ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਤੜਕੇ ਅੱਗ ਦੇ ਮਚੇ ਭਾਂਬੜ, ਇਕ ਵਿਅਕਤੀ ਦੀ ਮੌਤ
. . .  4 minutes ago
ਅੰਮ੍ਰਿਤਸਰ, 27 ਜਨਵਰੀ (ਹਰਮਿੰਦਰ ਸਿੰਘ)-ਸਥਾਨਕ ਬਾਬਾ ਸਾਹਿਬ ਚੌਕ ਨੇੜੇ ਇਕ ਘਰ 'ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਫਾਇਰ ਬ੍ਰਿਗੇਡ ਅਨੁਸਾਰ ਉਕਤ ਘਰ ਨੂੰ...
ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਸਰਕਾਰ ਦੁਆਰਾ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਨਿੰਦਾ
. . .  9 minutes ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਪੰਜ ਪਿਆਰਿਆਂ ਦੇ ਨਾਂ 'ਤੇ ਬਣੇ ਸੈਟੇਲਾਈਟ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤੇ ਜਾਣ ਦੀ ਕਰੜੀ ਅਲੋਚਨਾ ਕੀਤੀ...
ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਵਿਆਹ ਦੇ ਬੰਧਨ 'ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ
. . .  22 minutes ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਅੱਜ ਸਵੇਰੇ ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਿਧਾਇਕ ਨਰਿੰਦਰ ਸਵਨਾ...
ਭਿਵੰਡੀ 'ਚ ਇਮਾਰਤ ਦਾ ਇਕ ਹਿੱਸਾ ਡਿੱਗਿਆ, ਇਕ ਵਿਅਕਤੀ ਦੀ ਮੌਤ
. . .  25 minutes ago
ਮੁੰਬਈ, 27 ਜਨਵਰੀ-ਮਹਾਰਾਸ਼ਟਰ ਦੇ ਭਿਵੰਡੀ 'ਚ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਠਾਣੇ ਨਗਰ ਨਿਗਮ ਨੇ...
ਪ੍ਰਧਾਨ ਮੰਤਰੀ ਮੋਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ
. . .  about 1 hour ago
ਨਵੀਂ ਦਿੱਲੀ, 27 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ।
ਰੂਸ ਨੇ ਯੂਕਰੇਨ 'ਚ ਮਿਸਾਈਲ ਅਤੇ ਡਰੋਨ ਨਾਲ ਕੀਤੇ ਹਮਲੇ, 11 ਲੋਕਾਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 27 ਜਨਵਰੀ- ਜਰਮਨੀ ਅਤੇ ਅਮਰੀਕਾ ਵਲੋਂ ਯੂਕਰੇਨ 'ਚ ਦਰਜਨਾਂ ਟੈਂਕ ਭੇਜਣ ਦੀ ਘੋਸ਼ਣਾ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਰੂਸ ਨੇ ਪੂਰੇ ਯੂਕਰੇਨ 'ਚ ਮਿਸਾਈਲਾਂ ਅਤੇ ਡਰੋਨਾਂ ਦੀਆਂ ਵਾਛੜਾਂ ਕੀਤੀਆਂ...
ਜੇਨਿਨ ਸੰਘਰਸ਼ 'ਚ ਇਜ਼ਰਾਈਲੀ ਸੈਨਿਕਾਂ ਵਲੋਂ 9 ਫਿਲਿਸਤੀਨੀਆਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਨਵੀਂ ਦਿੱਲੀ, 27 ਜਨਵਰੀ-ਇਜਰਾਈਲ-ਫਿਲਿਸਟੀਨ ਵਿਚਕਾਰ ਖ਼ੂਨੀ ਸੰਘਰਸ਼ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਖ਼ਬਰ ਹੈ ਕਿ ਹੁਣ ਇਜ਼ਰਾਈਲੀ ਸੈਨਾ ਨੇ ਇਕ ਕੈਂਪ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ ਦੇ ਪੁੰਛ 'ਚ ਸਾਬਕਾ ਵਿਧਾਇਕ ਦੇ ਘਰ ਨੇੜੇ ਮਿਲਿਆ ਗ੍ਰੇਨੇਡ, ਜਾਂਚ ਜਾਰੀ
. . .  1 day ago
ਛਾਤੀ 'ਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਅੰਨੂ ਕਪੂਰ ਦਿੱਲੀ ਦੇ ਹਸਪਤਾਲ 'ਚ ਭਰਤੀ
. . .  1 day ago
2 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ੍ਹਿਆ
. . .  1 day ago
ਹਰੀਕੇ ਪੱਤਣ ,26 ਜਨਵਰੀ ( ਸੰਜੀਵ ਕੁੰਦਰਾ)-ਨਸ਼ਿਆਂ ਨੂੰ ਰੋਕਣ ਦੇ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਇਹ ਸਭ ਹਵਾਈ ਦਾਅਵੇ ਹੀ ਹਨ । ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਹਿਣ ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ ਕੀਤੀ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ
. . .  1 day ago
ਨਵੀਂ ਦਿੱਲੀ, 26 ਜਨਵਰੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ...
ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ 'ਤੇ ਲਗਾਏ ਗੰਭੀਰ ਦੋਸ਼
. . .  1 day ago
ਮਾਛੀਵਾੜਾ ਸਾਹਿਬ, 26 ਜਨਵਰੀ (ਮਨੋਜ ਕੁਮਾਰ)-ਸਮਰਾਲਾ ਮਾਰਗ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਗਾਉਦਿਆ ਇਕ ਨਵਜੰਮੇ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ‘ਚ ਛੁੱਟੀ ਐਲਾਨੀ
. . .  1 day ago
ਜਲੰਧਰ, 26 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 74ਵੇਂ ਗਣਤੰਤਰ...
ਚਾਈਨਾ ਡੋਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)-ਚਾਈਨਾ ਡੋਰ ਗਲ਼ੇ 'ਤੇ ਫਿਰਨ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸ ਦੇ ਗਲ਼ੇ 'ਤੇ 10 ਟਾਂਕੇ ਲਗਾਉਣੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਜਸਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ...
ਫਗਵਾੜਾ 'ਚ ਸਕੂਟਰੀ 'ਤੇ ਜਾ ਰਿਹਾ ਸਾਹਿਲ ਹੋਇਆ ਚਾਈਨਾ ਡੋਰ ਦਾ ਸ਼ਿਕਾਰ
. . .  1 day ago
ਫਗਵਾੜਾ, 26 ਜਨਵਰੀ-ਫਗਵਾੜਾ ਵਿਖੇ ਅੱਜ ਸਕੂਟਰੀ 'ਤੇ ਜਾ ਰਿਹਾ ਸਾਹਿਲ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ...
27 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿਚ ਸਰਕਾਰੀ ਛੁੱਟੀ ਦਾ ਐਲਾਨ
. . .  1 day ago
ਲੁਧਿਆਣਾ, 26 ਜਨਵਰੀ (ਪੁਨੀਤ ਬਾਵਾ)-ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਰਹੇ ਬੱਚਿਆ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਪੰਜਾਬ ਵਿਧਾਨ ਸਭਾ...
ਆਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ-ਮਨੀਸ਼ਾ ਰਾਣਾ ਆਈ.ਏ.ਐਸ
. . .  1 day ago
ਸ੍ਰੀ ਅਨੰਦਪੁਰ ਸਾਹਿਬ, 26 ਜਨਵਰੀ (ਨਿੱਕੂਵਾਲ, ਸੈਣੀ)-ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਆਈ.ਏ.ਐਸ ਨੇ ਸਥਾਨਕ ਐਸ.ਜੀ.ਐਸ. ਖ਼ਾਲਸਾ...
ਕਾਰ ਸਵਾਰ ਵਿਅਕਤੀ ਕੋਲੋਂ 2 ਲੱਖ ਰੁਪਏ ਅਤੇ ਚਾਈਨਾ ਡੋਰ ਬਰਾਮਦ
. . .  1 day ago
ਗੁਰੂ ਹਰ ਸਹਾਏ, 26 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਗੁਰੂ ਹਰ ਸਹਾਏ ਦੇ ਰਹਿਣ ਵਾਲੇ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਲੱਖ ਰੁਪਏ ਅਤੇ 75 ਗੱਟੂ ਚੜਖੜੀਆਂ...
ਓਠੀਆਂ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਫੂਕਿਆ ਆਸ਼ੀਸ਼ ਮਿਸ਼ਰਾ ਦਾ ਪੁਤਲਾ
. . .  1 day ago
ਓਠੀਆਂ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ-ਤਹਿਸੀਲ ਅਜਨਾਲਾ ਦੇ ਕਿਸਾਨ ਆਗੂ ਮੇਜਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਭਰਵੇਂ ਇਕੱਠ ਵਿਚ ਓਠੀਆਂ ਚੋਂਕ ਵਿਚ ਅਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ ਅਤੇ ਉਸ ਵਿਰੁੱਧ...
ਖੇਤ ਦੀ ਵੱਟ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ (ਫ਼ਿਰੋਜ਼ਪੁਰ), 26 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਗਜਨੀ ਬਾਲਾ ਉਰਫ਼ ਦੋਨਾ ਮੱਤੜ ਵਿਖੇ ਖੇਤ ਦੀ ਵੱਟ ਸੰਬੰਧੀ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ...
ਕਿਰਤੀ ਕਿਸਾਨ ਯੂਨੀਅਨ ਨੇ ਫੂਕੀਆਂ ਆਸ਼ੀਸ਼ ਮਿਸ਼ਰਾ ਦੀਆਂ ਅਰਥੀਆਂ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇਣ...
ਸਰਹੱਦੀ ਫ਼ੌਜਾਂ ਨੇ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਬਾਵਜੂਦ, ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਨੇ ਅੱਜ ਗਣਤੰਤਰ ਦਿਵਸ ਮੌਕੇ ਸਦਭਾਵਨਾ ਦੇ ਸੰਕੇਤ ਵਜੋਂ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵਾਹਗਾ...
ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਹਾਜ਼ਰੀ ਭਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਦਾ ਕੀਤਾ ਧੰਨਵਾਦ
. . .  1 day ago
ਨਵੀਂ ਦਿੱਲੀ, 26 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਮੈਂ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸੀਸੀ ਦਾ ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿਚ ਆਪਣੀ ਹਾਜ਼ਰੀ ਭਰਨ ਲਈ...
ਲੁਟੇਰਿਆਂ ਵਲੋਂ ਨੌਜਵਾਨ ਤੋਂ ਖੋਹਿਆ ਮੋਬਾਈਲ ਤੇ ਨਕਦੀ
. . .  1 day ago
ਮਮਦੋਟ, 26 ਜਨਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਤੋਂ ਖਾਈ ਫ਼ੇਮੇ ਕੀ ਸੜਕ ’ਤੇ ਸਥਿਤ ਪਿੰਡ ਝੋਕ ਨੋਧ ਸਿੰਘ ਬਸਤੀ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਫ਼ਿਰੋਜ਼ਪੁਰ ਤੋਂ ਵਾਪਸ ਆ ਰਹੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰੋਕ ਕੇ ਮੋਬਾਈਲ, ਏ.ਟੀ.ਐਮ. ਕਾਰਡ ਅਤੇ 800 ਰੁਪਏ ਨਕਦੀ ਖ਼ੋਹ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਅਮਨ ਦੀ ਸਥਾਪਤੀ ਤਾਕਤ ਨਾਲ ਨਹੀਂ ਕਰਵਾਈ ਜਾ ਸਕਦੀ। ਇਹ ਤਾਂ ਸੂਝਬੂਝ ਨਾਲ ਹੀ ਕੀਤੀ ਜਾ ਸਕਦੀ ਹੈ। ਅਲਬਰਟ ਆਈਨਸਟਾਈਨ

ਕਪੂਰਥਲਾ / ਫਗਵਾੜਾ

ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਅੱਜ ਤੋਂ-ਪ੍ਰਸ਼ਾਸਨ ਨੇ ਕੀਤੇ ਲੋੜੀਂਦੇ ਪ੍ਰਬੰਧ

• ਕਿਸਾਨ ਸੁੱਕਾ ਝੋਨਾ ਮੰਡੀ 'ਚ ਲੈ ਕੇ ਆਉਣ - ਵਿਸ਼ੇਸ਼ ਸਾਰੰਗਲ • ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਲਿਆ ਦਾਣਾ ਮੰਡੀ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਕਪੂਰਥਲਾ, 30 ਸਤੰਬਰ (ਅਮਰਜੀਤ ਕੋਮਲ) - ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕੀਤੇ ਜਾਣ ਦੇ ਫ਼ੈਸਲੇ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਦੀਆਂ 42 ਸਥਾਈ ਮੰਡੀਆਂ ਤੇ 21 ਅਸਥਾਈ ਮੰਡੀਆਂ 'ਚ ਪ੍ਰਸ਼ਾਸਨ ਵਲੋਂ ਝੋਨੇ ਦੀ ਖ਼ਰੀਦ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਭਾਵੇਂ ਜ਼ਿਲ੍ਹੇ ਦੀਆਂ ਕੁੱਝ ਮੰਡੀਆਂ 'ਚ ਅਗੇਤੇ ਝੋਨੇ ਦੀ ਫ਼ਸਲ ਪਿਛਲੇ 8-10 ਦਿਨਾਂ ਤੋਂ ਆ ਰਹੀ ਹੈ, ਪਰ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਸ਼ ਕਾਰਨ ਇਸ ਵਾਰ ਝੋਨੇ ਦੀ ਫ਼ਸਲ ਮੰਡੀਆਂ ਵਿਚ ਪੱਛੜ ਕੇ ਆਉਣ ਦੇ ਆਸਾਰ ਹਨ | ਮੰਡੀਆਂ ਵਿਚ ਆ ਰਿਹਾ ਅਗੇਤਾ ਝੋਨਾ ਕਪੂਰਥਲਾ, ਟਿੱਬਾ ਆਦਿ ਮੰਡੀਆਂ ਵਿਚ ਮਾਝੇ ਦੇ ਵੱਖ-ਵੱਖ ਪਿੰਡਾਂ ਤੋਂ ਆ ਰਿਹਾ ਅਗੇਤਾ ਝੋਨਾ ਵਪਾਰੀਆਂ ਵਲੋਂ 1500 ਤੋਂ ਲੈ ਕੇ 1800 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕੀਤਾ ਜਾ ਰਿਹਾ ਹੈ | ਕੁੱਝ ਕਿਸਾਨਾਂ ਨੇ ਖੇਤਾਂ ਵਿਚ ਡਿੱਗੇ ਝੋਨੇ ਦੀ ਕਟਾਈ ਮਜ਼ਦੂਰਾਂ ਕੋਲੋਂ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਅਕਤੂਬਰ ਦੇ ਪਹਿਲੇ ਹਫ਼ਤਾ ਸ਼ੁਰੂ ਹੋਣ ਦੀ ਸੰਭਾਵਨਾ ਹੈ | ਜ਼ਿਲ੍ਹੇ ਵਿਚ ਪੈਂਦੀਆਂ ਮਾਰਕੀਟ ਕਮੇਟੀਆਂ ਵਲੋਂ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ, ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਝੋਨੇ ਦੀ ਸਰਕਾਰੀ ਖ਼ਰੀਦ ਮੌਕੇ ਕੋਈ ਮੁਸ਼ਕਲ ਨਾ ਆਵੇ | ਇਸੇ ਦੌਰਾਨ ਹੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀਮਤੀ ਮਧੂ ਨੇ ਅੱਜ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕੀਤਾ ਤੇ ਝੋਨੇ ਦੀ ਖ਼ਰੀਦ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ |
ਦਾਣਾ ਮੰਡੀ 'ਚ ਪੀਣ ਵਾਲੇ ਪਾਣੀ ਤੇ ਰੌਸ਼ਨੀ ਦਾ ਕੀਤਾ ਗਿਆ ਪੁਖ਼ਤਾ ਪ੍ਰਬੰਧ-ਸੰਜੀਵ ਕੁਮਾਰ
ਮਾਰਕੀਟ ਕਮੇਟੀ ਦੇ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਦਾਣਾ ਮੰਡੀ ਕਪੂਰਥਲਾ, ਐਡੀਸ਼ਨਲ ਸਬ-ਯਾਰਡ ਤੇ ਮਾਰਕੀਟ ਕਮੇਟੀ ਅਧੀਨ ਪੇਂਡੂ ਖੇਤਰਾਂ ਵਿਚ ਪੈਂਦੀਆਂ ਹੋਰ ਮੰਡੀਆਂ 'ਚ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ | ਮੰਡੀ ਵਿਚ ਆਉਣ ਵਾਲੇ ਕਿਸਾਨਾਂ ਲਈ ਪੀਣ ਵਾਲਾ ਪਾਣੀ ਤੇ ਮੰਡੀ ਵਿਚ ਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਮੰਡੀ ਵਿਚ ਝੋਨਾ ਵੇਚਣ ਲਈ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ | ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਸੁੱਕਾ ਝੋਨਾ ਮੰਡੀ ਵਿਚ ਲੈ ਕੇ ਆਉਣ |

ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਅੱਜ ਤੋਂ ਕਰਨਗੀਆਂ-ਵਿਸ਼ੇਸ਼ ਸਾਰੰਗਲ

ਜ਼ਿਲ੍ਹੇ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਤੇ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ, ਪਨਸਪ, ਵੇਅਰ ਹਾਊਸ, ...

ਪੂਰੀ ਖ਼ਬਰ »

ਹਿੰਦੂ ਕੰਨਿਆ ਕਾਲਜ 'ਚ ਕਰਵਾਈ ਹਾਰਡਵੇਅਰ ਫੈਬਰੀਕੇਸ਼ਨ ਵਿਸ਼ੇ ਸੰਬੰਧੀ ਵਰਕਸ਼ਾਪ

ਕਪੂਰਥਲਾ, 30 ਸਤੰਬਰ (ਵਿ.ਪ੍ਰ.) - ਸਥਾਨਕ ਹਿੰਦੂ ਕੰਨਿਆ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਹਾਰਡਵੇਅਰ ਫੈਬਰੀਕੇਸ਼ਨ ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਗੁਪਤਾ ਇੰਟਰਪ੍ਰਾਈਜ਼ਿਜ਼ ਕਪੂਰਥਲਾ ਦੇ ਹਾਰਡਵੇਅਰ ਮਾਹਿਰ ਵਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਪੀਰਾਂ ਦੀ ਦਰਗਾਹ ਤੋਂ ਨੋਟਾਂ ਵਾਲੇ ਹਾਰ ਤੇ ਵੈਲਡਿੰਗ ਸੈੱਟ ਹੋਇਆ ਚੋਰੀ

ਨਡਾਲਾ, 30 ਸਤੰਬਰ (ਮਾਨ) - ਬੀਤੀ ਰਾਤ ਅਣਪਛਾਤੇ ਚੋਰਾਂ ਥਾਣਾ ਭੁਲੱਥ ਦੇ ਪਿੰਡ ਦਮੂਲੀਆਂ ਵਿਖੇ ਸਥਿਤ ਬਾਬਾ ਢੇਰੇ ਸ਼ਾਹ ਦੀ ਦਰਗਾਹ ਤੋਂ ਰੁਪਇਆਂ ਦੇ ਹਾਰ ਅਤੇ ਵੈਲਡਿੰਗ ਸੈੱਟ ਚੋਰੀ ਕਰਕੇ ਫ਼ਰਾਰ ਹੋ ਗਏ | ਘਟਨਾ ਦਾ ਖ਼ੁਲਾਸਾ ਸ਼ੁੱਕਰਵਾਰ ਸਵੇਰੇ ਹੋਇਆ | ਚੋਰੀ ਦਾ ...

ਪੂਰੀ ਖ਼ਬਰ »

ਪੀਜਾ ਸਟੋਰ 'ਤੇ ਹੋਈ ਲੜਾਈ 'ਚ ਇਕ ਜ਼ਖ਼ਮੀ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਇਥੋਂ ਦੇ ਹਰਿਗੋਬਿੰਦ ਨਗਰ ਵਿਖੇ ਸਥਿਤ ਡੋਮੀਨੋਜ ਪੀਜ਼ਾ ਸਟੋਰ ਤੇ ਗਾਹਕ ਤੇ ਸਟੋਰ ਦੇ ਕਰਿੰਦਿਆ ਵਿਚਕਾਰ ਹੋਈ ਲੜਾਈ ਦÏਰਾਨ ਇਕ ਗਾਹਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ¢ ...

ਪੂਰੀ ਖ਼ਬਰ »

ਗਾਂਜੇ ਸਣੇ ਇਕ ਕਾਬੂ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ) - ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਗਾਂਜਾ ਬਰਾਮਦ ਕਰਕੇ ਧਾਰਾ 20-61-85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਚਹੇੜੂ ਚੌਂਕੀ ਇੰਚਾਰਜ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਕੌਂਸਲਰ ਦਾ ਭਤੀਜਾ 100 ਗ੍ਰਾਮ ਹੈਰੋਇਨ ਸਮੇਤ ਕਾਬੂ

ਸੁਲਤਾਨਪੁਰ ਲੋਧੀ, 30 ਸਤੰਬਰ (ਪੱਤਰ ਪ੍ਰੇਰਕਾਂ ਰਾਹੀਂ) - ਸੁਖਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਅਤੇ ਸਬ-ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫ਼ਸਰ ਥਾਣਾ ਸੁਲਾਸਪੁਰ ਲੋਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ...

ਪੂਰੀ ਖ਼ਬਰ »

ਬਾਜਵਾ ਇਲੈਕਟਿ੍ਕ ਦੁਕਾਨ 'ਚੋਂ ਚਿੱਟੇ ਦਿਨ ਮੋਟਰ ਚੋਰੀ ਕਰ ਕੇ ਚੋਰ ਫ਼ਰਾਰ

ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ) - ਨਡਾਲਾ ਰੋਡ 'ਤੇ ਸਥਿਤ ਬਾਜਵਾ ਇਲੈਕਟਿ੍ਕ ਦੀ ਦੁਕਾਨ ਵਿਚੋਂ ਚਿੱਟੇ ਦਿਨ ਚੋਰਾਂ ਵਲੋਂ ਮੋਟਰ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਦੜ੍ਹਾ ਸੱਟਾ ਲਗਾਉਣ ਵਾਲਾ ਕਾਬੂ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ)- ਸਿਟੀ ਪੁਲਿਸ ਨੇ ਦੜ੍ਹਾ ਸੱਟਾ ਲਗਾਉਣ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੜ੍ਹੇ ਸੱਟੇ ਦੀ ਰਾਸ਼ੀ ਬਰਾਮਦ ਕਰਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ 'ਚ ਕੇਸ ਦਰਜ

ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ) - ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਬਜਾਜ ਦੇ ਵਸਨੀਕ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਲੋਂ ਥਾਣਾ ਭੁਲੱਥ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਜਸਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ...

ਪੂਰੀ ਖ਼ਬਰ »

ਸਕੂਲਾਂ 'ਚ ਵਾਚਮੈਨ, ਸਵੀਪਰ ਤੇ ਦਰਜਾ ਚਾਰ ਦੀ ਪੱਕੀ ਭਰਤੀ ਕਰੇ ਸਰਕਾਰ-ਜੀ.ਟੀ.ਯੂ

ਸੁਲਤਾਨਪੁਰ ਲੋਧੀ, 30 ਸਤੰਬਰ (ਥਿੰਦ, ਹੈਪੀ)-ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਜਨਰਲ ਸਕੱਤਰ ਜੀਵਨਜੋਤ ਸਿੰਘ ਮੱਲ੍ਹੀ, ਰਣਜੀਤ ਸਿੰਘ ਵਿਰਕ,ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ ਆਦਿ ...

ਪੂਰੀ ਖ਼ਬਰ »

ਸਵੱਛ ਸਰਵੇਖਣ 2023 ਲਈ ਅਨੀਕੇਤ ਨੂੰ ਬ੍ਰਾਂਡ ਅੰਬੈਸਡਰ ਚੁਣਿਆ

ਭੁਲੱਥ, 30 ਸਤੰਬਰ (ਮੇਹਰ ਚੰਦ ਸਿੱਧੂ) - ਨਗਰ ਪੰਚਾਇਤ ਭੁਲੱਥ ਵਲੋਂ ਸਵੱਛ ਸਰਵੇਖਣ 2023 ਲਈ ਅਨੀਕੇਤ ਨੰੂ ਬ੍ਰਾਂਡ ਅੰਬੈਸਡਰ ਬਣਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਜੋਤ ਕੌਰ ਸੀ.ਐਫ. ਸੈਨੇਟਰੀ ਇੰਸਪੈਕਟਰ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ...

ਪੂਰੀ ਖ਼ਬਰ »

ਮਨੁੱਖ ਦੇ ਵਿਵਹਾਰ ਵਿਚਲਾ ਬਨਾਉਟੀਪਣ ਸਭ ਤੋਂ ਵੱਡਾ ਬੋਝ-ਦਾਸ ਗਦਾਧਰ ਦਾਸ

ਕਪੂਰਥਲਾ, 30 ਸਤੰਬਰ (ਵਿ.ਪ੍ਰ.) - ਮਨੁੱਖ ਦੇ ਵਿਵਹਾਰ ਵਿਚਲਾ ਬਨਾਉਟੀਪਣ ਹੀ ਸਭ ਤੋਂ ਵੱਡਾ ਬੋਝ ਹੈ | ਇਹ ਸ਼ਬਦ ਦਾਸ ਗਦਾਧਰ ਦਾਸ ਨੇ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ 'ਚ ਹੋਏ ਇਕ ਵਿਸ਼ੇਸ਼ ਸੈਸ਼ਨ 'ਚ ਮੁੱਖ ਬੁਲਾਰੇ ਵਜੋਂ ਦਿੱਤੇ ਆਪਣੇ ਭਾਸ਼ਣ ਵਿਚ ਕਹੇ | ...

ਪੂਰੀ ਖ਼ਬਰ »

ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚ ਸ਼ੱਕੀ ਹਾਲਤ 'ਚ ਵਿਅਕਤੀ ਗਿ੍ਫ਼ਤਾਰ

ਸੁਲਤਾਨਪੁਰ ਲੋਧੀ, 30 ਨਵੰਬਰ (ਨਰੇਸ਼ ਹੈਪੀ, ਥਿੰਦ) - ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਦਾਖਲ ਹੋ ਕੇ ਸ਼ਰਾਰਤੀ ਤੱਤਾਂ ਵਲੋਂ ਬੇਅਦਬੀ ਦੀਆਂ ਕੋਸ਼ਿਸ਼ਾਂ ਤਹਿਤ ਅੱਜ ਇਕ ਸ਼ੱਕੀ ਵਿਅਕਤੀ ਨੰਗੇ ਸਿਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ...

ਪੂਰੀ ਖ਼ਬਰ »

ਅਨੇਕਾਂ ਸਹੂਲਤਾਂ ਤੋਂ ਵਾਂਝਾ ਪਿੰਡ ਖਿਜਰਪੁਰ

ਤਲਵੰਡੀ ਚੌਧਰੀਆਂ, 30 ਸਤੰਬਰ (ਪਰਸਨ ਲਾਲ ਭੋਲਾ) - ਦਰਿਆ ਬਿਆਸ ਦੇ ਕੰਡੇ ਬੇਚਿਰਾਗ਼ ਪਿੰਡ ਖਿਜਰਪੁਰ ਆਬਾਦਕਾਰ ਕਿਸਾਨਾਂ ਨੇ ਮੁੜ ਵਸਾਇਆ ਹੈ | ਇਸ 'ਚ ਬਸਤੀ ਤੁੜਾਂ, ਸਾਹਨ ਕੇ, ਡੇਰਾ ਸਵ: ਕਰਤਾਰ ਸਿੰਘ, ਡੇਰਾ ਚੇਤ ਸਿੰਘ ਆਦਿ ਹਨ | ਤਲਵੰਡੀ ਚੌਧਰੀਆਂ ਤੋਂ ਪੰਚਾਇਤ ਵੱਖ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ ਦੇ ਖੇਤਰ 'ਚ ਪਾਣੀ ਦੀ ਨਿਕਾਸੀ ਸੰਬੰਧੀ ਸਮੱਸਿਆ ਨੂੰ ਲੈ ਕੇ ਨਿਗਮ ਕਮਿਸ਼ਨਰ ਵਲੋਂ ਮੀਟਿੰਗ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ) - ਨਗਰ ਨਿਗਮ ਕਮਿਸ਼ਨਰ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਫ਼ਸਰਾਂ ਨਾਲ ਮੀਟਿੰਗ ਕਰਕੇ ਨੈਸ਼ਨਲ ਹਾਈਵੇ ਦੇ ਖੇਤਰ 'ਚ ਮੀਂਹ ਕਾਰਨ ਖੜ੍ਹੇ ਹੁੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਕੀਤੇ¢ ਕਮਿਸ਼ਨਰ ਨੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਲਈ ਬਣਾਈ ਯੋਜਨਾ ਤਹਿਤ ਹੀ ਜ਼ਿਲ੍ਹੇ ਦੀਆਂ ਮੰਡੀਆਂ 'ਚ ਸਾਰੇ ਪ੍ਰਬੰਧ ਕੀਤੇ ਗਏ -ਡੀ.ਐਫ.ਐਸ.ਈ.

ਕਪੂਰਥਲਾ, 30 ਸਤੰਬਰ (ਅਮਰਜੀਤ ਕੋਮਲ) - ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਝੋਨੇ ਦੀ ਖ਼ਰੀਦ ਲਈ ਬਣਾਈ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤੇ ਬਿਨਾਂ ਕਿਸੇ ਰੁਕਾਵਟ ਦੇ ਝੋਨੇ ਦੀ ਫ਼ਸਲ ਦੀ ...

ਪੂਰੀ ਖ਼ਬਰ »

ਪੀਰ ਬਾਬਾ ਸ਼ਾਹ ਮੁਹੰਮਦ ਬੁਖ਼ਾਰ ਦੀ ਯਾਦ ਨੂੰ ਸਮਰਪਿਤ ਲਾਇਆ ਜਾਂਚ ਕੈਂਪ

ਤਲਵੰਡੀ ਚੌਧਰੀਆਂ, 30 ਸਤੰਬਰ (ਪਰਸਨ ਲਾਲ ਭੋਲਾ) - ਪੀਰ ਬਾਬਾ ਸ਼ਾਹ ਮੁਹੰਮਦ ਬੁਖ਼ਾਰੀ ਦੀ ਯਾਦ ਨੂੰ ਸਮਰਪਿਤ ਨੰਬਰਦਾਰ ਜੋਗਾ ਸਿੰਘ ਦੇ ਯਤਨਾਂ ਸਦਕਾ ਪ੍ਰਵਾਸੀ ਭਾਰਤੀ ਪ੍ਰਤਾਪ ਸਿੰਘ ਯੂ.ਕੇ., ਬਲਕਾਰ ਸਿੰਘ ਯੂ.ਕੇ., ਡਾ: ਕੁਲਵੰਤ ਸਿੰਘ ਧਾਰੀਵਾਲ ਯੂ.ਕੇ. ਵਲੋਂ ਵਰਲਡ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਤਲਵੰਡੀ ਚੌਧਰੀਆਂ, 30 ਸਤੰਬਰ (ਪਰਸਨ ਲਾਲ ਭੋਲਾ) - ਪੁਲਿਸ ਦੁਆਰਾ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਐਸ.ਐਚ.ਓ. ਇੰਸਪੈਕਟਰ ਬਿਕਰਮ ਸਿੰਘ ਦੀ ਅਗਵਾਈ ਵਿਚ ਇਕ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਦੁਕਾਨਦਾਰ ਨੂੰ ਕਾਬੂ ਕੀਤਾ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੇ ਕਰਵਾਏ ਪੇਂਟਿੰਗ ਮੁਕਾਬਲੇ

ਕਪੂਰਥਲਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਜ਼ਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਸਥਾਨਕ ਵਿਰਸਾ ਵਿਹਾਰ ਵਿਖੇ 5 ਤੋਂ 9 ਸਾਲ, 10 ਤੋਂ 16 ਸਾਲ ਤੇ 11 ਤੋਂ 19 ਸਾਲ ਉਮਰ ਵਰਗ ਦੇ ਗਰੁੱਪ ਦੇ ਬੱਚਿਆਂ ਦਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | 5 ...

ਪੂਰੀ ਖ਼ਬਰ »

ਅਜੀਤ ਨਗਰ ਵਾਸੀਆਂ ਨੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਸਥਾਨਕ ਮੁਹੱਲਾ ਅਜੀਤ ਨਗਰ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਅੱਜ ਆਜ਼ਾਦ ਲੋਕ ਦਲ ਪਾਰਟੀ ਦੇ ਪ੍ਰਧਾਨ ਸੁਰਜੀਤ ਸਿੰਘ, ਸਾਬਕਾ ਕੌਂਸਲਰ ਬਲਜਿੰਦਰ ਕੌਰ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਤੇ ਅਜੀਤ ...

ਪੂਰੀ ਖ਼ਬਰ »

ਕਾਲਾ ਸੰਘਿਆਂ ਡਰੇਨ 'ਚ ਅਣਸੋਧਿਆ ਪਾਣੀ ਤੇ ਰਹਿੰਦ-ਖੂੰਹਦ ਪਾਉਣਾ ਬਰਦਾਸ਼ਤ ਯੋਗ ਨਹੀਂ- ਡੀ.ਸੀ. ਜਲੰਧਰ

ਕਾਲਾ ਸੰਘਿਆਂ, 30 ਸਤੰਬਰ (ਬਲਜੀਤ ਸਿੰਘ ਸੰਘਾ) - ਕਾਲਾ ਸੰਘਿਆਂ ਡਰੇਨ ਐਕਸ਼ਨ ਵਲੋਂ ਕੈਂਸਰ ਵੰਡ ਰਹੀ ਦੂਸ਼ਿਤ ਡਰੇਨ ਦੇ ਸਥਾਈ ਹੱਲ ਲਈ 14 ਸਤੰਬਰ ਨੂੰ ਕਪੂਰਥਲਾ-ਜਲੰਧਰ ਰੋਡ ਨੂੰ ਰੋਕ ਕੇ ਧਰਨਾ ਲਗਾਇਆ ਗਿਆ ਸੀ ਅਤੇ ਪ੍ਰਸ਼ਾਸਨ ਨੂੰ 30 ਦਾ ਸਮਾ ਦਿੱਤਾ ਸੀ ਜਿਸ ਉਪਰੰਤ ...

ਪੂਰੀ ਖ਼ਬਰ »

ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੇ ਦੋ ਵਿਦਿਆਰਥੀਆਂ ਦੀ ਨਾਮੀ ਕੰਪਨੀ ਵਲੋਂ ਨੌਕਰੀ ਲਈ ਚੋਣ

ਕਪੂਰਥਲਾ, 30 ਸਤੰਬਰ (ਵਿ.ਪ੍ਰ.) - ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ 'ਚ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਪਲੇਸਮੈਂਟ ਮੁਹਿਮ ਦੌਰਾਨ ਸਰਵਿਸ ਬੇਸਡ ਕੰਪਨੀ ਨੇ ਕਾਲਜ ਦੇ ਦੋ ਵਿਦਿਆਰਥੀਆਂ ਦੀ ਚੋਣ ਕੀਤੀ | ਕਾਲਜ ਦੇ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਸੰਤਾਪ ਭੋਗ ਰਹੇ ਗਊਸ਼ਾਲਾ ਬਾਜ਼ਾਰ ਵਾਸੀਆਂ ਨੇ ਦੁਕਾਨਾਂ ਬੰਦ ਕਰ ਕੇ ਨਗਰ ਨਿਗਮ ਤੇ ਸਰਕਾਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ) - ਗੰਦੇ ਪਾਣੀ 'ਚ ਨਰਕ ਦੀ ਜ਼ਿੰਦਗੀ ਭੋਗ ਰਹੇ ਗਊਸ਼ਾਲਾ ਰੋਡ ਦੇ ਦੁਕਾਨਦਾਰਾਂ ਨੂੰ ਅੱਜ ਉਸ ਸਮੇਂ ਫਗਵਾੜਾ ਨਗਰ ਨਿਗਮ ਖ਼ਿਲਾਫ਼ ਧਰਨਾ ਲਗਾਉਣ ਲਈ ਮਜਬੂਰ ਹੋਣਾ ਪੈ ਗਿਆ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਪੰਜਾਬ 'ਚੋਂ ਕੋਈ ਨਾ ਕੋਈ ਲਾਹਾ ਖੱਟਣ ਦੀ ਲਾਲਸਾ ਰੱਖਦੀਆਂ ਹਨ - ਰਾਜੇਵਾਲ

ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਚਿੰਤਾ ਘੱਟ ਤੇ ਹਰ ਪਾਰਟੀ ਨੂੰ ਪੰਜਾਬ 'ਚੋਂ ਕੋਈ ਨਾ ਕੋਈ ਲਾਹਾ ਖੱਟਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX