ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ 28 ਸਤੰਬਰ ਅਤੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਖਟਕੜ ਕਲਾਂ ਵਿਖੇ ਲੱਗਣ ਵਾਲੇ ਲੋਕ ਮੇਲੇ ਸੁਰੱਖਿਆ ਦੇ ਨਾਂਅ ਹੇਠ ਪੁਲਿਸ ਬਲਾਂ ਨੇ ਕਬਜ਼ਾ ਲਏ ਹਨ | ਕੋਈ ਸਮਾਂ ਸੀ ਜਦੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਤਿੰਨ ਦਿਨ ਮੇਲਾ ਲੱਗਦਾ ਸੀ ਜੋ ਸੱਚਮੁੱਚ ਹੀ ਲੋਕ ਮੇਲਾ ਹੁੰਦਾ ਸੀ | ਕਈ ਸਟੇਜਾਂ ਲੱਗਦੀਆਂ ਸਨ ਨਾਟਕ ਖੇਡੇ ਜਾਂਦੇ ਸਨ, ਦੁਕਾਨਾਂ ਸਜਦੀਆਂ ਸਨ, ਕਿਤਾਬਾਂ ਦੇ ਸਟਾਲ ਲੱਗਦੇ ਸਨ | ਲੋਕ ਘੁੰਮ ਫਿਰ ਕੇ ਇਹ ਮੇਲਾ ਦੇਖਦੇ ਸਨ | 1980 ਤੋਂ ਬਾਅਦ ਸੁਰੱਖਿਆ ਦੇ ਨਾਂਅ ਹੇਠ ਪੁਲਿਸ ਵਲੋਂ ਇਸ ਮੇਲੇ ਦਾ ਸਰੂਪ ਹੀ ਬਦਲ ਦਿੱਤਾ ਗਿਆ | 23 ਮਾਰਚ ਤੋਂ ਇਕ ਦੋ ਦਿਨ ਪਹਿਲਾਂ ਰਾਤ ਵੇਲੇ ਪੁਲਿਸ ਖਟਕੜ ਕਲਾਂ ਦੇ ਘਰਾਂ ਵਿਚ ਜਾ ਕੇ ਬਾਹਰੋਂ ਆਏ ਹੋਏ ਮਹਿਮਾਨਾਂ ਉੱਤੇ ਸਖ਼ਤੀ ਨਾਲ ਪੁੱਛਗਿੱਛ ਕਰਨ ਲੱਗੀ ਅਤੇ ਮੇਲੇ ਵਿਚ ਆਉਣ ਵਾਲੇ ਲੋਕਾਂ ਉੱਤੇ ਬੰਦਿਸ਼ਾਂ ਲੱਗਣ ਲੱਗੀਆਂ | ਜਿਸ ਕਾਰਨ ਇਸ ਮੇਲੇ ਵਿਚ ਆਮ ਲੋਕਾਂ ਨੂੰ ਸ਼ਹੀਦ ਦੇ ਬੁੱਤ 'ਤੇ ਜਾ ਕੇ ਸ਼ਰਧਾਂਜਲੀਆਂ ਭੇਟ ਕਰਨੋਂ ਵੀ ਸਖ਼ਤੀ ਨਾਲ ਰੋਕਿਆ ਜਾਣ ਲੱਗਾ | 2008 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ 28 ਸਤੰਬਰ ਨੂੰ ਸਰਕਾਰ ਵਲੋਂ ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਕੀਤਾ ਗਿਆ | ਉਸ ਉਪਰੰਤ ਹਰ ਸਾਲ 28 ਸਤੰਬਰ ਨੂੰ ਵੀ ਜਨਮ ਦਿਵਸ ਸਮਾਗਮ ਹੋਣ ਲੱਗੇ | ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਮਾਨ ਸਰਕਾਰ ਨੇ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਉੱਤੇ ਪਾਬੰਦੀਆਂ ਹੋਰ ਵੀ ਬਹੁਤ ਜ਼ਿਆਦਾ ਸਖ਼ਤ ਕਰ ਦਿੱਤੀਆਂ ਹਨ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ 28 ਸਤੰਬਰ ਦੇ ਇਸ ਸਮਾਗਮ ਉੱਤੇ ਮਾਨ ਸਰਕਾਰ ਅਤੇ ਪੁਲਿਸ ਦੀ ਪੂਰੀ ਜਕੜ ਨਜ਼ਰ ਆਈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੰਤਰੀਆਂ ਦਾ ਤਾਂ ਇੱਥੇ ਪੁੱਜਣ ਉੱਤੇ ਸ਼ਾਹਾਨਾ ਸਵਾਗਤ ਹੋਇਆ ਪਰ ਆਮ ਲੋਕਾਂ ਨੂੰ ਸ਼ਹੀਦ ਦੇ ਬੁੱਤ ਅਤੇ ਮਿਊਜ਼ੀਅਮ ਦੁਆਲੇ ਬਣੀ ਚਾਰਦੀਵਾਰੀ ਅੰਦਰ ਦਾਖਲ ਤੱਕ ਨਾ ਹੋਣ ਦਿੱਤਾ ਗਿਆ | ਪੁਲਿਸ ਤੇ ਸਿਵਲ ਦੇ ਅਧਿਕਾਰੀ ਲੋਕਾਂ ਨੂੰ ਮੁੱਖ ਮੰਤਰੀ ਦਾ ਭਾਸ਼ਨ ਸੁਣਨ ਲਈ ਪੰਡਾਲ ਵਿਚ ਜਾਣ ਲਈ ਜ਼ਰੂਰ ਪ੍ਰੇਰਿਤ ਕਰ ਰਹੇ ਸਨ | ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਮਾਨ ਸਰਕਾਰ ਦੀਆਂ ਸਖ਼ਤ ਪੁਲਿਸ ਪਾਬੰਦੀਆਂ ਦੀ ਅਲੋਚਨਾ ਕੀਤੀ ਹੈ | ਹਲਕਾ ਨਵਾਂਸ਼ਹਿਰ ਦੇ ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਹੈ ਕਿ ਮਾਨ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਦੀ ਇਸ ਯਾਦਗਾਰ ਅਤੇ ਮੇਲੇ ਨੂੰ ਸਿਆਸੀ ਲਾਰਿਆਂ ਦਾ ਮੰਚ ਨਹੀਂ ਬਣਾਉਣਾ ਚਾਹੀਦਾ | ਇਸ ਮੰਚ ਤੋਂ ਸਿਰਫ਼ ਉਹ ਹੀ ਵਾਅਦੇ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਪੂਰੇ ਕਰਨ ਦੀ ਮਾਨ ਸਰਕਾਰ ਵਿਚ ਹਿੰਮਤ ਹੋਵੇ ਨਹੀਂ ਤਾਂ ਸ਼ਹੀਦਾਂ ਦੀ ਇਸ ਧਰਤੀ ਉੱਤੋਂ ਲੋਕਾਂ ਨੂੰ ਲਾਏ ਝੂਠੇ ਲਾਰਿਆਂ ਦਾ ਜਵਾਬ ਵੀ ਲੋਕ ਬਾਖ਼ੂਬੀ ਦੇਣਾ ਜਾਣਦੇ ਹਨ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨਾਲੋਂ ਬਦਲਾਅ ਸਿਰਫ਼ ਐਨਾ ਕੁ ਆਇਆ ਹੈ ਕਿ ਨੇਤਾਵਾਂ ਦੇ ਸਿਰਾਂ ਉੱਤੇ ਨੀਲੀਆਂ ਅਤੇ ਚਿੱਟੀਆਂ ਪੱਗਾਂ ਦੀ ਥਾਂ ਬਸੰਤੀ ਪੱਗਾਂ ਨਜ਼ਰ ਆਉਂਦੀਆਂ ਸਨ | ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੱਤਰ ਜਸਬੀਰ ਦੀਪ ਨੇ ਕਿਹਾ ਹੈ ਕਿ ਪੁਲਿਸ ਵਲੋਂ ਆਮ ਲੋਕਾਂ ਨੂੰ ਸ਼ਹੀਦ ਦੇ ਬੁੱਤ 'ਤੇ ਜਾ ਕੇ ਸ਼ਰਧਾਂਜਲੀਆਂ ਦੇਣ ਤੋਂ ਰੋਕਣਾ ਉਨ੍ਹਾਂ ਦੇ ਬੁਨਿਆਦੀ ਹੱਕਾਂ 'ਤੇ ਹਮਲਾ ਹੈ | ਸ਼ਹੀਦ ਲੋਕਾਂ ਦੇ ਹੁੰਦੇ ਹਨ ਨਾ ਕਿ ਸ਼ਹੀਦੀ ਸਥਾਨ ਸਰਕਾਰਾਂ ਦੀ ਜਾਇਦਾਦ ਬਣ ਜਾਂਦੇ ਹਨ | ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਮੇਲੇ ਨੂੰ ਲੋਕਾਂ ਦਾ ਮੇਲਾ ਹੀ ਰਹਿਣ ਦੇਣਾ ਚਾਹੀਦਾ ਹੈ | ਆਮ ਲੋਕਾਂ ਦੀ ਆਮਦ ਉੱਤੇ ਪਾਬੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ | ਇਸਤਰੀ ਜਾਗਿ੍ਤੀ ਮੰਚ ਦੇ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਵਿਚ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਵਿਚੋਂ ਕੋਈ ਵੀ ਅਹਿਮ ਵਾਅਦਾ ਪੂਰਾ ਨਹੀਂ ਕੀਤਾ ਇੱਥੋਂ ਤੱਕ ਕਿ ਔਰਤਾਂ ਲਈ 1000 ਰੁਪਏ ਮਾਸਿਕ ਵੀ ਨਹੀਂ ਦਿੱਤਾ ਗਿਆ | ਇਹ ਘਾਟਾਂ ਮਾਨ ਸਰਕਾਰ ਨੂੰ ਅੰਦਰੋਂ ਕਾਂਬਾ ਛੇੜ ਰਹੀਆਂ ਹਨ ਕਿ ਜਥੇਬੰਦੀਆਂ ਪੰਡਾਲ ਵਿਚ ਆ ਕੇ ਕੀਤੇ ਵਾਅਦਿਆਂ ਦਾ ਹਿਸਾਬ-ਕਿਤਾਬ ਨਾ ਪੁੱਛਣ ਲੱਗ ਪੈਣ | ਫਿਰ ਵੀ ਪੀ.ਟੀ.ਆਈ. ਅਧਿਆਪਕ ਖਟਕੜ ਕਲਾਂ ਵਿਖੇ ਟੈਂਕੀ ਵਿਚ ਚੜ੍ਹਨ ਵਿਚ ਕਾਮਯਾਬ ਹੋ ਗਏ | ਮਾਨ ਸਰਕਾਰ ਨੂੰ ਅਜਿਹੇ ਮੇਲਿਆਂ ਵਿਚ ਪਾਬੰਦੀਆਂ ਲਾਉਣ ਦੀ ਥਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਹੌਂਸਲਾ ਦਿਖਾਉਣਾ ਚਾਹੀਦਾ ਹੈ |
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਸਾਲਾਨਾ ਆਮ ਇਜਲਾਸ ਚੰਡੀਗੜ੍ਹ ਰੋਡ 'ਤੇ ਸਥਿਤ ਇਕ ਪੈਲੇਸ ਵਿਖੇ ਕਰਵਾਇਆ ਗਿਆ | ਇਸ ਆਮ ਇਜਲਾਸ ਵਿਚ ਮਿੱਲ ਦੇ ਲਗਪਗ 600 ਹਿੱਸੇਦਾਰ ਹਾਜ਼ਰ ਹੋਏ ...
ਬਲਾਚੌਰ, 29 ਸਤੰਬਰ (ਸ਼ਾਮ ਸੁੰਦਰ ਮੀਲੂ)- ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਤੋਂ ...
ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)- ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਸੰਗਤਾਂ ਦੇ ਸਹਿਯੋਗ ਨਾਲ ਬਾਬਾ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ...
ਬੰਗਾ, 29 ਸਤੰਬਰ (ਕਰਮ ਲਧਾਣਾ)- ਜ਼ਿਲ੍ਹੇ ਦੇ ਪਿੰਡ ਕਰਨਾਣਾ ਦੇ ਨੀਲੇ ਕਾਰਡ ਧਾਰਕਾਂ ਨੂੰ ਦੋ ਦਸੰਬਰ 2021 ਤੋਂ ਕਣਕ ਨਹੀਂ ਮਿਲੀ | ਇਹ ਜਾਣਕਾਰੀ ਦਿੰਦੇ ਹੋਏ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਦੱਸਿਆ ਕਿ ਸਬੰਧਤ ...
ਸੜੋਆ, 29 ਸਤੰਬਰ (ਨਾਨੋਵਾਲੀਆ)- ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਵਲੋਂ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਨਾਲ ਸਬੰਧਤ ਪਿੰਡ ਖਰੌੜ ਵਿਖੇ 25 ਸਤੰਬਰ ਨੂੰ ਕਰਵਾਈ ਜਾਣ ਵਾਲੀ 13ਵੀਂ ਲਿਖਤੀ ਪ੍ਰਤੀਯੋਗਤਾ ਪ੍ਰੀਖਿਆ ਭਾਰੀ ਵਰਖਾ ਹੋਣ ...
ਰਾਹੋਂ, 29 ਸਤੰਬਰ (ਬਲਬੀਰ ਸਿੰਘ ਰੂਬੀ)- ਕੇਂਦਰ ਸਰਕਾਰ ਵਲੋਂ ਜੋ ਆਰਡੀਨੈਂਸ ਜਾਰੀ ਕੀਤਾ ਸੀ ਉਸ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਵਲੋਂ ਰਾਹੋਂ ਉਪ ਮੰਡਲ ਵਿਖੇ ਗੇਟ ਰੈਲੀ ਕੀਤੀ ਗਈ ਅਤੇ ਬਿਜਲੀ ਐਕਟ 2022 ਦੀਆਂ ਕਾਪੀਆਂ ਸਾੜੀਆਂ ਗਈਆਂ | ਰੋਸ ਰੈਲੀ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)- ਖੇਡਾਂ ਵਤਨ ਦੀਆਂ ਤਹਿਤ ਕਰਵਾਏ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਸੈਂਟਰਾਂ ਦੇ ਸੱਠ ਸਕੂਲਾਂ ਦੇ ਅੱਠ ਸੌ ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੁਲਜੀਤ ਸਿੰਘ ...
ਜਾਡਲਾ, 29 ਸਤੰਬਰ (ਬੱਲੀ)- ਲਾਗਲੇ ਪਿੰਡ ਦੌਲਤਪੁਰ ਦੇ 30 ਕੁ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਵਰਗੀ ਮਾ. ਸ਼ਿਵ ਸਿੰਘ ਅਤੇ ਅਮਰ ਕੌਰ ਦੀ ਧੀ ਹਰਕਿਰਪਾਲ ਕੌਰ ਨੇ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਉਨ੍ਹਾਂ ਦਾ ਜੱਦੀ ਘਰ ਇਕਲੌਤੀ ਵਾਰਸ ਹੋਣ ਕਰਕੇ ਆਪ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਨਵਾਂਸ਼ਹਿਰ ਦੇ ਪਿੰਡ ਹੰਸਰੋਂ ਵਿਖੇ ਇਨ-ਸਿਟੂ ਸਕੀਮ ਅਧੀਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ...
ਮਜਾਰੀ/ਸਾਹਿਬਾ, 29 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਕਿਸਾਨ ਮਜ਼ਦੂਰ ਸੰਗਠਨ ਦੇ ਆਗੂਆਂ ਦੀ ਮੀਟਿੰਗ ਮੁੱਖ ਦਫ਼ਤਰ ਚੁਸ਼ਮਾਂ ਵਿਖੇ ਹੋਈ | ਜਿਸ ਵਿਚ ਕਿਸਾਨਾਂ ਨੇ ਬੀਤੇ ਸਮੇਂ ਵਿਚ ਝੋਨੇ ਦੀ ਫ਼ਸਲ ਨੂੰ ਬਿਮਾਰੀ ਲੱਗਣ ਨਾਲ ਤੇ ਬਾਅਦ 'ਚ ਆਈ ਤੇਜ਼ ਮੀਂਹ ਹਨੇਰੀ ਨਾਲ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਯੁਵਕ ਸੇਵਾਵਾਂ ਵਿਭਾਗ ਨਵਾਂਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਚ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਵਿਸ਼ਾ ਵਲੰਟੀਅਰ ਬਲੱਡ ਡੋਨੇਸ਼ਨ, ਡਰੱਗਜ਼, ਏਡਜ਼ ...
ਬੰਗਾ, 29 ਸਤੰਬਰ (ਕਰਮ ਲਧਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਪਿ੍ੰ. ਰਜਨੀਸ਼ ਕੁਮਾਰ ਦੀ ਅਗਵਾਈ ਵਿਚ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ ਕਰਵਾਇਆ | ਸਮਾਗਮ 'ਚ ਉੱਘੇ ਬੁਲਾਰੇ ਲੈਕ. ਬੂਟਾ ਸਿੰਘ ...
ਬੰਗਾ, 29 ਸਤੰਬਰ (ਕਰਮ ਲਧਾਣਾ)- ਖੇਤੀਬਾੜੀ ਵਿਭਾਗ ਪੰਜਾਬ ਦੇ ਬਲਾਕ ਦਫ਼ਤਰ ਬੰਗਾ ਵਲੋਂ ਖੇਤੀਬਾੜੀ ਅਫ਼ਸਰ ਬੰਗਾ ਡਾ. ਲਛਮਣ ਦਾਸ ਦੀ ਅਗਵਾਈ ਵਿਚ ਸਹਿਕਾਰੀ ਸੁਸਾਇਟੀ ਲਧਾਣਾ ਝਿੱਕਾ ਵਿਖੇ ਪਰਾਲੀ ਨਾ ਸਾੜਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਸਰਕਾਰ ਵਲੋਂ ਆਮ ਲੋਕਾਂ ਲਈ ਤਿਉਹਾਰਾਂ ਦੇ ਦਿਨਾਂ 'ਚ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾਂਦੀਆਂ ਸੇਵਾਵਾਂ 'ਚ ਨਿਰਵਿਘਨਤਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ 5 ਅਕਤੂਬਰ ਨੂੰ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕੁੱਝ ਹਿੰਦੂ ਸੰਗਠਨਾਂ ਵਲੋਂ ਰਾਮ ਲੀਲ੍ਹਾ ਮੰਚਨ ਦੌਰਾਨ ਅਸ਼ਲੀਲ ਅਤੇ ਫ਼ਿਲਮੀ ਗਾਣਿਆਂ 'ਤੇ ਕੁੱਝ ਪਾਤਰਾਂ ਪਾਸੋਂ ਐਕਟਿੰਗ ਕਰਵਾਏ ...
ਕਟਾਰੀਆਂ, 29 ਸਤੰਬਰ (ਨਵਜੋਤ ਸਿੰਘ ਜੱਖੂ )- ਦੀ ਕਟਾਰੀਆ ਕੋਆਪਰੇਟਿਵ ਸੁਸਾਇਟੀ ਲਿਮਟਿਡ ਪਿੰਡ ਕਟਾਰੀਆਂ ਵਿਖੇ ਆਮ ਇਜਲਾਸ ਸੁਸਾਇਟੀ ਦੇ ਕਮੇਟੀ ਪ੍ਰਧਾਨ ਅਮਰੀਕ ਸਿੰਘ ਗੁਰੂ ਅਤੇ ਸਮੂਹ ਕਮੇਟੀ ਮੈਂਬਰਾਂ ਅਤੇ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ ...
ਸੰਧਵਾਂ, 29 ਸਤੰਬਰ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਵਿਖੇ ਗਰਾਮ ਪੰਚਾਇਤ ਐਨ.ਆਰ.ਆਈਜ਼ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਲ ਡੰਗਰ ਦੀ ਸੱੁਖ ਵਾਸਤੇ ਕਰਵਾਏ ਗਏ ਦੋ ਰੋਜ਼ਾ ਛਿੰਝ ਮੇਲੇ 'ਚ 300 ਦੇ ਕਰੀਬ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ...
ਸਾਹਲੋਂ, 29 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)- ਬਲਾਕ ਮੁਕੰਦਪੁਰ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ਦੇ ਖਿਡਾਰੀਆ ਨੇ ਕਬੱਡੀ ਖੇਡ ਮੁਕਾਬਲਿਆਂ ਵਿਚੋਂ ਸੋਨ ਤਗਮਾ ਜਿੱਤਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ...
ਭੱਦੀ, 29 ਸਤੰਬਰ (ਨਰੇਸ਼ ਧੌਲ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਵ. ਪਿ੍ੰ. ਸ਼ੰਕਰ ਦਾਸ ਅਤੇ ਸ਼ਹੀਦ ਅਜੈ ਕੁਮਾਰ ਦੀ ਨਿੱਘੀ ਯਾਦ ਵਿਚ ਪਿ੍ੰਸੀਪਲ ਸ਼ੰਕਰ ਦਾਸ ਸਪੋਰਟਸ ਕਲੱਬ ਨਵਾਂ ਪਿੰਡ ਟੱਪਰੀਆਂ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਆਪਣੀਆਂ ਪ੍ਰਾਪਤੀਆਂ ਵਿਚ ਇਕ ਹੋਰ ਵਾਧਾ ਕਰਦਿਆਂ, 2 ਅਕਤੂਬਰ, 2022 ਨੂੰ ਸਵੱਛ ਭਾਰਤ ਦਿਵਸ ਮੌਕੇ ਭਾਰਤ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ 'ਹਰ ਘਰ ਜਲ' ਐਵਾਰਡ ਲਈ ਦਾਅਵੇਦਾਰੀ ਨੂੰ ...

ਔੜ, 29 ਸਤੰਬਰ (ਜਰਨੈਲ ਸਿੰਘ ਖੁਰਦ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ ਵਿਖੇ ਪਿ੍ੰਸੀਪਲ ਰਾਜਨ ਭਾਰਦਵਾਜ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਆਧਾਰ 'ਤੇ ਉਨ੍ਹਾਂ ...
ਬੰਗਾ, 29 ਸਤੰਬਰ (ਕਰਮ ਲਧਾਣਾ)-ਬੱਬਰ ਅਕਾਲੀ ਲਹਿਰ ਦੇ ਸੌ ਸਾਲਾ ਸ਼ਤਾਬਦੀ ਸਮਾਗਮ ਜੋ ਕਿ 26 ਨਵੰਬਰ 2022 ਨੂੰ ਗੁਰਦੁਆਰਾ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਕਰਵਾਏ ਜਾਣਗੇ | ਸਮਾਗਮ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਚਰਨ ਕੰਵਲ ਜੀਦੋਵਾਲ ਬੰਗਾ ...
ਸੰਧਵਾਂ, 29 ਸਤੰਬਰ (ਪ੍ਰੇਮੀ ਸੰਧਵਾਂ)- ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ. ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਪਿ੍ੰ. ਜਸਵਿੰਦਰ ਕੌਰ, ਲੈਕ. ਹਰਬੰਸ ...
ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)- ਬਲਾਕ ਔੜ ਅਧੀਨ ਪੈਂਦੇ ਪਿੰਡ ਮੀਰਪੁਰ ਲੱਖਾ ਵਿਖੇ ਸੋਢੀ ਪਰਿਵਾਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵ. ਜਸਵਿੰਦਰ ਕੌਰ ਸੋਢੀ ਦੀ ਯਾਦ ਵਿਚ ਬਣਾਈ ਗਈ ਸੁਖ ਸਾਗਰ ਪਾਰਕ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ...
ਬੰਗਾ, 29 ਸਤੰਬਰ (ਕਰਮ ਲਧਾਣਾ)- ਸ. ਭਗਤ ਸਿੰਘ ਦੇ ਜਨਮ ਦਿਨ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਵਿਖੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ | ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸ. ਭਗਤ ਸਿੰਘ ਦੀ ਜੀਵਨੀ ਤੇ ਬਲਬੀਰ ਸਿੰਘ ਮੈਥ ਮਾਸਟਰ ਅਤੇ ...
ਬਲਾਚੌਰ, 29 ਸਤੰਬਰ (ਸ਼ਾਮ ਸੁੰਦਰ ਮੀਲੂ)- ਕੰਢੀ-ਬੀਤ ਇਲਾਕੇ ਦੇ ਪਿੰਡਾਂ ਅੰਦਰ ਪਾਣੀ ਦੀ ਸੱਤ੍ਹਾ ਬਹੁਤ ਡੁੰਘਾਈ 'ਤੇ ਹੋਣ ਕਰਕੇ ਨਿੱਤ ਪਾਣੀ ਦੀ ਪੂਰਤੀ ਲਈ ਹੈਂਡ ਪੰਪ, ਸਬਮਰਸੀਬਲ ਬੋਰ ਜਾਂ ਟਿਊਬਵੈੱਲ ਲਗਵਾਉਣਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਦੀ ਗੱਲ ਹੈ | ਆਮ ਲੋਕ ...

ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਹਾਕਮ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਤਾਂ ਲਾਉਂਦੇ ਹਨ, ਪਰ ਕਿਵੇਂ ਆਵੇਗਾ? ਇਸ ਗੱਲ ਤੇ ਸਾਫ਼ ਨਜ਼ਰੀਆ ਨਹੀਂ ਰੱਖਦੇ, ਇਹੀ ਕਾਰਨ ਹੈ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਕੌਮਾਂ ...
ਸੰਧਵਾਂ, 29 ਸਤੰਬਰ (ਪ੍ਰੇਮੀ ਸੰਧਵਾਂ) - ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਅਜ਼ਾਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ 'ਚ ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਨੀਅਰ 'ਆਪ' ਆਗੂ ਸ. ਜਗਜੀਤ ਸਿੰਘ ਬਲਾਕੀਪੁਰ ਨੇ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੱਚੇ ਆਪਣੀ ਮਾਂ ਦਾ ਸਭ ਤੋਂ ਵੱਧ ਮਾਣ-ਸਤਿਕਾਰ ਕਰਦੇ ਹਨ ਅਤੇ ਮਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸਮਾਜ ਸੇਵਾ ਵਿਚ ਵੀ ਹਮੇਸ਼ਾਂ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ | ਪੰਥ ਦੇ ਪ੍ਰਸਿੱਧ ਢਾਡੀ ਅਤੇ ਸਾਰੰਗੀ ਮਾਸਟਰ ਨਛੱਤਰ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਪਰਿਵਾਰ ਨਿਯੋਜਨ ਜ਼ਿਲ੍ਹਾ ਕੁਆਲਿਟੀ ਇੰਸ਼ੋਰੈਂਸ ਕਮੇਟੀ ਅਤੇ ਜ਼ਿਲ੍ਹਾ ਫੈਮਲੀ ਪਲਾਨਿੰਗ ਇੰਡੈਮਨਿਟੀ ਸਬ-ਕਮੇਟੀ ਦੀ ਮੀਟਿੰਗ ...
ਬਲਾਚੌਰ, 29 ਸਤੰਬਰ (ਸ਼ਾਮ ਸੁੰਦਰ ਮੀਲੂ)- ਪਿੰਡ ਜੱਟਪੁਰ ਵਿਖੇ 'ਇਨ ਸਿਟੂ ਸਕੀਮ' ਤਹਿਤ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸੰਬੰਧੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ...
ਨਵਾਂਸ਼ਹਿਰ, 29 ਸਤੰਬਰ (ਹਰਵਿੰਦਰ ਸਿੰਘ)-ਜਸਬੀਰ ਸਿੰਘ ਕੋਟਲਾ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਵਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਸ਼ਹੀਦ ਭਗਤ ਸਿੰਘ ...
ਪੋਜੇਵਾਲ ਸਰਾਂ, 29 ਸਤੰਬਰ (ਰਮਨ ਭਾਟੀਆ)- ਗਰਾਮ ਪੰਚਾਇਤ ਛੂਛੇਵਾਲ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਤੇ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਨਗਰ ਦੀ ਸੁੱਖ ਸ਼ਾਂਤੀ ਲਈ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਵੱਖ-ਵੱਖ ਅਖਾੜਿਆਂ ਦੇ ...
ਭੱਦੀ, 29 ਸਤੰਬਰ (ਨਰੇਸ਼ ਧੌਲ)- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਨਵਾਂਸ਼ਹਿਰ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਤੋਂ ਪਹਿਲਾਂ ਵੱਖੋ-ਵੱਖ ਪਿੰਡਾਂ ਵਿਚ ਆਰੰਭ ਕੀਤੇ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦਾ ...
ਸੰਧਵਾਂ, 29 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਹੋ ਰਹੇ ਸੂਬਾ ਪੱਧਰੀ ਸਮਾਗਮ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਸਰਕਲ ਇੰਚਾਰਜ ਡਾ. ਜਗਨ ਨਾਥ ਹੀਰਾ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਕੋਟਿਨ-ਕੋਟ ਪ੍ਰਣਾਮ ਕਰਦਿਆਂ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਰਬੱਤ ਦੀ ਭਲਾਈ ਲਈ ਬੂਟੇ ਲਗਾਏ ਗਏ | ਇਸ ਮੌਕੇ 'ਤੇ ਸੁਸਾਇਟੀ ਮੈਂਬਰਾਂ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)- ਜੇ.ਐੱਸ.ਐਫ.ਐਚ. ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਨਵਾਂਸ਼ਹਿਰ ਵਿਖੇ ਅੰਤਰ ਜ਼ੋਨਲ ਟੂਰਨਾਮੈਂਟ ਕਰਵਾਇਆ ਗਿਆ | ਪਿ੍ੰ. ਦਲਜੀਤ ਸਿੰਘ ਬੋਲਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX