ਬਠਿੰਡਾ, 27 ਸਤੰਬਰ (ਵੀਰਪਾਲ ਸਿੰਘ)-ਸੋਸ਼ਲ ਮੀਡੀਆ 'ਤੇ ਦਿਨ-ਬ-ਦਿਨ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਆਮ ਲੋਕਾਂ ਨੂੰ ਗੁਮਰਾਹ ਕਰਦੇ ਠੱਗੀਆਂ ਮਾਰੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਦੱਸਣਯੋਗ ਹੈ ਕਿ ਸ਼ੈਤਾਨ ਲੋਕਾਂ ਵਲੋਂ ਆਮ ਲੋਕਾਂ ਨੂੰ ਵਿਦੇਸ਼ਾਂ ਦੇ ਫ਼ੋਨ ਨੰਬਰ +1(412) 312-5919 ਤੋਂ ਵੀਡੀਓ ਮੈਸੇਜ ਭੇਜਿਆ ਜਾਂਦਾ ਹੈ, ਜਿਸ ਵਿਚ ਆਮ ਲੋਕਾਂ ਨੂੰ 25 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਸੰਦੇਸ਼ ਆਉਂਦਾ ਹੈ | ਜਿਸ ਵਿਚ ਸਟੇਟ ਬੈਂਕ ਆਫ਼ ਇੰਡੀਆ ਦੇ ਨਾਂਅ ਦੀ ਵਰਤੋਂ ਕਰਕੇ ਇਕ ਫ਼ਰਜ਼ੀ ਮੈਨੇਜਰ ਦਾ ਵੱਟਸਐਪ ਨੰਬਰ ਭੇਜਿਆ ਜਾ ਰਿਹਾ, ਲੋਕਾਂ ਨੂੰ ਵੱਟਸਐਪ ਕਾਲ ਕਰਨ 'ਤੇ ਪੂਰੀ ਜਾਣਕਾਰੀ ਦਿੱਤੇ ਜਾਣ ਦੀ ਗੱਲ ਕਹੀ ਜਾਂਦੀ ਹੈ | ਜਦ ਲੋਕਾਂ ਵਲੋਂ ਇਸ ਫ਼ਰਜ਼ੀ ਬਣੇ ਮੈਨੇਜਰ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਇਹ ਸ਼ੈਤਾਨ ਵਿਅਕਤੀ ਵੱਡੀ ਗਿਣਤੀ ਲੋਕਾਂ ਨੂੰ ਆਪਣੇ ਚੁੰਗਲ ਵਿਚ ਫਸਾ ਲੋਕਾਂ ਤੋਂ ਬੈਂਕ ਖਾਤਿਆਂ ਰਾਹੀਂ ਪੈਸਾ ਮੰਗਵਾ ਲੋਕਾਂ ਦੀ ਲੁੱਟ ਕੀਤੇ ਜਾਣ ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ | ਇਨ੍ਹਾਂ ਸ਼ੈਤਾਨ ਲੋਕਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਚੁੰਗਲ ਰਾਹੀਂ ਜਾਲ ਵਿਚ ਫਸਾ ਕੇ ਵੱਡੀ ਪੱਧਰ 'ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ | ਠੱਗੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਲੋਂ ਆਪਣੇ ਨਾਲ ਹੋਣ ਵਾਲੀ ਠੱਗੀ ਨੂੰ ਪ੍ਰਸ਼ਾਸਨ ਅਤੇ ਆਪਣਿਆਂ ਸਾਹਮਣੇ ਦੱਸਣ ਤੋਂ ਪਾਸਾ ਵਟਿਆ ਜਾ ਰਿਹਾ ਹੈ | ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿੱਥੇ ਵਿਦੇਸ਼ੀ ਫ਼ੋਨ ਨੰਬਰ 'ਤੇ ਲੋਕਾਂ ਨੂੰ ਧਮਕੀਆਂ ਨਾਲ ਫਿਰੌਤੀ ਦੀ ਮੰਗੇ ਜਾਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਦੂਸਰੇ ਪਾਸੇ ਵਿਦੇਸ਼ੀ ਨੰਬਰਾਂ 'ਤੇ ਕਾਲ ਰਾਹੀਂ ਠੱਗੀ ਮਾਰਨ ਦੀਆਂ ਕੋਸ਼ਿਸ਼ਾਂ ਵੀ ਵੱਡੀ ਪੱਧਰ 'ਤੇ ਹੋ ਰਹੀਆਂ ਹਨ | ਜਿਸ ਵਿਚ ਵਿਦੇਸ਼ਾਂ ਵਿਚ ਆਪਣੀ ਪੜ੍ਹਾਈ ਲਈ ਗਏ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦੇਸ਼ ਦੇ ਫ਼ੋਨ ਨੰਬਰ 'ਤੇ ਕਾਲ ਆਉਂਦੀ ਹੈ, ਜਿਸ 'ਤੇ ਆਪਣੇ ਜਾਂ ਤਾਂ ਤੁਹਾਡਾ ਕਰੀਬੀ ਦੱਸਿਆ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ ਕਿ ਵਿਦੇਸ਼ ਤੋਂ ਮੈਂ ਵਕੀਲ ਬੋਲ ਰਿਹਾ, ਜਿਸ ਕਰਕੇ ਇਹ ਲੋਕ ਵਿਦੇਸ਼ ਵਿਚ ਬੱਚਿਆਂ ਦੇ ਮਾਪਿਆਂ ਨੂੰ ਗੁਮਰਾਹ ਕਰਦੇ ਹੋਏ ਕਹਿੰਦੇ ਹਨ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਹੈ, ਜਾਂ ਫਿਰ ਕਹਿੰਦਾ ਤੁਹਾਡੇ ਬੱਚੇ 'ਤੇ ਕ੍ਰਾਈਮ ਦਾ ਕੇਸ ਬਣ ਗਿਆ | ਬੱਚਾ ਪੁਲਿਸ ਹਿਰਾਸਤ ਵਿਚ ਹੋਣ ਦੀ ਗੱਲ ਕਹੇ ਕੇ ਮਾਪਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ | ਇਨ੍ਹਾਂ ਫ਼ਰਜ਼ੀ ਕਾਲਾਂ ਤੋਂ ਠੱਗੀ ਮਾਰਨ ਵਾਲੇ ਸ਼ੈਤਾਨਾਂ ਤੋਂ ਵੱਡੀ ਗਿਣਤੀ ਵਿਚ ਲੋਕ ਪ੍ਰੇਸ਼ਾਨ ਹੋ ਰਹੇ ਹਨ | ਇਨ੍ਹਾਂ ਪੀੜਤ ਲੋਕਾਂ ਵਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਹੋਏ ਮੰਗ ਕਰਦੇ ਹੋਏ ਕਿਹਾ ਕਿ ਸਾਈਬਰ ਸੈਲ ਅਤੇ ਆਈ ਸੈਲ ਨੂੰ ਸੁਚੇਤ ਕਰਕੇ ਇਨ੍ਹਾਂ ਸ਼ੈਤਾਨ ਲੋਕਾਂ ਤੋਂ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਆਪ ਲੋਕਾਂ ਨੂੰ ਠੱਗੀਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ | ਇਸ ਨਾਲ ਇਨ੍ਹਾਂ ਲੋਕਾਂ ਵਲੋਂ ਸਟੇਟ ਬੈਂਕ ਆਫ਼ ਇੰਡੀਆ ਦਾ ਨਾਮ ਦੀ ਵਰਤੋਂ ਕਰਕੇ ਬੈਂਕ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਨੂੰ ਵੇਖਦੇ ਹੋਏ ਸਟੇਟ ਬੈਂਕ ਆਫ਼ ਇੰਡੀਆ ਵਲੋਂ ਵੀ ਇਨ੍ਹਾਂ ਲੋਕਾਂ ਦੀ ਪਹਿਚਾਣ ਕਰਵਾਉਣ ਲਈ ਮਾਮਲੇ ਦਰਜ ਕਰਵਾਉਣੇ ਚਾਹੰੁਦੇ ਹਨ | ਇਸ ਦੇ ਨਾਲ ਕੌਣ ਬਣੇਗਾ ਕਰੋੜਪਤੀ ਦੇ ਲੋਗੋਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ |
ਬਠਿੰਡਾ, 27 ਸਤੰਬਰ (ਸੱੱਤਪਾਲ ਸਿੰਘ ਸਿਵੀਆਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲਾ ਇਕਾਈ ਵਲੋਂ ਅੱਜ ਰੋਸ ਪ੍ਰਦਰਸ਼ਨ ਕਰਕੇ ਵਿਭਾਗ ਦੇ ਇੰਨਲਿਸਟਮੈਂਟ ਵਰਕਰਾਂ ਦੇ ਤਜਰਬੇ ਨੂੰ ਖਤਮ ਕਰਨ ਵਾਲੀ ਵਿਭਾਗੀ ਅਧਿਕਾਰੀਆਂ ਦੀ ...
ਬਠਿੰਡਾ, 27 ਸਤੰਬਰ (ਵੀਰਪਾਲ ਸਿੰਘ)-ਸਾਵਧਾਨ, ਔਰਤਾਂ ਨੂੰ ਲਿਫ਼ਟ ਦੇਣਾ ਤੁਹਾਨੂੰ ਪੈ ਸਕਦਾ ਭਾਰੀ, ਬਠਿੰਡਾ ਵਿਚ ਇੱਕ ਔਰਤ ਵਲੋਂ ਲਿਫ਼ਟ ਲਏ ਜਾਣ ਦਾ ਬਹਾਨਾ ਬਣਾਕੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ | ਜਾਂਚ ਪੁਲਿਸ ਅਧਿਕਾਰੀ ਗੁਰਪ੍ਰੀਤ ...
ਬੱਲੂਆਣਾ, 27 ਸਤੰਬਰ (ਹਰਜਿੰਦਰ ਸਿੰਘ ਗਰੇਵਾਲ)-ਪਿੰਡ ਬੱਲੂਆਣਾ ਵਿਖੇ ਕੈਂਸਰ ਪੀੜਿਤ ਨੌਜਵਾਨ ਵਿਆਹੁਤਾ ਦੀ ਮੌਤ ਹੋ ਗਈ ਹੈ | ਮਿ੍ਤਕ ਔਰਤ ਪਿਛਲੇ ਤਿੰਨ-ਚਾਰ ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਿਤ ਸੀ ਤੇ ਪਰਿਵਾਰ ਨੇ ਲੱਖਾ ਰੁਪਏ ਖ਼ਰਚ ਕੇ ਉਸ ਦਾ ...
ਬਠਿੰਡਾ, 27 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ 'ਤੇ ਪਿੰਡ ਲਹਿਰਾ ਮੁਹੱਬਤ ਕੋਲ ਬਣੇ ਕੱਟਾਂ ਕਾਰਨ ਵਾਪਰਦੇ ਹਾਦਸਿਆਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਤੇ ...
ਸੀਂਗੋ ਮੰਡੀ, 27 ਸਤੰਬਰ (ਪਿ੍ੰਸ ਗਰਗ)-ਮੌਸਮ ਵਿਭਾਗ ਦੇ ਪੂਰਬ ਅਨੁਮਾਨ ਮੁਤਾਬਿਕ ਸੂਬੇ ਭਰ ਵਿੱਚ ਪਏ ਰਿਕਾਰਡ ਤੋੜ ਮੀਂਹ ਨੇ ਕੁੱਝ ਘੰਟਿਆਂ ਵਿੱਚ ਹੀ ਜਿੱਥੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੀ ਤਸਵੀਰ ਵਿਗਾੜ ਕੇ ਰੱਖ ਦਿੱਤੀ ਅਤੇ ਮੀਂਹ ਦੇ ਪਾਣੀ ਕਾਰਨ ਗਲੀਆਂ ਤੇ ...
ਬਠਿੰਡਾ, 27 ਸਤੰਬਰ (ਵੀਰਪਾਲ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਬਠਿੰਡਾ ਵਲੋਂ ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ ਕੀਤੀ ਗਈ | ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਵਲੋਂ ਕੀਤੀ ਗਈ | ਇਸ ...
ਲਹਿਰਾ ਮੁਹੱਬਤ, 27 ਸਤੰਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਸ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ) ਦੇ ਵਿਦਿਆਰਥੀਆਂ ਨੇ ਜ਼ੋਨਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਖੇਡ ਮੁਕਾਬਲਿਆਂ 'ਚ ਅੰਡਰ 19 ਹੈਂਡਬਾਲ ਦੀ ਲੜਕਿਆਂ ਦੀ ਟੀਮ, ...
ਮਾਮਲਾ ਨਵੇਂ ਖ਼ਰੀਦੇ ਟਰੈਕਟਰ ਦੀ ਲਗਾਤਾਰ ਚੱਲ ਰਹੀ ਖ਼ਰਾਬੀ ਦਾ ਬਠਿੰਡਾ, 27 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਇਕ ਕਿਸਾਨ ਵਲੋਂ ਨਵੇਂ ਖ਼ਰੀਦੇ ਗਏ ਟਰੈਕਟਰ ਵਿਚ ਲਗਾਤਾਰ ਖ਼ਰਾਬੀ ਰਹਿਣ ਦੇ ਚੱਲਦਿਆਂ ਟਰੈਕਟਰ ਬਦਲਣ ਦੀ ਮੰਗ ਨੂੰ ਕੈ ਅੱਜ ਭਾਰਤੀ ਕਿਸਾਨ ਯੂਨੀਅਨ ...
ਸਪਲਾਈ ਕਰਨ ਲਈ ਗਾਹਕ ਦੀ ਕਰ ਰਿਹਾ ਸੀ ਭਾਲ ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)-ਪੁਲਿਸ ਉਪ ਕਪਤਾਨ ਜਤਿਨ ਬਾਂਸਲ ਤਲਵੰਡੀ ਸਾਬੋ ਅਤੇ ਰਾਮਾਂ ਥਾਣਾ ਮੁਖੀ ਹਰਜੋਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਏਐਸਆਈ ਗੁਰਮੇਜ ਸਿੰਘ ...
ਮਾਮਲਾ ਤਖਤ ਸਾਹਿਬ ਅੱਗੋਂ ਪਾਣੀ ਦੀ ਨਿਕਾਸੀ ਨਾ ਹੋਣ ਦਾ ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ)-ਬੀਤੇ ਦਿਨ ਪਈ ਬਾਰਸ਼ ਅਤੇ ਸੀਵਰੇਜ ਓਵਰਫ਼ਲੋ ਦੇ ਕਾਰਣ ਸਿੱਖ ਕੌਮ ਦੇ ਚੌਥੇ ਤਖਤ,ਤਖਤ ਸ੍ਰੀ ਦਮਦਮਾ ਸਾਹਿਬ ਅੱਗੇ ਜਮ੍ਹਾ ਹੋਏ ਭਾਰੀ ਮਾਤਰਾ ਚ ਪਾਣੀ ਦੀ ...
ਰਾਮਾਂ ਮੰਡੀ, 27 ਸਤੰਬਰ (ਤਰਸੇਮ ਸਿੰਗਲਾ)-ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਬੰਦ ਹੋਣ ਦੀ ਬਜਾਏ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਦੀ ਲੋਕਾਂ ਨੂੰ ਨਵੀਂ ਸਰਕਾਰ ਤੋਂ ਉਮੀਦ ਨਹੀਂ ਸੀ | ਬੀਤੀ ਰਾਤ 8.00 ਵਜੇ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਸਥਾਨਕ ਰਾਮਸਰਾ ਪੁਲ 'ਤੇ ਇੱਕ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਬਠਿੰਡਾ, 27 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ 44 ਪੋਸਟ ਗ੍ਰੈਜੂਏਟ ਪ੍ਰੋਗਰਾਮਾਂ, 3 ਪੀਜੀ ਡਿਪਲੋਮਾ ਅਤੇ 4 ਸਰਟੀਫ਼ਿਕੇਟ ਕੋਰਸਾਂ ਵਿਚ ਦਾਖ਼ਲੇ ਲਈ ਆਨਲਾਈਨ ਕਾਊਾਸਲਿੰਗ ਪ੍ਰਕਿਰਿਆ 30 ਸਤੰਬਰ ਤੋਂ ...
ਮਾਮਲਾ ਤਖਤ ਸਾਹਿਬ ਅੱਗੋਂ ਪਾਣੀ ਦੀ ਨਿਕਾਸੀ ਨਾ ਹੋਣ ਦਾ ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ)-ਬੀਤੇ ਦਿਨ ਪਈ ਬਾਰਸ਼ ਅਤੇ ਸੀਵਰੇਜ ਓਵਰਫ਼ਲੋ ਦੇ ਕਾਰਣ ਸਿੱਖ ਕੌਮ ਦੇ ਚੌਥੇ ਤਖਤ,ਤਖਤ ਸ੍ਰੀ ਦਮਦਮਾ ਸਾਹਿਬ ਅੱਗੇ ਜਮ੍ਹਾ ਹੋਏ ਭਾਰੀ ਮਾਤਰਾ ਚ ਪਾਣੀ ਦੀ ...
ਭੀਮ ਸੈਨ ਹਦਵਾਰੀਆ ਲਹਿਰਾ ਮੁਹੱਬਤ-ਵੱਡੀ ਆਬਾਦੀ ਅਤੇ 4 ਕਿ: ਮੀ: ਤੋਂ ਵੱਧ ਏਰੀਏ ਵਿਚ ਫੈਲੇ ਥਰਮਲ ਵਾਲੇ ਵੱਡੇ ਲਹਿਰੇ ਵਜੋਂ ਜਾਣੇ ਜਾਂਦੇ ਪਿੰਡ ਲਹਿਰਾ ਮੁਹੱਬਤ ਨੂੰ 2014 ਦੌਰਾਨ ਨਗਰ ਪੰਚਾਇਤ ਬਣਾਏ ਜਾਣ ਤੋਂ ਬਾਅਦ ਨਗਰ ਵਾਸੀਆਂ ਨੂੰ ਬੜੀਆਂ ਉਮੀਦਾਂ ਸਨ ਕਿ ਸ਼ਹਿਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX