ਭਵਾਨੀਗੜ੍ਹ, 29 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਘਰਾਚੋਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ | ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਬਰਾਬਰਤਾ, ਫ਼ਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਦੇ ਹਾਮੀ ਸਨ | ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਨੇ ਭਿ੍ਸ਼ਟਾਚਾਰ ਤੇ ਬੇਇਨਸਾਫ਼ੀ ਤੋਂ ਮੁਕਤ ਸਮਾਜ ਦੀ ਕਲਪਨਾ ਕੀਤੀ ਸੀ ਕਿ ਅਜਿਹੀ ਵਿਚਾਰਧਾਰਾ ਹੀ ਭਾਰਤ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾ ਸਕਦੀ ਹੈ | ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸੂਬੇ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ 'ਤੇ ਚੱਲਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ | ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨਾ ਸਮੇਂ ਦੀ ਲੋੜ ਹੈ | ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਕ ਵਿਅਕਤੀ ਹੀ ਨਹੀਂ, ਬਲਕਿ ਇਕ ਸੰਸਥਾ ਸਨ, ਦੇਸ਼ ਅਤੇ ਸੂਬੇ ਦੀ ਤਰੱਕੀ ਲਈ ਸਾਨੂੰ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਉਨ੍ਹਾਂ ਦੀ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਿਆ ਗਿਆ ਹੈ | ਨੌਜਵਾਨਾਂ ਦੇ ਵਿਦੇਸ਼ਾਂ ਵੱਲ ਜਾਣ ਦੇ ਰੁਝਾਨ 'ਤੇ ਚਿੰਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਨੇ ਵਿਦੇਸ਼ੀਆਂ ਨੂੰ ਬਾਹਰ ਕੱਢਣ ਲਈ ਆਪਣੀ ਜਾਨ ਕੁਰਬਾਨ ਕੀਤੀਆਂ, ਪਰ ਸਾਡੇ ਨੌਜਵਾਨ ਹੁਣ ਉਨ੍ਹਾਂ ਦੇਸਾਂ 'ਚ ਹੀ ਰੁਜ਼ਗਾਰ ਪ੍ਰਾਪਤ ਕਰਨ ਲਈ ਲੱਖਾਂ ਰੁਪਏ ਲਗਾ ਕੇ ਦੇਸ਼ ਛੱਡ ਕੇ ਜਾ ਰਹੇ ਹਨ | ਸੂਬੇ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ | ਉਨ੍ਹਾਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਲਹਿਰਾਗਾਗਾ ਨੇੜੇ ਪਿੰਡ ਭੁਟਾਲ ਵਿਖੇ ਕਾਰਖ਼ਾਨਾ ਲਗਾਉਣ, ਲੁਧਿਆਣਾ ਵਿਖੇ ਫ਼ੈਕਟਰੀ ਲਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਿੰਦਿਆਂ ਸੰਘਰਸ਼ ਕਰ ਰਹੇ ਵਰਗਾਂ ਨੂੰ ਥੋੜ੍ਹਾ ਸਮਾਂ ਦੇਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਵੀ ਦਾਅਵਾ ਕੀਤਾ | ਨਾਟਕਕਾਰ ਸੁਖਵਿੰਦਰ ਸਿੰਘ ਦੀ ਟੀਮ ਵਲੋਂ ਕੋਰੀਓਗ੍ਰਾਫ਼ੀ ਕਰਦਿਆਂ ਮਾਹੌਲ ਨੂੰ ਭਾਵੁਕ ਕਰ ਦਿੱਤਾ | ਦੇਸ ਰਾਜ ਲਚਕਾਣੀ ਦੇ ਕਵੀਸ਼ਰ ਜਥੇ ਤੇ ਉੱਘੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਰਾਹੀਂ ਪੂਰਾ ਰੰਗ ਬੰਨਿ੍ਹਆ | ਸਮਾਗਮ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਮੀਤ ਹੇਅਰ, ਕੈਬਨਿਟ ਮੰਤਰੀ ਅਮਨ ਅਰੋੜਾ, ਨਰਿੰਦਰ ਕੌਰ ਭਰਾਜ, ਵਰਿੰਦਰ ਗੋਇਲ, ਦੇਵ ਮਾਨ, ਕੁਲਵੰਤ ਸਿੰਘ ਪਡੋਰੀ, ਜ਼ਮੀਨ ਰਹਿਮਾਨ ਸਾਰੇ ਵਿਧਾਇਕ, ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ, ਗੁਨਿੰਦਰ ਜੀਤ ਸਿੰਘ ਜਵੰਧਾ, ਸੁਖਵੀਰ ਸਿੰਘ ਸੁਖੀ ਸਿਆਸੀ ਸਕੱਤਰ ਮੁੱਖ ਮੰਤਰੀ, ਰਾਜਵੀਰ ਸਿੰਘ ਘੁਮਾਣ ਓ.ਐਸ.ਡੀ. ਮੁੱਖ ਮੰਤਰੀ, ਗੁਰਮੇਲ ਸਿੰਘ ਘਰਾਚੋਂ ਸਰਪੰਚ, ਦਲਜੀਤ ਸਿੰਘ ਆਦਿ ਹਾਜ਼ਰ ਸਨ |
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ) - ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਮਾਤਰਾ ਵਿਚ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਲਹਿਰਾਗਾਗਾ ਦੇ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ...
ਮਲੇਰਕੋਟਲਾ, 29 ਸਤੰਬਰ (ਪਰਮਜੀਤ ਸਿੰਘ ਕੁਠਾਲਾ)-ਅੱਜ ਸਥਾਨਕ ਪਾਵਰਕਾਮ ਦਫ਼ਤਰ ਅੱਗੇ ਬਿਜਲੀ ਕਾਮਿਆਂ ਵੱਲੋਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਕੇਂਦਰ ਸਰਕਾਰ ਵੱਲੋਂ ਪਾਵਰ ਸੈਕਟਰ ਵਿੱਚ ਡਿਸਟ੍ਰੀਬਿਊਸ਼ਨ ਦੇ ਨਿੱਜੀਕਰਨ ਦੇ ...
ਕੁੱਪ ਕਲਾਂ, 29 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਪਾਇਲ ਦੇ ਪਿੰਡਾਂ ਨੂੰ ਜੋੜਦੀ ਮਨਰੇਗਾ ਰਾਹੀਂ ਬਣਨ ਵਾਲੀ ਭਾਰਤ ਦੀ ਸਭ ਤੋਂ ਲੰਬੀ ਲਗਪਗ 35 ਕਿੱਲੋਮੀਟਰ ਸੜਕ ਜੌੜੇਪੁਲ ਤੋਂ ਗੁਰਥਲੀ ਦੇ ਪੁਲਾਂ ਨੂੰ ਮਨਜ਼ੂਰੀ ਮਿਲਣ ...
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਉੱਤੇ ਸੰਗਰੂਰ ਮੰਡਲ ਵਲੋਂ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਅਤੇ ਜਨਰਲ ਸਕੱਤਰ ਮਦਨ ਸਿੰਘ ਦੀ ਅਗਵਾਈ ਹੇਠ ...
ਲੌਂਗੋਵਾਲ, 29 ਸਤੰਬਰ (ਵਿਨੋਦ, ਸ.ਸ. ਖੰਨਾ) - ਸਥਾਨਕ ਵਾਰਡ ਨੰਬਰ 4 ਵਿਖੇ ਇਕ ਗਲੀ ਦੇ ਨਿਰਮਾਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਵਿੱਢਿਆ ਸੰਘਰਸ਼ ਅੱਜ ਤੀਜੇ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ | ਅੱਜ ਕਿਸਾਨ ...
ਅਹਿਮਦਗੜ੍ਹ, 29 ਸਤੰਬਰ (ਸੋਢੀ)- ਆਲ ਇੰਡੀਆ ਕਾਂਗਰਸ ਦੇ ਨਿਰਦੇਸ਼ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਹਲਕਾ ਦਾਖਾ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਖਗੂੰੜਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਮੈਂਬਰਾਂ ਵਿਚ ਸ਼ਾਮਿਲ ਕਰਨ ...
ਖਨੌਰੀ, 29 ਸਤੰਬਰ (ਰਾਜੇਸ਼ ਕੁਮਾਰ)- ਥਾਣਾ ਖਨੌਰੀ ਦੇ ਅਧੀਨ ਪੈਂਦੇ ਪਿੰਡ ਬਨਾਰਸੀ ਵਿਖੇ ਕੱਲ੍ਹ ਦਿਨ ਦਿਹਾੜੇ ਘਰ ਵਿਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਚੋਰ ਸੋਨੇ ਚਾਂਦੀ ਦੇ ਗਹਿਣਿਆਂ ਸਮੇਤ ਲਗਪਗ 60-70 ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ ਇਸ ਸੰਬੰਧੀ ...
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ) - ਜੱਜ ਜੀ.ਐਸ. ਸੇਖੋਂ ਦੀ ਅਦਾਲਤ ਨੇ ਸ਼ਿਕਾਇਤਕਰਤਾ ਦੇ ਵਕੀਲ ਦਲਜੀਤ ਸਿੰਘ ਸੇਖੋਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਰੀਬ 9 ਸਾਲ ਪਹਿਲਾਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਬਰਖ਼ਾਸਤ ਕੀਤੀ ...
ਦਿੜ੍ਹਬਾ ਮੰਡੀ, 29 ਸਤੰਬਰ (ਹਰਬੰਸ ਸਿੰਘ ਛਾਜਲੀ) - ਕਰੀਬ ਇੱਕ ਦਰਜਨ ਵਿਅਕਤੀਆਂ ਖਿਲਾਫ਼ ਪੁਲਿਸ ਥਾਣਾ ਦਿੜ੍ਹਬਾ ਵਿਖੇ ਆਰਮਜ਼ ਐਕਟ ਅਤੇ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਮੁਕੱਦਮੇ ਅਨੁਸਾਰ ਕੁਲਜੀਤ ਸਿੰਘ ਵਾਸੀ ਉੱਭਿਆ ਸੀਮਿੰਟ ਦੀ ...
ਅਮਰਗੜ੍ਹ, 29 ਸਤੰਬਰ (ਸੁਖਜਿੰਦਰ ਸਿੰਘ ਝੱਲ)-ਜੁਆਇੰਟ ਫੋਰਮ ਪੀ.ਐੈਸ.ਈ.ਬੀ ਦੇ ਸੱਦੇ ਤਹਿਤ ਬਿਜਲੀ ਬੋਰਡ ਸਬ ਡਵੀਜ਼ਨ ਅਮਰਗੜ੍ਹ ਵਿਖੇ ਮੁਲਾਜਮਾਂ ਵਲੋਂ ਬਿਜਲੀ ਐਕਟ 2022 ਦੀਆਂ ਕਾਪੀਆਂ ਸਾੜਦਿਆਂ ਰੋਸ ਰੈਲੀ ਕੀਤੀ ਗਈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ...
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ)-ਪਿਛਲੇ ਮਹੀਨੇ ਆਰ.ਟੀ.ਏ. ਸੰਗਰੂਰ ਅਤੇ ਐਮ.ਵੀ.ਆਈ. ਸੰਗਰੂਰ ਸਮੇਤ ਕਈਆਂ ਖਿਲਾਫ ਵਿਜੀਲੈਂਸ ਬਿਊਰੋ ਵਲੋਂ ਆਈ.ਪੀ.ਸੀ. ਦੀ ਧਾਰਾ 420, 120 ਬੀ ਅਤੇ ਭਿ੍ਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 7-ਏ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਨ੍ਹਾਂ ...
ਅਮਰਗੜ੍ਹ, 29 ਸਤੰਬਰ (ਸੁਖਜਿੰਦਰ ਸਿੰਘ ਝੱਲ)-ਸਾਬਕਾ ਸਰਪੰਚ ਲਾਲ ਸਿੰਘ ਤੋਲੇਵਾਲ ਨੂੰ ਸੂਬਾ ਕਾਂਗਰਸ ਕਮੇਟੀ ਵਲੋਂ ਬਲਾਕ ਪ੍ਰਧਾਨ ਲਗਾਏ ਜਾਣ ਉੱਤੇ ਹਲਕਾ ਅਮਰਗਡ੍ਹ ਨਾਲ ਸਬੰਧਿਤ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ...
ਧੂਰੀ, 29 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸਬਡਵੀਜ਼ਨ ਪੱਧਰ 'ਤੇ ਰੋਸ ਰੈਲੀਆਂ ਦੇ ਤਹਿਤ ਧੂਰੀ ਬਿਜਲੀ ਦਫਤਰ ਦੇ ਗੇਟ 'ਤੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ ਅਤੇ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ...
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਦਲ ਦੇ ਸੂਬਾ ਪ੍ਰਧਾਨ ਸ੍ਰ. ਗੁਰਜੰਟ ਸਿੰਘ ਵਾਲੀਆ ਅਤੇ ਸੂਬਾ ਜਨਰਲ ਸਕੱਤਰ ਸ੍ਰ. ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਅਤੇ ਉਨ੍ਹਾਂ ਦੀਆਂ ਹਮਾਇਤੀ ਜਥੇਬੰਦੀਆਂ ਦੇ ਸੰਘਰਸ਼ ਸਦਕਾ ...
ਧੂਰੀ, 29 ਸਤੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੇ ਸ਼ਹਿਰ ਦੇ ਮੁੱਖ ਫਾਟਕ 62-ਏ ਕਾਰਨ ਜਿੱਥੇ ਲੋਕਾਂ ਨੂੰ ਹੁਣ 'ਮੁੱਖ ਮੰਤਰੀ ਹਲਕਾ' ਬਣਨ ਕਾਰਨ ਇਸ ਦੇ ਸਥਾਈ ਹੱਲ ਦੀ ਆਸ ਜਾਗੀ ਹੈ, ਉੱਥੇ ਹਾਲ ...
ਜਖੇਪਲ, 29 ਸਤੰਬਰ (ਮੇਜਰ ਸਿੰਘ ਸਿੱਧੂ)-ਪਿੰਡ ਗੰਢੂਆਂ ਵਿਖੇ ਕਿਸਾਨ ਜਰਨੈਲ ਸਿੰਘ ਪੁੱਤਰ ਮਾੜਾ ਸਿੰਘ ਦੇ ਖੇਤ ਵਿਚੋਂ ਲੰਘੀ ਰਾਤ ਚੋਰ ਬਿਜਲੀ ਦੇ ਟਰਾਂਸਫ਼ਾਰਮਰ 'ਚੋਂ ਤੇਲ ਤੇ ਤਾਂਬਾ ਚੋਰੀ ਕਰਕੇ ਲੈ ਗਏ ਅਤੇ ਖਾਲੀ ਖੋਲ੍ਹ ਸੁੱਟ ਗਏ | ਉਕਤ ਕਿਸਾਨ ਨੂੰ ਇਸ ਚੋਰੀ ਦਾ ...
ਅਮਰਗੜ੍ਹ, 29 ਸਤੰਬਰ (ਜਤਿੰਦਰ ਮੰਨਵੀ)-ਸਥਾਨਕ ਬਾਜ਼ਾਰ 'ਚ ਗਣਪਤੀ ਟੈਲੀਕਾਮ ਚਲਾ ਰਹੇ ਦੋ ਸਕੇ ਭਰਾਵਾਂ ਦੀ ਲੰਘੀ ਮੰਗਲਵਾਰ ਦੀ ਰਾਤ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ | ਜਿਸ ਦੀ ਵੀਡੀਓ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ ਹੋ ਗਈ ਹੈ | ਹਸਪਤਾਲ 'ਚ ਜ਼ੇਰੇ ਇਲਾਜ ...
ਲੌਂਗੋਵਾਲ, 29 ਸਤੰਬਰ (ਵਿਨੋਦ, ਖੰਨਾ)-ਨਸ਼ਿਆਂ ਦੇ ਦਿਨੋਂ ਦਿਨ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਲੌਂਗੋਵਾਲ ਦੀ ਦੁੱਲਟ ਪੱਤੀ ਨਾਲ ਸੰਬੰਧਿਤ ਅਗਾਂਹਵਧੂ ਨੌਜਵਾਨ ਨਸ਼ਿਆਂ ਦੀ ਰੋਕਥਾਮ ਲਈ ਅੱਗੇ ਆਏ ਹਨ | ਸਥਾਨਕ ਰਵੀਦਾਸ ਧਰਮਸ਼ਾਲਾ ਵਿਖੇ ਨਸ਼ਾ ਤਸਕਰਾਂ ਦੀ ਨਿੱਤ ...
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਰੁਪਿੰਦਰ ਸਿੰਘ ਸੱਗੂ)-ਸਥਾਨਕ ਨਗਰ ਕੌਂਸਲ ਵਿੱਚ ਤਾਇਨਾਤ ਕਲਰਕ ਕਿਰਨਦੀਪ ਖ਼ਿਲਾਫ਼ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਕਥਿਤ ਕੇਸ ਦੇ ਵਿਰੋਧ ਵਿੱਚ ਨਗਰ ਨਿਗਮ ਕਰਮਚਾਰੀ ਯੂਨੀਅਨ ਅਤੇ ਸਫ਼ਾਈ ਕਰਮਚਾਰੀਆਂ ਨੇ ਵੀਰਵਾਰ ਨੂੰ ...
ਮੂਣਕ, 29 ਸਤੰਬਰ (ਕੇਵਲ ਸਿੰਗਲਾ)- ਖੁੱਲੇ੍ਹ ਆਸਮਾਨ ਹੇਠਾਂ ਖੜ੍ਹੀਆਂ ਕਿਸਾਨਾਂ ਦੀਆ ਫ਼ਸਲਾਂ ਅਤੇ ਕਦੇ ਜ਼ਿਆਦਾ ਬਰਸਾਤ ਤੇ ਸੋਕੇ ਦੀ ਮਾਰ ਉਪਰੰਤ ਕੁਝ ਹਲਕਿਆਂ 'ਚ (ਚਾਈਨੀਜ਼ ਵਾਇਰਸ) ਮਧਰੇ ਪੌਦਿਆਂ ਦੀ ਮਾਰ ਤੋਂ ਇਲਾਵਾ ਹੁਣ ਕਾਲੇ ਤੇਲੇ ਦੇ ਜ਼ਬਰਦਸਤ ਹਮਲੇ ਨਾਲ ...
ਭਵਾਨੀਗੜ੍ਹ, 29 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਜਲਾਣ ਦੇ ਸਾਹਿਬਜ਼ਾਦਾ ਫਤਿਹ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਸਰਕਾਰੀ ਸਕੂਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਦਾ, ਡੀ. ਐਸ. ਪੀ. ਸੰਜੀਵ ਗੋਇਲ ਤੇ ਧਰਮਿੰਦਰ ...
ਸੰਗਰੂਰ, 29 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਪਿਛਲੇ ਦਿਨੀਂ ਮਿਤੀ 26 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਸਥਾਨਕ ਰਿਹਾਇਸ਼ ਦੇ ਬਾਹਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਕਰਮਚਾਰੀਆਂ ਵੱਲੋਂ ਆਪਣੀ ਰੈਗੂਲਾਈਜੇਸਨ ਦੀ ਮੰਗ ਨੂੰ ਲੈ ਕੇ ਰੋਸ ...
ਖਨੌਰੀ, 29 ਸਤੰਬਰ (ਬਲਵਿੰਦਰ ਸਿੰਘ ਥਿੰਦ) - ਪਿਛਲੇ ਦਿਨੀਂ ਚਾਰ-ਪੰਜ ਦਿਨ ਪਈ ਭਾਰੀ ਤੇ ਬੇਮੌਸਮੀ ਬਰਸਾਤ ਨਾਲ ਜਿੱਥੇ ਪੱਕਣ ਕੰਢੇ ਖੜੀ ਝੋਨੇ ਦੀ ਫ਼ਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਉੱਥੇ ਬੀਤੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ ਤੇ ਹੋਰ ਪਹਾੜੀ ਇਲਾਕਿਆਂ ...
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਸ਼ਹਿਰ ਦੀ ਇਕ ਡਾਕਟਰ ਵਲੋਂ ਆਪਣੇ ਡਾਕਟਰ ਪਤੀ ਖ਼ਿਲਾਫ਼ ਦਾਜ ਦਹੇਜ, ਸਰੀਰਕ ਅਤੇ ਮਾਨਸਿਕ ਤੌਰ ਉੱਤੇ ਤੰਗ ਪੇ੍ਰਸ਼ਾਨ ਕਰਨ ਦੇ ਦੋਸ਼ਾਂ ਤਹਿਤ ਥਾਣਾ ਮਹਿਲਾ (ਵੂਮੈਨ) ਵਿਖੇ ਮਾਮਲਾ ਦਰਜ ਕਰਵਾਏ ਜਾਣ ਦਾ ਸਮਾਚਾਰ ਹੈ | ...
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਭੁੱਲਰ, ਧਾਲੀਵਾਲ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਕਾਮਰਸ ਅਤੇ ਇਕਨਾਮਿਕਸ ਵਿਭਾਗ ਵਲੋਂ ਪਿ੍ੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ | ਇਸ ...
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਧਾਲੀਵਾਲ, ਭੁੱਲਰ)- ਸਥਾਨਕ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਚੇਅਰਮੈਨ ਅਨੁਰਿਧ ਵਸ਼ਿਸ਼ਟ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ 48ਵੇਂ ਖੇਡ ਮੇਲੇ ਦਾ ਉਦਘਾਟਨ ਨਾਇਬ ਤਹਿਸੀਲਦਾਰ ਸੁਨਾਮ ਅਮਿਤ ਕੁਮਾਰ ਵਲੋਂ ...
ਮਾਲੇਰਕੋਟਲਾ, 29 ਸਤੰਬਰ (ਮੁਹੰਮਦ ਹਨੀਫ਼ ਥਿੰਦ, ਕੁਠਾਲਾ) - ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ, ਨਵੀਂ ਦਿੱਲੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਤਹਿਤ ਮਿਤੀ 12 ਨਵੰਬਰ 2022 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ | ...
ਮਲੇਰਕੋਟਲਾ, 29 ਸਤੰਬਰ (ਪਰਮਜੀਤ ਸਿੰਘ ਕੁਠਾਲਾ)- ਸਿਵਲ ਹਸਪਤਾਲ ਮਲੇਰਕੋਟਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਜੀਤ ਸਿੰਘ ਨੇ ਅੱਜ ਇੱਥੇ ਇਕ ਵਿਸ਼ੇਸ਼ ਸਮਾਗਮ ਦੌਰਾਨ ਦੱਸਿਆ ਕਿ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਗੈਰ ਸੰਚਾਰੀ ਰੋਗਾਂ ਦਾ ਕਲੀਨਿਕ ਸ਼ੁਰੂ ਕਰ ...
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਆਗੂ ਅਵਤਾਰ ਸਿੰਘ ਅਕਬਰਪੁਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਪਿੰਡ ਘਰਾਚੋਂ ਵਿਖੇ ਪੰਜਾਬ ਸਰਕਾਰ ਅਧੀਨ ਕੰਮ ਕਰਦੇ ਮੁਲਾਜਮਾਂ ਬਾਰੇ ਕਿਹਾ ...
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਧਾਲੀਵਾਲ, ਭੁੱਲਰ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਸਿਟੀਜ਼ਨ ਦਿਵਸ ਮਨਾਉਣ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ ਚਰਚਾ ...
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੇ ਮੀਤ ਪ੍ਰਧਾਨ ਸ੍ਰੀ ਅਨਕੁਰ ਗਰਗ ਦੇ ਪਿਤਾ ਸਵ: ਸ੍ਰੀ ਹਰੀਕ੍ਰਿਸ਼ਨ ਗਰਗ ਦੀ ਯਾਦ ਵਿਚ ਲਾਇਨ ਕਲੱਬ ਸੰਗਰੂਰ ਵਲੋਂ ਇਕ ਖੂਨਦਾਨ ਕੈਂਪ ਮੰਦਰ ਮਾਤਾ ਸ੍ਰੀ ਮੰਗਲਾ ...
ਸੰਗਰੂਰ, 29 ਸਤੰਬਰ (ਧੀਰਜ ਪਸ਼ੋਰੀਆ)-ਦੀਵਾਲੀ, ਗੁਰਪੁਰਬ, ਕਿ੍ਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਕੇ ਵੇਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ | ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਚਾਹਵਾਨ ...
ਮੂਣਕ, ਲਹਿਰਾਗਾਗਾ, 29 ਸਤੰਬਰ (ਕੇਵਲ ਸਿੰਗਲਾ, ਪ੍ਰਵੀਨ ਖੋਖਰ)- ਘੱਗਰ ਦਰਿਆ 'ਚ ਪਾਣੀ ਦਾ ਪੱਧਰ ਸਥਿਰ ਹੋਣ 'ਤੇ ਇਲਾਕੇ ਦੇ ਕਿਸਾਨਾਂ ਅਤੇ ਪ੍ਰਸ਼ਾਸਨ ਨੇ ਰਾਹਤ ਦੀ ਸਾਹ ਲਿਆ ਹੈ | ਅੱਜ ਬਾਅਦ ਦੁਪਹਿਰ ਖਨੌਰੀ ਵਿਖੇ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ 'ਚ ਪਾਣੀ ਦਾ ਪੱਧਰ ...
ਮੂਨਕ, 29 ਸਤੰਬਰ (ਧਾਲੀਵਾਲ, ਮਦਾਨ) - ਸਥਾਨਕ ਬਿਜਲੀ ਗਰਿੱਡ ਸਾਹਮਣੇ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਫ਼ੈਸਲੇ ਅਨੁਸਾਰ ਸਬ ਡਿਵੀਜ਼ਨ ਮੂਨਕ ਅਤੇ ਬੰਗਾ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਵੰਡ ਖੇਤਰ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ...
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਇੱਥੇ ਵੱਖ-ਵੱਖ ਸਕੂਲਾਂ ਵਿਚ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ ਵਲੋਂ ਸਿੱਖਿਆ ਵਿਭਾਗ ਦੇ ...
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ)- ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਭੱਠਲ ਕਾਲਜ ਦੇ ਗੇਟ ਅੱਗੇ ਖੜ੍ਹਦੇ ਵਾਰਡ ਨੰਬਰ 11 ਦੇ ਗੰਦੇ ਪਾਣੀ ਦੀ ਨਿਕਾਸੀ ਦਾ ਨਵੇਂ ਸਿਰੇ ਤੋਂ ਪ੍ਰਬੰਧ ਕਰਨ ਸੰਬੰਧੀ ਨੀਂਹ ਪੱਥਰ ਰੱਖਿਆ | ਸ੍ਰੀ ...
ਸੰਦੌੜ, 29 ਸਤੰਬਰ (ਜਸਵੀਰ ਸਿੰਘ ਜੱਸੀ)- ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਅਮਰਜੀਤ ਸਿੰਘ ਜੱਗੀ ਨੱਥੋਹੇੜੀ ਦੀ ਪ੍ਰਧਾਨਗੀ 'ਚ ਹੋਈ, ਜਿਸ ਵਿਚ ਰਿਟਾਇਰਡ ਇੰਸਪੈਕਟਰ ਨੰਬਰਦਾਰ ਬਲਦੇਵ ਸਿੰਘ ...
ਕੁੱਪ ਕਲਾਂ, 29 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨੀਂ ਪੰਜਾਬ ਦੇ ਪਸ਼ੂਧਨ ਤੇ ਚਮੜੀ ਰੋਗ ਬਿਜਲੀ ਬਣ ਕੇ ਡਿੱਗਿਆ ਅਤੇ ਪਸ਼ੂ ਪਾਲਕਾਂ ਦੇ ਹਜ਼ਾਰਾਂ ਪਸ਼ੂ ਮੌਤ ਦੇ ਮੂੰਹ ਵਿਚ ਜਾ ਪਏ | ਇਸ ਦਾ ਡੇਅਰੀ ਫਾਰਮਾਂ 'ਤੇ ਵੱਡਾ ਅਸਰ ਵੇਖਿਆ ਗਿਆ ਤੇ ਡੇਅਰੀ ਦਾ ਧੰਦਾ ...
ਮਾਲੇਰਕੋਟਲਾ, 29 ਮਾਰਚ (ਹਨੀਫ਼ ਥਿੰਦ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਕੈਂਡਲ ਮਾਰਚ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਇਸ ਕੈਂਡਲ ਮਾਰਚ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਸ੍ਰੀ ਸੰਯਮ ...
ਸੰਗਰੂਰ, 29 ਸਤੰਬਰ (ਅਮਨਦੀਪ ਸਿੰਘ ਬਿੱਟਾ)- ਨੈਸ਼ਨਲ ਹੈਲਥ ਇੰਪਲਾਈਜ਼ ਯੂਨੀਅਨ ਦੇ ਸੂਬਾਈ ਆਗੂ ਡਾਕਟਰ ਵਾਹਿਦ ਮੁਹੰਮਦ ਅਤੇ ਜੋਗਿੰਦਰ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਚੇਤਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX