ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਪੰਜਾਬ ਸਰਕਾਰ ਵਲੋਂ ਇਸ ਵਾਰ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ | ਇਸ ਮੁਬਾਰਕ ਮੌਕੇ 'ਤੇ ਵੱਖ-ਵੱਖ ਵਿਭਾਗਾਂ ਵਲੋਂ ਗਤੀਵਿਧੀਆਂ ਕੀਤੀਆਂ ਗਈਆਂ | ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਅੱਜ ਪੂਰਾ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਉਣ ਤੋਂ ਬਾਅਦ ਦੇਰ ਸ਼ਾਮ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਤੋਂ ਸ਼ਹੀਦੀ ਪਾਰਕ ਤੱਕ ਕੈਂਡਲ ਮਸ਼ਾਲ ਮਾਰਚ ਕੱਢਿਆ ਗਿਆ ਜਿਸ ਵਿਚ ਵੱਖ-ਵੱਖ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਭਾਗ ਲਿਆ | ਇਸ ਮਾਰਚ ਦੀ ਅਗਵਾਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕੀਤੀ ਜਦ ਕਿ ਐਸ.ਡੀ.ਐਮ. ਰਾਮ ਸਿੰਘ, ਸਹਾਇਕ ਕਮਿਸ਼ਨਰ ਸੁਜਾਵਲ ਜੱਗਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਭਾਗ ਲੈਣ ਵਾਲੇ ਸਾਰੇ ਲੋਕਾਂ ਨੇ ਹੱਥਾਂ ਵਿਚ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਸਬੰਧੀ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ | ਜਿੱਧਰ ਜਿੱਧਰ ਇਹ ਮਾਰਚ ਲੰਘ ਰਿਹਾ ਸੀ ਉਹ ਰਸਤਾ ਜਗਮਗਾ ਰਿਹਾ ਸੀ | ਅੱਜ ਪੂਰੇ ਜ਼ਿਲ੍ਹੇ ਵਿਚ ਵੀ ਲੋਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਗਈਆਂ ਸਨ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਤਸਵੀਰ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਵੀਡੀਓ ਮੈਸੇਜ ਵੱਡੀ ਸਕਰੀਨ 'ਤੇ ਚਲਾਇਆ ਗਿਆ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜੋਗਿੰਦਰ ਚੌਕ ਮੋਗਾ ਤੱਕ ਸਾਈਕਲ ਰੈਲੀ ਕੱਢੀ ਗਈ | ਉਸੇ ਦਿਨ ਸ਼ਾਮ ਨੂੰ 7 ਵਜੇ ਤੋਂ ਬਾਅਦ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਤੋਂ ਸ਼ਹੀਦੀ ਪਾਰਕ ਤੱਕ ਕੈਂਡਲ ਲਾਈਟ ਮਾਰਚ ਕੱਢਿਆ ਗਿਆ ਹੈ ਜਿਸ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਕਈ ਗ਼ੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕਾਂ ਨੇ ਭਾਗ ਲਿਆ | ਸ਼ਹੀਦੀ ਪਾਰਕ ਵਿਖੇ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪੇਸ਼ਕਾਰੀਆਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਅੱਜ ਸਕੂਲਾਂ ਵਿਚ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ ਅਤੇ ਸਵੇਰ ਦੀ ਸਭਾ ਦੌਰਾਨ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਆਦਰਸ਼ਾਂ 'ਤੇ ਸੰਬੋਧਨ ਕਰਵਾਏ ਗਏ ਹਨ | ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਆਪਣਾ ਯੋਗਦਾਨ ਪਾਉਣ ਤਾਂ ਜੋ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ 115ਵੇਂ ਜਨਮ ਦਿਵਸ 'ਤੇ ਸਹੀ ਅਰਥਾਂ ਵਿਚ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਜਾ ਸਕੇ |
ਸਰਕਾਰੀ ਸਕੂਲ ਲੜਕੇ ਬਾਘਾਪੁਰਾਣਾ 'ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ
ਬਾਘਾਪੁਰਾਣਾ, (ਗੁਰਮੀਤ ਸਿੰਘ ਮਾਣੂੰਕੇ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ 'ਚ ਸ਼ਹੀਦ ਭਗਤ ਸਿੰਘ ਦੇ 115 ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਇੰਚਾਰਜ ਗੁਰਿੰਦਰ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸਕੂਲ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਦਿਆਂ ਮਹਾਨ ਦੇਸ਼ ਭਗਤ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸਕੂਲ ਵਿਦਿਆਰਥੀਆਂ ਨੂੰ ਸਵੇਰੇ ਦੀ ਸਭਾ 'ਚ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਦੱਸਦਿਆਂ ਉਨ੍ਹਾਂ ਦੁਆਰਾ ਆਜ਼ਾਦੀ 'ਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ'ਤੇ ਚੱਲਣ ਸਬੰਧੀ ਸਹੁੰ ਵੀ ਚੁਕਾਈ ਗਈ | ਇਸ ਤੋਂ ਇਲਾਵਾ ਸਕੂਲ ਕੈਂਪਸ 'ਚ ਬਣੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫ਼ੁੱਲ ਮਾਲਾਵਾਂ ਭੇਟ ਕਰਕੇ ਇਸ ਮਹਾਨ ਦੇਸ਼ ਭਗਤ ਨੂੰ ਸਨਮਾਨ ਦਿੱਤਾ ਗਿਆ | ਇਸ ਮੌਕੇ ਲੇਖ ਲਿਖਣ, ਪੇਂਟਿੰਗ, ਕਵਿਤਾ, ਗੀਤ, ਭਾਸ਼ਣ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਇਸ ਸਮੇਂ ਗੁਰਦੀਪ ਸਿੰਘ, ਕੁਲਵੰਤ ਕੌਰ, ਮਨਪ੍ਰੀਤ ਕੌਰ, ਤਰਸੇਮ ਸਿੰਘ, ਸਰਬਜੀਤ ਕੌਰ, ਜਗਮੋਹਨ ਸਿੰਘ, ਪਰਮਿੰਦਰ ਕੌਰ, ਰਜੀਵ ਗੁਪਤਾ, ਨਵਕਿਰਨਜੀਤ ਕੌਰ, ਜਗਜੀਤ ਕੌਰ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕਿਰਨਾ ਦੇਵੀ, ਸਤਵੀਰ ਕੌਰ, ਬਲਵਿੰਦਰ ਸਿੰਘ ਸੰਘਾ, ਜਗਸੀਰ ਸਿੰਘ, ਸਤਵਿੰਦਰ ਕੌਰ, ਰਮਨਦੀਪ ਸਿੰਘ, ਗੁਰਤੇਜ ਸਿੰਘ, ਨੀਰੂ ਰਾਣੀ, ਰਾਜਵਿੰਦਰ ਕੌਰ, ਨੀਰੂ ਭੰਡਾਰੀ, ਸੁਖਦੀਪ ਕੌਰ ਆਦਿ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |
ਸਬ ਤਹਿਸੀਲ ਬੱਧਨੀ ਕਲਾਂ ਦੇ ਸਮੂਹ ਕਰਮਚਾਰੀਆਂ ਨੇ ਸ਼ਹੀਦਾਂ ਦੇ ਦਰਸਾਏ ਮਾਰਗਾਂ 'ਤੇ ਚੱਲਣ ਦੀ ਚੁੱਕੀ ਸਹੁੰ
ਬੱਧਨੀ ਕਲਾਂ, (ਸੰਜੀਵ ਕੋਛੜ)-ਸੂਬਾ ਸਰਕਾਰ ਵਲੋਂ ਜਿੱਥੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਸੂਬਾ ਪੱਧਰ ਤੇ ਮਨਾਇਆ ਗਿਆ ਉੱਥੇ ਹੀ ਸਬ ਤਹਿਸੀਲ ਦਫ਼ਤਰ ਬੱਧਨੀ ਕਲਾਂ ਵਿਖੇ ਨਾਇਬ ਤਹਿਸੀਲਦਾਰ ਹਰਮੀਤ ਸਿੰਘ ਗਿੱਲ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਦਿਆਂ ਉਨ੍ਹਾਂ ਨੂੰ ਫ਼ੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਸਮੇਂ ਸਮੂਹ ਕਰਮਚਾਰੀਆਂ ਨੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਦਰਸਾਏ ਮਾਰਗਾਂ 'ਤੇ ਚੱਲਣ ਦਾ ਪ੍ਰਣ ਕਰਦਿਆਂ ਸਹੁੰ ਚੁੱਕੀ | ਇਸ ਸਮੇਂ ਨਾਇਬ ਤਹਿਸੀਲਦਾਰ ਹਰਮੀਤ ਸਿੰਘ ਗਿੱਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਆਮ ਨਾਗਰਿਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਸ਼ਹੀਦਾਂ ਵਲੋਂ ਸੰਜੋਏ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਬਣਾਉਣ ਲਈ ਦਿ੍ੜ ਇਰਾਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਖਾਧੀ ਗਈ ਹੈ ਅਤੇ ਸਬ ਤਹਿਸੀਲ 'ਚ ਆਉਦੇਂ ਆਮ ਨਾਗਰਿਕਾਂ ਨੂੰ ਜਿੱਥੇ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਉੱਥੇ ਹੀ ਉਨ੍ਹਾਂ ਦਾ ਕੰਮ ਪਹਿਲ ਦੇ ਅਧਾਰ ਤੇ ਬਿਨਾਂ ਕਿਸੇ ਭੇਦ ਭਾਵ ਤੋਂ ਸਮੇਂ ਸਿਰ ਕੀਤਾ ਜਾਵੇਗਾ | ਇਸ ਮੌਕੇ ਅਰਵਿੰਦਰਜੀਤ ਸਿੰਘ ਵਾ. ਰੀਡਰ, ਨਿਰਮਲ ਸਿੰਘ ਪਟਵਾਰੀ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਕਾਨੂੰਗੋ, ਕੁਲਦੀਪ ਸਿੰਘ ਪਟਵਾਰੀ, ਕਿਰਨਪਾਲ ਕੌਰ, ਬੂਟਾ ਲੋਪੋ, ਸ਼ਮਿੰਦਰ ਸਿੰਘ, ਏ.ਐਸ.ਐਮ. ਮਲਕੀਤ ਸਿੰਘ, ਸੁਖਜੀਤ ਸਿੰਘ, ਬੂਟਾ ਸਿੰਘ, ਪ੍ਰਦੀਪ ਸਿੰਘ ਰੌਂਤਾ, ਕੁਲਵੰਤ ਸਿੰਘ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਪਲਵਿੰਦਰ ਸਿੰਘ ਰਣੀਆਂ, ਜਗਜੀਤ ਸਿੰਘ ਇੰਚਾਰਜ ਸੇਵਾ ਕੇਂਦਰ, ਭਿੰਦਾ ਸਿੰਘ ਆਦਿ ਤੋਂ ਇਲਾਵਾ ਸੇਵਾ ਕੇਂਦਰ, ਪਟਵਾਰ ਯੂਨੀਅਨ ਅਤੇ ਸਬ ਤਹਿਸੀਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਂਸਰੀ ਸਕੂਲ 'ਚ ਬੱਚਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ
ਮੋਗਾ, (ਸੁਰਿੰਦਰਪਾਲ ਸਿੰਘ) - ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਂਸਰੀ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਨੰਨ੍ਹੇ-ਮੁੰਨੇ ਬੱਚਿਆਂ ਨੇ ਭਗਤ ਸਿੰਘ ਨੂੰ ਯਾਦ ਕਰਦਿਆਂ ਸੁੰਦਰ ਚਾਰਟ ਬਣਾਏ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾਈਆਂ | ਇਸ ਮੌਕੇ ਸਕੂਲ ਪਿ੍ੰਸੀਪਲ ਸੋਨੀਆ ਸ਼ਰਮਾ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਨ੍ਹਾਂ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਹੋਇਆ ਸੀ | ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਸਨ ਅਤੇ ਵਿਦਿਆਵਤੀ ਉਨ੍ਹਾਂ ਦੇ ਮਾਤਾ ਸਨ | ਭਗਤ ਸਿੰਘ ਇਕ ਬਹੁਤ ਹੀ ਨਿਡਰ, ਬਹਾਦਰ ਅਤੇ ਮਹਾਨ ਦੇਸ਼ ਭਗਤ ਸੀ | ਉਹ ਛੋਟੀ ਉਮਰ ਵਿਚ ਹੀ ਆਪਣੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਗਿਆ | ਉਨ੍ਹਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਆਪਣੇ ਦੇਸ਼ ਹਿੰਦੁਸਤਾਨ ਲਈ ਕੋਈ ਵੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਜਿਵੇਂ ਭਗਤ ਸਿੰਘ ਦੀ ਬਹਾਦਰੀ ਅਤੇ ਦੇਸ਼ ਭਗਤੀ ਦੀ ਭਾਵਨਾ ਕਰ ਕੇ ਅੱਜ ਉਨ੍ਹਾਂ ਨੂੰ ਸ਼ਹੀਦ ਏ ਆਜ਼ਮ ਕਿਹਾ ਜਾਂਦਾ ਹੈ, ਉਸ ਤਰ੍ਹਾਂ ਹੀ ਬੱਚਿਆਂ ਨੂੰ ਵੀ ਨਿਡਰ, ਬਹਾਦਰ ਅਤੇ ਮਿਹਨਤੀ ਬਣਨਾ ਚਾਹੀਦਾ ਹੈ ਅਤੇ ਉੱਚੀ ਤੋਂ ਉੱਚੀ ਵਿੱਦਿਆ ਹਾਸਲ ਕਰ ਕੇ ਵੱਖ-ਵੱਖ ਖੇਤਰਾਂ ਵਿਚ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ |
ਡੀ.ਏ.ਵੀ.ਕੇ.ਆਰ.ਬੀ. ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ) - ਡੀ.ਏ.ਵੀ.ਕੇ.ਆਰ.ਬੀ. ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਸਮੇਂ ਸਕੂਲ ਦੇ ਚੇਅਰਮੈਨ ਵਿਜੇ ਧੀਰ ਤੇ ਪਿ੍ੰਸੀਪਲ ਸੱਤਪਾਲ ਅੱਤਰੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਮਹਾਨ ਯੋਧੇ ਸਨ | ਉਨ੍ਹਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇ ਦਿੱਤੀ ਤੇ ਸਾਨੂੰ ਉਨ੍ਹਾਂ ਦੇ ਕਦਮਾਂ 'ਤੇ ਚੱਲ ਕੇ ਸਚਾਈ ਦੇ ਰਾਹ 'ਤੇ ਚੱਲ ਕੇ ਦੇਸ਼ ਦੀ ਖ਼ਾਤਰ ਕੁਝ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ |
ਪਾਥਵੇਅਜ ਗਲੋਬਲ ਸਕੂਲ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਲ ਨਾਲ ਸਬੰਧਿਤ ਭਾਸ਼ਣ ਦਿੱਤੇ | ਸਕੂਲ ਦੇ ਪਿ੍ੰਸੀਪਲ ਪੀ.ਕੇ. ਠਾਕਰ ਨੇ ਸ਼ਹੀਦ ਭਗਤ ਸਿੰਘ ਦੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਕਵਿਤਾਵਾਂ ਆਦਿ ਮੁਕਾਬਲੇ ਕਰਵਾਏ ਗਏ | ਇਸ ਸਮੇਂ ਪਿ੍ੰਸੀਪਲ ਨੇ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਸਿਰਲੱਥ ਸੂਰਮਿਆਂ ਵਿਚੋਂ ਇਕ ਸਨ | ਭਗਤ ਸਿੰਘ ਨੇ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਾਥਵੇਅਜ ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ ਤੇ ਵਾਈਸ ਚੇਅਰਮੈਨ ਅਵਤਾਰ ਸਿੰਘ ਸੋਂਦ ਨੇ ਪਿ੍ੰਸੀਪਲ ਦੁਆਰਾ ਆਯੋਜਿਤ ਕਰਵਾਏ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ |
ੁ,ਬਾਬਾ ਫ਼ਰੀਦ ਸਕੂਲ ਵਿਖੇ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ) - ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਮੇਂ ਦੇਸ਼ ਦੀ ਆਜ਼ਾਦੀ ਨੂੰ ਦਰਸਾਉਂਦਾ ਇਕ ਵਿਸ਼ੇਸ਼ ਪ੍ਰੋਗਰਾਮ ਸਕੂਲ ਵਿਖੇ ਕਰਵਾਇਆ ਗਿਆ | ਸਕੂਲ ਦੇ ਚੇਅਰਮੈਨ ਬਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਘੁਲਾਟੀਆਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਸਮੇਂ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ, ਸਕਿੱਟਾਂ ਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ | ਵਿਦਿਆਰਥੀਆਂ ਵਲੋਂ ਇਸ ਨਾਲ ਸਬੰਧਿਤ ਵੱਖ-ਵੱਖ ਚਾਰਟ ਤਿਆਰ ਕੀਤੇ ਗਏ | ਇਸ ਸਮੇਂ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ | ਅੰਤ ਵਿਚ ਵਿਦਿਆਰਥੀਆਂ ਨੇ ਸੱਚੇ ਸੁੱਚੇ ਵਫ਼ਾਦਾਰ ਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਪ੍ਰਣ ਕੀਤਾ |
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ
ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਚੇਤਨਾ ਮਾਰਚ ਕੀਤਾ
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਮੋਗਾ ਦੇ ਨੇਚਰ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ ਦੀ ਸ਼ੁਰੂਆਤ ਸਮੇਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਉੱਪਰ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਬੱਸ ਅੱਡੇ ਤੱਕ ਜੋਸ਼ੀਲੇ ਨਾਅਰੇ ਮਾਰਦੇ ਹੋਏ ਚੇਤਨਾ ਮਾਰਚ ਕੀਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਜ਼ਿਲ੍ਹਾ ਸਰਪ੍ਰਸਤ ਬਲਤੇਜ ਸਿੰਘ ਧੂੜਕੋਟ, ਜ਼ਿਲ੍ਹਾ ਪ੍ਰਧਾਨ ਬਸੰਤ ਸਿੰਘ ਮੋਠਾਂਵਾਲੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣਿਆ | ਸ਼ਹੀਦਾਂ ਦੇ ਉਦੇਸ਼ ਇਕ ਨਰੋਏ ਸਮਾਜ ਦੀ ਸਿਰਜਣਾ ਕਰਨੀ ਸੀ ਜਿਸ ਵਿਚ ਮਿਹਨਤਕਸ਼ ਕਿਰਤੀਆਂ ਦੀ ਲੁੱਟ ਦਾ ਪੂਰੀ ਤਰਾਂ ਖ਼ਾਤਮਾ ਹੋਵੇ | ਅੱਜ ਸਰਮਾਏਦਾਰਾਂ ਵਲੋਂ ਮਿਹਨਤਕਸ਼ ਲੋਕਾਂ ਦੀ ਬੇਕਿਰਕ ਲੁੱਟ ਹੋ ਰਹੀ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਨਿੱਜੀਕਰਨ ਨਿਗਮੀਕਰਨ ਤੇ ਉਦਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਤਹਿਤ ਦੇਸ਼ ਦੇ ਪਬਲਿਕ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚਿਆ ਜਾ ਰਿਹਾ ਹੈ ਅਤੇ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਬਹੁਕੌਮੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਲੁਟਾਇਆ ਜਾ ਰਿਹਾ ਹੈ | ਜ਼ਿਲ੍ਹਾ ਚੇਅਰਮੈਨ ਜਸਵੀਰ ਸਿੰਘ ਸਹਿਗਲ, ਜਨਰਲ ਸਕੱਤਰ ਰਾਜਿੰਦਰ ਸਿੰਘ ਲੋਪੋ, ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਦੁੱਨੇਕੇ, ਪ੍ਰੈੱਸ ਸਕੱਤਰ ਡਾ. ਦਰਬਾਰਾ ਸਿੰਘ ਮੋਗਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਅਮੀਰੀ ਗ਼ਰੀਬੀ ਦਾ ਪਾੜਾ ਲਗਾਤਾਰ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ | ਜ਼ਿਲ੍ਹਾ ਕੈਸ਼ੀਅਰ ਬਲਜਿੰਦਰ ਸਿੰਘ ਰੌਲੀ, ਡਾ. ਚੰਦ ਸਿੰਘ ਬਾਘਾ ਪੁਰਾਣਾ, ਡਾ. ਨਿਰਮਲ ਸਿੰਘ ਜਲਾਲਾਬਾਦ, ਲੇਡੀਜ਼ ਵਿੰਗ ਦੀ ਪ੍ਰਧਾਨ ਡਾ. ਕੁਲਵਿੰਦਰ ਕੌਰ, ਡਾ. ਕੁਸਮ ਧਰਮਕੋਟ ਨੇ ਕਿਹਾ ਕਿ ਸਰਕਾਰ ਵਲੋਂ ਕਿਰਤੀ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਬਦਲ ਕੇ ਸਰਮਾਏਦਾਰਾਂ ਦਾ ਪੱਖ ਪੂਰਿਆ ਜਾ ਰਿਹਾ ਹੈ | ਬਜਟ ਦਾ ਵੱਡਾ ਹਿੱਸਾ ਆਯੂਸ਼ਮਾਨ ਸਕੀਮ ਦੇ ਨਾਂਅ ਹੇਠ ਪ੍ਰਾਈਵੇਟ ਹਸਪਤਾਲ ਨੂੰ ਲੁਟਾਇਆ ਜਾ ਰਿਹਾ ਹੈ ਪਰ ਸਰਕਾਰੀ ਹਸਪਤਾਲ ਡਿਸਪੈਂਸਰੀਆਂ ਅਤੇ ਸਬ ਸੈਂਟਰਾਂ ਅੰਦਰ ਦਵਾਈਆਂ ਅਤੇ ਸਾਜੋ ਸਾਮਾਨ ਦੀ ਬੇਹੱਦ ਕਮੀ ਹੈ | ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਪਰਮਜੀਤ ਸਿੰਘ ਵੱਡਾ ਘਰ, ਹਰਮੀਤ ਸਿੰਘ ਲਾਡੀ ਧਰਮਕੋਟ, ਸਿਟੀ ਪ੍ਰਧਾਨ ਡਾ. ਦਰਸ਼ਨ ਲਾਲ ਮੋਗਾ, ਸਹਾਇਕ ਸਕੱਤਰ ਹਰਜੀਤ ਸਿੰਘ ਸਲੀਣਾ, ਗੁਰਪਿਆਰ ਸਿੰਘ ਮੱਲ ਕੇ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਿਰਫ਼ 20 ਫ਼ੀਸਦੀ ਲੋਕਾਂ ਨੂੰ ਹੀ ਦਿੱਤੀਆਂ ਜਾ ਸਕਦੀਆਂ ਹਨ | ਇਸ ਸਮੇਂ ਬਲਾਕ ਸਕੱਤਰ ਡਾ. ਸੋਹਣ ਸਿੰਘ ਸੈਦੋਕੇ, ਜਸਵੀਰ ਸਿੰਘ ਮਾਣੂੰਕੇ, ਅਜੀਤ ਸਿੰਘ ਜਨੇਰ, ਡਾ. ਜਸਵਿੰਦਰ ਸਿੰਘ ਭਰੂਰ, ਡਾ. ਰਣਧੀਰ ਸਿੰਘ ਮੀਡੀਆ, ਡਾ. ਰਾਜ ਸਿੰਘ ਅਜੀਤਵਾਲ, ਡਾ. ਮਹਿੰਦਰਪਾਲ ਸਿੰਘ, ਡਾ. ਬੋਹੜ ਸਿੰਘ, ਇੰਟਕ ਆਗੂ ਵਿਜੇ ਧੀਰ ਅਤੇ ਉੱਘੇ ਸਮਾਜ ਸੇਵਕ ਗੁਰਸੇਵਕ ਸਿੰਘ ਸੰਨਿਆਸੀ ਨੇ ਵੀ ਸ਼ਮੂਲੀਅਤ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ |
ਬਲੂਮਿੰਗ ਬਡਜ਼ ਸਕੂਲ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ - ਚੇਅਰਪਰਸਨ ਕਮਲ ਸੈਣੀ
ਮੋਗਾ, (ਸੁਰਿੰਦਰਪਾਲ ਸਿੰਘ) - ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਸੁੰਦਰ ਚਾਰਟ ਪੇਸ਼ ਕੀਤੇ ਗਏ ਅਤੇ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਵੀ ਸਾਂਝੀ ਕੀਤੀ ਗਈ | ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਨ੍ਹਾਂ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ (ਮੌਜੂਦਾ ਪਾਕਿਸਤਾਨ) ਦੇ ਬੰਗਾ ਪਿੰਡ ਵਿਚ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ | ਭਗਤ ਸਿੰਘ ਦਾ ਸਾਰਾ ਪਰਿਵਾਰ ਹੀ ਦੇਸ਼ ਭਗਤੀ ਵਿਚ ਰਚਿਆ ਹੋਇਆ ਸੀ | ਭਗਤ ਸਿੰਘ ਬਚਪਨ ਤੋਂ ਹੀ ਹੋਣਹਾਰ ਅਤੇ ਮਿਹਨਤੀ ਸਨ ਅਤੇ ਦੇਸ਼ ਭਗਤਾਂ ਦੇ ਪਰਿਵਾਰ ਵਿਚ ਜੰਮੇ ਪਲੇ ਹੋਣ ਕਰ ਕੇ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਸਨ | ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਸੀ ਜਿਸ ਕਰ ਕੇ ਉਨ੍ਹਾਂ ਨੂੰ ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਾ 'ਚ ਮੁਹਾਰਤ ਹਾਸਲ ਸੀ | ਸਕੂਲ ਤੋਂ ਬਾਅਦ ਕਾਲਜ 'ਚ ਸਿੱਖਿਆ ਦੌਰਾਨ ਹੀ ਭਗਤ ਸਿੰਘ ਅੰਗਰੇਜ਼ ਹਕੂਮਤ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈਣ ਲੱਗ ਪਏ ਸਨ | ਉਨ੍ਹਾਂ ਵਲੋਂ 1926 'ਚ ਨੌਜਵਾਨ ਭਾਰਤ ਸਭਾ ਦਾ ਸੰਗਠਨ ਕੀਤਾ ਗਿਆ ਅਤੇ ਬਾਅਦ 'ਚ ਚੰਦਰ ਸ਼ੇਖਰ ਆਜ਼ਾਦ ਤੋਂ ਪ੍ਰਭਾਵਿਤ ਹੋ ਕੇ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਹਿੱਸਾ ਬਣੇ | ਇਸ ਦੌਰਾਨ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਲਾਠੀਚਾਰਜ ਵਿਚ ਲਾਲਾ ਲਾਜਪਤ ਰਾਏ ਜ਼ਖ਼ਮੀ ਹੋ ਕੇ ਸ਼ਹੀਦ ਹੋ ਗਏ | ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਅੰਗਰੇਜ਼ ਅਫ਼ਸਰ ਸਕਾਟ ਦੇ ਕਤਲ ਦੀ ਯੋਜਨਾ ਬਣਾਈ ਪਰ ਪਛਾਣਨ ਦੀ ਗ਼ਲਤੀ ਕਾਰਨ ਸਕਾਟ ਦੇ ਭੁਲੇਖੇ ਜੋਹਨ ਪੀ. ਸਾਂਡਰਸ ਇਸ ਹਮਲੇ ਵਿਚ ਮਾਰਿਆ ਗਿਆ ਅਤੇ ਭਗਤ ਸਿੰਘ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਏ | ਇਸ ਤੋਂ ਬਾਅਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਕੇਂਦਰੀ ਵਿਧਾਨ ਸਭਾ ਵਿਚ ਬੰਬ ਸੁੱਟਿਆ ਅਤੇ ਆਪਣੀ ਗਿ੍ਫ਼ਤਾਰੀ ਦਿੱਤੀ | ਜੇਲ੍ਹ ਵਿਚ ਵੀ ਭਗਤ ਸਿੰਘ ਆਪਣੇ ਅਤੇ ਹੋਰ ਕੈਦੀਆਂ ਦੇ ਹੱਕਾਂ ਲਈ ਲੜਦੇ ਹੋਏ ਭੁੱਖ ਹੜਤਾਲ ਕੀਤੀ ਜਿਸ ਅੱਗੇ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ | ਜੇਲ੍ਹ ਵਿਚ ਹੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਉੱਪਰ ਸਾਂਡਰਸ ਮਰਡਰ ਕੇਸ ਦਾ ਮੁਕੱਦਮਾ ਚਲਾਇਆ ਗਿਆ ਅਤੇ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 23 ਮਾਰਚ 1931 ਨੂੰ ਭਗਤ ਸਿੰਘ ਨੂੰ ਸਾਥੀਆਂ ਸਮੇਤ ਫਾਂਸੀ ਲਗਾ ਦਿੱਤੀ ਗਈ | ਮੈਡਮ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਇਸ ਮੌਕੇ ਸਮੂਹ ਸਟਾਫ਼ ਵੀ ਮੌਜੂਦ ਸੀ |
ਹੇਮਕੁੰਟ ਸਕੂਲ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ) - ਸ੍ਰੀ ਹੇਮਕੁੰਟ ਸਕੂਲ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਮੁਖੀ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਤ ਸਿੰਘ ਇਕ ਮਹਾਨ ਯੋਧਾ ਸੀ ਜਿਸ ਨੇ ਭਾਰਤ ਦੇਸ਼ ਆਜ਼ਾਦ ਕਰਾਉਣ ਵਿਚ ਪਿੱਛੇ ਨਹੀਂ ਹੋਇਆ ਸਗੋਂ ਅੰਗਰੇਜ਼ਾਂ ਨਾਲ ਟੱਕਰ ਲਈ ਤੇ ਕਾਮਯਾਬੀ ਪ੍ਰਾਪਤ ਕੀਤੀ | ਇਸ ਮੌਕੇ ਸਵੇਰ ਦੀ ਸਭਾ ਵਿਚ ਭਗਤ ਸਿੰਘ ਬਾਰੇ ਭਾਸ਼ਣ ਮੁਕਾਬਲੇ, ਕਵਿਤਾ ਮੁਕਾਬਲੇ ਆਦਿ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਦੇਸ਼ ਭਗਤਾਂ ਨੇ ਬਹੁਤ ਸਾਰੀਆਂ ਮੁਸੀਬਤਾਂ ਝੱਲ ਕੇ ਦੇਸ਼ ਆਜ਼ਾਦ ਕਰਵਾਇਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣਾ ਅੱਜ ਮਨੁੱਖ ਦੀ ਪਹਿਲੀ ਲੋੜ ਹੈ | ਦੇਸ਼ ਭਗਤਾਂ ਦੀਆਂ ਜੀਵਨੀਆਂ ਤੇ ਉਨ੍ਹਾਂ ਦੇ ਕੀਤੇ ਕਾਰਜਾਂ ਬਾਰੇ ਵੀ ਪੜ੍ਹਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਰਮਨਜੀਤ ਕੌਰ ਨੇ ਭਗਤ ਸਿੰਘ ਦੇ ਜੀਵਨ ਬਾਰੇ ਝਾਤ ਪਾਈ ਤੇ ਭਗਤ ਸਿੰਘ ਦੀ ਤਰ੍ਹਾਂ ਹੀ ਨਿਡਰ ਬਣ ਕੇ ਰਹਿਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤੇ ਸਾਨੂੰ ਹਰ ਕੰਮ ਹਿੰਮਤ ਤੇ ਹੌਸਲੇ ਨਾਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਿਊਜ਼ਿਕ ਟੀਚਰ ਗੁਰਪ੍ਰੀਤ ਸਿੰਘ ਵੀ ਹਾਜ਼ਰ ਸੀ |
ਸਰਕਾਰੀ ਸਕੂਲ ਘੱਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ) - ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਮੌਕੇ ਮੈਡਮ ਅਮੀਤਾ ਪਿ੍ੰਸੀਪਲ ਸਰਕਾਰੀ ਕੰਨਿਆ ਸਕੂਲ ਘੱਲ ਕਲਾਂ ਮੋਗਾ ਦੀ ਅਗਵਾਈ 'ਚ ਬਿੱਟੂ ਸਿੰਘ ਪੰਜਾਬੀ ਮਾਸਟਰ ਤੇ ਹਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ ਦੁਆਰਾ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਜ਼ਟ ਮਹਾਨ ਦੇਸ਼ ਭਗਤ ਪਾਰਕ ਘੱਲ ਕਲਾਂ ਵਿਖੇ ਕਰਵਾਈ ਗਈ ਜਿਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਦੇ ਸਨਮਾਨ ਲਈ ਹਾਰ ਪਾਏ | ਇਸ ਸਮੇਂ ਡਾ. ਸੁਰਜੀਤ ਸਿੰਘ ਦੌਧਰ ਦੁਆਰਾ ਬੱਚਿਆਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਦੱਸਦੇ ਹੋਏ ਬੱਚਿਆਂ ਨੂੰ ਉਨ੍ਹਾਂ ਦੀ ਵਿਚਾਰਧਾਰਾ 'ਤੇ ਚੱਲਣ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮੇਂ ਕਰਨੈਲ ਸਿੰਘ, ਸੁਖਦੇਵ ਸਿੰਘ ਨਿਧਾਂਵਾਲਾ ਤੇ ਮਨਜੀਤ ਸਿੰਘ ਘੱਲ ਕਲਾਂ ਹਾਜ਼ਰ ਸਨ |
ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ) - ਅੱਜ ਸੇਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਭਗਤ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ, ਪੜ੍ਹਾਈ, ਸ਼ਹੀਦੀ ਤੇ ਕ੍ਰਾਂਤੀਕਾਰੀ ਸੋਚ ਉੱਪਰ ਚਾਨਣਾ ਪਾਇਆ ਗਿਆ | ਸਕੂਲੀ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਤੇ ਸਕਿੱਟਾਂ ਰਾਹੀਂ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਸਰਗਰਮੀਆਂ ਨੂੰ ਸਾਂਝਾ ਕੀਤਾ ਗਿਆ | ਇਸ ਤੋਂ ਇਲਾਵਾ ਪਿ੍ੰਸੀਪਲ ਮੈਡਮ ਮਨੀਸ਼ਾ ਗੋਇਲ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਉਸਾਰੂ ਸੋਚ, ਕੌਮੀ ਜਜ਼ਬੇ, ਕ੍ਰਾਂਤੀਕਾਰੀ ਲਹਿਰ ਤੇ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਪ੍ਰਾਪਤ ਕਰਨ ਵਾਲੀ ਆਦਿ ਸੋਚ ਨੂੰ ਸਲਾਮ ਕਰਨ ਲਈ ਭਾਸ਼ਣ ਦਿੱਤਾ |
ਮੋਗਾ, (ਜਸਪਾਲ ਸਿੰਘ ਬੱਬੀ)-ਐੱਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਡੀ. ਪੀ.ਆਈ (ਕਾਲਜਾਂ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਐੱਨ. ਸੀ. ਸੀ., ਐੱਨ. ਐੱਸ. ਐੱਸ., ਏਕ ਭਾਰਤ ਸਰੇਸਟ ਭਾਰਤ, ਹਿਸਟਰੀ ਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਵਲੋਂ ਰੈਲੀ, ਸੰਪੋਜੀਅਮ ਤੇ ਨਾਟਕ ਕਰਵਾਏ ਗਏ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ ਸਨ | ਇਸ ਮਹਾਨ ਸਪੂਤ ਨੇ ਦੇਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਇਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪੇ੍ਰਰਨਾ ਸੋ੍ਰਤ ਹੈ |ਭਗਤ ਸਿੰਘ ਇਕ ਮਹਾਨ ਚਿੰਤਕ, ਕਲਾ ਪ੍ਰੇਮੀ ਤੇ ਇਨਕਲਾਬੀ ਗੁਣਾਂ ਦਾ ਮੁਜੱਸਮਾ ਸੀ | ਰੈਲੀ ਨੂੰ ਹਰੀ ਝੰਡੀ ਮਹਾਨ ਸੁਤੰਤਰਤਾ ਸੰਗਰਾਮੀ ਐਡਵੋਕੇਟ ਜਗਨਨਾਥ ਦੇ ਪੋਤਰੇ ਸੰਜੀਵ ਗੋਇਲ ਨੇ ਦਿਖਾਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਦਰਸ਼ ਸਮਾਜ ਸਿਰਜਣ ਲਈ ਪ੍ਰੇਰਿਆ | ਰੈਲੀ ਸਹੀਦੀ ਪਾਰਕ ਮੋਗਾ ਵਿਖੇ ਸਮਾਪਤ ਕੀਤੀ ਗਈ | ਹਿਸਟਰੀ ਵਿਭਾਗ ਅਤੇ ਐੱਨ. ਐੱਸ. ਅੱੈਸ. ਵਿਭਾਗ ਵਲੋਂ ਭਗਤ ਸਿੰਘ ਦੇ ਜੀਵਨ ਅਤੇ ਫ਼ਿਲਾਸਫ਼ੀ ਵਿਸੇ ਦੇ ਅੰਤਰਗਤ ਊਸ਼ਾ, ਮਹਿਕ, ਸਿਮਰਨ, ਜਸਨਜੋਤ ਨੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਬਲਜੀਤ ਕੌਰ, ਕੰਚਨ ਗੋਇਲ ਨੇ ਸਰਦਾਰ ਭਗਤ ਸਿੰਘ ਦੇ ਜੀਵਨ, ਉਨ੍ਹਾਂ ਦੀ ਸਮਾਜਵਾਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਏਕ ਭਾਰਤ ਸਰੇਸਟ ਭਾਰਤ ਕਮੇਟੀ ਵਲੋਂ ਭਗਤ ਸਿੰਘ ਦੇ ਜੀਵਨ ਤੇ ਦਸਤਾਵੇਜ਼ੀ ਫ਼ਿਲਮ ਦਿਖਾਈ ਅਤੇ ਬੀ. ਏ.-1 ਭਾਗ ਪਹਿਲਾ ਦੀਆਂ ਵਿਦਿਆਰਥਣਾਂ ਮਹਿਕ, ਸੀਮਾ ਅਤੇ ਸੁਨਿੱਧੀ ਨੇ ਨਾਟਕ ਖੇਡਿਆ ਗਿਆ | ਇਸ ਮੌਕੇ ਰਮਨਪ੍ਰੀਤ ਕੌਰ, ਨਮਿਤਾ ਬਰਮਨ ਤੇ ਵਿਨੈ ਗੁਲਾਟੀ ਆਦਿ ਹਾਜ਼ਰ ਸਨ |
ਮੋਗਾ, (ਜਸਪਾਲ ਸਿੰਘ ਬੱਬੀ)-ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਵਲੋਂ ਮੁੱਖ ਦਫ਼ਤਰ ਮੋਗਾ ਵਿਖੇ ਮੁੱਖ ਸੇਵਾਦਾਰ ਅੰਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਨਰੇਸ਼ ਚਾਵਲਾ, ਐੱਸ.ਸੀ. ਵਿੰਗ ਦੇ ਮੀਤ ਪ੍ਰਧਾਨ ਜਗਰੂਪ ਸਿੰਘ, ਬਾਬਾ ਕੁਲਦੀਪ ਸਿੰਘ ਸੇਖਾ, ਸ਼ਹਿਰੀ ਪ੍ਰਧਾਨ ਐੱਸ. ਸੀ. ਵਿੰਗ ਰਮੇਸ਼ ਸਿੰਘ, ਵਾਰਡ ਇੰਚਾਰਜ ਦਰਸਨ ਗਿੱਲ, ਮਲਕੀਤ ਸਿੰਘ ਜੱਸਲ, ਬਲਵੀਰ ਸਿੰਘ ਰਾਮੂਵਾਲੀਆ, ਬਲਵੀਰ ਸਿੰਘ ਘੋਲੀਆ, ਰਣਜੀਤ ਸਿੰਘ ਗਿੱਲ, ਦਰਸਨ ਸੰਘਾ, ਮੇਘਰਾਜ, ਦਰਸਨ ਸਿੰਘ, ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਦੇ ਸੇਵਾਦਾਰ ਅਮਰਜੀਤ ਸਿੰਘ ਗਿੱਲ ਆਦਿ ਨੇ ਭਗਤ ਸਿੰਘ ਦੀ ਤਸਵੀਰ ਤੇ ਫ਼ੁੱਲ ਮਲਾਵਾਂ ਭੇਟ ਕੀਤੀਆਂ | ਇਸ ਮੌਕੇ ਅਮਰਜੀਤ ਸਿੰਘ ਗਿੱਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੀਵਨੀ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕੁਲਦੀਪ ਸਿੰਘ ਸੇਖਾ, ਪੂਰਨ ਸਿੰਘ, ਭਜਨ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਡਾ. ਜਗਸੀਰ ਸਿੰਘ, ਪ੍ਰਭਜੋਤ, ਸਰਬਜੀਤ ਸਿੰਘ, ਪਿੰਦਾ ਸਿੰਘ, ਗੁਰਮੇਲ ਸਿੰਘ, ਚਮਨ ਸਿੰਘ, ਗੁਰਇਕਬਾਲ ਸਿੰਘ, ਰਾਜ ਕੁਮਾਰ, ਮੀਤੂ ਸਿੰਘ, ਤਰਸੇਮ, ਕੇਵਲ ਸਿੰਘ, ਜਗਤਾਰ ਸਿੰਘ, ਸਤਿੰਦਰ ਸਿੰਘ ਤੇ ਬੰਤ ਸਿੰਘ ਆਦਿ ਸ਼ਾਮਿਲ ਸਨ |
ਮੋਗਾ, (ਅਸ਼ੋਕ ਬਾਂਸਲ)-ਦੇਸ਼ ਭਰ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ 'ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ | ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਸ਼ਹੀਦ ਭਗਤ ਸਿੰਘ ਦੇ ਦੱਸੇ ਹੋਏ ਮਾਰਗ ਦਰਸ਼ਨ 'ਤੇ ਚੱਲਣ ਦੀ ਅਪੀਲ ਕੀਤੀ | ਮੀਡੀਆ ਇੰਚਾਰਜ ਅਮਨ ਰਖਰਾ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੰਬੀ ਲੜਾਈ ਸ਼ਹੀਦ ਭਗਤ ਸਿੰਘ ਦੇ ਜ਼ਿਕਰ ਬਿਨਾਂ ਅਧੂਰੀ ਹੈ | ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦਾ ਨਾਂਅ ਆਉਂਦਾ ਹੈ | ਇਸ ਸਮੇਂ ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਕੌਂਸਲਰ ਬਲਜੀਤ ਸਿੰਘ ਚਾਨੀ, ਜਗਸੀਰ ਹੁੰਦਲ, ਇੰਦਰਜੀਤ ਗਿੱਲ, ਨਵਦੀਪ ਵਾਲੀਆ, ਦੀਪ ਦਾਰਾਪੁਰ ਤੇ ਹੋਰ ਮੌਜੂਦ ਸਨ |
ਮੋਗਾ, (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ (ਮੋਗਾ) ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਭਾਸ਼ਣ, ਪੇਂਟਿੰਗ, ਸੁੰਦਰ ਲਿਖਾਈ, ਲੇਖ, ਕਵਿਤਾ, ਗੀਤ ਮੁਕਾਬਲਾ ਵਿਚ ਭਾਗ ਲਿਆ | ਇਸ ਮੌਕੇ ਰਾਜਿੰਦਰ ਸਿੰਘ ਪੰਜਾਬੀ ਮਾਸਟਰ ਨੇ ਸਟੇਜ ਸੰਚਾਲਨ ਕਰਦਿਆ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਆਜ਼ਾਦੀ ਸੰਘਰਸ਼ ਵਿਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਜਾਣੰੂ ਕਰਵਾਇਆ | ਇਨ੍ਹਾਂ ਮੁਕਾਬਲਿਆਂ ਵਿਚੋਂ ਪੇਂਟਿੰਗ ਮੁਕਾਬਲੇ ਵਿਚ ਹੈਰੀ ਸਿੰਘ ਜਮਾਤ ਬਾਰ੍ਹਵੀਂ ਨੇ ਪਹਿਲਾ, ਗੁਰਮੀਤ ਸਿੰਘ ਜਮਾਤ ਨੌਵੀਂ ਨੇ ਦੂਜਾ, ਜਸ਼ਨਪ੍ਰੀਤ ਕੌਰ ਜਮਾਤ ਨੌਵੀਂ ਨੇ ਤੀਜਾ ਤੇ ਭਾਸ਼ਣ ਮੁਕਾਬਲੇ ਵਿਚ ਸੁਖਪ੍ਰੀਤ ਕੌਰ ਜਮਾਤ ਛੇਵੀਂ ਨੇ ਪਹਿਲਾ, ਕੋਮਲਪ੍ਰੀਤ ਕੌਰ ਜਮਾਤ ਸੱਤਵੀਂ ਨੇ ਦੂਜਾ, ਇੰਦਰਜੀਤ ਕੌਰ ਜਮਾਤ ਦਸਵੀਂ ਨੇ ਤੀਜਾ ਅਤੇ ਲੇਖ ਮੁਕਾਬਲੇ ਵਿਚ ਕਾਜਲ ਕੌਰ ਨੇ ਪਹਿਲਾ, ਸੁੰਦਰ ਲਿਖਾਈ ਮੁਕਾਬਲੇ ਵਿਚ ਪਵਨਦੀਪ ਕੌਰ ਜਮਾਤ ਦਸਵੀਂ ਨੇ ਪਹਿਲਾ, ਮਨਪ੍ਰੀਤ ਕੌਰ ਜਮਾਤ ਛੇਵੀਂ ਨੇ ਦੂਜਾ, ਕੋਮਲਪ੍ਰੀਤ ਕੌਰ ਜਮਾਤ ਸੱਤਵੀਂ ਨੇ ਤੀਜਾ ਤੇ ਕਵਿਤਾ, ਗੀਤ ਮੁਕਾਬਲੇ ਵਿਚ ਮਨਵੀਰ ਕੌਰ ਜਮਾਤ ਸੱਤਵੀਂ ਨੇ ਪਹਿਲਾ, ਜ਼ੋਰਾਵਰ ਸਿੰਘ ਜਮਾਤ ਅੱਠਵੀਂ ਨੇ ਦੂਜਾ, ਜਸਪ੍ਰੀਤ ਕੌਰ ਜਮਾਤ ਬਾਰ੍ਹਵੀਂ ਨੇ ਤੀਜਾ ਸਥਾਨ ਹਾਸਲ ਕੀਤਾ | ਵੱਖ-ਵੱਖ ਗਤੀਵਿਧੀਆਂ, ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਕਮਲ ਪ੍ਰਧਾਨ ਯੂ.ਕੇ. ਕਮੇਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪਿ੍ੰਸੀਪਲ ਅਵਤਾਰ ਸਿੰਘ ਕਰੀਰ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਉਚ ਆਦਰਸ਼ਾਂ ਤੋਂ ਸਿੱਖਿਆ ਲੈਣ ਅਤੇ ਉਨ੍ਹਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਹਰਦੀਪ ਸਿੰਘ, ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਅਜੈ ਕੁਮਾਰ, ਸੁਖਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਵਿੰਦਰਪਾਲ ਸਿੰਘ, ਮੋਨਿਕਾ ਚੋਪੜਾ, ਮਾਲਤੀ ਤੇ ਕਿਰਨਦੀਪ ਕੌਰ ਆਦਿ ਹਾਜ਼ਰ ਸਨ |
ਸਰਕਾਰੀ ਕੰਨਿ੍ਹਆਂ ਸੀ.ਸੈਕੰ.ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਮੋਗਾ ਦੇ ਵੱਖ-ਵੱਖ ਹਲਕਿਆਂ 'ਚ ਮੀਟਿੰਗਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ...
ਬੱਧਨੀ ਕਲਾਂ, 28 ਸਤੰਬਰ (ਸੰਜੀਵ ਕੋਛੜ) - ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਹੈ, ਸੂਬਾ ਪੱਧਰੀ ਸਾਮਰਾਜਵਾਦ ਵਿਰੋਧੀ ਕਾਨਫ਼ਰੰਸ 'ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਆਗੂਆਂ, ਵਰਕਰਾਂ ਅਤੇ ਔਰਤਾਂ ਦਾ ਜਥਾ ਇਨਕਲਾਬ ਜ਼ਿੰਦਾਬਾਦ ਦੇ ...
ਬਾਘਾ ਪੁਰਾਣਾ, 28 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗੇ੍ਰਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ...
ਕਿਸ਼ਨਪੁਰਾ ਕਲਾਂ, 28 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਸਰਪ੍ਰਸਤੀ ਹੇਠ ਤੇ ਪ੍ਰਧਾਨ ਪਿ੍ੰਸ ਸਨੀ ਚਾਵਲਾ ਦੀ ਦੇਖ ਰੇਖ ਹੇਠ ਅੱਜ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ...
ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪਿੰਡ ਮਾਣੂੰਕੇ ਦੇ ਵਿਅਕਤੀ ਵਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਨਿਰਮਲ ...
ਨਿਹਾਲ ਸਿੰਘ ਵਾਲਾ, 28 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਯੂ. ਪੀ. ਦੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਰੋਹਿਤ ਦੇ ਪਿਤਾ ਸਿਵ ਬਹਾਦਰ ਨੇ ਪੁਲਿਸ ਨੂੰ ...
ਮੋਗਾ, 28 ਸਤੰਬਰ (ਜਸਪਾਲ ਸਿੰਘ ਬੱਬੀ)-ਨਗਰ ਨਿਗਮ ਮੋਗਾ ਦੀ ਤਹਿਬਾਜ਼ਾਰੀ ਟੀਮ ਵਲੋਂ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜਯੋਤੀ ਬਾਲਾ ਮੱਟੂ ਦੇ ਦਿਸਾ ਨਿਰਦੇਸ਼ਾਂ 'ਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮੇਨ ਬਾਜ਼ਾਰ, ਜੀ. ਟੀ. ਰੋਡ, ਅਕਾਲਸਰ ਰੋਡ ਵਿਖੇ ...
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਉੱਘੀ ਇਮੀਗ੍ਰੇਸ਼ਨ ਸੰਸਥਾ ਆਰ.ਆਈ.ਈ.ਸੀ. ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੇ ਹੁਣ ਤੱਕ ਅਨੇਕਾਂ ਵਿਦਿਆਰਥੀਆਂ ਤੇ ਲੋਕਾਂ ਨੂੰ ਕੈਨੇਡਾ ਤੇ ਆਸਟ੍ਰੇਲੀਆ ਭੇਜ ਕੇ ਉਨ੍ਹਾਂ ਦੇ ਸੁਪਨਿਆਂ ਨੂੰ ...
ਮੋਗਾ, 28 ਸਤੰਬਰ (ਅਸ਼ੋਕ ਬਾਂਸਲ) - ਜੈ ਮਾਂ ਦੁਰਗਾ ਏਕਤਾ ਕਲੱਬ ਵਲੋਂ 1 ਅਕਤੂਬਰ ਨੂੰ ਵਿਸ਼ਵਕਰਮਾ ਨਗਰ ਲਾਲ ਸਿੰਘ ਰੋਡ 'ਤੇ ਕਰਵਾਏ ਜਾ ਰਹੇ ਮਾਂ ਭਗਵਤੀ ਜਾਗਰਣ ਤੋਂ ਪਹਿਲਾ ਝੰਡਾ ਪੂਜਣ ਅਤੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ | ਪੁਜਾਰੀ ਜ਼ਿਲ੍ਹਾ ਰਾਮ ਦੀ ਅਗਵਾਈ ...
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ) - ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਵਿਦਿਆਰਥੀਆਂ ਵਲੋਂ ਦਿੱਤੀ ਗਈ ਧਾਰਮਿਕ ਪ੍ਰੀਖਿਆ ਵਿਚ ਵੀ ਮੱਲਾਂ ਮਾਰੀਆਂ | ਸਾਰੇ ਹੀ ਵਿਦਿਆਰਥੀਆਂ ...
ਬਾਘਾ ਪੁਰਾਣਾ, 28 ਸਤੰਬਰ (ਕਿ੍ਸ਼ਨ ਸਿੰਗਲਾ) - ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ਸੰਗਠਨ) ਭਾਰਤ ਵਲੋਂ ਕਿਸਾਨੀ ਮਸਲਿਆਂ ਦੇ ਹੱਲ ਵਾਸਤੇ 30 ਸਤੰਬਰ ਨੂੰ ਚੱਕਾ ਜਾਮ ਸੱਦਾ ਦਿੱਤਾ ਗਿਆ ਹੈ | ਇਸ ਦਿਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਪੰਜਾਬ ਵਿਚ ਹੀ ਚੱਕਾ ...
ਗੁਰਦਾਸਪੁਰ, 28 ਸਤੰਬਰ (ਆਰਿਫ਼) - ਪੰਜਾਬ ਦੇ ਨੌਜਵਾਨਾਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕਰਨ ਵਾਲੀ 'ਆਪ' ਸਰਕਾਰ ਉਨ੍ਹਾਂ ਵਿਅਕਤੀਆਂ ਨੰੂ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਜੋ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ 70 ਹਜ਼ਾਰ ਤੋਂ ਲੱਖ ਦੇ ...
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ) - ਇਲਾਕੇ ਦੀ ਉੱਘੀ ਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ 10ਵੀਂ ਜਮਾਤ ਦੇ ਵਿਦਿਆਰਥੀ ਪਿ੍ੰਸ ਨੇ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ 50-52 ਕਿੱਲੋ 'ਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ...
ਬਾਘਾ ਪੁਰਾਣਾ, 28 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਸਥਿਤ ਐਡੀਸ਼ਨ ਇੰਸਟੀਚਿਊਟ ਜੋ ਕਿ ਆਈਲਟਸ ਤੇ ਪੀ.ਟੀ.ਈ. ਦੇ ਖੇਤਰ ਵਿਚ ਲਗਾਤਾਰ ਬਹੁਤ ਵਧੀਆ ਨਤੀਜੇ ਦੇ ਰਿਹਾ ਹੈ | ਸੰਸਥਾ ਦੇ ਡਾਇਰੈਕਟਰ ਹਰਿੰਦਰ ਸਿੰਘ ਬਰਾੜ ਰੋਡੇ ਨੇ ਦੱਸਿਆ ਕਿ ...
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਰਕਾਰਾਂ ਹਮੇਸ਼ਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੀ ਇਮਾਨਦਾਰੀ ਮਿਹਨਤ ਲਗਨ ਕਰ ਕੇ ਅਤੇ ਮਾਤਾ-ਪਿਤਾ ਦੇ ਚੰਗੇ ਸੰਸਕਾਰ ਕਰ ਕੇ ਅਜਿਹੇ ਕਾਰਜ ...
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ) - ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਦੇ ਵਿਦਿਆਰਥੀਆਂ ਵਲੋਂ ਦਿੱਤੀ ਗਈ ਧਾਰਮਿਕ ਪ੍ਰੀਖਿਆ ਵਿਚ ਵੀ ਮੱਲਾਂ ਮਾਰੀਆਂ | ਸਾਰੇ ਹੀ ਵਿਦਿਆਰਥੀਆਂ ...
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ) - ਖੇਡਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ, ਜਿਥੇ ਪੁਰਸ਼ ਖਿਡਾਰੀਆਂ ਵਲੋਂ ਵੱਖ-ਵੱਖ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਕਰ ਭਾਰਤ ਦਾ ਨਾਂਅ ਦੁਨੀਆਂ ਭਰ 'ਚ ਚਮਕਾਇਆ ਜਾ ਰਿਹਾ ਹੈ ਉਥੇ ਹੀ ਸਾਡੇ ਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX