ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਇਕ ਵੱਡਾ ਤੋਹਫ਼ਾ ਦਿੰਦਿਆਂ ਜ਼ਿਲ੍ਹੇ ਵਿਚ ਲਾਲ ਲਕੀਰ ਅੰਦਰ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦਾ ਉਦੋਂ ਰਾਹ ਪੱਧਰਾ ਕਰ ਦਿੱਤਾ ਗਿਆ ਜਦੋਂ ਅੱਜ ਉਨ੍ਹਾਂ ਵਲੋਂ 'ਮੇਰਾ ਘਰ ਮੇਰੇ ਨਾਮ' ਸਕੀਮ ਦਾ ਪਿੰਡ ਸ਼ੇਰਗੜ੍ਹ ਤੋਂ ਆਗਾਜ਼ ਕੀਤਾ ਗਿਆ | ਡਰੋਨ ਰਾਹੀਂ ਇਸ ਸਕੀਮ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਲੋਕਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਮਹੱਤਵਪੂਰਨ ਅਤੇ ਵੱਡੇ ਉਪਰਾਲੇ ਸਦਕਾ ਜ਼ਿਲ੍ਹੇ ਵਿਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਮਾਲਕੀ ਦਾ ਹੱਕ ਮਿਲਣ ਨਾਲ ਉਨ੍ਹਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਲੰਬੇ ਸਮੇਂ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰੰਤੂ ਹੁਣ ਮਾਲਕੀ ਦੇ ਹੱਕ ਮਿਲ ਜਾਣ 'ਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਉਨ੍ਹਾਂ ਦਾ ਪ੍ਰਾਪਰਟੀ ਕਾਰਡ ਬਣ ਜਾਵੇਗਾ, ਜਿਸ ਨਾਲ ਉਹ ਲੋਨ ਅਤੇ ਹੋਰਨਾਂ ਸਹੂਲਤਾਂ ਤੇ ਸਕੀਮਾਂ ਆਦਿ ਦਾ ਲਾਭ ਆਸਾਨੀ ਨਾਲ ਲੈ ਸਕਣਗੇ | ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿਚ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਵਾਲੇ ਸਮੂਹ ਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਕੰਮ ਨੂੰ ਬਿਹਤਰ ਢੰਗ ਨਾਲ ਅੰਜਾਮ ਦੇਣ ਲਈ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਗੁਰਮੀਤ ਸਿੰਘ ਮਾਨ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਜ਼ਿਲ੍ਹਾ ਮਾਲ ਅਫ਼ਸਰ ਗੁਰਮੀਤ ਸਿੰਘ ਮਾਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰਜ ਕੁਮਾਰ, ਬੀ.ਡੀ.ਪੀ.ਓ.-2 ਸੁਖਦੇਵ ਸਿੰਘ, ਤਹਿਸੀਲਦਾਰ ਹਰਕਰਮ ਸਿੰਘ, ਸਰਪੰਚ ਗੁਰਮੀਤ ਕੌਰ, ਪੰਚ ਰਜਿੰਦਰ, ਪਰਮਜੀਤ ਕੌਰ, ਕਮਲਜੀਤ ਕੌਰ, ਸਰਬਜੀਤ ਕੌਰ, ਕੈਲਾਸ਼ ਰਾਣੀ, ਟੇਕ ਚੰਦ, ਮਲਕੀਤ ਸਿੰਘ, ਕੁਲਦੀਪ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, 28 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਨਰੇਗਾ ਲੇਬਰ ਮੂਵਮੈਂਟ ਵਲੋਂ ਘੱਟੋ-ਘੱਟ ਉਜਰਤ ਐਕਟ-1948 ਤਹਿਤ ਦਿਹਾੜੀ ਤਹਿ ਕਰਨ, ਮੇਟਾਂ ਨੂੰ ਸਕਿਲਡ ਪਰਸਨ ਦਾ ਦਰਜਾ ਦਿਵਾਉਣ, ਸਾਰੇ ਮਨਰੇਗਾ ਵਰਕਰਾਂ ਨੂੰ ਮੈਡੀਕਲ ਸਹੂਲਤ ਦਿਵਾਉਣ,ਹਰੇਕ ਜ਼ਿਲੇ੍ਹ ...
ਮਾਹਿਲਪੁਰ, 29 ਸਤੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 2 ਵਜੇ ਮਾਹਿਲਪੁਰ ਗੜ੍ਹਸ਼ੰਕਰ ਰੋਡ 'ਤੇ ਵੈਟਰਨਰੀ ਹਸਪਤਾਲ ਦੇ ਸਾਹਮਣੇ ਪਨਬੱਸ ਦੀ ਲਪੇਟ 'ਚ ਐਕਟਿਵਾ ਆਉਣ ਨਾਲ ਐਕਟਿਵਾ ਪਿੱਛੇ ਬੈਠੀ ਇੱਕ ਔਰਤ ਦੀ ਮੌਕੇ 'ਤੇ ਮੌਤ ਜਦਕਿ ਉਸ ਦਾ ਪਤੀ ਤੇ ਲੜਕਾ ਜ਼ਖਮੀ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ)-ਸਾਰੇ ਜਨਤਕ ਖੇਤਰ ਦੇ ਬੈਂਕ (ਪੀ.ਐਸ.ਬੀਜ਼) ਇਸ ਸਾਲ 2 ਅਕਤੂਬਰ ਤੋਂ ਅਨੁਸੂਚਿਤ ਜਾਤੀਆਂ ਦੀਆਂ ਬੈਕਲਾਗ ਅਸਾਮੀਆਂ ਨੂੰ ਭਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨਗੇ | ਇਹ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਕਮਿਸ਼ਨ ...
ਮੁਕੇਰੀਆਂ, 29 ਸਤੰਬਰ (ਰਾਮਗੜ੍ਹੀਆ)- ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਵਿਰੋਧ ਵਿਚ ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਪਾਵਰ ਕਾਮ ਸੰਚਾਲਨ ਮੰਡਲ ਮੁਕੇਰੀਆਂ ਵਿਖੇ ਮੰਡਲ ਪ੍ਰਧਾਨ ਟੈਕਨੀਕਲ ...
ਟਾਂਡਾ ਉੜਮੁੜ, 29 ਸਤੰਬਰ (ਦੀਪਕ ਬਹਿਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੰਦੇਸ਼ ਸਿਧਾਂਤ ਤੇ ਵਿਚਾਰਧਾਰਾ ਦਾ ਸਿੱਖ ਜਗਤ 'ਚ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਮਹਾਨ ਸਾਲਾਨਾ ਇਕੋਤਰੀ ਸਮਾਗਮ ਦਾ ਇੱਕ ਵਿਲੱਖਣ ਅਸਥਾਨ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 42399 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 417 ਸੈਂਪਲਾਂ ਦੀ ਪ੍ਰਾਪਤ ਹੋਈ ...
ਦਸੂਹਾ, 29 ਸਤੰਬਰ (ਭੁੱਲਰ)- ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਡਵੀਜ਼ਨ ਦਸੂਹਾ ਵਿਖੇ ਬਿਜਲੀ ਸੋਧ ਬਿੱਲ ਦੇ ਵਿਰੋਧ ਵਿਚ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ...
ਹੁਸ਼ਿਆਰਪੁਰ, 29 ਸਤੰਬਰ (ਹਰਪ੍ਰੀਤ ਕੌਰ)-ਸੀਮਾ ਸੁਰੱਖਿਆ ਬਲ ਦੇ ਡੀ. ਜੀ. ਪੰਕਜ ਕੁਮਾਰ ਸਿੰਘ ਨੇ ਸਹਾਇਕ ਟ੍ਰੇਨਿੰਗ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਕੈਂਪ ਹੁਸ਼ਿਆਰਪੁਰ ਦਾ ਦੌਰਾ ਕੀਤਾ | ਆਈ.ਜੀ ਆਸਿਫ਼ ਜਲਾਲ ਵੀ ਇਸ ਮੌਕੇ ਮੌਜੂਦ ਸਨ | ਕੇਂਦਰ ਦੇ ਕਮਾਂਡੈਂਟ ...
ਹਰਿਆਣਾ, 29 ਸਤੰਬਰ (ਹਰਮੇਲ ਸਿੰਘ ਖੱਖ)- ਹਰਿਆਣਾ ਦੇ ਖੇਤਰ 'ਚ ਵੱਧ ਰਹੀਆ ਚੋਰੀ ਦੀਆਂ ਘਟਨਾਵਾਂ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਚੋਰਾਂ ਵਲੋਂ ਬੀਤੀ ਰਾਤ ਫੋਕਲ ਪੁਆਇੰਟ ਕੰਗਮਾਈ ਨਜ਼ਦੀਕ ਮੇਨ ਰੋਡ 'ਤੇ ਇਕ ਖੋਖੇ 'ਚੋ ਫਲ ...
ਗੜ੍ਹਸ਼ੰਕਰ, 29 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ 2 ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਐੱਸ.ਐੱਚ.ਓ. ਗੜ੍ਹਸ਼ੰਕਰ ਇੰਸਪੈਕਟਰ ਕਰਨੈਲ ਸਿੰਘ ਦੀ ਨਿਗਰਾਨੀ ਹੇਠ ਏ.ਐੱਸ.ਆਈ. ਪਿ੍ਤਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਨਿਤਿਨ ਕੁਮਾਰ ...
ਗੜ੍ਹਦੀਵਾਲਾ, 29 ਸਤੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਨੇ ਇਕ ਵਿਅਕਤੀ ਨੂੰ 53 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਰਾਣਾ ਵਲੋਂ ਆਉਂਦੇ ਇਕ ...
ਹੁਸ਼ਿਆਰਪੁਰ, 29 ਸਤੰਬਰ (ਹਰਪ੍ਰੀਤ ਕੌਰ)-ਵਿਸ਼ਵ ਦਿਲ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਪੁਲਿਸ ਹਸਪਤਾਲ ਤੇ ਸ਼ਿਵਮ ਹਸਪਤਾਲ ਦੇ ਸਹਿਯੋਗ ਨਾਲ ...
ਹਾਜੀਪੁਰ, 29 ਸਤੰਬਰ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਨੇ ਰਾਤ ਦੇ ਸਮੇਂ ਜੰਗਲ ਵਿਚ ਖ਼ੈਰ ਦੀ ਲੱਕੜ ਦੀ ਚੋਰੀ ਕਟਾਈ ਕਰਨ 'ਤੇ ਨਾਮਾਲੂਮ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਮਨਦੀਪ ਸਿੰਘ ...
ਭੰਗਾਲਾ, 29 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਤਿੰਦਰ ਕੁਮਾਰ ਦੀ ਅਗਵਾਈ ਵਿਚ ਪੀ.ਐੱਚ.ਸੀ ਭੰਗਾਲਾ ਵਿਖੇ ਵਿਸ਼ਵ ਦਿਲ ਦਿਵਸ ਦੇ ਮੌਕੇ 'ਤੇ ਜਾਗਰੂਕਤਾ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਦਿਲ ਨੂੰ ਸਿਹਤਮੰਦ ਰੱਖਣ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਡਾ. ਪ੍ਰੀਤਮਹਿੰਦਰ ਸਿੰਘ ਦੀ ਪ੍ਰਧਾਨਗੀ 'ਚ 'ਵਿਸ਼ਵ ਦਿਲ ਦਿਵਸ' ਮੌਕੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵਾਇਸ ...
ਗੜ੍ਹਦੀਵਾਲਾ, 29 ਸਤੰਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਦੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ 2 ਤੋਂ 9 ਅਕਤੂਬਰ ਤੱਕ ਕਰਵਾਏ ਜਾ ਰਹੇ ਨਾਮ ਅਭਿਆਸ ਕਮਾਈ ਸਮਾਗਮ ...
ਹਰਿਆਣਾ, 29 ਸਤੰਬਰ (ਹਰਮੇਲ ਸਿੰਘ ਖੱਖ)-ਕੇਂਦਰ ਸਰਕਾਰ ਵਲੋਂ ਬਿਜਲੀ ਅਦਾਰਿਆਂ ਨੂੰ ਨਿੱਜੀਕਰਨ 'ਚ ਤਬਦੀਲ ਕਰਨ ਲਈ ਜਿਹੜਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ, ਉਸ ਪ੍ਰਤੀ ਮੁਲਾਜ਼ਮਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅੱਜ ਪੀ.ਐਸ.ਪੀ.ਸੀ.ਐਲ ਦੇ ਜੁਆਇੰਟ ਫੋਰਮ ...
ਟਾਂਡਾ ਉੜਮੁੜ, 29 ਸਤੰਬਰ (ਕੁਲਬੀਰ ਸਿੰਘ ਗੁਰਾਇਆ)- ਐਮ.ਐਸ.ਕੇ.ਡੇ ਬੋਰਡਿੰਗ ਸੀ. ਬੀ. ਐਸ. ਈ. ਸਕੈਂਡਰੀ ਸਕੂਲ ਕੋਟਲੀ ਜੰਡ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਕੂਲ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ)-'ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ: ਹੁਸ਼ਿਆਰਪੁਰ ਦੇ ਬੋਰਡ ਆਫ਼ ਡਾਇਰੈਕਟਰਾਂ ਦੀ ਮੀਟਿੰਗ ਬੈਂਕ ਦੇ ਮੁੱਖ ਦਫ਼ਤਰ ਹੁਸ਼ਿਆਰਪੁਰ ਵਿਖੇ ਵਿਕਰਮ ਸ਼ਰਮਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ...
ਦਸੂਹਾ, 29 ਸਤੰਬਰ (ਭੁੱਲਰ)- ਸ਼ਹੀਦ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ਯੁਨਾਈਟਡ ਜਨਰਲ ਪੋ੍ਰਗਰੈਸਿਵ ਆਰਗੇਨਾਈਜ਼ੇਸ਼ਨ ਵੱਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਫ਼ੁਲ ਮਾਲਾਵਾਂ ਅਰਪਿਤ ਕਰਕੇ ਅਤੇ ਲੱਡੂ ਵੰਡੇ ਗਏ | ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਕੇਂਦਰੀ ਸੰਚਾਰ ਬਿਊਰੋ ਦੁਆਰਾ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਵਿਸ਼ੇ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਡਰਾਇੰਗ ਅਤੇ ਕੁਇਜ਼ ...
ਮਾਹਿਲਪੁਰ, 29 ਸਤੰਬਰ (ਰਜਿੰਦਰ ਸਿੰਘ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਹਿਲਪੁਰ ਦੇ ਸੰਯੋਜਕ ਪ੍ਰੋ. ਅਪਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ ਮਾਹਿਲਪੁਰੀ ਮੈਂਬਰ ਸ਼੍ਰੋਮਣੀ ...
ਦਸੂਹਾ, 29 ਸਤੰਬਰ (ਭੁੱਲਰ)- ਦਸੂਹਾ ਪੁਲਿਸ ਵਲੋਂ ਸੜਕ ਹਾਦਸੇ ਸੰਬੰਧੀ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਐੱਸ.ਐੱਸ. ਓ. ਦਸੂਹਾ ਬਿਕਰਮਜੀਤ ਸਿੰਘ ਤੇ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ...
ਗੜ੍ਹਸ਼ੰਕਰ, 29 ਸਤੰਬਰ (ਧਾਲੀਵਾਲ)-ਇੱਥੇ ਕਚਹਿਰੀ ਬਾਹਰੋਂ ਕੰਮ ਕਰਵਾਉਣ ਆਏ ਇਕ ਵਿਅਕਤੀ ਦੀ ਦੁਪਹਿਰ ਸਮੇਂ ਐਕਟਿਵਾ ਚੋਰੀ ਹੋਣ ਦੀ ਖ਼ਬਰ ਹੈ | ਚਮਨ ਲਾਲ ਪੁੱਤਰ ਰਾਮ ਪ੍ਰਕਾਸ਼ ਵਾਸੀ ਕਿੱਤਣਾ ਹਾਲ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਕਚਹਿਰੀ ਵਿਚ ਕੰਮ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਪੱਧਰ 'ਤੇ ਸੇਵਾਵਾਂ ਨਿਭਾਅ ਰਹੀ ਯੂਨਾਈਟਿਡ ਸਿੱਖਸ, ਜੋ ਸੰਯੁਕਤ ਰਾਸ਼ਟਰ ਨਾਲ ਜੁੜੀ ਹੋਈ ਹੈ ਵਲੋਂ ਤਿੰਨ ਅਤਿ-ਆਧੁਨਿਕ ਐਂਬੂਲੈਂਸ ਵੈਨਾਂ ਲੋਕਾਂ ਦੀ ਸੇਵਾ ਹਿੱਤ ਸੌਂਪਣ ਲਈ ਅੰਮਿ੍ਤਸਰ ਵਿਖੇ ...
ਹੁਸ਼ਿਆਰਪੁਰ, 29 ਸਤੰਬਰ (ਹਰਪ੍ਰੀਤ ਕੌਰ)-ਦੇਸ਼ ਭਰ ਵਿਚ ਹਿੰਦੀ ਭਾਸ਼ਾ ਦੇ ਵਿਕਾਸ ਪ੍ਰਚਾਰ ਲਈ ਸਮਰਪਿਤ ਸੰਸਥਾ 'ਸ਼ਬਦਾਖਸ਼ਰ' ਦੀ ਸੂਬਾਈ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕਾਈ ਦਾ ਗਠਨ ਕੀਤਾ ਗਿਆ | ਇਨ੍ਹਾਂ ਇਕਾਈਆਂ ਦਾ ਗਠਨ ਸੰਗਿਆਨ ਵੈਦਿਕ ਅਧਿਅਨ ਅਤੇ ਸ਼ੋਧ ...
ਗੜ੍ਹਸ਼ੰਕਰ, 29 ਸਤੰਬਰ (ਧਾਲੀਵਾਲ)- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ 15 ਤੋਂ 17 ਅਕਤੂਬਰ ਤੱਕ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਤੋਂ ਪਹਿਲਾ ਵੱਖ-ਵੱਖ ਇਲਾਕਿਆਂ ਵਿਚ ਕਰਵਾਏ ਜਾ ਰਹੇ ਵਿਸ਼ੇਸ਼ ਗੁਰਮਤਿ ...
ਮੁਕੇਰੀਆਂ, 29 ਸਤੰਬਰ (ਰਾਮਗੜ੍ਹੀਆ)-ਸ਼ਿਵਾਲਿਕ ਹਿਲ ਸਹੋਦਿਆ ਹੁਸ਼ਿਆਰਪੁਰ ਵੱਲੋਂ ਕੈਂਬਿ੍ਜ ਓਵਰਸੀਜ਼ ਸਕੂਲ ਮੁਕੇਰੀਆਂ ਵਿਖੇ ਇੰਟਰ ਸਕੂਲ ਲੋਕ ਗੀਤ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 8 ਸਕੂਲਾਂ ਦੇ ਹਿੱਸਾ ਲਿਆ | ਇਸ ਮੌਕੇ ਸਹੋਦਿਆ ਦੇ ਪੈ੍ਰਜ਼ੀਡੈਂਟ ਪਿ੍ੰਸੀਪਲ ...
ਹੁਸ਼ਿਆਰਪੁਰ-ਬੇਸ਼ੱਕ ਸਰਕਾਰਾਂ ਵੀ ਬਦਲਦੀਆਂ ਰਹੀਆਂ ਹਨ ਅਤੇ ਮੌਕੇ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਦੇ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਅਸਲ ਸਥਿਤੀ ਇਸ ਤੋਂ ਕਿਤੇ ਕੋਸਾਂ ਦੂਰ ਨਜ਼ਰ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ, ਹੁਸ਼ਿਆਰਪੁਰ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਪਿੰਡ ...
ਹੁਸ਼ਿਆਰਪੁਰ, 29 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਦੱਸਿਆ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਪਰਚੂਨ ਵਿਚ ਪਟਾਕੇ ਵੇਚਣ ਸਬੰਧੀ ਟੈਂਪਰੇਰੀ ਲਾਇਸੰਸ ਜਾਰੀ ਕੀਤੇ ਜਾਣੇ ਹਨ | ਉਨ੍ਹਾਂ ਦੱਸਿਆ ਕਿ ਇਹ ਆਰਜ਼ੀ ...
ਕੋਟਫ਼ਤੂਹੀ, 29 ਸਤੰਬਰ (ਅਟਵਾਲ)-ਪਿੰਡ ਪਚਨੰਗਲ ਦੀ 14 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਹੈ, ਕਿ ਉਹ ਖੈਰੜ-ਅੱਛਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਵੀਂ ਕਲਾਸ ਵਿਚ ਪੜ੍ਹਦੀ ਹੈ, ਉਸ ਨੂੰ ਇਕ ਲੜਕਾ ਉਂਕਾਰ ਸਿੰਘ ਪੁੱਤਰ ਕਰਨੈਲ ...
ਸ਼ਾਮਚੁਰਾਸੀ, 29 ਸਤੰਬਰ (ਗੁਰਮੀਤ ਸਿੰਘ ਖਾਨਪੁਰੀ)- ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਚੈਰੀਟੇਬਲ ਟਰੱਸਟ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲੇ ਮੁੱਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਬਾਬਾ ਜਵਾਹਰ ਦਾਸ ...
ਅੱਡਾ ਸਰਾਂ, 29 ਸਤੰਬਰ (ਹਰਜਿੰਦਰ ਸਿੰਘ ਮਸੀਤੀ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਬੈਂਚਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਚੇਅਰਮੈਨ ਜੀ.ਐਸ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਸਮਾਗਮ ਮੌਕੇ ...
ਦਸੂਹਾ, 29 ਸਤੰਬਰ (ਭੁੱਲਰ)- ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵਲੋਂ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੂੰ ਉਨ੍ਹਾਂ ਦੀਆਂ ਕਾਲਜ ਨੂੰ ਦਿੱਤੀਆਂ ਬੇਮਿਸਾਲ ਪ੍ਰਾਪਤੀਆਂ ਦੇ ਮੱਦੇਨਜ਼ਰ ਡੀ. ਏ. ਵੀ. ਕਾਲਜ ਅੰਮਿ੍ਤਸਰ ਦਾ ਬਤੌਰ ਪਿ੍ੰਸੀਪਲ ਨਿਯੁਕਤ ਕੀਤਾ ...
ਦਸੂਹਾ, 29 ਸਤੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਦੇ ਬੀ. ਐੱਡ 2020-22 ਸੈਸ਼ਨ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਇਸ ਨਤੀਜੇ ਵਿਚ ਕਾਜਲ ਨਾਂਗਲੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX