ਮੂਣਕ, 27 ਸਤੰਬਰ (ਕੇਵਲ ਸਿੰਗਲਾ/ਵਰਿੰਦਰ ਭਾਰਦਵਾਜ) - ਪਿਛਲੇ ਦਿਨੀਂ ਬੇਮੌਸਮੀ ਬਰਸਾਤ ਨਾਲ ਜਿੱਥੇ ਅੱਧ ਪੱਕੇ ਝੋਨੇ ਦੀ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ ਉੱਥੇ ਦੂਜੇ ਪਾਸੇ ਚੰਡੀਗੜ੍ਹ, ਪਟਿਆਲਾ, ਰਾਜਪੁਰਾ, ਜ਼ੀਰਕਪੁਰ ਆਦਿ ਵਿਖੇ ਪਈ ਜ਼ਬਰਦਸਤ ਬਰਸਾਤ ਨੇ ਇਸ ਇਲਾਕੇ ਦੇ ਲੋਕਾਂ 'ਚ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦਾ ਡਰ ਪੈਦਾ ਕਰ ਦਿੱਤਾ ਹੈ | ਇਸ ਸੀਜ਼ਨ ਵਿਚ ਹੁਣ ਘੱਗਰ ਦਰਿਆ 'ਚ ਪਾਣੀ ਦਾ ਲੇਵਲ 743:6 ਤੱਕ ਹੀ ਰਿਹਾ ਸੀ ਪਰ ਅੱਜ ਬਾਅਦ ਦੁਪਹਿਰ ਤੱਕ ਘੱਗਰ ਦਰਿਆ 'ਚ ਖਨੌਰੀ ਵਿਖੇ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 745:5 ਫੁੱਟ ਹੋ ਚੁੱਕਾ ਹੈ | ਭਾਵੇਂ ਫ਼ਿਲਹਾਲ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੈ ਪਰ ਫਿਰ ਵੀ ਘੱਗਰ ਦਰਿਆ ਦੀ ਮਾਰ ਹੇਠ ਆਉਂਦੇ ਕਿਸਾਨਾਂ ਤੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੀ ਲੋੜ ਹੈ | ਘੱਗਰ ਦਰਿਆ ਵਿਚ ਸਵੇਰੇ 6 ਵਜੇ ਤੋਂ ਬਾਅਦ 'ਚ ਖਨੋਰੀ ਵਿਖੇ ਪਾਣੀ ਦਾ ਪੱਧਰ ਆਖ਼ਰੀ ਸਤਰਾਂ ਲਿਖੇ ਜਾਣ ਤੱਕ 1 ਫੁੱਟ ਵੱਧ ਚੁਕਾ ਹੈ | ਡਰੈਨਿੰਗ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਟਾਗਰੀ ਚ 12 ਫੁੱਟ, ਮਾਰਕੰਡਾ ਨਦੀ 'ਚ 17:9 ਫੁੱਟ ਅਤੇ ਸਰਾਲਾ ਵਿਖੇ ਘੱਗਰ ਦਰਿਆ ਵਿਚ 14:8 ਫੁੱਟ ਪਾਣੀ ਚੱਲ ਰਿਹਾ ਹੈ ਸੋ ਇਨ੍ਹਾਂ ਸਾਰੇ ਹਾਲਾਤਾਂ ਨੂੰ ਵੇਖਦੇ ਹੋਏ ਖਨੌਰੀ ਵਿਖੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 747 ਫੁੱਟ ਤੱਕ ਜਾ ਸਕਦਾ ਹੈ ਜਿਸ ਕਾਰਣ ਸਬ ਡਵੀਜ਼ਨ ਮੂਣਕ ਦੇ ਦੋ ਦਰਜਨ ਪਿੰਡਾਂ ਦੇ ਲੋਕਾਂ ਲਈ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਅਨੁਸਾਰ ਜੇਕਰ ਉੱਪਰਲੇ ਇਲਾਕਿਆਂ 'ਚ ਹੋਰ ਬਰਸਾਤ ਨਹੀਂ ਪੈਂਦੀ ਤਾਂ ਘੱਗਰ ਦਰਿਆ ਦਾ ਪਾਣੀ ਸਹੀ ਸਲਾਮਤ ਅੱਗੇ ਲੰਘ ਜਾਵੇਗਾ ਉਨ੍ਹਾਂ ਹੋਰ ਦੱਸਿਆ ਕਿ ਡਰੇਨਿੰਗ ਵਿਭਾਗ ਤਾੋ ਇਲਾਵਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਪੂਰੀ ਤਰਾ ਚੌਕਸ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵਲੋਂ ਮੌਜੂਦਾ ਹਾਲਤ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਵਿਧਾਇਕ ਬਰਿੰਦਰ ਗੋਇਲ ਨੇ ਹੋਰ ਦੱਸਿਆ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਉਨ੍ਹਾਂ ਵਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਰਸਾਤਾਂ ਤੋਂ ਪਹਿਲਾ ਹੀ ਘੱਗਰ ਦਰਿਆ ਦੀ ਸਫ਼ਾਈ ਕਰਵਾ ਦਿੱਤੀ ਗਈ ਸੀ ਜਿਸ ਨਾਲ ਖਨੌਰੀ ਤੋਂ ਲੈ ਕੇ ਕੜੈਲ ਤੱਕ ਪਾਣੀ ਦੀ ਨਿਕਾਸੀ ਵੱਧ ਗਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਘੱਗਰ ਦਰਿਆ ਸਬ ਡਵੀਜ਼ਨ ਮੂਣਕ ਦੇ ਦੋ ਦਰਜਨ ਤੋਂ ਉਪਰ ਪਿੰਡਾਂ ਦਾ ਲੋਕਾਂ ਲਈ ਦੈਂਤ ਦਾ ਰੂਪ ਧਾਰਨ ਕਰ ਚੁੱਕਿਆ ਹੈ | ਹੁਣ ਤੱਕ ਹਲਕੇ ਦਾ ਆਗੂਆਂ ਨੇ ਵੋਟਾਂ ਵੋਟਰਨ ਤੋਂ ਇਲਾਵਾ ਘੱਗਰ ਦਰਿਆ ਦੇ ਸਥਾਈ ਹੱਲ ਵੱਲ ਧਿਆਨ ਨਹੀਂ ਦਿੱਤਾ | ਇਲਾਕੇ ਦੇ ਲੋਕਾਂ ਨੂੰ ਹਲਕਾ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਤੋਂ ਘੱਗਰ ਦਰਿਆ ਦੇ ਸਥਾਈ ਹੱਲ ਦੀਆਂ ਪੂਰੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਅਤੇ ਹਲਕਾ ਵਿਧਾਇਕ ਗੋਇਲ ਵਲੋਂ ਘੱਗਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਵੀ ਰੱਖਿਆ ਜਾ ਰਿਹਾ ਹੈ ਤਾਂ ਕਿ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਸਥਾਈ ਹੱਲ ਕੱਢ ਕੇ ਤੀਹ ਸਾਲਾ ਤੋਂ ਹੜ੍ਹਾਂ ਦੀ ਸਜਾ ਭੁਗਤ ਰਹੇ ਲੋਕਾਂ ਨੂੰ ਛੁਟਕਾਰਾ ਦਵਾਇਆ ਜਾ ਸਕੇ |
ਅਮਰਗੜ੍ਹ, 27 ਸਤੰਬਰ (ਜਤਿੰਦਰ ਮੰਨਵੀ) - ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ ਉੱਪਰ ਤੋਲੇਵਾਲ ਤੇ ਲਾਂਗੜੀਆਂ ਵਿਚਕਾਰ ਸਥਿਤ ਪੈਟਰੋਲ ਪੰਪ ਨੇੜੇ ਵਾਪਰੇ ਭਿਆਨਕ ਹਾਦਸੇ 'ਚ ਸਿਹਤ ਮੁਲਾਜਮ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ)- ਦਮਦਮੀ ਟਕਸਾਲ, ਸੰਤ ਸਮਾਜ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਭਾਈ ਅਮਰਜੀਤ ਸਿੰਘ, ਬਾਬਾ ਬਚਿੱਤਰ ਸਿੰਘ, ਭਾਈ ਨਿਰਮਲ ਸਿੰਘ ਰੱਤਾਖੇੜਾ, ਭਾਈ ਗੁਰਮੀਤ ਸਿੰਘ ਸੇਰੋਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਲੋਕ ਭਲਾਈ ਸੰਘਰਸ਼ ਸੁਸਾਇਟੀ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਸ਼ਹਿਰ ਦੀ ਗਊਸ਼ਾਲਾ ਕੋਲ ਚੰਗੀ ਜਮੀਨ ਹੋਣ ਦੇ ਬਾਵਜੂਦ ਕੇਵਲ 1450 ਗਊਆਂ ਅਤੇ ਢੱਠੇ ਹਨ | ਇਸੇ ਤਰ੍ਹਾਂ ਝਨੇੜੀ ਗਊਸ਼ਾਲਾ ਵਿਚ 530 ...
ਸ਼ੇਰਪੁਰ, 27 ਸਤੰਬਰ (ਦਰਸ਼ਨ ਸਿੰਘ ਖੇੜੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਇਕਾਈ ਵੱਲੋਂ ਪਿੰਡ ਅਲੀਪੁਰ ਖ਼ਾਲਸਾ ਦੇ ਇੱਕ ਪਰਿਵਾਰ ਦੀ ਕੁੱਟ ਮਾਰ ਦੇ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇਨਸਾਫ਼ ਨਾ ਦੇਣ ਕਰਕੇ ਲਗਾਇਆ ਗਿਆ ਧਰਨਾ ਦੂਜੇ ਦਿਨ ਵੀ ...
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸਥਾਨਕ ਨਗਰ ਕੌਂਸਲ ਵਿੱਚ ਤਾਇਨਾਤ ਕਲਰਕ ਕਿਰਨਦੀਪ ਖ਼ਿਲਾਫ਼ ਵਿਜੀਲੈਂਸ ਵੱਲੋਂ ਦਰਜ ਕੀਤੇ ਕਥਿਤ ਮੁਕੱਦਮੇ ਦੇ ਰੋਸ ਵਜੋਂ ਮਿਉਂਸੀਪਲ ਵਰਕਰ ਯੂਨੀਅਨ ਅਤੇ ਸਫ਼ਾਈ ਕਰਮਚਾਰੀਆਂ ਨੇ ਨਗਰ ਕੌਂਸਲ ਪ੍ਰਧਾਨ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਚਾਇਤ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਰਵਿੰਦਰ ਰਿੰਕੂ ਗੁਰਨੇ, ਮਾਲਵਾ ਜ਼ੋਨ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਲੌਂਗੋਵਾਲੀਆ, ਲਵਜੀਤ ਸਿੰਘ ਬੱਬੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਛੰਨਾ ਦੀ ...
ਸ਼ੇਰਪੁਰ, 27 ਸਤੰਬਰ (ਦਰਸਨ ਸਿੰਘ ਖੇੜੀ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਥਲੈਟਿਕ ਮੀਟ ਪਿੰਡ ਮਾਹਮਦਪੁਰ ਵਿਖੇ 28 ਸਤੰਬਰ ਨੂੰ ਕਰਵਾਈ ਜਾ ਰਹੀ ਹੈ | ਕੋਚ ਕੁਲਵਿੰਦਰ ਸਿੰਘ ਮਾਂਹਮਦਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਦੇ ਮੌਕੇ 28 ਸਤੰਬਰ ਨੂੰ ਸੰਗਰੂਰ ਸ਼ਹਿਰ ਵਿਖੇ ਸਵੇਰੇ 6.30 ਵਜੇ ਹਾਫ਼ ਮੈਰਾਥਨ ਦੌੜ ਅਤੇ ਸ਼ਾਮ ਸਮੇਂ ਕੈਂਡਲ ਮਾਰਚ ਕੀਤੀ ਜਾ ਰਹੀ ਹੈ | ...
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਸੰਗਰੂਰ ਤੋੋ ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਵਿਕਾਸ ਧੀਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਵਲੋਂ 'ਟੀ.ਬੀ. ਹਾਰੇਗਾ ਦੇਸ਼ ਜਿੱਤੇਗਾ' ਤਹਿਤ ਟੀ.ਬੀ. ...
ਧੂਰੀ, 27 ਸਤੰਬਰ (ਸੰਜੇ ਲਹਿਰੀ) - ਸਥਾਨਕ ਬੈਂਕ ਰੋਡ ਤੇ ਖੁੱਲਿ੍ਹਆ ਸ਼ਰਾਬ ਦਾ ਠੇਕਾ ਇਨੀਂ ਦਿਨੀਂ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਬੈਂਕ ਰੋਡ ਤੇ ਨਿੱਜੀ ਅਤੇ ਸਰਕਾਰੀ 13 ਦੇ ਕਰੀਬ ਬੈਂਕ ਖੁੱਲ੍ਹੇ ਹੋਏ ...
ਅਮਰਗੜ੍ਹ, 27 ਸਤੰਬਰ (ਸੁਖਜਿੰਦਰ ਸਿੰਘ ਝੱਲ) - ਅਗਾਂਹਵਧੂ ਸੋਚ ਦੇ ਧਾਰਨੀ ਕਿਸਾਨ ਅਮਰਿੰਦਰ ਸਿੰਘ ਢੀਂਡਸਾ ਦੇ ਸਹਿਯੋਗ ਸਦਕਾ ਗੁ: ਸਾਹਿਬ ਪਿੰਡ ਚੌਂਦਾ ਵਿਖੇ ਜ਼ਹਿਰ ਮੁਕਤ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਪੰਜਾਬ ਵਿਚ ਲਗਪਗ 9 ਲੱਖ ਏਕੜ ਜ਼ਮੀਨ ਪੰਚਾਇਤੀ ਅਤੇ ਸਰਕਾਰੀ ਖ਼ਾਲੀ ਪਈ ਹੈ ਇਹ ਜ਼ਮੀਨ ਦਲਿਤਾਂ ਪਛੜੀਆਂ ਸ਼ੇ੍ਰਣੀਆਂ ਦੇ ਬੇਜ਼ਮੀਨੇ ਲੋਕਾਂ ...
ਦਿੜ੍ਹਬਾ ਮੰਡੀ, 27 ਸਤੰਬਰ (ਪਰਵਿੰਦਰ ਸੋਨੂੰ) - ਸਾਹਿੱਤ ਅਤੇ ਸਭਿਆਚਾਰ ਮੰਚ ਦਿੜ੍ਹਬਾ ਦੇ ਜਰਨਲ ਸਕੱਤਰ ਹਰਮੇਸ਼ ਸਿੰਘ ਮੇਸੀ ਦਿੜ੍ਹਬਾ ਨੂੰ ਲੁਧਿਆਣਾ ਵਿਖੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਇਜਲਾਸ ਵਿਚ ਸਹਾਇਕ ਸਕੱਤਰ ਸਰਬਸੰਮਤੀ ਨਾਲ ਚੁਣਿਆ ...
ਭਵਾਨੀਗੜ੍ਹ, 27 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਦੀ ਅਗਵਾਈ ਹੇਠ ਪਿੰਡ ਫੱਗੂਵਾਲਾ ਵਿਖੇ ਇੱਕ ਮਜ਼ਦੂਰ ਪਰਿਵਾਰ ਨਾਲ ਬੈਂਕ ਵਲੋਂ ਕੀਤੇ ਜਾ ਰਹੇ ਧੱਕੇ ਖਿਲਾਫ ਧਰਨਾ ...
ਮਲੇਰਕੋਟਲਾ, 27 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਆਜ਼ਾਦੀ ਦੇ 75 ਵਰਿ੍ਹਆਂ ਬਾਅਦ ਵੀ ਨਹਿਰੀ ਪਾਣੀ ਤੋਂ ਮਹਿਰੂਮ ਰਿਆਸਤ ਮਲੇਰਕੋਟਲਾ ਦੇ ਕਰੀਬ 40 ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਉਪਲਬਧ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਜਰਨੈਲ ...
ਲਹਿਰਾਗਾਗਾ, 27 ਸਤੰਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ) - ਸ਼ੈਲਰ ਮਾਲਕ ਐਸੋਸੀਏਸ਼ਨ ਲਹਿਰਾਗਾਗਾ ਦੀ ਇਕ ਮੀਟਿੰਗ ਹਲਕਾ ਵਿਧਾਇਕ ਬਰਿੰਦਰ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੌਰਵ ਗੋਇਲ ਕੰਪਲੈਕਸ ਵਿਖੇ ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਜੀਵਨ ਕੁਮਾਰ ...
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਧਾਲੀਵਾਲ, ਭੁੱਲਰ) - ਬੀਤੀ ਰਾਤ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਗੌਰਮਿੰਟ ਰੇਲਵੇ ਪੁਲਿਸ ਚੌਂਕੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਨਰਦੇਵ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਜ਼ਿਲ੍ਹਾ ਜਥੇਬੰਦੀ ਵਲੋਂ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾ ਦੀ ਅਗਵਾਈ ਹੇਠ ਭਾਰਤੀ ਫੌਜ ਦੇ ...
ਮੂਲੋਵਾਲ, 27 ਸਤੰਬਰ (ਰਤਨ ਭੰਡਾਰੀ) - ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋਂ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਇਲਾਕੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਇਸ ਸਮਾਗਮ ਵਿੱਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਵਿਸ਼ੇਸ਼ ਤੌਰ 'ਤੇ ...
ਦਲਜੀਤ ਸਿੰਘ ਮੱਕੜ ਚੀਮਾ ਮੰਡੀ - ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਪੀ.ਆਰ.ਟੀ.ਸੀ. ਅਤੇ ਪਨਬੱਸ ਸਰਕਾਰੀ ਬੱਸਾਂ 'ਤੇ ਦਿੱਤੀ ਮੁਫ਼ਤ ਬੱਸ ਸਫ਼ਰ ਦੀ ਸਕੀਮ ਦਾ ਸਥਾਨਕ ਕਸਬੇ ਤੋਂ ਚੜ੍ਹਨ ਵਾਲੀਆਂ ਔਰਤਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆਧਾਰ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪ੍ਰਸਿੱਧ ਸਮਾਜ ਸੇਵਕ ਅਤੇ ਬਿਰਧ ਆਸ਼ਰਮ ਦੇ ਪ੍ਰਧਾਨ ਬਲਦੇਵ ਸਿੰਘ ਗੋਸਲ ਆਪਣੀ ਤਿੰਨ ਮਹੀਨਿਆਂ ਦੀ ਕੈਨੇਡਾ ਯਾਤਰਾ ਉਪਰੰਤ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਵਿਖੇ ਪਹੁੰਚੇ | ਉਨ੍ਹਾਂ ਨੇ ਨਸ਼ਾ ਛੱਡ ਰਹੇ ...
ਅਹਿਮਦਗੜ੍ਹ, 27 ਸਤੰਬਰ (ਸੋਢੀ) - ਅਹਿਮਦਗੜ੍ਹ ਵਿਖੇ ਭਾਰਤ ਦੇ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਸਬਡਵੀਜ਼ਨ ਪੱਧਰ ਦੀ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ | ਗਾਧੀ ਸਕੂਲ ਤੋਂ ਰੇਲਵੇ ਸਟੇਸ਼ਨ ਅਹਿਮਦਗੜ੍ਹ ਤੱਕ ...
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ)- 2018 ਵਿਚ ਕਾਂਗਰਸ ਸਰਕਾਰ ਸਮੇਂ ਲੋਕ ਨਿਰਮਾਣ ਵਿਭਾਗ ਵਲੋਂ ਸੜਕਾਂ ਕਿਨਾਰੇ ਕਾਰੋਬਾਰ ਚਲਾ ਰਹੇ ਕਾਰੋਬਾਰੀਆਂ ਨੰੂ ਭੇਜੇ ਗਏ ਲੱਖਾਂ ਰੁਪਏ ਦੇ ਰੋਡ ਟੈਕਸ ਭਰਨ ਦੇ ਨੋਟਿਸਾਂ ਨੰੂ ਵਿਰੋਧ ਦੇ ਚੱਲਦਿਆਂ ਵਾਪਸ ਲੈ ਲਿਆ ਗਿਆ ਸੀ ਪਰ ...
ਚੀਮਾ ਮੰਡੀ, 27 ਸਤੰਬਰ (ਦਲਜੀਤ ਸਿੰਘ ਮੱਕੜ) - ਇਲਾਕੇ ਦੀ ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਨਾਮਵਰ ਵਿੱਦਿਅਕ ਸੰਸਥਾ 'ਦਾ ਆਕਸਫੋਰਡ ਪਬਲਿਕ ਸਕੂਲ' ਦੇ ਵਿਦਿਆਰਥੀਆਂ ਨੇ ਬਲਾਕ ਪ੍ਰਾਇਮਰੀ ਖੇਡਾਂ ਵਿਚੋਂ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ...
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਪਸ਼ੂਆਂ ਵਿਚ ਫੈਲੇ ਧਫੜੀ ਰੋਗ ਕਾਰਨ ਦੁੱਧ ਦਾ ਉਤਪਾਦਨ ਘੱਟਣ ਦੇ ਨਾਲ ਹੀ ਨਕਲੀ ਅਤੇ ਮਿਲਾਵਟੀ ਦੁੱਧ ਦਾ ਚਲਨ ਵੱਧ ਗਿਆ ਹੈ | ਇਹ ਸਿਹਤ ਵਿਭਗ ਦੇ ਆਂਕੜੇ ਦੱਸ ਰਹੇ ਹਨ | ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਅਗਸਤ ...
ਮਲੇਰਕੋਟਲ, 27 ਸਤੰਬਰ (ਪਾਰਸ ਜੈਨ) - ਸਥਾਨਕ ਕੇ. ਐਮ. ਆਰ. ਡੀ. ਜੈਨ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਮਨਾਇਆ ਗਿਆ | ਜਿਸ ਵਿਚ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਟ ਹੋਏ 2016-2017 ਦੀਆਂ 60 ਤੋਂ ਵੱਧ ਵਿਦਿਆਰਥਣਾਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ | ਡਿਗਰੀ ਵੰਡ ਸਮਾਗਮ ਦਾ ਆਗਾਜ਼ ...
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਧਾਲੀਵਾਲ, ਭੁੱਲਰ) - ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਊਵੰਸ਼ ਦੀ ਸੰਭਾਲ ਲਈ ਯੋਜਨਾਬੱਧ ਢੰਗ ਨਾਲ ਉਪਰਾਲੇ ਕਰਨੇ ...
ਮਲੇਰਕੋਟਲਾ, 27 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਭਾਰਤੀ ਫ਼ੌਜ ਵਿਚ ਲੰਮੇ ਸਮੇਂ ਤੋਂ ਨਿਰੰਤਰ ਚੱਲਦੀਆਂ ਆ ਰਹੀਆਂ ਵੱਖ-ਵੱਖ ਕੌਮਾਂ, ਧਰਮਾਂ, ਫ਼ਿਰਕਿਆਂ ਨਾਲ ਸੰਬੰਧਤ ਰੈਜਮੈਟਾਂ ਨੂੰ ਖ਼ਤਮ ਕਰਨ ਖਿਲਾਫ਼ ਅੱਜ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਜ਼ਿਲ੍ਹਾ ...
ਧੂਰੀ, 27 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਹਲਕੇ ਦੇ ਪਟਵਾਰ ਸਰਕਲ ਈਸੜਾ ਅਤੇ ਇਸ ਨਾਲ ਸਬੰਧਤ ਚਾਰ ਪਿੰਡਾਂ ਨਾਲ ਪਟਵਾਰੀ ਦੀਆਂ ਸੇਵਾਵਾਂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਅਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜਾਣਕਾਰੀ ਨੰਬਰਦਾਰਾ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX