ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਨਵਾਂ ਸਲੇਮਸ਼ਾਹ ਵਿਖੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਚਾਇਤ ਦੋ ਧਿਰਾਂ ਵਿਚ ਵੰਡੀ ਗਈ ਹੈ | ਜਿੱਥੇ ਪਿੰਡ ਦੇ ਮੈਂਬਰ ਪੰਚਾਇਤ ਸਰਪੰਚ ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾ ਰਹੇ ਹਨ, ਉੱਥੇ ਹੀ ਸਰਪੰਚ ਵਲੋਂ ਪੰਚਾਂ ਤੇ ਨਾਜਾਇਜ਼ ਮਾਈਨਿੰਗ ਕਰਨ ਦਾ ਦੋਸ਼ ਮੜਿ੍ਹਆ ਜਾ ਰਿਹਾ ਹੈ | ਮਿਲੀ ਜਾਣਕਾਰੀ ਮੁਤਾਬਿਕ ਪਿੰਡ ਨਵਾਂ ਸਲੇਮਸ਼ਾਹ ਦੀ ਪੰਚਾਇਤ ਦੀ ਕਰੀਬ 20 ਏਕੜ ਜ਼ਮੀਨ ਹੈ | ਜਿਸ ਨੂੰ ਪੰਚਾਇਤ ਵਲੋਂ ਠੇਕੇ ਤੇ ਦਿੱਤਾ ਗਿਆ ਹੈ ਅਤੇ ਮੈਂਬਰ ਪੰਚਾਇਤ ਵਲੋਂ ਜ਼ਮੀਨ ਦੇ ਵੱਖ-ਵੱਖ ਹਿੱਸਿਆਂ ਨੂੰ ਵਰਤਿਆ ਜਾ ਰਿਹਾ ਹੈ | ਜ਼ਮੀਨ ਅੰਦਰ ਰੇਤ ਦਾ ਵੱਡਾ ਖੱਡ ਵੀ ਮੌਜੂਦ ਹੈ, ਜਿੱਥੋਂ ਨਾਜਾਇਜ਼ ਮਾਈਨਿੰਗ ਕਰ ਕੇ ਰੇਤਾ ਕੱਢਿਆ ਜਾ ਰਿਹਾ ਹੈ | ਪਿੰਡ ਦੇ ਪੰਚਾਂ ਸੁਰਿੰਦਰ ਸਿੰਘ, ਹਰਮੀਤ ਸਿੰਘ, ਜੋਗਿੰਦਰ ਸਿੰਘ, ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜ਼ਮੀਨ ਠੇਕੇ 'ਤੇ ਲਈ ਹੋਈ ਹੈ, ਪਰ ਇਸ ਜ਼ਮੀਨ ਅੰਦਰ ਪਿਛਲੇ ਕਈ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਗਿਆ ਕਿ ਇਸ ਨਾਜਾਇਜ਼ ਮਾਈਨਿੰਗ ਪਿੱਛੇ ਪਿੰਡ ਦੀ ਸਰਪੰਚ ਦਾ ਹੱਥ ਹੈ | ਜੋਕਿ ਆਪਣੇ ਕਰੀਬੀ ਅਤੇ ਰਿਸ਼ਤੇਦਾਰ ਜਰੀਏ ਰੇਤ ਦੀ ਖੱਡ ਤੋਂ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਸਰਪੰਚ ਨੂੰ ਵੀ ਰੋਕਿਆ ਗਿਆ ਹੈ | ਪਰ ਉਲਟਾ ਸਰਪੰਚ ਅਤੇ ਉਸ ਦਾ ਪਤੀ ਉਨ੍ਹਾਂ 'ਤੇ ਹੀ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਾਉਣ ਦੀਆਂ ਧਮਕੀਆਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਰਾਤ ਵਕਤ ਦਰਜਨਾਂ ਰੇਹੜੇ ਇਸ ਖੱਡ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੇ ਹਨ ਅਤੇ ਸਰਪੰਚ ਉਨ੍ਹਾਂ ਕੋਲੋਂ ਪੈਸੇ ਲੈਂਦੀ ਹੈ | ਇਸ ਲਈ ਇਸ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ | ਉੱਥੇ ਦੂਜੇ ਪਾਸੇ ਸਰਪੰਚ ਸੰਤੋਸ਼ ਰਾਣੀ ਅਤੇ ਉਸ ਦੇ ਪਤੀ ਜੋਗਿੰਦਰ ਸਿੰਘ ਨੇ ਪੰਚਾਂ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾਜਾਇਜ਼ ਮਾਈਨਿੰਗ ਨਾ ਤਾਂ ਉਹ ਕਰ ਰਹੇ ਹਨ ਅਤੇ ਨਾ ਹੀ ਕਰਵਾ ਰਹੇ ਹਨ | ਉਨ੍ਹਾਂ ਦੋਸ਼ ਲਗਾਏ ਕਿ ਪਿੰਡ ਦੇ ਪੰਚ ਪੰਚਾਇਤ ਤੋਂ ਅਲੱਗ ਹੋ ਕੇ ਮਨਮਰਜ਼ੀਆਂ ਕਰ ਰਹੇ ਹਨ ਅਤੇ ਪੰਚਾਇਤੀ ਜ਼ਮੀਨ ਵਿਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ ਅਤੇ ਕਈ ਵਾਰ ਪੰਚਾਂ ਨੂੰ ਰੋਕਿਆ ਵੀ ਗਿਆ ਹੈ, ਪਰ ਪੰਚ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ | ਜਦੋਂ ਇਸ ਸਬੰਧੀ ਫ਼ਾਜ਼ਿਲਕਾ ਦੇ ਡੀ.ਐੱਸ.ਪੀ. ਸੁਬੇਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਇਸ ਸਬੰਧੀ ਕੋਈ ਮਾਮਲਾ ਨਹੀਂ ਆਇਆ ਹੈ, ਪਰ ਪੁਲਿਸ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ 'ਤੇ ਜਾ ਕੇ ਜਾਂਚ ਕਰੇਗੀ | ਜੇਕਰ ਮਾਈਨਿੰਗ ਵਿਭਾਗ ਤੋਂ ਪੁਲਿਸ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਵਲੋਂ ਕਾਰਵਾਈ ਕੀਤੀ ਜਾਵੇਗੀ | ਹੁਣ ਵੇਖਣਾ ਹੋਵੇਗਾ ਕਿ ਮਾਈਨਿੰਗ ਜਾਂ ਪੁਲਿਸ ਵਿਭਾਗ ਇਸ ਮਾਮਲੇ ਦੀ ਤਫ਼ਤੀਸ਼ ਕਰਦਾ ਹੈ ਕਿਉਂਕਿ ਜਿਸ ਤਰ੍ਹਾਂ ਪੰਚ ਅਤੇ ਸਰਪੰਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਦੀਆਂ ਪਰਤਾਂ ਖੋਲ੍ਹ ਰਹੇ ਹਨ | ਉਹ ਇਕ ਗੰਭੀਰ ਮੁੱਦਾ ਹੈ |
ਮੰਡੀ ਅਰਨੀਵਾਲਾ, 29 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਸਥਾਨਕ ਬੰਨਾ ਵਾਲਾ ਬਾਈਪਾਸ ਦੇ ਦੁਕਾਨਦਾਰ ਅਤੇ ਵਸਨੀਕ ਇੱਥੋਂ ਲੰਘਦੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ ਕਾਰਨ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਸਾਰਾ ਦਿਨ ਵੱਡੇ ਟਰੈਕਟਰ ਟਰਾਲੇ ਮਿੱਟੀ ਨਾਲ ਭਰੇ ਹੋਏ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਦਿਹਾਤੀ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਵਲੋਂ ਅੱਜ ਪਿੰਡ ਖੂਈਆਂ ਸਰਵਰ ਦੇ ਜਲ ਸਪਲਾਈ ਵਿਭਾਗ ਦੇ ਐੱਸ.ਡੀ.ਓ. ਖ਼ਿਲਾਫ਼ ਧਰਨਾ ਲਗਾਇਆ ਗਿਆ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਜੈਮਲ ਰਾਮ, ਜੱਗਾ ਸਿੰਘ ਅਤੇ ...
ਫ਼ਾਜ਼ਿਲਕਾ, 29 ਸਤੰਬਰ (ਅਮਰਜੀਤ ਸ਼ਰਮਾ)- ਸਥਾਨਕ ਗਾਂਧੀ ਚੌਂਕ ਵਿਖੇ ਸਥਿਤ ਦਾਵੜਾ ਸਵੀਟਸ ਵਿਚ ਅੱਜ ਅਚਾਨਕ ਅੱਗ ਲੱਗ ਗਈ | ਜਿਸ ਕਾਰਨ ਦੁਕਾਨਦਾਰ ਦਾ ਬਹੁਤ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦਿਆਂ ਦੁਕਾਨ ਸੰਚਾਲਕ ਨਿਖਿਲ ਦਾਵੜਾ ਨੇ ਦੱਸਿਆ ਕਿ ਲੱਡੂ ਬਣਾਉਂਦੇ ਵਕਤ ...
ਅਬੋਹਰ, 29 ਸਤੰਬਰ (ਵਿਵੇਕ ਹੂੜੀਆ)-ਟੈਕਨੀਕਲ ਸਰਵਿਸਿਜ਼ ਯੂਨੀਅਨ, ਐੱਸ.ਐੱਸ.ਯੂ ਤੇ ਜੇ.ਈ. ਕੌਂਸਲ ਦੇ ਮੈਂਬਰਾਂ ਨੇ ਅੱਜ ਸੰਯੁਕਤ ਫੋਰਮ ਦੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿਚ ਬਿੱਲ ਦੀਆਂ ਕਾਪੀਆਂ ਫੂਕੀਆਂ ਤੇ ਕੇਂਦਰ ਸਰਕਾਰ ...
ਜਲਾਲਾਬਾਦ, 29 ਸਤੰਬਰ (ਕਰਨ ਚੁਚਰਾ)-ਕਿਸਾਨ ਕਿਸਾਨ ਸਭਾ ਦੀ ਸੂਬਾ ਪੱਧਰੀ ਕਨਵੈੱਨਸ਼ਨ ਜਲਾਲਾਬਾਦ ਦੇ ਅਰਾਈਆਂਵਾਲਾ ਰੋਡ 'ਤੇ ਡੇਰਾ ਬਾਬਾ ਭੂੰਮਣਸ਼ਾਹ ਵਿਖੇ ਹੋਈ | ਜਿਸ 'ਚ ਸੂਬੇ ਭਰ ਤੋਂ ਜਥੇਬੰਦੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਜਥੇਬੰਦੀ ਦੀ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਪਿੰਡ ਘੱਲੂ ਦੇ ਬੱਸ ਅੱਡੇ ਕੋਲ ਟਰੈਕਟਰ ਦੀ ਟੱਕਰ ਨਾਲ ਹੋਈ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਖੂਈਖੇੜਾ ਥਾਣਾ ਪੁਲਿਸ ਨੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਪ੍ਰੇਮ ਕੁਮਾਰ ...
ਜਲਾਲਾਬਾਦ, 29 ਸਤੰਬਰ (ਕਰਨ ਚੁਚਰਾ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਬੀਤੀ ਰਾਤ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ-ਵੱਖ ਸਿਆਸੀ ਜਥੇਬੰਦੀਆਂ ਦੇ ਆਗੂਆਂ ਵਲੋਂ ਇਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ | ਇਸ ਕੈਂਡਲ ਮਾਰਚ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੀ ...
ਜਲਾਲਾਬਾਦ, 29 ਜਤਿੰਦਰ (ਜਤਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਵਲ਼ੋਂ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਪਰਾਲੀ ਦੀ ਸਹੀ ਸਾਂਭ ਸੰਭਾਲ ਲਈ ਜਾਗਰੂਕ ਕਰਨ ਬਾਰੇ ਕੈਂਪ ਲਗਾਏ ਜਾ ਰਹੇ ਹਨ ਅਤੇ ਹੋਰ ਤਰੀਕਿਆਂ ਦੇ ਨਾਲ ਵੀ ...
ਮੰਡੀ ਲਾਧੂਕਾ, 29 ਸਤੰਬਰ (ਰਾਕੇਸ਼ ਛਾਬੜਾ)-ਤਿੰਨ ਸਾਲ ਪਹਿਲਾਂ ਸਿੱਧੀ ਭਰਤੀ ਰਾਹੀ ਨਿਯੁਕਤ ਹੋਏ ਪ੍ਰਾਇਮਰੀ ਵਿੰਗ ਦੇ ਅਧਿਆਪਕ ਦਾ ਤਿੰਨ ਸਾਲ ਦਾ ਪਰਖ ਕਾਲ ਪੂਰਾ ਹੋ ਚੁੱਕਿਆ ਹੈ | ਹੁਣ ਜਦੋਂ ਉਨ੍ਹਾਂ ਦੇ ਵਿੱਤੀ ਅਤੇ ਤਰੱਕੀ ਲਾਭ ਲੈਣ ਦਾ ਸਮਾਂ ਆਇਆ ਹੈ ਤਾਂ ਸਿੱਖਿਆ ...
ਜਲਾਲਾਬਾਦ, 29 ਸਤੰਬਰ (ਕਰਨ ਚੁਚਰਾ)-ਜਲਾਲਾਬਾਦ ਦੇ ਨੇੜਲੇ ਪਿੰਡ ਮੌਲਵੀਵਾਲਾ ਵਿਖੇ ਆਪਣੇ ਪਰਿਵਾਰ ਨੂੰ ਚਾਹ ਵਿਚ ਨਸ਼ੀਲੀ ਦਵਾਈ ਦੇ ਕੇ ਤਿੰਨ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਪੀੜਿਤ ਪਤੀ ...
ਜਲਾਲਾਬਾਦ, 29 ਸਤੰਬਰ (ਕਰਨ ਚੁਚਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵਲੋਂ ਪਿੰਡ ਬਘੇ ਕੇ ਉਤਾੜ ਉਰਫ਼ ਕਾਲੂ ਵਾਲੇ ਝੁੱਗਿਆਂ ਵਿਖੇ ਸਰਵ ਸੰਮਤੀ ਨਾਲ ਨਵੀਂ ਇਕਾਈ ਦਾ ਗਠਨ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ਪ੍ਰਵੀਨ ਕੁਮਾਰ ਮੌਲਵੀਵਾਲਾ ਬਲਾਕ ਪ੍ਰਧਾਨ ਵਲੋਂ ...
ਮੰਡੀ ਅਰਨੀਵਾਲਾ, 29 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਅਰਨੀਵਾਲਾ ਦੀ ਗਊਸ਼ਾਲਾ ਵਿਚ ਸਬੰਧਿਤ ਠੇਕੇਦਾਰ ਵਲੋਂ 6 ਸਾਲਾਂ ਤੋਂ ਕੰਮਾਂ ਨੂੰ ਪੂਰਾ ਨਾ ਕਰਨ ਦੇ ਦੋਸ਼ ਲਾਉਂਦੇ ਮੰਡੀ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਉਸ ਖ਼ਿਲਾਫ ਵਿਭਾਗੀ ਕਾਰਵਾਈ ਕੀਤੇ ਜਾਣ ਦੀ ਮੰਗ ...
ਅਬੋਹਰ, 29 ਸਤੰਬਰ (ਵਿਵੇਕ ਹੂੜੀਆ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਸ਼ਰੇਆਮ ਬਾਜ਼ਾਰ ਵਿਚੋਂ ਮੋਬਾਈਲ ਝਪਟ ਕੇ ਲਿਜਾਉਣ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨੋਜ ਕੁਮਾਰ ਪੁੱਤਰ ਮੇਵਾ ਲਾਲ ਵਾਸੀ ਗਲੀ ...
ਜਲਾਲਾਬਾਦ, 29 ਸਤੰਬਰ (ਕਰਨ ਚੁਚਰਾ)-ਕਿਸਾਨਾਂ ਨੂੰ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਤੋਂ ਬਾਅਦ ਸੰਘਰਸ਼ ਲਈ ਤਿਆਰ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੌਰ 'ਤੇ ਜਲਾਲਾਬਾਦ ਪੁੱਜੇ | ਜਿੱਥੇ ਉਨ੍ਹਾਂ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਦੇਸ਼ ਦੀ ਆਜ਼ਾਦੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ 115ਵੇਂ ਜਨਮ ਦਿਨ ਮੌਕੇ ਭਾਟੀਆ ਪੈਲੇਸ ਵਿਖੇ ਮਹਾਰਾਜਾ ਸੂਰਜਮਲ ਫਾਊਾਡੇਸ਼ਨ ਵਲੋਂ ਕਰਵਾਏ ਪ੍ਰੋਗਰਾਮ ਦੌਰਾਨ ਮੁੱਖ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਇਲਾਕੇ ਦੇ ਵੱਖ-ਵੱਖ ਖੇਡ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਖੇਡੋ ਇੰਡੀਆ ਪ੍ਰੋਗਰਾਮ ਅਧੀਨ ਵੱਖ-ਵੱਖ ਖੇਡਾਂ ਲਈ ਇਨਡੋਰ ਅਤੇ ਖੇਡ ਮੈਦਾਨ ਦੀ ਮੰਗ ਕੀਤੀ | ਉਨ੍ਹਾਂ ਇਹ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂੜੀਆ ਦੀ ਅਗਵਾਈ ਹੇਠ ਬੱੁਧੀਜੀਵੀ ਵਰਗ ਦਾ ਇਕ ਸੰਮੇਲਨ ਕੀਤਾ ਗਿਆ | ਫ਼ਾਜ਼ਿਲਕਾ ਵਿਖੇ ਭਾਜਪਾ ਦਫ਼ਤਰ ਵਿਖੇ ਆਯੋਜਿਤ ਇਸ ਸੰਮੇਲਨ ਵਿਚ ...
ਜਲਾਲਾਬਾਦ, 29 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਜੁਆਇੰਟ ਫੋਰਮ ਦੇ ਸੱਦੇ ਤੇ ਕੇਂਦਰ ਸਰਕਾਰ ਦੀਆਂ ਬਿਜਲੀ ਮਹਿਕਮੇ ਦੇ ਬਿਜਲੀ ਵੰਡ ਖੇਤਰ ਪ੍ਰਣਾਲੀ ਨੂੰ ਨਿੱਜੀ ਅਦਾਰਿਆਂ ਨੂੰ ਸੌਂਪਣ ਦੇ ਵਿਰੁੱਧ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਟੀ ਐੱਸ ਯੂ ਦੇ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਦੇਸ਼ ਦੀ ਖ਼ਾਤਰ ਜਾਨ ਕੁਰਬਾਨ ਕਰਨ ਵਾਲੇ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਮੌਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣਾ ਉਸ ਮਹਾਨ ਸ਼ਖ਼ਸੀਅਤ ਨੂੰ ਸੱਚੇ ਦਿਲੋਂ ਯਾਦ ਕਰਨਾ ਹੈ | ਇਨ੍ਹਾਂ ਸ਼ਬਦਾਂ ਦਾ ...
ਅਬੋਹਰ, 29 ਸਤੰਬਰ (ਵਿਵੇਕ ਹੂੜੀਆ)- ਜੁਆਇੰਟ ਫੋਰਸ ਪੰਜਾਬ ਦੇ ਸੱਦੇ 'ਤੇ ਸਮੁੱਚੇ ਪੰਜਾਬ ਵਿਚ ਡਵੀਜ਼ਨ/ਸਬ ਡਵੀਜ਼ਨ ਪੱਧਰ ਤੇ ਕੇਂਦਰ ਸਰਕਾਰ ਵਲੋਂ ਬਿੱਲ 2022 ਨੂੰ ਲਾਗੂ ਕਰਨ ਦੇ ਵਿਰੋਧ ਵਿਚ ਅਬੋਹਰ ਮੰਡਲ ਸਬ ਨੰ 1,2,ਅਤੇ ਖੂਈਆ ਸਰਵਰ ਵਿਖੇ ਟੀ.ਐੱਸ.ਯੂ, ਐਮ.ਐੱਸ.ਯੂ ਅਤੇ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ, ਐਨ.ਐੱਸ.ਐੱਸ. ਅਤੇ ਐਨ.ਸੀ.ਸੀ. ਯੂਨਿਟ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫ਼ਾਜ਼ਿਲਕਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਵਿਖੇ ਸਰਪੰਚ ਸੰਵਾਦ ਤਹਿਤ ਬੂਥ ਲੈਵਲ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ | ਐਕਸੀਅਨ ਸ਼ਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਸੀ.ਐੱਚ.ਸੀ. ਡੱਬਵਾਲਾ ਕਲਾ ਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਅਗਵਾਈ ਹੇਠ ਸੀ.ਐੱਚ.ਸੀ. ਵਿਖੇ ਵਿਸ਼ਵ ਦਿਲ ਦਿਵਸ ਮੌਕੇ 'ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਦੇ ਨਾਲ ਅਧੀਨ ਹੈਲਥ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਲੇਖ ਲਿਖਣ, ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ...
ਬੱਲੂਆਣਾ, 29 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡਾਂ 'ਚ 2020 ਦੌਰਾਨ ਬਾਰਸ਼ ਤੇ ਸੇਮ ਦੇ ਪਾਣੀ ਕਾਰਨ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਜਲਦੀ ਵੰਡਿਆ ਜਾਵੇ ਤਾਂਕਿ ਪੀੜਤ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ | ਇਸ ਬਾਰੇ ਮੰਗ ਕਰਦਿਆਂ ...
ਜਲਾਲਾਬਾਦ, 29 ਸਤੰਬਰ (ਪੱਤਰ ਪ੍ਰੇਰਕ)- ਸਥਾਨਕ ਰਾਮ ਲੀਲਾ ਚੌਂਕ ਵਿਚ ਸ਼੍ਰੀ ਬਾਲਾ ਜੀ ਰਾਮ-ਲੀਲਾ ਸੁਸਾਇਟੀ ਵਲ਼ੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਵਿਚ ਪੈਨਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੀ ਮੈਨੇਜਮੈਂਟ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਈ | ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪੀਥਾ ਦਾ 7ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਇਜਲਾਸ ਵਿਚ ਮਿੱਲ ਦੇ ਹਿੱਸੇਦਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ...
ਮੰਡੀ ਅਰਨੀਵਾਲਾ, 29 ਸਤੰਬਰ (ਨਿਸ਼ਾਨ ਸਿੰਘ ਮੋਹਲਾਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਇੱਥੇ ਪ੍ਰੀਤ ਪੈਲੇਸ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸੈਮੀਨਾਰ ਵਿਚ ਬੋਲਦਿਆਂ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਖੇ ਹੋਰ ਸੁਧਾਰ ਲਿਆਉਣ ਲਈ ਅਧਿਕਾਰੀਆਂ ਅਤੇ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ...
ਮੱਲਾਂਵਾਲਾ, 29 ਸਤੰਬਰ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਦੋ ਕਾਰਾਂ ਦੀ ਆਪਸੀ ਟੱਕਰ ਵਿਚ ਦੋਹਾਂ ਪਰਿਵਾਰਾਂ ਦੇ ਬਚਾਅ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਅੱਜ ਮੱਲਾਂਵਾਲਾ ਤੋਂ ਫ਼ਿਰੋਜ਼ਪੁਰ ਨੂੰ ਜਾਂ ਸਵਿੱਪ ਗੱਡੀ ਨੰ: ਪੀ.ਬੀ.10 ਸੀ.ਐਚ 1627 ਦੇ ਵਿਚ ਸਵਾਰ ਬਲਜੀਤ ...
ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)- ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਸ਼ਹਿਰੀ ਪ੍ਰਧਾਨ ਭਾਈ ਕੁਲਦੀਪ ਸਿੰਘ ਨੰਢਾ ਨੇ ਕੇਂਦਰ ਸਰਕਾਰ ਪਾਸੋਂ ਝੋਨੇ ਦੀ ਫ਼ਸਲ 'ਤੇ ਸਵਾਮੀਨਾਥਨ ਰਿਪੋਰਟ ਅਨੁਸਾਰ ਐਮ.ਐੱਸ.ਪੀ. ਦੇਣ ਦੀ ਮੰਗ ਕੀਤੀ ਹੈ | ਅੱਜ ਸਾਥੀਆਂ ਸਮੇਤ ...
ਗੁਰੂਹਰਸਹਾਏ, 29 ਸਤੰਬਰ (ਹਰਚਰਨ ਸਿੰਘ ਸੰਧੂ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੁਰੂਹਰਸਹਾਏ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਸਰਗਰਮੀ ਉਨ੍ਹਾਂ ਦੇ ਵਿਚਾਰਾਂ ਨਾਲ ਸੰਬੰਧਿਤ ਫਲੈਕਸ ਜਾਰੀ ਕਰਕੇ ਕੀਤੀ | ਇਸ ਸਮੇਂ ਹਾਜ਼ਰੀਨ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਸੰਸਥਾ ਫ਼ਤਿਹ ਵੈੱਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਮਿਸ਼ਨ ਜੀਵਨ ਦੇ ਤਹਿਤ ਅੱਜ ਉਪ ਮੰਡਲ ਦੇ ਪਿੰਡ ਰਾਜਾਂ ਵਾਲੀ ਵਿਖੇ ਪਹਿਲਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਕੈਨਵੇ ਕਾਲਜ ਆਫ਼ ਐਜੂਕੇਸ਼ਨ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਸੁਸ਼ੀਲਾ ਨਾਰੰਗ ਤੇ ਸਟਾਫ਼ ਵਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਫੁੱਲ ਮਾਲਾਵਾਂ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਸਿਵਲ ਹਸਪਤਾਲ ਵਿਖੇ ਆਮ ਲੋਕਾਂ ਨੂੰ ਹਲ਼ਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਸਬੰਧੀ ਵਿਸ਼ਵ ਰੇਬੀਜ ਦਿਵਸ ਮਨਾਇਆ ਗਿਆ | ਇਸ ਮੌਕੇ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਿਚ ਸਿਵਲ ਸਰਜਨ ਫ਼ਾਜ਼ਿਲਕਾ ਡਾ. ਸਤੀਸ਼ ਕੁਮਾਰ ...
ਮੰਡੀ ਲਾਧੂਕਾ, 29 ਸਤੰਬਰ (ਰਾਕੇਸ਼ ਛਾਬੜਾ)-ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਰਮ ਗੂਣੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ 'ਚ ਸ. ਭਗਤ ਸਿੰਘ ਦੇ ਜੀਵਨ ਕਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਵਿਦਿਆਰਥੀਆਂ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਵਿਚ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਆਈ.ਕਿਊ.ਏ.ਸੀ. ਕੋਆਰਡੀਨੇਟਰ ਪਰਿਧੀ ਕਟਾਰੀਆ ਦੇ ਦਿਸ਼ਾ ਨਿਰਦੇਸ਼ ਹੇਠ ਨਵੇਂ ਆਏ ਵਿਦਿਆਰਥੀਆਂ ਲਈ ਸੱਤ ਰੋਜ਼ਾ ਸਟੂਡੈਂਟ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਗੋਪੀ ਚੰਦ ਆਰੀਆ ਮਹਿਲਾ ਕਾਲਜ ਦੀ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਰੈੱਡ ਰਿਬਨ ਕਲੱਬ (ਸਬੰਧਿਤ ਯੁਵਕ ਸੇਵਾਵਾਂ ਵਿਭਾਗ ਫ਼ਾਜ਼ਿਲਕਾ) ਵਲੋਂ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਮੌਕੇ ਰੈੱਡ ਰਿਬਨ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਮਾਤਰ ਸ਼ਕਤੀ ਵਿਕਾਸ ਮੰਚ ਵਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਔਰਤਾਂ ਦੇ ਸਨਮਾਨ ਲਈ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਸਮਾਜਿਕ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ...
ਜਲਾਲਾਬਾਦ, 29 ਸਤੰਬਰ (ਜਤਿੰਦਰ ਪਾਲ ਸਿੰਘ)-ਖੇਤੀਬਾੜੀ ਅਫ਼ਸਰ ਡਾ ਰਾਜਿੰਦਰ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਮੈਡਮ ਹਰਪ੍ਰੀਤ ਪਾਲ ਕੌਰ ਦੀ ਯੋਗ ਅਗਵਾਈ ਹੇਠ ਸੀ ਆਰ ਐਮ ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਅਤੇ ਸਾਂਭ ਸੰਭਾਲ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ)-ਪੰਜਾਬੀ ਸਭਿਆਚਾਰ ਮੰਚ ਦੇ ਚੇਅਰਮੈਨ ਅਤੇ ਸੇਵਾ ਮੁਕਤ ਐੱਸ.ਡੀ.ਐਮ. ਸ੍ਰੀ ਬੀ.ਐਲ. ਸਿੱਕਾ ਦੀ ਅਗਵਾਈ ਹੇਠ ਅਤੇ ਮੰਚ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਦੇਸ਼ ਦੀ ਆਜ਼ਾਦੀ ਦੇ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ...
ਅਬੋਹਰ, 29 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਫ਼ਾਜ਼ਿਲਕਾ ਰੋਡ 'ਤੇ ਸਥਿਤ ਸ੍ਰੀ ਰੌਸ਼ਨ ਲਾਲ ਜੈਨ ਸਰਵ ਹਿਤਕਾਰੀ ਵਿੱਦਿਆ ਮੰਦਰ ਵਲੋਂ ਬੱਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਉਨ੍ਹਾਂ ਨੂੰ ਸਵਦੇਸ਼ੀ ਵਸਤੂਆਂ ਅਪਣਾਉਣ ਲਈ ਪ੍ਰੇਰਿਤ ...
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)- ਪਿੰਡ ਜੌੜਕੀ ਅੰਧੇ ਵਾਲੀ ਦੇ ਜੰਮਪਲ ਮਨਜਿੰਦਰ ਸਿੰਘ ਜੌੜਕੀ, ਜੋ ਕਿ ਉਪ ਅਰਥ ਅਤੇ ਅੰਕੜਾ ਸਲਾਹਕਾਰ ਦਫ਼ਤਰ ਫ਼ਾਜ਼ਿਲਕਾ ਵਿਖੇ ਸੇਵਾਵਾਂ ਨਿਭਾ ਰਹੇ ਹਨ ਵਲੋਂ ਸਾਹਿੱਤ ਦੇ ਖੇਤਰ ਵਿਚ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX