ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਮੌਕੇ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਅਤੇ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸ਼ਹੀਦ-ਏ-ਆਜ਼ਮ ਨੂੰ ਸਲਾਮੀ ਦਿੱਤੀ ਗਈ | ਇਸ ਉਪਰੰਤ ਮੋਨੀਸ਼ ਕੁਮਾਰ ਅਤੇ ਐੱਸ.ਐੱਸ.ਪੀ. ਰਣਜੀਤ ਸਿੰਘ ਢਿਲੋਂ ਦੀ ਹਾਜ਼ਰੀ ਵਿਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੀਡੀਓ ਸੰਦੇਸ਼ ਰਾਹੀਂ ਭੇਜੀ ਸਹੁੰ 'ਮੈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਇਹ ਹਲਫ ਲੈਂਦਾ ਹਾਂ ਕਿ ਮੈਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਾ ਰਹਾਗਾਂ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਦੇਸ਼ ਪ੍ਰਤੀ ਪਿਆਰ ਤੇ ਦੇਸ਼ ਭਗਤੀ ਦਾ ਜ਼ਜਬਾ ਸਾਰਿਆਂ ਲਈ ਮਿਸਾਲ ਹੈ ਅਤੇ ਸਾਨੂੰ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਇਕ ਵਧੀਆ ਸੋਚ ਨਾਲ ਦੇਸ਼ ਨੂੰ ਅੱਗੇ ਲਿਜਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਕਵਾਇਦ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ | ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲੇ ਭਰ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਸਕੇ |
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ
ਤਰਨ ਤਾਰਨ, (ਹਰਿੰਦਰ ਸਿੰਘ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਤਰਨਤਾਰਨ ਵਲੋਂ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ | ਇਸ ਸਾਈਕਲ ਰੈਲੀ ਵਿਚ ਕਾਲਜ ਦੇ ਵਿਦਿਆਰਥੀਆਂ ਤੇ ਜ਼ਿਲ੍ਹਾ ਖੇਡ ਵਿਭਾਗ ਦੇ ਖਿਡਾਰੀਆਂ ਤੇ ਨੌਜਵਾਨ ਵਲੰਟੀਅਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਸਾਈਕਲ ਰੈਲੀ ਦੀ ਸ਼ੁਰੂਆਤ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਅਰਪਣ ਕਰਕੇ ਕੀਤੀ ਗਈ | ਇਸ ਉਪਰੰਤ ਸਾਈਕਲ ਰੈਲੀ ਨੂੰ ਕਾਲਜ ਦੇ ਪਿ੍ੰਸੀਪਲ ਸ਼੍ਰੀਮਤੀ ਜੋਤੀ ਬਾਲਾ ਤੇ ਜ਼ਿਲ੍ਹਾ ਯੂਥ ਅਫ਼ਸਰ ਤਰਨ ਤਾਰਨ ਮਿਸ ਜਸਲੀਨ ਕੌਰ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਨਾਇਬ ਤਹਿਸੀਲਦਾਰ ਕਰਨਪਾਲ ਪੱਟੀ, ਮਨਜਿੰਦਰ ਸਿੰਘ ਤੇ ਕਾਲਜ ਦਾ ਸਟਾਫ਼ ਹਾਜ਼ਰ ਸੀ | ਇਸ ਮੌਕੇ ਆਪਣੇ ਸੰਬੋਧਨ ਕਰਦਿਆਂ ਨੇ ਜ਼ਿਲ੍ਹਾ ਯੂਥ ਅਫ਼ਸਰ ਮਿਸ ਜਸਲੀਨ ਕੌਰ ਨੇ ਕਿਹਾ ਕਿ ਸ਼ਹੀਦ ਭਗਤ ਵਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਾਨੂੰ ਸਾਰਿਆਂ ਨੂੰ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ |
ਐੱਸ. ਐੱਸ. ਐੱਸ. ਪਬਲਿਕ ਸਕੂਲ ਜੰਡੋਕੇ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਤਰਨ ਤਾਰਨ, 28 ਸਤੰਬਰ (ਇਕਬਾਲ ਸਿੰਘ ਸੋਢੀ)-ਐੱਸ ਐੱਸ ਐੱਸ. ਪਬਲਿਕ ਸਕੂਲ ਜੰਡੋਕੇ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ | ਐੱਸ.ਐੱਸ.ਐੱਸ. ਪਬਲਿਕ ਸਕੂਲ ਜੰਡੋਕੇ ਦੀ ਪਿ੍ੰਸੀਪਲ ਹਰਪ੍ਰੀਤ ਕੌਰ ਤੇ ਸਮੂਹ ਸਟਾਫ਼ ਵਲੋਂ ਬੱਚਿਆਂ ਦੀ ਤਿਆਰੀ ਕਰਵਾਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ | ਸ਼ਹੀਦ ਭਗਤ ਸਿੰਘ ਦੇ ਜਨਮ 28 ਸਤੰਬਰ 1907 ਤੋਂ ਲੈ ਕੇ 23 ਮਾਰਚ 1931 ਤੱਕ ਦੇ ਜੀਵਨ ਤੇ ਇਕ ਕਵਿਜ਼ ਮੁਕਾਬਲਾ ਕਰਵਾਇਆ ਗਿਆ | ਟੀਮ ਬੀ ਪਹਿਲੇ ਸਥਾਨ ਉੱਤੇ , ਟੀਮ ਏ ਦੂਸਰੇ ਸਥਾਨ ਉੱਤੇ ਤੇ ਸੀ ਟੀਮ ਤੀਸਰੇ ਸਥਾਨ 'ਤੇ ਰਹੀ | ਇਸਦੇ ਨਾਲ ਬੱਚਿਆਂ ਦੇ ਡਰਾਇੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚੋਂ ਧਰਮਿੰਦਰ ਸਿੰਘ ਨੇ ਪਹਿਲਾ , ਪ੍ਰਾਚੀ ਸ਼ਰਮਾ ਅਤੇ ਸਿਮਰਨਜੋਤ ਕੌਰ ਸੀਨੀਅਰ ਗਰੁੱਪ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਜੂਨੀਅਰ ਗਰੁੱਪ ਵਿਚੋਂ ਮਨਪ੍ਰੀਤ ਕੌਰ ਨੇ ਪਹਿਲਾਂ ਅਤੇ ਸੀਰਤਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਜੇਤੂ ਬੱਚਿਆਂ ਨੂੰ ਸਕੂਲ ਦੇ ਐੱਮ.ਡੀ. ਗੁਲਵਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਇਨਾਮ ਵੰਡੇ |
ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ
ਪੱਟੀ, (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)- ਸਰਕਾਰੀ ਸੈਕੰਡਰੀ ਸਕੂਲ ਕੋਟ ਬੁੱਢਾ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਜਨਮ ਦਿਨ ਸਬੰਧੀ ਬਹੁਤ ਹੀ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ | ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਬੱਚਿਆਂ ਦੇ ਭਾਸ਼ਣ, ਪੇਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਏ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਅਤੇ ਬੱਚਿਆਂ ਦੀ ਪੇਸ਼ਕਾਰੀ ਕਮਾਲ ਦਰਜੇ ਦੀ ਸੀ | ਇਸ ਮੌਕੇ ਸ੍ਰੀਮਤੀ ਮਿਨਾਲੀ, ਰਾਜਵਿੰਦਰ ਕੌਰ, ਰੋਜ਼ੀ ਸ਼ਰਮਾਂ, ਸੁਪ੍ਰੀਆ, ਪੂਨਮ, ਸੰਦੀਪ ਕੌਰ, ਪਿ੍ਯਾ ਵਧਵਾ, ਗੁਰਸੇਵਕ ਸਿੰਘ, ਉਪਕਾਰ ਸਿੰਘ, ਸੁਨੀਲ ਖੁੰਗਰ, ਸਤੀਸ਼ ਕੁਮਾਰ, ਗੁਰਮੀਤ ਸਿੰਘ, ਰਵੀ ਕੁਮਾਰ ਹਾਜ਼ਰ ਸਨ | ਅਜ਼ਾਦੀ ਦਿਹਾੜੇ ਨੂੰ ਸਮਰਪਿਤ ਬੂਟੇ ਵੀ ਲਗਾਏ ਗਏ | ਅੱਜ ਦੇ ਇਸ ਸਮਾਗਮ ਵਿਚ ਬੀ.ਐੱਮ. ਰਣਜੀਤ ਸਿੰਘ, ਗੁਰਬਿੰਦਰ ਸਿੰਘ ਉਚੇਚੇ ਤੌਰ 'ਤੇ ਹਾਜ਼ਰ ਹੋਏ |
ਮਾਝਾ ਕਾਲਜ ਫਾਰ ਵੂਮੈਨ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਤਰਨ ਤਾਰਨ, (ਇਕਬਾਲ ਸਿੰਘ ਸੋਢੀ)-ਮਾਝਾ ਕਾਲਜ ਫਾਰ ਵੂਮੈਨ ਤਰਨਤਾਰਨ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115 ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਭਗਤ ਸਿੰਘ ਦੇ ਜੀਵਨ ਦੀਆਂ ਗਤੀਵਿਧੀਆਂ ਅਤੇ ਆਦਰਸ਼ਕ ਸਮਾਜ ਦੀ ਸਿਰਜਨਾ ਨਾਲ ਜੁੜੇ ਸੁਪਨਿਆਂ ਨੂੰ ਆਧਾਰ ਬਣਾ ਕੇ ਵਿਭਿੰਨ ਮੁਕਾਬਲੇ ਕਰਵਾਏ | ਕਾਲਜ ਵਿਦਿਆਰਥੀਆਂ ਨੇ ਭਾਸ਼ਣ ਪ੍ਰਤੀਯੋਗਤਾ, ਗੀਤ ਮੁਕਾਬਲੇ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਕੋਰੀਓਗ੍ਰਾਫੀ ਅਤੇ ਲੇਖਾ ਰਾਹੀਂ ਸ਼ਹੀਦ ਭਗਤ ਸਿੰਘ ਦੀ ਸੰਚੂਰ ਵਿਚਾਰਧਾਰਾ ਨੂੰ ਪੁਨਰ ਸੁਰਜੀਤ ਕੀਤਾ | ਮੁਕਾਬਲੇ ਵਿਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ | ਕਾਲਜ ਪਿੰ੍ਰਸੀਪਲ ਡਾ. ਹਰਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ |
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਤਰਨ ਤਾਰਨ, (ਹਰਿੰਦਰ ਸਿੰਘ)¸ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਮਨਾਇਆ, ਜਿਸ ਵਿਚ ਏ.ਡੀ.ਸੀ. ਜਗਵਿੰਦਰ ਸਿੰਘ ਗਰੇਵਾਲ, ਡੀ.ਈ.ਓ. ਹਰਭਗਵੰਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ, ਮੀਤ ਪ੍ਰਧਾਨ ਗੁਰਿੰਦਰ ਸਿੰਘ ਅਤੇ ਪਿ੍ੰਸੀਪਲ ਸਕੂਲ ਸ੍ਰੀਮਤੀ ਰਣਜੀਤ ਭਾਟੀਆ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਵਿਚ ਅੰਤਰ ਸਦਨ ਪੇਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ ਪੇਂਟਿੰਗ ਵਿਚ ਜਸਰੀਨ ਕੌਰ ਅਟਾਰੀ ਹਾਊਸ, ਅਰਪਨਦੀਪ ਸਿੰਘ ਰਣਜੀਤ ਹਾਊਸ, ਰਾਜਪਾਲ ਕੌਰ ਬੰਦਾ ਬਹਾਦਰ ਹਾਊਸ ਅਤੇ ਲੇਖ ਮੁਕਾਬਲੇ ਵਿਚ ਕਰਨ ਕੁਮਾਰ ਰਣਜੀਤ ਹਾਊਸ, ਗੁਰਲੀਨ ਕੌਰ, ਰਣਜੀਤ ਹਾਊਸ ਅਤੇ ਵਾਣੀ ਅਟਾਰੀ ਹਾਊਸ ਨੇ ਪਹਿਲਾ ਦਰਜਾ ਹਾਸਲ ਕੀਤਾ | ਮੈਂਬਰ ਇੰਚਾਰਜ ਅਤੇ ਪਿ੍ੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਹੁੰ ਵੀ ਚੁਕਾਈ ਗਈ |
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਹਰੀਕੇ ਪੱਤਣ, 28 ਸਤੰਬਰ (ਸੰਜੀਵ ਕੁੰਦਰਾ)¸ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਬੁਰਜ ਮਰਹਾਣਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ | ਸਵੇਰ ਦੀ ਸਭਾ ਵਿਚ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤਰੁਨਵੀਰ ਸਿੰਘ ਅਤੇ ਸੁਮਨਪ੍ਰੀਤ ਕੌਰ ਨੇ ਆਪਣੇ ਵਿਚਾਰਾਂ ਰਾਹੀਂ ਸ਼ਹੀਦ ਭਗਤ ਸਿੰਘ ਦੇ ੇ ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਤੋਂ ਜਾਣੂ ਕਰਵਾਇਆ | ਸਕੂਲ ਦੀ ਵਿਦਿਆਰਥਣ ਮੁਸਕਾਨਪ੍ਰੀਤ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਸਮਰਪਿਤ ਪ੍ਰੇਰਨਾਦਾਇਕ ਕਵਿਤਾ ਪੇਸ਼ ਕੀਤੀ | ਸਕੂਲ ਪਿ੍ੰਸੀਪਲ ਹਰਤਾਜ ਸਿੰਘ ਸੰਧੂ ਨੇ ਸ਼ਹੀਦ ਭਗਤ ਸਿੰਘ ਦੇ ਸੰਖੇਪ ਜੀਵਨ ਕਾਲ ਦੌਰਾਨ ਨਿੱਕੀ ਉਮਰੇ ਹੀ ਦੇਸ਼ ਦੀ ਆਜ਼ਾਦੀ ਵਾਸਤੇ ਕੀਤੇ ਸੰਘਰਸ਼ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ | ਸਕੂਲ ਦੇ ਮੈਂਬਰ ਇੰਚਾਰਜ ਕੰਵਰਦੀਪ ਸਿੰਘ, ਕੁਲਜੀਤ ਸਿੰਘ ਤਲਵਾਰ, ਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਸ਼ਹੀਦ ਭਗਤ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਦਿੱਤੀ |
ਬਾਬਾ ਬੁੱਢਾ ਪਬਲਿਕ ਸੀ. ਸੈਕ. ਸਕੂਲ ਬੀੜ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਝਬਾਲ, 28 ਸਤੰਬਰ (ਸੁਖਦੇਵ ਸਿੰਘ)-ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਸਮਾਗਮ ਕਰਵਾਇਆ | ਸਵੇਰ ਦੀ ਸਭਾ ਵਿਚ ਸੁਖਬੀਰ ਕੌਰ, ਗੁਰਲੀਨ ਕੌਰ, ਅੰਸ਼ਦੀਪ ਕੌਰ ਤੇ ਕਿਰਨਦੀਪ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਭਾਸ਼ਨ ਦਿੱਤਾ ਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਪਿ੍ੰਸੀਪਲ ਤਰਨਜੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ 23 ਸਾਲ ਦੀ ਉਮਰ ਵਿਚ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਵਲੋਂ ਪਾਏ ਪੂਰਨਿਆਂ 'ਤੇ ਚੱਲਣ ਦੀ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ | ਇਸ ਮੌਕੇ ਮੈਡਮ ਅਕਵਿੰਦਰ ਕੌਰ, ਰੁਪਿੰਦਰਬੀਰ ਕੌਰ, ਰਾਜਬੀਰ ਕੌਰ, ਰਜਿੰਦਰ ਕੌਰ ਸਮੇਤ ਸਕੂਲੀ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |
ਸਰਕਾਰੀ ਹਾਈ ਸਕੂਲ ਜੀਓਬਾਲਾ 'ਚ ਮਨਾਇਆ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ
ਜੀਓਬਾਲਾ, 28 ਸਤੰਬਰ (ਰਜਿੰਦਰ ਸਿੰਘ ਰਾਜੂ)-ਕਸਬਾ ਜੀਓਬਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸਕੂਲ ਸਟਾਫ਼ ਵਲੋਂ ਤਿਰੰਗਾ ਲਹਿਰਾ ਕੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੀ.ਟੀ.ਈ., ਭਾਸ਼ਣ ਮੁਕਾਬਲੇ, ਰੋਲ ਪਲੇਅ, ਪੋਸਟਰ ਮੇਕਿੰਗ ਅਤੇ ਗੀਤ ਗਾਇਨ ਆਦਿ ਕਿਰਿਆਵਾਂ ਕਰਵਾਈਆਂ ਗਈਆਂ | ਇਸਦੇ ਨਾਲ ਹੀ ਯੂਟਿਊਬ ਲਿੰਕ ਰਾਹੀਂ ਪ੍ਰਾਜੈਕਟਰ ਦੀ ਮਦਦ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਾਰ ਸਮੂਹ ਵਿਦਿਆਰਥੀਆਂ ਨੂੰ ਸੁਣਾਏ | ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਮਿੰਦਰ ਸਿੰਘ ਐਮੀ, ਸਕੂਲ ਇੰਚਾਰਜ ਲਵਪ੍ਰੀਤ ਕੌਰ ਤੇ ਸੀਨੀਅਰ ਅਧਿਆਪਕ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਜੀਵਨੀ ਤੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂੰ ਕਰਵਾਇਆ ਤੇ ਉਨ੍ਹਾਂ ਵਲੋਂ ਪਾਏ ਪੂਰਨਿਆਂ 'ਤੇ ਚੱਲਣ ਲਈ ਕਿਹਾ | ਇਸ ਮੌਕੇ ਅਧਿਆਪਕ ਗੁਰਜੀਤ ਸਿੰਘ, ਭੁਪਿੰਦਰ ਸਿੰਘ, ਸਮਿਲਾ ਰਾਣੀ, ਰਜਨੀ, ਪਰਵੀਨ ਕੁਮਾਰੀ, ਗੁਰਦੇਵ ਸਿੰਘ, ਅਮਨਦੀਪ ਕੌਰ , ਰਜਿੰਦਰ ਕੌਰ ਤੋਂ ਇਲਾਵਾ ਮੁਖਤਾਰ ਸਿੰਘ, ਲਿਸ਼ਕਾਰ ਸਿੰਘ, ਕਰਮਜੀਤ ਸਿੰਘ ਆਦਿ ਪਤਵੰਤੇ ਹਾਜ਼ਰ ਸਨ |
ਸਰਕਾਰੀ ਸਕੂਲ ਪੱਟੀ ਵਿਖੇ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਪੱਟੀ, (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115 ਵਾਂ ਜਨਮ ਦਿਨ ਮਨਾਇਆ | ਇਸ ਪ੍ਰਭਾਵਸ਼ਾਲੀ ਸਮਾਗਮ ਦੇ ਮੁੱਖ ਮਹਿਮਾਨ ਸਰਬਜੀਤ ਸਿੰਘ ਥਿੰਦ ਤਹਿਸੀਲਦਾਰ ਪੱਟੀ ਹਾਜ਼ਰ ਹੋਏ | ਇਨਰਵੀਲ ਕਲੱਬ ਦੇ ਅਹੁਦੇਦਾਰਾਂ ਮਨਜੀਤ ਕੌਰ ਬੁਰਜ, ਬਲਜੀਤ ਕੌਰ, ਸੁਖਵਿੰਦਰ ਕੌਰ, ਮਮਤਾ ਰਾਣੀ ਤੇ ਮਹਾਂਵੀਰ ਸਿੰਘ ਗਿੱਲ ਵਲੋਂ ਭਗਤ ਸਿੰਘ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਰੌਸ਼ਨੀ ਪਾਈ | ਸਕੂਲ ਪਿ੍ੰਸੀਪਲ ਤੇ ਉੱਪ-ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਬਚਨ ਸਿੰਘ ਲਾਲੀ ਨੇ ਆਪਣੇ ਇਨਕਲਾਬੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਹਰਮਨਦੀਪ ਕੌਰ, ਸਕੂਲ ਇੰਚਾਰਜ ਸਤਵਿੰਦਰ ਕੌਰ ਵਲੋਂ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਸਮਾਗਮ ਦੀ ਸ਼ੋਭਾ ਉਸ ਸਮੇਂ ਹੋਰ ਵੱਧ ਗਈ ਜਦੋਂ ਸਾਇਕਲਿੰਗ ਕਲੱਬ ਪੱਟੀ ਦੇ ਬਾਨੀ ਸ਼ਮਸ਼ੇਰ ਸਿੰਘ ਉੱਪਲ਼ ਤੇ ਸਾਥੀਆਂ ਨੇ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਵੰਝਣੇ ਦੇ ਪੰਜ ਬੂਟੇ ਸਕੂਲ ਕੰਪਲੈਕਸ ਵਿਚ ਆ ਲਗਾਏ | ਸਮਾਗਮ ਦੇ ਅੰਤ ਵਿਚ ਸਕੂਲ ਵਲੋਂ ਇਸ ਸਮਾਗਮ ਦੀ ਸ਼ੋਭਾ ਬਣੇ ਮਹਿਮਾਨਾਂ ਤੇ ਵਿਦਿਆਰਥੀਆਂ ਨੂੰ ਸਨਮਾਨ-ਚਿੰਨ੍ਹ ਦੇ ਕੇ ਸੰਬੰਧਿਤ ਦਾ ਸਤਿਕਾਰ ਕੀਤਾ | ਇਸ ਸਾਰੇ ਪ੍ਰੋਗਰਾਮ ਦੇ ਮੰਚ ਸੰਚਾਲਕ ਵਜੋਂ ਮੈਡਮ ਕਨੂਪਾਲ ਸ਼ਰਮਾ ਨੇ ਆਪਣਾ ਰੋਲ ਬਾਖੂਬੀ ਅਦਾ ਕੀਤਾ | ਇਸ ਸਾਰੇ ਪ੍ਰੋਗਰਾਮ ਦੌਰਾਨ ਸਮੂਹ ਸਕੂਲ ਸਟਾਫ਼ ਮੈਬਰਾਨ ਅਤੇ ਵਿਦਿਆਰਥੀਆਂ ਨੇ ਪੂਰਨ ਸਹਿਯੋਗ ਦਿੱਤਾ |
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਝਬਾਲ 'ਚ ਮਾਰਚ ਕੱਢਿਆ
ਝਬਾਲ, (ਸੁਖਦੇਵ ਸਿੰਘ)¸ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ ਝਬਾਲ ਦੇ ਵੱਖ-ਵੱਖ ਬਜ਼ਾਰਾਂ ਵਿਚ ਮਾਰਚ ਕੱਢਿਆ | ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਦਵਿੰਦਰ ਕੁਮਾਰ ਸੋਹਲ ਨੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਅਤੇ ਰਾਤ ਨੂੰ ਘਰਾਂ ਵਿਚ ਮੋਮਬੱਤੀਆਂ ਜਗਾਉਣ ਲਈ ਕਿਹਾ | ਮਾਰਚ ਤੋਂ ਬਾਅਦ ਜਥਾ ਜਲੰਧਰ ਲਈ ਰਵਾਨਾ ਹੋਇਆ | ਇਸ ਮੌਕੇ ਸੀਮਾ ਸੋਹਲ, ਬਲਜੀਤ ਸਿੰਘ ਸੋਹਲ, ਗੁਰਬਿੰਦਰ ਕਸੇਲ, ਵਨੀਤ ਕੁਮਾਰ ਸੋਹਲ, ਮਨਮੋਹਨ ਸਿੰਘ ਸੋਹਲ, ਅਭੀ ਗੰਡੀਵਿੰਡ, ਸ਼ੁੱਭਪ੍ਰੀਤ ਸਿੰਘ ਗੰਡੀਵਿੰਡ, ਖੁਸ਼ਦੀਪ ਸਿੰਘ ਰਸੂਲਪੁਰ, ਅਰਸ਼ਦੀਪ ਗੰਡੀਵਿੰਡ, ਅਕਾਸ਼ਦੀਪ ਚੀਮਾ, ਜਸਨਦੀਪ ਸਰਾਂ, ਰਾਹੁਲ ਝਬਾਲ, ਗੁਰਬਿੰਦਰ ਝਬਾਲ, ਗੁਰਜੀਤ ਸਿੰਘ ਚੀਮਾ, ਸਾਜਨ ਸਿੰਘ ਚੀਮਾ, ਮਨੋਜ ਸਿੰਘ ਛਾਪਾ, ਮੰਗਲ ਸਿੰਘ ਬਘਿਆੜੀ ਆਦਿ ਹਾਜ਼ਰ ਸਨ |
'ਇਨਕਲਾਬ ਜ਼ਿੰਦਾਬਾਦ ਗਰੁੱਪ' ਵਲੋਂ ਸ. ਭਗਤ ਸਿੰਘ ਦਾ ਮਨਾਇਆ ਜਨਮ ਦਿਵਸ
ਪੱਟੀ, 28 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)¸ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ 'ਇਨਕਲਾਬ ਜ਼ਿੰਦਾਬਾਦ ਗਰੁੱਪ' ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਦੀ ਯੰਗਮੈਨ ਰਾਮਾ ਕਿ੍ਸ਼ਨਾ ਕਲੱਬ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਕੇ ਮਨਾਇਆ | ਇਸ ਮੌਕੇਸੰਬੋਧਨ ਕਰਦੇ ਹੋਏ ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀ ਯੂਨੀਅਨ ਪੱਟੀ ਨੇ ਦੱਸਿਆ ਕਿ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਕਿ 23 ਸਾਲ ਪੰਜ ਮਹੀਨੇ ਦੀ ਉਮਰ ਦੇ ਵਿਚ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿਚ ਅਹਿਮ ਰੋਲ ਅਦਾ ਕੀਤਾ | ਅੱਜ ਵੀਂ ਨੌਜਵਾਨ ਉਨ੍ਹਾਂ ਦੀ ਇਨਕਲਾਬੀ ਸੋਚ ਨੂੰ ਆਪਣਾ ਆਦਰਸ਼ ਮੰਨਦੇ ਹਨ | ਇਸ ਮੌਕੇ ਮਾ. ਸੁਖਦੇਵ ਰਾਜ ਸ਼ਰਮਾ, ਬੱਲੂ ਮਹਿਤਾ ਪ੍ਰਧਾਨ, ਸੰਜੀਵ ਬਧਵਾਰ, ਜਗਮੋਹਨ ਮਨਚੰਦਾ, ਜਗਦੀਪ ਪੇਂਟਰ, ਤਰਸੇਮ ਲਾਲ ਰਾਜੂ ਭੱਲਾ, ਵਿੱਕੀ ਛੀਨਾ, ਨਛੱਤਰ ਸਿੰਘ ਰਾੜੀਆ, ਯੰਗਮੈਨ ਕਲੱਬ ਦੇ ਪ੍ਰਧਾਨ ਦੇਵੀ ਦਿੱਤਾ, ਦਵਿੰਦਰ ਐੱਨਆਰ, ਰਕੇਸ਼ ਕੁਮਾਰ ਟੋਨੀ, ਅਮਿਤ ਪੁਰੀ, ਹਨੀ ਸੂਦ, ਲੱਕੀ ਪੰਡਿਤ, ਸਤਨਾਮ ਸਿੰਘ, ਚੰਦਨ, ਰਛਪਾਲ ਬੇਦੀ, ਡਾ. ਵੀਰ ਸਿੰਘ, ਗੁਰਸੇਵਕ ਸਿੰਘ, ਅਮਨੀਸ਼ ਬੱਤਰਾ, ਗਗਨ ਕਪੂਰ, ਦੀਪਕ ਸ਼ਰਮਾ, ਨੀਤਨ ਭੱਲਾ, ਅੰਕੁਸ਼ ਜੈਨ, ਅਮਨ ਭਾਰਦਵਾਜ਼, ਚੰਦਰ ਮੋਹਨ ਤੇਜੀ ਆਦਿ ਹਾਜ਼ਰ ਸਨ |
ਗੋਇੰਦਵਾਲ ਸਾਹਿਬ, 28 ਸਤੰਬਰ (ਸਕੱਤਰ ਸਿੰਘ ਅਟਵਾਲ)¸ਇਲਾਕੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇਦਵਾਲ ਸਾਹਿਬ ਵਿਖੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ...
ਝਬਾਲ, 28 ਸਤੰਬਰ (ਸਰਬਜੀਤ ਸਿੰਘ)-ਬਾਬਾ ਬੁੱਢਾ ਕਾਲਜ ਬੀੜ ਸਾਹਿਬ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ ਦੀ ਯੋਗ ਅਗਵਾਈ ਹੇਠ ਸਰਹੱਦੀ ਇਲਾਕੇ ਵਿਚ ਚੱਲ ਰਹੀ ...
ਭਿੱਖੀਵਿੰਡ, 28 ਸਤੰਬਰ (ਬੌਬੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਮੱਖੀ ਕਲਾਂ ਵਿਖੇ ਹੋਈ | ਇਸ ਮੌਕੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿਧਵਾਂ ਨੇ ਮੀਟਿੰਗ ਨੂੰ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਨੇ ਗੈਂਗਸਟਰ ਜਸਦੀਪ ਸਿੰਘ ਜੱਗੂ ਭਗਵਾਨਪੁਰੀਆ ਨੂੰ ਥਾਣਾ ਸਦਰ ਤਰਨ ਤਾਰਨ ਵਿਖੇ ਦਰਜ ਆਰਮਜ਼ ਐਕਟ ਦੇ ਪੁਲਿਸ ਮਾਮਲੇ ਵਿਚ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆਂਦਾ ਹੈ | ਸੀ.ਆਈ.ਏ. ਸਟਾਫ਼ ਤਰਨ ਤਾਰਨ ਵਿਖੇ ...
ਖੇਮਕਰਨ, 28 ਸਤੰਬਰ (ਰਾਕੇਸ਼ ਬਿੱਲਾ)¸ਵਿਧਾਨ ਸਭਾ ਹੱਲਕਾ ਖੇਮਕਰਨ ਦੇ ਸੱਤਾਧਾਰੀ ਵਿਧਾਇਕ ਸਰਵਨ ਸਿੰਘ ਧੁੰਨ ਨੇ ਦਾਅਵਾ ਕੀਤਾ ਕਿ ਹਲਕੇ ਦੇ ਵਿਕਾਸ ਕੰਮਾਂ 'ਚ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਚੱਲ ਰਹੇ ਵਿਕਾਸ ਕੰਮਾਂ ਨੂੰ ਛੇਤੀ ਨੇਪਰੇ ਚੜਾਇਆ ਜਾਵੇਗਾ | ...
ਸੁਰ ਸਿੰਘ, 28 ਸਤੰਬਰ (ਧਰਮਜੀਤ ਸਿੰਘ)-ਸਿਵਲ ਸਰਜਨ ਡਾ: ਸੀਮਾ ਦੀਆਂ ਹਦਾਇਤਾਂ ਮੁਤਾਬਿਕ ਸਥਾਨਿਕ ਸਮੂਹਿਕ ਸਿਹਤ ਕੇਂਦਰ ਵਿਖੇ ਵਿਸ਼ਵ ਹਲਕਾਅ ਦਿਵਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁਲਤਾਰ ਸਿੰਘ ਦੀ ਅਗਵਾਈ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ...
ਪੱਟੀ, 28 ਸਤੰਬਰ (ਅਵਤਾਰ ਸਿੰਘ ਖਹਿਰਾ/ਕੁਲਵਿੰਦਰਪਾਲ ਕਾਲੇਕੇ)- ਦੀ ਯੰਗ ਮੈਨ ਰਾਮਾ ਕਿ੍ਸ਼ਨਾ ਕਲੱਬ ਵਿਖੇ ਸੀਤਾ-ਸਵੰਬਰ ਨਾਈਟ ਦਾ ਉਦਘਾਟਨ ਐਡਵੋਕੇਟ ਗੁਰਪ੍ਰੀਤ ਸਿੰਘ ਲਵ ਜ਼ਿਲ੍ਹਾ ਜੁਆਇੰਟ ਸਕੱਤਰ 'ਆਪ' ਲੀਗਲ ਵਿੰਗ ਤਰਨ ਤਾਰਨ ਨੇ ਕੀਤਾ | ਇਸ ਮੌਕੇ ਬਾਰ ਐਸੋਸੀਏਸਨ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਪੰਜਾਬ ਦੇ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਤੇ ਹੋਣਹਾਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਆਸਟ੍ਰੇਲੀਆ ਦੇ ਫਰਵਰੀ ਇਨਟੇਕ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਨੇ 2021-22 ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਨੇ ਗੈਂਗਸਟਰ ਜਸਦੀਪ ਸਿੰਘ ਜੱਗੂ ਭਗਵਾਨਪੁਰੀਆ ਨੂੰ ਥਾਣਾ ਸਦਰ ਤਰਨ ਤਾਰਨ ਵਿਖੇ ਦਰਜ ਆਰਮਜ਼ ਐਕਟ ਦੇ ਪੁਲਿਸ ਮਾਮਲੇ ਵਿਚ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆਂਦਾ ਹੈ | ਸੀ.ਆਈ.ਏ. ਸਟਾਫ਼ ਤਰਨ ਤਾਰਨ ਵਿਖੇ ...
ਭਿੱਖੀਵਿੰਡ, 28 ਸਤੰਬਰ (ਬੌਬੀ)¸ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਲਸੀਆਂ ਵਿਖੇ ਇਕ ਕੰਧ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਇਸ ਭੇੜ ਦੌਰਾਨ ਦੋ ਧਿਰਾਂ ਦੇ ਇਕ ਇਕ ਵਿਅਕਤੀ ਜ਼ਖ਼ਮੀ ਹੋ ਗਏ ਤੇ ਹਵਾਈ ਫ਼ਾਇਰ ਵੀ ਹੋਏ | ਇਸ ਸਬੰਧੀ ...
ਤਰਨ ਤਾਰਨ, 28 ਸਤੰਬਰ (ਇਕਬਾਲ ਸਿੰਘ ਸੋਢੀ)¸ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ) ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਮਲਾਗਰ ਸਿੰਘ ਸਰਾਏ ਦੀਵਾਨਾ ਪੰਜਾਬ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨ ਤਾਰਨ ਵਿਖੇ ਹੋਈ | ਮੀਟਿੰਗ ਵਿਚ ਦਲਜੀਤ ਸਿੰਘ ...
ਪੱਟੀ, 28 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੱਟੀ ਸਦਰ ਪੁਲਿਸ ਨੇ ਬੀਤੇ ਦਿਨ 2 ਨੌਜਵਾਨਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ 8 ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ | ਇਸ ਮੌਕੇ ਡੀ.ਐੱਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ...
ਸੁਰ ਸਿੰਘ, 28 ਸਤੰਬਰ (ਧਰਮਜੀਤ ਸਿੰਘ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮਜੀਤ ਕੌਰ ਅਤੇ ਬਲਾਕ ਖੇਡ ਅਫ਼ਸਰ ਹਰਵਿੰਦਰ ਕੌਰ ਦੀ ਅਗਵਾਈ ਵਿਚ ਬਾਬਾ ਦੀਪ ਸਿੰਘ ਸਕੂਲ, ਪਹੂਵਿੰਡ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ...
ਹਰੀਕੇ ਪੱਤਣ, 28 ਸਤੰਬਰ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਐੱਨ.ਸੀ.ਸੀ. ਕੈਡਿਟਾ ਨੇ ਸ਼ਾਨਦਾਰ ਪਰੇਡ ...
ਝਬਾਲ, 28 ਸਤੰਬਰ (ਸਰਬਜੀਤ ਸਿੰਘ)-ਪਹਿਲੇ ਛੇ ਗੁਰੂ ਸਾਹਿਬਾਨ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਤੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਤੱਪ ਅਸਥਾਨ ਗੁਰਦੁਆਰਾ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ ਅਤੇ ਅੰਮਿ੍ਤਸਰ ਦੇ ਸ਼ੈਲਰ ਮਾਲਕਾਂ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਪ੍ਰੋ. ਉਂਕਾਰ ਸਿੰਘ ਨੂੰ ਲੁਧਿਆਣਾ ਵਿਖੇ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਨਵੀਂ ਮਿਲਿੰਗ ...
ਅਮਰਕੋਟ, 28 ਸਤੰਬਰ (ਭੱਟੀ)- ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾ. ਹਰਮੀਤ ਸਿੰਘ ਏ.ਡੀ.ਓ. ਵਲਟੋਹਾ ਵਲੋਂ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਕੋਆਪ੍ਰੇਟਿਵ ਸੁਸਾਇਟੀ ਖੇਮਕਰਨ ਅਤੇ ਮਸਤਗੜ ਵਿਖੇ ਪਰਾਲੀ ਨਾ ਸਾੜਨ ਸੰਬੰਧੀ ...
ਭਿੱਖੀਵਿੰਡ, 28 ਸਤੰਬਰ (ਬੌਬੀ)¸ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਨੂੰ ਵਧੀਆ ਬਣਾ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਉਨ੍ਹਾਂ ਵਾਅਦਿਆਂ ਨੂੰ ਉਸ ਵੇਲੇ ਗ੍ਰਹਿਣ ਲੱਗਦਾ ਨਜ਼ਰ ਆਇਆ, ਜਦੋਂ ਅੱਡਾ ...
ਝਬਾਲ, 28 ਸਤੰਬਰ (ਸਰਬਜੀਤ ਸਿੰਘ)-ਚੀਫ਼ ਖਾਲਸਾ ਦੀਵਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਝਬਾਲ ਵਿਖੇ ਡਾ. ਸਰਵਪੱਲੀ ਰਾਧਾ ਕਿ੍ਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ | ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਦੇ ...
ਖਾਲੜਾ, 28 ਸਤੰਬਰ (ਜੱਜਪਾਲ ਸਿੰਘ ਜੱਜ)-ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾਂ ਅਧੀਨ ਆਉਂਦੇ ਏਰੀਏ ਅੰਦਰ ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ ਕੀਤੀ, ਜਿਸ ਨੂੰ ਡੇਗਣ ਲਈ ਬੀ.ਐੱਸ.ਐੱਫ. ਵਲੋਂ ਫਾਇਰਿੰਗ ਕੀਤੀ ਗਈ, ਪ੍ਰੰਤੂ ਡਰੋਨ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)¸ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ 'ਤੇ ਸਥਾਨਕ ਨਗਰ ਕੌਂਸਲ ਦਫ਼ਤਰ ਤੋਂ ਐਸ.ਡੀ.ਐਮ. ਦਫ਼ਤਰ ਤਰਨ ਤਾਰਨ ਤੱਕ ਮੋਮਬੱਤੀ ਮਾਰਚ ਕੱਢਿਆ, ਜਿਸ ਦੀ ਅਗਵਾਈ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਕੀਤੀ | ਇਸ ਦੌਰਾਨ ਉਨ੍ਹਾਂ ...
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)¸ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ 'ਤੇ ਸਥਾਨਕ ਨਗਰ ਕੌਂਸਲ ਦਫ਼ਤਰ ਤੋਂ ਐਸ.ਡੀ.ਐਮ. ਦਫ਼ਤਰ ਤਰਨ ਤਾਰਨ ਤੱਕ ਮੋਮਬੱਤੀ ਮਾਰਚ ਕੱਢਿਆ, ਜਿਸ ਦੀ ਅਗਵਾਈ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਕੀਤੀ | ਇਸ ਦੌਰਾਨ ਉਨ੍ਹਾਂ ...
ਅਮਰਕੋਟ, 28 ਸਤੰਬਰ (ਭੱਟੀ)-ਦਾਣਾ ਮੰਡੀ ਅਮਰਕੋਟ ਵਿਚ ਮੰਡੀ ਪ੍ਰਧਾਨ ਗੁਰਪ੍ਰਸੰਨ ਸਿੰਘ ਭੋਲਾ ਦੀ ਅਗਵਾਈ ਵਿਚ ਸਮੂਹ ਆੜ੍ਹਤੀਆਂ ਵਲੋਂ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਨਵ ਨਿਯੁਕਤ ਚੇਅਰਮੈਨ ਪੰਜਾਬ ਗੁਰਦੇਵ ਸਿੰਘ ਲਾਖਣਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ...
ਖਡੂਰ ਸਾਹਿਬ, 28 ਸਤੰਬਰ ( ਰਸ਼ਪਾਲ ਸਿੰਘ ਕੁਲਾਰ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਗਾ ਦਿੱਤੀ ਹੈ | ਜਿਸ ਕਾਰਨ ਇਕ ਵਾਰ ਮੁੜ ਪੰਜਾਬ ਦੀ ਭਗਵੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX