ਕੁੱਪ ਕਲਾਂ, 29 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਪਾਇਲ ਦੇ ਪਿੰਡਾਂ ਨੂੰ ਜੋੜਦੀ ਮਨਰੇਗਾ ਰਾਹੀਂ ਬਣਨ ਵਾਲੀ ਭਾਰਤ ਦੀ ਸਭ ਤੋਂ ਲੰਬੀ ਲਗਪਗ 35 ਕਿੱਲੋਮੀਟਰ ਸੜਕ ਜੌੜੇਪੁਲ ਤੋਂ ਗੁਰਥਲੀ ਦੇ ਪੁਲਾਂ ਨੂੰ ਮਨਜ਼ੂਰੀ ਮਿਲਣ ਦੇ ਨਾਲ ਇਲਾਕੇ ਦੇ ਲੋਕਾਂ ਖ਼ੁਸ਼ੀ ਭਰਿਆ ਮਾਹੌਲ ਜ਼ਰੂਰ ਵੇਖਣ ਨੂੰ ਮਿਲਿਆ ਸੀ ਪਰ ਨਾਲ ਦੀ ਨਾਲ ਵੱਡੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀਆਂ ਵੱਲੋਂ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲ ਕੇ ਇਸ ਸੜਕ ਦੇ ਬਣਨ ਨਾਲ ਹਜ਼ਾਰਾਂ ਦਰੱਖਤਾਂ ਦੇ ਹੋਣ ਵਾਲੇ ਕਤਲੇਆਮ ਦੀ ਦਰਦਨਾਕ ਦਾਸਤਾਨ ਨੂੰ ਵਿਚਾਰਨ ਦੇ ਲਈ ਕੀਤੀ ਅਪੀਲ ਤੋਂ ਬਾਅਦ ਹਲਕਾ ਵਿਧਾਇਕ ਨੇ ਸਬੰਧਤ ਵਿਭਾਗਾਂ ਤੱਕ ਕੀਤੀ ਚਾਰਾਜੋਈ ਸਦਕਾ ਆਖਿਆ ਕਿ ਸੜਕ ਦੇ ਨਿਰਮਾਣ ਸਮੇਂ ਦਰਖਤਾਂ ਨੂੰ ਨਹੀਂ ਵੱਢਿਆ ਜਾਵੇਗਾ | ਹਲਕਾ ਪਾਇਲ ਦੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਨਹਿਰ ਦੀ ਪਟੜੀ ਦੇ ਨਿਰੀਖਣ ਮੌਕੇ ਜੌੜੇਪੁਲਾਂ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੇ 5 ਜ਼ਿਲਿ੍ਹਆਂ ਦੇ ਲੋਕਾਂ ਦੀ ਮੰਗ ਸੀ ਕਿ ਜੌੜੇਪੁਲ ਤੋਂ ਨਹਿਰ ਦੇ ਕੰਢੇ-ਕੰਢੇ ਜੇਕਰ ਗੁਰਥਲੀ ਦੇ ਪੁਲਾਂ ਤਕ ਲਿੰਕ ਸੜਕ ਦਾ ਨਿਰਮਾਣ ਹੋ ਜਾਵੇ ਤਾਂ ਇਨ੍ਹਾਂ ਜ਼ਿਲਿ੍ਹਆਂ ਦੇ ਲੋਕਾਂ ਨੂੰ ਦੋਰਾਹਾ, ਲੁਧਿਆਣਾ ਵੱਲ ਜਾਣ ਦੇ ਲਈ ਘੱਟ ਦੂਰੀ, ਸਮਾਂ ਅਤੇ ਖੱਜਲ ਖੁਆਰੀ ਤੋਂ ਇਲਾਵਾ ਛੋਟੇ ਵਾਹਨਾਂ ਲਈ ਇਕ ਵੱਖਰਾ ਰਸਤਾ ਬਣ ਜਾਵੇਗਾ ਅਤੇ ਉੱਧਰ ਦੇ ਲੋਕਾਂ ਨੂੰ ਪਟਿਆਲਾ, ਨਾਭਾ ਵੱਲ ਆਉਣ ਦੇ ਲਈ ਸਿੱਧੀ ਸੜਕ ਬਣ ਜਾਵੇਗੀ | ਵਿਧਾਇਕ ਇੰਜ. ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਤੋਂ ਕੀਤੀ ਚਾਰਾਜੋਈ ਦੇ ਸਦਕਾ ਜੰਗਲਾਤ ਮਹਿਕਮੇ ਤੋਂ ਲੈ ਕੇ ਨਰੇਗਾ ਸਮੇਤ ਲਗਪਗ 8 ਵਿਭਾਗਾਂ ਦੇ ਨਾਲ ਕੀਤੀ ਗੱਲਬਾਤ ਸਦਕਾ ਸੜਕ ਦੇ ਨਿਰਮਾਣ ਲਈ ਮਿਲੀ ਮਨਜ਼ੂਰੀ ਤੋਂ ਬਾਅਦ ਹੁਣ ਅਹਿਮ ਗੱਲ ਇਹ ਹੋਵੇਗੀ ਕਿ ਇਸ ਸੜਕ ਦਾ ਨਿਰਮਾਣ ਦਰਖਤਾਂ ਦੇ ਬਿਨਾਂ ਕਤਲੇਆਮ ਤੋਂ ਹੋਵੇਗਾ ਅਤੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਵਲ ਖਾਂਦੀ ਸੜਕ ਲਪਾਲੱਪ ਨਜ਼ਾਰਿਆਂ ਨਾਲ ਭਰਪੂਰ ਹੋਵੇਗੀ | ਪਿਛਲੇ ਸਮੇਂ ਤੋਂ ਜੌੜੇਪੁਲਾਂ ਦੀ ਖਸਤਾ ਹਾਲਤ ਨੂੰ ਲੈ ਕੇ ਤੱਤਪਰਤਾ ਵਿਖਾਉਂਦਿਆਂ ਹਲਕਾ ਵਿਧਾਇਕ ਨੇ ਆਖਿਆ ਕਿ ਆਉਂਦੇ ਦਿਨਾਂ ਨੂੰ ਇਸ ਪੁਲ ਦੇ ਨਿਰਮਾਣ ਲਈ ਵੀ ਸਬੰਧਤ ਵਿਭਾਗ ਨਾਲ ਗੱਲ ਕੀਤੀ ਹੈ ਅਤੇ ਜਿਨ੍ਹਾਂ ਜਲਦੀ ਹੋ ਸਕੇਗਾ ਇਸ ਪੁਲ ਦੀਆਂ ਕੰਧਾਂ ਅਤੇ ਰੇਲਿੰਗਾਂ ਆਦਿ ਨੂੰ ਲਗਵਾਉਣ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਗਟ ਸਿੰਘ ਸਿਆੜ, ਚੇਅਰਮੈਨ ਗੁਰਪ੍ਰੀਤ ਸਿੰਘ ਬੇਰ ਕਲਾਂ, ਜਥੇਦਾਰ ਸੁਖਪਾਲ ਸਿੰਘ ਧੀਰੋਮਾਜਰਾ, ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰ ਕਲਾਂ, ਪੀ.ਏ. ਮਨਜੀਤ ਸਿੰਘ ਡੀ.ਸੀ, ਪੰਥਕ ਸੇਵਾ ਲਹਿਰ ਦੇ ਆਗੂ ਨਾਰੰਗ ਸਿੰਘ ਲਾਡੇਵਾਲ ਹਾਜ਼ਰ ਸਨ |
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਖੰਨਾ ਸਿਵਲ ਹਸਪਤਾਲ ਅੰਦਰ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਡਰੱਗ ਇੰਸਪੈਕਟਰ ਡਾ. ਸੰਦੀਪ ਕੌਸ਼ਿਕ ਦੇ ਖ਼ਿਲਾਫ਼ ਧਰਨਾ ਲਾਇਆ ਗਿਆ ਜਿਸ ਵਿਚ ਐਸੋਸੀਏਸ਼ਨ ਦੇ ਆਗੂਆਂ ਡਾ. ਜਸਵਿੰਦਰ ਸਿੰਘ, ਡਾ. ਪਿ੍ਤਪਾਲ ...
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਨਾਮਾਲੂਮ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਏ.ਐੱਸ.ਆਈ ਸੁਰਾਜਦੀਨ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਵਾਸੀ ਜਗੀਰਪੁਰ ਆਬਾਦੀ ਬਸਤੀ ...
ਮਾਛੀਵਾੜਾ ਸਾਹਿਬ, 29 ਸਤੰਬਰ (ਸੁਖਵੰਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਮਾਛੀਵਾੜਾ ਵਲੋਂ ਜਥੇਬੰਦੀ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਅਤੇ ਬਲਾਕ ਪ੍ਰਧਾਨ ਲਖਵੀਰ ਸਿੰਘ ਨਾਨੋਵਾਲ ਦੀ ਅਗਵਾਈ ਹੇਠ ਇਲਾਕੇ 'ਚ ...
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਦੇਰ ਸ਼ਾਮ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਗੁਲਮੋਹਰ ਨਗਰ ਅਮਲੋਹ ਰੋਡ ਖੰਨਾ ਵਿਖੇ ਘਰ ਦੇ ਬਹਾਰ ਖੜ੍ਹੀ ਇਕ ਸਕੂਟਰੀ ਸਵਾਰ ਔਰਤ ਦੀ ਅਣਪਛਾਤੇ 2 ਮੋਟਰਸਾਈਕਲ ਸਵਾਰ ਨਾਮਾਲੂਮ ਵਿਅਕਤੀ ਗਲ 'ਚ ਪਾਈ 2 ਤੋਲੇ ਸੋਨੇ ਦੀ ਚੇਨੀ ਝਪਟ ...
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਬੀਤੇ ਦਿਨੀਂ ਪਿੰਡ ਰਤਨਹੇੜੀ ਕੋਲ ਰੇਲਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਪਿੰਡ ਬੱਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਦਾ ਅੱਜ ਸਿਵਲ ਹਸਪਤਾਲ ਖੰਨਾ ਵਿਖੇ ਪੁਲਿਸ ਅਧਿਕਾਰੀਆਂ ਵਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ...
ਮਲੌਦ, 29 ਸਤੰਬਰ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਪ੍ਰਾਪਰਟੀ ਟੈਕਸ ਇੰਚਾਰਜ ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 30 ਸਤੰਬਰ ਤੱਕ ਟੈਕਸ ਭਰੇ ਜਾਣ ਤੇ 10 ਫ਼ੀਸਦੀ ਛੋਟ ਦਿੱਤੀ ਜਾਂ ਰਹੀ ਹੈ, ਜਿਸ ਤਹਿਤ ...
ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚ ਆਧਾਰ ਅੱਪਡੇਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਦਲਜੀਤ ਕੌਰ ਵਲੋਂ ਮੀਟਿੰਗ ਕੀਤੀ ਗਈ | ਉਨ੍ਹਾਂ ਨੇ ਜ਼ਿਲ੍ਹੇ ਵਿਚ ਆਧਾਰ ਅੱਪਡੇਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ...
ਸਾਹਨੇਵਾਲ, 29 ਸਤੰਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਦੀ ਦੁਸਹਿਰਾ ਕਮੇਟੀ ਵਲੋਂ 5 ਅਕਤੂਬਰ ਨੂੰ ਸਾਹਨੇਵਾਲ ਕਸਬੇ 'ਚ ਦੁਸਹਿਰਾ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਦੁਸਹਿਰਾ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਅਤੇ ਪ੍ਰਧਾਨ ਬੀ. ਕੇ. ਅਨੇਜਾ ...
ਈਸੜੂ, 29 ਸਤੰਬਰ (ਬਲਵਿੰਦਰ ਸਿੰਘ)-ਜ਼ਿਲ੍ਹਾ ਪੱਧਰੀ ਸਕੂਲ ਵੇਟਲਿਫਟਿੰਗ ਅਤੇ ਪਾਵਰ ਲਿਫ਼ਟਿੰਗ ਮੁਕਾਬਲਿਆਂ 'ਚੋਂ ਰਾਜੇਵਾਲ ਸਕੂਲ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਵਿੱਚ 12 ਗੋਲਡ ਮੈਡਲ, 15 ...
ਬੀਜਾ, 29 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ, ਕੋਟਾਂ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ੋਨਲ ਯੁਵਕ ਅਤੇ ...
ਖੰਨਾ, 29 ਸਤੰਬਰ (ਅਜੀਤ ਬਿਊਰੋ)-ਪੰਜਾਬ ਸਕੂਲ ਖੇਡਾਂ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਵਿਚ ਹਰਮਨਜੋਤ ਸਿੰਘ ਨੇ ਵਰਗ 19, ਭਾਰ ਕੈਟਾਗਰੀ 70-74 ਅਤੇ ਕੁੱਲ ਭਾਰ 437 ਕਿੱਲੋਗਰਾਮ ਚੁੱਕ ਕੇ ਜ਼ਿਲ੍ਹਾ ਪੱਧਰ ਸੋਨੇ ਦਾ ਤਗਮਾ ਜਿੱਤਿਆ ¢ ...
ਖੰਨਾ, 29 ਸਤੰਬਰ (ਅਜੀਤ ਬਿਊਰੋ)-ਖੰਨਾ ਬਾਕਸਿੰਗ ਵੈੱਲਫੇਅਰ ਕਲੱਬ ਦੇ 26 ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਵਿਚ ਲੜਕਿਆਂ ਦੀ ਅੰਡਰ-17 ਚੈਂਪੀਅਨਸ਼ਿਪ ਜਿੱਤਣ ਤੋਂ ਇਲਾਵਾ ਮੈਡਲ ਜਿੱਤੇ | ਇਸ ਸੰਬੰਧੀ ਕੋਚ ਅਜੀਤ ਬਖ਼ਸ਼ੀ ਨੇ ਦੱਸਿਆ ਕਿ ਅੰਡਰ-17 ਲੜਕਿਆਂ ਦੇ ...
ਮਲੌਦ, 29 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਾਂਗਰਸ ਪਾਰਟੀ ਦੇ ਨਿਧੜਕ ਆਗੂ ਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਹਲਕਾ ਪਾਇਲ ਦੇ ...
ਮਾਛੀਵਾੜਾ ਸਾਹਿਬ, 29 ਸਤੰਬਰ (ਮਨੋਜ ਕੁਮਾਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਗਿਆ ¢ ਸਭ ਤੋਂ ਪਹਿਲਾ ਪ੍ਰਾਰਥਨਾ ਸਭਾ ਵਿਚ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ¢ ...
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਨੇੜਲੇ ਪਿੰਡ ਲਲਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿਚ ਹਿੱਸਾ ਲੈਂਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਮੱਲ੍ਹਾਂ ਮਾਰੀਆਂ¢ ਇਸ ਦੌਰਾਨ ...
ਮਾਛੀਵਾੜਾ ਸਾਹਿਬ, 29 ਸਤੰਬਰ (ਮਨੋਜ ਕੁਮਾਰ)-ਸਥਾਨਕ ਸੀ. ਐੱਚ. ਸੀ. ਵਿਖੇ ਵਿਸ਼ਵ ਹਾਰਟ ਦਿਵਸ ਮੌਕੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਸੀ. ਐੱਚ. ਸੀ. ਅਧੀਨ ਆਉਂਦੇ ਵੱਖ-ਵੱਖ ਸਿਹਤ ਕੇਂਦਰਾਂ ਅਤੇ ਪਿੰਡਾਂ 'ਚ ਵਿਸ਼ਵ ਦਿਲ ...
ਕੁਹਾੜਾ, 29 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਖੇਡਾਂ 'ਵਤਨ ਪੰਜਾਬ ਦੀਆਂ' ਉਪਰਾਲਾ ਸ਼ੁਰੂ ਕੀਤਾ ਗਿਆ ਹੈ | ਉਸ ਵਿੱਚ ਕਰਮ ਵਾਰ ਪਹਿਲਾਂ ਜੋਨ ਪੱਧਰੀ ਖੇਡਾਂ ਵਿੱਚ ਪਿੰਡ ਬੁੱਢੇਵਾਲ ਦੀ ਟੀਮ ਨੇ ਪਹਿਲਾਂ ਸਥਾਨ ...
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਕੰਨਿਆ ਸਕੂਲ ਖੰਨਾ ਵਿਖੇ ਅਨੀਮੀਆ ਸਬੰਧੀ ...
ਮਲੌਦ, 29 ਸਤੰਬਰ (ਦਿਲਬਾਗ ਸਿੰਘ ਚਾਪੜਾ)- ਸਵੱਛ ਭਾਰਤ ਮਿਸ਼ਨ ਤਹਿਤ ਸਵੱਛ ਭਾਰਤ ਮਿਸ਼ਨ 2023 ਲਈ ਨਗਰ ਪੰਚਾਇਤ ਮਲੌਦ ਵੱਲੋਂ ਐਕਸ ਸਰਵਿਸਮੈਨ ਲੀਗ ਮਲੌਦ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਬਲਵੰਤ ਸਿੰਘ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ | ਇਹ ਜਾਣਕਾਰੀ ...
ਖੰਨਾ, 29 ਸਤੰਬਰ (ਅਜੀਤ ਬਿਊਰੋ)-ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਇੰਪਲਾਈਜ਼ ਫੈਡਰੇਸ਼ਨ ਪੀ.ਐੱਸ.ਈ.ਬੀ (ਪਹਿਲਵਾਨ) ਵਲੋਂ ਸਾਂਝੇ ਤੌਰ ਤੇ ਗੇਟ ਰੈਲੀ ਕੀਤੀ ਗਈ | ਜਿਸ ਦੀ ਪ੍ਰਧਾਨਗੀ ਸੁਖਵਿੰਦਰ ਸਿੰਘ ...
ਬੀਜਾ, 29 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ ਤੇ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਦੇ ਪ੍ਰਬੰਧਕਾਂ ਨੇ ਮੈਡੀਕਲ ਸਿੱਖਿਆ ਦੇ ਨਾਲ ਨਾਲ ਇਲਾਕੇ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਗ੍ਰਹਿਣ ਕਰਵਾਉਣ ਵਾਲੇ ...
ਰਾੜਾ ਸਾਹਿਬ, 29 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਖ਼ਾਲਸਾ ਪੰਥ ਦੇ ਪਹਿਲੇ ਸਿੰਘ, ਪੰਜ ਪਿਆਰਿਆਂ ਦੇ ਮੁਖੀ, ਸੰਪ੍ਰਦਾਇ ਰਾੜਾ ਸਾਹਿਬ ਦੇ ਬਾਨੀ ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਿੱਘਾ ਪਿਆਰ ਮਾਣਦਿਆਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਚਲਨਗਰ ...
ਬੀਜਾ, 29 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਾਵਰਕਾਮ ਸਬ ਡਵੀਜ਼ਨ ਚਾਵਾ ਦੀਆਂ ਸਮੂਹ ਕਰਮਚਾਰੀ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿਜਲੀ ਸੋਧ ਬਿਲ-2020 ਦੇ ਵਿਰੋਧ ਵਿਚ ਗੇਟ ਰੈਲੀ ਕੀਤੀ ਗਈ ਅਤੇ ਬਿਜਲੀ ਸੋਧ ਬਿਲ-2022 ਦੀਆਂ ਕਾਪੀਆਂ ਸਾੜੀਆਂ ਗਈਆਂ | ...
ਆਲਮਗੀਰ, 29 ਸਤੰਬਰ (ਜਰਨੈਲ ਸਿੰਘ ਪੱਟੀ)-100 ਸਾਲ ਪਹਿਲਾਂ ਸੰਨ 1922 ਵਿਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ ਮੋਰਚੇ ਗੁਰੂ ਕਾ ਬਾਗ਼ ਅਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ...
ਅੰਮਿ੍ਤਪਾਲ ਸਿੰਘ ਕੈਲੇ ਡੇਹਲੋਂ, 29 ਸਤੰਬਰ-ਵਿਧਾਨ ਸਭਾ ਹਲਕਾ ਗਿੱਲ ਅਧੀਨ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ 28 ਪਿੰਡਾਂ ਅੰਦਰ ਨਵੀਆਂ ਬਣ ਰਹੀਆਂ ਸੜਕਾਂ ਦਾ ਨਿਰਮਾਣ ਅਧਵਾਟੇ ਰਹਿਣ ਨਾਲ ਜਿੱਥੇ ਲੋਕਾਂ ਦਾ ਰੋਸ 'ਆਪ' ਸਰਕਾਰ ਪ੍ਰਤੀ ਵੱਧ ਰਿਹਾ ਹੈ, ਉੱਥੇ ...
ਬੀਜਾ, 29 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਫ਼ਸਲ ਦੀ ਰਹਿੰਦ ਖੰੂਹਦ ਸਕੀਮ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵਲੋਂ ਪਿੰਡ ਪੂਰਬਾ, ਨੌਲੜੀ ਖ਼ੁਰਦ, ਨਾਗਰਾ, ਢੀਂਡਸਾ, ਬੰਬਾਂ, ਮਹਿਦੂਦਾਂ, ਟਮਕੌਦੀ, ਲੋਪੋਂ ਆਦਿ ਪਿੰਡਾਂ ਵਿਚ ਪ੍ਰਚਾਰ ਵੈਨ ...
ਖੰਨਾ, 29 ਸਤੰਬਰ (ਮਨਜੀਤ ਸਿੰਘ ਧੀਮਾਨ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਖੰਨਾ ਦੇ ਕਾਰਜਕਾਰੀ ਇੰਜੀਨੀਅਰ ਦਫ਼ਤਰ ਅੱਗੇ ਬਰਾਂਚ ਪ੍ਰਧਾਨ ਕਰਮ ਚੰਦ ਫਰੌਰ ਦੀ ਅਗਵਾਈ ਹੇਠ ਧਰਨਾ ...
ਮਾਛੀਵਾੜਾ ਸਾਹਿਬ, 29 ਸਤੰਬਰ (ਸੁਖਵੰਤ ਸਿੰਘ ਗਿੱਲ)-ਬਾਲ ਰਾਮ-ਲੀਲ੍ਹਾ ਕਮੇਟੀ ਮਾਛੀਵਾੜਾ ਵਲੋਂ ਇੰਦਰਾ ਕਾਲੋਨੀ ਵਿਖੇ ਕੀਤੇ ਜਾ ਰਹੇ ਛੇਵੀਂ ਰਾਤ ਦੇ ਮੰਚਨ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਐਡਵੋਕੇਟ ਕਪਿਲ ਆਨੰਦ ਨੇ ਰੀਬਨ ਕੱਟ ਕੇ ਸ਼ੁਰੂਆਤ ਕਰਵਾਈ | ਕੌਂਸਲਰ ਅਤੇ ...
ਬੀਜਾ, 29 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਕਸ਼ਮੀਰਾ ਸਿੰਘ ਬਗਲੀ)-ਜੀ.ਟੀ ਰੋਡ 'ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਿੱਖ ਮਿਸ਼ਨਰੀ ਕਾਲਜ ਵਲੋਂ ਰਾਸ਼ਟਰੀ ਪੱਧਰ ਦਾ 3 ਦਿਨਾਂ ਸਮਾਗਮ ਅੱਜ 30 ਸਤੰਬਰ ਤੋਂ 2 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX