ਜਲੰਧਰ, 27 ਸਤੰਬਰ (ਸ਼ਿਵ)- ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਨਿਗਮ ਯੂਨੀਅਨਾਂ ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਕਰਕੇ ਸ਼ਹਿਰ ਵਿਚ ਸਫ਼ਾਈ ਅਤੇ ਕੂੜਾ ਚੁੱਕਣ ਦਾ ਕੰਮ ਠੱਪ ਹੋ ਕੇ ਰਹਿ ਗਿਆ ਜਿਸ ਕਰਕੇ ਸ਼ਹਿਰ ਵਿਚ ਨਾ ਸਿਰਫ਼ ਵਾਰਡਾਂ ਵਿਚ ਸਫ਼ਾਈ ਹੋ ਸਕੀ ਸਗੋਂ 600 ਟਨ ਤੋਂ ਜ਼ਿਆਦਾ ਕੂੜਾ ਡੰਪ, ਸੜਕਾਂ ਤੋਂ ਨਹੀਂ ਚੁੱਕਿਆ ਗਿਆ | ਨਿਗਮ ਨੂੰ ਵੀ ਤਾਲਾ ਲੱਗਣ ਕਰਕੇ ਕੰਮਕਾਜ ਠੱਪ ਹੋਣ ਕਰਕੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਨਿਗਮ ਦੀਆਂ ਚੌਥਾ ਦਰਜਾ ਮੁਲਾਜ਼ਮ ਯੂਨੀਅਨਾਂ ਦੇ ਰਿੰਪੀ ਕਲਿਆਣ, ਬੰਟੂ ਸਭਰਵਾਲ ਤੇ ਹੋਰ ਆਗੂਆਂ ਨੇ ਨਿਗਮ ਦਫਤਰ ਵਿਚ ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਨਿਗਮ ਕਮਿਸ਼ਨਰ ਦੇ ਦਫਤਰ ਸਮੇਤ ਨਿਗਮ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ | ਨਿਗਮ ਮੁਲਾਜ਼ਮਾਂ ਵਲੋਂ ਨਿਗਮ ਦਫਤਰ ਬਾਹਰ ਧਰਨਾ ਦਿੱਤਾ ਗਿਆ ਤੇ ਨਿਗਮ ਪ੍ਰਸ਼ਾਸਨ ਵਲੋਂ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਭਰਤੀਆਂ ਕਰਨ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ | ਇਸ ਮੌਕੇ ਯੂਨੀਅਨ ਆਗੂਆਂ ਨੇ ਤਾਂ ਨਿਗਮ ਵਿਚ ਪੁੱਜੇ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨਾਲ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਉਹ ਲੋਕਾਂ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ | ਨਿਗਮ ਕਮਿਸ਼ਨਰ ਦਵਿੰਦਰ ਸਿੰਘ ਵਲੋਂ ਬਾਅਦ ਵਿਚ ਮੁਲਾਜ਼ਮਾਂ ਦਾ ਧਰਨਾ ਚੁੱਕਾ ਦਿੱਤਾ ਗਿਆ | ਬਾਅਦ ਵਿਚ ਨਿਗਮ ਕਮਿਸ਼ਨਰ ਦਫਤਰ ਵਿਚ ਹੋਈ ਮੀਟਿੰਗ ਵਿਚ ਕਮਿਸ਼ਨਰ ਦਵਿੰਦਰ ਸਿੰਘ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ 10 ਅਕਤੂਬਰ ਤੱਕ ਉਨਾਂ ਦਾ ਮਸਲਾ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਯੂਨੀਅਨ ਆਗੂਆਂ ਦੀ ਮੰਗ 'ਤੇ ਫ਼ੈਸਲਾ ਕੀਤਾ ਗਿਆ ਕਿ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਦੁਬਾਰਾ ਕਮੇਟੀ ਗਠਿਤ ਕਰਕੇ ਭਰਤੀ ਪ੍ਰਕਿਰਿਆ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਇਸ ਬਾਰੇ ਸਿਫ਼ਾਰਸ਼ ਸਰਕਾਰ ਨੂੰ ਭੇਜੀ ਜਾਵੇਗੀ | ਇਸ ਮੌਕੇ ਕਮਿਸ਼ਨਰ ਨੇ ਤਾਂ ਸਫ਼ਾਈ ਮੁਲਾਜ਼ਮ ਆਗੂਆਂ ਨੂੰ ਵੀ ਆਮਦਨ ਵਧਾਉਣ ਦੀ ਹਦਾਇਤ ਦਿੱਤੀ ਉਨਾਂ ਇਹ ਵੀ ਕਿਹਾ ਕਿ ਨਿਗਮ ਕੋਲ ਇਸ ਵੇਲੇ ਆਮਦਨ ਦੇ ਸਰੋਤ ਘੱਟ ਹਨ | ਕਮਿਸ਼ਨਰ ਦਵਿੰਦਰ ਸਿੰਘ ਵਲੋਂ ਭਰੋਸਾ ਦੇਣ 'ਤੇ ਯੂਨੀਅਨਾਂ ਨੇ ਆਪਣਾ ਸੰਘਰਸ਼ 10 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ 10 ਅਕਤੂਬਰ ਤੱਕ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਦੁਬਾਰਾ ਆਪਣਾ ਸੰਘਰਸ਼ ਸ਼ੁਰੂ ਕਰ ਦੇਣਗੇ | ਯੂਨੀਅਨਾਂ ਦੀ ਹੜਤਾਲ ਨੂੰ ਪੰਜਾਬ ਬਾਲਮੀਕ ਵੈੱਲਫੇਅਰ ਕਮੇਟੀ ਵਲੋਂ ਸਮਰਥਨ ਦਿੱਤਾ ਗਿਆ ਜਿਸ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਪ੍ਰਧਾਨ ਰਾਜੇਸ਼ ਭੱਟੀ, ਰਾਜੇਸ਼ ਪਦਮ, ਐੱਸ.ਕੇ. ਕਲਿਆਣ, ਰਾਜੀਵ ਗੋਰਾ ਵੀ ਧਰਨੇ ਵਿਚ ਮੌਜੂਦ ਰਹੇ | ਇਸ ਮੌਕੇ ਰਾਜਨ ਕਲਿਆਣ, ਦੇਵਾਨੰਦ ਥਾਪਰ, ਅਰੁਣ ਕਲਿਆਣ, ਸੰਨ੍ਹੀ ਲੁਥਰ, ਮਨੀਸ਼ ਬਾਬਾ, ਵਿਨੋਦ ਗਿੱਲ, ਸੁਨੀਲ ਦੱਤ ਬੌਬੀ ਵੀ ਹਾਜ਼ਰ ਸਨ |
ਜਲੰਧਰ- ਆਪਣੀ ਕਾਂਗਰਸੀ ਸਰਕਾਰ ਦੇ ਹੁੰਦੇ ਤਾਂ ਮੇਅਰ ਜਗਦੀਸ਼ ਰਾਜਾ ਚਾਹੇ ਮਾਡਲ ਟਾਊਨ ਡੰਪ ਨੂੰ ਬੰਦ ਨਹੀਂ ਕਰਵਾ ਸਕੇ ਸੀ ਪਰ ਹੁਣ ਸਰਕਾਰ ਜਾਣ ਤੋਂ ਬਾਅਦ ਉਹ ਅੱਜ ਡੰਪ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਲੱਗੇ ਧਰਨੇ ਵਿਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਐਮ. ...
ਜਲੰਧਰ, 27 ਸਤੰਬਰ (ਸ਼ਿਵ)-ਲੰਬੇ ਸਮੇਂ ਤੋਂ ਟਰਾਂਸਪੋਰਟ ਨਗਰ ਵਿਚ ਸਹੂਲਤਾਂ ਉਪਲਬਧ ਨਾ ਹੋਣ ਕਰਕੇ ਟਰਾਂਸਪੋਰਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਟਰਾਂਸਪੋਰਟ ਨਗਰ ਵਿਚ ਬੁਨਿਆਦੀ ਸਹੂਲਤਾਂ ਨਾ ਹੋਣ ਕਰਕੇ ਕਾਰੋਬਾਰ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ | ...
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵੱਖ-ਵੱਖ ਮਾਮਲਿਆਂ 'ਚ ਭਗੌੜੇ ਨਸ਼ਾ ਤਸਕਰ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਰਾਜੇਸ਼ ਕੁਮਾਰ ਉਰਫ਼ ਪਹਿਲਵਾਨ ਪੁੱਤਰ ਸ਼ੀਤਲ ਕੁਮਾਰ ...
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਨਰਿੰਦਰ ਸਿਨੇਮਾ ਦੇ ਸਾਹਮਣੇ ਪੁਲ ਦੀ ਉਤਰਾਈ ਨੇੜੇ ਪੈਦਲ ਜਾ ਰਹੇ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋਣ 'ਤੇ ਮੌਤ ਹੋ ਗਈ ਹੈ | ਮਾਮਲੇ ਦੀ ਜਾਂਚ ਕਰ ਰਹੇ ਬੱਸ ਅੱਡਾ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ...
ਜਲੰਧਰ, 27 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਗੈਰ ਇਰਾਦਤਨ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਮਰ ਕੁਮਾਰ ਉਰਫ ਅਮਰੂ ਪੁੱਤਰ ਬਦਰੀ ਰਿਸ਼ੀ ਦੇਵ ਵਾਸੀ ਕਿਸ਼ਨਗੰਜ, ਬਿਹਾਰ ਅਤੇ ਦੇਵ ਨਰਾਇਣ ...
ਜਲੰਧਰ, 27 ਸਤੰਬਰ (ਚੰਦੀਪ ਭੱਲਾ)-ਡੀ.ਸੀ ਦਫਤਰ ਕਰਮਚਾਰੀਆਂ ਯੂਨੀਅਨ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਕਾਲੇ ਬਿੱਲੇ ਲਗਾ ਕੇ ਰੋਸ ਵਿਖਾਵਾ ਕੀਤਾ ਗਿਆ ਤੇ ਨਾਲ ਹੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਗਿਆ | ਇਸ ਦੌਰਾਨ ...
ਆਲਮਗੀਰ, 27 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਮਿਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਨੂੰ ...
ਕਿਹਾ, ਥਾਂ-ਥਾਂ ਪਏ ਟੋਇਆਂ ਕਾਰਨ ਆਏ ਦਿਨ ਵਾਪਰਦੇ ਨੇ ਹਾਦਸੇ 8 ਮੀਂਹ ਪੈਣ 'ਤੇ ਸਮੱਸਿਆ ਬਣਦੀ ਹੈ ਹੋਰ ਜ਼ਿਆਦਾ ਦੁਖਦਾਈ ਚੁਗਿੱਟੀ/ਜੰਡੂਸਿੰਘਾ)-27 ਸਤੰਬਰ (ਨਰਿੰਦਰ ਲਾਗੂ)-ਪਿਛਲੇ ਲੰਮੇ ਸਮੇਂ ਤੋਂ ਕਾਫ਼ੀ ਖ਼ਸਤਾ ਹਾਲਤ 'ਚ ਲੰਮਾ ਪਿੰਡ ਚੌਕ ਜੰਡੂਸਿੰਘਾ ਮਾਰਗ ...
ਜਲੰਧਰ, 27 ਸਤੰਬਰ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਬਰਾਂਚ ਦੀ ਇਕ ਟੀਮ ਨੇ ਬਬਰੀਕ ਚੌਕ ਵਿਚ ਇਕ ਨਾਜਾਇਜ ਬਣਦੀ ਵਪਾਰਕ ਇਮਾਰਤ ਨੂੰ ਸੀਲ ਕਰ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ਆਪ ਵਿਧਾਇਕ ਦੇ ਭਰਾ ਦੀ ਸ਼ਿਕਾਇਤ 'ਤੇ ਬਿਲਡਿੰਗ ਬਰਾਂਚ ਵਲੋਂ ਇਹ ਕਾਰਵਾਈ ਕੀਤੀ ਗਈ ਹੈ | ...
ਜਲੰਧਰ, 27 ਸਤੰਬਰ (ਸ਼ਿਵ)-ਪੰਜਾਬ ਵਿਚ ਭਿ੍ਸ਼ਟਾਚਾਰ ਅਤੇ ਨਾਜਾਇਜ਼ ਇਮਾਰਤਾਂ ਦੇ ਖ਼ਿਲਾਫ਼ 'ਆਪ' ਵਲੋਂ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਸੀ ਪਰ 'ਆਪ' ਸਰਕਾਰ ਵਿਚ ਵੀ ਨਿਗਮ ਦੇ ਬਿਲਡਿੰਗ ਅਫ਼ਸਰ ਸੀ. ਵੀ. ਓ. ਦੇ ਆਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ ਹਨ | ...
ਜਲੰਧਰ, 27 ਸਤੰਬਰ (ਜਸਪਾਲ ਸਿੰਘ)-ਪੰਜਾਬ ਯੂਥ ਕਾਂਗਰਸ ਦੀ ਕੋ-ਇੰਚਾਰਜ ਮੈਡਮ ਸੰਜੀਤਾ ਸਿਹਾਗ ਕੌਮੀ ਸਕੱਤਰ ਭਾਰਤੀ ਯੂਥ ਕਾਂਗਰਸ ਵਲੋਂ ਅੱਜ ਆਪਣੇ ਪੰਜਾਬ ਦੌਰੇ ਦੌਰਾਨ ਜਿਲ੍ਹਾ ਯੂਥ ਕਾਂਗਰਸ ਜਲੰਧਰ (ਦਿਹਾਤੀ) ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਸਥਾਨਕ ਕਾਂਗਰਸ ...
ਜਲੰਧਰ, 27 ਸਤੰਬਰ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਪ੍ਰਮਿੰਦਰ ਸਿੰਘ ਢੀਂਗਰਾ ਨੂੰ ਸਨਮਾਨਿਤ ਕੀਤਾ ਗਿਆ | ਗੁਰਦੁਆਰਾ ਸਾਹਿਬ ਵਿਖੇ ...
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)-ਦਿਹਾਤੀ ਪੁਲਿਸ ਦੇ ਥਾਣਿਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਐੱਸ.ਐੱਸ.ਪੀ. ਸਵਰਨਦੀਪ ਸਿੰਘ 5 ਸਬ-ਡਵੀਜ਼ਨਾਂ ਦੇ ਜੀ.ਓਜ਼ ਅਤੇ 15 ਥਾਣਿਆਂ ਨੂੰ ਐਲ.ਈ.ਡੀ, ਸਕੈਨਰ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਹੈ | ਇਸ ਸਬੰਧੀ ਜਾਣਕਾਰੀ ...
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ-ਫਗਵਾੜਾ ਹਾਈਵੇ 'ਤੇ ਜਲੰਧਰ ਕਮਿਸ਼ਨਰੇਟ ਅਤੇ ਫਗਵਾੜਾ ਦੀ ਪੁਲਿਸ ਵਲੋਂ ਆਪੋ-ਆਪਣੇ ਖੇਤਰਾਂ 'ਚ ਗਸ਼ਤ ਕੀਤੀ ਜਾਂਦੀ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਸੜਕ ਦੇ ਦੋਵੇਂ ਹੀ ਸ਼ਰਾਬ ਪਿਲਾਉਣ ਵਾਲੇ ਅਹਾਤੇ ਦੇ ਮਾਲਕਾਂ ਵਲੋਂ ਸੜਕ ...
ਸੜਕ ਕਿਨਾਰੇ ਗੱਡੀਆਂ ਲਾ ਕੇ ਗੱਡੀਆਂ 'ਚ ਹੀ ਪਿਲਾਈ ਜਾਂਦੀ ਹੈ ਸ਼ਰਾਬ-ਦੇਰ ਰਾਤ ਤੱਕ ਘੁੰਮਦੇ ਰਹਿੰਦੇ ਹਨ ਸ਼ਰਾਰਤੀ ਅਨਸਰ ਜਲੰਧਰ ਛਾਉਣੀ, 27 ਸਤੰਬਰ (ਪਵਨ ਖਰਬੰਦਾ)-ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਆਉਣ ਉਪਰੰਤ ਲੋਕਾਂ ਨੂੰ ਇਕ ਆਸ ਬਣੀ ਸੀ ਕਿ ਸਮਾਜ 'ਚ ਫੈਲੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX