਬਰ (ਵਿਵੇਕ ਹੂੜੀਆ)-ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਬੱਲੂਆਣਾ ਦੇ ਪਿੰਡ ਬਹਾਵਵਾਲਾ ਵਿਖੇ ਜਨ ਸੁਣਵਾਈ ਕੀਤੀ ਗਈ | ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਦੌਰਾਨ ...
ਬੱਲੂਆਣਾ, 27 ਸਤੰਬਰ (ਜਸਮੇਲ ਸਿੰਘ ਢਿੱਲੋਂ)-ਲੰਬੀ ਮਾਈਨਰ ਨਹਿਰ ਤੇ ਨਿਊ ਤਰਮਾਲਾ ਨਹਿਰ 'ਤੇ ਪੈਂਦੇ ਕਿਸਾਨਾਂ, ਜਿਨ੍ਹਾਂ ਦੀ ਪਾਣੀ ਦੀ ਨਹਿਰੀ ਵਾਰੀ ਮੰਗਲਵਾਰ ਨੂੰ ਹੁੰਦੀ ਹੈ, ਉਨ੍ਹਾਂ ਦੀ ਸੱਤਾਧਾਰੀ ਆਗੂ ਜਾਂ ਸਰਕਾਰੀ ਅਧਿਕਾਰੀ ਸਾਰ ਨਹੀਂ ਲੈ ਰਹੇ | ਜਿਸ ਕਾਰਨ ...
ਮੰਡੀ ਅਰਨੀਵਾਲਾ, 27 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੂੰ ਪਿੰਡ ਪਾਕਾਂ ਦੇ ਸਰਪੰਚ ਜਸਵਿੰਦਰ ਸਿੰਘ ਬੱਠੂ ਦੀ ਅਗਵਾਈ ਪਿੰਡ ਵਾਸੀਆਂ ਦਾ ਇਕ ਵਫ਼ਦ ਚੰਡੀਗੜ੍ਹ ਵਿਖੇ ਮਿਲਿਆ ...
ਅਬੋਹਰ, 27 ਸਤੰਬਰ (ਵਿਵੇਕ ਹੂੜੀਆ)- ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਅਬੋਹਰ ਦੀ ਮੀਟਿੰਗ ਅਸ਼ੋਕ ਕੁਮਾਰ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੀ.ਆਰ.ਏ 295/19 ਰਾਹੀਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਤਜ਼ਰਬੇ ਸਰਟੀਫਿਕੇਟ ਨੂੰ ਲੈ ਕੇ ਮਹਿਕਮੇ ਵਲੋਂ ...
ਮੰਡੀ ਲਾਧੂਕਾ, 27 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ ਸਤਿੰਦਰਜੀਤ ਸਿੰਘ ਮੰਟਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਬਾਬਤ ...
ਅਬੋਹਰ, 27 ਸਤੰਬਰ (ਵਿਵੇਕ ਹੂੜੀਆ)-ਨਾਟਕ ਸੰਸਥਾ ਨਟਰੰਗ ਅਬੋਹਰ ਵਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਤਹਿਤ ਪੰਜਾਬੀ ਨਾਟਕ 'ਅੰਨ੍ਹੀ ਮਾਈ ਦਾ ਸੁਫ਼ਨਾ' ਦਾ ਸ਼ਾਨਦਾਰ ਮੰਚਨ ਕੀਤਾ ਗਿਆ | ਅਬੋਹਰ ਦੇ ਸਵਾਮੀ ਕੇਸ਼ਵਾਨੰਦ ਸੀ. ਸੈ. ਸਕੂਲ 'ਚ 2 ਵਾਰ ਪੇਸ਼ ਕੀਤੇ ਨਾਟਕ ਕਾਫ਼ੀ ...
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ. ਬਬੀਤਾ, ਡੀ..ਐਫ.ਪੀ.ਓ. ਡਾ. ਕਵਿਤਾ ਸਮੇਤ ਹੋਰ ਅਧਿਕਾਰੀਆਂ ਨੇ ਸਿਵਲ ...
ਮੰਡੀ ਲਾਧੂਕਾ, 27 ਸਤੰਬਰ (ਰਾਕੇਸ਼ ਛਾਬੜਾ)-ਪਾਵਰਕਾਮ ਨੇ ਖਪਤਕਾਰਾਂ ਦੀ ਮੰਗ 'ਤੇ ਵੀ.ਡੀ.ਐੱਸ. ਸਕੀਮ 'ਚ 24 ਅਕਤੂਬਰ ਤੱਕ ਵਾਧਾ ਕਰ ਦਿੱਤਾ ਹੈ | ਪਾਵਰਕਾਮ ਦੀ ਸਥਾਨਕ ਸਬ ਡਵੀਜ਼ਨ ਵਿਚ ਨਿਯੁਕਤ ਐੱਸ.ਡੀ.ਓ. ਵਿਕਰਮ ਕੰਬੋਜ ਨੇ ਕਿਹਾ ਹੈ ਕਿ ਕਿਸਾਨ ਹੁਣ 24 ਅਕਤੂਬਰ ਤੱਕ ਆਪਣੇ ...
ਜਲਾਲਾਬਾਦ, 27 ਸਤੰਬਰ (ਜਤਿੰਦਰ ਪਾਲ ਸਿੰਘ)- ਨੌਕਰੀ ਦਿਵਾਉਣ ਦਾ ਝਾਂਸਾ ਲਾ ਕੇ ਲੱਖਾਂ ਰੁਪਏ ਠੱਗਣ ਵਾਲੇ ਅਕਾਲੀ ਆਗੂ ਸਮੇਤ 3 ਜਣਿਆਂ ਖ਼ਿਲਾਫ਼ ਥਾਣਾ ਅਮੀਰ ਖ਼ਾਸ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪਰਮਜੀਤ ਪੁੱਤਰ ਰਾਮ ਚੰਦ ਵਾਸੀ ਸਵਾਹ ਵਾਲਾ ਨੇ ...
ਮੰਡੀ ਰੋੜਾਂਵਾਲੀ, 27 ਸਤੰਬਰ (ਮਨਜੀਤ ਸਿੰਘ ਬਰਾੜ)-ਸਥਾਨਕ ਪੁਲਿਸ ਵਲੋਂ ਇਕ ਵਿਅਕਤੀ ਤੋਂ 565 ਰੁਪਏ ਦੜੇ ਸੱਟੇ ਦੇ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਮੰਡੀ ਰੋੜਾਂਵਾਲੀ 'ਚ ਤਾਇਨਾਤ ਹੈੱਡ ਕਾਂਸਟੇਬਲ ਪਵਨ ਕੁਮਾਰ ਨੇ ਦੱਸਿਆ ਕਿ ...
ਜਲਾਲਾਬਾਦ, 27 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਜਲਾਲਾਬਾਦ ਪੁਲਿਸ ਦੇ ਮੁਲਾਜ਼ਮ ਸਹਾਇਕ ...
ਮਮਦੋਟ, 27 ਸਤੰਬਰ (ਸੁਖਦੇਵ ਸਿੰਘ ਸੰਗਮ)- ਪੁਲਿਸ ਵਲੋਂ ਮਿੱਟੀ ਦੀਆਂ ਟਰਾਲੀਆਂ ਥਾਣੇ ਡੱਕਣ ਦੇ ਵਿਰੋਧ ਵਿਚ ਸਰਹੱਦੀ ਪਿੰਡਾਂ ਦੇ ਕਿਸਾਨਾਂ ਵਲੋਂ ਥਾਣੇ ਦੇ ਗੇਟ ਮੂਹਰੇ ਧਰਨਾ ਦਿੰਦਿਆਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਜ਼ਮੀਨ ਬਚਾਓ ...
ਮੰਡੀ ਲਾਧੂਕਾ, 27 ਸਤੰਬਰ (ਰਾਕੇਸ਼ ਛਾਬੜਾ)-ਮਾਂ ਨਵ-ਦੁਰਗਾ ਜਾਗਰਨ ਕਮੇਟੀ ਤੇ ਮਹਿਲਾ ਸੰਕੀਰਤਨ ਸਭਾ ਵਲੋਂ ਮੰਡੀ ਦੀ ਪੁਰਾਣੀ ਅਨਾਜ ਮੰਡੀ 'ਚ 1 ਅਕਤੂਬਰ ਨੂੰ ਵਿਸ਼ਾਲ ਦੂਸਰਾ ਜਾਗਰਨ ਕਰਵਾਇਆ ਜਾ ਰਿਹਾ ਹੈ | ਮੰਡੀ ਦੇ ਸੋਨੂੰ ਕਾਲੜਾ ਤੇ ਗੌਰਵ ਵਰਮਾ ਨੇ ਦੱਸਿਆ ਹੈ ਕਿ 1 ...
ਮੰਡੀ ਅਰਨੀਵਾਲਾ, 27 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਤੇ ਬਲਾਕ ਅਰਨੀਵਾਲਾ ਪ੍ਰਧਾਨ ਜੋਗਿੰਦਰ ਸਿੰਘ ਬੰਨਾਵਾਲਾ ਨੇ ਦੱਸਿਆ ਕਿ 29 ਸਤੰਬਰ ਨੂੰ ਪ੍ਰੀਤ ਪੈਲੇਸ ਵਿਖੇ ਹੋਣ ਜਾ ਰਹੇ ...
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਗਾਡਵਿਨ ਸਕੂਲ ਘੱਲੂ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ 12 ਖਿਡਾਰੀਆਂ ਦੀ ਸੂਬਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਲਈ ਚੋਣ ਹੋ ਗਈ ਹੈ | ਜਾਣਕਾਰੀ ਦਿੰਦਿਆਂ ਕੋਚ ਮੋਹਿਤ ...
ਜਲਾਲਾਬਾਦ, 27 ਸਤੰਬਰ (ਕਰਨ ਚੁਚਰਾ)-ਜਲਾਲਾਬਾਦ ਇਲਾਕੇ 'ਚ ਦੋਪਹੀਆ ਵਾਹਨਾਂ ਦੇ ਚੋਰੀ ਹੋਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ | ਬੀਤੇ ਦਿਨੀਂ ਜਲਾਲਾਬਾਦ ਸ਼ਹਿਰ ਦੇ ਮਾਤਾ ਕੁਸ਼ੱਲਿਆ ਦੇਵੀ ਮੰਦਰ ਨੇੜਿਓ ਚੋਰਾਂ ਵਲੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰ ਲਿਆ ...
ਅਬੋਹਰ, 27 ਸਤੰਬਰ (ਸੁਖਜੀਤ ਸਿੰਘ ਬਰਾੜ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਅਬੋਹਰ ਤੇ ਬੱਲੂਆਣਾ ਦੀਆਂ ਆਂਗਣਵਾੜੀ ਵਰਕਰਾਂ ਵਲੋਂ 2 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੂਈਆਂ ਸਰਵਰ ਪ੍ਰਧਾਨ ...
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਚੇਤਨਾ ਮਾਰਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਕੱਢਿਆ ਗਿਆ | ਇਸ ਦੌਰਾਨ ...
ਬੱਲੂਆਣਾ, 27 ਸਤੰਬਰ (ਜਸਮੇਲ ਸਿੰਘ ਢਿੱਲੋਂ)-ਪਿੰਡ ਸੀਤੋ ਗੰੁਨੋ੍ਹ ਤੋਂ ਰਾਸ਼ਨ ਨਾਲ ਭਰੀ ਟਰਾਲੀ ਸਾਲਾਸਰ ਵਿਖੇ ਲੰਗਰ ਲਗਾਉਣ ਲਈ ਰਵਾਨਾ ਹੋਈ | ਜਾਣਕਾਰੀ ਦਿੰਦਿਆਂ ਰਾਧੇ ਸ਼ਾਮ ਫ਼ੌਜੀ ਨੇ ਦੱਸਿਆ ਕਿ ਸੀਤੋ ਗੁੰਨ੍ਹੋ ਇਲਾਕੇ ਦੇ 10 ਪਿੰਡਾਂ ਦੇ ਸਹਿਯੋਗ ਨਾਲ ਹਰ ਸਾਲ ...
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਰਾਧਾ ਸਵਾਮੀ ਕਾਲੋਨੀ ਸਥਿਤ ਇੱਛਾਪੂਰਨ ਜੈ ਮਾਂ ਵੈਸ਼ਨਵੀ ਮੰਦਰ 'ਚ 'ਆਏ ਨਰਾਤੇ ਮਾਤਾ ਦੇ' ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਸੋਨੰੂ ਦੇਵਾ ਦੀ ਅਗਵਾਈ ਹੇਠ ਪਹਿਲੇ ਨਰਾਤੇ ਮਾਂ ਸ਼ੈਲਪੁੱਤਰੀ ਦੀ ਮਹਿਮਾ ...
ਅਬੋਹਰ, 27 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਮਾਨਵ ਸੇਵਾ ਸੰਮਤੀ ਦੇ ਅਹੁਦੇਦਾਰਾਂ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਸਹਿਯੋਗ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਮਾਨਵ ਸੇਵਾ ਸੰਮਤੀ ਦੇ ਸੇਵਾਦਾਰ ਸੁਭਾਸ਼ ਮਾਨਵ ਨੇ ਦਾਨੀ ਸੱਜਣਾਂ ਦੇ ਸਹਿਯੋਗ ...
ਮੰਡੀ ਅਰਨੀਵਾਲਾ, 27 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਘੱਟਿਆਵਾਲੀ ਬੋਦਲਾ ਵਲੋਂ ਕੋਚ ਸੂਬੇਦਾਰ ਹਰਭਜਨ ਸਿੰਘ ਦੀ ਅਗਵਾਈ ਹੇਠ ਪਹਿਲਾ 10 ਕਿੱਲੋਮੀਟਰ ਦੌੜ ਮੁਕਾਬਲਾ ਕਰਵਾਇਆ ਗਿਆ ਜਿਸ 'ਚ 220 ਖਿਡਾਰੀਆਂ ਨੇ ਹਿੱਸਾ ਲਿਆ ਤੇ ਇਹ ...
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਪਿੰਡ ਡੱਬਵਾਲਾ ਕਲਾਂ ਤੇ ਪਿੰਡ ਘੜੂੰਮੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਏ. ਡੀ. ਓ. ਆਸ਼ੂ ਬਾਲਾ ਤੇ ਏ. ਈ. ਓ. ਅਸ਼ੋਕ ਕੁਮਾਰ ਵਲੋਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ, ਮਿੱਟੀ ਪਰਖ ਕਰਵਾਉਣ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਅਬੋਹਰ, 27 ਸਤੰਬਰ (ਸੁਖਜੀਤ ਸਿੰਘ ਬਰਾੜ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਔਰਤ ਸਣੇ ਕਈ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX