ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਵਿਖੇ ਸਰਪੰਚ ਤਾਰਾ ਦੱਤ ਤੇ ਸਮਸ਼ੇਰ ਸ਼ੇਰਾ ਦੀ ਹੱਤਿਆ ਤੇ ਬਿਹਾਰ ਦੇ ਜ਼ਿਲੇ੍ਹ ਸਾਹਰਸਾ 'ਚ ਇਰਾਦਾ ਕਤਲ ਕੇਸ 'ਚ ਲੋੜੀਂਦੇ ਤਿੰਨ ਮੁਲਜ਼ਮਾਂ ਨੂੰ ਪਟਿਆਲਾ ਦੇ ਐੱਸ. ਐੱਸ. ਪੀ. ਦੀਪਕ ਪਾਰਿਕ ਦੀ ਅਗਵਾਈ 'ਚ ਸੀ. ਆਈ. ਏ. ਪਟਿਆਲਾ ਦੇ ਮੁਖੀ ਸ਼ਮਿੰਦਰ ਸਿੰਘ ਦੀ ਪੁਲਿਸ ਟੀਮ ਨੇ ਹਰਿਆਣਾ ਤੋਂ 2 ਦੇਸੀ ਤੇ 2 ਵਿਦੇਸ਼ੀ ਹਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪਟਿਆਲਾ ਦੇ ਰਹਿਣ ਵਾਲੇ ਮੁਲਜ਼ਮ ਜਸਪ੍ਰੀਤ ਸਿੰਘ ਤੋਂ ਇਕ ਵਿਦੇਸ਼ੀ ਰਾਈਫ਼ਲ ਤੇ ਦੇਸੀ ਪਿਸਟਲ, ਮੁਹੰਮਦ ਸਾਹਜਹਾਂ ਤੋਂ ਇਕ ਪਿਸਟਲ ਅਤੇ ਸੁਨੀਲ ਕੁਮਾਰ ਰਾਣਾ ਤੋਂ ਇਕ ਵਿਦੇਸ਼ੀ ਪਿਸਟਲ ਸੀ. ਆਈ. ਏ. ਦੀ ਟੀਮ ਨੂੰ ਬਰਾਮਦ ਹੋਇਆ ਹੈ | ਇਸ ਗਰੋਹ ਦੇ ਆਫ਼ਤਾਬ ਉਰਫ਼ ਫੂਲ, ਆਬੂ ਸੂਫੀਅਨ ਤੇ ਰਾਜਵਾਨ ਨੂੰ ਪਟਿਆਲਾ ਪੁਲਿਸ ਪਹਿਲਾਂ ਹੀ ਗਿ੍ਫ਼ਤਾਰ ਕਰ ਚੁੱਕੀ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਰੇਂਜ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਵੱਖ-ਵੱਖ ਕੇਸਾਂ 'ਚ ਲੋੜੀਂਦੇ ਮੁਲਜ਼ਮਾਂ ਨੂੰ ਐੱਸ. ਐੱਸ. ਪੀ. ਦੀਪਕ ਪਾਰਿਕ ਦੀ ਅਗਵਾਈ 'ਚ ਐੱਸ. ਪੀ. ਜਾਂਚ ਹਰਬੀਰ ਸਿੰਘ, ਡੀ. ਐੱਸ. ਪੀ. ਜਾਂਚ ਸੁਖਅੰਮਿ੍ਤ ਸਿੰਘ ਰੰਧਾਵਾ ਤੇ ਸੀ. ਆਈ. ਏ. ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਵਲੋਂ ਕਾਬੂ ਕੀਤਾ ਗਿਆ ਹੈ | ਇਨ੍ਹਾਂ 'ਚੋਂ ਮੁਹੰਮਦ ਸਾਹਜਹਾਂ ਉਰਫ਼ ਸਾਜਨ ਖ਼ਿਲਾਫ਼ 9 ਕੇਸ, ਜਸਪ੍ਰੀਤ ਸਿੰਘ ਮੱਗੂ ਦੇ ਖ਼ਿਲਾਫ਼ 4 ਤੇ ਸੁਨੀਲ ਕੁਮਾਰ ਰਾਣਾ ਖ਼ਿਲਾਫ਼ ਵੀ 2-4 ਕੇਸ ਦਰਜ ਹਨ | ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਸਰਪੰਚ ਤਾਰਾ ਦੱਤ ਕਤਲ ਕੇਸ 'ਚ ਉਕਤ ਤਿੰਨੋਂ ਮੁਲਜ਼ਮਾਂ ਦੀ ਪਟਿਆਲਾ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਭਾਲ ਕਰ ਰਹੀ ਸੀ | ਇਸ ਤੋਂ ਇਲਾਵਾ ਇਸ ਕੇਸ 'ਚ ਲੋੜੀਂਦੇ ਮੁਲਜ਼ਮ ਕੰਵਰ ਰਣਦੀਪ ਸਿੰਘ ਐੱਸ. ਕੇ. ਖਰੌੜ ਜਿਹੜਾ ਕਿ ਦਿੱਲੀ ਜੇਲ੍ਹ 'ਚ ਬੰਦ ਹੈ | ਉਸ ਨੂੰ ਪੁੱਛਗਿੱਛ ਲਈ ਪਟਿਆਲਾ ਪੁਲਿਸ ਜਲਦੀ ਹੀ ਪੋ੍ਰਡਕਸ਼ਨ ਵਰੰਟ 'ਤੇ ਲਿਆਵੇਗੀ | ਇਸ ਤੋਂ ਇਲਾਵਾ ਥਾਣਾ ਅਨਾਜ ਮੰਡੀ ਦੇ ਇਲਾਕੇ 'ਚ ਹੋਏ ਸਮਸ਼ੇਰ ਸ਼ੇਰਾ ਕਤਲ ਕੇਸ 'ਚ ਮੁਹੰਮਦ ਸਾਹਜਹਾਂ ਉਰਫ਼ ਸਾਜਨ ਤੇ ਸੁਨੀਲ ਰਾਣਾ ਪੁਲਿਸ ਨੂੰ ਲੋੜੀਂਦੇ ਸੀ | ਸ੍ਰੀ ਪਾਰਿਕ ਨੇ ਆਖਿਆ ਕਿ ਬਿਹਾਰ ਦੇ ਜ਼ਿਲ੍ਹਾ ਸਾਹਰਸਾ 'ਚ ਮੁਲਜ਼ਮ ਮੁਹੰਮਦ ਸਾਹਜਹਾਂ ਉਰਫ਼ ਸਾਜਨ ਨੇ ਉਸ ਦੇ ਭਰਾ ਚਾਂਦ ਮੁਹੰਮਦ ਕਤਲ ਦਾ ਬਦਲਾ ਲੈਣ ਲਈ ਮੁਹੰਮਦ ਫਿਰਦੋਸ ਆਲਮ 'ਤੇ ਹਮਲਾ ਕੀਤਾ ਸੀ | ਉਸ ਇਰਾਦਾ ਕਤਲ ਕੇਸ 'ਚ ਉਕਤ ਮੁਲਜ਼ਮ ਬਿਹਾਰ ਪੁਲਿਸ ਨੂੰ ਲੋੜੀਂਦਾ ਸੀ |
ਪਾਤੜਾਂ, 27 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਰਾਤ ਸਮੇਂ ਜੇ. ਐੱਚ. ਇੰਟਰਪ੍ਰਾਈਜਜ਼ ਦੀ ਦੁਕਾਨ (ਗੁਦਾਮ) 'ਚੋਂ ਚੋਰਾਂ ਨੇ ਨਕਦੀ ਤੇ ਸਾਮਾਨ ਚੋਰੀ ਕਰ ਲਿਆ | ਜਿਸ ਦੇ ਸੰਬੰਧ 'ਚ ਸੂਚਨਾ ਦਿੱਤੇ ਜਾਣ 'ਤੇ ਪੁਲਿਸ ਨੇ ਮਾਲਕ ਦੇ ਬਿਆਨ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ...
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਪੈਦਲ ਮਾਰਚ ਤੇ ਮੋਮਬੱਤੀ ਮਾਰਚ 'ਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਪੋਲੋ ਗਰਾਊਾਡ ...
ਡਕਾਲਾ, 27 ਸਤੰਬਰ (ਪਰਗਟ ਸਿੰਘ ਬਲਬੇੜਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੀਰਾਂਪੁਰ ਚੋਅ, ਘੱਗਰ ਤੇ ਹੋਰ ਨਦੀਆਂ 'ਚ ਵਧੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ | ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਨੇ ਹਲਕਾ ...
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਨੌਰ ਵਲੋਂ ਬਹਾਦਰਗੜ੍ਹ ਵਿਖੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਕ ਮਕਾਨ ਦੀ ਕੁਰਕੀ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ | ਹਰਪ੍ਰੀਤ ਸਿੰਘ ਨੇ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਸੂਲਰ ਪੁਲੀ ਲਾਗੇ ਕਾਰ 'ਚ ਸਵਾਰ ਤਿੰਨ ਵਿਅਕਤੀਆਂ ਦੀ ਤਲਾਸ਼ੀ ਲੈਣ ਦੌਰਾਨ ਨਾਰਕੋਟਿਕ ਸੈੱਲ ਪਟਿਆਲਾ ਦੀ ਪੁਲਿਸ ਟੀਮ ਨੂੰ 15 ਗ੍ਰਾਮ ਸਮੈਕ ਤੇ 15 ਹਜਾਰ ਨਸ਼ੇ ਦੇ ਪੈਸੇ ਬਰਾਮਦ ਹੋਏ ਹਨ | ਜਿਸ ਆਧਾਰ 'ਤੇ ਥਾਣਾ ਸਿਵਲ ਲਾਈਨ ...
ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਭਾਦਸੋਂ ਰੋਡ ਲਾਗੇ ਸਿਉਣਾ ਚੌਕ ਨੇੜੇ ਇਕ ਖਾਲੀ ਪਲਾਟ 'ਚ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ, ਜਿਸ ਦੀ ਸ਼ਿਕਾਇਤ ਮਨਜੀਤ ਸਿੰਘ ਵਾਸੀ ਪਟਿਆਲਾ ਨੇ ਥਾਣਾ ਤਿ੍ਪੜੀ 'ਚ ਦਰਜ ਕਰਵਾਈ ਕਿ ਉਸ ਨੇ ਉਕਤ ਸਥਾਨ 'ਤੇ ...
ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਅੰਮਿ੍ਤ ਕੌਰ ਵਾਸੀ ਬਨੂੜ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਸ ਦਾ ਵਿਆਹ ...
ਅਮਲੋਹ, 27 ਸਤੰਬਰ (ਅੰਮਿ੍ਤ ਸ਼ੇਰਗਿੱਲ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ 28 ਸਤੰਬਰ ਨੂੰ ਅਮਲੋਹ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਹੋ ਰਿਹਾ ਹੈ, ਜਿਸ 'ਚ ਜਿਥੇ ਮੋਮਬੱਤ ਮਾਰਚ ਕੱਢ ਕੇ ਸ. ਭਗਤ ਸਿੰਘ ਨੂੰ ਯਾਦ ਕੀਤਾ ਜਾਵੇਗਾ ਉਥੇ ਉਨ੍ਹਾਂ ਦੀ ਸੋਚ ਜਿਸ 'ਚ ...
ਪਟਿਆਲਾ, 27 ਸਤੰਬਰ (ਅ. ਸ. ਆਹਲੂਵਾਲੀਆ)-ਭਾਜਪਾ ਤੇ ਕਾਂਗਰਸ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦਾ ਬਾਈਕਾਟ ਕਰਕੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਿਆ ਹੈ | ਇਹ ਗੱਲ ਅਕਾਲੀ ਆਗੂ ਹਰਿੰਦਰਪਾਲ ਸਿੰਘ ਟੌਹੜਾ ਨੇ ਕਹੀ | ਉਨ੍ਹਾਂ ਕਿਹਾ ਕਿ ਵਿਧਾਨ ...
ਪਟਿਆਲਾ, 27 ਸਤੰਬਰ (ਅ. ਸ. ਆਹਲੂਵਾਲੀਆ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਲਗਪਗ 1 ਮਹੀਨਾ ਪਹਿਲਾਂ ਡੀ. ਸੀ. ਪਟਿਆਲਾ ਨੂੰ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਡੀ. ਸੀ. ਨੇ 10 ਦਿਨਾਂ 'ਚ ਹੱਲ ...
ਪਟਿਆਲਾ, 27 ਸਤੰਬਰ (ਅ. ਸ. ਆਹਲੂਵਾਲੀਆ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਲਗਪਗ 1 ਮਹੀਨਾ ਪਹਿਲਾਂ ਡੀ. ਸੀ. ਪਟਿਆਲਾ ਨੂੰ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਡੀ. ਸੀ. ਨੇ 10 ਦਿਨਾਂ 'ਚ ਹੱਲ ...
ਪਟਿਆਲਾ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਸਫ਼ਾਈ ਕਰਮਚਾਰੀਆਂ ਦੀਆਂ ਹੋਈਆਂ ਬਦਲੀਆਂ ਕਾਰਨ ਡੇਲੀਵੇਜ਼ ਸਫ਼ਾਈ ਕਰਮਚਾਰੀਆਂ 'ਚ ਰੋਸ ਦੀ ਲਹਿਰ ਹੈ | ਅੱਜ ਡੇਲੀਵੇਜ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਰਾਜੇਸ਼ ਕੁਮਾਰ ...
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਲੜਕੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਹਿਰਾਸਤ 'ਚ ਰੱਖਣ ਤੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਲੜਕੀ ਦੇ ਪਿਤਾ ਨੇ ...
ਪਟਿਆਲਾ, 27 ਸਤੰਬਰ (ਅ. ਸ. ਆਹਲੂਵਾਲੀਆ)-ਅਗਰਵਾਲ ਇੰਟਲੈਕਚੁਅਲ ਫੋਰਮ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਸਮਾਗਮ ਕਰਵਾਇਆ ਗਿਆ | ਸਮਾਗਮ ਆਰੀਆ ਸਮਾਜ ਮੰਦਰ 'ਚ ਸੌਰਭ ਜੈਨ ਡਾਇਰੈਕਟਰ ਵਰਧਮਾਨ ਹਸਪਤਾਲ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਸ਼ਾਨਦਾਰ ਯੱਗ ਦਾ ...
ਨਾਭਾ, 27 ਸਤੰਬਰ (ਕਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਲੁਬਾਣਾ ਟੇਕੂ ਦਾ ਵਸਨੀਕ ਹੈਪੀ ਖਾਨ ਜੋ ਪਿਛਲੇ ਦਿਨੀਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮਿ੍ਤਪਾਲ ਸਿੰਘ ਨਾਲ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ...
ਘਨੌਰ, 27 ਸਤੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ 'ਚੋਂ ਘੱਗਰ ਦਰਿਆ ਦੀ ਮਾਰ ਹੇਠਾਂ ਆਏ ਪਿੰਡ ਚਮਾਰੂ, ਕਾਮੀ ਖ਼ੁਰਦ, ਜੰਡ ਮਘੌਲੀ, ਉਂਟਸਰ, ਸਮਸ਼ਪੁਰ 'ਚ ਪਿਛਲੇ ਦਿਨੀਂ ਹੋਈ ਵਰਖਾ ਕਾਰਨ ਪਿੰਡਾਂ ਦੇ ਚਾਰ ਚੁਫੇਰੇ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਘਰੋਂ ਨਿਕਲਣਾ ...
ਸਮਾਣਾ, 27 ਸਤੰਬਰ (ਗੁਰਦੀਪ ਸ਼ਰਮਾ)-ਸਥਾਨਕ ਅਗਰਵਾਲ ਧਰਮਸ਼ਾਲਾ 'ਚ ਅਗਰਸੈਨ ਜੈਅੰਤੀ ਦੇ ਸ਼ੱੁਭ ਮੌਕੇ ਲਾਇਨਜ਼ ਕਲੱਬ ਰੋਜ਼ ਵਲੋਂ ਮਹਾਰਾਜਾ ਅਗਰਸੈਨ ਹਾਲ ਵਿਚ ਅੱਖਾਂ ਦੇ ਮੁਫ਼ਤ ਮੈਡੀਕਲ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ...
ਨਾਭਾ, 27 ਸਤੰਬਰ (ਕਰਮਜੀਤ ਸਿੰਘ)-ਸ੍ਰੀ ਹਰੀ ਹਰ ਲੰਗਰ ਸਬ ਸੇਵਾ ਕਮੇਟੀ ਵਲੋਂ ਪੁਰਾਣੀ ਅਨਾਜ ਮੰਡੀ ਸਥਿਤ ਸ੍ਰੀ ਹਰੀ ਹਰ ਮੰਦਰ ਵਿਖੇ ਨਵਰਾਤਰੇ ਦੇ ਪਹਿਲੇ ਦਿਨ ਕੰਜਕ ਪੂਜਾ ਤੋਂ ਬਾਅਦ 'ਹਰਿ ਕੀ ਰਸੋਈ' ਦੇ ਨਾਂਅ 'ਤੇ ਲੋੜਵੰਦ ਲੋਕਾਂ ਲਈ ਰੋਜ਼ਾਨਾ ਲੰਗਰ ਸ਼ੁਰੂ ਕੀਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX