ਤਾਜਾ ਖ਼ਬਰਾਂ


ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  44 minutes ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  about 1 hour ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਕੇਂਦਰੀ ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  about 1 hour ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  about 1 hour ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  about 2 hours ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 1 hour ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  about 2 hours ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  about 2 hours ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  about 2 hours ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  about 2 hours ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਲੁਟੇਰਿਆਂ ਵਲੋਂ ਪਰਸ ਖ਼ੋਹਣ ਸਮੇਂ ਆਟੋ ’ਚੋਂ ਡਿੱਗਣ ਕਾਰਨ ਲੜਕੀ ਦੀ ਮੌਤ
. . .  about 3 hours ago
ਅਟਾਰੀ, 4 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦੇਖ ਕੇ ਆਟੋ ’ਤੇ ਵਾਪਸ ਜਾ ਰਹੀ ਲੜਕੀ ਕੋਲੋਂ ਕੁਝ ਲੁਟੇਰਿਆਂ ਨੇ ਪਰਸ ਖੋਹ ਲਿਆ। ਲੁਟੇਰਿਆਂ ਵਲੋਂ ਝਪਟ ਮਾਰਨ ਕਾਰਨ ਲੜਕੀ ਹਾਈਵੇ ’ਤੇ ਮੂੰਧੇ ਮੂੰਹ....
ਸਾਨੂੰ ਆਪਣੀਆਂ ਕੁੜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ- ਪੀ.ਟੀ.ਊਸ਼ਾ
. . .  about 3 hours ago
ਤਿਰੂਵੰਨਤਪੁਰਮ, 4 ਫਰਵਰੀ- ਭਾਰਤੀ ਉਲਪਿੰਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਦੱਸਿਆ ਕਿ ਕੁਝ ਲੋਕ ਊਸ਼ਾ ਸਕੂਲ ਆਫ਼ ਅਥਲੈਟਿਕਸ ਦੇ ਕੰਪਾਊਂਡ ਵਿਚ ਦਾਖ਼ਲ ਹੋ ਗਏ ਅਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਨਗੜ ਪੰਚਾਇਤ...
ਸਪਨਾ ਚੌਧਰੀ ਦੇ ਪਰਿਵਾਰ ਖ਼ਿਲਾਫ਼ ਐਫ਼.ਆਈ.ਆਰ ਦਰਜ
. . .  about 3 hours ago
ਚੰਡੀਗੜ੍ਹ, 4 ਫਰਵਰੀ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸ ਦੀ ਭਰਜਾਈ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਲਵਲ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ...
ਭਾਰਤ ਸਰਕਾਰ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਦੀ ਫ਼ੈਲੋਸ਼ਿਪ ਮੁੜ ਚਾਲੂ ਕਰੇ- ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਘੱਟ ਗਿਣਤੀਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ....
ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ
. . .  about 3 hours ago
ਚੋਗਾਵਾਂ, 4 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੂਚਕਵਾਲ ਵਿਖੇ ਦੁਕਾਨਦਾਰ ਤੇ ਗਾਹਕ ਵਿਚਾਲੇ ਹੋਈ ਤਕਰਾਰ ’ਚ ਚੱਲੀ ਗੋਲੀ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੂਚਕਵਾਲ ਹੀਰਾ ਸਿੰਘ ਹਾਰਡਵੇਅਰ ਦੀ ਦੁਕਾਨ ’ਤੇ ਗਏ ਸਨ, ਜਿੱਥੇ...
ਮੋਟਰਸਾਈਕਲ ਤੇ ਘੋੜੇ ਦੀ ਟੱਕਰ ਵਿਚ ਦੋ ਨੌਜਵਾਨਾਂ ਸਮੇਤ ਘੋੜੇ ਦੀ ਵੀ ਮੌਤ
. . .  about 3 hours ago
ਕਪੂਰਥਲਾ/ਬੇਗੋਵਾਲ, 4 ਫਰਵਰੀ (ਅਮਨਜੋਤ ਸਿੰਘ ਵਾਲੀਆ, ਸੁਖਜਿੰਦਰ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਵਿਖੇ ਇਕ ਮੋਟਰਸਾਈਕਲ ਦੀ ਟੱਕਰ ਘੋੜੇ ਨਾਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ....
ਮੁੰਬਈ: ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ
. . .  about 4 hours ago
ਮਹਾਰਾਸ਼ਟਰ, 4 ਫਰਵਰੀ- ਮੁੰਬਈ ’ਚ ਮਹਿਲਾ ਫ਼ਾਇਰ ਬ੍ਰਿਗੇਡ ਦੀ ਭਰਤੀ ਲਈ ਪਹੁੰਚੀਆਂ ਔਰਤਾਂ ਦੀ ਪੁਲਿਸ ਨਾਲ ਝੜਪ ਹੋ ਗਈ। ਫ਼ਾਇਰ ਬਿ੍ਰਗੇਡ ਦੇ ਮੁੱਖ ਅਧਿਕਾਰਨੀ ਨੇ ਕਿਹਾ ਕਿ ਉਚਾਈ ਦੇ ਮਾਪਦੰਡਾਂ ਅਨੁਸਾਰ ਯੋਗਤਾ ਪੂਰੀ ਕਰਨ ਵਾਲੀਆਂ 3318 ਮਹਿਲਾਂ ਉਮੀਦਵਾਰਾਂ ਨੂੰ ਅਗਲੀ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਪ੍ਰਦਰਸ਼ਨਕਾਰੀ...
ਤਾਮਿਲਨਾਡੂ: ਮਸ਼ਹੂਰ ਪਲੇਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ
. . .  about 4 hours ago
ਚੇਨੱਈ, 4 ਫਰਵਰੀ- ਦੱਖਣੀ ਭਾਰਤ ਦੀ ਮਸ਼ਹੂਰ ਪਲੇਅਬੈਕ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ ਉਹ ਚੇਨਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਈ ਗਈ ਸੀ। ਉਨ੍ਹਾਂ ਨੂੰ ਹਾਲ ਹੀ ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ...
ਤੇਲ ’ਤੇ ਵੈਟ ਦਰ ਵਧਾਉਣ ਕਰਕੇ ਭਗਵੰਤ ਮਾਨ ਦਾ ਫੂਕਿਆ ਪੁਤਲਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 4 ਫਰਵਰੀ (ਰਣਜੀਤ ਸਿੰਘ ਢਿੱਲੋਂ)- ਭਗਵੰਤ ਮਾਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਵਧਾਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੁਰਾ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਵਿਚ...
ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਵੈਸਟਰਨ ਯੂਨੀਅਨ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ
. . .  about 4 hours ago
ਬੇਗੋਵਾਲ, 4 ਫਰਵਰੀ (ਸੁਖਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ’ਚ ਟਾਂਡਾ ਬੇਗੋਵਾਲ ਰੋਡ ’ਤੇ ਪਿੰਡ ਅਕਬਰਪੁਰ ਨਜ਼ਦੀਕ ਬੇਗੋਵਾਲ ’ਚ ਵੈਸਟਰਨ ਯੂਨੀਅਨ ’ਤੇ ਕੰਮ ਕਰਦੇ ਇਕ ਵਿਅਕਤੀ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕਿ ਆਪਣੇ ਪਿੰਡ ਜਾ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਰਾਜਪਾਲ ਨੂੰ ਸ਼ਿਕਾਇਤ
. . .  about 4 hours ago
ਚੰਡੀਗੜ੍ਹ, 4 ਜਨਵਰੀ-ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਏ.ਟੀ.ਐਫ.ਆਈ. ਮੁਖੀ ਵੀਰੇਸ਼ ਸ਼ਾਡਲਿਆ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ...
ਸਰਵੇਖਣ 'ਚ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਉਭਰੇ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਨਵੀਂ ਦਿੱਲੀ, 4 ਫਰਵਰੀ -ਅਮਰੀਕਾ ਸਥਿਤ ਸਲਾਹਕਾਰ ਫਰਮ 'ਮੌਰਨਿੰਗ ਕੰਸਲਟ' ਵਲੋਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 78 ਫ਼ੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਵਜੋਂ ਪੇਸ਼ ਕੀਤਾ ਗਿਆ ਹੈ। ਰੇਟਿੰਗ ਦੇ ਮੁਤਾਬਕ...
ਜਦੋਂ ਤੋਂ ਭਾਜਪਾ ਸਰਕਾਰ ਆਈ ਉਦੋਂ ਤੋਂ ਬੇਇਨਸਾਫ਼ੀ ਵਧੀ ਹੈ- ਅਖਿਲੇਸ਼ ਯਾਦਵ
. . .  about 5 hours ago
ਲਖਨਊ, 4 ਫਰਵਰੀ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮੁਰਾਦਾਬਾਦ ਵਿਚ ਬੋਲਦਿਆਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਬੇਇਨਸਾਫ਼ੀ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਕਈ ਥਾਵਾਂ ’ਤੇ ਇਹ ਭਾਜਪਾ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ...
ਯੋਗੀ ਆਦਿੱਤਿਆਨਾਥ ਨੇ ਕੀਤੀ ਭਾਰਤੀ ਜਨਤਾ ਯੁਵਾ ਮੋਰਚਾ ਨਾਲ ਮੁਲਾਕਾਤ
. . .  about 6 hours ago
ਲਖਨਊ, 4 ਫਰਵਰੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਨਾਲ ਮੁਲਾਕਾਤ ਕੀਤੀ।
6 ਫਰਵਰੀ ਨੂੰ ਪ੍ਰਧਾਨ ਮੰਤਰੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਕਰਨਗੇ ਸਮਰਪਿਤ
. . .  about 5 hours ago
ਨਵੀਂ ਦਿੱਲੀ, 4 ਫਰਵਰੀ- ਰੱਖਿਆ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਫਰਵਰੀ ਨੂੰ ਕਰਨਾਟਕ ਦੇ ਤੁਮਾਕੁਰੂ ਵਿਖੇ ਐਚ.ਏ.ਐਲ ਦੀ ਹੈਲੀਕਾਪਟਰ ਫ਼ੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। 615 ਏਕੜ ਜ਼ਮੀਨ ਵਿਚ ਫ਼ੈਲੀ ਗ੍ਰੀਨਫ਼ੀਲਡ ਹੈਲੀਕਾਪਟਰ ਫੈਕਟਰੀ ਦੇਸ਼ ਦੀਆਂ ਸਾਰੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਫਰੀਦਕੋਟ

ਬਿਜਲੀ ਬਿੱਲ 2003 'ਚ ਕੇਂਦਰ ਸਰਕਾਰ ਵਲੋਂ ਕੀਤੀਆਂ ਸੋਧਾਂ ਖ਼ਿਲਾਫ਼ ਰੋਸ ਰੈਲੀ

ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ) - ਸਾਂਝਾ ਫ਼ੋਰਮ ਪੰਜਾਬ ਵਲੋਂ ਬਿਜਲੀ ਬਿੱਲ 2003 ਵਿਚ ਕੇਂਦਰ ਸਰਕਾਰ ਵਲੋਂ ਕੀਤੇ ਸੋਧਾਂ ਦੇ ਨਾਂਅ ਹੇਠ ਬਿਜਲੀ ਸੈਕਟਰ ਦੇ ਨਿੱਜੀਕਰਨ ਦਾ ਰਸਤਾ ਖੋਲਣ ਦੇ ਨੋਟੀਫਿਕੇਸ਼ਨ ਖ਼ਿਲਾਫ਼ ਰੋਸ ਰੈਲੀ ਕਰਦੇ ਹੋਏ ਫ਼ਰੀਦਕੋਟ ਡਵੀਜਨ ਦੇ ਦਫ਼ਤਰ ਅੱਗੇ ਬਿਜਲੀ ਕਾਮਿਆਂ ਵਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ | ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਟੀ.ਐਸ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਰਕਲ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਜਲੀ ਸੈਕਟਰ ਦੇ ਵੰਡ ਸਿਸਟਮ ਨੂੰ ਪ੍ਰਾਈਵੇਟ ਸੈਕਟਰ ਲਈ ਖੋਲਣ ਲਈ ਬਿੱਲ ਐਕਟ 2003 'ਤ ਸੋਧਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ | ਇਸ ਨੋਟੀਫਿਕੇਸ਼ਨ ਅੰਦਰ ਵੱਡੇ ਸ਼ਹਿਰਾਂ ਜਾਂ ਤਿੰਨ ਜ਼ਿਲਿ੍ਹਆਂ ਨੂੰ ਮਿਲਾ ਕੇ ਬਿਜਲੀ ਵੰਡ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਸੌਂਪਿਆ ਜਾ ਸਕਦਾ ਹੈ | ਜਿਸ ਨਾਲ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਖਤਰਾ ਪੈਦਾ ਹੋਵੇਗਾ | ਬਿਜਲੀ ਹੋਰ ਮਹਿੰਗੀ ਹੋਵੇਗੀ | ਠੇਕੇਦਾਰ ਕੇਵਲ ਸ਼ਹਿਰਾਂ ਨੂੰ ਹੀ ਪਹਿਲ ਦੇਣਗੇ ਜਦੋਂ ਕਿ ਪਿੰਡਾਂ 'ਚ ਬਿਜਲੀ ਨਹੀਂ ਪਹੁੰਚੇਗੀ | ਉਨ੍ਹਾਂ ਕਿਹਾ ਕਿ ਸਮੂਹ ਬਿਜਲੀ ਕਾਮੇ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਦੇ ਹਨ | ਉਨ੍ਹਾਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਹਰਬੰਸ ਸਿੰਘ, ਵਿਜੇ ਕੁਮਾਰ, ਮਹਾਂਵੀਰ ਸਿੰਘ, ਅਮਿਤ ਕੁਮਾਰ, ਅਮਿ੍ਤਪਾਲ ਸਿੰਘ, ਮਿੱਠੂ ਸਿੰਘ ਡਵੀਜਨਲ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕਲੈਰੀਕਲ ਕਾਮਿਆਂ ਵਲੋਂ ਵੀ ਸ਼ਮੂਲੀਅਤ ਕਰਕੇ ਬਿਜਲੀ ਸੈਕਟਰ ਦੇ ਨਿੱਜੀਕਰਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ |

ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਇਕ ਕਾਬੂ

ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ਾਂ 'ਚ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਨੌਜਵਾਨ ਪਾਸੋਂ 7 ਚੋਰੀ ਦੇ ਮੋਟਰਸਾਈਕਲ ਬਰਾਮਦ ...

ਪੂਰੀ ਖ਼ਬਰ »

ਪ੍ਰਭੂ ਸੇਵਾ ਸੁਸਾਇਟੀ ਨੇ ਜੈਤੋ 'ਚ ਕੋਰਟ ਕੰਪਲੈਕਸ ਬਣਾਉਣ ਦੀ ਕੀਤੀ ਮੰਗ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ) - ਪ੍ਰਭੂ ਸੇਵਾ ਸੁਸਾਇਟੀ ਜੈਤੋ ਦੇ ਪ੍ਰਧਾਨ ਜਗਦੀਸ਼ ਲਾਲ ਦੀ ਅਗਵਾਈ ਵਿਚ ਇਕ ਵਫਦ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਮਿਲਿਆ ਅਤੇ ਜੈਤੋ ਵਿਖੇ ਕੋਰਟ ਕੰਪਲੈਕਸ ਉਸਾਰਣ ਸੰਬੰਧੀ ਮੰਗ ਪੱਤਰ ਸੌਂਪਿਆ | ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਗੋਲੇਵਾਲਾ ਨਾਕਾਬੰਦੀ ਕਰਕੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਵਿਰੁੱਧ ਥਾਣਾ ਸਦਰ ਫ਼ਰੀਦਕੋਟ ਵਿਖੇ ...

ਪੂਰੀ ਖ਼ਬਰ »

2 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਪੁਲਿਸ ਵਿਭਾਗ ਦੇ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਪੁਲ਼ ਸੂਆ, ਬਾਈਪਾਸ ਰੱਬ ਵਾਲਾ ਖੂਹ, ਜੈਤੋ ਕੋਟਕਪੂਰਾ ਮੌਜੂਦ ਸੀ ਤਾਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਮਿਤੀ 1 ਨੂੰ ਦਾਣਾ ਮੰਡੀ ਕੋਟਕਪੂਰਾ ਵਿਖੇ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵਲੋਂ ਆਤਮਾ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਸੰਬੰਧੀ ਡਾ. ਗੁਰਵਿੰਦਰ ਸਿੰਘ ਡਾਇਰੈਕਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਨੇ ਝੁੱਗੀਆਂ ਵਾਲਿਆਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਮੰਡੀ 'ਚ ਆਉਂਦੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸਥਿਤ ਝੁੱਗੀਆਂ-ਝੌਂਪੜੀਆਂ ਨੂੰ ਹਟਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਪੂਰੀ ਕਰਦਿਆਂ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਵਲੋਂ ...

ਪੂਰੀ ਖ਼ਬਰ »

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਮਾਤਾ ਦੀ ਚੌਕੀ ਕਰਵਾਈ

ਫ਼ਰੀਦਕੋਟ, 29 ਸਤੰਬਰ (ਸਤੀਸ਼ ਬਾਗ਼ੀ) - ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਡੋਗਰ ਬਸਤੀ ਵਿਖੇ ਮਾਤਾ ਦੀ ਚੌਂਕੀ ਕਰਵਾਈ ਗਈ ਜਿਸ ਦੌਰਾਨ ਇਲਾਕੇ ਦੇ ਸਮੂਹ ਭਗਤਾਂ ਨੇ ਬੜੀ ਸ਼ਰਧਾ ਨਾਲ ਹਾਜ਼ਰੀਆਂ ਲਗਵਾਈਆਂ | ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਰੀਤੂ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਕਾਮਿਆਂ ਵਲੋਂ ਤੀਜੇ ਦਿਨ ਵੀ ਧਰਨਾ ਜਾਰੀ

ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ)-ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਫ਼ਰੀਦਕੋਟ ਵਲੋਂ ਕਲਰਕਾਂ ਦੀਆਂ ਪੋਸਟਾਂ ਵਧਾਉਣ ਅਤੇ ਇਸ ਲਈ ਭਰਤੀ ਨੂੰ ਲੈ ਕੇ ਦਿੱਤਾ ਜਾਣ ਵਾਲਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਸਮੁੱਚੇ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰਾਂ ਅਤੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਬੀਤੀ ਸ਼ਾਮ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹੇ ਵਿਚ ਜਿਥੇ ਵੱਖ-ਵੱਖ ਸਮਾਗਮਾਂ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁੱਕੀ ਚੌਂਕ ਤੋਂ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਝੋਨੇ ਦੇ ਖਰੀਦ ਪ੍ਰਬੰਧਾਂ ਲਈ 11 ਨੋਡਲ ਅਫ਼ਸਰ ਨਿਯੁਕਤ- ਡਾ. ਦੁੱਗ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਫ਼ਸਲ ਦੀ ਖਰੀਦ ਮਿਤੀ 1 ਅਕਤੂਬਰ 2022 ਤੋਂ ਸ਼ੁਰੂ ਕਰਵਾਈ ਜਾ ਰਹੀ ਹੈ | ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ਨੇ ਝੋਨੇ ...

ਪੂਰੀ ਖ਼ਬਰ »

ਰਾਮੇਆਣਾ 'ਚ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸੰਬੰਧੀ ਕਿਸਾਨ ਕੈਂਪ ਲਗਾਇਆ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ) - ਡਾਇਰੈਕਟਰ ਖੇਤੀਬਾੜੀ ਪੰਜਾਬ ਡਾ: ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੇ ...

ਪੂਰੀ ਖ਼ਬਰ »

ਇੰਟਰਲਾਕ ਟਾਈਲ ਯੂਨੀਅਨ ਜ਼ੋਨ ਬਰਗਾੜੀ ਦੀ ਬੈਠਕ ਹੋਈ

ਬਰਗਾੜੀ, 29 ਸਤੰਬਰ (ਸੁਖਰਾਜ ਸਿੰਘ ਗੋਂਦਾਰਾ) - ਇੰਟਰਲਾਕ ਟਾਈਲ ਯੂਨੀਅਨ ਜ਼ੋਨ ਬਰਗਾੜੀ ਦੀ ਬੈਠਕ ਬਲਕੌਰ ਸਿੰਘ ਸਰਾਵਾਂ ਅਤੇ ਸੁਖਜਿੰਦਰ ਸਿੰਘ ਸੋਨਾ ਢਿੱਲੋਂ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਇੰਟਰਲਾਕ ਫੈਕਟਰੀਆਂ ਦੇ ਮਾਲਕਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਸਿੱਖਾਂਵਾਲਾ ਵਿਖੇ ਪਰਾਲੀ ਨਾ ਸਾੜਨ ਸੰਬੰਧੀ ਕਿਸਾਨ ਕੈਂਪ

ਕੋਟਕਪੂਰਾ, 29 ਸਤੰਬਰ (ਮੇਘਰਾਜ) - ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੇ ਉਦਮ ਸਦਕਾ ...

ਪੂਰੀ ਖ਼ਬਰ »

ਫ਼ੌਜੀ ਅੰਮਿ੍ਤਪਾਲ ਸਿੰਘ ਦੀ ਲੱਦਾਖ 'ਚ ਸੜਕ ਦੁਰਘਟਨਾ ਦੌਰਾਨ ਮੌਤ, ਪਿੰਡ 'ਚ ਸੋਗ ਦੀ ਲਹਿਰ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਨੇੜਲੇ ਪਿੰਡ ਢੈਪਈ ਦੇ ਨੌਜਵਾਨ ਫ਼ੌਜੀ ਅੰਮਿ੍ਤਪਾਲ ਸਿੰਘ ਦੀ ਲੱਦਾਖ 'ਚ ਬੀਤੇ ਦਿਨੀਂ ਸੜਕ ਦੁਰਘਟਨਾ ਦੌਰਾਨ ਹੋਈ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਦੋੜ ਗਈ ਹੈ | ਮਿ੍ਤਕ ਫ਼ੌਜੀ ਦੇ ਪਿਤਾ ਬਾਬੂ ਸਿੰਘ ਨੇ ਭਰੇ ਮਨ ਨਾਲ ਦੱਸਿਆ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਪਿੰਡਾਂ 'ਚ ਵਿਸ਼ਵ ਦਿਲ ਦਿਵਸ ਮਨਾਇਆ

ਮੰਡੀ ਲੱਖੇਵਾਲੀ, 29 ਸਤੰਬਰ (ਮਿਲਖ ਰਾਜ) - ਸਿਹਤ ਵਿਭਾਗ ਵਲੋਂ ਬਲਾਕ ਵਿਖੇ ਵੱਖ-ਵੱਖ ਸਿਹਤ ਕੇਂਦਰਾਂ 'ਤੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਇਸ ਮੌਕੇ ਸੀ.ਐਚ.ਸੀ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਿਤ ਕਰਦੇ ਡਾ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਦਿਲ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)- ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਦੀ ਦੇਖ ਰੇਖ ਹੇਠ ਚੱਲ ਰਹੇ ਭਾਈ ਘਨ੍ਹੱਈਆ ਐਨ.ਐਸ.ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਜੈਤੋ 'ਚ ਖ਼ੂਨਦਾਨ ਕੈਂਪ ਲਗਾਇਆ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ) - ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਾਸ਼ਟਰੀ ਸਵੈ ਇੱਛੁਕ ਖ਼ੂਨਦਾਨ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਾਲਜ ਦੇ ਪਿ੍ੰਸੀਪਲ ਇੰਚਾਰਜ ਡਾ: ...

ਪੂਰੀ ਖ਼ਬਰ »

ਚਾਈਲਡ ਲਾਈਨ ਨੇ 17 ਸਾਲਾ ਲਾਵਾਰਿਸ ਬੱਚੇ ਨੂੰ ਪਰਿਵਾਰ ਹਵਾਲੇ ਕੀਤਾ

ਫ਼ਰੀਦਕੋਟ, 29 ਸਤੰਬਰ (ਸਤੀਸ਼ ਬਾਗ਼ੀ)-ਚਾਈਲਡ ਲਾਈਨ ਇੰਡੀਆ ਫ਼ਾਊਾਡੇਸ਼ਨ ਦੇ ਸਹਿਯੋਗ ਨਾਲ ਕਾਰਜਸ਼ੀਲ ਨੈਚੂਰਲ ਕੇਅਰ ਚਾਈਲਡ ਲਾਈਨ ਟੀਮ ਨੂੰ ਲਾਵਾਰਿਸ ਹਾਲਤ ਵਿਚ ਮਿਲੇ ਇਕ 17 ਸਾਲਾ ਬੱਚੇ ਨੂੰ ਉਸਦੇ ਵਾਰਸਾਂ ਹਵਾਲੇ ਕਰਨ ਵਿਚ ਸਫ਼ਲਤਾ ਹਾਸਲ ਹੋਈ ਹੈ | ਚਾਈਲਡ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਨੇ ਕੰਮ ਨਾ ਮਿਲਣ 'ਤੇ ਰੋਸ ਵਜੋਂ ਤਹਿਸੀਲਦਾਰ ਜੈਤੋ ਨੂੰ ਸੌਂਪਿਆ ਮੰਗ-ਪੱਤਰ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਅੰਗਰੇਜ਼ ਸਿੰਘ ਗੋਰਾ ਮੱਤਾ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦਾ ਭਰਵਾਂ ਇਕੱਠ ਤਹਿਸੀਲ ਕੰਪਲੈਕਸ ਜੈਤੋ ਵਿਖੇ ਹੋਇਆ | ਇਸ ਉਪਰੰਤ ਤਹਿਸੀਲਦਾਰ ਜੈਤੋ ...

ਪੂਰੀ ਖ਼ਬਰ »

ਪੰਜਾਬ ਦੇ ਪਾਣੀਆਂ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਕਨਵੈਂਨਸ਼ਨ ਕਰਵਾਈ

ਫ਼ਰੀਦਕੋਟ, 29 ਸਤੰਬਰ (ਸਰਬਜੀਤ ਸਿੰਘ) - ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੇ ਪਾਣੀਆਂ ਲਈ ਪੂਰੇ ਪੰਜਾਬ 'ਚ ਕੀਤੀਆਂ ਜਾ ਰਹੀਆਂ ਕਨਵੈਂਨਸ਼ਨਾਂ ਤਹਿਤ ਫ਼ਰੀਦਕੋਟ ਵਿਚ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਕਨਵੈਂਨਸ਼ਨ ਕੀਤੀ ਗਈ | ਕਨਵੈਂਨਸ਼ਨ ਨੂੰ ਸੰਬੋਧਨ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਝੋਨੇ ਅਤੇ ਬਾਸਮਤੀ ਦੀ ਪਰਾਲੀ/ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਕਰਨ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਭਾਈ ਕਿ੍ਸ਼ਨ ਸਿੰਘ ਸਰਕਾਰੀ ਸਕੂਲ ਸੰਧਵਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਜ਼ਿਲ੍ਹਾ ਪੱਧਰੀ ਹੋਈਆਂ ਸਕੂਲੀ ਖੇਡਾਂ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਈ ਕਿ੍ਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧਵਾਂ ਦੇ ਖਿਡਾਰੀ ਮੋਹਰੀ ਰਹੇ | ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸੰਬੰਧੀ ਖ਼ੂਨਦਾਨ ਕੈਂਪ ਲਗਾਇਆ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਸਰਕਾਰੀ ਕਾਲਜ ਵਿਖੇ ਕਾਲਜ ਦੀ ਲਾਇਬ੍ਰੇਰੀ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਕਾਰਜਕਾਰੀ ਪਿ੍ੰਸੀਪਲ ਡਾ. ਹਰੀਸ਼ ਸ਼ਰਮਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ...

ਪੂਰੀ ਖ਼ਬਰ »

ਸਿਰਸੜੀ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾਇਆ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਸਰਕਾਰੀ ਮਿਡਲ ਸਕੂਲ ਸਿਰਸੜੀ ਵਿਖੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮੁੱਖ ਅਧਿਆਪਕ ਦੀਪਕ ਮਨਚੰਦਾ ਦੀ ਅਗਵਾਈ ਅਧੀਨ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ 'ਤੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਫ਼ਰੀਦਕੋਟ, 29 ਸਤੰਬਰ (ਚਰਨਜੀਤ ਸਿੰਘ ਗੋਂਦਾਰਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ, ਗੀਤ, ਲੇਖ ਮੁਕਾਬਲੇ ਕਰਵਾਏ ਗਏ | ਯਸ਼ਵੰਤ ਕੁਮਾਰ ਨੇ ਸ਼ਹੀਦ ਭਗਤ ਸਿੰਘ ਦੀ ...

ਪੂਰੀ ਖ਼ਬਰ »

ਨਰੇਸ਼ ਜਿੰਦਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਉਪ ਪ੍ਰਧਾਨ ਨਿਯੁਕਤ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ) - ਫ਼ੈਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ (ਰਜਿ.) ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੇ ਸ੍ਰੀ ਬਾਲਾ ਜੀ ਆਇਲ ਮਿਲਜ ਜੈਤੋ ਦੇ ਐਮ.ਡੀ. ਨਰੇਸ਼ ਜਿੰਦਲ ਨੂੰ ਪੰਜਾਬ ...

ਪੂਰੀ ਖ਼ਬਰ »

ਘੰਟਾ ਘਰ ਚੌਕ ਵਿਖੇ ਟਰੈਫ਼ਿਕ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਜ਼ਰੂਰਤ

ਫ਼ਰੀਦਕੋਟ, 29 ਸਤੰਬਰ (ਸਤੀਸ਼ ਬਾਗ਼ੀ) - ਫ਼ਰੀਦਕੋਟ ਸ਼ਹਿਰ ਦੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾਂ ਵਿਚ ਦਿਨ ਬ ਦਿਨ ਵੱਧ ਰਹੇ ਵਾਹਨਾਂ ਦੇ ਕਾਰਨ ਟਰੈਫ਼ਿਕ ਕੰਟਰੋਲ ਦੀ ਸਮੱਸਿਆ ਵੀ ਇਕ ਅਹਿਮ ਸਮੱਸਿਆ ਬਣੀ ਹੋਈ ਹੈ | ਇਸ ਟਰੈਫ਼ਿਕ ਸਮੱਸਿਆ ਦੇ ਪਿੱਛੇ ਜਿਥੇ ਜ਼ਿਆਦਾਤਰ ...

ਪੂਰੀ ਖ਼ਬਰ »

ਜਾਬਾਜ਼ ਪੰਛੀ ਬਾਜ਼ ਦਾ ਸਿੱਖ ਧਰਮ 'ਚ ਵੱਖਰਾ ਸਥਾਨ - ਸੇਵਾਦਾਰ ਮਹੀਪ ਇੰਦਰ ਸਿੰਘ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਆਗਮਨ ਪੁਰਬ 2022 'ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇਕ ਖ਼ਾਲਸਾ ਜੋ ਆਪਣੇ ਕੋਲ ਬਾਜ਼ ਰੱਖਦਾ ਹੈ, ਫ਼ਰੀਦ ਜੀ ਦੇ ਧਾਰਮਿਕ ਅਸਥਾਨ 'ਤੇ ਨਤਮਸਤਕ ਹੋਣ ਲਈ ਪਹੁੰਚਿਆ | ਇਸ ਮੌਕੇ ਸੇਵਾਦਾਰ ਮਹੀਪ ਇੰਦਰ ...

ਪੂਰੀ ਖ਼ਬਰ »

ਚੇਤਨ ਸਿੰਘ ਜੌੜਾਮਾਜਰਾ ਦੇ ਆਉਣ ਨਾਲ ਪੰਜਾਬ ਦੇ ਸਿਵਲ ਹਸਪਤਾਲਾਂ 'ਚ ਲਾਮਿਸਾਲੀ ਸੁਧਾਰ ਹੋਣੇ ਸ਼ੁਰੂ - ਮਹੀਪ ਇੰਦਰ ਸਿੰਘ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਪੰਜਾਬ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਵਿਸ਼ੇਸ਼ ਮੁਲਾਕਾਤ ਕੀਤੀ | ਉਨ੍ਹਾਂ ਸਿਹਤ ਮੰਤਰੀ ਦੁਆਰਾ ਪੰਜਾਬ ਦੇ ਹਸਪਤਾਲਾਂ ਵਿਚ ...

ਪੂਰੀ ਖ਼ਬਰ »

ਡੀ.ਸੀ.ਐਮ.ਸਕੂਲ 'ਚ ਮਨਾਇਆ ਸ.ਭਗਤ ਸਿੰਘ ਦਾ ਜਨਮ ਦਿਨ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਬਾਹਮਣ ਵਾਲਾ ਰੋਡ 'ਤੇ ਸਥਿਤ ਡੀ.ਸੀ.ਐਮ ਇੰਟਰਨੈਸਨਲ ਸਕੂਲ ਕੋਟਕਪੂਰਾ ਵਿਖੇ ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਸ਼ਹੀਦੇ-ਆਜ਼ਮ ਸ.ਭਗਤ ਸਿੰਘ ਦਾ ਜਨਮ-ਦਿਨ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਰਾਸ਼ਟਰਪਤੀ ਦੇ ਪਰਿਵਾਰਕ ਮੈਂਬਰ ਨੂੰ ਸਨਮਾਨਿਤ ਕੀਤਾ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸੰਧਵਾਂ ਦੇ ਜੰਮਪਲ ਅਤੇ ਦੇਸ਼ ਦੇ ਸਰਵਉੱਚ ਅਹੁਦੇ ਦੇ ਪਹੁੰਚਣ ਵਾਲੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜ਼ੈਲ ਸਿੰਘ ਨੂੰ ਫ਼ਰੀਦਕੋਟ ਜ਼ਿਲ੍ਹੇ ਦੀ 50ਵੀਂ ਵਰੇ੍ਹਗੰਢ 'ਤੇ ਯਾਦ ਕਰਦਿਆਂ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦਸਤਾਰਬੰਦੀ ਮੁਕਾਬਲੇ ਕਰਵਾਏ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜੂਨੀਅਰ ਤੇ ਸੀਨੀਅਰ ਵਰਗ ਦੇ ਦਸਤਾਰਬੰਦੀ ਮੁਕਾਬਲੇ ਕਰਾਫ਼ਟ ਮੇਲੇ (ਦਾਣਾ ਮੰਡੀ ਫ਼ਰੀਦਕੋਟ) ਵਿਖੇ ਕਰਵਾਏ ਗਏ ਜਿਸ 'ਚ 100 ...

ਪੂਰੀ ਖ਼ਬਰ »

ਦਸਮੇਸ਼ ਆਦਰਸ਼ ਸਕੂਲ ਬਰਗਾੜੀ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਬਰਗਾੜੀ, 29 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਸਕੂਲ ਦੇ ਮੁੱਖ ਪ੍ਰਬੰਧਕ ਅਸ਼ੋਕ ਬਰਗਾੜੀ ਅਤੇ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਭਗਤ ਸਿੰਘ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਲਗਾਇਆ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਸਮਾਜ ਸੇਵੀ ਸੰਸਥਾ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ: ਫ਼ਰੀਦਕੋਟ ਵਲੋਂ ਸੁਸਾਇਟੀ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ 'ਤੇ ਸਥਾਨਕ ਨਵੀਂ ਸਬਜ਼ੀ ਮੰਡੀ ...

ਪੂਰੀ ਖ਼ਬਰ »

ਸੈਂਟਰ ਪੱਧਰੀ ਫ਼ੁੱਟਬਾਲ ਮੁਕਾਬਲਿਆਂ 'ਚ ਸੰਤ ਮੋਹਨ ਦਾਸ ਸਕੂਲ ਪਹਿਲੇ ਸਥਾਨ 'ਤੇ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੇ ਖਿਡਾਰੀਆਂ ਨੇ ਫ਼ਰੀਦਕੋਟ ਜ਼ਿਲੇ੍ਹ ਪਿੰਡ ਘੁਮਿਆਰਾ ਵਿਖੇ ਸਮਾਪਤ ਹੋਈਆਂ ਸੈਂਟਰ ਪੱਧਰ ਦੀਆਂ ਖੇਡਾਂ 'ਚ ਚੰਦਬਾਜਾ ਸੈਂਟਰ ਵਲੋਂ ਖੇਡਦਿਆਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਫ਼ਰੀਦਕੋਟ, 29 ਸਤੰਬਰ (ਸਤੀਸ਼ ਬਾਗ਼ੀ) - ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀਆਂ ਵਿਦਿਆਰਥਣਾਂ ਦੇ ਸਵੀਪ (ਚੋਣਾਂ) ਪ੍ਰੋਗਰਾਮ ਤਹਿਤ ਵਾਤਾਵਰਨ ਸਬੰਧੀ ਅਤੇ ਵਿਸ਼ਵ ਜਨਸੰਖਿਆ ਮੌਕੇ ਭੂਗੋਲ ਵਿਭਾਗ ਦੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਦਸਮੇਸ਼ ਡੈਂਟਲ ਕਾਲਜ ਦਾ ਬੀ.ਡੀ.ਐਸ. ਚੌਥੇ ਤੇ ਤੀਜੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਮੈਡੀਕਲ ਸਿੱਖਿਆ ਖੇਤਰ ਵਿਚ ਹਮੇਸ਼ਾਂ ਵੱਡੀਆਂ ਮੱਲਾਂ ਮਾਰਨ ਵਾਲੀ ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦਾ ਬੀ.ਡੀ.ਐਸ ਚੌਥੇ ਤੇ ਤੀਜੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ...

ਪੂਰੀ ਖ਼ਬਰ »

ਆਂਗਣਵਾੜੀ ਯੂਨੀਅਨ ਵਲੋਂ 2 ਦੇ ਧਰਨਿਆਂ ਸੰਬੰਧੀ ਤਿਆਰੀ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਰੋਸ ਪ੍ਰਦਰਸ਼ਨ ਅਤੇ ਧਰਨੇ 2 ਅਕਤੂਬਰ ਨੂੰ ਬਲਾਕ ਪੱਧਰ 'ਤੇ ਸੂਬੇ ਭਰ ਵਿਚ ਦਿੱਤੇ ਜਾ ਰਹੇ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦੇ 45 ਬੱਚਿਆਂ ਨੇ ਸਕਾਊਟ ਕੈਂਪ 'ਚ ਭਾਗ ਲਿਆ

ਬਰਗਾੜੀ, 29 ਸਤੰਬਰ (ਲਖਵਿੰਦਰ ਸ਼ਰਮਾ) - ਦਸਮੇਸ਼ ਪਬਲਿਕ ਸਕੂਲ ਬਰਗਾੜੀ ਦੇ 45 ਬੱਚਿਆਂ ਨੇ ਤਾਰਾ ਦੇਵੀ ਸ਼ਿਮਲਾ ਵਿਖੇ ਲੱਗੇ ਸਕਾਊਟ ਕੈਂਪ ਵਿਚ ਸਕੂਲ ਦੇ ਕੋਚ ਜਸਕਰਨ ਸਿੰਘ ਅਤੇ ਕੋਚ ਜਸਦੀਪ ਕੌਰ ਦੀ ਅਗਵਾਈ ਹੇਠ ਭਾਗ ਲਿਆ | ਇਨ੍ਹਾਂ ਬੱਚਿਆਂ ਨੂੰ ਰਵਾਨਾ ਕਰਨ ਸਮੇਂ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਦਿਲ ਦਿਵਸ ਮਨਾਏ

ਕੋਟਕਪੂਰਾ, 29 ਸਤੰਬਰ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਸਵਾਸ਼ ਲਾਇਨਜ਼ ਕਲੱਬ ਨੇ ਲਾਲਾ ਲਾਜਪਤ ਰਾਏ ਮਿਊਾਸਪਲ ਪਾਰਕ ਕੋਟਕਪੂਰਾ ਵਿਖੇ, ਵਿਸ਼ਵ ਸ਼ਾਂਤੀ ਦਿਵਸ, ਵਰਲਡ ਹਾਰਟ ਦਿਵਸ ਮਨਾਏ | ਮੁੱਖ ਬੁਲਾਰੇ ਡਾ. ਰਮੇਸ਼ ਗਰਗ ਨੇ ਵਿਸਥਾਰ ਸਹਿਤ ਆਪਣੇ ਨੁਕਤੇ ਸਾਂਝੇ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਫ਼ਰੀਦਕੋਟ, 29 ਸਤੰਬਰ (ਜਸਵੰਤ ਸਿੰਘ ਪੁਰਬਾ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ 115ਵੇਂ ਜਨਮ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਇੱਥੋਂ ਦੇ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਮੈਰਾਥਨ ਦੌੜ ਕਰਵਾਈ ਗਈ ਜਿਸ ਵਿਚ ਜ਼ਿਲ੍ਹੇ ਦੇ 1200 ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX